ੴ

ਸਿੱਖਬਾਣੀ · SikhBani

ਨਾਮੇ ਉਧਰੇ ਸਭਿ ਜਿਤਨੇ ਲੋਅ ॥

naame udhare sabh jitane loa
Guru Amardas Ji ਗੁਰੂ ਅਮਰਦਾਸ ਜੀ · Raag Bhairao · Ang 1129 · 11 lines
Translations

ਭੈਰਉ ਮਹਲਾ ੩ ॥

bhairau mahalaa 3 |

Sant Singh KhalsaBhairao, Third Mehl:
Manmohan SinghBhairo 3rd Guru.
Manmohan Singh (Punjabi)ਭੈਰਉ ਤੀਜੀ ਪਾਤਿਸ਼ਾਹੀ।
SikhNet (Spanish)Bhairo, Mejl Guru Amar Das, Tercer Canal Divino.

ਨਾਮੇ ਉਧਰੇ; ਸਭਿ ਜਿਤਨੇ ਲੋਅ ॥

naame udhare; sabh jitane loa |

Sant Singh KhalsaAll people are saved through the Naam, the Name of the Lord.
Manmohan SinghAll the men, that have been saved, have been through the Name.
Manmohan Singh (Punjabi)ਸਾਰੇ ਜੀਵ ਇਨ੍ਹਾਂ ਦਾ ਪਾਰ ਉਤਾਰਾ ਹੋਇਆ ਹੈ, ਨਾਮ ਦੇ ਰਾਹੀਂ ਹੀ ਪਾਰ ਉਤਾਰਾ ਹੋਇਆ ਹੈ।
Fareedkot Teekaਪੂਰਬ ਜਿਤਨੇ ਲੋਕ ਉਧਰੇ ਕ੍ਯਾ ਤਰੇ ਹੈਂ, ਸੋ ਨਾਮ ਕੋ ਜਪ ਕਰ ਹੀ ਤਰੇ ਹੈਂ॥
Prof. Sahib Singhਚੌਦਾਂ ਭਵਨਾਂ ਦੇ ਜਿਤਨੇ ਭੀ ਜੀਵ ਹਨ, ਉਹ ਸਾਰੇ ਪਰਮਾਤਮਾ ਦੇ ਨਾਮ ਦੀ ਰਾਹੀਂ ਵਿਕਾਰਾਂ ਤੋਂ ਬਚਦੇ ਹਨ।

ਪਦ ਅਰਥ ਨਾਮੇ = ਨਾਮਿ ਹੀ, ਨਾਮ ਦੀ ਰਾਹੀਂ ਹੀ। ਉਧਰੇ = ਵਿਕਾਰਾਂ ਤੋਂ ਬਚੇ ਹਨ। ਸਭਿ = ਸਾਰੇ। ਲੋਅ = (ਚੌਦਾਂ) ਲੋਕ, ਚੌਦਾਂ ਲੋਕਾਂ ਦੇ ਜੀਵ।

SikhNet (Spanish)Todas las criaturas son liberadas sólo a través del Nombre del Señor,

ਗੁਰਮੁਖਿ ਜਿਨਾ ਪਰਾਪਤਿ ਹੋਇ ॥੧॥

guramukh jinaa paraapat hoe |1|

Sant Singh KhalsaThose who become Gurmukh are blessed to receive It. ||1||
Manmohan SinghThey, who are blessed with it, are blessed by the Guru's grace.
Manmohan Singh (Punjabi)ਜਿਨ੍ਹਾਂ ਨੂੰ ਇਸ ਦੀ ਦਾਤ ਮਿਲਦੀ ਹੈ, ਉਨ੍ਹਾਂ ਨੂੰ ਗੁਰਾਂ ਦੀ ਦਇਆ ਦੁਆਰਾ ਹੀ ਮਿਲਦੀ ਹੈ।
Fareedkot Teekaਪਰੰਤੂ ਜਿਨ ਪੁਰਸ਼ੋਂ ਕੋ ਗੁਰੋਂ ਦ੍ਵਾਰਾ ਨਾਮ ਕੀ ਪ੍ਰਾਪਤੀ ਹੋਈ ਹੈ, ਸੋ ਤਰੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ (ਉਹ ਵਿਕਾਰਾਂ ਤੋਂ ਬਚ ਜਾਂਦੇ ਹਨ) ॥੧॥

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ। ਪਰਾਪਤਿ ਹੋਇ = (ਹਰਿ-ਨਾਮ) ਮਿਲਦਾ ਹੈ ॥੧॥

SikhNet (Spanish)sí, ellos lo obtienen por la Gracia del Guru. (1)

ਹਰਿ ਜੀਉ; ਅਪਣੀ ਕ੍ਰਿਪਾ ਕਰੇਇ ॥

har jeeo; apanee kripaa karee |

Sant Singh KhalsaWhen the Dear Lord showers His Mercy,
Manmohan SinghWhen the Sire Lord shows His mercy,
Manmohan Singh (Punjabi)ਜਦ ਮਹਾਰਾਜ ਮਾਲਕ ਆਪਣੀ ਮਿਹਰ ਧਾਰਦਾ ਹੈ,
Fareedkot Teekaਜਬ ਹਰੀ ਅਪਣੀ ਕਿਰਤਾ ਕਰਤਾ ਹੈ॥
Prof. Sahib Singh(ਜਿਸ ਮਨੁੱਖ ਉੱਤੇ) ਪਰਮਾਤਮਾ ਆਪਣੀ ਕਿਰਪਾ ਕਰਦਾ ਹੈ,

ਪਦ ਅਰਥ ਕਰੇਇ = ਕਰਦਾ ਹੈ।

SikhNet (Spanish)Dios por Sí Mismo, nos bendice con Su Misericordia,

ਗੁਰਮੁਖਿ ਨਾਮੁ ਵਡਿਆਈ ਦੇਇ ॥੧॥ ਰਹਾਉ ॥

guramukh naam vaddiaaee dee |1| rahaau |

Sant Singh KhalsaHe blesses the Gurmukh with the glorious greatness of the Naam. ||1||Pause||
Manmohan Singhthen through the Guru, He blesses man with the Name's glory. Pause.
Manmohan Singh (Punjabi)ਤਦ ਗੁਰਾਂ ਦੇ ਰਾਹੀਂ ਉਹ ਬੰਦੇ ਨੂੰ ਨਾਮ ਦੀ ਬਜੂਰਗੀ ਪਰਦਾਨ ਕਰਦਾ ਹੈ। ਠਹਿਰਾਉ।
Fareedkot Teekaਤਬ ਗੁਰਮੁਖਾਂ ਨੂੰ ਅਪਣੇ ਨਾਮ ਕੀ ਬਡਾਈ ਦੇਤਾ ਹੈ॥੧॥ ਰਹਾਉ ॥
Prof. Sahib Singhਉਸ ਨੂੰ ਗੁਰੂ ਦੀ ਸਰਨ ਪਾ ਕੇ (ਆਪਣਾ) ਨਾਮ ਦੇਂਦਾ ਹੈ (ਇਹੀ ਹੈ ਅਸਲ) ਇੱਜ਼ਤ ॥੧॥ ਰਹਾਉ ॥

ਪਦ ਅਰਥ ਵਡਿਆਈ = ਇੱਜ਼ਤ। ਦੇਇ = ਦੇਂਦਾ ਹੈ ॥੧॥ ਰਹਾਉ ॥

SikhNet (Spanish)sí, sólo Él nos bendice con la Gloria del Nombre. (1-Pausa)

ਰਾਮ ਨਾਮਿ; ਜਿਨ ਪ੍ਰੀਤਿ ਪਿਆਰੁ ॥

raam naam; jin preet piaar |

Sant Singh KhalsaThose who love the Beloved Name of the Lord
Manmohan SinghThey, who love the Lord's lovely Name;
Manmohan Singh (Punjabi)ਜੋ ਪ੍ਰਭੂ ਦੇ ਪਿਆਰੇ ਨਾਮ ਨਾਲ ਪ੍ਰੇਮ ਕਰਦੇ ਹਨ,
Fareedkot Teekaਰਾਮ ਨਾਮ ਮੇਂ ਜਿਨਿ ਪੁਰਸੋਂ ਕੀ ਤਨ ਮਨ ਕਰ ਕੇ ਪ੍ਰੀਤੀ ਹੈ॥
Prof. Sahib Singhਪਰਮਾਤਮਾ ਦੇ ਨਾਮ ਵਿਚ ਜਿਨ੍ਹਾਂ ਮਨੁੱਖਾਂ ਦੀ ਪ੍ਰੀਤ ਹੈ ਜਿਨ੍ਹਾਂ ਦਾ ਪਿਆਰ ਹੈ,

ਪਦ ਅਰਥ ਰਾਮ ਨਾਮਿ = ਪਰਮਾਤਮਾ ਦੇ ਨਾਮ ਵਿਚ।

SikhNet (Spanish)Los que se han apegado al Bienamado Nombre de Dios,

ਆਪਿ ਉਧਰੇ; ਸਭਿ ਕੁਲ ਉਧਾਰਣਹਾਰੁ ॥੨॥

aap udhare; sabh kul udhaaranahaar |2|

Sant Singh Khalsasave themselves, and save all their ancestors. ||2||
Manmohan Singhthey save themselves and save their entire lineage.
Manmohan Singh (Punjabi)ਉਹ ਖੁਦ ਬਚ ਜਾਂਦੇ ਹਨ ਅਤੇ ਆਪਣੀ ਸਾਰੀ ਵੰਸ਼ ਨੂੰ ਭੀ ਬਚਾ ਲੈਂਦੇ ਹਨ।
Fareedkot Teekaਸੋ ਆਪ ਤੋ ਤਰੇ ਹੈਂ ਔਰ ਅਪਣੀ ਕੁਲ ਕਾ ਭੀ ਕਲ੍ਯਾਣ ਕਰਨੇ ਜੋਗ ਹੋ ਗਏ ਹੈਂ॥
Prof. Sahib Singhਉਹ ਆਪ ਵਿਕਾਰਾਂ ਤੋਂ ਬਚ ਗਏ। (ਉਹਨਾਂ ਵਿਚੋਂ ਹਰੇਕ ਆਪਣੀਆਂ) ਸਾਰੀਆਂ ਕੁਲਾਂ ਨੂੰ ਬਚਾਣ-ਜੋਗਾ ਹੋ ਗਿਆ ॥੨॥

ਪਦ ਅਰਥ ਸਭਿ ਕੁਲ = ਸਾਰੀਆਂ ਕੁਲਾਂ ਨੂੰ। ਉਧਾਰਣਹਾਰੁ = ਵਿਕਾਰਾਂ ਤੋਂ ਬਚਾਣ ਦੀ ਸਮਰੱਥਾ ਵਾਲਾ {ਇਕ-ਵਚਨ} ॥੨॥

SikhNet (Spanish)serán salvados, no, ellos salvan a toda su generación. (2)

ਬਿਨੁ ਨਾਵੈ; ਮਨਮੁਖ ਜਮ ਪੁਰਿ ਜਾਹਿ ॥

bin naavai; manamukh jam pur jaeh |

Sant Singh KhalsaWithout the Name, the self-willed manmukhs go to the City of Death.
Manmohan SinghWithout the Name, the egocentrics go to the Yama's city.
Manmohan Singh (Punjabi)ਨਾਮ ਦੇ ਬਾਝੋਂ ਆਪ-ਹੁਦਰੇ ਯਮ ਦੇ ਸ਼ਹਿਰ ਨੂੰ ਜਾਂਦੇ ਹਨ।
Fareedkot Teekaਜੋ ਮਨਮੁਖ ਨਾਮ ਸੇ ਰਹਤ ਹੈਂ, ਸੋ ਜਮ ਪੁਰੀ ਕੋ ਜਾਤੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਜਮਰਾਜ ਦੇ ਦੇਸ ਵਿਚ ਜਾਂਦੇ ਹਨ,

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿਛੇ ਤੁਰਨ ਵਾਲੇ। ਜਮਪੁਰਿ = ਜਮਰਾਜ ਦੇ ਦੇਸ ਵਿਚ। ਜਾਹਿ = ਜਾਂਦੇ ਹਨ {ਬਹੁ-ਵਚਨ}।

SikhNet (Spanish)Sin el Nombre, el ególatra llega hasta las regiones donde Yama reside,

ਅਉਖੇ ਹੋਵਹਿ; ਚੋਟਾ ਖਾਹਿ ॥੩॥

aaukhe hoveh; chottaa khaeh |3|

Sant Singh KhalsaThey suffer in pain and endure beatings. ||3||
Manmohan SinghThey suffer sorrow and bear the blows.
Manmohan Singh (Punjabi)ਉਹ ਦੁਖ ਉਠਾਉਂਦੇ ਅਤੇ ਸੱਟਾਂ ਸਹਾਰਦੇ ਹਨ।
Fareedkot Teekaਸੋ ਜਮਾਦਿਕੋਂ ਕੀਆ ਚੋਟਾਂ ਖਾਵਤੇ ਹੈਂ ਔਰ ਦੁਖੀ ਹੋਤੇ ਹੈਂ॥
Prof. Sahib Singhਉਹ ਦੁਖੀ ਹੁੰਦੇ, (ਤੇ ਨਿੱਤ ਵਿਕਾਰਾਂ ਦੀਆਂ) ਸੱਟਾਂ ਸਹਾਰਦੇ ਹਨ ॥੩॥

ਪਦ ਅਰਥ ਅਉਖੇ = ਦੁਖੀ। ਖਾਹਿ = ਖਾਂਦੇ ਹਨ ॥੩॥

SikhNet (Spanish)su semblante es destruido y sólo obtiene dolor y sufrimiento. (3)

ਆਪੇ ਕਰਤਾ ਦੇਵੈ ਸੋਇ ॥

aape karataa devai soe |

Sant Singh KhalsaWhen the Creator Himself gives,
Manmohan SinghWhen, He the Creator-Lord, Himself gives,
Manmohan Singh (Punjabi)ਜਦ ਉਹ ਸਿਰਜਣਹਾਰ ਸੁਆਮੀ ਆਪ ਦਿੰਦਾ ਹੈ,
Fareedkot Teekaਆਪ (ਕਰਤਾ) ਵਾਹਗੁਰੂ ਜਿਸ ਕੋ ਦੇਤਾ ਹੈ॥
Prof. Sahib Singhਜਿਸ ਮਨੁੱਖ ਨੂੰ ਕਰਤਾਰ ਆਪ ਹੀ (ਨਾਮ ਦੀ ਦਾਤਿ) ਦੇਂਦਾ ਹੈ,

ਪਦ ਅਰਥ ਆਪੇ = ਆਪ ਹੀ। ਸੋਇ ਕਰਤਾ = ਉਹ ਕਰਤਾਰ ਹੀ।

SikhNet (Spanish)Pero cuando Dios, por Sí Mismo nos bendice, entonces,

ਨਾਨਕ ਨਾਮੁ ਪਰਾਪਤਿ ਹੋਇ ॥੪॥੭॥

naanak naam paraapat hoe |4|7|

Sant Singh KhalsaO Nanak, then the mortals receive the Naam. ||4||7||
Manmohan Singhthen alone, O Nanak, the man receives the Name.
Manmohan Singh (Punjabi)ਕੇਵਲ ਤਾਂ ਹੀ, ਹੇ ਨਾਨਕ! ਇਨਸਾਨ ਨਾਮ ਨੂੰ ਪਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਉਸੀ ਪੁਰਸ ਕੋ ਨਾਮ ਪ੍ਰਾਪਤਿ ਹੋਤਾ ਹੈ॥੪॥੭॥
Prof. Sahib Singhਹੇ ਨਾਨਕ! (ਉਸ ਨੂੰ ਹੀ ਉਸ ਦਾ) ਨਾਮ ਮਿਲਦਾ ਹੈ ॥੪॥੭॥

ਪਦ ਅਰਥ ਨਾਨਕ = ਹੇ ਨਾਨਕ! ॥੪॥੭॥

SikhNet (Spanish)dice Nanak, el Nombre es Lo que uno obtiene. (4-7)
Answers quote the Granth verbatim with Ang citations. AI commentary is not Gurbani and not a religious ruling.