ੴ

ਸਿੱਖਬਾਣੀ · SikhBani

ਜਿਨੀ ਹਰਿ ਹਰਿ ਨਾਮੁ ਧਿਆਇਆ ਤਿਨੀ ਪਾਇਅੜੇ ਸਰਬ ਸੁਖਾ ॥

jinee har har naam dhiaaeaa tinee paaeiarre sarab sukhaa
Guru Ramdas Ji ਗੁਰੂ ਰਾਮਦਾਸ ਜੀ · Raag Vadhans · Ang 588 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜਿਨੀ ਹਰਿ ਹਰਿ ਨਾਮੁ ਧਿਆਇਆ; ਤਿਨੀ ਪਾਇਅੜੇ ਸਰਬ ਸੁਖਾ ॥

jinee har har naam dhiaaeaa; tinee paaeiarre sarab sukhaa |

Sant Singh KhalsaThose who meditate on the Lord, Har, Har, obtain all peace and comforts.
Manmohan SinghThey, who utter the Lord Master's Name, obtain all the comforts.
Manmohan Singh (Punjabi)ਜੋ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰਦੇ ਹਨ ਉਹ ਸਾਰੇ ਆਰਾਮ ਪਾਉਂਦੇ ਹਨ।
Fareedkot Teekaਜਿਨੋਂ ਨੇ ਹਰਿ ਹਰਿ ਨਾਮ ਧ੍ਯਾਯਾ ਹੈ ਤਿਨੋਂ ਨੇ ਸਰਬ ਪ੍ਰਕਾਰ ਕੇ ਸੁਖ ਪਾਏ ਹੈਂ॥
Prof. Sahib Singhਜਿਨ੍ਹਾਂ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ, ਉਹਨਾਂ ਨੂੰ ਸਾਰੇ ਸੁਖ ਮਿਲ ਗਏ ਹਨ,
SikhNet (Spanish)Aquéllos que habitan en el Nombre del Señor obtienen todo el Éxtasis y la Bienaventuranza en la vida.

ਸਭੁ ਜਨਮੁ ਤਿਨਾ ਕਾ ਸਫਲੁ ਹੈ; ਜਿਨ ਹਰਿ ਕੇ ਨਾਮ ਕੀ ਮਨਿ ਲਾਗੀ ਭੁਖਾ ॥

sabh janam tinaa kaa safal hai; jin har ke naam kee man laagee bhukhaa |

Sant Singh KhalsaFruitful is the entire life of those, who hunger for the Name of the Lord in their minds.
Manmohan SinghFruitful is the entire life of those, who, in their mind. feel the urge for the Lord's Name.
Manmohan Singh (Punjabi)ਫਲਦਾਇਕ ਹੈ ਉਨ੍ਹਾਂ ਦਾ ਸਾਰਾ ਜੀਵਨ ਜੋ ਆਪਣੇ ਚਿੱਤ ਅੰਦਰ ਸੁਆਮੀ ਦੇ ਨਾਮ ਦੀ ਭੁੱਖ ਮਹਿਸੂਸ ਕਰਦੇ ਹਨ।
Fareedkot Teekaਜਿਨ ਕੇ ਮਨ ਕੋ ਹਰਿ ਕੇ ਨਾਮ ਕੀ ਭੂਖ ਲਗੀ ਹੈ, ਤਿਨ ਕਾ ਸਭ ਪ੍ਰਕਾਰ ਸੇ ਜਨਮ ਲੇਨਾ ਸਫਲ ਹੈ॥
Prof. Sahib Singhਉਹਨਾਂ ਦਾ ਸਾਰਾ ਜੀਵਨ ਸਫਲ ਹੋਇਆ ਹੈ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਭੁੱਖ ਲੱਗੀ ਹੋਈ ਹੈ (ਭਾਵ, 'ਨਾਮ' ਜਿਨ੍ਹਾਂ ਦੀ ਜ਼ਿੰਦਗੀ ਦਾ ਆਸਰਾ ਹੋ ਜਾਂਦਾ ਹੈ)।
SikhNet (Spanish)Aquéllos que no añoran más que el Nombre del Señor

ਜਿਨੀ. ਗੁਰ ਕੈ ਬਚਨਿ ਆਰਾਧਿਆ; ਤਿਨ. ਵਿਸਰਿ ਗਏ ਸਭਿ ਦੁਖਾ ॥

jinee. gur kai bachan aaraadhiaa; tin. visar ge sabh dukhaa |

Sant Singh KhalsaThose who worship the Lord in adoration, through the Word of the Guru's Shabad, forget all their pains and suffering.
Manmohan SinghThey, who through Guru's instruction, meditate on God, forget all their troubles.
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਰਾਹੀਂ ਹਰੀ ਨੂੰ ਸਿਮਰਦੇ ਹਨ, ਉਹ ਆਪਣੇ ਸਾਰੇ ਦੁਖੜਿਆਂ ਨੂੰ ਭੁੱਲ ਜਾਂਦੇ ਹਨ।
Fareedkot Teekaਜਿਨੋਂ ਨੇ ਗੁਰ ਬਚਨੋਂ ਸੇ ਹਰੀ ਕਾ ਅਰਾਧਨਾ ਕੀਆ ਹੈ, ਤਿਨ ਕੇ ਮਨ ਸੇ ਸਭ ਦੁਖ ਭੂਲ ਗਏ ਹੈਂ॥
Prof. Sahib Singhਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦਾ ਸਿਮਰਨ ਕੀਤਾ ਹੈ, ਉਹਨਾਂ ਦੇ ਸਾਰੇ ਦੁਖ ਦੂਰ ਹੋ ਗਏ ਹਨ।
SikhNet (Spanish)y contemplan el Nombre a través del Guru, sus sufrimientos se acaban.

ਤੇ ਸੰਤ ਭਲੇ ਗੁਰਸਿਖ ਹੈ; ਜਿਨ. ਨਾਹੀ ਚਿੰਤ ਪਰਾਈ ਚੁਖਾ ॥

te sant bhale gurasikh hai; jin. naahee chint paraaee chukhaa |

Sant Singh KhalsaThose Gursikhs are good Saints, who care for nothing other than the Lord.
Manmohan SinghSublime are those saints, the Guru's disciples, who care not a bit for any one, other than God.
Manmohan Singh (Punjabi)ਸ੍ਰੇਸ਼ਟ ਹਨ ਉਹ ਗੁਰੂ ਸਿੱਖ, ਸਾਧੂ ਜਿਨਾਂ ਨੂੰ ਰੱਬ ਦੇ ਬਗੈਰ ਹੋਰ ਕਿਸੇ ਦੀ ਭੋਰਾ ਭਰ ਭੀ ਪਰਵਾਹ ਨਹੀਂ।
Fareedkot Teekaਸੋ ਗੁਰੂ ਕੇ ਸਿਖ ਭਲੇ ਸੰਤ ਹੈਂ ਜਿਨ ਕੋ ਪਰਾਈ ਚਿੰਤਾ (ਚੁਖਾ) ਥੋੜੀ ਸੀ ਭੀ ਨਹੀਂ ਹੈ, ਭਾਵ ਕੁਟੰਬ ਆਦਿਕੋਂ ਕੀ ਚਿੰਤਾ ਤ੍ਯਾਗ ਕਰ ਗੁਰੂ ਪਰ ਭਰੋਸਾ ਰਖਤੇ ਹੈਂ॥
Prof. Sahib Singhਉਹ ਗੁਰਸਿੱਖ ਚੰਗੇ ਸੰਤ ਹਨ ਜਿਨ੍ਹਾਂ ਨੇ (ਪ੍ਰਭੂ ਤੋਂ ਬਿਨਾ) ਹੋਰ ਕਿਸੇ ਦੀ ਰਤਾ ਭੀ ਆਸ ਨਹੀਂ ਰੱਖੀ।

ਪਦ ਅਰਥ ਚਿੰਤ = ਆਸ। ਚੁਖਾ = ਰਤਾ ਭੀ।

SikhNet (Spanish)Benditos son los Santos, los Devotos del Guru, que no les importa nada más que Dios.

ਧਨੁ ਧੰਨੁ ਤਿਨਾ ਕਾ ਗੁਰੂ ਹੈ; ਜਿਸੁ ਅੰਮ੍ਰਿਤ ਫਲ ਹਰਿ ਲਾਗੇ ਮੁਖਾ ॥੬॥

dhan dhan tinaa kaa guroo hai; jis amrit fal har laage mukhaa |6|

Sant Singh KhalsaBlessed, blessed is their Guru, whose mouth tastes the Ambrosial Fruit of the Lord's Name. ||6||
Manmohan SinghBlessed! blessed! is their Guru, whose mouth tastes the ambrosial fruit of God's Name.
Manmohan Singh (Punjabi)ਮੁਬਾਰਕ! ਮੁਬਾਰਕ ਹਨ, ਉਨ੍ਹਾਂ ਦੇ ਗੁਰੂ ਮਹਾਰਾਜ ਜਿਨ੍ਹਾਂ ਦੇ ਮੁਖਾਰਬਿੰਦ ਨੂੰ ਰੱਬ ਦੇ ਨਾਮ ਦਾ ਅੰਮ੍ਰਿਤ-ਮਈ ਮੇਵਾ ਲਗਾ ਹੋਇਆ ਹੈ।
Fareedkot Teekaਤਿਨ ਕਾ ਗੁਰਦੇਵ ਧੰਨਤਾ ਕੇ ਜੋਗ ਧੰਨ ਹੈ ਜਿਨ ਕੇ ਮੁਖ ਸੇ ਸ਼ਬਦ ਉਚਾਰਨ ਕਰ ਕੇ ਜਗਿਆਸੀ ਕੇ ਹਿਰਦ੍ਯ ਬ੍ਰਿਖ੍ਯ ਮੇਂ ਅੰਮ੍ਰਿਤ ਫਲ ਲਾਗੇ ਹੈਂ, ਭਾਵ ਗ੍ਯਾਨ ਪ੍ਰਾਪਤਿ ਹੋਤਾ ਹੈ॥੬॥
Prof. Sahib Singhਉਹਨਾਂ ਦਾ ਗੁਰੂ ਭੀ ਧੰਨ ਹੈ, ਭਾਗਾਂ ਵਾਲਾ ਹੈ, ਜਿਸ ਦੇ ਮੂੰਹ ਨੂੰ (ਪ੍ਰਭੂ ਦੀ ਸਿਫ਼ਤ-ਸਾਲਾਹ ਰੂਪ) ਅਮਰ ਕਰਨ ਵਾਲੇ ਫਲ ਲੱਗੇ ਹੋਏ ਹਨ (ਭਾਵ, ਜਿਸ ਦੇ ਮੂੰਹੋਂ ਪ੍ਰਭੂ ਦੀ ਵਡਿਆਈ ਦੇ ਬਚਨ ਨਿਕਲਦੇ ਹਨ) ॥੬॥
SikhNet (Spanish)Bendito, Bendito sea también su Guru, Cuya Boca prueba el Fruto del Néctar del Nombre. (6)
Answers quote the Granth verbatim with Ang citations. AI commentary is not Gurbani and not a religious ruling.