ਭੈਰਉ ਮਹਲਾ ੩ ॥
bhairau mahalaa 3 |
Sant Singh KhalsaBhairao, Third Mehl:
Manmohan SinghBhairo 3rd Guru.
Manmohan Singh (Punjabi)ਭੈਰਉ ਤੀਜੀ ਪਾਤਿਸ਼ਾਹੀ।
SikhNet (Spanish)Bhairo, Mejl Guru Amar Das, Tercer Canal Divino.
ਰਾਮ ਨਾਮੁ; ਜਗਤ ਨਿਸਤਾਰਾ ॥
raam naam; jagat nisataaraa |
Sant Singh KhalsaThe world is saved through Name of the Lord.
Manmohan SinghEmancipation of the world is through the Lord's Name.
Manmohan Singh (Punjabi)ਸੰਸਾਰ ਦੀ ਕਲਿਆਣ ਪ੍ਰਭੂ ਦੇ ਨਾਮ ਦੇ ਰਾਹੀਂ ਹੀ ਹੈ।
Fareedkot Teekaਰਾਮ ਨਾਮ ਜਗਤ ਕਾ ਨਿਸਤਾਰਾ ਉਧਾਰ ਕਰਨੇ ਵਾਲਾ ਹੈ॥
Prof. Sahib Singhਪਰਮਾਤਮਾ ਦਾ ਨਾਮ ਦੁਨੀਆ ਦਾ ਪਾਰ-ਉਤਾਰਾ ਕਰਦਾ ਹੈ,ਪਦ ਅਰਥ ਜਗਤ ਨਿਸਤਾਰਾ = ਸੰਸਾਰ ਦਾ ਪਾਰ-ਉਤਾਰਾ ਕਰਦਾ ਹੈ।
SikhNet (Spanish)La emancipación del mundo se da a través del Nombre del Señor.
ਭਵਜਲੁ. ਪਾਰਿ ਉਤਾਰਣਹਾਰਾ ॥੧॥
bhavajal. paar utaaranahaaraa |1|
Sant Singh KhalsaIt carries the mortal across the terrifying world-ocean. ||1||
Manmohan SinghIt ferries the mortals across the dreadful world ocean.
Manmohan Singh (Punjabi)ਇਹ ਪ੍ਰਾਣੀ ਦਾ, ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਗੁਰੋਂ ਦ੍ਵਾਰੇ ਤੇ ਜਪਾ ਹੂਆ ਸੰਸਾਰ ਸਮੁੰਦ੍ਰ ਸੇ ਪਾਰ ਉਤਾਰ ਦੇਣੇ ਵਾਲਾ ਹੈ॥੧॥
Prof. Sahib Singhਅਤੇ (ਜੀਵਾਂ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਸਮਰਥਾ ਰੱਖਣ ਵਾਲਾ ਹੈ ॥੧॥ਪਦ ਅਰਥ ਭਵਜਲੁ = ਸੰਸਾਰ-ਸਮੁੰਦਰ। ਉਤਾਰਣਹਾਰਾ = (ਪਾਰ) ਉਤਾਰਨ ਦੀ ਸਮਰਥਾ ਵਾਲਾ ॥੧॥
SikhNet (Spanish)Sí, nos transporta por el mar de las existencias. (1)
ਗੁਰ ਪਰਸਾਦੀ; ਹਰਿ ਨਾਮੁ ਸਮੑਾਲਿ ॥
gur parasaadee; har naam samaal |
Sant Singh KhalsaBy Guru's Grace, dwell upon the Lord's Name.
Manmohan SinghBy the Guru's grace, meditate thou on God's Name,
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਤੂੰ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ,
Fareedkot Teekaਹੇ ਭਾਈ! ਗੁਰੋਂ ਕੀ ਪ੍ਰਸੰਨਤਾ ਸੇ (ਹਰਿ) ਵਾਹਿਗੁਰੂ ਕੇ ਨਾਮ ਕੋ ਸਮਾਲ, ਭਾਵ ਜਪਣਾ ਕਰ॥
Prof. Sahib Singhਗੁਰੂ ਦੀ ਕਿਰਪਾ ਨਾਲ (ਗੁਰੂ ਦੀ ਕਿਰਪਾ ਦਾ ਪਾਤ੍ਰ ਬਣ ਕੇ) ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸੰਭਾਲ।ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਸਮ੍ਹ੍ਹਾਲਿ = ਹਿਰਦੇ ਵਿਚ ਵਸਾਓ।
SikhNet (Spanish)Alaba entonces el Nombre por la Gracia del Guru,
ਸਦ ਹੀ ਨਿਬਹੈ; ਤੇਰੈ ਨਾਲਿ ॥੧॥ ਰਹਾਉ ॥
sad hee nibahai; terai naal |1| rahaau |
Sant Singh KhalsaIt shall stand by you forever. ||1||Pause||
Manmohan Singhit shall stand by thee for ever. Pause.
Manmohan Singh (Punjabi)ਇਹ ਸਦੀਵ ਹੀ ਤੇਰਾ ਪੱਖ ਪੂਰੇਗਾ। ਠਹਿਰਾਓ।
Fareedkot Teekaਸੋ ਨਾਮ ਸਦੀਵਕਾਲ ਤੇਰੇ ਨਾਲ ਨਿਭੇਗਾ॥੧॥ ਰਹਾਉ ॥
Prof. Sahib Singhਇਹ ਹਰਿ-ਨਾਮ ਸਦਾ ਹੀ ਤੇਰੇ ਨਾਲ ਸਾਥ ਦੇਵੇਗਾ ॥੧॥ ਰਹਾਉ ॥ਪਦ ਅਰਥ ਸਦ = ਸਦਾ। ਨਿਬਹੈ = ਸਾਥ ਦੇਂਦਾ ਹੈ ॥੧॥ ਰਹਾਉ ॥
SikhNet (Spanish)ésta permanecerá contigo por siempre y para siempre. (1-Pausa)
ਨਾਮੁ. ਨ ਚੇਤਹਿ; ਮਨਮੁਖ ਗਾਵਾਰਾ ॥
naam. na cheteh; manamukh gaavaaraa |
Sant Singh KhalsaThe foolish self-willed manmukhs do not remember the Naam, the Name of the Lord.
Manmohan SinghThe egocentric fools contemplate not the Name,
Manmohan Singh (Punjabi)ਆਪ-ਹੁਦਰੇ ਮੂਰਖ ਨਾਮ ਦਾ ਆਰਾਧਨ ਨਹੀਂ ਕਰਦੇ,
Fareedkot Teekaਜੋ ਮਨਮੁਖ ਗਵਾਰ ਹੈਂ, ਸੋ ਨਾਮ ਕੋ ਸਿਮਰਤੇ ਨਹੀਂ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ।ਪਦ ਅਰਥ ਨ ਚੇਤਹਿ = ਯਾਦ ਨਹੀਂ ਕਰਦੇ {ਬਹੁ-ਵਚਨ}। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ। ਗਾਵਾਰਾ = ਮੂਰਖ ਬੰਦੇ।
SikhNet (Spanish)Si no habitas en el Nombre, oh tonto voluntarioso,
ਬਿਨੁ ਨਾਵੈ; ਕੈਸੇ ਪਾਵਹਿ ਪਾਰਾ ॥੨॥
bin naavai; kaise paaveh paaraa |2|
Sant Singh KhalsaWithout the Name, how will they cross over? ||2||
Manmohan Singhwithout the Lord's Name, how shall they ferry across?
Manmohan Singh (Punjabi)ਸੁਆਮੀ ਦੇ ਨਾਮ ਦੇ ਬਗੈਰ ਉਹ ਕਿਸ ਤਰ੍ਹਾਂ ਪਾਰ ਲੰਘਣਗੇ?
Fareedkot Teekaਵਹੁ ਵਾਹਿਗੁਰੂ ਕੇ ਨਾਮ ਸੇ ਬਿਨਾਂ (ਪਾਰਾ) ਪਰਾ ਰੂਪ ਪਰਮੇਸ੍ਵਰ ਕੋ ਕੈਸੇ ਪਾਵਹਿਗੇ, ਭਾਵ ਨਹੀਂ ਪਾਵਹਿਗੇ॥੨॥
Prof. Sahib Singhਨਾਮ ਤੋਂ ਬਿਨਾ ਉਹ ਕਿਸੇ ਤਰ੍ਹਾਂ ਭੀ (ਸੰਸਾਰ ਦੇ ਵਿਕਾਰਾਂ ਤੋਂ) ਪਾਰ ਨਹੀਂ ਲੰਘ ਸਕਦੇ ॥੨॥ਪਦ ਅਰਥ ਕੈਸੇ ਪਾਵਹਿ ਪਾਰਾ = ਪਾਰਲਾ ਬੰਨਾ ਕਿਵੇਂ ਲੱਭ ਸਕਦੇ ਹਨ? ॥੨॥
SikhNet (Spanish)¿cómo podrás entonces llegar hasta la otra orilla? (2)
ਆਪੇ ਦਾਤਿ ਕਰੇ. ਦਾਤਾਰੁ ॥
aape daat kare. daataar |
Sant Singh KhalsaThe Lord, the Great Giver, Himself gives His Gifts.
Manmohan SinghThe Beneficent Lord Himself gives gifts.
Manmohan Singh (Punjabi)ਦੇਣਹਾਰ ਸੁਆਮੀ ਖੁਦ ਹੀ ਬਖਸ਼ੀਸ਼ਾਂ ਬਖਸ਼ਦਾ ਹੈ।
Fareedkot Teekaਆਪ ਪਰਮੇਸ੍ਵਰ ਦਾਤਾਰ ਜਿਸ ਕੋ ਭਗਤੀ ਕੀ ਦਾਤਿ ਕਰਤਾ ਹੈ॥
Prof. Sahib Singh(ਪਰ, ਇਹ ਕਿਸੇ ਦੇ ਵੱਸ ਦੀ ਗੱਲ ਨਹੀਂ) ਨਾਮ ਦੀ ਬਖ਼ਸ਼ਸ਼ ਦਾਤਾਰ ਪ੍ਰਭੂ ਆਪ ਹੀ ਕਰਦਾ ਹੈ,ਪਦ ਅਰਥ ਆਪੇ = ਆਪ ਹੀ। ਦਾਤਿ = (ਨਾਮ ਦੀ) ਬਖ਼ਸ਼ਸ਼। ਦਾਤਾਰੁ = ਦਾਤਾਂ ਦੇਣ ਵਾਲਾ ਪ੍ਰਭੂ।
SikhNet (Spanish)El Dios Bondadoso, de Sí Mismo, nos da lo que necesitamos.
ਦੇਵਣਹਾਰੇ ਕਉ ਜੈਕਾਰੁ ॥੩॥
devanahaare kau jaikaar |3|
Sant Singh KhalsaCelebrate and praise the Great Giver! ||3||
Manmohan SinghHail, hail is unto the Beneficent Lord.
Manmohan Singh (Punjabi)ਵਾਹੁ, ਵਾਹੁ ਹੇ ਦਾਤਾਰੂ ਸੁਆਮੀ ਨੂੰ।
Fareedkot Teekaਜੈਕਾਰ ਪਦ ਉਸਤਤੀ ਔ ਅਸੀਰਬਾਦ ਕਾ ਸੂਚਕ ਹੈ। ਸੋ ਭਗਤ ਸਦਾ ਅਸੀਸ ਕਰਤਾ ਰਹਿਤਾ ਹੈ। ਹੇ ਵਾਹਿਗੁਰੂ! ਤੂੰ ਧੰਨ੍ਯ ਹੈਂ ਜਿਸ ਨੇ ਜਨਮਾਦਿ ਪੀੜਾ ਸੇ ਮੇਰੇ ਕੋ ਰਹਿਤ ਕੀਆ ਹੈ॥੩॥
Prof. Sahib Singh(ਇਸ ਵਾਸਤੇ) ਦੇਣ ਦੀ ਸਮਰਥਾ ਵਾਲੇ ਪ੍ਰਭੂ ਦੇ ਅੱਗੇ ਹੀ ਸਿਰ ਨਿਵਾਉਣਾ ਚਾਹੀਦਾ ਹੈ (ਪ੍ਰਭੂ ਪਾਸੋਂ ਹੀ ਨਾਮ ਦੀ ਦਾਤ ਮੰਗਣੀ ਚਾਹੀਦੀ ਹੈ) ॥੩॥ਪਦ ਅਰਥ ਕਉ = ਨੂੰ। ਜੈਕਾਰੁ = ਸਿਫ਼ਤ-ਸਾਲਾਹ ਕਰੋ ॥੩॥
SikhNet (Spanish)Ave oh Dios, Bendito seas. (3)
ਨਦਰਿ ਕਰੇ; ਸਤਿਗੁਰੂ ਮਿਲਾਏ ॥
nadar kare; satiguroo milaae |
Sant Singh KhalsaGranting His Grace, the Lord unites the mortals with the True Guru.
Manmohan SinghShowing His mercy, the Lord unites man with the True Guru,
Manmohan Singh (Punjabi)ਆਪਣੀ ਮਿਹਰ ਧਾਰ ਕੇ ਪ੍ਰਭੂ ਇਨਸਾਨ ਨੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ,
Fareedkot Teekaਜਿਸ ਦਾਸ ਪਰ ਹਰੀ ਕ੍ਰਿਪਾ ਦ੍ਰਿਸ੍ਟੀ ਕਰਤਾ ਹੈ, ਤਿਸ ਕੋ ਸਤਿਗੁਰੋਂ ਕੇ ਸਾਥ ਮਿਲਾਵਤਾ ਹੈ॥
Prof. Sahib Singhਜਿਸ ਮਨੁੱਖ ਉਤੇ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ, ਉਸ ਨੂੰ ਗੁਰੂ ਮਿਲਾਂਦਾ ਹੈ।ਪਦ ਅਰਥ ਨਦਰਿ = (ਮਿਹਰ ਦੀ) ਨਿਗਾਹ।
SikhNet (Spanish)Él, en Su Misericordia, nos conduce hasta el Guru
ਨਾਨਕ; ਹਿਰਦੈ ਨਾਮੁ ਵਸਾਏ ॥੪॥੬॥
naanak; hiradai naam vasaae |4|6|
Sant Singh KhalsaO Nanak, the Naam is enshrined within the heart. ||4||6||
Manmohan Singhand enshrines the Name in his mind, O Nanak.
Manmohan Singh (Punjabi)ਅਤੇ ਨਾਮ ਨੂੰ ਉਸ ਦੇ ਦਿਲ ਅੰਦਰ ਟਿਕਾ ਦਿੰਦਾ ਹੇ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਫਿਰ ਸਤਿਗੁਰੂ ਸਿਖ ਦੇ ਹਿਰਦੇ ਮੇਂ ਨਾਮ ਵਸਾਵਤੇ ਹੈ॥੪॥੬॥☬ਪੁਨ: ਨਾਮ ਕੀ ਮਹਮਾ ਕਹਤੇ ਹੈਂ:
Prof. Sahib Singhਹੇ ਨਾਨਕ! ਉਹ ਮਨੁੱਖ ਆਪਣੇ ਹਿਰਦੇ ਵਿਚ ਪ੍ਰਭੂ ਦਾ ਨਾਮ ਵਸਾਂਦਾ ਹੈ ॥੪॥੬॥ਪਦ ਅਰਥ ਨਾਨਕ = ਹੇ ਨਾਨਕ! ਹਿਰਦੈ = ਹਿਰਦੇ ਵਿਚ ॥੪॥੬॥
SikhNet (Spanish)y así alabamos el Nombre del Señor en nuestro corazón. (4-6)