ੴ

ਸਿੱਖਬਾਣੀ · SikhBani

ਮਨੁ ਮੋਤੀ ਜੇ ਗਹਣਾ ਹੋਵੈ ਪਉਣੁ ਹੋਵੈ ਸੂਤ ਧਾਰੀ ॥

man motee je gahanaa hovai paun hovai soot dhaaree
Guru Nanak Dev Ji ਗੁਰੂ ਨਾਨਕ ਦੇਵ ਜੀ · Raag Aasaa · Ang 359 · 12 lines
Translations

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, by True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Asa, Mejl Guru Nanak, Primer Canal Divino.

ਆਸਾ ਘਰੁ ੬ ਮਹਲਾ ੧ ॥

aasaa ghar 6 mahalaa 1 |

Sant Singh KhalsaAasaa, Sixth House, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ।
Prof. Sahib Singhਰਾਗ ਆਸਾ, ਘਰ ੬ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Un Dios Creador del Universo, por la Gracia del Verdadero Guru

ਮਨੁ ਮੋਤੀ ਜੇ ਗਹਣਾ ਹੋਵੈ; ਪਉਣੁ ਹੋਵੈ ਸੂਤ ਧਾਰੀ ॥

man motee je gahanaa hovai; paun hovai soot dhaaree |

Sant Singh KhalsaIf the pearl of the mind is strung like a jewel on the thread of the breath,
Manmohan SinghIf her mind's pearl, like an ornament, be weaved into the thread of breath,
Manmohan Singh (Punjabi)ਜੇਕਰ ਉਹ ਜੇਵਰ ਵਰਗੇ ਆਪਣੇ ਮਨ ਦੇ ਮਾਣਕ ਨੂੰ ਸੁਆਸ ਦੇ ਧਾਗੇ ਵਿੱਚ ਪਰੋ ਲਵੇ,
Fareedkot Teekaਮਨ ਕਾ ਜੋ (ਗਹਣਾ) ਪਕੜਨਾ ਹੈ, ਸੋ ਮੋਤੀ ਹੋ, ਭਾਵ ਸੁਧ ਮਨ ਹੋ, ਵਾ ਮਨ ਕਾ ਜੋ ਗ੍ਰਹਣ ਕਰਨਾ ਏਹੀ ਮੋਤੀ ਜੜਤ ਗਹਿਣਾ ਹੋ ਅਰ ਉਸ ਮਨ ਮੋਤੀ ਮੇਂ (ਪਉਣੁ) ਸ੍ਵਾਸ ਵੈਰਾਗ ਸੰਜੁਗਤ ਸੂਤ੍ਰ ਧਾਰਨ ਕੀਆ ਜਾਇ, ਭਾਵ ਸਾਸ ਸਾਸ ਮਨ ਕਰ ਭਜਨ ਕੀਆ ਜਾਇ॥
Prof. Sahib Singhਜੇ ਜੀਵ-ਇਸਤ੍ਰੀ ਆਪਣੇ ਮਨ ਨੂੰ ਸੁੱਚੇ ਮੋਤੀ ਵਰਗਾ ਗਹਿਣਾ ਬਣਾ ਲਏ (ਮੋਤੀਆਂ ਦੀ ਮਾਲਾ ਬਣਾਨ ਲਈ ਧਾਗੇ ਦੀ ਲੋੜ ਪੈਂਦੀ ਹੈ) ਜੇ ਸੁਆਸ ਸੁਆਸ (ਦਾ ਸਿਮਰਨ ਮੋਤੀ ਪ੍ਰੋਣ ਲਈ) ਧਾਗਾ ਬਣੇ,

ਪਦ ਅਰਥ ਪਉਣੁ = ਹਵਾ, ਸੁਆਸ। ਸੂਤ = ਧਾਗਾ। ਕਾਮਣਿ = ਇਸਤ੍ਰੀ।

SikhNet (Spanish)Si la mente como perla fuera ensartada en el hilo de la respiración

ਖਿਮਾ ਸੀਗਾਰੁ. ਕਾਮਣਿ ਤਨਿ ਪਹਿਰੈ; ਰਾਵੈ ਲਾਲ ਪਿਆਰੀ ॥੧॥

khimaa seegaar. kaaman tan pahirai; raavai laal piaaree |1|

Sant Singh Khalsaand the soul-bride adorns her body with compassion, then the Beloved Lord will enjoy His lovely bride. ||1||
Manmohan Singhand the bride puts on the decoration of compassion on her person, then, the Beloved enjoys His sweets heart.
Manmohan Singh (Punjabi)ਅਤੇ ਪਤਨੀ ਆਪਣੀ ਦੇਹਿ ਉਤੇ ਦਇਆ ਦਾ ਹਾਰ ਸ਼ਿੰਗਾਰ ਕਰ ਲਵੇ ਤਾਂ ਪ੍ਰੀਤਮ ਆਪਣੀ ਲਾਡਲੀ ਨੂੰ ਮਾਣ ਲੈਦਾ ਹੈ।
Fareedkot Teekaਔ ਸਰਬ ਭੂਤੋਂ ਪਰ ਖਿਮਾਂ ਕਰਨੀ ਇਸ ਸੀਗਾਰ ਕੋ ਜਬ ਜਗ੍ਯਾਸੂ ਰੂਪ ਇਸਤ੍ਰੀ ਤਨ ਮੇਂ ਪਹਿਨੇ ਤਬ ਲਾਲ ਕੀ ਪ੍ਯਾਰੀ ਕਾਮਿਨ ਲਾਲ ਕੋ (ਰਾਵੇ) ਰਮਣ ਕਰੈ, ਭਾਵ ਕਿ ਮਨ ਕੋ ਰੋਕ ਕਰ ਸ੍ਵਾਸ ਸ੍ਵਾਸ ਮਨ ਨਾਮ ਕੇ ਸਿਮਰਣ ਮੇਂ ਲਗਾਇ ਕਰ ਸਰਬ ਭੂਤੋਂ ਪਰ ਦਯਾ ਕਰਨੇ ਕਰ ਜਗ੍ਯਾਸੂ ਰੂਪ ਇਸਤ੍ਰੀ ਵਾਹਿਗੁਰੂ ਸੇ ਅਭਿੰਨ ਹੋਤੀ ਹੈ॥੧॥
Prof. Sahib Singhਜੇ ਦੁਨੀਆ ਦੀ ਵਧੀਕੀ ਨੂੰ ਸਹਾਰ ਲੈਣ ਦੇ ਸੁਭਾਵ ਨੂੰ ਜੀਵ-ਇਸਤ੍ਰੀ ਸਿੰਗਾਰ ਬਣਾ ਕੇ ਆਪਣੇ ਸਰੀਰ ਉਤੇ ਪਹਿਨ ਲਏ, ਤਾਂ ਪਤੀ-ਪ੍ਰਭੂ ਦੀ ਪਿਆਰੀ ਹੋ ਕੇ ਉਸ ਨੂੰ ਮਿਲ ਪੈਂਦੀ ਹੈ ॥੧॥

ਪਦ ਅਰਥ ਤਨਿ = ਤਨ ਉਤੇ। ਰਾਵੇ = ਮਾਣਦੀ ਹੈ, ਮਿਲਦੀ ਹੈ ॥੧॥

SikhNet (Spanish)y el cuerpo como esposa fuera adornado con la joya de la Compasión, entonces gozaría de su Esposo. (1)

ਲਾਲ ਬਹੁ ਗੁਣਿ; ਕਾਮਣਿ ਮੋਹੀ ॥

laal bahu gun; kaaman mohee |

Sant Singh KhalsaO my Love, I am fascinated by Your many glories;
Manmohan SinghO my Love, I, the bride, am fascinated by Thine many merits.
Manmohan Singh (Punjabi)ਹੇ ਮੇਰੇ ਪਿਆਰੇ! ਮੈਂ ਪਤਨੀ, ਤੇਰੀਆਂ ਘਣੇਰੀਆਂ ਖੂਬੀਆਂ ਤੇ ਫ਼ਰੇਫ਼ਤਾ ਹੋ ਗਈ ਹਾਂ।
Fareedkot Teekaਹੇ (ਬਹੁਗੁਣਿ) ਅਨੰਤ ਗੁਣੋਂ ਵਾਲੇ (ਲਾਲ) ਪ੍ਯਾਰੇ! ਐਸਾ ਜਾਨ ਕੇ ਜਗ੍ਯਾਸੂ ਰੂਪ (ਕਾਮਨੀ) ਇਸਤ੍ਰੀ ਮੋਹਤ ਹੋਇ ਗਈ ਹੈ ਜਿਸ ਕਰ ਪਤੀ ਪ੍ਰਸੰਨ ਹੋਵੈ॥
Prof. Sahib Singhਹੇ ਬਹੁ-ਗੁਣੀ ਲਾਲ ਪ੍ਰਭੂ! ਜੇਹੜੀ ਜੀਵ-ਇਸਤ੍ਰੀ ਤੇਰੇ ਗੁਣਾਂ ਵਿਚ ਸੁਰਤਿ ਜੋੜਦੀ ਹੈ,

ਪਦ ਅਰਥ ਲਾਲ = ਹੇ ਲਾਲ! ਬਹੁ ਗੁਣਿ = ਬਹੁਤ ਗੁਣਾਂ ਵਾਲੇ।

SikhNet (Spanish)Oh Amor, estoy hechizado por Tus Excelencias

ਤੇਰੇ ਗੁਣ; ਹੋਹਿ ਨ ਅਵਰੀ ॥੧॥ ਰਹਾਉ ॥

tere gun; hohi na avaree |1| rahaau |

Sant Singh KhalsaYour Glorious Virtues are not found in any other. ||1||Pause||
Manmohan SinghThine excellences are not found in another. Pause.
Manmohan Singh (Punjabi)ਤੇਰੀਆਂ ਸ਼੍ਰੇਸ਼ਟਤਾਈਆਂ ਕਿਸੇ ਹੋਰਸ ਵਿੱਚ ਪਾਈਆਂ ਨਹੀਂ ਜਾਂਦੀਆਂ। ਠਹਿਰਾਉ।
Fareedkot Teekaਜੋ ਤੇਰੇ ਮੇਂ ਗੁਣ ਹੈਂ, ਸੋ ਅਵਰੋਂ ਮੇਂ ਨਹੀਂ ਹੈਂ॥੧॥ ਰਹਾਉ ॥☬ਅਬ ਔਰ ਜਿਤਨੇ ਭੂਖਣ ਹੈਂ ਉਨ ਸਭ ਕੋ ਨਾਮ ਸਿਮਰਣ ਮੇਂ ਹੀ ਗਿਣਾਉਤੇ ਹੂਏ ਸਿੰਗਾਰ ਦਿਖਾਉਤੇ ਹੈਂ:
Prof. Sahib Singhਉਸ ਨੂੰ ਤੇਰੇ ਵਾਲੇ ਗੁਣ ਕਿਸੇ ਹੋਰ ਵਿਚ ਨਹੀਂ ਦਿੱਸਦੇ (ਉਹ ਤੈਨੂੰ ਵਿਸਾਰ ਕੇ ਕਿਸੇ ਹੋਰ ਪਾਸੇ ਪ੍ਰੀਤ ਨਹੀਂ ਜੋੜਦੀ) ॥੧॥ ਰਹਾਉ ॥

ਪਦ ਅਰਥ ਹੋਹਿ ਨ = ਨਹੀਂ ਹਨ। ਅਵਰੀ = ਕਿਸੇ ਹੋਰ ਵਿਚ ॥੧॥ ਰਹਾਉ ॥

SikhNet (Spanish)pues Tus Virtudes no las encuentro en nadie más. (1‑Pausa)

ਹਰਿ ਹਰਿ ਹਾਰੁ. ਕੰਠਿ ਲੇ ਪਹਿਰੈ; ਦਾਮੋਦਰੁ ਦੰਤੁ ਲੇਈ ॥

har har haar. kantth le pahirai; daamodar dant leee |

Sant Singh KhalsaIf the bride wears the garland of the Lord's Name, Har, Har, around her neck, and if she uses the toothbrush of the Lord;
Manmohan SinghIf the bride wears the Lord's Name as a garland around her neck and has the tooth -paste of God.
Manmohan Singh (Punjabi)ਜੇਕਰ ਵਹੁਟੀ ਸੁਆਮੀ ਦੇ ਨਾਮ ਦੀ ਮਾਲਾ ਨੂੰ ਆਪਣੀ ਗਰਦਨ ਦੁਆਲੇ ਪਾ ਲਵੇ, ਤੇ ਹਰੀ ਨੂੰ ਆਪਣੇ ਦੰਦਾਂ ਦਾ ਮੰਜਨ ਕਰ ਲਵੇ।
Fareedkot Teekaਹਰਿ ਹਰਿ ਨਾਮ ਕਾ ਜਪ ਯਹੀ ਗੁਰੋਂ ਸੇ ਲੇ ਕਰ ਹਾਰ ਪਹਨੇ ਔਰ ਦਾਮੋਦਰ ਨਾਮ ਕਾ ਜਾਪ ਕਰਨਾ ਦੰਦਾਸਾ ਮਲ ਲੇਇ॥
Prof. Sahib Singhਜੇ ਜੀਵ-ਇਸਤ੍ਰੀ ਪਰਮਾਤਮਾ ਦੀ ਹਰ ਵੇਲੇ ਯਾਦ ਨੂੰ ਹਾਰ ਬਣਾ ਕੇ ਆਪਣੇ ਗਲ ਵਿਚ ਪਾ ਲਏ, ਜੇ ਪ੍ਰਭੂ-ਸਿਮਰਨ ਨੂੰ (ਦੰਦਾਂ ਦਾ) ਦੰਦਾਸਾ ਵਰਤੇ,

ਪਦ ਅਰਥ ਕੰਠਿ = ਗਲ ਵਿਚ। ਦਾਮੋਦਰੁ = {ਦਾਮ ਉਦਰ = ਜਿਸ ਦੇ ਲੱਕ ਦੁਆਲੇ ਤੜਾਗੀ ਹੈ} ਪਰਮਾਤਮਾ। ਦੰਤੁ = ਦੰਦਾਸਾ।

SikhNet (Spanish)Si la esposa usa la Guirnalda del Nombre del Señor, Jar, Jar, alrededor de su cuello, y si utiliza el cepillo de dientes del Señor.

ਕਰ ਕਰਿ ਕਰਤਾ. ਕੰਗਨ ਪਹਿਰੈ; ਇਨ ਬਿਧਿ ਚਿਤੁ ਧਰੇਈ ॥੨॥

kar kar karataa. kangan pahirai; in bidh chit dhareee |2|

Sant Singh Khalsaand if she fashions and wears the bracelet of the Creator Lord around her wrist, then she shall hold her consciousness steady. ||2||
Manmohan SinghIf she makes and wears the bracelet of the Creator, on her hand, then, in this way, she shall hold her mind.
Manmohan Singh (Punjabi)ਜੇਕਰ ਉਹ ਸਿਰਜਣਹਾਰ ਨੂੰ ਆਪਣੇ ਹੱਥ ਦਾ ਕੜਾ ਬਣਾ ਕੇ ਪਾ ਲਵੇ, ਤਾਂ ਇਸ ਤਰੀਕੇ ਨਾਲ ਉਹ ਆਪਣੇ ਮਨ ਨੂੰ ਰੋਕ ਲਵੇਗੀ।
Fareedkot Teekaਕਰਤਾ ਨਾਮ ਕਾ ਜਾਪ ਕਰਨਾਂ ਹਾਥੋਂ ਮੇਂ ਕੰਗਨ ਪਹਿਨੈ, ਇਸ ਪ੍ਰਕਾਰ ਚਿਤ ਕੋ ਹਰੀ ਮੇਂ ਲਗਾਵੈ॥੨॥
Prof. Sahib Singhਜੇ ਕਰਤਾਰ ਦੀ ਭਗਤੀ-ਸੇਵਾ ਨੂੰ ਕੰਗਣ ਬਣਾ ਕੇ ਹੱਥੀਂ ਪਾ ਲਏ, ਤਾਂ ਇਸ ਤਰ੍ਹਾਂ ਉਸ ਦਾ ਚਿੱਤ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ ॥੨॥

ਪਦ ਅਰਥ ਕਰ = ਹੱਥਾਂ ਵਿਚ। ਕਰਿ = ਕਰ ਕੇ। ਚਿਤ ਧਰੇਈ = ਚਿੱਤ ਨੂੰ ਟਿਕਾਏ ॥੨॥

SikhNet (Spanish)Si se hace y usa el brazalete de Su Señor Creador alrededor de su muñeca, entonces podrá mantener estable su Conciencia. (2)

ਮਧੁਸੂਦਨੁ ਕਰ ਮੁੰਦਰੀ ਪਹਿਰੈ; ਪਰਮੇਸਰੁ ਪਟੁ ਲੇਈ ॥

madhusoodan kar mundaree pahirai; paramesar patt leee |

Sant Singh KhalsaShe should make the Lord, the Slayer of demons, her ring, and take the Transcendent Lord as her silken clothes.
Manmohan SinghShe should make God, the slayer of Madh demon, her finger-ring to wear and have the Supreme Lord as her silken clothes.
Manmohan Singh (Punjabi)ਉਹ, ਮਧ ਰਾਖਸ਼ ਨੂੰ ਮਾਰਨ ਵਾਲੇ, ਵਾਹਿਗੁਰੂ ਨੂੰ ਆਪਣੇ ਪਾਉਣ ਲਈ ਉਗਲੀ ਦੀ ਛਾਪ ਬਣਾਵੇ, ਤੇ ਸ਼ਰੋਮਣੀ ਸਾਹਿਬ ਨੂੰ ਰੇਸ਼ਮੀ ਕੱਪੜਿਆਂ ਵਜੋਂ ਪਰਾਪਤ ਕਰੇ।
Fareedkot Teekaਮਧਸੁਦਨ ਨਾਮ ਕਾ ਜਾਪ ਯਹੀ ਹਾਥੋਂ ਮੇਂ (ਮੁੰਦਰੀ) ਅੰਗੁਠੀ ਪਹਿਰੈ, ਪਰਮੇਸਰ ਨਾਮ ਕਾ ਜਾਪ ਯਹੀ ਬਸਤ੍ਰ ਪਹਿਰੈ॥
Prof. Sahib Singhਜੇ ਜੀਵ-ਇਸਤ੍ਰੀ ਹਰੀ-ਭਜਨ ਦੀ ਮੁੰਦਰੀ ਬਣਾ ਕੇ ਹੱਥ ਦੀ ਉਂਗਲੀ ਵਿਚ ਪਾ ਲਏ, ਪ੍ਰਭੂ ਨਾਮ ਦੀ ਓਟ ਨੂੰ ਆਪਣੀ ਪਤ ਦਾ ਰਾਖਾ ਰੇਸ਼ਮੀ ਕਪੜਾ ਬਣਾਏ,

ਪਦ ਅਰਥ ਮਧੁਸੂਦਨੁ = ਪਰਮਾਤਮਾ। ਕਰ = ਹੱਥਾਂ (ਦੀਆਂ ਉਂਗਲੀਆਂ) ਤੇ। ਪਟੁ = ਰੇਸ਼ਮੀ ਕੱਪੜਾ।

SikhNet (Spanish)Que su anillo sea el Señor Destructor de los malvados y que su vestimenta de seda sea su Señor Creador.

ਧੀਰਜੁ. ਧੜੀ ਬੰਧਾਵੈ ਕਾਮਣਿ; ਸ੍ਰੀਰੰਗੁ. ਸੁਰਮਾ ਦੇਈ ॥੩॥

dheeraj. dharree bandhaavai kaaman; sreerang. suramaa deee |3|

Sant Singh KhalsaThe soul-bride should weave patience into the braids of her hair, and apply the lotion of the Lord, the Great Lover. ||3||
Manmohan SinghThe damsel should weave patience into her plaited hair and apply the salve of the Lover of eminence.
Manmohan Singh (Punjabi)ਮੁਟਿਆਰ ਸਹਿਨਸ਼ੀਲਤਾ ਦੀ ਮੀਢੀ ਗੁੰਦੇ ਅਤੇ ਪਿਆਰੇ ਦੀ ਵਡਿਆਈ ਦਾ ਕੱਜਲ ਆਪਣੀਆਂ ਅੱਖਾਂ ਵਿੱਚ ਪਾਵੇ।
Fareedkot Teekaਧੀਰਜ ਕਾ ਧਾਰਨ ਕਰਨਾ ਯਹੀ (ਧੜੀ ਬੰਧਾਵੈ) ਪੱਟੀ ਗੁੰਦਾਵੈ, ਸ੍ਰੀ ਰੰਗ ਨਾਮ ਕਾ ਜਾਪ ਯਹ ਨੇਤ੍ਰੋਂ ਮੇਂ ਸੁਰਮਾ ਦੇਇ॥੩॥
Prof. Sahib Singh(ਸਿਮਰਨ ਦੀ ਬਰਕਤਿ ਨਾਲ ਪ੍ਰਾਪਤ ਕੀਤੀ) ਗੰਭੀਰਤਾ ਨੂੰ ਪੱਟੀਆਂ ਸਜਾਣ ਹਿਤ ਵਰਤੇ, ਲੱਛਮੀ-ਪਤੀ ਪ੍ਰਭੂ ਦੇ ਨਾਮ ਦਾ (ਅੱਖਾਂ ਵਿਚ) ਸੁਰਮਾ ਪਾਏ ॥੩॥

ਪਦ ਅਰਥ ਧੜੀ = ਮਾਂਗ, ਪੱਟੀ। ਸ੍ਰੀਰੰਗੁ = ਲੱਛਮੀ ਦਾ ਪਤੀ, ਪਰਮਾਤਮਾ ॥੩॥

SikhNet (Spanish)La novia Alma debería de desarrollar la Paciencia como trenza de su cabello y el taparrabo como su Gran Amante. (3)

ਮਨ ਮੰਦਰਿ ਜੇ ਦੀਪਕੁ ਜਾਲੇ; ਕਾਇਆ ਸੇਜ ਕਰੇਈ ॥

man mandar je deepak jaale; kaaeaa sej kareee |

Sant Singh KhalsaIf she lights the lamp in the mansion of her mind, and makes her body the bed of the Lord,
Manmohan SinghIf she kindles the lamp of Divine knowledge in her mind's mansion and makes her body the couch,
Manmohan Singh (Punjabi)ਜੇਕਰ ਉਹ ਬ੍ਰਹਮਗਿਆਨ ਦੇ ਲੈਪਂ ਨੂੰ ਆਪਣੇ ਚਿੱਤ ਦੇ ਮਹਿਲ ਅੰਦਰ ਜਗਾ ਲਵੇ ਅਤੇ ਆਪਣੀ ਦੇਹਿ ਨੂੰ ਪਲੰਘ ਬਣਾ ਲਵੇ,
Fareedkot Teeka(ਮਨ) ਅੰਤਸਕਰਣ ਮੰਦਰ ਮੇਂ ਬਿਬੇਕ ਰੂਪ ਦੀਪਕ ਜਲਾਵੈ, ਸਾਧਨੋਂ ਸੰਜੁਗਤ ਦੇਹ ਕੋ, ਭਾਵ ਬੁਧੀ ਕੋ ਕਰਨਾ ਏਹੀ ਸੇਜਾ ਕਰੈ॥
Prof. Sahib Singhਜੇ ਜੀਵ-ਇਸਤ੍ਰੀ ਆਪਣੇ ਮਨ ਦੇ ਮਹਿਲ ਵਿਚ ਗਿਆਨ ਦਾ ਦੀਵਾ ਜਗਾਏ, ਹਿਰਦੇ ਨੂੰ (ਪ੍ਰਭੂ-ਮਿਲਾਪ ਵਾਸਤੇ) ਸੇਜ ਬਣਾਏ,

ਪਦ ਅਰਥ ਮੰਦਰਿ = ਮੰਦਰ ਵਿਚ। ਦੀਪਕੁ = ਦੀਵਾ। ਕਾਇਆ = ਸਰੀਰ, ਹਿਰਦਾ।

SikhNet (Spanish)Si enciende la lámpara del templo de la mente y hace de su cuerpo el lecho,

ਗਿਆਨ ਰਾਉ. ਜਬ ਸੇਜੈ ਆਵੈ; ਤ ਨਾਨਕ. ਭੋਗੁ ਕਰੇਈ ॥੪॥੧॥੩੫॥

giaan raau. jab sejai aavai; ta naanak. bhog kareee |4|1|35|

Sant Singh Khalsathen, when the King of spiritual wisdom comes to her bed, He shall take her, and enjoy her. ||4||1||35||
Manmohan Singhthen, when the King of Divinity comes to her couch, He enjoys her.
Manmohan Singh (Punjabi)ਤਦ, ਜਦ ਬ੍ਰਹਿਮ ਵਿਦਿਆ ਦਾ ਪਾਤਸ਼ਾਹ, ਹਰੀ ਪਲੰਘ ਉਤੇ ਆਉਂਦਾ ਹੈ, ਉਦੋਂ ਉਸ ਨੂੰ ਮਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਇਸ ਪ੍ਰਕਾਰ ਸਭ ਸਮਾਨ ਹੋਇ ਤਬ ਗਿਆਨ, ਭਾਵ ਚੈਤਨ ਸਰੂਪ ਅਕਾਲ ਪੁਰਖ ਇਸ ਸਰੀਰ ਸਿਹਜਾ ਹੀ ਮੇਂ ਪ੍ਰਗਟ ਆਇ ਕਰ ਦਰਸ਼ਨ ਦੇਤਾ ਹੈ, ਤਬ ਜੀਵ (ਭੋਗੁ ਕਰੇਈ) ਬ੍ਰਹਮ ਸੁਖ ਕੋ ਭੋਗਤਾ ਹੈ ਅਰਥਾਤ ਅਭੇਦ ਹੋ ਜਾਤਾ ਹੈ॥੪॥੧॥੩੫॥☬ਜੀਵ ਕੀ ਪਰਤੰਤ੍ਰਤਾ ਦਿਖਾਵਤੇ ਹੈਂ:
Prof. Sahib Singhਹੇ ਨਾਨਕ! (ਉਸ ਦੇ ਇਸ ਸਾਰੇ ਆਤਮਕ ਸਿੰਗਾਰ ਉਤੇ ਰੀਝ ਕੇ) ਜਦੋਂ ਗਿਆਨ-ਦਾਤਾ ਪ੍ਰਭੂ ਉਸ ਦੀ ਹਿਰਦੇ-ਸੇਜ ਉਤੇ ਪਰਗਟ ਹੁੰਦਾ ਹੈ, ਤਾਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੪॥੧॥੩੫॥

ਪਦ ਅਰਥ ਗਿਆਨ ਰਾਉ = ਗਿਆਨ ਦਾ ਰਾਜਾ ॥੪॥੧॥੩੫॥

* ਨੋਟ: ਇਸਤ੍ਰੀ ਆਪਣੇ ਪਤੀ ਨੂੰ ਮਿਲਣ ਦੀ ਆਸ ਤੇ ਆਪਣਾ ਸਰੀਰ ਸਿੰਗਾਰਦੀ ਹੈ ਤਾ ਕਿ ਪਤੀ ਨੂੰ ਉਸ ਦਾ ਸਰੀਰ ਚੰਗਾ ਲੱਗੇ। ਜੀਵ-ਇਸਤ੍ਰੀ ਤੇ ਪਰਮਾਤਮਾ-ਪਤੀ ਦਾ ਆਤਮਕ ਮੇਲ ਹੀ ਹੋ ਸਕਦਾ ਹੈ, ਇਸ ਮੇਲ ਦੀ ਸੰਭਾਵਨਾ ਤਦੋਂ ਹੀ ਹੋ ਸਕਦੀ ਹੈ, ਜੇ ਜੀਵ-ਇਸਤ੍ਰੀ ਆਪਣੇ ਆਤਮਾ ਨੂੰ ਸੁੰਦਰ ਬਣਾਏ। ਆਤਮਾ ਦੀ ਖ਼ੂਬ-ਸੂਰਤੀ ਵਾਸਤੇ ਇਸ ਸ਼ਬਦ ਵਿਚ ਹੇਠ-ਲਿਖੇ ਆਤਮਕ ਗਹਿਣੇ ਦੱਸੇ ਗਏ ਹਨ-ਪਵਿਤ੍ਰ ਆਚਰਨ, ਸੁਆਸ ਸੁਆਸ ਨਾਮ ਦਾ ਜਾਪ, ਖਿਮਾ, ਧੀਰਜ, ਗਿਆਨ, ਆਦਿਕ। * ਨੋਟ: 'ਘਰੁ ੬' ਦੇ ਸ਼ਬਦਾਂ ਦੇ ਸੰਗ੍ਰਹ ਦਾ ਇਹ ਪਹਿਲਾ ਸ਼ਬਦ ਹੈ। ਇਸ ਸੰਗ੍ਰਹ ਵਿਚ ੫ ਸ਼ਬਦ ਹਨ ਵੱਡੇ ਅੰਕ ਤੋਂ ਪਹਿਲਾ ਛੋਟਾ ਅੰਕ ਇਸ ਸੰਗ੍ਰਹ ਦਾ ਹੀ ਹੈ।

SikhNet (Spanish)entonces el Rey de Sabiduría Espiritual la toma, la disfruta y goza de su Amor. (4‑1‑35)
Answers quote the Granth verbatim with Ang citations. AI commentary is not Gurbani and not a religious ruling.