ੴ

ਸਿੱਖਬਾਣੀ · SikhBani

ਭੀਤਰਿ ਪੰਚ ਗੁਪਤ ਮਨਿ ਵਾਸੇ ॥

bheetar panch gupat man vaase
Guru Nanak Dev Ji ਗੁਰੂ ਨਾਨਕ ਦੇਵ ਜੀ · Raag Aasaa · Ang 359 · 12 lines
Translations

ਆਸਾ ਘਰੁ ੫ ਮਹਲਾ ੧ ॥

aasaa ghar 5 mahalaa 1 |

Sant Singh KhalsaAasaa, Fifth House, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ।
Prof. Sahib Singhਰਾਗ ਆਸਾ, ਘਰ ੫ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Asa, Mejl Guru Nanak, Primer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By true Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਭੀਤਰਿ ਪੰਚ; ਗੁਪਤ ਮਨਿ ਵਾਸੇ ॥

bheetar panch; gupat man vaase |

Sant Singh KhalsaThe five evil passions dwell hidden within the mind.
Manmohan SinghThe five evil passions dwell concealed within My mind.
Manmohan Singh (Punjabi)ਪੰਜ ਮੰਦੇ ਵਿਸ਼ੇ-ਵੇਗ-ਲੁਕ ਕੇ ਚਿੱਤ ਅੰਦਰ ਵੱਸਦੇ ਹਨ, ਅਤੇ।
Fareedkot Teekaਇਸ ਮਨ ਕੇ ਭੀਤਰ ਕਾਮਾਦਿ ਪਾਂਚ ਗੁਪਤ ਬਸ ਰਹੇ ਹੈਂ॥
Prof. Sahib Singhਮੇਰੇ ਮਨ ਵਿਚ ਧੁਰ ਅੰਦਰ ਪੰਜ ਕਾਮਾਦਿਕ ਲੁਕੇ ਪਏ ਹਨ,

ਪਦ ਅਰਥ ਭੀਤਰਿ = ਮਨ ਦੇ ਧੁਰ ਅੰਦਰ। ਪੰਚ = ਪੰਜ ਕਾਮਾਦਿਕ। ਗੁਪਤ = ਲੁਕੇ ਹੋਏ। ਮਨਿ = ਮਨ ਵਿਚ।

SikhNet (Spanish)En mi mente están escondidas las cinco pasiones;

ਥਿਰੁ ਨ ਰਹਹਿ; ਜੈਸੇ ਭਵਹਿ ਉਦਾਸੇ ॥੧॥

thir na raheh; jaise bhaveh udaase |1|

Sant Singh KhalsaThey do not remain still, but move around like wanderers. ||1||
Manmohan SinghThey remain not still and wander like a deserter.
Manmohan Singh (Punjabi)ਉਹ ਅਸਥਿਰ ਨਹੀਂ ਰਹਿੰਦੇ, ਅਤੇ ਭਗੌੜੇ ਦੀ ਤਰ੍ਹਾਂ ਭਟਕਦੇ ਫਿਰਦੇ ਹਨ।
Fareedkot Teekaਸੋ ਮਨ ਇਸੀ ਤੇ ਇਸਥਿਰੁ ਨਹੀਂ ਰਹਤਾ ਉਦਾਸੀਨ ਕੀ ਭਾਂਤਿ ਭ੍ਰਮਤਾ ਹੈ॥੧॥
Prof. Sahib Singhਉਹ ਠਠੰਬਰੇ ਹੋਇਆਂ ਵਾਂਗ ਭੱਜੇ ਫਿਰਦੇ ਹਨ, ਨਾਹ ਉਹ ਆਪ ਟਿਕਦੇ ਹਨ (ਨਾਹ ਮੇਰੇ ਮਨ ਨੂੰ ਟਿਕਣ ਦੇਂਦੇ ਹਨ) ॥੧॥

ਪਦ ਅਰਥ ਥਿਰੁ ਨ ਰਹਹਿ = ਟਿਕਦੇ ਨਹੀਂ। ਉਦਾਸੇ = ਠਠੰਬਰੇ ਹੋਏ। ਜੈਸੇ = ਜਿਵੇਂ ॥੧॥

SikhNet (Spanish)vagan en ella como entes perdidos. (1)

ਮਨੁ ਮੇਰਾ; ਦਇਆਲ ਸੇਤੀ. ਥਿਰੁ ਨ ਰਹੈ ॥

man meraa; deaal setee. thir na rahai |

Sant Singh KhalsaMy soul does not stay held by the Merciful Lord.
Manmohan SinghMy soul remains not tied to the merciful master.
Manmohan Singh (Punjabi)ਮੇਰੀ ਆਤਮਾ ਮਿਹਰਬਾਨ ਮਾਲਕ ਨਾਲ ਬੱਝੀ ਹੋਈ ਨਹੀਂ ਰਹਿੰਦੀ।
Fareedkot Teekaਮਨ ਮੇਰਾ ਦਿਆਲ ਪਰਮਾਤਮਾਂ ਕੇ ਸਾਥ ਇਸਥਿਰ ਨਹੀਂ ਹੋਤਾ ਹੈ॥☬ਪ੍ਰਸ਼ਨ: ਕ੍ਯੋਂ ਨਹੀਂ ਹੋਤਾ?☬ਉੱਤਰ:
Prof. Sahib Singhਮੇਰਾ ਮਨ ਦਿਆਲ ਪਰਮਾਤਮਾ ਦੀ ਯਾਦ ਵਿਚ ਜੁੜਦਾ ਨਹੀਂ ਹੈ।

ਪਦ ਅਰਥ ਸੇਤੀ = ਨਾਲ। ਥਿਰੁ ਨ ਰਹੈ = ਟਿਕਦਾ ਨਹੀਂ, ਜੁੜਦਾ ਨਹੀਂ।

SikhNet (Spanish)Mi mente no se aferra al Benévolo Señor,

ਲੋਭੀ ਕਪਟੀ ਪਾਪੀ ਪਾਖੰਡੀ; ਮਾਇਆ ਅਧਿਕ ਲਗੈ ॥੧॥ ਰਹਾਉ ॥

lobhee kapattee paapee paakhanddee; maaeaa adhik lagai |1| rahaau |

Sant Singh KhalsaIt is greedy, deceitful, sinful and hypocritical, and totally attached to Maya. ||1||Pause||
Manmohan SinghThe avaricious, deceitful, vicious and hypocritical soul is excessively linked with worldliness. Pause.
Manmohan Singh (Punjabi)ਲਾਲਚੀ ਧੋਖੇਬਾਜ, ਅਪਰਾਧੀ ਅਤੇ ਦੰਭੀ ਆਤਮਾ, ਦੁਨੀਆਂ ਦਾਰੀ ਨਾਲ ਘਣੇਰੀ ਜੁੜੀ ਹੋਈ ਹੈ। ਠਹਿਰਾਉ।
Fareedkot Teekaਲੋਭੀ ਕਪਟੀ ਪਾਪੀ ਪਾਖੰਡੀ ਪੁਨਾ ਅਧਿਕਤਾ ਕਰ ਮਾਯਾ ਮੇਂ ਲਗਤਾ ਹੈ॥੧॥ ਰਹਾਉ ॥
Prof. Sahib Singhਇਸ ਉਤੇ ਮਾਇਆ ਨੇ ਬਹੁਤ ਜ਼ੋਰ ਪਾਇਆ ਹੋਇਆ ਹੈ। ਇਹ ਲੋਭੀ ਕਪਟੀ ਪਾਪੀ ਪਾਖੰਡੀ ਬਣਿਆ ਪਿਆ ਹੈ ॥੧॥ ਰਹਾਉ ॥

ਪਦ ਅਰਥ ਅਧਿਕ = ਬਹੁਤ ॥੧॥ ਰਹਾਉ ॥

SikhNet (Spanish)pues está desviada por la avaricia, las trampas, la hipocresía, las malas intenciones, el apego profundo a Maya. (1‑Pausa)

ਫੂਲ ਮਾਲਾ; ਗਲਿ ਪਹਿਰਉਗੀ ਹਾਰੋ ॥

fool maalaa; gal pahiraugee haaro |

Sant Singh KhalsaI will decorate my neck with garlands of flowers.
Manmohan SinghI will adorn my neck with garland of flowers.
Manmohan Singh (Punjabi)ਮੈਂ ਆਪਣੀ ਗਰਦਨ ਨੂੰ ਫ਼ੁੱਲਾਂ ਦੇ ਹਾਰ ਨਾਲ ਸਸ਼ੋਭਤ ਕਰੂੰਗੀ।
Fareedkot Teekaਸੁਭ ਗੁਣ ਰੂਪ ਫੂਲੋਂ ਕੇ (ਮਾਲਾ) ਸੰਬੂਹ ਕਾ ਗਲਿ ਮੇਂ ਹਾਰਿ ਪਹਿਨੋਗੀ॥
Prof. Sahib Singh(ਮੇਰਾ ਸਰੀਰ ਉਸ ਨਾਰ ਵਾਂਗ ਆਪਣੇ ਸਿੰਗਾਰ ਦੇ ਆਹਰਾਂ ਵਿਚ ਰਹਿੰਦਾ ਹੈ ਜੋ ਆਪਣੇ ਪਤੀ ਦੀ ਉਡੀਕ ਵਿਚ ਹੈ ਤੇ ਆਖਦੀ ਹੈ-) ਮੈਂ ਆਪਣੇ ਗਲ ਵਿਚ ਫੁੱਲਾਂ ਦੀ ਮਾਲਾ ਪਾਵਾਂਗੀ, ਫੁੱਲਾਂ ਦਾ ਹਾਰ ਪਾਵਾਂਗੀ,

ਪਦ ਅਰਥ ਪਹਿਰਉਗੀ = ਮੈਂ ਪਹਿਨਾਂਗੀ।

SikhNet (Spanish)Voy a adornar mi ser con las flores de la Virtud;

ਮਿਲੈਗਾ ਪ੍ਰੀਤਮੁ; ਤਬ ਕਰਉਗੀ ਸੀਗਾਰੋ ॥੨॥

milaigaa preetam; tab kraugee seegaaro |2|

Sant Singh KhalsaWhen I meet my Beloved, then I will put on my decorations. ||2||
Manmohan SinghWhen I meet my Beloved, then will I put on decorations.
Manmohan Singh (Punjabi)ਜਦ ਮੈਂ ਆਪਣੇ ਪਿਆਰੇ ਨੂੰ ਮਿਲੂੰਗੀ, ਤਦ ਮੈਂ ਹਾਰ ਸ਼ਿੰਗਾਰ ਲਾਵਾਂਗੀ।
Fareedkot Teekaਜਬ ਇਸ ਪ੍ਰਕਾਰ ਸਿੰਗਾਰ ਕਰੋਗੀ ਤਬ ਪਿਆਰਾ ਮਿਲੇਗਾ॥੨॥
Prof. Sahib Singhਮੇਰਾ ਪਤੀ ਮਿਲੇਗਾ ਤਾਂ ਮੈਂ ਸਿੰਗਾਰ ਕਰਾਂਗੀ ॥੨॥

ਪਦ ਅਰਥ ਕਰਉਗੀ = ਮੈਂ ਕਰਾਂਗੀ ॥੨॥

SikhNet (Spanish)sí, cuando tenga mi encuentro con mi Amor, me voy a poner muy bella. (2)

ਪੰਚ ਸਖੀ ਹਮ; ਏਕੁ ਭਤਾਰੋ ॥

panch sakhee ham; ek bhataaro |

Sant Singh KhalsaI have five companions and one Spouse.
Manmohan SinghI have five mates and one spouse.
Manmohan Singh (Punjabi)ਮੇਰੀਆਂ ਪੰਜ ਸਹੇਲੀਆਂ ਹਨ, ਅਤੇ ਇਕ ਕੰਤ।
Fareedkot Teeka(ਪੰਚ ਸਖੀ) ਪਾਂਚ ਗ੍ਯਾਨ ਇੰਦ੍ਰੀਆਂ (ਹਮ) ਅਹੰਕਾਰ ਵਾਲਾ ਏਕ ਉਨ ਕਾ ਦੇਹ ਅਭਿਮਾਨੀ ਜੀਵ ਪਤੀ ਹੈ॥
Prof. Sahib Singhਮੇਰੀਆਂ ਪੰਜੇ ਸਹੇਲੀਆਂ ਭੀ (ਗਿਆਨ-ਇੰਦ੍ਰੇ ਭੀ) ਜਿਨ੍ਹਾਂ ਦਾ ਜੀਵਾਤਮਾ ਹੀ ਖਸਮ ਹੈ (ਭਾਵ, ਜਿਨ੍ਹਾਂ ਦਾ ਸੁਖ ਦੁਖ ਜੀਵਾਤਮਾ ਦੇ ਸੁਖ ਦੁਖ ਨਾਲ ਸਾਂਝਾ ਹੈ)

ਪਦ ਅਰਥ ਪੰਚ ਸਖੀ = ਪੰਜ ਸਹੇਲੀਆਂ, ਗਿਆਨ-ਇੰਦ੍ਰੇ। ਹਮ = ਸਾਡੀਆਂ, ਮੇਰੀਆਂ। ਭਤਾਰੋ = ਖਸਮ, ਜੀਵਾਤਮਾ।

SikhNet (Spanish)Tengo las cinco facultades como mis asistentes,

ਪੇਡਿ ਲਗੀ ਹੈ; ਜੀਅੜਾ ਚਾਲਣਹਾਰੋ ॥੩॥

pedd lagee hai; jeearraa chaalanahaaro |3|

Sant Singh KhalsaIt is ordained from the very beginning, that the soul must ultimately depart. ||3||
Manmohan SinghIt is ordained from the beginning that the soul is liable to depart.
Manmohan Singh (Punjabi)ਇਹ ਮੁੱਢਲੀ ਭਾਵੀ ਹੈ, ਕਿ ਆਤਮਾ ਟੁਰ ਜਾਣ ਵਾਲੀ ਹੈ।
Fareedkot Teeka(ਪੇਡਿ) ਆਦਿ ਹੀ ਸੇ ਯਹ ਬਾਤ (ਲਗੀ) ਚਲੀ ਆਵਤੀ ਹੈ ਕਿ (ਜੀਉੜਾ) ਜੀਵ ਚਲਨ ਹਾਰਾ ਹੈ ਅਰਥਾਤ ਜਨਮ ਮਰਨ ਮੇਂ ਹੈ॥੩॥
Prof. Sahib Singh(ਜੀਵਾਤਮਾ ਦੀ ਮਦਦ ਕਰਨ ਦੇ ਥਾਂ) ਸਰੀਰ ਦੇ ਭੋਗ ਵਿਚ ਹੀ ਲੱਗੀਆਂ ਹੋਈਆਂ ਹਨ (ਉਹਨਾਂ ਨੂੰ ਚਿੱਤ ਚੇਤੇ ਹੀ ਨਹੀਂ ਕਿ ਇਸ ਸਰੀਰ ਨਾਲੋਂ ਇਸ ਜੀਵਾਤਮਾ ਦਾ ਵਿਛੋੜਾ ਹੋ ਜਾਣਾ ਹੈ) ਜੀਵਾਤਮਾ ਨੇ ਚਲੇ ਜਾਣਾ ਹੈ ॥੩॥

ਪਦ ਅਰਥ ਪੇਡਿ = ਪੇਡ ਵਿਚ, ਸਰੀਰ ਵਿਚ, ਸਰੀਰ ਦੇ ਭੋਗ ਵਿਚ ॥੩॥

SikhNet (Spanish)y el Esposo de mi Alma es el Uno Solo. (3)

ਪੰਚ ਸਖੀ ਮਿਲਿ; ਰੁਦਨੁ ਕਰੇਹਾ ॥

panch sakhee mil; rudan karehaa |

Sant Singh KhalsaThe five companions will lament together.
Manmohan SinghThe five mates bewail in unison.
Manmohan Singh (Punjabi)ਪੰਜ ਸਹੇਲੀਆਂ ਮਿਲ ਕੇ ਵਿਰਲਾਪ ਕਰਦੀਆਂ ਹਨ।
Fareedkot Teekaਜਬ ਮ੍ਰਿਤਕ ਹੋਤਾ ਹੈ ਤਬ ਉਨੀਂ ਪਾਂਚ ਸਖੀਓਂ ਕੇ ਸਾਥ ਮਿਲ ਕੇ ਰੋਤਾ ਹੈ॥
Prof. Sahib Singh(ਆਖ਼ਰ ਵਿਛੋੜੇ ਦਾ ਵੇਲਾ ਆ ਜਾਂਦਾ ਹੈ) ਪੰਜੇ ਸਹੇਲੀਆਂ ਰਲ ਕੇ ਸਿਰਫ਼ ਰੋ ਹੀ ਛਡਦੀਆਂ ਹਨ (ਭਾਵ, ਪੰਜੇ ਗਿਆਨ-ਇੰਦ੍ਰੇ ਜੀਵਾਤਮਾ ਦਾ ਸਾਥ ਛੱਡ ਦੇਂਦੇ ਹਨ, ਤੇ)

ਪਦ ਅਰਥ ਮਿਲਿ = ਮਿਲ ਕੇ। ਰੁਦਨੁ ਕਰੇਹਾ = ਰੁਦਨ ਕਰਦੀਆਂ ਹਨ, ਰੋ ਹੀ ਛੱਡਦੀਆਂ ਹਨ, ਸਾਥ ਛੱਡ ਦੇਂਦੀਆਂ ਹਨ।

SikhNet (Spanish)Pero como desde el principio el Alma siempre se va,

ਸਾਹੁ ਪਜੂਤਾ; ਪ੍ਰਣਵਤਿ ਨਾਨਕ. ਲੇਖਾ ਦੇਹਾ ॥੪॥੧॥੩੪॥

saahu pajootaa; pranavat naanak. lekhaa dehaa |4|1|34|

Sant Singh KhalsaWhen the soul is trapped, prays Nanak, it is called to account. ||4||1||34||
Manmohan SinghPrays Nanak, when the soul is arrested, it is called to account.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, ਜਦ ਆਤਮਾ ਪਕੜੀ ਜਾਂਦੀ ਹੈ, ਤਦ, ਇਸ ਨੂੰ ਹਿਸਾਬ ਕਿਤਾਬ ਦੇਣਾ ਪੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਸਾਹੁ) ਧਰਮਰਾਇ ਕਾ (ਪਜੂਤਾ) ਪਕੜਾ ਹੂਆ ਫਿਰ ਅਪਨੇ ਕਰਮੋਂ ਕਾ ਲੇਖਾ ਦੇਤਾ ਹੈ, ਜੈਸੇ ਜੈਸੇ ਕਰਮ ਹੋਤੇ ਹੈਂ ਵੈਸੇ ੨ ਸ੍ਵਰਗ ਨਰਕ ਮੇਂ ਜਾਤਾ ਹੈ॥੪॥੧॥੩੪॥☬ਜਬ ਸ੍ਰੀ ਗੁਰੂ ਜੀ ਸੰਗਲਾਦੀਪ ਰਾਜਾ ਸਿਵਨਾਭਿ ਕੇ ਬਾਗ ਮੇਂ ਜਾ ਉਤਰੇ, ਸੂਕਾ ਬਾਗ ਹਰਾ ਹੂਆ। ਉਸਤਤੀ ਸੁਨ ਕੇ ਰਾਜਾ ਨੇ ਸੁੰਦਰ ਦਾਸੀਆਂ ਪ੍ਰੀਛਾ ਕੇ ਵਾਸਤੇ ਭੇਜੀਆਂ, ਤਿਨ ਸੇ ਨ ਮੋਹਤ ਭਏ। ਪਰਮੇਸਰ ਪਤੀ ਕੀ ਪ੍ਰਾਪਤੀ ਕੇ ਵਾਸਤੇ ਤਿਨ ਕੇ ਬਹਾਨੇ ਕਰ ਜੀਵੋਂ ਕੋ ਉਪਦੇਸ਼ ਕੀਆ:
Prof. Sahib Singhਨਾਨਕ ਆਖਦਾ ਹੈ- ਜੀਵਾਤਮਾ (ਇਕੱਲਾ) ਲੇਖਾ ਦੇਣ ਲਈ ਫੜਿਆ ਜਾਂਦਾ ਹੈ ॥੪॥੧॥੩੪॥

ਪਦ ਅਰਥ ਸਾਹੁ = ਜੀਵਾਤਮਾ। ਪਜੂਤਾ = ਫੜਿਆ ਜਾਂਦਾ ਹੈ ॥੪॥੧॥੩੪॥

* ਨੋਟ: ਇਹ ਸ਼ਬਦ 'ਘਰੁ ੫' ਦਾ ਹੈ। ਨਵਾਂ ਸੰਗ੍ਰਹ ਹੈ। ਮੂਲ ਮੰਤ੍ਰ ਫਿਰ ਨਵੇਂ ਸਿਰੇ ਦਰਜ ਹੈ। * ਨੋਟ: 'ਘਰੁ ੫' ਇਥੇ ਖ਼ਤਮ ਹੈ। ਫਿਰ ਮੂਲ ਮੰਤ੍ਰ ਹੈ, ਨਵਾਂ ਸੰਗ੍ਰਹ 'ਘਰੁ ੬' ਦਾ ਸ਼ੁਰੂ ਹੁੰਦਾ ਹੈ। 'ਘਰੁ ੬' ਦੇ ਪੰਜ ਸ਼ਬਦ ਹਨ।

SikhNet (Spanish)entonces los cinco asistentes sufren y lloran cuando el Alma es atrapada y llamada a entregar cuentas con Dios. (4‑1‑34)
Answers quote the Granth verbatim with Ang citations. AI commentary is not Gurbani and not a religious ruling.