ਰਾਗੁ ਗੂਜਰੀ ਮਹਲਾ ੩ ਘਰੁ ੧ ॥
raag goojaree mahalaa 3 ghar 1 |
Sant Singh KhalsaRaag Goojaree, Third Mehl, First House:
Manmohan SinghGujri Measure. 3rd Guru.
Manmohan Singh (Punjabi)ਰਾਗੁ ਗੂਜਰੀ। ਤੀਜੀ ਪਾਤਿਸ਼ਾਹੀ।
Prof. Sahib Singhਰਾਗ ਗੂਜਰੀ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
SikhNet (Spanish)Rag Guyeri, Mejl Guru Amar Das, Tercer Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Único Ser Supremo, el Iluminador
ਧ੍ਰਿਗੁ ਇਵੇਹਾ ਜੀਵਣਾ; ਜਿਤੁ ਹਰਿ ਪ੍ਰੀਤਿ. ਨ ਪਾਇ ॥
dhrig ivehaa jeevanaa; jit har preet. na paae |
Sant Singh KhalsaCursed is that life, in which the Lord's Love is not obtained.
Manmohan SinghAccursed is such a life, wherein God's love is not obtained,
Manmohan Singh (Punjabi)ਲਾਨ੍ਹਤ ਹੈ ਐਸੀ ਜਿੰਦਗੀ ਨੂੰ, ਜਿਸ ਵਿੱਚ ਹਰੀ ਦਾ ਪ੍ਰੇਮ ਪਰਾਪਤ ਨਹੀਂ ਹੁੰਦਾ,
Fareedkot Teekaਜਿਸ ਮੇਂ ਹਰਿ ਕੀ ਪ੍ਰੀਤ ਪ੍ਰਾਪਤ ਨਹੀਂ ਹੋਈ ਐਸੇ ਜੀਵਣੇ ਪਰ ਧ੍ਰਿਕਾਰ ਹੈ॥
Prof. Sahib Singh(ਹੇ ਮੇਰੇ ਮਨ!) ਇਹੋ ਜਿਹਾ ਜੀਵਨ ਫਿਟਕਾਰ-ਜੋਗ ਹੈ ਜਿਸ ਜੀਊਣ ਵਿਚ ਪਰਮਾਤਮਾ ਨਾਲ ਪਿਆਰ ਨਾਹ ਬਣੇ,ਪਦ ਅਰਥ ਧ੍ਰਿਗੁ = ਫਿਟਕਾਰ-ਯੋਗ। ਜਿਤੁ = ਜਿਸ (ਜੀਊਣ) ਵਿਚ।
SikhNet (Spanish)Maldita sea la vida que no lleva al Amor del Señor;
ਜਿਤੁ ਕੰਮਿ. ਹਰਿ ਵੀਸਰੈ; ਦੂਜੈ ਲਗੈ ਜਾਇ ॥੧॥
jit kam. har veesarai; doojai lagai jaae |1|
Sant Singh KhalsaCursed is that occupation, in which the Lord is forgotten, and one becomes attached to duality. ||1||
Manmohan Singhand accursed is the occupation in which God is forgotten and man becomes attached to duality.
Manmohan Singh (Punjabi)ਅਤੇ ਐਸੇ ਕਾਰ-ਵਿਹਾਰ ਨੂੰ ਜਿਸ ਵਿੱਚ ਰੱਬ ਭੁੱਲ ਜਾਂਦਾ ਹੈ ਤੇ ਬੰਦਾ ਦਵੈਤ-ਭਾਵ ਨਾਲ ਜੁੜ ਜਾਂਦਾ ਹੈ।
Fareedkot Teekaਜਿਨ ਸੇ ਹਰਿ ਵਿਸਰ ਜਾਇ ਔਰ ਦ੍ਵੈਤ ਭਾਉ ਮੇਂ ਚਿਤ ਜਾਇ ਲਗੇ, ਤਿਨ ਕਾਮੋਂ ਕੋ ਭੀ ਧ੍ਰਿਕਾਰ ਹੈ॥੧॥
Prof. Sahib Singh(ਐਸਾ ਭੀ ਕੰਮ ਫਿਟਕਾਰ-ਜੋਗ ਹੈ) ਜਿਸ ਕੰਮ ਵਿਚ ਲੱਗਿਆਂ ਪਰਮਾਤਮਾ ਭੁੱਲ ਜਾਏ, ਅਤੇ ਮਨੁੱਖ ਮਾਇਆ ਦੇ ਮੋਹ ਵਿਚ ਜਾ ਫਸੇ ॥੧॥ਪਦ ਅਰਥ ਜਿਤੁ ਕੰਮਿ = ਜਿਸ ਕੰਮ ਵਿਚ। ਦੂਜੈ = ਮਾਇਆ (ਦੇ ਮੋਹ) ਵਿਚ ॥੧॥
SikhNet (Spanish)maldito sea el trabajo que nos apega a otro y nos hace olvidarnos de nuestro Dios. (1)
ਐਸਾ ਸਤਿਗੁਰੁ ਸੇਵੀਐ ਮਨਾ; ਜਿਤੁ ਸੇਵਿਐ ਗੋਵਿਦ ਪ੍ਰੀਤਿ ਊਪਜੈ; ਅਵਰ. ਵਿਸਰਿ ਸਭ ਜਾਇ ॥
aisaa satigur seveeai manaa; jit seviai govid preet aoopajai; avar. visar sabh jaae |
Sant Singh KhalsaServe such a True Guru, O my mind, that by serving Him, God's Love may be produced, and all others may be forgotten.
Manmohan SinghO my soul, so serve the True Guru, by serving whom the Lord's love may be produced and all other be forgotten.
Manmohan Singh (Punjabi)ਹੇ ਮੇਰੀ ਜਿੰਦੜੀਏ! ਸੱਚੇ ਗੁਰਾਂ ਦੀ ਐਸ ਤਰ੍ਹਾਂ ਘਾਲ ਕਮਾ, ਜਿਸ ਘਾਲ ਕਮਾਉਣ ਦੁਆਰਾ ਪ੍ਰਭੂ ਦਾ ਪ੍ਰੇਮ ਉਤਪੰਨ ਵੰਞੇ ਤੇ ਹੋਰ ਸਾਰੇ ਪਿਆਰ ਭੁੱਲ ਜਾਣ।
Fareedkot Teekaਹੇ ਮਨ! ਐਸੇ ਸਤਗੁਰੂ ਕੋ ਸੇਵਨ ਕਰੀਏ ਜਿਸ ਕੀ ਸੇਵਾ ਸੇ ਗੋਬਿੰਦ ਮੇਂ ਪ੍ਰੀਤੀ ਉਤਪਤਿ ਹੋਵੇ ਅਰੁ ਅਵਰ ਸਭ ਪ੍ਰੀਤੀ ਵਿਸਰ ਜਾਵੇ॥
Prof. Sahib Singhਹੇ ਮੇਰੇ ਮਨ! ਇਹੋ ਜਿਹੇ ਗੁਰੂ ਦੀ ਸਰਨ ਪੈਣਾ ਚਾਹੀਦਾ ਹੈ ਜਿਸ ਦੀ ਸਰਨ ਪਿਆਂ ਪਰਮਾਤਮਾ ਨਾਲ ਪਿਆਰ ਪੈਦਾ ਹੋ ਜਾਏ, ਅਤੇ ਹੋਰ (ਮਾਇਆ ਆਦਿਕ) ਦਾ ਪਿਆਰ ਸਾਰਾ ਭੁਲ ਜਾਏ,ਪਦ ਅਰਥ ਮਨਾ = ਹੇ ਮਨ! ਜਿਤੁ ਸੇਵਿਐ = ਜਿਸ ਦੀ ਸੇਵਾ ਕੀਤਿਆਂ। ਅਵਰ = ਹੋਰ ਦੀ (ਪ੍ਰੀਤਿ)। ਸੇਤੀ = ਨਾਲ।
SikhNet (Spanish)Oh mente mía, habita en el Verdadero Guru, Contemplándolo uno ama a Dios y deja todo lo demás.
ਹਰਿ ਸੇਤੀ. ਚਿਤੁ ਗਹਿ ਰਹੈ; ਜਰਾ ਕਾ. ਭਉ ਨ ਹੋਵਈ; ਜੀਵਨ ਪਦਵੀ ਪਾਇ ॥੧॥ ਰਹਾਉ ॥
har setee. chit geh rahai; jaraa kaa. bhau na hovee; jeevan padavee paae |1| rahaau |
Sant Singh KhalsaYour consciousness shall remain attached to the Lord; there shall be no fear of old age, and the supreme status shall be obtained. ||1||Pause||
Manmohan SinghThus the soul shall remain attached with God, there shall be no fear of old age and the man shall attain the immortal status. Pause.
Manmohan Singh (Punjabi)ਐਸ ਤਰ੍ਹਾਂ ਆਤਮਾ ਵਾਹਿਗੁਰੂ ਨਾਲ ਜੁੜੀ ਰਹੇਗੀ, ਬੁਢੇਪੇ ਦਾ ਡਰ ਨਹੀਂ ਵਾਪਰੇਗਾ ਅਤੇ ਇਨਸਾਨ ਅਬਿਨਾਸ਼ੀ ਦਰਜੇ ਨੂੰ ਪਾ ਲਵੇਗਾ। ਠਹਿਰਾਉ।
Fareedkot Teekaਔਰ ਹਰੀ ਕੇ ਸਾਥ ਚਿਤ ਕੀ (ਗਹਿ) ਪਕੜ ਰਹੇ, ਤੁਮ ਕੋ (ਜਰਾ) ਬੁਢੇਪੇ ਕਾ ਭੈ ਨਹੀਂ ਹੋਵੇਗਾ ਔਰੁ ਜੀਵਨ ਮੁਕਤ ਰੂਪੁ ਪਦਵੀ ਪਾਇ ਲੇਵੇਂਗਾ॥੧॥ ਰਹਾਉ ॥
Prof. Sahib Singh(ਜਿਸ ਦੀ ਸਰਨ ਪਿਆਂ) ਪਰਮਾਤਮਾ ਨਾਲ ਚਿੱਤ ਸਦਾ ਜੁੜਿਆ ਰਹੇ, ਅਤੇ ਇਹੋ ਜਿਹਾ ਆਤਮਕ ਜੀਵਨ ਦਾ ਦਰਜਾ ਮਿਲ ਜਾਏ ਜਿਸ ਨੂੰ ਕਦੇ ਬੁਢੇਪੇ ਦਾ ਡਰ ਨਾਹ ਹੋ ਸਕੇ (ਜੋ ਆਤਮਕ ਦਰਜਾ ਕਦੇ ਕਮਜ਼ੋਰ ਨਾਹ ਹੋ ਸਕੇ) ॥੧॥ ਰਹਾਉ ॥ਪਦ ਅਰਥ ਗਹਿ ਰਹੈ = ਜੁੜਿਆ ਰਹੇ। ਜਰਾ = ਬੁਢੇਪਾ। ਪਦਵੀ = ਦਰਜਾ ॥੧॥ ਰਹਾਉ ॥
SikhNet (Spanish)La mente Consciente se aferra al Señor y, cuando esto ocurre, la vejez no lo atormenta a uno más, pues se llega al Estado de Liberación. (1‑Pausa)
ਗੋਬਿੰਦ ਪ੍ਰੀਤਿ ਸਿਉ ਇਕੁ ਸਹਜੁ ਉਪਜਿਆ; ਵੇਖੁ. ਜੈਸੀ ਭਗਤਿ ਬਨੀ ॥
gobind preet siau ik sehaj upajiaa; vekh. jaisee bhagat banee |
Sant Singh KhalsaA divine peace wells up from God's Love; behold, it comes from devotional worship.
Manmohan SinghSee, as is the service performed so is a Divine peace, which springs from the Lord's love.
Manmohan Singh (Punjabi)ਦੇਖ! ਜਿਸ ਤਰ੍ਹਾਂ ਦੀ ਘਾਲ ਕਮਾਈ ਹੋਈ ਹੈ, ਉਸੇ ਤਰ੍ਹਾਂ ਦੀ ਹੀ ਇਕ ਈਸ਼ਵਰੀ ਆਰਾਮ ਪ੍ਰਭੂ ਦੇ ਪ੍ਰੇਮ ਤੋਂ ਉਤਪੰਨ ਹੁੰਦਾ ਹੈ।
Fareedkot Teekaਗੋਬਿੰਦ ਕੀ ਪ੍ਰੀਤਿ ਸੇ ਗੁਰਮੁਖੋਂ ਕੋ (ਇਕੁ) ਏਕਤਾ ਕਾ (ਸਹਜੁ) ਗ੍ਯਾਨੁ ਉਤਪੰਨ ਹੋਯਾ ਹੈ। ਹੇ ਭਾਈ ਦੇਖੋ! ਜੈਸੀ ਅਬ ਭਗਤਿ ਸੋਭਾ ਕੋ ਪਾਵਤੀ ਹੈ, ਭਾਵ ਯਹ ਕਿ ਗ੍ਯਾਨ ਸੇ ਭਗਤਿ ਕੀ ਸੋਭਾ ਹੈ॥
Prof. Sahib Singhਪਰਮਾਤਮਾ ਨਾਲ ਪਿਆਰ ਪਾਇਆਂ (ਮਨੁੱਖ ਦੇ ਅੰਦਰ) ਇਕ (ਅਚਰਜ) ਆਤਮਕ ਅਡੋਲਤਾ ਪੈਦਾ ਹੁੰਦੀ ਹੈ, ਹੈਰਾਨ ਕਰਨ ਵਾਲੀ ਭਗਤੀ (ਦਾ ਰੰਗ) ਬਣਦਾ ਹੈ।ਪਦ ਅਰਥ ਸਿਉ = ਨਾਲ। ਸਹਜੁ = ਆਤਮਕ ਅਡੋਲਤਾ। ਜੈਸੀ = ਅਸਚਰਜ ਜਿਹੀ।
SikhNet (Spanish)A través del Amor de Dios una nueva Paz ha nacido en mí; ¡ve qué espléndido es este Amor!
ਆਪ ਸੇਤੀ. ਆਪੁ ਖਾਇਆ; ਤਾ ਮਨੁ ਨਿਰਮਲੁ ਹੋਆ; ਜੋਤੀ ਜੋਤਿ ਸਮਈ ॥੨॥
aap setee. aap khaaeaa; taa man niramal hoaa; jotee jot samee |2|
Sant Singh KhalsaWhen my identity consumed my identical identity, then my mind became immaculately pure, and my light was blended with the Divine Light. ||2||
Manmohan SinghWith self-effort, when I stilled my self-conceit, then my mind became pure and my light got blended with the Divine light.
Manmohan Singh (Punjabi)ਸਵੈ-ਯਤਨ ਨਾਲ ਜਦ ਮੈਂ ਆਪਣੀ ਸਵੈ-ਹੰਗਤਾ ਮਾਰ ਸੁੱਟੀ, ਤਦ ਮੇਰਾ ਚਿੱਤ ਪਵਿੱਤਰ ਹੋ ਗਿਆ ਅਤੇ ਮੇਰਾ ਪ੍ਰਕਾਸ਼ ਈਸ਼ਵਰੀ ਪ੍ਰਕਾਸ਼ ਨਾਲ ਅਭੇਦ ਹੋ ਗਿਆ।
Fareedkot Teeka(ਆਪ ਸੇਤੀ) ਅਪਨੇ ਸੂਰਪ ਕੇ ਵਿਚਾਰ ਸੇ (ਆਪੁ ਖਾਇਆ) ਆਪਾ ਭਾਉ ਪ੍ਰਛਿੰਨ, ਹੰਕਾਰ ਕਾ ਨਾਸ ਕੀਆ ਹੈ, ਤਬ ਹਮਾਰਾ ਮਨੁ ਸੁਧ ਹੂਆ ਹੈ ਔਰੁ ਜੋਤੀ ਪਰਮਾਤਮਾਂ ਮੇਂ ਜੋਤਿ ਸਮਾਈ ਹੈ॥੨॥
Prof. Sahib Singhਅੰਦਰੇ ਅੰਦਰ ਹੀ (ਮਨੁੱਖ ਦੇ ਅੰਦਰੋਂ) ਆਪਾ-ਭਾਵ (ਅਹੰਕਾਰ) ਮੁੱਕ ਜਾਂਦਾ ਹੈ, (ਜਦੋਂ ਆਪਾ-ਭਾਵ ਮੁੱਕਦਾ ਹੈ) ਤਦੋਂ ਮਨ ਪਵਿਤ੍ਰ ਹੋ ਜਾਂਦਾ ਹੈ, ਤਦੋ ਮਨੁੱਖ ਦੀ ਸੁਰਤਿ ਰੱਬੀ ਨੂਰ ਵਿਚ ਲੀਨ ਰਹਿੰਦੀ ਹੈ ॥੨॥ਪਦ ਅਰਥ ਸੇਤੀ = ਨਾਲ। ਆਪ ਸੇਤੀ = ਮਨ ਦੀ ਰਾਹੀਂ। ਆਪੁ = ਆਪਾ-ਭਾਵ। ਜੋਤੀ = ਪਰਮਾਤਮਾ ਦੀ ਜੋਤਿ ਵਿਚ। ਜੋਤਿ = ਸੁਰਤਿ। ਸਮਈ = ਸਮਾਈ, ਲੀਨ ਹੋ ਗਈ ॥੨॥
SikhNet (Spanish)Se ha comido a mi ego y me ha vuelto puro y mi luz interior se ha inmergido totalmente en la Reverencia. (2)
ਬਿਨੁ ਭਾਗਾ. ਐਸਾ ਸਤਿਗੁਰੁ, ਨ ਪਾਈਐ; ਜੇ ਲੋਚੈ ਸਭੁ ਕੋਇ ॥
bin bhaagaa. aisaa satigur, na paaeeai; je lochai sabh koe |
Sant Singh KhalsaWithout good fortune, such a True Guru cannot be found, no matter how much all may yearn for Him.
Manmohan SinghWithout Good fortune, such a True Guru cannot be obtained, however much all may long for him.
Manmohan Singh (Punjabi)ਚੰਗੇ ਨਸੀਬਾਂ ਦੇ ਬਗੈਰ ਐਹੋ ਜਿਹੇ ਸੱਚਾ ਗੁਰੂ ਪਰਾਪਤ ਨਹੀਂ ਹੋ ਸਕਦਾ, ਜਿੰਨੀ ਚਾਹੇ, ਸਾਰੇ ਜਣੇ ਤਾਂਘ ਕਰ ਲੈਣ।
Fareedkot Teekaਜੇ ਸਭ ਕੋਈ ਚਾਹੇ ਤੌ ਬੀ ਬਿਨਾਂ ਭਾਗੋਂ ਸੇ ਐਸਾ ਸਤਗੁਰੁ ਨਹੀਂ ਪ੍ਰਾਪਤ ਹੋਤਾ॥
Prof. Sahib Singh(ਪਰ, ਹੇ ਭਾਈ!) ਚਾਹੇ ਹਰੇਕ ਮਨੁੱਖ ਪਿਆ ਤਾਂਘ ਕਰੇ, ਕਿਸਮਤ ਤੋਂ ਬਿਨਾ ਅਜੇਹਾ ਗੁਰੂ ਨਹੀਂ ਮਿਲਦਾ (ਜਿਸ ਦੇ ਮਿਲਿਆਂ ਮਨੁੱਖ ਦੇ) ਅੰਦਰੋਂ ਮਾਇਆ ਦੇ ਮੋਹ ਵਾਲੀ ਕੰਧ ਦੂਰ ਹੋ ਜਾਏ।ਪਦ ਅਰਥ ਸਭੁ ਕੋਇ = ਹਰੇਕ ਜੀਵ।
SikhNet (Spanish)Sin Destino uno no encuentra a tal Guru por más que uno lo desee,
ਕੂੜੈ ਕੀ ਪਾਲਿ. ਵਿਚਹੁ ਨਿਕਲੈ; ਤਾ. ਸਦਾ ਸੁਖੁ ਹੋਇ ॥੩॥
koorrai kee paal. vichahu nikalai; taa. sadaa sukh hoe |3|
Sant Singh KhalsaIf the veil of falsehood is removed from within, then lasting peace is obtained. ||3||
Manmohan SinghIf the screen of falsehood is removed from within then an ever-lasting peace is obtained.
Manmohan Singh (Punjabi)ਜੇਕਰ ਝੂਠ ਦਾ ਪੜਦਾ ਅੰਦਰ ਵਾਰੋਂ ਦੂਰ ਹੋ ਜਾਵੇ, ਤਦ ਸਦੀਵੀ ਆਰਾਮ ਪ੍ਰਾਪਤ ਹੋ ਜਾਂਦਾ ਹੈ।
Fareedkot Teekaਜਬ ਗੁਰੋਂ ਕੀ ਕ੍ਰਿਪਾ ਕਰ (ਕੂੜੈ) ਝੂਠੇ ਅਗ੍ਯਾਨ ਕੀ ਜੋ (ਪਾਲਿ) ਵਟ, ਭਾਵ ਪੜਦਾ ਹੈ ਅੰਤਸਕਰਨ ਕੇ ਵੀਚ ਸੇ ਨਿਕਲ ਜਾਇ ਤਬ ਇਸ ਜੀਵ ਕੋ ਨਿਤ ਸੁਖੁ ਪ੍ਰਾਪਤ ਹੋਇ॥੩॥
Prof. Sahib Singh(ਜਦੋਂ ਇਹ ਕੰਧ ਨਿਕਲ ਜਾਂਦੀ ਹੈ ਤੇ ਹਰੀ ਨਾਲ ਮਿਲਾਪ ਹੋ ਜਾਂਦਾ ਹੈ) ਤਦੋਂ ਮਨੁੱਖ ਨੂੰ ਸਦਾ ਲਈ ਆਨੰਦ ਪ੍ਰਾਪਤ ਹੋ ਜਾਂਦਾ ਹੈ ॥੩॥ਪਦ ਅਰਥ ਕੂੜ = ਝੂਠ, ਮਾਇਆ ਦਾ ਮੋਹ। ਪਾਲਿ = ਕੰਧ ॥੩॥
SikhNet (Spanish)pues es Él Quien quita el velo de la falsedad entre Dios y yo para obtener el Éxtasis Eterno. (3)
ਨਾਨਕ. ਐਸੇ ਸਤਿਗੁਰ ਕੀ, ਕਿਆ ਓਹੁ ਸੇਵਕੁ. ਸੇਵਾ ਕਰੇ; ਗੁਰ ਆਗੈ. ਜੀਉ ਧਰੇਇ ॥
naanak. aise satigur kee, kiaa ohu sevak. sevaa kare; gur aagai. jeeo dharee |
Sant Singh KhalsaO Nanak, what service can the servant perform for such a True Guru? He should offer his life, his very soul, to the Guru.
Manmohan SinghNanak, what service can the servant perform for such a True Guru? He should lay down his very life for the Guru.
Manmohan Singh (Punjabi)ਨਾਨਕ, ਐਹੋ ਜਿਹੇ ਸੱਚੇ ਗੁਰਾਂ ਦੀ ਉਹ ਟਹਿਲੂਆਂ ਕੀ ਟਹਿਲ ਕਮਾ ਸਕਦਾ ਹੈ? ਗੁਰਾਂ ਦੇ ਮੂਹਰੇ ਉਸ ਨੂੰ ਆਪਣਾ ਜੀਵਨ ਭੇਟ ਕਰ ਦੇਣਾ ਹੀ ਸਹੀ ਸੇਵਾ ਟਹਿਲ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਜੋ ਸਤਗੁਰੂ ਹੈਂ ਤਿਨ ਕੀ ਓਹੁ ਸੇਵਕੁ ਜਿਸ ਪਰ ਕ੍ਰਿਪਾ ਦ੍ਰਿਸਟ ਭਈ ਹੈ ਔਰੁ ਕਿਆ ਸੇਵਾ ਕਰੇ ਅਰਥਾਤ ਕੁਛੁ ਨਹੀਂ ਕਰ ਸਕਤਾ, ਕੇਵਲ ਅਪਨਾ ਜੀਉ ਗੁਰਾਂ ਕੋ ਦੇ ਦੇਵੇ॥
Prof. Sahib Singhਹੇ ਨਾਨਕ! (ਜਿਸ ਸੇਵਕ ਨੂੰ ਇਹੋ ਜਿਹਾ ਗੁਰੂ ਮਿਲ ਪੈਂਦਾ ਹੈ) ਉਹ ਸੇਵਕ ਅਜੇਹੇ ਗੁਰੂ ਦੀ ਕੀਹ ਸੇਵਾ ਕਰਦਾ ਹੈ? (ਬੱਸ, ਇਹੀ ਸੇਵਾ ਕਰਦਾ ਹੈ ਕਿ) ਗੁਰੂ ਦੇ ਅੱਗੇ ਆਪਣੀ ਜਿੰਦ ਭੇਟਾ ਕਰ ਦੇਂਦਾ ਹੈ (ਭਾਵ, ਉਹ ਸੇਵਕ) ਗੁਰੂ ਦੀ ਮਰਜ਼ੀ ਨੂੰ ਆਪਣੇ ਚਿੱਤ ਵਿਚ ਟਿਕਾ ਲੈਂਦਾ ਹੈ (ਗੁਰੂ ਦੇ ਹੁਕਮ ਵਿਚ ਤੁਰਦਾ ਹੈ।ਪਦ ਅਰਥ ਜੀਉ = ਜਿੰਦ, ਆਪਣਾ ਆਪ। ਧਰੇਇ = ਧਰ ਦੇਂਦਾ ਹੈ।
SikhNet (Spanish)Nanak, ¿cómo puede un Devoto como yo servir al Guru si no es entregándose a Él?
ਸਤਿਗੁਰ ਕਾ ਭਾਣਾ ਚਿਤਿ ਕਰੇ; ਸਤਿਗੁਰੁ ਆਪੇ ਕ੍ਰਿਪਾ ਕਰੇਇ ॥੪॥੧॥੩॥
satigur kaa bhaanaa chit kare; satigur aape kripaa karee |4|1|3|
Sant Singh KhalsaIf he focuses his consciousness on the Will of the True Guru, then the True Guru Himself will bless him. ||4||1||3||
Manmohan SinghIf the man attends to the True Guru's will, then the True Guru, himself shows him kindness.
Manmohan Singh (Punjabi)ਜੇਕਰ ਬੰਦਾ ਸੱਚੇ ਗੁਰਾਂ ਦੀ ਰਜ਼ਾ ਚੇਤੇ ਰੱਖ, ਤਦ ਸੱਚੇ ਗੁਰੂ ਜੀ ਖੁਦ ਹੀ ਉਸ ਉਤੇ ਰਹਿਮ ਕਰਦੇ ਹਨ।
Fareedkot Teekaਔਰੁ ਗੁਰੋਂ ਕੀ ਆਗ੍ਯਾ ਕੋ ਚਿਤ ਮੇਂ ਮਨਨ ਕਰੇ ਤਬ ਸਤਗੁਰੂ ਆਪ ਹੀ ਕ੍ਰਿਪਾ ਕਰਤੇ ਹੈਂ॥੪॥੧॥
Prof. Sahib Singhਪਰ ਭਾਣਾ ਮੰਨਾਣਾ ਭੀ ਕੋਈ ਸੌਖੀ ਖੇਡ ਨਹੀਂ, ਜਿਸ ਮਨੁੱਖ ਉਤੇ) ਗੁਰੂ ਆਪ ਹੀ ਕਿਰਪਾ ਕਰਦਾ ਹੈ (ਉਹ ਮਨੁੱਖ ਗੁਰੂ ਦੇ ਹੁਕਮ ਨੂੰ ਸਦਾ ਮੰਨਦਾ ਹੈ) ॥੪॥੧॥੩॥ਪਦ ਅਰਥ ਚਿਤਿ = ਚਿੱਤ ਵਿਚ ॥੪॥੧॥੩॥
SikhNet (Spanish)Enaltece Su Voluntad en la mente consciente y entonces el Verdadero Guru te bendecirá. (4‑1‑3)