ੴ

ਸਿੱਖਬਾਣੀ · SikhBani

ਚੋਆ ਚੰਦਨੁ ਅੰਕਿ ਚੜਾਵਉ ॥

choaa chandan ank charraavau
Guru Nanak Dev Ji ਗੁਰੂ ਨਾਨਕ ਦੇਵ ਜੀ · Raag Gauree · Ang 225 · 27 lines
Translations

ਗਉੜੀ ਮਹਲਾ ੧ ॥

gaurree mahalaa 1 |

Sant Singh KhalsaGauree, First Mehl:
Manmohan SinghGauri 1st Guru.
Manmohan Singh (Punjabi)ਗਊੜੀ ਪਾਤਸ਼ਾਹੀ ਪਹਿਲੀ।
SikhNet (Spanish)Gauri, Mejl Guru Nanak, Primer Canal Divino.

ਚੋਆ ਚੰਦਨੁ; ਅੰਕਿ ਚੜਾਵਉ ॥

choaa chandan; ank charraavau |

Sant Singh KhalsaI may anoint my limbs with sandalwood oil.
Manmohan SinghIf my apple otto of aloe wood and sandal to my body limbs,
Manmohan Singh (Punjabi)ਮੈਂ ਅਗਰ ਤੇ ਚੰਨਣ ਦਾ ਅਤਰ ਆਪਣੀ ਦੇਹਿ ਦੇ ਅੰਗਾਂ ਨੂੰ ਮਲਾਂ।
Fareedkot Teekaਚੰਦਨਾਦਿ ਚੋਆ ਅੰਗ ਮੇਂ ਲਗਾਵੋ, ਸਾਧਾਰਨ ਬਸਤ੍ਰੋਂ ਕੋ ਸਦਾ ਪਹਿਰ ਕਰ ਹੰਢਾਵੋ॥
Prof. Sahib Singhਜੇ ਮੈਂ ਅਤਰ ਅਤੇ ਚੰਦਨ ਆਪਣੇ ਸਰੀਰ ਉਤੇ ਲਾ ਲਵਾਂ,

ਪਦ ਅਰਥ ਚੋਆ = ਅਤਰ। ਅੰਕਿ = ਸਰੀਰ ਉਤੇ। ਚੜਾਵਉ = (ਜੇ) ਮੈਂ ਲਾ ਲਵਾਂ।

SikhNet (Spanish)Aunque uno use perfume

ਪਾਟ ਪਟੰਬਰ; ਪਹਿਰਿ ਹਢਾਵਉ ॥

paatt pattanbar; pahir hadtaavau |

Sant Singh KhalsaI may dress up and wear silk and satin clothes.
Manmohan SinghI may wear and carry on my body silk and silk clothes,
Manmohan Singh (Punjabi)ਆਪਣੀ ਦੇਹਿ ਨੂੰ ਰੇਸ਼ਮ ਅਤੇ ਰੇਸ਼ਮੀ ਬਸਤਰ ਪਾਵਾਂ ਓਢਾਂ।
Fareedkot Teekaਔਰ ਰੇਸ਼ਮੀ ਆਦਿਕ ਬਸਤ੍ਰੋਂ ਕੋ ਸਮੈ ਪਰ ਪਹਰੂੰ॥
Prof. Sahib Singhਜੇ ਮੈਂ ਰੇਸ਼ਮ ਰੇਸ਼ਮੀ ਕੱਪੜੇ ਪਹਿਨ ਕੇ ਹੰਢਾਵਾਂ,

ਪਦ ਅਰਥ ਪਾਟ = ਪੱਟ, ਰੇਸ਼ਮ। ਪਟੰਬਰ = ਪੱਟ ਦੇ ਅੰਬਰ। ਅੰਬਰ = ਕੱਪੜੇ। ਪਹਿਰਿ = ਪਹਿਨ ਕੇ।

SikhNet (Spanish)y se vista de seda, sin el Señor,

ਬਿਨੁ ਹਰਿ ਨਾਮ; ਕਹਾ ਸੁਖੁ ਪਾਵਉ ॥੧॥

bin har naam; kahaa sukh paavau |1|

Sant Singh KhalsaBut without the Lord's Name, where would I find peace? ||1||
Manmohan SinghWithout God's Name, where can I find peace?
Manmohan Singh (Punjabi)ਰਬ ਦੇ ਨਾਮ ਦੇ ਬਗੈਰ ਮੈਂ ਕਿਥੇ ਆਰਾਮ ਪਾ ਸਕਦਾ ਹਾਂ?
Fareedkot Teekaਹੇ ਹਰੀ! ਤਾਂ ਵੀ ਤੇਰੇ ਨਾਮ ਸੇ ਬਿਨਾਂ ਕੈਸੇ ਸੁਖ ਪਾਵੋਂ, ਭਾਵ ਸਭ ਪਦਾਰਥ ਨਾਮ ਜਪੇ ਬਿਨਾਂ ਦੁਖ ਰੂਪ ਹੈਂ॥੧॥
Prof. Sahib Singh(ਫਿਰ ਭੀ) ਜੇ ਮੈਂ ਪਰਮਾਤਮਾ ਦੇ ਨਾਮ ਤੋਂ ਸੁੰਞਾ ਹਾਂ, ਤਾਂ ਕਿਤੇ ਭੀ ਮੈਨੂੰ ਸੁਖ ਨਹੀਂ ਮਿਲ ਸਕਦਾ ॥੧॥

ਪਦ ਅਰਥ ਪਾਵਉ = ਪਾਵਉਂ, ਮੈਂ ਪਾ ਸਕਦਾ ਹਾਂ ॥੧॥

SikhNet (Spanish)¿en dónde encontrará la Paz? (1)

ਕਿਆ ਪਹਿਰਉ; ਕਿਆ ਓਢਿ ਦਿਖਾਵਉ ॥

kiaa pahirau; kiaa odt dikhaavau |

Sant Singh KhalsaSo what should I wear? In what clothes should I display myself?
Manmohan SinghWhat should I wear and in what dress should I show myself?
Manmohan Singh (Punjabi)ਮੈਂ ਕੀ ਪਹਿਨਾਂ ਅਤੇ ਕਿਹੜੀ ਪੁਸ਼ਾਕ ਵਿੱਚ ਆਪਣੇ ਆਪ ਨੂੰ ਜ਼ਾਹਰ ਕਰਾਂ?
Fareedkot Teeka(ਕਿਆ ਪਹਿਰਉ) ਭੂਖਣ ਆਦਿਕੋਂ ਕਾ ਪਹਿਰਨਾ ਕਿਆ ਹੈ ਔਰ ਕਿਆ ਸੁੰਦਰ ਬਸਤ੍ਰੋਂ ਕੋ ਓਢਨ ਕਰ ਕੇ ਦਿਖਾਵੋਂ॥
Prof. Sahib Singhਵਧੀਆ ਵਧੀਆ ਕੱਪੜੇ ਪਹਿਨਣ ਤੇ ਪਹਿਨ ਕੇ ਦੂਜਿਆਂ ਨੂੰ ਵਿਖਾਲਣ ਦਾ ਕੀਹ ਲਾਭ ਹੈ?

ਪਦ ਅਰਥ ਕਿਆ ਪਹਿਰਉ = ਵਧੀਆ ਕੱਪੜੇ ਪਹਿਨਣ ਦਾ ਕੀਹ ਲਾਭ? ਓਢਿ = ਪਹਿਨ ਕੇ।

SikhNet (Spanish)¿Por qué te enorgulleces de tu ropa fina?

ਬਿਨੁ ਜਗਦੀਸ; ਕਹਾ ਸੁਖੁ ਪਾਵਉ ॥੧॥ ਰਹਾਉ ॥

bin jagadees; kahaa sukh paavau |1| rahaau |

Sant Singh KhalsaWithout the Lord of the Universe, how can I find peace? ||1||Pause||
Manmohan SinghWithout the World-Lord, how can I obtain comfort? Pause.
Manmohan Singh (Punjabi)ਸ੍ਰਿਸ਼ਟੀ ਦੇ ਸੁਆਮੀ ਦੇ ਬਾਝੋਂ ਮੈਂ ਠੰਢ-ਚੈਨ ਨੂੰ ਕਿਸ ਤਰ੍ਹਾਂ ਪ੍ਰਾਪਤ ਹੋਵਾਂਗਾ?
Fareedkot Teekaਹੇ ਜਗਦੀਸ! ਤੇਰੇ ਬਿਨਾ ਸੁਖ ਕੋ ਕੈਸੇ ਪ੍ਰਾਪਤਿ ਹੋਵਾਂਗਾ॥੧॥ ਰਹਾਉ ॥
Prof. Sahib Singhਪਰਮਾਤਮਾ (ਦੇ ਚਰਨਾਂ ਵਿਚ ਜੁੜਨ) ਤੋਂ ਬਿਨਾ ਸੁਖ ਹੋਰ ਕਿਤੇ ਭੀ ਨਹੀਂ ਮਿਲ ਸਕਦਾ ਹੈ ॥੧॥ ਰਹਾਉ ॥

ਪਦ ਅਰਥ ਜਗਦੀਸ = ਜਗਤ ਦਾ ਮਾਲਕ ॥੧॥ ਰਹਾਉ ॥

SikhNet (Spanish)Sin el Señor del Universo, no tendrás ninguna satisfacción. (1-Pausa)

ਕਾਨੀ ਕੁੰਡਲ; ਗਲਿ ਮੋਤੀਅਨ ਕੀ ਮਾਲਾ ॥

kaanee kunddal; gal moteean kee maalaa |

Sant Singh KhalsaI may wear ear-rings, and a pearl necklace around my neck;
Manmohan SinghI may have rings in mine ears and a necklace of pearls around my neck.
Manmohan Singh (Punjabi)ਮੇਰੇ ਕੰਨੀ ਮੂਰਕੀਆਂ ਹੋਣ ਅਤੇ ਗਲ ਉਦਾਲੇ ਹੀਰਿਆਂ ਦਾ ਹਾਰ।
Fareedkot Teekaਕਾਨੋਂ ਮੇਂ ਕੁੰਡਲ ਅਰ ਗਲ ਮੇਂ ਮੋਤੀਆਂ ਕੀ ਮਾਲਾ ਪਹਿਰੋਂ॥
Prof. Sahib Singhਜੇ ਮੈਂ ਆਪਣੇ ਕੰਨਾਂ ਵਿਚ ਕੁੰਡਲ ਪਾ ਲਵਾਂ, ਗਲ ਵਿਚ ਮੋਤੀਆਂ ਦੀ ਮਾਲਾ ਪਾ ਲਵਾਂ,

ਪਦ ਅਰਥ ਕਾਨੀ = ਕੰਨਾਂ ਵਿਚ। ਗਲਿ = ਗਲ ਵਿਚ।

SikhNet (Spanish)Los rizos del cabello adornan su cara, y las perlas su cuello,

ਲਾਲ ਨਿਹਾਲੀ; ਫੂਲ ਗੁਲਾਲਾ ॥

laal nihaalee; fool gulaalaa |

Sant Singh Khalsamy bed may be adorned with red blankets, flowers and red powder;
Manmohan SinghI my have red coverlet, flowers and red powder.
Manmohan Singh (Punjabi)ਮੇਰੇ ਪਾਸ ਸੂਹਾ ਪਲੰਘ-ਪੋਸ਼, ਪੁਸ਼ਪ ਅਤੇ ਸੂਹਾ ਧੂੜਾ ਹੋਵੇ।
Fareedkot Teekaਅਰੁ ਸੇਜ ਪਰ ਸੂਹੇ ਰੰਗ ਕੀ (ਨਿਹਾਲੀ) ਤੁਲਾਈ ਵਿਛੀ ਹੋਵੈ, ਪੁਨਾ ਗੁਲਾਬਾਦਿਕੋਂ ਕੇ ਫੁਲ ਬਿਛਾਵੌਂ॥
Prof. Sahib Singhਮੇਰੀ ਲਾਲ ਰੰਗ ਦੀ ਤੁਲਾਈ ਉਤੇ ਗੁਲਾਲ ਫੁੱਲ (ਖਿਲਰੇ ਹੋਏ) ਹੋਣ,

ਪਦ ਅਰਥ ਲਾਲ ਨਿਹਾਲੀ = ਲਾਲ ਰੰਗ ਦੀ ਤੁਲਾਈ। ਫੂਲ ਗੁਲਾਲਾ = ਗੁਲ ਲਾਲਾ (ਦੇ) ਫੁੱਲ।

SikhNet (Spanish)hay rosas rojas esparcidas en su lecho, pero,

ਬਿਨੁ ਜਗਦੀਸ; ਕਹਾ ਸੁਖੁ ਭਾਲਾ ॥੨॥

bin jagadees; kahaa sukh bhaalaa |2|

Sant Singh Khalsabut without the Lord of the Universe, where can I search for peace? ||2||
Manmohan SinghSans the Master of the Universe, Where can I search for happiness?
Manmohan Singh (Punjabi)ਸ੍ਰਿਸ਼ਟੀ ਦੇ ਮਾਲਕ ਦੇ ਬਗੈਰ, ਮੈਂ ਖੁਸ਼ੀ ਕਿੱਥੇ ਲੱਭ ਸਕਦਾ ਹਾਂ?
Fareedkot Teekaਪਰੰਤੂ ਹੇ ਪਰਮੇਸ੍ਵਰ! ਤੇਰੇ ਬਿਨਾ ਸੁਖ ਕਹਾਂ ਭਾਲੂੰ॥੨॥
Prof. Sahib Singh(ਫਿਰ ਭੀ) ਪਰਮਾਤਮਾ ਦੇ ਸਿਮਰਨ ਤੋਂ ਬਿਨਾ ਮੈਂ ਕਿਤੇ ਭੀ ਸੁਖ ਨਹੀਂ ਲੱਭ ਸਕਦਾ ॥੨॥
SikhNet (Spanish)¿en dónde encontrará la Paz sin el Señor (2)

ਨੈਨ ਸਲੋਨੀ; ਸੁੰਦਰ ਨਾਰੀ ॥

nain salonee; sundar naaree |

Sant Singh KhalsaI may have a beautiful woman with fascinating eyes;
Manmohan SinghI my have beautiful lady with fascinating eyes.
Manmohan Singh (Punjabi)ਮੇਰੇ ਕੋਲ ਮੋਹਨੀਆਂ ਅੱਖਾਂ ਵਾਲੀ ਰੂਪਵੰਤੀ ਇਸਤਰੀ ਹੋਵੇ।
Fareedkot Teekaਸੁੰਦਰ ਨੇਤ੍ਰੋਂ ਵਾਲੀ ਅਤੀ ਸੁੰਦਰ ਇਸਤ੍ਰੀ ਘਰ ਮੇਂ ਹੋ॥
Prof. Sahib Singhਜੇ ਸੋਹਣੀਆਂ ਅੱਖਾਂ ਵਾਲੀ ਸੁੰਦਰ ਮੇਰੀ ਇਸਤ੍ਰੀ ਹੋਵੇ,

ਪਦ ਅਰਥ ਨੈਨ = ਅੱਖਾਂ। ਸਲੋਨੀ = ਸੋਹਣੇ ਲੋਇਣਾਂ ਵਾਲੀ, ਸੋਹਣੀਆਂ ਅੱਖਾਂ ਵਾਲੀ।

SikhNet (Spanish)Los bellos ojos de tu esposa

ਖੋੜ ਸੀਗਾਰ ਕਰੈ; ਅਤਿ ਪਿਆਰੀ ॥

khorr seegaar karai; at piaaree |

Sant Singh Khalsashe may decorate herself with the sixteen adornments, and make herself appear gorgeous.
Manmohan SinghShe may make sixteen Kinds of decoration and render herself exceedingly lovely.
Manmohan Singh (Punjabi)ਉਹ ਸੋਲਾਂ ਪਰਕਾਰ ਦਾ ਹਾਰਸ਼ਿੰਗਾਰ ਲਾਵੇ ਅਤੇ ਆਪਣੇ ਆਪ ਨੂੰ ਪਰਮ ਮਨ ਮੋਹ ਲੈਣ ਵਾਲੀ ਬਣਾ ਲਵੇ।
Fareedkot Teekaਅਤੀ ਪਿਆਰ ਸੋ ਸੋਲਾਂ ਸਿੰਗਾਰ ਕਰੇ॥
Prof. Sahib Singhਉਹ ਸੋਲਾਂ ਕਿਸਮਾਂ ਦੇ ਹਾਰ-ਸ਼ਿੰਗਾਰ ਕਰਦੀ ਹੋਵੇ, ਤੇ ਮੈਨੂੰ ਬਹੁਤ ਪਿਆਰੀ ਲੱਗਦੀ ਹੋਵੇ;

ਪਦ ਅਰਥ ਖੋੜ = ਸੋਲਾਂ।

SikhNet (Spanish)y sus innumerables adornos,

ਬਿਨੁ ਜਗਦੀਸ ਭਜੇ; ਨਿਤ ਖੁਆਰੀ ॥੩॥

bin jagadees bhaje; nit khuaaree |3|

Sant Singh KhalsaBut without meditating on the Lord of the Universe, there is only continual suffering. ||3||
Manmohan SinghWithout meditating on the World-Master one is ever distressed and bothered.
Manmohan Singh (Punjabi)ਜਹਾਨ ਦੇ ਮਾਲਕ ਦਾ ਆਰਾਧਨ ਕਰਨ ਬਗੈਰ ਇਨਸਾਨ ਸਦੀਵ ਹੀ ਖੱਜਲ-ਖੁਆਰ ਹੁੰਦਾ ਹੈ।
Fareedkot Teekaਪਰ ਪਰਮੇਸ੍ਵਰ ਕੇ ਭਜਨ ਸੇ ਬਿਨਾ ਨਿਤ ਹੀ ਖੁਆਰੀ ਹੋਤੀ ਹੈ॥੩॥
Prof. Sahib Singh(ਫਿਰ ਭੀ) ਜਗਤ ਦੇ ਮਾਲਕ ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਸਦਾ ਖ਼ੁਆਰੀ ਹੀ ਹੁੰਦੀ ਹੈ ॥੩॥

ਪਦ ਅਰਥ ਬਿਨੁ ਭਜੇ = ਸਿਮਰਨ ਤੋਂ ਬਿਨਾ ॥੩॥

SikhNet (Spanish)todo se desperdicia si no habita en el Señor. (3)

ਦਰ ਘਰ ਮਹਲਾ; ਸੇਜ ਸੁਖਾਲੀ ॥

dar ghar mahalaa; sej sukhaalee |

Sant Singh KhalsaIn his hearth and home, in his palace, upon his soft and comfortable bed,
Manmohan SinghIn his hearth and home and palace comfortable couch,
Manmohan Singh (Punjabi)ਆਪਣੇ ਘਰ ਬੂਹੇ ਤੇ ਮੰਦਰ ਅੰਦਰ ਬੰਦੇ ਕੋਲ ਆਰਾਮ-ਦਿਹ ਪਲੰਘ ਹੋਣ।
Fareedkot Teekaਘਰੋਂ ਕੇ (ਦਰ) ਬੀਚ (ਮਹਲਾ) ਸੁੰਦ੍ਰ ਇਸਤ੍ਰੀਆਂ ਸੁਖ ਵਾਰੀ ਸੇਹਜਾ ਬਿਛਾਇ ਕਰ ਬੈਠ ਰਹੀ ਹੈਂ॥
Prof. Sahib Singhਜੇ ਮੇਰੇ ਪਾਸ ਵੱਸਣ ਲਈ ਮਹਲ-ਮਾੜੀਆਂ ਹੋਣ, ਸੁਖ ਦੇਣ ਵਾਲਾ ਮੇਰਾ ਪਲੰਘ ਹੋਵੇ,

ਪਦ ਅਰਥ ਮਹਲਾ = ਮਹਲ-ਮਾੜੀਆਂ। ਸੁਖਾਲੀ = ਸੁਖ ਦੇਣ ਵਾਲੀ।

SikhNet (Spanish)Uno podrá vivir en un palacio y disfrutar de los placeres de la alcoba;

ਅਹਿਨਿਸਿ; ਫੂਲ ਬਿਛਾਵੈ ਮਾਲੀ ॥

ahinis; fool bichhaavai maalee |

Sant Singh Khalsaday and night, the flower-girls scatter flower petals;
Manmohan SinghDay and night the flower-girls may scatter flowers thereon.
Manmohan Singh (Punjabi)ਦਿਨ ਰੈਣ ਮਾਲਣ ਉਸ ਉਤੇ ਪੁਸ਼ਪ ਖਿਲਾਰਦੀ ਹੋਵੇ।
Fareedkot Teekaਰਾਤ ਦਿਨੇ ਮਾਲੀ ਫੁਲੋਂ ਕੇ ਬਿਛਾਉਨੇ ਕਰਤਾ ਹੈ॥
Prof. Sahib Singhਉਸ ਉਤੇ ਮਾਲੀ ਦਿਨ ਰਾਤ ਫੁੱਲ ਵਿਛਾਂਦਾ ਰਹੇ,

ਪਦ ਅਰਥ ਅਹਿ = ਦਿਨ। ਨਿਸਿ = ਰਾਤ।

SikhNet (Spanish)el jardinero podrá llenar de flores su aposento,

ਬਿਨੁ ਹਰਿ ਨਾਮ; ਸੁ ਦੇਹ ਦੁਖਾਲੀ ॥੪॥

bin har naam; su deh dukhaalee |4|

Sant Singh Khalsabut without the Lord's Name, the body is miserable. ||4||
Manmohan SinghWithout God's Name his body shall be miserable.
Manmohan Singh (Punjabi)ਰੱਬ ਦੇ ਨਾਮ ਬਗ਼ੈਰ ਉਸਦਾ ਸਰੀਰ ਦੁਖੀ ਹੋਵੇਗਾ।
Fareedkot Teekaਪਰ ਹਰੀ ਕੇ ਨਾਮ ਬਿਨਾ ਦੇਹ ਦੁਖੋਂ ਕੋ ਪ੍ਰਾਪਤਿ ਹੋਤੀ ਹੈ॥੪॥
Prof. Sahib Singh(ਫਿਰ ਭੀ) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਹ ਸਰੀਰ ਦੁੱਖਾਂ ਦਾ ਘਰ ਹੀ ਬਣਿਆ ਰਹਿੰਦਾ ਹੈ ॥੪॥

ਪਦ ਅਰਥ ਦੁਖਾਲੀ = ਦੁੱਖਾਂ ਦਾ ਘਰ ॥੪॥

SikhNet (Spanish)pero sin el Nombre del Señor, el cuerpo se llena de dolor. (4)

ਹੈਵਰ ਗੈਵਰ; ਨੇਜੇ ਵਾਜੇ ॥

haivar gaivar; neje vaaje |

Sant Singh KhalsaHorses, elephants, lances, marching bands,
Manmohan SinghExcellent horses, fine elephants, lances, musical band,
Manmohan Singh (Punjabi)ਵਧੀਆ ਕੋਤਲ, ਉਮਦਾ ਹਾਥੀ, ਬਰਛੇ, ਸੰਗੀਤਕ ਬੈਂਡ,
Fareedkot Teekaਸ੍ਰੇਸਟ ਘੋੜੇ ਪੁਨਾ ਸ੍ਰੇਸਟ ਹਸਤੀ ਤਥਾ ਨੇਜੇ ਝੂਲਤੇ ਹੈਂ ਔਰ ਸੁੰਦਰ ਬਾਜੇ ਬਜਤੇ ਹੈਂ॥
Prof. Sahib Singhਜੇ ਮੇਰੇ ਪਾਸ ਵਧੀਆ ਘੋੜੇ ਵਧੀਆ ਹਾਥੀ ਹੋਣ, ਨੇਜ਼ਾ-ਬਰਦਾਰ ਫ਼ੌਜਾਂ ਹੋਣ, ਫ਼ੌਜੀ ਵਾਜੇ ਵੱਜਦੇ ਹੋਣ,

ਪਦ ਅਰਥ ਹੈਵਰ = {ਹਯ = ਵਰ} ਵਧੀਆ ਘੋੜੇ। ਗੈਵਰ {ਗਜ = ਵਰ} ਵਧੀਆ ਹਾਥੀ।

SikhNet (Spanish)Los caballos de carrera, los elefantes, los estandartes, las bandas,

ਲਸਕਰ ਨੇਬ; ਖਵਾਸੀ ਪਾਜੇ ॥

lasakar neb; khavaasee paaje |

Sant Singh Khalsaarmies, standard bearers, royal attendants and ostentatious displays
Manmohan Singharmies, mace bearers, royal attendants and ostentations,
Manmohan Singh (Punjabi)ਫ਼ੌਜਾਂ, ਚੋਬਦਾਰ, ਪਾਤਸ਼ਾਹੀ ਅਹਿਲਕਾਰ ਅਤੇ ਕੂੜੇ ਅਡੰਬਰ,
Fareedkot Teeka(ਲਸਕਰ) ਸੈਨਾ ਭੀ ਹੈ (ਨੇਬ) ਚੋਬਦਾਰ ਖੜੇ ਹੈਂ ਔਰ (ਖਵਾਸੀ) ਨਫਰ ਹਾਜਰ ਹੈਂ॥
Prof. Sahib Singhਲਸ਼ਕਰ ਹੋਣ, ਨਾਇਬ ਹੋਣ, ਸ਼ਾਹੀ ਨੌਕਰ ਹੋਣ, ਇਹ ਸਾਰਾ ਵਿਖਾਵਾ ਹੋਵੇ,

ਪਦ ਅਰਥ ਨੇਬ = ਨਾਇਬ। ਖਵਾਸੀ = ਸ਼ਾਹੀ ਨੌਕਰ। ਪਾਜੇ = ਪਾਜ, ਵਿਖਾਵਾ।

SikhNet (Spanish)os ejércitos, los sirvientes reales,

ਬਿਨੁ ਜਗਦੀਸ; ਝੂਠੇ ਦਿਵਾਜੇ ॥੫॥

bin jagadees; jhootthe divaaje |5|

Sant Singh Khalsa- without the Lord of the Universe, these undertakings are all useless. ||5||
Manmohan Singhwithout the Lord of the world vain are these undertakings
Manmohan Singh (Punjabi)ਸ੍ਰਿਸ਼ਟੀ ਦੇ ਸੁਆਮੀ ਦੇ ਬਾਝੋਂ ਇਹ ਕਾਰ ਵਿਹਾਰ ਫ਼ਜ਼ੂਲ ਹਨ।
Fareedkot Teekaਪਰੰਤੂ ਝੂਠੇ ਪਾਜ ਹੈਂ ਵਾ (ਪਾਜੇ) ਦਾਸ ਹੈਂ। ਯਹ ਸਭ ਪਰਮੇਸਰ ਸੇ ਬਿਨਾ ਝੂਠੇ (ਦਿਵਾਜੇ) ਦਾਵੇ ਹੈਂ ਵਾ ਦਿਖਲਾਵੇ ਹੈਂ॥੫॥
Prof. Sahib Singh(ਫਿਰ ਭੀ) ਜਗਤ ਦੇ ਮਾਲਕ ਪਰਮਾਤਮਾ ਦਾ ਸਿਮਰਨ ਕਰਨ ਤੋਂ ਬਿਨਾ ਇਹ (ਤਾਕਤ ਦੇ) ਵਿਖਾਵੇ ਨਾਸਵੰਤ ਹੀ ਹਨ ॥੫॥

ਪਦ ਅਰਥ ਦਿਵਾਜੇ = ਵਿਖਾਵੇ ॥੫॥

SikhNet (Spanish)y otros tipos de fanfarria, todos éstos, sin el Señor, son espectáculos vacíos.(5)

ਸਿਧੁ ਕਹਾਵਉ; ਰਿਧਿ ਸਿਧਿ ਬੁਲਾਵਉ ॥

sidh kahaavau; ridh sidh bulaavau |

Sant Singh KhalsaHe may be called a Siddha, a man of spiritual perfection, and he may summon riches and supernatural powers;
Manmohan SinghI may be called a man of miracle and may summon riches, and super-natural powers,
Manmohan Singh (Punjabi)ਮੈਂ ਕਰਾਮਾਤੀ ਬੰਦਾ ਅਖਵਾਵਾਂ ਅਤੇ ਧਨ-ਦੌਲਤ ਤੇ ਗ਼ੈਬੀ ਸ਼ਕਤੀਆਂ ਨੂੰ ਆਪਣੇ ਕੋਲ ਸੱਦ ਲਵਾਂ।
Fareedkot Teekaਸਿਧ ਕਹਾਵਉ ਰਿਧੀਓਂ ਸਿਧੀਓਂ ਕੋ ਪਾਸ ਬੁਲਾਇ ਲੇਵੋਂ, ਭਾਵ ਏਹ ਕਿ ਵਸ ਕਰ ਲੇਵੋਂ॥
Prof. Sahib Singhਜੇ ਮੈਂ (ਆਪਣੇ ਆਪ ਨੂੰ) ਕਰਾਮਾਤੀ ਸਾਧੂ ਅਖਵਾ ਲਵਾਂ (ਜਦੋਂ ਚਾਹਾਂ) ਕਰਾਮਾਤੀ ਤਾਕਤਾਂ ਨੂੰ (ਆਪਣੇ ਪਾਸ) ਸੱਦ ਸਕਾਂ,

ਪਦ ਅਰਥ ਸਿਧੁ = ਕਰਾਮਾਤੀ ਜੋਗੀ। ਕਹਾਵਉ = ਕਹਾਵਉਂ; ਜੇ ਮੈਂ ਅਖਵਾਵਾਂ। ਰਿਧਿ ਸਿਧਿ = ਕਰਾਮਾਤੀ ਤਾਕਤਾਂ।

SikhNet (Spanish)Uno podrá llamarse un adepto y demostrar el poder de hacer milagros;

ਤਾਜ ਕੁਲਹ; ਸਿਰਿ ਛਤ੍ਰੁ ਬਨਾਵਉ ॥

taaj kulah; sir chhatru banaavau |

Sant Singh Khalsahe may place a crown upon his head, and carry a royal umbrella;
Manmohan SinghFor my head I may make a crown, a regal hat and a royal umbrella,
Manmohan Singh (Punjabi)ਆਪਣੇ ਸੀਸ ਲਈ ਮੈਂ ਰਾਜਸੀ ਮੁਕਟ, ਸ਼ਾਹਾਨਾ ਟੋਪ ਅਤੇ ਪਾਤਸ਼ਾਹੀ ਸਰਗਸ਼ਤ ਬਣਵਾ ਲਵਾਂ।
Fareedkot Teekaਸਿਰ ਪਰ (ਤਾਜ ਕੁਲਹ) ਪਾਤਸ਼ਾਹੀ ਟੋਪੀ ਰਖੂੰ, ਵਾ ਤਾਜੁ ਮੁਕਟ ਕੁਲਹ ਟੋਪੀ ਔਰ ਛਤ੍ਰ ਫਿਰਾਊਂ॥
Prof. Sahib Singhਮੇਰੇ ਸਿਰ ਉਤੇ ਤਾਜ ਦੀ ਟੋਪੀ ਹੋਵੇ, ਮੈਂ ਆਪਣੇ ਸਿਰ ਉਤੇ (ਸ਼ਾਹੀ) ਛਤਰ ਝੁਲਾ ਸਕਾਂ,

ਪਦ ਅਰਥ ਕੁਲਹ = ਟੋਪੀ। ਸਿਰਿ = ਸਿਰ ਉਤੇ।

SikhNet (Spanish)podrá ponerse una corona y tener sirvientes que le muevan el abanico,

ਬਿਨੁ ਜਗਦੀਸ; ਕਹਾ ਸਚੁ ਪਾਵਉ ॥੬॥

bin jagadees; kahaa sach paavau |6|

Sant Singh Khalsabut without the Lord of the Universe, where can Truth be found? ||6||
Manmohan SinghBut without the Lord of the Universe, where can I find true happiness?
Manmohan Singh (Punjabi)ਪ੍ਰੰਤੂ ਆਲਮ ਦੇ ਸੁਆਮੀ ਦੇ ਬਗੈਰ ਮੈਂ ਕਿੱਥੇ ਸੱਚੀ ਖੁਸ਼ੀ ਪਾ ਸਕਦਾ ਹਾਂ?
Fareedkot Teekaਪਰ ਹੇ ਜਗਤ ਈਸ੍ਵਰ! ਤੇਰੇ ਸੇ ਬਿਨਾ ਕਹਾਂ (ਸਚੁ) ਸੁਖ ਪਾਵਉਂ॥੬॥
Prof. Sahib Singh(ਫਿਰ ਭੀ) ਜਗਤ ਦੇ ਮਾਲਕ ਪ੍ਰਭੂ ਦੇ ਸਿਮਰਨ ਤੋਂ ਬਿਨਾ ਸਦਾ ਟਿਕੀ ਰਹਿਣ ਵਾਲੀ (ਆਤਮਕ) ਤਾਕਤ ਕਿਤੋਂ ਨਹੀਂ ਹਾਸਲ ਕਰ ਸਕਦਾ ॥੬॥

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ (ਰਾਜ-ਭਾਗ) ॥੬॥

SikhNet (Spanish)pero, ¿dónde va a encontrar la Verdad sin el Señor? (6)

ਖਾਨੁ ਮਲੂਕੁ; ਕਹਾਵਉ ਰਾਜਾ ॥

khaan malook; kahaavau raajaa |

Sant Singh KhalsaHe may be called an emperor, a lord, and a king;
Manmohan SinghI may be styled a Lord, an emperor and a king,
Manmohan Singh (Punjabi)ਮੈਂ ਸਰਦਾਰ, ਸ਼ਹਿਨਸ਼ਾਹ ਅਤੇ ਪਾਤਸ਼ਾਹ ਕਰ ਕੇ ਸੱਦਿਆਂ ਜਾਂਦਾ ਹੋਵਾਂ।
Fareedkot Teekaਅਲਪ ਗ੍ਰਾਮੋਂ ਵਾਲਾ ਖਾਨ ਤਾਸੋਂ ਅਧਿਕ ਰਾਜ ਵਾਲਾ ਰਾਜਾ ਬਨੂੰ, ਵਾ ਅਤੀ ਦੇਸ ਵਾਨ (ਮਲੂਕੁ) ਪਾਤਸਾਹ ਕਹਾਵੋਂ॥
Prof. Sahib Singhਜੇ ਮੈਂ ਆਪਣੇ ਆਪ ਨੂੰ ਖ਼ਾਨ ਅਖਵਾ ਲਵਾਂ, ਬਾਦਸ਼ਾਹ ਕਹਾ ਲਵਾਂ, ਰਾਜਾ ਸਦਵਾ ਲਵਾਂ,

ਪਦ ਅਰਥ ਮਲੂਕੁ = ਬਾਦਸ਼ਾਹ।

SikhNet (Spanish)Aun siendo un gran jefe o un rey,

ਅਬੇ ਤਬੇ; ਕੂੜੇ ਹੈ ਪਾਜਾ ॥

abe tabe; koorre hai paajaa |

Sant Singh Khalsahe may give orders - "Do this now, do this then" - but this is a false display.
Manmohan SinghI may arrogantly say "now and then" to others. But all this is a false display.
Manmohan Singh (Punjabi)ਹੰਕਾਰ ਅੰਦਰ ਮੈਂ ਹੋਰਨਾਂ ਨੂੰ "ਹਮਕੀ ਤੁਮਕੀ" ਕਰਾਂ, ਪਰ ਇਹ ਸਾਰਾ ਕੁਛ ਝੂਠਾ ਦਿਖਾਵਾ ਹੈ।
Fareedkot Teekaਐਸੇ ਹੁਕਮ ਕਰੂੰ, '(ਅਬੇ) ਅਰੇ ਮੂਰਖ ਉਸੀ ਸਮੇਂ ਕਿਉਂ ਨਹੀਂ ਤੂੰ ਹਾਜਰ ਹੂਆ ਜਬ ਹਮਨੇ ਬੁਲਾਇਆ ਥਾ' ਐਸੇ ਭੀ ਕਰੂੰ, ਵਾ (ਅਬੇ) ਵਰਤਮਾਨ ਔਰ (ਤਬੇ) ਅੰਤ ਕੋ, ਪਰ ਯਹ ਸਬ (ਕੂੜੇ) ਝੂਠੇ ਪਾਜ ਹੈਂ॥
Prof. Sahib Singhਨੌਕਰਾਂ ਚਾਕਰਾਂ ਨੂੰ ਝਿੜਕਾਂ ਭੀ ਦੇ ਸਕਾਂ, (ਤਾਕਤ ਦਾ ਇਹ ਸਾਰਾ) ਵਿਖਾਵਾ ਨਾਸ ਹੋ ਜਾਣ ਵਾਲਾ ਹੈ।

ਪਦ ਅਰਥ ਅਬੇ ਤਬੇ = ਨੌਕਰਾਂ ਨੂੰ ਝਿੜਕਾਂ। ਕੂੜੇ = ਝੂਠੇ, ਨਾਸਵੰਤ।

SikhNet (Spanish)teniendo el comando sobre cientos de esclavos, todo es una ceremonia falsa,

ਬਿਨੁ ਗੁਰਸਬਦ ਨ; ਸਵਰਸਿ ਕਾਜਾ ॥੭॥

bin gurasabad na; savaras kaajaa |7|

Sant Singh KhalsaWithout the Word of the Guru's Shabad, his works are not accomplished. ||7||
Manmohan SinghWithout Guru's instruction the affair is not accomplished.
Manmohan Singh (Punjabi)ਗੁਰਾਂ ਦੇ ਉਪਦੇਸ਼ ਦੇ ਬਗ਼ੈਰ ਕਾਰਜ ਰਾਸ ਨਹੀਂ ਆਉਂਦਾ।
Fareedkot Teekaਹੇ ਭਗਵਨ! ਬਿਨਾ ਗੁਰੂ ਕੇ (ਸਬਦ) ਉਪਦੇਸ ਤੇ ਮੁਕਤਿ ਰੂਪੀ ਕਾਰਜ ਸਵਰਤਾ ਨਹੀਂ ਹੈ॥੭॥
Prof. Sahib Singhਗੁਰੂ ਦੇ ਸ਼ਬਦ ਦਾ ਆਸਰਾ ਲੈਣ ਤੋਂ ਬਿਨਾ ਮਨੁੱਖਾ ਜੀਵਨ ਦਾ ਮਨੋਰਥ ਸਿਰੇ ਨਹੀਂ ਚੜ੍ਹਦਾ ॥੭॥

ਪਦ ਅਰਥ ਕਾਜਾ = ਜੀਵਨ-ਮਨੋਰਥ ॥੭॥

SikhNet (Spanish)y sin la Palabra del Shabd del Guru las tareas propias no son cumplidas.(7)

ਹਉਮੈ ਮਮਤਾ; ਗੁਰ ਸਬਦਿ ਵਿਸਾਰੀ ॥

haumai mamataa; gur sabad visaaree |

Sant Singh KhalsaEgotism and possessiveness are dispelled by the Word of the Guru's Shabad.
Manmohan SinghEgotism and egoism I have forgotten under Guru's teaching.
Manmohan Singh (Punjabi)ਹੰਕਾਰ ਤੇ ਅਪਣੱਤ ਮੈਂ ਗੁਰਾਂ ਦੇ ਉਪਦੇਸ਼ ਤਾਬੇ ਭੁਲਾ ਛੱਡੀਆਂ ਹਨ।
Fareedkot Teekaਮੈਂਨੇ ਹੰਤਾ ਔਰ ਮਮਤਾ ਗੁਰੋਂ ਕੇ (ਸਬਦਿ) ਉਪਦੇਸ ਕਰ ਕੇ ਵਿਸਾਰੀ ਹੈ॥
Prof. Sahib Singhਮੈਂ ਵੱਡਾ ਬਣ ਜਾਵਾਂ ਤੇ ਮੇਰੀਆਂ ਬਹੁਤ ਮਲਕੀਅਤਾਂ ਹੋਣ-ਇਹ ਤਾਂਘ ਗੁਰੂ ਦੇ ਸ਼ਬਦ ਵਿਚ ਜੁੜਨ ਨਾਲ ਹੀ ਮਨ ਵਿਚੋਂ ਭੁੱਲਦੀ ਹੈ।

ਪਦ ਅਰਥ ਮਮਤਾ = ਮਲਕੀਅਤ ਦੀ ਤਾਂਘ। ਸਬਦਿ = ਸ਼ਬਦ ਦੀ ਰਾਹੀਂ।

SikhNet (Spanish)Es por la Palabra del Shabd del Guru que uno puede liberarse de su ego y del apego;

ਗੁਰਮਤਿ ਜਾਨਿਆ; ਰਿਦੈ ਮੁਰਾਰੀ ॥

guramat jaaniaa; ridai muraaree |

Sant Singh KhalsaWith the Guru's Teachings in my heart, I have come to know the Lord.
Manmohan SinghBy Guru's instruction, within my mind, I have known God, the Killer of Mur, a demon.
Manmohan Singh (Punjabi)ਗੁਰਾਂ ਦੀ ਸਿਖ-ਮਤ ਦੁਆਰਾ ਮੁਰ, ਦੈਂਤ, ਦੇ ਮਾਰਣ ਵਾਲੇ ਹਰੀ ਨੂੰ ਆਪਣੇ ਹਿਰਦੇ ਵਿੱਚ ਹੀ ਮੈਂ ਜਾਣ ਲਿਆ ਹੈ।
Fareedkot Teekaਪੁਨਾ ਗੁਰੋਂ ਕੀ (ਮਤਿ) ਸਿਖ੍ਯਾ ਕਰ ਕੇ ਹੇ ਮੁਰਾਰੀ! ਤੁਝ ਕੋ ਜਾਨਿਆ ਹੈ॥
Prof. Sahib Singhਗੁਰੂ ਦੀ ਮਤਿ ਉਤੇ ਤੁਰਿਆਂ ਹੀ ਪਰਮਾਤਮਾ ਹਿਰਦੇ ਵਿਚ ਟਿਕਿਆ ਪਛਾਣਿਆ ਜਾ ਸਕਦਾ ਹੈ।

ਪਦ ਅਰਥ ਗੁਰਮਤਿ = ਗੁਰੂ ਦੀ ਸਿੱਖਿਆ ਨਾਲ। ਮੁਰਾਰੀ = ਪਰਮਾਤਮਾ {ਮੁਰ-ਅਰਿ}।

SikhNet (Spanish)por el Camino del Guru uno conoce al Señor en su corazón,

ਪ੍ਰਣਵਤਿ ਨਾਨਕ; ਸਰਣਿ ਤੁਮਾਰੀ ॥੮॥੧੦॥

pranavat naanak; saran tumaaree |8|10|

Sant Singh KhalsaPrays Nanak, I seek Your Sanctuary. ||8||10||
Manmohan SinghSupplicates Nanak "O Master, seek I thine shelter".
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, "ਹੈ ਮਾਲਕ! ਮੈਂ ਤੇਰੀ ਪਨਾਹ ਮੰਗਦਾ ਹਾਂ।"
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਮੈਂ ਤੁਮਾਰੀ ਸਰਣ ਕੋ ਪਰਾਪਤਿ ਭਇਆ ਹੂੰ॥੮॥੧੦॥
Prof. Sahib Singh(ਪਰ ਇਹ ਸਭ ਕੁਝ ਤਦੋਂ ਹੀ ਹੋ ਸਕਦਾ ਹੈ ਜੇ ਪਰਮਾਤਮਾ ਦੀ ਆਪਣੀ ਮਿਹਰ ਹੋਵੇ। ਇਸ ਵਾਸਤੇ) ਨਾਨਕ ਪ੍ਰਭੂ-ਦਰ ਤੇ ਬੇਨਤੀ ਕਰਦਾ ਹੈ-(ਹੇ ਪ੍ਰਭੂ!) ਮੈਂ ਤੇਰੀ ਸਰਨ ਆਇਆ ਹਾਂ ॥੮॥੧੦॥
SikhNet (Spanish)reza Nanak, oh Señor, busco Tu Refugio. (8-10)
Answers quote the Granth verbatim with Ang citations. AI commentary is not Gurbani and not a religious ruling.