ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਭੇਖੀ. ਅਗਨਿ ਨ ਬੁਝਈ; ਚਿੰਤਾ ਹੈ ਮਨ ਮਾਹਿ ॥
bhekhee. agan na bujhee; chintaa hai man maeh |
Sant Singh KhalsaWearing ceremonial robes, the fire is not quenched, and the mind is filled with anxiety.
Manmohan SinghWearing deceptive dress, the fire quenches not and anxiety continues to abide in the mind.
Manmohan Singh (Punjabi)ਝੂਠਾ ਮਜ਼ਹਬੀ ਲਿਬਾਸ ਪਹਿਰਨ ਦੁਆਰਾ ਅੱਗ ਨਹੀਂ ਬੁੱਝਦੀ ਅਤੇ ਚਿੱਤ ਅੰਦਰ ਅੰਦੇਸ਼ਾ ਟਿਕਿਆ ਰਹਿੰਦਾ ਹੈ।
Fareedkot Teekaਗੁਰ ਸਬਦ ਬਿਨਾਂ ਆਨ ਭੇਖ ਪਾਖੰਡ ਪੂਰਬਕ ਧਾਰਨ ਕਰਨੇ ਸੇ ਤ੍ਰਿਸ਼ਨਾ ਅਗਨਿ ਬੁਝਤੀ ਨਹੀਂ ਹੈ, ਮਨ ਮੇਂ ਚਿੰਤਾ ਲਗੀ ਰਹਿਤੀ ਹੈ॥
Prof. Sahib Singhਭੇਖ ਧਾਰਿਆਂ (ਤ੍ਰਿਸ਼ਨਾ ਦੀ) ਅੱਗ ਨਹੀਂ ਬੁੱਝਦੀ, ਮਨ ਵਿਚ ਚਿੰਤਾ ਟਿਕੀ ਰਹਿੰਦੀ ਹੈ।
SikhNet (Spanish)Usando abrigo de mendigo, el fuego en lo profundo de la mente no es sofocado.
ਵਰਮੀ ਮਾਰੀ. ਸਾਪੁ ਨਾ ਮਰੈ; ਤਿਉ. ਨਿਗੁਰੇ ਕਰਮ ਕਮਾਹਿ ॥
varamee maaree. saap naa marai; tiau. nigure karam kamaeh |
Sant Singh KhalsaDestroying the snake's hole, the snake is not killed; it is just like doing deeds without a Guru.
Manmohan SinghAs the destruction of snake's hole, kills not the snake, so is useless the doing of deeds without the Guru.
Manmohan Singh (Punjabi)ਜਿਸ ਤਰ੍ਹਾਂ ਸੱਪ ਦੀ ਖੁੱਢ ਢਾਉਣ ਨਾਲ ਸੱਪ ਨਹੀਂ ਮਰਦਾ, ਏਸੇ ਤਰ੍ਹਾਂ ਗੁਰਾਂ ਦੇ ਬਗੈਰ ਅਮਲ ਕਮਾਉਣੇ ਬੇਫਾਇਦਾ ਹਨ।
Fareedkot Teeka(ਵਰਮੀ) ਜਿਸ ਬਿਲ ਮੇਂ ਸਾਂਪ ਰਹਿਤਾ ਹੈ ਤਿਸ ਕੇ ਮਾਰਨੇ ਸੇ ਸਾਂਪ ਨਹੀਂ ਮਰਤਾ ਹੈ, ਨਿਰਗੁਣੇ ਪੁਰਸ਼ ਤੈਸੇ ਕਰਮ ਕਮਾਵਤੇ ਹੈਂ। ਭਾਵ ਯਹ ਕਿ ਦੇਹ ਬਰਮੀ ਕੋ ਤਪ ਕਰ ਦੁਖ ਦੇਣੇ ਸੇ ਮਨ ਸਰਪ ਨਹੀਂ ਮਰਤਾ, ਜਬ ਤਕ ਗੁਰ ਉਪਦੇਸ਼ ਮੰਤ੍ਰ ਨ ਕਮਾਵੈ ਅਰਥਾਤ ਮੰਤ੍ਰ ਸੇ ਸਰਪ ਮਰਤਾ ਹੈ॥
Prof. Sahib Singhਉਹ ਮਨੁੱਖ ਤਿਵੇਂ ਦੇ ਕਰਮ ਕਰਦੇ ਹਨ ਜਿਵੇਂ ਸੱਪ ਦੀ ਰੁੱਡ ਬੰਦ ਕੀਤਿਆਂ ਸੱਪ ਨਹੀਂ ਮਰਦਾ।
SikhNet (Spanish)Azotando el agujero de la víbora, la víbora no se muere.
ਸਤਿਗੁਰੁ ਦਾਤਾ ਸੇਵੀਐ; ਸਬਦੁ ਵਸੈ ਮਨਿ ਆਇ ॥
satigur daataa seveeai; sabad vasai man aae |
Sant Singh KhalsaServing the Giver, the True Guru, the Shabad comes to abide in the mind.
Manmohan SinghBy serving the beneficent True Guru, the Name comes to abide in man's mind.
Manmohan Singh (Punjabi)ਦਾਤਾਰ, ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ, ਨਾਮ ਆ ਕੇ ਇਨਸਾਨ ਦੇ ਚਿੱਤ ਅੰਦਰ ਟਿੱਕ ਜਾਂਦਾ ਹੈ।
Fareedkot Teekaਜਬ ਸਤਿਗੁਰ ਦਾਤਾ ਕਾ ਸੇਵਨਾ ਕਰੀਏ ਔਰ ਗੁਰ ਉਪਦੇਸ਼ ਮਨ ਮੇਂ ਆਇ ਕਰ ਕੇ ਬਾਸਾ ਕਰੈ॥
Prof. Sahib Singhਜੇ (ਨਾਮ ਦੀ ਦਾਤਿ) ਦੇਣ ਵਾਲੇ ਗੁਰੂ ਦੀ ਦੱਸੀ ਹੋਈ ਕਾਰ ਕਰੀਏ ਤਾਂ ਗੁਰੂ ਦਾ ਸ਼ਬਦ ਮਨ ਵਿਚ ਆ ਵੱਸਦਾ ਹੈ।
SikhNet (Spanish)Así, sin el Guru, las acciones de uno son lo que son.
ਮਨੁ ਤਨੁ ਸੀਤਲੁ ਸਾਂਤਿ ਹੋਇ; ਤ੍ਰਿਸਨਾ ਅਗਨਿ ਬੁਝਾਇ ॥
man tan seetal saant hoe; trisanaa agan bujhaae |
Sant Singh KhalsaThe mind and body are cooled and soothed; peace ensues, and the fire of desire is quenched.
Manmohan SinghThe mind and body are comforted and pacified and the fire of desire is extinguished.
Manmohan Singh (Punjabi)ਆਤਮਾ ਤੇ ਦੇਹ ਸੁਖੀ ਅਤੇ ਠੰਢੇ ਠਾ ਹੋ ਜਾਂਦੇ ਹਨ ਅਤੇ ਵਧੀ ਹੋਈ ਖਾਹਿਸ਼ ਦੀ ਅੱਗ ਬੁੱਝ ਜਾਂਦੀ ਹੈ।
Fareedkot Teekaਤਬ ਮਨ ਸਾਂਤ ਔਰ ਤਨ ਸੀਤਨ ਹੋਤਾ ਹੈ, ਕ੍ਯੋਂਕਿ ਵਹੁ ਸਬਦ ਤ੍ਰਿਸਨਾ ਅਗਨਿ ਕੋ ਬੁਝਾਇ ਦੇਤਾ ਹੈ॥
Prof. Sahib Singhਫਿਰ, ਮਨ ਤਨ ਠੰਢਾ ਠਾਰ ਹੋ ਜਾਂਦਾ ਹੈ, ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ।
SikhNet (Spanish)Si uno sirve al Bondadoso Guru, la Palabra del Shabd es enaltecida en la mente.
ਸੁਖਾ ਸਿਰਿ ਸਦਾ ਸੁਖੁ ਹੋਇ; ਜਾ ਵਿਚਹੁ ਆਪੁ ਗਵਾਇ ॥
sukhaa sir sadaa sukh hoe; jaa vichahu aap gavaae |
Sant Singh KhalsaThe supreme comforts and lasting peace are obtained, when one eradicates ego from within.
Manmohan SinghWhen man banishes self-conceit from within him, he obtains the supreme comfort of all the comforts for ever and aye.
Manmohan Singh (Punjabi)ਜਦ ਇਨਸਾਨ ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਕੱਢ ਦਿੰਦਾ ਹੈ, ਤਾਂ ਉਹ ਹਮੇਸ਼ਾਂ ਲਈ ਸਾਰਿਆਂ ਸੁੱਖਾਂ ਦੇ ਸ਼ਰੋਮਣੀ ਸੁੱਖ ਪਾ ਲੈਂਦਾ ਹੈ।
Fareedkot Teekaਜਬ ਅੰਤਸਕਰਨ ਕੇ ਬੀਚ ਸੇ ਆਪਾ ਭਾਉ ਦੂਰ ਕਰ ਦੀਆ ਤਬ ਸਭ ਸੁਖੋਂ ਕਾ ਸਿਰੋਮਣੀ ਜੋ ਸੁਖ ਹੈ, ਭਾਵ ਆਤਮ ਸੁਖ ਸੋ ਪ੍ਰਾਪਤਿ ਹੋਤਾ ਹੈ॥
Prof. Sahib Singh(ਗੁਰੂ ਦੀ ਸੇਵਾ ਵਿਚ) ਜਦੋਂ ਮਨੁੱਖ ਅਹੰਕਾਰ ਦੂਰ ਕਰਦਾ ਹੈ ਤਾਂ ਸਭ ਤੋਂ ਸ੍ਰੇਸ਼ਟ ਸੁਖ ਮਿਲਦਾ ਹੈ।ਪਦ ਅਰਥ ਆਪੁ = ਆਪਾ-ਭਾਵ, ਅਪਣੱਤ, ਸੁਆਰਥ।
SikhNet (Spanish)El cuerpo y la mente son confortados y el fuego del deseo es calmado.
ਗੁਰਮੁਖਿ ਉਦਾਸੀ ਸੋ ਕਰੇ; ਜਿ ਸਚਿ ਰਹੈ ਲਿਵ ਲਾਇ ॥
guramukh udaasee so kare; ji sach rahai liv laae |
Sant Singh KhalsaHe alone becomes a detached Gurmukh, who lovingly focuses his consciousness on the True Lord.
Manmohan SinghBy Guru's grace, he alone becomes detached, who fixes his attention on the True Lord.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਕੇਵਲ ਓਹੀ ਤਿਆਗੀ ਹੁੰਦਾ ਹੈ, ਜੋ ਆਪਣੀ ਬਿਰਤ ਸੱਚੇ ਸਾਈਂ ਨਾਲ ਜੋੜਦਾ ਹੈ।
Fareedkot Teekaਸੋ ਗੁਰਮੁਖਿ ਸੰਸਾਰ ਸੇ ਉਦਾਸੀਨਤਾ ਕੋ ਧਾਰਨ ਕਰਤਾ ਹੈ, ਜੋ ਸਚੇ ਮੇਂ ਬ੍ਰਿਤੀ ਲਗਾਇ ਰਹਤਾ ਹੈ॥
Prof. Sahib Singhਗੁਰੂ ਦੇ ਸਨਮੁਖ ਹੋਇਆ ਹੋਇਆ ਉਹ ਮਨੁੱਖ ਹੀ (ਤ੍ਰਿਸ਼ਨਾ ਵਲੋਂ) ਤਿਆਗ ਕਰਦਾ ਹੈ ਜੋ ਸੱਚੇ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ।
SikhNet (Spanish)Si uno deja su ego, obtiene la Paz, y desapegado por la Gracia del Guru, es entonado en el Uno Verdadero.
ਚਿੰਤਾ. ਮੂਲਿ ਨ ਹੋਵਈ; ਹਰਿ ਨਾਮਿ ਰਜਾ ਆਘਾਇ ॥
chintaa. mool na hovee; har naam rajaa aaghaae |
Sant Singh KhalsaAnxiety does not affect him at all; he is satisfied and satiated with the Name of the Lord.
Manmohan SinghHe feels not worried at all and with the Lord's Name, he remains sated and satisfied.
Manmohan Singh (Punjabi)ਉਸ ਨੂੰ ਮੂਲੋਂ ਹੀ ਫਿਕਰ ਨਹੀਂ ਵਿਆਪਦਾ ਅਤੇ ਰੱਬ ਦੇ ਨਾਮ ਨਾਲ ਉਹ ਸੰਤੁਸ਼ਟ ਤੇ ਰੱਜਿਆ ਰਹਿੰਦਾ ਹੈ।
Fareedkot Teekaਤਿਸ ਕੋ ਚਿੰਤਾ ਮੂਲ, ਭਾਵ ਕਦੇ ਨਹੀਂ ਲਗਤੀ, ਜੋ ਹਰਿ ਨਾਮ ਜਪ ਕਰ ਲੋਕ ਪ੍ਰਲੋਕ ਕੇ ਪਦਾਰਥਾਂ ਕੀ ਬਾਸਨਾ ਸੇ ਰਹਤ ਹੋ ਕਰ ਸੰਤੁਸਟ ਹੋ ਰਹਿਤਾ ਹੈ॥
Prof. Sahib Singhਉਸ ਨੂੰ ਚਿੰਤਾ ਉੱਕਾ ਹੀ ਨਹੀਂ ਹੁੰਦੀ, ਪ੍ਰਭੂ ਦੇ ਨਾਲ ਹੀ ਉਹ ਚੰਗੀ ਤਰ੍ਹਾਂ ਰੱਜਿਆ ਰਹਿੰਦਾ ਹੈ।ਪਦ ਅਰਥ ਆਘਾਇ ਰਜਾ = ਚੰਗੀ ਤਰ੍ਹਾਂ ਰੱਜਿਆ ਰਹਿੰਦਾ ਹੈ।
SikhNet (Spanish)Al estar siempre saciado con el Nombre del Señor, sus preocupaciones terminan.
ਨਾਨਕ. ਨਾਮ ਬਿਨਾ, ਨਹ ਛੂਟੀਐ; ਹਉਮੈ ਪਚਹਿ ਪਚਾਇ ॥੨॥
naanak. naam binaa, neh chhootteeai; haumai pacheh pachaae |2|
Sant Singh KhalsaO Nanak, without the Naam, no one is saved; they are utterly ruined by egotism. ||2||
Manmohan SinghNanak, without the Name, man is delivered not and is utterly ruined by egotism.
Manmohan Singh (Punjabi)ਨਾਨਕ, ਨਾਮ ਦੇ ਬਾਝੋਂ ਬੰਦਾ ਬੰਦ-ਖਲਾਸ ਨਹੀਂ ਹੁੰਦਾ ਅਤੇ ਹਉਮੈ ਦੁਆਰਾ ਬਿਲਕੁਲ ਤਬਾਹ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਜਪੇ ਬਿਨਾਂ ਕੋਈ ਪ੍ਰਕਾਰ ਚੌਰਾਸੀ ਸੇ ਛੂਟੀਤਾ ਨਹੀਂ, ਜੀਵ ਹੰਤਾ ਮਮਤਾ ਮੇਂ ਆਪ (ਪਚਹਿ) ਜਲਤੇ ਹੈਂ ਪੁਨਾ ਔਰ ਕੋ (ਪਚਾਇ) ਜਲਾਉਤੇ ਹੈਂ॥੨॥
Prof. Sahib Singhਹੇ ਨਾਨਕ! ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਤ੍ਰਿਸ਼ਨਾ ਦੀ ਅੱਗ ਤੋਂ) ਬਚ ਨਹੀਂ ਸਕੀਦਾ, (ਨਾਮ ਤੋਂ ਬਿਨਾ) ਜੀਵ ਅਹੰਕਾਰ ਵਿਚ ਪਏ ਸੜਦੇ ਹਨ ॥੨॥ਪਦ ਅਰਥ ਪਚਹਿ = ਸੜਦੇ ਹਨ ॥੨॥
SikhNet (Spanish)Dice Nanak, sin el Nombre uno es esclavizado y consumido por el ego. (2)