ਗੂਜਰੀ ਮਹਲਾ ੩ ॥
goojaree mahalaa 3 |
Sant Singh KhalsaGoojaree, Third Mehl:
Manmohan SinghGujri, 3rd Guru.
Manmohan Singh (Punjabi)ਗੂਜਰੀ ਤੀਜੀ ਪਾਤਿਸ਼ਾਹੀ।
SikhNet (Spanish)Guyeri, Mejl Guru Amar Das, Tercer Canal Divino.
ਹਰਿ ਕੀ ਤੁਮ ਸੇਵਾ ਕਰਹੁ; ਦੂਜੀ ਸੇਵਾ. ਕਰਹੁ ਨ ਕੋਇ ਜੀ ॥
har kee tum sevaa karahu; doojee sevaa. karahu na koe jee |
Sant Singh KhalsaServe the Lord; do not serve anyone else.
Manmohan SinghPerform thou the service of God and perform no other service.
Manmohan Singh (Punjabi)ਤੂੰ ਵਾਹਿਗੁਰੂ ਦੀ ਘਾਲ ਕਮਾ। ਕੋਈ ਹੋਰ ਘਾਲ ਨਾਂ ਕਮਾ।
Fareedkot Teekaਤਾਂ ਤੇ ਹੇ ਭਾਈਓ! ਤੁਮ ਭੀ ਹਰਿ ਕੀ ਹੀ ਸੇਵਾ ਕਰੋ ਦੂਸਰੀ, ਭਾਵ ਦੇਵੀ ਦੇਵਤ੍ਯੋਂ ਕੀ ਸੇਵਾ ਨਾ ਕਰੋ॥
Prof. Sahib Singhਹੇ ਭਾਈ! ਸਿਰਫ਼ ਪਰਮਾਤਮਾ ਦੀ ਸੇਵਾ-ਭਗਤੀ ਕਰੋ ਕਿਸੇ ਹੋਰ (ਦੇਵੀ ਦੇਵਤੇ ਆਦਿਕ) ਦੀ ਸੇਵਾ-ਪੂਜਾ ਨਾਹ ਕਰੋ।ਪਦ ਅਰਥ ਜੀ = ਹੇ ਭਾਈ!
SikhNet (Spanish)Sirve a tu Señor y a nadie más, pues sirviendo al Señor, uno obtiene los deseos de su corazón,
ਹਰਿ ਕੀ ਸੇਵਾ ਤੇ. ਮਨਹੁ ਚਿੰਦਿਆ ਫਲੁ ਪਾਈਐ; ਦੂਜੀ ਸੇਵਾ. ਜਨਮੁ ਬਿਰਥਾ ਜਾਇ ਜੀ ॥੧॥
har kee sevaa te. manahu chindiaa fal paaeeai; doojee sevaa. janam birathaa jaae jee |1|
Sant Singh KhalsaServing the Lord, you shall obtain the fruits of your heart's desires; serving another, your life shall pass away in vain. ||1||
Manmohan SinghBy God's service thou shalt obtain the fruits thy heart desires and by serving another thy life shall pass away in vain.
Manmohan Singh (Punjabi)ਵਾਹਿਗੁਰੂ ਦੀ ਚਾਕਰੀ ਕਰਨ ਦੁਆਰਾ ਤੂੰ ਆਪਣੇ ਚਿੱਤ ਚਾਹੁਦੇ ਮੇਵੇ ਹਾਸਲ ਕਰ ਲਵੇਂਗਾ। ਹੋਰਸ ਦੀ ਚਾਕਰੀ ਕਰਨ ਦੁਆਰਾ ਤੇਰਾ ਜੀਵਨ ਬੇਅਰਥ ਬੀਤ ਜਾਵੇਗਾ।
Fareedkot Teekaਹਰਿ ਸੇਵਾ ਸੇ ਮਨਿ ਇੱਛਤ ਫਲੁ ਪ੍ਰਾਪਤ ਹੋਤਾ ਹੈ ਔਰੋਂ ਕੀ ਸੇਵਾ ਸੇ ਮਾਨੁਖ ਜਨਮ ਬਿ੍ਯਰਥ ਜਾਤਾ ਹੈ॥੧॥
Prof. Sahib Singhਪਰਮਾਤਮਾ ਦੀ ਸੇਵਾ ਭਗਤੀ ਕੀਤਿਆਂ ਮਨ-ਇੱਛਤ ਫਲ ਪਾ ਲਈਦਾ ਹੈ, ਕਿਸੇ ਹੋਰ (ਦੇਵੀ ਦੇਵਤੇ ਆਦਿਕ) ਦੀ ਪੂਜਾ ਨਾਲ ਆਪਣੀ ਜ਼ਿੰਦਗੀ ਹੀ ਵਿਅਰਥ ਚਲੀ ਜਾਂਦੀ ਹੈ ॥੧॥ਪਦ ਅਰਥ ਤੇ = ਤੋਂ, ਨਾਲ। ਮਨਹੁ ਚਿੰਦਿਆ = ਮਨ ਤੋਂ ਚਿਤਵਿਆ ਹੋਇਆ। ਬਿਰਥਾ = ਵਿਅਰਥ ॥੧॥
SikhNet (Spanish)pero sirviendo a otro, la propia vida se desperdicia. (1)
ਹਰਿ ਮੇਰੀ ਪ੍ਰੀਤਿ. ਰੀਤਿ ਹੈ ਹਰਿ ਮੇਰੀ; ਹਰਿ ਮੇਰੀ. ਕਥਾ ਕਹਾਨੀ ਜੀ ॥
har meree preet. reet hai har meree; har meree. kathaa kahaanee jee |
Sant Singh KhalsaThe Lord is my Love, the Lord is my way of life, the Lord is my speech and conversation.
Manmohan SinghThe Lord is my love, the Lord is my way of life and the Lord is my discourse and narrative.
Manmohan Singh (Punjabi)ਸੁਆਮੀ ਹੀ ਮੇਰਾ ਪ੍ਰੇਮ ਹੈ, ਸੁਆਮੀ ਮੇਰੀ ਜੀਵਨ ਰਹੁ ਰੀਤੀ ਹੈ ਅਤੇ ਸੁਆਮੀ ਹੀ ਮੇਰੀ ਗਿਆਨ ਗੋਸ਼ਟ ਅਤੇ ਵਾਰਤਾ ਹੈ।
Fareedkot Teekaਹਰਿ ਸੇ ਹੀ ਮੇਰੀ ਪ੍ਰੀਤਿ ਹੈ ਔਰ ਹਰੀ ਹੀ ਮੇਰੀ (ਰੀਤ) ਮ੍ਰਯਾਦਾ ਹੈ, ਹਰਿ ਕੀ ਹੀ ਮੇਰੀ (ਕਥਾ ਕਹਾਨੀ) ਕਥਾ ਕੀ ਵ੍ਯਾਖ੍ਯਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਨਾਲ ਪਿਆਰ ਮੇਰੀ ਜੀਵਨ-ਜੁਗਤਿ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਮੇਰੇ ਵਾਸਤੇ ਮਨ-ਪਰਚਾਵੇ ਦੀਆਂ ਗੱਲਾਂ ਹਨ।ਪਦ ਅਰਥ ਰੀਤਿ = ਜੀਵਨ-ਜੁਗਤਿ। ਕਥਾ ਕਹਾਨੀ = ਮਨ ਪਰਚਾਵੇ ਦੀਆਂ ਗੱਲਾਂ।
SikhNet (Spanish)El Señor es mi Amor, mi conducto; no escucho nada más que la Palabra del Señor.
ਗੁਰ ਪ੍ਰਸਾਦਿ ਮੇਰਾ ਮਨੁ ਭੀਜੈ; ਏਹਾ ਸੇਵ ਬਨੀ ਜੀਉ ॥੧॥ ਰਹਾਉ ॥
gur prasaad meraa man bheejai; ehaa sev banee jeeo |1| rahaau |
Sant Singh KhalsaBy Guru's Grace, my mind is saturated with the Lord's Love; this is what makes up my service. ||1||Pause||
Manmohan SinghBy Guru's grace my mind is saturated with Lord's love and that is what constitutes my service. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੇਰਾ ਚਿੱਤ ਪ੍ਰਭੂ ਦੇ ਪਿਆਰ ਨਾਲ ਗੱਚ ਹੋ ਗਿਆ ਹੈ। ਏਹੋ ਹੀ ਹੈ ਬਣਤਰ ਮੇਰੇ ਜੀਵਨ ਦੀ। ਠਹਿਰਾਉ।
Fareedkot Teekaਗੁਰੋਂ ਕੀ ਕ੍ਰਿਪਾ ਸੇ ਮੇਰਾ ਮਨ, ਭਾਵ ਅੰਤਹਕਰਣ ਹਰਿ ਕੇ ਪ੍ਰੇਮ ਮੇਂ ਭੀਜੈ ਹੈ, ਮੇਰੀ ਤਰਫੋਂ ਇਹੀ ਸੇਵਾ ਬਨ ਰਹੀ ਹੈ॥੧॥ ਰਹਾਉ ॥
Prof. Sahib Singhਬੱਸ! ਮੈਨੂੰ ਇਹੀ ਸੇਵਾ-ਭਗਤੀ ਚੰਗੀ ਲੱਗਦੀ ਹੈ ਕਿ ਗੁਰੂ ਦੀ ਕਿਰਪਾ ਨਾਲ ਮੇਰਾ ਮਨ ਪਰਮਾਤਮਾ ਦੀ ਯਾਦ ਵਿਚ ਗਿੱਝ ਜਾਏ ॥੧॥ ਰਹਾਉ ॥ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਭੀਜੈ = ਭਿੱਜ ਜਾਏ, ਗਿੱਝ ਜਾਏ। ਬਨੀ = ਫੱਬੀ ॥੧॥ ਰਹਾਉ ॥
SikhNet (Spanish)Por la Gracia del Señor mi mente está embebida; éste en realidad es el Servicio que doy a mi Dios. (1‑Pausa)
ਹਰਿ ਮੇਰਾ ਸਿਮ੍ਰਿਤਿ. ਹਰਿ ਮੇਰਾ ਸਾਸਤ੍ਰ; ਹਰਿ ਮੇਰਾ ਬੰਧਪੁ. ਹਰਿ ਮੇਰਾ ਭਾਈ ॥
har meraa simrit. har meraa saasatr; har meraa bandhap. har meraa bhaaee |
Sant Singh KhalsaThe Lord is my Simritees, the Lord is my Shaastras; the Lord is my relative and the Lord is my brother.
Manmohan SinghGod is my Simritis, God is my Shashtras, God is my kinsman and God is my brother.
Manmohan Singh (Punjabi)ਹਰੀ ਮੇਰੀਆਂ ਸਿਮ੍ਰਤੀਆਂ ਹੈ, ਹਰੀ ਮੇਰੇ ਸ਼ਾਸਤਰ ਹੈ, ਹਰੀ ਮੇਰਾ ਸਨਬੰਧੀ ਹੈ ਅਤੇ ਹਰੀ ਹੀ ਮੇਰਾ ਭਰਾ।
Fareedkot Teekaਹਰਿ ਹੀ ਮੇਰਾ ਸਿੰਮ੍ਰਤੀ ਰੂਪ ਹੈ ਔਰ ਹਰਿ ਹਰਿ ਹੀ ਮੇਰਾ ਖਟ ਸਾਸਤ੍ਰ ਹੈ। ਔਰ ਹਰਿ ਹੀ ਮੇਰਾ (ਬੰਧਪੁ) ਸਨਬੰਧੀ ਹੈ ਔਰ ਹਰਿ ਹੀ ਮੇਰਾ ਸਹੋਦਰ ਭਾਈ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ ਸਿਮ੍ਰਿਤੀਆਂ ਦੀ ਮਰਯਾਦਾ ਹੈ ਤੇ ਸ਼ਾਸਤ੍ਰਾਂ ਦੀ ਵਿਚਾਰ ਹੈ, ਪਰਮਾਤਮਾ ਹੀ ਮੇਰਾ ਰਿਸ਼ਤੇਦਾਰ ਹੈ, ਪਰਮਾਤਮਾ ਹੀ ਮੇਰਾ ਭਰਾ-ਭਾਈ ਹੈ।ਪਦ ਅਰਥ ਬੰਧਪੁ = ਰਿਸ਼ਤੇਦਾਰ। ਭਾਈ = ਭਰਾ।
SikhNet (Spanish)El Señor es mi Biblia, el Señor es los Shastras, el Señor es mi pariente y mi único hermano.
ਹਰਿ ਕੀ ਮੈ ਭੂਖ ਲਾਗੈ. ਹਰਿ ਨਾਮਿ, ਮੇਰਾ ਮਨੁ ਤ੍ਰਿਪਤੈ; ਹਰਿ ਮੇਰਾ ਸਾਕੁ, ਅੰਤਿ ਹੋਇ ਸਖਾਈ ॥੨॥
har kee mai bhookh laagai. har naam, meraa man tripatai; har meraa saak, ant hoe sakhaaee |2|
Sant Singh KhalsaI am hungry for the Lord; my mind is satisfied with the Name of the Lord. The Lord is my relation, my helper in the end. ||2||
Manmohan SinghI feel hunger for the Lord. With Lord's Name my soul is satiated and the Lord is my relation, who shall be my Helper at the last moment.
Manmohan Singh (Punjabi)ਪ੍ਰਭੂ ਦੀ ਮੈਨੂੰ ਖੁਦਿਆ ਲੱਗੀ ਹੈ। ਪ੍ਰਭੂ ਦੇ ਨਾਮ ਨਾਲ ਮੇਰੀ ਆਤਮਾ ਰੱਜ ਗਈ ਹੈ। ਪ੍ਰਭੂ ਮੇਰਾ ਰਿਸ਼ਤੇਦਾਰ ਹੈ, ਜੋ ਅਖੀਰ ਦੇ ਵੇਲੇ ਮੇਰਾ ਸਹਾਇਕ ਹੋਵੇਗਾ।
Fareedkot Teekaਹਰਿ ਨਾਮ ਕੀ ਹੀ ਭੂਖ ਲਾਗਤੀ ਹੈ ਹਰੀ ਨਾਮ ਜਪ ਕਰ ਮੇਰਾ ਮਨੁ ਤ੍ਰਿਪਤ ਹੋਤਾ ਹੈ ਔਰ ਹਰਿ ਹੀ ਮੇਰਾ (ਸਾਕ) ਨਾਤਾ ਹੈ ਔਰ ਅੰਤ ਕੋ (ਸਖਾਈ) ਸਹਾਇਤਾ ਕਰਨੇ ਵਾਲਾ ਹੋਵੇਗਾ॥੨॥
Prof. Sahib Singhਪਰਮਾਤਮਾ ਦੇ ਸਿਮਰਨ ਦੀ ਮੈਨੂੰ ਭੁੱਖ ਲੱਗਦੀ ਹੈ (ਮੇਰੀ ਆਤਮਕ ਜ਼ਿੰਦਗੀ ਦੇ ਕਾਇਮ ਰਹਿਣ ਵਾਸਤੇ ਮੈਨੂੰ ਸਿਮਰਨ ਦੀ ਖ਼ੁਰਾਕ ਦੀ ਲੋੜ ਪੈਂਦੀ ਹੈ), ਪਰਮਾਤਮਾ ਦੇ ਨਾਮ ਵਿਚ ਜੁੜਿਆਂ ਮੇਰਾ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ। ਪਰਮਾਤਮਾ ਮੇਰਾ ਸੰਬੰਧੀ ਹੈ, ਪਰਮਾਤਮਾ ਹੀ ਮੇਰਾ ਅੰਤ ਵੇਲੇ ਦਾ ਸਾਥੀ ਹੈ ॥੨॥ਪਦ ਅਰਥ ਨਾਮਿ = ਨਾਮ ਨਾਲ। ਤ੍ਰਿਪਤੈ = ਰੱਜਦਾ ਹੈ। ਸਖਾਈ = ਸਾਥੀ ॥੨॥
SikhNet (Spanish)Tengo hambre del Señor; y con el Nombre del Señor mi mente se sacia. El Señor es mío, pues es Quien me acompaña al final. (2)
ਹਰਿ ਬਿਨੁ. ਹੋਰ ਰਾਸਿ ਕੂੜੀ ਹੈ; ਚਲਦਿਆ ਨਾਲਿ. ਨ ਜਾਈ ॥
har bin. hor raas koorree hai; chaladiaa naal. na jaaee |
Sant Singh KhalsaWithout the Lord, other assets are false. They do not go with the mortal when he departs.
Manmohan SinghWithout the Lord, other capital is false. It goes not with the mortal when he departs.
Manmohan Singh (Punjabi)ਪ੍ਰਭੂ ਦੇ ਬਾਝੋਂ ਹੋਰਸ ਪੂੰਜੀ ਝੂਠੀ ਹੈ। ਜਦੋਂ ਪ੍ਰਾਣੀ ਤੁਰਦਾ ਹੈ, ਇਹ ਉਸ ਦੇ ਸਾਥ ਨਹੀਂ ਜਾਂਦੀ।
Fareedkot Teekaਹਰਿ ਨਾਮ ਸੇ ਬਿਨਾਂ ਔਰ ਜੋ (ਰਾਸਿ) ਪੂੰਜੀ ਹੈ, ਸੋ ਸਭ ਝੂਠੀ ਹੈ, (ਚਲਦਿਆ) ਮਰਨੇ ਕੇ ਸਮੇਂ ਸਾਥ ਨਹੀਂ ਜਾਤੀ॥
Prof. Sahib Singh(ਦੁਨੀਆ ਦੇ ਧਨ ਪਦਾਰਥ ਦਾ ਕੀਹ ਮਾਣ? ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਸਰਮਾਇਆ ਝੂਠਾ ਹੈ, (ਜਗਤ ਤੋਂ) ਤੁਰਨ ਵੇਲੇ (ਮਨੁੱਖ ਦੇ) ਨਾਲ ਨਹੀਂ ਜਾਂਦਾ।ਪਦ ਅਰਥ ਰਾਸਿ = ਸਰਮਾਇਆ। ਕੂੜੀ = ਨਾਸਵੰਤ।
SikhNet (Spanish)Aparte del Tesoro del Señor, todos los demás bienes son falsos, pues perecederos,
ਹਰਿ ਮੇਰਾ ਧਨੁ. ਮੇਰੈ ਸਾਥਿ ਚਾਲੈ; ਜਹਾ ਹਉ ਜਾਉ ਤਹ ਜਾਈ ॥੩॥
har meraa dhan. merai saath chaalai; jahaa hau jaau teh jaaee |3|
Sant Singh KhalsaThe Lord is my wealth, which shall go with me; wherever I go, it will go. ||3||
Manmohan SinghGod is my wealth, which shall abide with me and whither-so-ever I go, thither will it go.
Manmohan Singh (Punjabi)ਵਾਹਿਗੁਰੂ ਮੇਰੀ ਦੌਲਤ ਹੈ, ਜੋ ਮੇਰੇ ਨਾਲ ਚੱਲੂਗੀ, ਜਿਥੇ ਕਿਤੇ ਮੈਂ ਜਾਵਾਂਗਾ, ਉਥੇ ਹੀ ਇਹ ਜਾਊਗੀ।
Fareedkot Teekaਹਰੀ ਮੇਰਾ ਧਨੁ ਹੈ, ਪ੍ਰਲੋਕ ਮੇਂ ਮੇਰੇ ਸਾਥ ਚਲੇਗਾ ਅਰ ਅਬ ਬੀ ਮੈਂ ਜਹਾਂ ਜਾਤਾ ਹੂੰ ਤਹਾਂ ਮੇਰੇ ਸਾਥ ਜਾਤਾ ਹੈ॥੩॥
Prof. Sahib Singh(ਸੋ,) ਪਰਮਾਤਮਾ ਦਾ ਨਾਮ ਹੀ ਮੇਰਾ ਧਨ ਹੈ, ਇਹ ਧਨ ਮੇਰੇ ਨਾਲ ਸਾਥ ਕਰਦਾ ਹੈ, ਮੈਂ ਜਿਥੇ ਭੀ ਜਾਂਦਾ ਹਾਂ ਇਹ ਧਨ ਮੇਰੇ ਨਾਲ ਜਾਂਦਾ ਹੈ ॥੩॥ਪਦ ਅਰਥ ਹਉ = ਮੈਂ। ਜਾਉ = ਜਾਉਂ, ਮੈਂ ਜਾਂਦਾ ਹਾਂ ॥੩॥
SikhNet (Spanish)no se van conmigo cuando muero. Pero el Tesoro del Señor me acompaña siempre a donde sea que voy. (3)
ਸੋ ਝੂਠਾ. ਜੋ ਝੂਠੇ ਲਾਗੈ; ਝੂਠੇ ਕਰਮ ਕਮਾਈ ॥
so jhootthaa. jo jhootthe laagai; jhootthe karam kamaaee |
Sant Singh KhalsaOne who is attached to falsehood is false; false are the deeds he does.
Manmohan SinghHe who is attached to falsehood is false and false are the deeds which he does.
Manmohan Singh (Punjabi)ਜਿਹੜਾ ਕੂੜ ਨਾਲ ਜੁੜਿਆ ਹੋਇਆ ਹੈ, ਉਹ ਕੂੜਾ ਹੈ ਅਤੇ ਕੂੜੇ ਹਨ ਕੰਮ ਜੋ ਉਹ ਕਰਦਾ ਹੈ।
Fareedkot Teekaਜੋ ਝੂਠੇ ਪ੍ਰਪੰਚ ਮੇਂ ਲਗਾ ਹੈ, ਸੋ ਮਨਮੁਖ ਝੂਠਾ ਹੈ ਔਰ ਝੂਠੇ, ਭਾਵ ਮੰਦ ਕਰਮੋਂ ਕੋ ਕਮਾਵਤਾ ਹੈ॥
Prof. Sahib Singhਜੇਹੜਾ ਮਨੁੱਖ ਨਾਲ ਨਾਹ ਨਿਭਣ ਵਾਲੇ ਪਦਾਰਥਾਂ ਵਿਚ ਪ੍ਰੀਤਿ ਪਾਈ ਰੱਖਦਾ ਹੈ, ਉਸ ਦਾ ਜੀਵਨ ਹੀ ਉਹਨਾਂ ਪਦਾਰਥਾਂ ਨਾਲ ਇਕ-ਮਿਕ ਹੋ ਜਾਂਦਾ ਹੈ, ਉਹ ਨਿਤ ਉਹਨਾਂ ਨਾਸਵੰਤ ਪਦਾਰਥਾਂ ਦੀ ਖ਼ਾਤਰ ਹੀ ਦੌੜ-ਭੱਜ ਕਰਦਾ ਰਹਿੰਦਾ ਹੈ।ਪਦ ਅਰਥ ਝੂਠੇ = ਨਾਸਵੰਤ ਪਦਾਰਥਾਂ ਵਿਚ। ਲਾਗੈ = ਪਿਆਰ ਪਾਂਦਾ ਹੈ। ਕਮਾਈ = ਕਮਾਂਦਾ ਹੈ।
SikhNet (Spanish)Falso es el que se aferra a la falsedad y hace acciones falsas.
ਕਹੈ ਨਾਨਕੁ. ਹਰਿ ਕਾ ਭਾਣਾ ਹੋਆ; ਕਹਣਾ ਕਛੂ ਨ ਜਾਈ ॥੪॥੨॥੪॥
kahai naanak. har kaa bhaanaa hoaa; kahanaa kachhoo na jaaee |4|2|4|
Sant Singh KhalsaSays Nanak, everything happens according to the Will of the Lord; no one has any say in this at all. ||4||2||4||
Manmohan SinghSays Nanak, everything happens according to God's will and the mortal has no say in it.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਹਰ ਸ਼ੈਅ ਵਾਹਿਗੁਰੂ ਦੀ ਰਜ਼ਾ ਅਨੁਸਾਰ ਹੁੰਦੀ ਹੈ। ਜੀਵ ਦਾ ਇਸ ਵਿੱਚ ਕੋਈ ਦਖਲ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਕੁਛ ਹਰਿ ਕਾ ਭਾਣਾਂ ਹੈ, ਸੋ ਹੂਆ ਹੈ, ਹਮਾਰੇ ਸੇ ਕੁਛ ਕਹਾ ਨਹੀਂ ਜਾਤਾ। ਭਾਵ ਏਹ ਕਿ ਜਹਾਂ ਜਿਸ ਕੋ ਲਗਾਇ ਦੀਆ ਹੈ ਉਸੀ ਮੇਂ ਵਹੁ ਲਗਾ ਹੈ॥੪॥੨॥੪॥
Prof. Sahib Singh(ਪਰ) ਨਾਨਕ ਆਖਦਾ ਹੈ-ਇਹ ਪਰਮਾਤਮਾ ਦੀ ਰਜ਼ਾ ਹੀ ਹੈ (ਕਿ ਕੋਈ ਹਰਿ-ਨਾਮ ਵਿਚ ਮਸਤ ਹੈ ਤੇ ਕੋਈ ਝੂਠੇ ਪਦਾਰਥਾਂ ਵਿਚ ਲੱਗਾ ਪਿਆ ਹੈ), ਇਸ ਰਜ਼ਾ ਨੂੰ ਚੰਗਾ ਜਾਂ ਮੰਦਾ ਨਹੀਂ ਆਖਿਆ ਜਾ ਸਕਦਾ ॥੪॥੨॥੪॥ਪਦ ਅਰਥ ਭਾਣਾ = ਰਜ਼ਾ ॥੪॥੨॥੪॥
SikhNet (Spanish)Dice Nanak, todo lo que ocurre sucede según la Voluntad del Señor; de otra forma uno no puede saber ni qué pasa ni porqué ocurre. (4‑2‑4)