ਗੂਜਰੀ ਮਹਲਾ ੩ ॥
goojaree mahalaa 3 | Ang 490
Sant Singh KhalsaGoojaree, Third Mehl:
Manmohan SinghGujri, 3rd Guru.
Manmohan Singh (Punjabi)ਗੂਜਰੀ ਤੀਜੀ ਪਾਤਿਸ਼ਾਹੀ।
SikhNet (Spanish)Guyeri, Mejl Guru Amar Das, Tercer Canal Divino.
ਜੁਗ ਮਾਹਿ. ਨਾਮੁ ਦੁਲੰਭੁ ਹੈ; ਗੁਰਮੁਖਿ ਪਾਇਆ ਜਾਇ ॥
jug maeh. naam dulanbh hai; guramukh paaeaa jaae | Ang 490
Sant Singh KhalsaIt is so difficult to obtain the Naam, the Name of the Lord, in this age; only the Gurmukh obtains it.
Manmohan SinghIn this age, difficult to obtain is the Lord's Name. It is obtained through the Guru.
Manmohan Singh (Punjabi)ਇਸ ਯੁੱਗ ਅੰਦਰ ਦੁਰਲੱਭ ਹੈ ਪ੍ਰਭੂ ਦਾ ਨਾਮ। ਗੁਰਾਂ ਦੇ ਰਾਹੀਂ ਇਹ ਪਾਇਆ ਜਾਂਦਾ ਹੈ।
Fareedkot Teekaਕਲਜੁਗ ਮੇਂ ਨਾਮ ਦੁਰਲੱਭ ਹੈ, ਸੋ ਗੁਰੋਂ ਦ੍ਵਾਰੇ ਪ੍ਰਾਪਤਿ ਹੋਤਾ ਹੈ॥
Prof. Sahib Singhਜਗਤ ਵਿਚ (ਹੋਰ ਪਦਾਰਥ ਤਾਂ ਸੁਖੈਨ ਮਿਲ ਜਾਂਦੇ ਹਨ, ਪਰ) ਪਰਮਾਤਮਾ ਦਾ ਨਾਮ ਬੜੀ ਮੁਸ਼ਕਿਲ ਨਾਲ ਮਿਲਦਾ ਹੈ, ਇਹ ਨਾਮ ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ।ਪਦ ਅਰਥ ਜੁਗ ਮਹਿ = ਜਗਤ ਵਿਚ, ਜ਼ਮਾਨੇ ਵਿਚ। ਦੁਲੰਭੁ = ਦੁਰਲੱਭ, ਬੜੀ ਔਖਿਆਈ ਨਾਲ ਮਿਲਣ ਵਾਲਾ। ਗੁਰਮੁਖਿ = ਗੁਰੂ ਦੀ ਸਰਨ ਪਿਆਂ।
SikhNet (Spanish)En Kali Yug, Precioso es el Nombre del Señor; a través del Bani de la Palabra del Guru es realizado.
ਬਿਨੁ ਨਾਵੈ. ਮੁਕਤਿ ਨ ਹੋਵਈ; ਵੇਖਹੁ ਕੋ ਵਿਉਪਾਇ ॥੧॥
bin naavai. mukat na hovee; vekhahu ko viaupaae |1| Ang 490
Sant Singh KhalsaWithout the Name, no one is liberated; let anyone make other efforts, and see. ||1||
Manmohan SinghWithout the Name, one is emancipated not. Let any one see it by making other efforts.
Manmohan Singh (Punjabi)ਨਾਮ ਦੇ ਬਗੈਰ ਆਦਮੀ ਦੀ ਕਲਿਆਣ ਨਹੀਂ ਹੁੰਦੀ, ਕੋਈ ਜਣਾ ਹੋਰ ਉਪਰਾਲੇ ਕਰ ਕੇ ਦੇਖ ਲਵੇ।
Fareedkot Teekaਬਿਨਾਂ ਨਾਮ ਸਿਮਰਨ ਕੇ ਔਰ ਜੱਗ ਤਪ ਕਰਨੇ ਸੇ ਮੁਕਤਿ ਨਹੀਂ ਹੋਤੀ। ਜਿਸ ਕੋ ਸੰਦੇਹ ਹੋਇ ਸੋ ਕੋਈ (ਵਿਉਪਾਇ) ਨਿਰਨੇ ਕਰ ਕੇ ਦੇਖ ਲੇਵੇ। ਵਿਉਪਾਇ ਪਦ ਜੈਪੁਰ ਕੀ ਭਾਖਾ ਹੈ॥੧॥
Prof. Sahib Singhਤੇ, ਜਿਤਨਾ ਚਿਰ ਹਰਿ-ਨਾਮ ਨਾਹ ਮਿਲੇ ਉਤਨਾ ਚਿਰ ਵਿਕਾਰਾਂ ਤੋਂ ਖ਼ਲਾਸੀ ਨਹੀਂ ਹੁੰਦੀ, ਬੇ-ਸ਼ੱਕ ਕੋਈ ਭੀ ਧਿਰ ਕੋਈ ਹੋਰ ਉਪਾਉ ਕਰ ਕੇ (ਨਿਰਨਾ ਕਰ ਕੇ) ਵੇਖ ਲਵੋ ॥੧॥ਪਦ ਅਰਥ ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਹੋਵਈ = ਹੋਵਏ, ਹੋਵੈ, ਹੁੰਦੀ। ਕੋ = ਕੋਈ ਧਿਰ ਭੀ। ਵਿਉਪਾਇ = ਨਿਰਨਾ ਕਰ ਕੇ ॥੧॥
SikhNet (Spanish)Sin el Nombre del Señor uno no es emancipado por más que lo intente. (1)
ਬਲਿਹਾਰੀ ਗੁਰ ਆਪਣੇ; ਸਦ ਬਲਿਹਾਰੈ ਜਾਉ ॥
balihaaree gur aapane; sad balihaarai jaau | Ang 490
Sant Singh KhalsaI am a sacrifice to my Guru; I am forever a sacrifice to Him.
Manmohan SinghI am a sacrifice unto my Guru. Ever a sacrifice to him, am I.
Manmohan Singh (Punjabi)ਮੈਂ ਆਪਣੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ। ਹਮੇਸ਼ਾਂ ਹੀ ਕੁਰਬਾਨ ਵੰਞਦਾ ਹਾਂ, ਮੈਂ ਉਨ੍ਹਾਂ ਤੋਂ।
Fareedkot Teekaਮੈਂ ਅਪਨੇ ਸਤਗੁਰੋਂ ਕੇ ਮਨ ਤਨ ਕਰ ਕੇ ਸਦੀਵ ਬਲਿਹਾਰਨੇ ਜਾਤਾ ਹੂੰ॥
Prof. Sahib Singhਮੈਂ ਆਪਣੇ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ।ਪਦ ਅਰਥ ਸਦ = ਸਦਾ।
SikhNet (Spanish)Ofrezco mi ser en sacrificio al Guru; sí, para siempre en sacrificio a Él,
ਸਤਿਗੁਰ ਮਿਲਿਐ. ਹਰਿ ਮਨਿ ਵਸੈ; ਸਹਜੇ ਰਹੈ ਸਮਾਇ ॥੧॥ ਰਹਾਉ ॥
satigur miliai. har man vasai; sahaje rahai samaae |1| rahaau | Ang 490
Sant Singh KhalsaMeeting the True Guru, the Lord comes to dwell in the mind, and one remains absorbed in Him. ||1||Pause||
Manmohan SinghBy meeting the True Guru, God abides within man's mind and he then automatically remains absorbed in Him. Pause.
Manmohan Singh (Punjabi)ਸੱਚੇ ਗੁਰਾਂ ਨੂੰ ਭੇਟਣ ਦੁਆਰਾ, ਵਾਹਿਗੁਰੂ ਮਨੁੱਖ ਦੇ ਚਿੱਤ ਅੰਦਰ ਟਿਕ ਜਾਂਦਾ ਹੈ ਅਤੇ ਤਦ ਉਹ ਸੁਖੈਨ ਹੀ ਉਸ ਵਿੱਚ ਲੀਨ ਰਹਿੰਦਾ ਹੈ। ਠਹਿਰਾਉ।
Fareedkot Teekaਸਤਿਗੁਰੋਂ ਕੇ ਮਿਲਨੇ ਸੇ ਹਰਿ ਮਨ ਮੇਂ ਵਸਤਾ ਹੈ ਔਰ ਜੀਵ (ਸਹਜੇ) ਸੁਭਾਵਕ ਹਰਿ ਮੇਂ (ਸਮਾਇ) ਅਭੇਦ ਹੋਇ ਰਹਤਾ ਹੈ॥੧॥ ਰਹਾਉ ॥
Prof. Sahib Singhਜੇ ਗੁਰੂ ਮਿਲ ਪਏ ਤਾਂ ਪ੍ਰਭੂ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ, ਤੇ, ਮਨੁੱਖ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਮਨਿ = ਮਨ ਵਿਚ। ਸਹਜੇ = ਆਤਮਕ ਅਡੋਲਤਾ ਵਿਚ ॥੧॥ ਰਹਾਉ ॥
SikhNet (Spanish)pues encontrando al Verdadero Guru, el Señor ha venido a mi mente y me he sumergido en el Equilibrio. (1‑Pausa)
ਜਾਂ ਭਉ ਪਾਏ ਆਪਣਾ; ਬੈਰਾਗੁ ਉਪਜੈ ਮਨਿ ਆਇ ॥
jaan bhau paae aapanaa; bairaag upajai man aae | Ang 490
Sant Singh KhalsaWhen God instills His fear, a balanced detachment springs up in the mind.
Manmohan SinghWhen the Lord inspires His fear in man the Lord's love springs up in his mind.
Manmohan Singh (Punjabi)ਜਦ ਪ੍ਰਭੂ ਆਪਣਾ ਡਰ ਬੰਦੇ ਦੇ ਅੰਦਰ ਫੂਕਦਾ ਹੈ, ਪ੍ਰਭੂ ਦੀ ਪ੍ਰੀਤ ਉਸ ਦੇ ਚਿੱਤ ਵਿੱਚ ਉਤਪੰਨ ਹੋ ਜਾਂਦੀ ਹੈ।
Fareedkot Teekaਜਬ ਜੀਵ ਕੇ ਮਨ ਮੇਂ ਵਾਹਗੁਰੂ ਅਪਨਾਂ (ਭਉ) ਭੈ ਪਾਵਤਾ ਹੈ ਤਬ ਮਨ ਮੇਂ ਵੈਰਾਗ ਆਇ ਉਪਜਤਾ ਹੈ॥
Prof. Sahib Singhਜਦੋਂ ਪਰਮਾਤਮਾ (ਕਿਸੇ ਮਨੁੱਖ ਦੇ ਹਿਰਦੇ ਵਿਚ) ਆਪਣਾ ਡਰ-ਅਦਬ ਪਾਂਦਾ ਹੈ ਉਸ ਦੇ ਮਨ ਵਿਚ ਮਾਇਆ ਵਲੋਂ ਉਪਰਾਮਤਾ ਪੈਦਾ ਹੋ ਜਾਂਦੀ ਹੈ।ਪਦ ਅਰਥ ਜਾਂ = ਜਦੋਂ। ਭਉ = ਡਰ-ਅਦਬ। ਬੈਰਾਗੁ = ਮਾਇਆ ਵਲੋਂ ਉਪਰਾਮਤਾ।
SikhNet (Spanish)Cuando Él infunde Su Reverencia en nosotros, nos volvemos seres mentalmente desapegados.
ਬੈਰਾਗੈ ਤੇ. ਹਰਿ ਪਾਈਐ; ਹਰਿ ਸਿਉ ਰਹੈ ਸਮਾਇ ॥੨॥
bairaagai te. har paaeeai; har siau rahai samaae |2| Ang 490
Sant Singh KhalsaThrough this detachment, the Lord is obtained, and one remains absorbed in the Lord. ||2||
Manmohan SinghThrough the world-renunciation, the Lord is obtained and the mortal remains blended with the Lord.
Manmohan Singh (Punjabi)ਸੰਸਾਰੀ-ਤਿਆਗ ਰਾਹੀਂ ਸੁਆਮੀ ਪ੍ਰਾਪਤ ਹੁੰਦਾ ਹੈ ਅਤੇ ਪ੍ਰਾਣੀ ਸੁਆਮੀ ਨਾਲ ਅਭੇਦ ਹੋਇਆ ਰਹਿੰਦਾ ਹੈ।
Fareedkot Teekaਵੈਰਾਗ ਸੇ ਹਰਿ ਕੋ ਪਾਈਤਾ ਹੈ ਅਰ ਪਾਇ ਕਰ ਫਿਰ ਜੀਵ ਹਰਿ ਮੇਂ ਹੀ (ਸਮਾਇ) ਅਭੇਦ ਹੋ ਰਹਤਾ ਹੈ॥੨॥
Prof. Sahib Singhਇਸ ਉਪਰਾਮਤਾ ਦੀ ਹੀ ਬਰਕਤਿ ਨਾਲ ਪਰਮਾਤਮਾ ਮਿਲ ਪੈਂਦਾ ਹੈ, ਤੇ, ਮਨੁੱਖ ਪਰਮਾਤਮਾ (ਦੇ ਚਰਨਾਂ) ਨਾਲ ਸੁਰਤਿ ਜੋੜੀ ਰੱਖਦਾ ਹੈ ॥੨॥ਪਦ ਅਰਥ ਤੇ = ਤੋਂ। ਸਿਉ = ਨਾਲ ॥੨॥
SikhNet (Spanish)Y a través del desapego obtenemos al Señor, nos fundimos en Él Mismo. (2)
ਸੇਇ ਮੁਕਤ. ਜਿ ਮਨੁ ਜਿਣਹਿ; ਫਿਰਿ. ਧਾਤੁ ਨ ਲਾਗੈ ਆਇ ॥
see mukat. ji man jineh; fir. dhaat na laagai aae | Ang 490
Sant Singh KhalsaHe alone is liberated, who conquers his mind; Maya does not stick to him again.
Manmohan SinghHe alone is emancipated who conquers his mind and mammon clings not to him, again.
Manmohan Singh (Punjabi)ਕੇਵਲ ਓਹੀ ਬੰਦਖਲਾਸ ਹੈ, ਜੋ ਆਪਣੇ ਮਨੂਏ ਨੂੰ ਜਿੱਤ ਲੈਂਦਾ ਹੈ। ਮਾਇਆ ਉਸ ਨੂੰ, ਮੁੜ ਕੇ ਚਿਮੜਦੀ ਨਹੀਂ।
Fareedkot Teekaਜੋ ਮਨ ਕੋ ਜੀਤਤੇ ਹੈਂ ਵਹੀ ਪੁਰਖ ਜੀਵਨ ਮੁਕਤਿ ਹੈਂ। ਜੀਤਾ ਹੂਆ ਤਿਨ ਕਾ ਮਨ ਫਿਰ ਮਾਯਾ ਮੇਂ ਆਇ ਕਰ ਨਹੀਂ ਲਗਤਾ ਹੈ॥
Prof. Sahib Singhਜੇਹੜੇ ਮਨੁੱਖ ਆਪਣਾ ਮਨ ਜਿੱਤ ਲੈਂਦੇ ਹਨ, ਉਹ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਹਨ, ਉਹਨਾਂ ਉੱਤੇ ਮੁੜ ਮਾਇਆ ਆਪਣਾ ਜ਼ੋਰ ਨਹੀਂ ਪਾ ਸਕਦੀ।ਪਦ ਅਰਥ ਸੇਇ = ਉਹ ਬੰਦੇ {ਬਹੁ-ਵਚਨ}। ਮੁਕਤ = ਵਿਕਾਰਾਂ ਤੋਂ ਆਜ਼ਾਦ। ਜਿ = ਜੇਹੜੇ। ਜਿਣਹਿ = ਜਿੱਤਦੇ ਹਨ। ਧਾਤੁ = ਮਾਇਆ। ਲਾਗੈ = ਚੰਬੜਦੀ।
SikhNet (Spanish)Aquél que ha conquistado su mente, es emancipado, y así Maya no lo asedia más.
ਦਸਵੈ ਦੁਆਰਿ ਰਹਤ ਕਰੇ; ਤ੍ਰਿਭਵਣ ਸੋਝੀ ਪਾਇ ॥੩॥
dasavai duaar rehat kare; tribhavan sojhee paae |3| Ang 490
Sant Singh KhalsaHe dwells in the Tenth Gate, and obtains the understanding of the three worlds. ||3||
Manmohan SinghHe abides in the Tenth Gate and obtains the knowledge of the three worlds.
Manmohan Singh (Punjabi)ਉਹ ਦਸਵਨੂੰ ਦੁਵਾਰੇ ਅੰਦਰ ਵਸਦਾ ਹੈ ਅਤੇ ਉਸ ਨੂੰ ਤਿੰਨਾਂ ਜਹਾਨਾਂ ਦੀ ਗਿਆਤ ਪ੍ਰਾਪਤ ਹੋ ਜਾਂਦੀ ਹੈ।
Fareedkot Teekaਅਰ ਵਹੁ ਦਸਮ ਦ੍ਵਾਰ ਮੇਂ ਬ੍ਰਿਤੀ ਕੋ ਸਥਿਤ ਕਰਤੇ ਹੈਂ। ਤੀਨੋਂ ਲੋਕੋਂ ਕੀ ਉਨ ਕੋ ਸੁਧ ਹੋਤੀ ਹੈ। ਵਾ ਸਰਗ ਵਿਸਰਗਾਦਿਕ ਨਵੋਂ ਕੇ ਆਸਰੇ ਦਸਵੇਂ ਵਿਖੇ (ਦੁਆਰਿ) ਅੰਤਸਕਰਨ ਕੀ ਰਹਤ, ਭਾਵ ਇਸਥਿਤੀ ਕਰੇ ਤਬ ਪੁਰਸ਼ ਤ੍ਰਿਲੋਕੀ ਕੀ ਸਮਝ ਪਾਵਤਾ ਹੈ, ਭਾਵ ਪ੍ਰਪੰਚ ਕੋ ਮਿਥ੍ਯਾ ਜਾਨਤਾ ਹੈ॥੩॥
Prof. Sahib Singhਜੇਹੜਾ ਭੀ ਮਨੁੱਖ (ਇੰਦ੍ਰਿਆਂ ਦੀ ਪਹੁੰਚ ਤੋਂ ਉਤਾਂਹ) ਚਿੱਤ-ਆਕਾਸ਼ ਵਿਚ (ਉੱਚੇ ਆਤਮਕ ਮੰਡਲ ਵਿਚ) ਆਪਣੀ ਰਿਹਾਇਸ਼ ਬਣਾ ਲੈਂਦਾ ਹੈ, ਉਸ ਨੂੰ ਤਿੰਨ ਭਵਨਾਂ ਵਿਚ ਵਿਆਪਕ ਪ੍ਰਭੂ ਦੀ ਸਮਝ ਪੈ ਜਾਂਦੀ ਹੈ ॥੩॥ਪਦ ਅਰਥ ਦੁਆਰਿ = ਦੁਆਰ ਵਿਚ। ਰਹਤ = ਰਿਹਾਇਸ਼। ਤ੍ਰਿਭਵਣ = ਤਿੰਨਾਂ ਭਵਨਾਂ ਵਿਚ ਵਿਆਪਕ ਪ੍ਰਭੂ ॥੩॥
SikhNet (Spanish)Él habita en el Décimo Recinto de la mente y conoce la esencia de las tres Gunas. (3)
ਨਾਨਕ. ਗੁਰ ਤੇ ਗੁਰੁ ਹੋਇਆ; ਵੇਖਹੁ. ਤਿਸ ਕੀ ਰਜਾਇ ॥
naanak. gur te gur hoeaa; vekhahu. tis kee rajaae | Ang 490
Sant Singh KhalsaO Nanak, through the Guru, one becomes the Guru; behold, His Wondrous Will.
Manmohan SinghBy Guru Nanak's grace, Lahna became the Guru. Have a like at his wonderous will.
Manmohan Singh (Punjabi)ਗੁਰੂ ਨਾਨਕ ਦੀ ਰਹਿਮਤ ਸਦਕਾ, ਲਹਿਣਾ ਗੁਰੂ ਹੋ ਗਿਆ ਉਸ ਦੇ ਅਸਚਰਜ ਭਾਣੇ ਨੂੰ ਤੱਕੋ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰ ਉਪਦੇਸ਼ ਧਾਰਨ ਸੇ ਫਿਰ ਸਿੱਖ ਭੀ ਗੁਰ ਹੂਆ ਹੈ ਅਰਥਾਤ ਉਪਦੇਸ਼ ਕਰ ਔਰ ਸਿਖੋਂ ਕੇ ਤਾਰਨੇ ਕੋ ਸਾਮਰਥ ਹੂਆ ਹੈ। ਹੇ ਭਾਈ ਵੇਖੋ! ਤਿਸ ਪਰਮੇਸ਼੍ਵਰ ਦੀ (ਰਜਾਇ) ਆਗ੍ਯਾ ਕੈਸੀ ਬਲੀ ਹੈ॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਵੇਖੋ, ਪਰਮਾਤਮਾ ਦੀ ਅਚਰਜ ਮਰਜ਼ੀ! (ਜੇਹੜਾ ਭੀ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ) ਗੁਰੂ ਦੀ ਸਰਨ ਪੈਣ ਨਾਲ ਗੁਰੂ ਦਾ ਰੂਪ ਬਣ ਜਾਂਦਾ ਹੈ।ਪਦ ਅਰਥ ਗੁਰ ਤੇ = ਗੁਰੂ ਤੋਂ। ਤਿਸ ਕੀ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ}। ਰਜਾਇ = ਮਰਜ਼ੀ।
SikhNet (Spanish)Nanak, observa el milagro: el buscador, por la Gracia del Guru, se ha convertido en el mismo Guru y tal es la Maravilla de Su Voluntad.
ਇਹੁ ਕਾਰਣੁ ਕਰਤਾ ਕਰੇ; ਜੋਤੀ ਜੋਤਿ ਸਮਾਇ ॥੪॥੩॥੫॥
eihu kaaran karataa kare; jotee jot samaae |4|3|5| Ang 491
Sant Singh KhalsaThis deed was done by the Creator Lord; one's light merges into the Light. ||4||3||5||
Manmohan SinghThis affair was accomplished by the Creator and Lahna's light merged into the Nanak's Divine light.
Manmohan Singh (Punjabi)ਸਿਰਜਣਹਾਰ ਨੇ ਇਹ ਕਾਰਜ ਸੰਪੂਰਨ ਕੀਤਾ ਅਤੇ ਲਹਿਣੇ ਦਾ ਨੂਰ ਨਾਨਕ ਦੇ ਰੱਬੀ ਨੂਰ ਵਿੱਚ ਲੀਨ ਹੋ ਗਿਆ।
Fareedkot Teekaਸੋ ਕਰਤਾ ਪੁਰਖ ਹੀ ਇਸ ਕਾਰਯ ਕੋ ਕਰਤਾ ਹੈ ਔਰ ਜਿਸ ਪਰ ਕ੍ਰਿਪਾ ਦ੍ਰਿਸ਼ਟਿ ਹੋਤੀ ਹੈ ਤਿਸ ਕੀ ਜੋਤਿ ਅਪਨੀ ਜੋਤਿ ਮੇਂ ਮਿਲਾਇ ਲੇਤਾ ਹੈ॥੪॥੩॥☬ਆਪ ਨੇ ਕਹਾ ਹੈ ਗੁਰੂ ਤੇ ਗੁਰੂ ਹੂਆ ਹੈ। ਜੇ ਆਪ ਹੀ ਰਾਮ ਰਾਮ ਜਪ ਲੇਵੇ ਤੋ ਗੁਰੂ ਕੀ ਕਿਆ ਲੋੜ ਹੈ? ਤਿਸ ਪਰ ਕਹਤੇ ਹੈਂ:
Prof. Sahib Singhਪਰਮਾਤਮਾ ਆਪ ਹੀ ਇਹ ਸਬੱਬ ਬਣਾਂਦਾ ਹੈ, (ਗੁਰੂ ਦੀ ਸਰਨ ਪਏ ਮਨੁੱਖ ਦੀ) ਆਤਮਾ ਪਰਮਾਤਮਾ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ ॥੪॥੩॥੫॥ਪਦ ਅਰਥ ਕਰਤਾ = ਕਰਤਾਰ ॥੪॥੩॥੫॥
SikhNet (Spanish)Esto lo hizo el Creador; la luz de uno se inmerge en la Luz Total. (4-3-5)