ੴ

ਸਿੱਖਬਾਣੀ · SikhBani

ਕਲਿ ਮਹਿ ਜਮੁ ਜੰਦਾਰੁ ਹੈ ਹੁਕਮੇ ਕਾਰ ਕਮਾਇ ॥

kal meh jam jandaar hai hukame kaar kamaae
Guru Amardas Ji ਗੁਰੂ ਅਮਰਦਾਸ ਜੀ · Raag Vadhans · Ang 588 · 6 lines
Translations

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਕਲਿ ਮਹਿ ਜਮੁ ਜੰਦਾਰੁ ਹੈ; ਹੁਕਮੇ ਕਾਰ ਕਮਾਇ ॥

kal meh jam jandaar hai; hukame kaar kamaae |

Sant Singh KhalsaIn the Dark Age of Kali Yuga, the Messenger of Death is the enemy of life, but he acts according to the Lord's Command.
Manmohan SinghIn the Dark age, Death's courier is the enemy of life and he works according to the Lord's will.
Manmohan Singh (Punjabi)ਕਲਯੁੱਗ ਅੰਦਰ ਮੌਤ ਦਾ ਦੁਤ ਜਿੰਦ ਦਾ ਵੈਰੀ ਹੈ। ਉਹ ਸੁਆਮੀ ਦੀ ਰਜ਼ਾ ਅਨੁਸਾਰ ਕੰਮ ਕਰਦਾ ਹੈ।
Fareedkot Teekaਕਲ ਆਦਿ ਜੁਗੋਂ ਮੇਂ ਜਮ ਜੋ (ਜੰਦਾਰੁ) ਜਿੰਦ ਕਾ ਵੈਰੀ ਹੈ, ਸੋ ਹੁਕਮ ਮੇਂ ਕਾਰ ਕਮਾਉਤਾ ਹੈ॥
Prof. Sahib Singhਦੁਬਿਧਾ ਵਾਲੀ ਹਾਲਤ ਵਿਚ (ਮਨੁੱਖ ਦੇ ਸਿਰ ਉਤੇ) ਮੌਤ ਦਾ ਸਹਿਮ ਟਿਕਿਆ ਰਹਿੰਦਾ ਹੈ; (ਪਰ ਉਹ ਜਮ ਭੀ) ਪ੍ਰਭੂ ਦੇ ਹੁਕਮ ਵਿਚ ਹੀ ਕਾਰ ਕਰਦਾ ਹੈ।

ਪਦ ਅਰਥ ਕਲਿ = ਦੁਬਿਧਾ ਵਾਲਾ ਸੁਭਾਉ, ਪ੍ਰਭੂ ਤੋਂ ਵਿਛੋੜੇ ਵਾਲੀ ਹਾਲਤ {"ਇਕ ਘੜੀ ਨ ਮਿਲਤੇ ਤ ਕਲਿਜੁਗੁ ਹੋਤਾ"}। ਜੰਦਾਰੁ = ਗਵਾਰ, ਅਵੈੜਾ (ਫਾ:)।

SikhNet (Spanish)En la oscura Era de Kali Yug, la muerte actúa de forma salvaje, pero lo hace conforme a la Voluntad del Señor.

ਗੁਰਿ ਰਾਖੇ ਸੇ ਉਬਰੇ; ਮਨਮੁਖਾ ਦੇਇ ਸਜਾਇ ॥

gur raakhe se ubare; manamukhaa dee sajaae |

Sant Singh KhalsaThose who are protected by the Guru are saved, while the self-willed manmukhs receive their punishment.
Manmohan SinghThey, whom the Guru saves are saved and to the way-ward, he awards punishment.
Manmohan Singh (Punjabi)ਜਿਨ੍ਹਾਂ ਨੂੰ ਗੁਰੂ ਬਚਾਉਂਦਾ ਹੈ, ਉਹ ਬੱਚ ਜਾਂਦੇ ਹਨ। ਆਪ-ਹੁਦਰਿਆਂ ਨੂੰ ਉਹ ਸਜ਼ਾ ਦਿੰਦਾ ਹੈ।
Fareedkot Teekaਜੋ ਗੁਰੋਂ ਨੇ ਰਖ ਲੀਏ ਹੈਂ, ਸੋ ਤਿਸ ਜੰਦਾਲ ਸੇ ਬਚੇ ਹੈਂ ਔਰ ਮਨਮੁਖੋਂ ਕੋ ਵਹੁ ਜਮ (ਸਜਾਇ) ਦੰਡ ਦੇਤਾ ਹੈ। ਵਾ (ਕਲਿ ਮਹਿ) ਕਲਪਨਾ ਕਰਨੇ ਮੇਂ ਜਮ ਜਿੰਦ ਕਾ ਵੈਰੀ ਹੈ, ਭਾਵ ਏਹੁ ਹੈ ਕਲਪਨਾ ਤੇ ਰਹਤ ਪੁਰਸੋਂ ਕੋ ਜਮ ਨਹੀਂ ਮਾਰਤਾ ਹੈ॥
Prof. Sahib Singhਜਿਨ੍ਹਾਂ ਨੂੰ ਗੁਰੂ ਨੇ ('ਕਲਿ' ਤੋਂ) ਬਚਾ ਲਿਆ ਉਹ (ਜਮ ਦੇ ਸਹਿਮ ਤੋਂ) ਬਚ ਜਾਂਦੇ ਹਨ, ਮਨ ਦੇ ਪਿਛੇ ਤੁਰਨ ਵਾਲੇ ਬੰਦਿਆਂ ਨੂੰ (ਸਹਿਮ ਦੀ) ਸਜ਼ਾ ਦੇਂਦਾ ਹੈ।
SikhNet (Spanish)Hay a quienes el Guru instruye, y a ellos los salva, pero a los soberbios Manmukjs malhechores, los destruye.

ਜਮਕਾਲੈ ਵਸਿ ਜਗੁ ਬਾਂਧਿਆ; ਤਿਸ ਦਾ ਫਰੂ. ਨ ਕੋਇ ॥

jamakaalai vas jag baandhiaa; tis daa faroo. na koe |

Sant Singh KhalsaThe world is under the control, and in the bondage of the Messenger of Death; no one can hold him back.
Manmohan SinghThe world is in the power and bondage of death's myrmidon and none can hold him.
Manmohan Singh (Punjabi)ਸੰਸਾਰ ਮੌਤ ਦੇ ਫਰੇਸ਼ਤੇ ਦੇ ਇਖਤਿਆਰ ਤੇ ਕੈਦ ਵਿੱਚ ਹੈ। ਕੋਈ ਭੀ ਉਸ ਨੂੰ ਪਕੜ ਨਹੀਂ ਸਕਦਾ।
Fareedkot Teekaਜਮ ਨੇ (ਕਾਲ) ਸਮਯਾਂ ਕੇ ਬਸ ਕਰ ਕੇ ਸਾਰੇ ਜਗਤ ਕੋ ਬਾਧਾ ਹੈ ਤਿਸ ਕਾ (ਫਰੂ) ਰੱਖਕ ਕੋਈ ਨਹੀਂ ਹੈ॥
Prof. Sahib Singhਜਗਤ (ਭਾਵ, ਪ੍ਰਭੂ ਤੋਂ ਵਿਛੁੜਿਆ ਜੀਵ) ਜਮਕਾਲ ਦੇ ਵੱਸ ਵਿਚ ਬੱਧਾ ਪਿਆ ਹੈ, ਉਸ ਦਾ ਕੋਈ ਰਾਖਾ ਨਹੀਂ ਬਣਦਾ।

ਪਦ ਅਰਥ ਫਰੂ = ਰਾਖਾ।

SikhNet (Spanish)La muerte ha atado al mundo entero, y nadie la puede controlar,

ਜਿਨਿ ਜਮੁ ਕੀਤਾ ਸੋ ਸੇਵੀਐ; ਗੁਰਮੁਖਿ. ਦੁਖੁ ਨ ਹੋਇ ॥

jin jam keetaa so seveeai; guramukh. dukh na hoe |

Sant Singh KhalsaSo serve the One who created Death; as Gurmukh, no pain shall touch you.
Manmohan SinghUnder Guru's instruction serve thou, Him, who has created death and then no grief shall befall thee.
Manmohan Singh (Punjabi)ਗੁਰਾਂ ਦੀ ਸਿੱਖਿਆ ਤਾਬੇ ਤੂੰ ਉਸ ਦੀ ਘਾਲ ਕਮਾ, ਜਿਸ ਨੇ ਮੌਤ ਬਣਾਈ ਹੈ ਤੇ ਤੈਨੂੰ ਕੋਈ ਤਕਲੀਫ ਨਹੀਂ ਵਾਪਰੇਗੀ।
Fareedkot Teekaਜਿਸ ਨੇ ਜਮ ਕੋ ਬਨਾਯਾ ਹੈ ਤਿਸ ਕੋ ਸੇਵਨਾ ਕਰੀਏ, ਕ੍ਯੋਂਕਿ ਤਿਸ ਕੋ ਗੁਰੋਂ ਦੁਆਰੇ ਸੇਵਨੇ ਕਰ ਦੁਖ ਨਹੀਂ ਹੋਤਾ ਹੈ॥
Prof. Sahib Singhਜੇ ਗੁਰੂ ਦੇ ਸਨਮੁਖ ਹੋ ਕੇ ਉਸ ਪ੍ਰਭੂ ਦੀ ਬੰਦਗੀ ਕਰੀਏ ਜਿਸ ਨੇ ਜਮ ਪੈਦਾ ਕੀਤਾ ਹੈ (ਤਾਂ ਫਿਰ ਜਮ ਦਾ) ਦੁਖ ਨਹੀਂ ਪੋਂਹਦਾ।
SikhNet (Spanish)pero si uno habita en Él, en Quien creó la muerte, por la Gracia del Guru, el dolor no le llega.

ਨਾਨਕ ਗੁਰਮੁਖਿ. ਜਮੁ ਸੇਵਾ ਕਰੇ; ਜਿਨ ਮਨਿ ਸਚਾ ਹੋਇ ॥੧॥

naanak guramukh. jam sevaa kare; jin man sachaa hoe |1|

Sant Singh KhalsaO Nanak, Death serves the Gurmukhs; the True Lord abides in their minds. ||1||
Manmohan SinghNanak, death serves the pious persons, in whose mind the True Lord abides.
Manmohan Singh (Punjabi)ਨਾਨਕ, ਮੌਤ ਉਨ੍ਹਾਂ ਪਵਿੱਤ੍ਰ ਪੁਰਸ਼ਾਂ ਦੀ ਟਹਿਲ ਕਰਦੀ ਹੈ, ਜਿਨ੍ਹਾਂ ਦੇ ਚਿੱਤ ਵਿੱਚ ਉਹ ਸੱਚਾ ਸੁਆਮੀ ਵਸਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੇ ਮਨ ਮੇਂ ਸੋ ਸਚਾ ਨਾਮ ਹੋਤਾ ਹੈ, ਤਿਨ ਗੁਰਮੁਖੋਂ ਕੀ ਜਮ ਭੀ ਸੇਵਾ ਕਰਤਾ ਹੈ॥੧॥
Prof. Sahib Singh(ਸਗੋਂ) ਹੇ ਨਾਨਕ! ਜਿਨ੍ਹਾਂ ਗੁਰਮੁਖਾਂ ਦੇ ਮਨ ਵਿਚ ਸੱਚਾ ਪ੍ਰਭੂ ਵੱਸਦਾ ਹੈ ਉਹਨਾਂ ਦੀ ਜਮ ਭੀ ਸੇਵਾ ਕਰਦਾ ਹੈ ॥੧॥
SikhNet (Spanish)La muerte misma viene a servir a los Santos quienes enaltecen el Nombre del Señor en su mente. (1)
Answers quote the Granth verbatim with Ang citations. AI commentary is not Gurbani and not a religious ruling.