ੴ

ਸਿੱਖਬਾਣੀ · SikhBani

Ang 225

Sri Guru Granth Sahib · Raag Gauree · 3 shabads, 56 lines
Translations
Shabad Guru Nanak Dev Ji Raag Gauree continued from Ang 224

ਦੂਜੈ ਭਾਇ; ਦੈਤ ਸੰਘਾਰੇ ॥

doojai bhaae; dait sanghaare |

Sant Singh KhalsaBecause of the love of duality, God killed the demons.
Manmohan SinghBecause of duality God slew the devils.
Manmohan Singh (Punjabi)ਦਵੈਤਭਾਵ ਦੇ ਕਾਰਨ, ਵਾਹਿਗੁਰੂ ਨੇ ਰਾਖਸ਼ ਤਬਾਹ ਕਰ ਦਿਤੇ।
Fareedkot Teekaਤਾਂ ਤੇ (ਦੂਜੈ ਭਾਇ) ਦ੍ਵੈਤ ਭਾਵਨਾ ਕਰਨੇ ਕਰ ਦੈਈਤ ਸਿੰਘਾਰੇ ਹੈਂ॥
Prof. Sahib Singhਆਪ ਹੀ ਦੈਂਤਾਂ ਨੂੰ ਮਾਇਆ ਦੇ ਮੋਹ ਵਿਚ ਫਸਾ ਕੇ ਮਾਰਦਾ ਹੈ,

ਪਦ ਅਰਥ ਦੂਜੈ ਭਾਇ = ਪ੍ਰਭੂ ਨੂੰ ਤਿਆਗ ਕੇ ਕਿਸੇ ਹੋਰ ਦੇ ਪ੍ਰੇਮ ਵਿਚ।

SikhNet (Spanish)y vence el poder de la dualidad en los Gurmukjs,

ਗੁਰਮੁਖਿ; ਸਾਚਿ ਭਗਤਿ ਨਿਸਤਾਰੇ ॥੮॥

guramukh; saach bhagat nisataare |8|

Sant Singh KhalsaBy their true devotion, the Gurmukhs have been saved. ||8||
Manmohan SinghFor their true devotion the Lord saved the Guru-wards.
Manmohan Singh (Punjabi)ਉਨ੍ਹਾਂ ਦੇ ਸੱਚੇ ਅਨੁਰਾਗ ਖ਼ਾਤਰ ਸੁਆਮੀ ਨੇ ਗੁਰੂ ਅਨੁਸਾਰੀਆਂ ਨੂੰ ਤਾਰ ਦਿਤਾ।
Fareedkot Teekaਸਚੀ ਭਗਤੀ ਕਰਨੇ ਸੇ ਗੁਰਮੁਖੋਂ ਕਾ ਨਿਸਤਾਰਾ ਕੀਆ ਹੈ॥੮॥
Prof. Sahib Singhਆਪ ਹੀ ਗੁਰੂ ਦੀ ਸਰਨ ਪਏ ਬੰਦਿਆਂ ਨੂੰ ਆਪਣੇ ਸਿਮਰਨ ਵਿਚ ਆਪਣੀ ਭਗਤੀ ਵਿੱਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ॥੮॥
SikhNet (Spanish)quienes son salvados por su Devoción.(8)

ਬੂਡਾ ਦੁਰਜੋਧਨੁ; ਪਤਿ ਖੋਈ ॥

booddaa durajodhan; pat khoee |

Sant Singh KhalsaSinking down, Durodhan lost his honor.
Manmohan SinghSunk in ego, Daryodha lost his honour.
Manmohan Singh (Punjabi)ਹੰਕਾਰ ਅਦਰਿ ਡੁੱਬ ਕੇ ਦਰਯੋਧਨ ਨੇ ਆਪਣੀ ਇੱਜ਼ਤ ਵੰਞਾ ਲਈ।
Fareedkot Teekaਹੇ ਭਾਈ! ਹੰਕਾਰ ਮੇਂ ਡੂਬ ਕਰ ਦੁਰਯੋਧਨ ਨੈ ਭੀ ਅਪਨੀ ਪਤਿ ਖੋਈ ਹੈ॥
Prof. Sahib Singhਦੁਰਜੋਧਨ (ਅਹੰਕਾਰ ਵਿਚ) ਡੁੱਬਿਆ, ਤੇ ਆਪਣੀ ਇੱਜ਼ਤ ਗਵਾ ਬੈਠਾ।

ਪਦ ਅਰਥ ਪਤਿ = ਇੱਜ਼ਤ। ਦੁਰਜੋਧਨੁ = ਧ੍ਰਿਤਰਾਸ਼ਟਰ ਦਾ ਵੱਡਾ ਪੁੱਤਰ, ਬੜਾ ਅਹੰਕਾਰੀ ਤੇ ਲੋਭੀ ਸੀ। ਇਸੇ ਨੇ ਪਾਂਡਵਾਂ ਤੋਂ ਜੂਏ ਵਿਚ ਦਗ਼ੇ = ਫ਼ਰੇਬ ਨਾਲ ਰਾਜ ਖੋਹਿਆ ਸੀ। ਆਖ਼ਰ ਪਾਂਡਵਾਂ ਦੇ ਹੱਥੋਂ ਜੁੱਧ ਵਿਚ ਮਾਰਿਆ ਗਿਆ।

SikhNet (Spanish)El rey Durodan, hundido en su ego, perdió su honor,

ਰਾਮੁ ਨ ਜਾਨਿਆ; ਕਰਤਾ ਸੋਈ ॥

raam na jaaniaa; karataa soee |

Sant Singh KhalsaHe did not know the Creator Lord.
Manmohan SinghHe did not realise the Pervading Lord Creator.
Manmohan Singh (Punjabi)ਉਸ ਨੇ ਉਸ ਸਰਬ ਵਿਆਪੀ ਸੁਆਮੀ ਸਿਰਜਣਹਾਰ ਨੂੰ ਅਨੁਭਵ ਨਾਂ ਕੀਤਾ।
Fareedkot Teekaਕ੍ਰਿਸ਼ਨ ਦੇਵ ਕੋ (ਰਾਮੂ) ਸਰਬ ਮੇਂ ਰਵਣ ਕਰਨ ਹਾਰਾ ਨਹੀਂ ਜਾਨਿਆਂ ਕਿ ਏਹ ਸੋਈ ਕਰਤਾ ਹੈ॥
Prof. Sahib Singh(ਅਹੰਕਾਰ ਵਿਚ ਆ ਕੇ) ਉਸ ਨੇ ਪਰਮਾਤਮਾ ਨੂੰ ਕਰਤਾਰ ਨੂੰ ਚੇਤੇ ਨਾਹ ਰੱਖਿਆ (ਇਥੋਂ ਤਕ ਨਿੱਘਰਿਆ ਕਿ ਅਨਾਥ ਦ੍ਰੋਪਤੀ ਦੀ ਬੇ-ਪਤੀ ਕਰਨ ਤੇ ਉਤਰ ਆਇਆ)।
SikhNet (Spanish)ya que no conocía al Señor, su Creador.

ਜਨ ਕਉ ਦੂਖਿ ਪਚੈ; ਦੁਖੁ ਹੋਈ ॥੯॥

jan kau dookh pachai; dukh hoee |9|

Sant Singh KhalsaOne who makes the Lord's humble servant suffer, shall himself suffer and rot. ||9||
Manmohan SinghHe, who teases God's slave himself putrefies in pain.
Manmohan Singh (Punjabi)ਜੋ ਰਬ ਦੇ ਗੋਲੇ ਨੂੰ ਦੁਖ ਦਿੰਦਾ ਹੈ, ਉਹ ਖੁਦ ਪੀੜਾ ਅੰਦਰ ਗਲ ਸੜ ਜਾਂਦਾ ਹੈ।
Fareedkot Teekaਤਾਂ ਤੇ ਜੋ ਕੋਈ ਪਰਮੇਸ੍ਵਰ ਕੇ ਭਗਤ ਜਨੋਂ ਕੋ ਦੁਖ ਦੇਤਾ ਹੈ, ਤਿਸ ਕੋ ਦੁਖ ਪ੍ਰਾਪਤਿ ਕਰ ਜਲਨਤਾ ਹੋਤੀ ਹੈ॥੯॥
Prof. Sahib Singhਪਰ ਜੇਹੜਾ ਪਰਮਾਤਮਾ ਦੇ ਦਾਸ ਨੂੰ (ਦੁੱਖ ਦੇਂਦਾ ਹੈ ਉਹ ਉਸ) ਦੁੱਖ ਦੇ ਕਾਰਨ ਆਪ ਹੀ ਖ਼ੁਆਰ ਹੁੰਦਾ ਹੈ, ਉਸ ਨੂੰ ਆਪ ਨੂੰ ਹੀ ਉਹ ਦੁੱਖ (ਮਾਰੂ ਹੋ ਢੁਕਦਾ) ਹੈ ॥੯॥
SikhNet (Spanish)Aquél que infringe dolor a los Devotos del Señor, es destruido con toda seguridad.(9)

ਜਨਮੇਜੈ; ਗੁਰਸਬਦੁ. ਨ ਜਾਨਿਆ ॥

janamejai; gurasabad. na jaaniaa |

Sant Singh KhalsaJanameja did not know the Word of the Guru's Shabad.
Manmohan SinghJanmeja did not realise the Guru's word.
Manmohan Singh (Punjabi)ਜਨਮੇਜੇ ਨੇ ਗੁਰੂ ਦੇ ਬਚਨ ਨੂੰ ਅਨੁਭਵ ਨਾਂ ਕੀਤਾ।
Fareedkot Teekaਜਨਮੇਜੈ ਨੇ ਗੁਰੋਂ ਕਾ ਜੋ ਭਵਿਖ੍ਯਤ ਬ੍ਰਹਮਣਾਦਿਕੋਂ ਕਾ ਮਾਰਨਾ ਕਹਾ ਥਾ; ਵਾ ਸ੍ਰਵਣ ਕਾਲ ਮੇਂ ਭੀਮ ਕੇ ਚਲਾਏ ਹਸਤੀਓਂ ਕੇ ਚਮੜੇ ਅਬ ਤਕ ਭ੍ਰਮਤੇ ਕਹੇ, ਉਸ ਕੋ ਨਾਂ ਮਾਨਾ, ਭੂਲ ਗਯਾ, ਸਤਿ ਕਰ ਕੇ ਨ ਜਾਨਿਆਂ॥
Prof. Sahib Singhਰਾਜਾ ਜਨਮੇਜੈ ਨੇ ਆਪਣੇ ਗੁਰੂ ਦੀ ਸਿੱਖਿਆ ਨੂੰ ਨਾ ਸਮਝਿਆ (ਆਪਣੇ ਧਨ ਤੇ ਅਕਲ ਦਾ ਮਾਣ ਕੀਤਾ।

ਪਦ ਅਰਥ ਜਨਮੇਜੈ = (ਜਨਮੇਜਾ) ਪ੍ਰੀਖਤ ਦਾ ਪੁੱਤਰ, ਇਕ ਪ੍ਰਸਿੱਧ ਰਾਜਾ ਸੀ। ਇਸ ਦੇ ਪਿਤਾ ਪ੍ਰੀਖਤ ਨੂੰ ਤਕਸ਼ਕ ਸੱਪ ਨੇ ਡੰਗ ਮਾਰ ਦਿੱਤਾ ਸੀ। ਜਨਮੇਜਾ ਸੱਪਾਂ ਦਾ ਵੈਰੀ ਬਣਿਆ। ਸਰਪਮੇਧ ਜੱਗ ਕਰ ਕੇ ਅਨੇਕਾਂ ਸੱਪ ਮਾਰੇ। ਬਿਆਸ ਇਸ ਦਾ ਗੁਰੂ ਸੀ। ਇਕ ਵਾਰੀ ਅਸਮੇਧ ਜੱਗ ਇਸ ਨੇ ਕੀਤਾ। ਇਸ ਦੀ ਇਸਤ੍ਰੀ ਬਹੁਤ ਹੀ ਬਰੀਕ ਬਸਤ੍ਰਾਂ ਵਿਚ ਉਥੇ ਆਈ। ਭੋਜਨ ਖਾਣ ਆਏ ਅਠਾਰਾਂ ਬ੍ਰਾਹਣ ਵੇਖ ਕੇ ਹੱਸ ਪਏ। ਰਾਜੇ ਨੇ ਕਤਲ ਕਰਾ ਦਿੱਤੇ। ਬ੍ਰਹਮ-ਹੱਤਿਆ ਦੇ ਕਾਰਨ, ਕੋੜ੍ਹ ਚੱਲ ਪਿਆ। ਮਹਾਭਾਰਤ ਦੀ ਕਥਾ ਸੁਣੀ। ਕੋੜ੍ਹ ਹਟਦਾ ਗਿਆ। ਜਦੋਂ ਇਹ ਸੁਣਿਆ ਕਿ ਭੀਮ ਨੇ ਜੇਹੜੇ ਹਾਥੀ ਆਕਾਸ਼ ਵਿਚ ਸੁੱਟੇ ਸਨ ਅਜੇ ਤਕ ਵਾਪਸ ਨਹੀਂ ਡਿੱਗੇ ਤਾਂ ਜਨਮੇਜੇ ਨੇ ਸ਼ੱਕ ਕੀਤਾ। ਕੋੜ੍ਹ ਅੰਗੂਠੇ ਤੇ ਟਿਕ ਗਿਆ।

SikhNet (Spanish)El rey Yanmella no concibió la Palabra del Shabd del Guru.

ਕਿਉ ਸੁਖੁ ਪਾਵੈ; ਭਰਮਿ ਭੁਲਾਨਿਆ ॥

kiau sukh paavai; bharam bhulaaniaa |

Sant Singh KhalsaDeluded by doubt, how could he find peace?
Manmohan SinghLured by doubt, how could he find peace?
Manmohan Singh (Punjabi)ਸੰਦੇਹ ਵਿੱਚ ਕੁਰਾਹੇ ਪਿਆ ਹੋਇਆ ਉਹ ਆਰਾਮ ਕਿਸ ਤਰ੍ਹਾਂ ਪਾ ਸਕਦਾ ਸੀ।
Fareedkot Teekaਸੁਖ ਕੀ ਪਾ੍ਰਪਤੀ ਨਹੀਂ ਭਈ ਯਾਂ ਤੇ ਭ੍ਰਮ ਮੇਂ ਭੂਲਤਾ ਭਯਾ ਹੈ॥
Prof. Sahib Singhਅਹੰਕਾਰ ਕੇ ਕਾਰਨ) ਭੁਲੇਖੇ ਵਿਚ ਪੈ ਕੇ ਕੁਰਾਹੇ ਪੈ ਗਿਆ, ਫਿਰ ਸੁਖ ਕਿਥੋਂ ਮਿਲੇ ਸੁ?
SikhNet (Spanish)¿Cómo iba a encontrar la paz engañado por la ilusión?

ਇਕੁ ਤਿਲੁ ਭੂਲੇ; ਬਹੁਰਿ ਪਛੁਤਾਨਿਆ ॥੧੦॥

eik til bhoole; bahur pachhutaaniaa |10|

Sant Singh KhalsaMaking a mistake, for even an instant, you shall regret and repent later on. ||10||
Manmohan SinghBy forgetting the Lord, even for an instant man has to repent afterwards.
Manmohan Singh (Punjabi)ਸਾਹਿਬ ਨੂੰ ਇਕ ਮੁਹਤ ਭਰ ਲਈ ਵਿਸਾਰਨ ਕਰ ਕੇ ਇਨਸਾਨ ਮਗਰੋਂ ਪਸਚਾਤਾਪ ਕਰਦਾ ਹੈ।
Fareedkot Teekaਸੰਪਾਇਨ ਕੇ ਕਹਨੇ ਕੋ ਭੂਲ ਕਰ ਬਹੁਤ ਪਛਚਾਤਾਪ ਕਰਨਾ ਪੜਾ॥੧੦॥
Prof. Sahib Singh(ਗੁਰੂ ਨੇ ਸਮਝਾ ਕੇ ਕੋੜ੍ਹ ਦੀ ਭਾਰੀ ਬਿਪਤਾ ਤੋਂ ਬਚਾਣ ਦਾ ਉੱਦਮ ਕੀਤਾ, ਪਰ ਫਿਰ ਭੀ) ਥੋੜਾ ਜਿਤਨਾ ਖੁੰਝ ਗਿਆ, ਤੇ ਮੁੜ ਪਛੁਤਾਇਆ (ਅਹੰਕਾਰ ਬੜੇ ਬੜੇ ਸਿਆਣਿਆਂ ਦੀ ਅਕਲ ਨੂੰ ਚੱਕਰ ਵਿੱਚ ਪਾ ਦੇਂਦਾ ਹੈ) ॥੧੦॥
SikhNet (Spanish)Si uno se olvida del Señor, siquiera por un momento, es arruinado. (10)

ਕੰਸੁ ਕੇਸੁ ਚਾਂਡੂਰੁ ਨ ਕੋਈ ॥

kans kes chaanddoor na koee |

Sant Singh KhalsaKansa the King and his warriors Kays and Chandoor had no equals.
Manmohan SinghKans, Kes and Chandur had no equal.
Manmohan Singh (Punjabi)ਕੰਸ ਕੇਸ ਅਤੇ ਚਾਂਡੂਰ ਦੇ ਤੁੱਲ ਕੋਈ ਨਹੀਂ ਸੀ।
Fareedkot Teekaਕੰਸ ਕੋ ਕੇਸੋਂ ਸੇ ਪਕੜ ਕਰ, ਵਾ ਕੰਸ ਔਰ ਕੇਸੀ ਦੈਈਤ ਕੋ ਤਥਾ ਚੰਡੂਰ ਪਹਿਲਵਾਨ ਕੋ ਮਾਰਾ। (ਨ ਕੋਈ) ਜਿਸ ਕੇ ਤੁਲ ਕੋਊ ਬਲੀ ਨਹੀਂ ਥਾ॥
Prof. Sahib Singhਕੰਸ, ਕੇਸੀ, ਤੇ ਚਾਂਡੂਰ (ਬੜੇ ਬੜੇ ਸੂਰਮੇ ਸਨ, ਸੂਰਮਤਾ ਵਿਚ ਇਹਨਾਂ ਦੇ ਬਰਾਬਰ ਦਾ) ਕੋਈ ਨਹੀਂ ਸੀ।

ਪਦ ਅਰਥ ਕੰਸੁ = ਉਗ੍ਰਸੈਨ ਦਾ ਪੁੱਤਰ, ਕ੍ਰਿਸ਼ਨ ਜੀ ਦਾ ਮਾਮਾ। ਕ੍ਰਿਸ਼ਨ ਜੀ ਦੇ ਹੱਥੋਂ ਮਾਰਿਆ ਗਿਆ।। ਕੇਸੁ = ਕੇਸੀ, ਕੰਸ ਦਾ ਪਹਿਲਵਾਨ। ਕ੍ਰਿਸ਼ਨ ਜੀ ਨੇ ਮਾਰਿਆ ਸੀ।। ਚਾਂਡੂਰੁ = ਕੰਸ ਦਾ ਜੋਧਾ। ਕ੍ਰਿਸ਼ਨ ਜੀ ਨੇ ਮਾਰਿਆ ਸੀ।

SikhNet (Spanish)El rey Kansa y sus guerreros, Kesi y Chandur, no tenían igual;

ਰਾਮੁ. ਨ ਚੀਨਿਆ; ਅਪਨੀ ਪਤਿ ਖੋਈ ॥

raam. na cheeniaa; apanee pat khoee |

Sant Singh KhalsaBut they did not remember the Lord, and they lost their honor.
Manmohan SinghWithout knowing the Omnipresent Lord, they lost their honour.
Manmohan Singh (Punjabi)ਸਰਬ-ਵਿਆਪਕ ਸੁਆਮੀ ਨੂੰ ਜਾਨਣ ਦੇ ਬਗ਼ੈਰ ਉਨ੍ਹਾਂ ਨੇ ਆਪਣੀ ਇੱਜ਼ਤ ਆਬਰੂ ਗੁਆ ਲਈ।
Fareedkot Teekaਉਨੋਂ ਨੇ (ਰਾਮੁ) ਬਲਭਦ੍ਰ ਔਰ ਕ੍ਰਿਸ਼ਨੁ ਕੋ ਈਸਰ ਰੂਪ ਨਹੀਂ ਜਾਨਿਆ, ਯਾਂ ਤੇ ਅਪਨੀ ਪਤਿ ਖੋਈ ਹੈ॥
Prof. Sahib Singh(ਪਰ ਆਪਣੀ ਤਾਕਤ ਦੇ ਅਹੰਕਾਰ ਵਿਚ) ਇਹਨਾਂ ਪਰਮਾਤਮਾ ਦੀ ਲੀਲਾ ਨੂੰ ਨਾਹ ਸਮਝਿਆ ਤੇ ਆਪਣੀ ਇੱਜ਼ਤ ਗਵਾ ਲਈ।
SikhNet (Spanish)pero al no conocer al Señor del Universo fueron deshonrados.

ਬਿਨੁ ਜਗਦੀਸ; ਨ ਰਾਖੈ ਕੋਈ ॥੧੧॥

bin jagadees; na raakhai koee |11|

Sant Singh KhalsaWithout the Lord of the Universe, no one can be saved. ||11||
Manmohan SinghSans the Lord of the Universe, none can save the mortal.
Manmohan Singh (Punjabi)ਆਲਮ ਦੇ ਸੁਆਮੀ ਦੇ ਬਾਝੋਂ ਕੋਈ ਭੀ ਪ੍ਰਾਣੀ ਨੂੰ ਬਚਾ ਨਹੀਂ ਸਕਦਾ।
Fareedkot Teekaਹੇ ਭਾਈ! ਬਿਨਾਂ ਜਗਤ ਕੇ ਈਸ੍ਵਰ ਕੇ ਔਰ ਕੋਈ ਰਛਾ ਨਹੀਂ ਕਰ ਸਕਤਾ ਹੈ॥੧੧॥
Prof. Sahib Singh(ਆਪਣੀ ਤਾਕਤ ਦਾ ਮਾਣ ਕੂੜਾ ਹੈ। ਇਹ ਤਾਕਤ ਕੋਈ ਮਦਦ ਨਹੀਂ ਕਰਦੀ) ਕਰਤਾਰ ਤੋਂ ਬਿਨਾ ਹੋਰ ਕੋਈ (ਕਿਸੇ ਦੀ) ਰੱਖਿਆ ਨਹੀਂ ਕਰ ਸਕਦਾ ॥੧੧॥
SikhNet (Spanish)Sin el Señor del Universo, nadie viene en su auxilio. (11)

ਬਿਨੁ ਗੁਰ; ਗਰਬੁ. ਨ ਮੇਟਿਆ ਜਾਇ ॥

bin gur; garab. na mettiaa jaae |

Sant Singh KhalsaWithout the Guru, pride cannot be eradicated.
Manmohan SinghWithout the Guru, self-conceit cannot be effaced.
Manmohan Singh (Punjabi)ਗੁਰਾਂ ਦੇ ਬਗੈਰ ਸਵੈ-ਹੰਗਤਾ ਮੇਸੀ ਨਹੀਂ ਜਾ ਸਕਦੀ।
Fareedkot Teekaਗੁਰੋਂ ਸੇ ਬਿਨਾਂ ਹੰਕਾਰ ਨਹੀਂ ਮੇਟਿਆ ਜਾਤਾ ਹੈ॥
Prof. Sahib Singh(ਅਹੰਕਾਰ ਬੜਾ ਬਲੀ ਹੈ) ਗੁਰੂ ਦੀ ਸਰਨ ਪੈਣ ਤੋਂ ਬਿਨਾ ਇਸ ਅਹੰਕਾਰ ਨੂੰ (ਅੰਦਰੋਂ) ਮਿਟਾਇਆ ਨਹੀਂ ਜਾ ਸਕਦਾ।
SikhNet (Spanish)Sin el Guru uno no se deshace del orgullo propio;

ਗੁਰਮਤਿ ਧਰਮੁ ਧੀਰਜੁ; ਹਰਿ ਨਾਇ ॥

guramat dharam dheeraj; har naae |

Sant Singh KhalsaFollowing the Guru's Teachings, one obtains Dharmic faith, composure and the Lord's Name.
Manmohan SinghBy Guru's instruction, faith, composure, and God's Name are procured.
Manmohan Singh (Punjabi)ਗੁਰਾਂ ਦੀ ਸਿਖਮਤ ਦੁਆਰਾ ਈਮਾਨ, ਤਸੱਲੀ ਅਤੇ ਵਾਹਿਗੁਰੂ ਦਾ ਨਾਮ ਪ੍ਰਾਪਤ ਹੁੰਦੇ ਹਨ।
Fareedkot Teekaਤਾਂ ਤੇ ਗੁਰੋਂ ਕੀ ਸਿਖ੍ਯਾ ਸੇ ਧਰਮ ਔਰ ਧੀਰਜ ਤਥਾ ਹਰਿ ਨਾਮ ਪ੍ਰਾਪਤਿ ਹੋਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਿੱਖਿਆ ਧਾਰਨ ਕਰਦਾ ਹੈ ਉਹ (ਅਹੰਕਾਰ ਮਿਟਾ ਕੇ) ਧੀਰਜ ਧਾਰਦਾ ਹੈ (ਧੀਰਜ ਬੜਾ ਉੱਚਾ) ਧਰਮ ਹੈ।

ਪਦ ਅਰਥ ਨਾਇ = ਨਾਮ ਵਿਚ ਜੁੜਿਆਂ।

SikhNet (Spanish)a través de la Sabiduría del Guru uno logra alcanzar la Fe, el Contentamiento y el Nombre del Señor.

ਨਾਨਕ ਨਾਮੁ ਮਿਲੈ; ਗੁਣ ਗਾਇ ॥੧੨॥੯॥

naanak naam milai; gun gaae |12|9|

Sant Singh KhalsaO Nanak, singing the Glories of God, His Name is received. ||12||9||
Manmohan SinghNanak, by singing the praises of the Lord, the Name is obtained.
Manmohan Singh (Punjabi)ਨਾਨਕ, ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਨਾਮ ਪ੍ਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰਮੇਸ੍ਵਰ ਕਾ ਨਾਮ ਮਿਲੇ ਔਰ ਤਿਸ ਕੇ ਗੁਣ ਗਾਇਨ ਕਰੀਏ, ਤਬ ਗਰਬ ਕੀ ਨਿਬ੍ਰਿਤੀ ਹੋਤੀ ਹੈ॥੧੨॥੯॥☬ਸਿਧੋਂ ਨੇ ਨਿਜ ਸਿਧੀ ਕੇ ਸੁਖ ਕਥਨ ਕੀਏ, ਤਬ ਸ੍ਰੀ ਗੁਰੂ ਜੀ ਮਾਇਕੀ ਪਦਾਰਥੋਂ ਕਾ ਨਿਖੇਧ ਕਰਤੇ ਹੂਏ ਪਰਮੇਸ੍ਵਰ ਆਗੇ ਬੇਨਤੀ ਕਰਤੇ ਹੈਂ ਔਰ ਸਿਧੋਂ ਕੇ ਪ੍ਰਸ਼ਨ ਕਾ ਉੱਤਰ ਦੇਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੀ ਸਿੱਖਿਆ ਤੇ ਤੁਰਿਆਂ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ, ਤੇ ਜੀਵ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ ॥੧੨॥੯॥
SikhNet (Spanish)Entregándose a la Alabanza del Señor, Nanak también ha tomado Conciencia de la Esencia del Naam, el Nombre.(12-9)

Open this shabad (39 lines, Angs 224-225) →

Shabad Guru Nanak Dev Ji Raag Gauree

ਗਉੜੀ ਮਹਲਾ ੧ ॥

gaurree mahalaa 1 |

Sant Singh KhalsaGauree, First Mehl:
Manmohan SinghGauri 1st Guru.
Manmohan Singh (Punjabi)ਗਊੜੀ ਪਾਤਸ਼ਾਹੀ ਪਹਿਲੀ।
SikhNet (Spanish)Gauri, Mejl Guru Nanak, Primer Canal Divino.

ਚੋਆ ਚੰਦਨੁ; ਅੰਕਿ ਚੜਾਵਉ ॥

choaa chandan; ank charraavau |

Sant Singh KhalsaI may anoint my limbs with sandalwood oil.
Manmohan SinghIf my apple otto of aloe wood and sandal to my body limbs,
Manmohan Singh (Punjabi)ਮੈਂ ਅਗਰ ਤੇ ਚੰਨਣ ਦਾ ਅਤਰ ਆਪਣੀ ਦੇਹਿ ਦੇ ਅੰਗਾਂ ਨੂੰ ਮਲਾਂ।
Fareedkot Teekaਚੰਦਨਾਦਿ ਚੋਆ ਅੰਗ ਮੇਂ ਲਗਾਵੋ, ਸਾਧਾਰਨ ਬਸਤ੍ਰੋਂ ਕੋ ਸਦਾ ਪਹਿਰ ਕਰ ਹੰਢਾਵੋ॥
Prof. Sahib Singhਜੇ ਮੈਂ ਅਤਰ ਅਤੇ ਚੰਦਨ ਆਪਣੇ ਸਰੀਰ ਉਤੇ ਲਾ ਲਵਾਂ,

ਪਦ ਅਰਥ ਚੋਆ = ਅਤਰ। ਅੰਕਿ = ਸਰੀਰ ਉਤੇ। ਚੜਾਵਉ = (ਜੇ) ਮੈਂ ਲਾ ਲਵਾਂ।

SikhNet (Spanish)Aunque uno use perfume

ਪਾਟ ਪਟੰਬਰ; ਪਹਿਰਿ ਹਢਾਵਉ ॥

paatt pattanbar; pahir hadtaavau |

Sant Singh KhalsaI may dress up and wear silk and satin clothes.
Manmohan SinghI may wear and carry on my body silk and silk clothes,
Manmohan Singh (Punjabi)ਆਪਣੀ ਦੇਹਿ ਨੂੰ ਰੇਸ਼ਮ ਅਤੇ ਰੇਸ਼ਮੀ ਬਸਤਰ ਪਾਵਾਂ ਓਢਾਂ।
Fareedkot Teekaਔਰ ਰੇਸ਼ਮੀ ਆਦਿਕ ਬਸਤ੍ਰੋਂ ਕੋ ਸਮੈ ਪਰ ਪਹਰੂੰ॥
Prof. Sahib Singhਜੇ ਮੈਂ ਰੇਸ਼ਮ ਰੇਸ਼ਮੀ ਕੱਪੜੇ ਪਹਿਨ ਕੇ ਹੰਢਾਵਾਂ,

ਪਦ ਅਰਥ ਪਾਟ = ਪੱਟ, ਰੇਸ਼ਮ। ਪਟੰਬਰ = ਪੱਟ ਦੇ ਅੰਬਰ। ਅੰਬਰ = ਕੱਪੜੇ। ਪਹਿਰਿ = ਪਹਿਨ ਕੇ।

SikhNet (Spanish)y se vista de seda, sin el Señor,

ਬਿਨੁ ਹਰਿ ਨਾਮ; ਕਹਾ ਸੁਖੁ ਪਾਵਉ ॥੧॥

bin har naam; kahaa sukh paavau |1|

Sant Singh KhalsaBut without the Lord's Name, where would I find peace? ||1||
Manmohan SinghWithout God's Name, where can I find peace?
Manmohan Singh (Punjabi)ਰਬ ਦੇ ਨਾਮ ਦੇ ਬਗੈਰ ਮੈਂ ਕਿਥੇ ਆਰਾਮ ਪਾ ਸਕਦਾ ਹਾਂ?
Fareedkot Teekaਹੇ ਹਰੀ! ਤਾਂ ਵੀ ਤੇਰੇ ਨਾਮ ਸੇ ਬਿਨਾਂ ਕੈਸੇ ਸੁਖ ਪਾਵੋਂ, ਭਾਵ ਸਭ ਪਦਾਰਥ ਨਾਮ ਜਪੇ ਬਿਨਾਂ ਦੁਖ ਰੂਪ ਹੈਂ॥੧॥
Prof. Sahib Singh(ਫਿਰ ਭੀ) ਜੇ ਮੈਂ ਪਰਮਾਤਮਾ ਦੇ ਨਾਮ ਤੋਂ ਸੁੰਞਾ ਹਾਂ, ਤਾਂ ਕਿਤੇ ਭੀ ਮੈਨੂੰ ਸੁਖ ਨਹੀਂ ਮਿਲ ਸਕਦਾ ॥੧॥

ਪਦ ਅਰਥ ਪਾਵਉ = ਪਾਵਉਂ, ਮੈਂ ਪਾ ਸਕਦਾ ਹਾਂ ॥੧॥

SikhNet (Spanish)¿en dónde encontrará la Paz? (1)

ਕਿਆ ਪਹਿਰਉ; ਕਿਆ ਓਢਿ ਦਿਖਾਵਉ ॥

kiaa pahirau; kiaa odt dikhaavau |

Sant Singh KhalsaSo what should I wear? In what clothes should I display myself?
Manmohan SinghWhat should I wear and in what dress should I show myself?
Manmohan Singh (Punjabi)ਮੈਂ ਕੀ ਪਹਿਨਾਂ ਅਤੇ ਕਿਹੜੀ ਪੁਸ਼ਾਕ ਵਿੱਚ ਆਪਣੇ ਆਪ ਨੂੰ ਜ਼ਾਹਰ ਕਰਾਂ?
Fareedkot Teeka(ਕਿਆ ਪਹਿਰਉ) ਭੂਖਣ ਆਦਿਕੋਂ ਕਾ ਪਹਿਰਨਾ ਕਿਆ ਹੈ ਔਰ ਕਿਆ ਸੁੰਦਰ ਬਸਤ੍ਰੋਂ ਕੋ ਓਢਨ ਕਰ ਕੇ ਦਿਖਾਵੋਂ॥
Prof. Sahib Singhਵਧੀਆ ਵਧੀਆ ਕੱਪੜੇ ਪਹਿਨਣ ਤੇ ਪਹਿਨ ਕੇ ਦੂਜਿਆਂ ਨੂੰ ਵਿਖਾਲਣ ਦਾ ਕੀਹ ਲਾਭ ਹੈ?

ਪਦ ਅਰਥ ਕਿਆ ਪਹਿਰਉ = ਵਧੀਆ ਕੱਪੜੇ ਪਹਿਨਣ ਦਾ ਕੀਹ ਲਾਭ? ਓਢਿ = ਪਹਿਨ ਕੇ।

SikhNet (Spanish)¿Por qué te enorgulleces de tu ropa fina?

ਬਿਨੁ ਜਗਦੀਸ; ਕਹਾ ਸੁਖੁ ਪਾਵਉ ॥੧॥ ਰਹਾਉ ॥

bin jagadees; kahaa sukh paavau |1| rahaau |

Sant Singh KhalsaWithout the Lord of the Universe, how can I find peace? ||1||Pause||
Manmohan SinghWithout the World-Lord, how can I obtain comfort? Pause.
Manmohan Singh (Punjabi)ਸ੍ਰਿਸ਼ਟੀ ਦੇ ਸੁਆਮੀ ਦੇ ਬਾਝੋਂ ਮੈਂ ਠੰਢ-ਚੈਨ ਨੂੰ ਕਿਸ ਤਰ੍ਹਾਂ ਪ੍ਰਾਪਤ ਹੋਵਾਂਗਾ?
Fareedkot Teekaਹੇ ਜਗਦੀਸ! ਤੇਰੇ ਬਿਨਾ ਸੁਖ ਕੋ ਕੈਸੇ ਪ੍ਰਾਪਤਿ ਹੋਵਾਂਗਾ॥੧॥ ਰਹਾਉ ॥
Prof. Sahib Singhਪਰਮਾਤਮਾ (ਦੇ ਚਰਨਾਂ ਵਿਚ ਜੁੜਨ) ਤੋਂ ਬਿਨਾ ਸੁਖ ਹੋਰ ਕਿਤੇ ਭੀ ਨਹੀਂ ਮਿਲ ਸਕਦਾ ਹੈ ॥੧॥ ਰਹਾਉ ॥

ਪਦ ਅਰਥ ਜਗਦੀਸ = ਜਗਤ ਦਾ ਮਾਲਕ ॥੧॥ ਰਹਾਉ ॥

SikhNet (Spanish)Sin el Señor del Universo, no tendrás ninguna satisfacción. (1-Pausa)

ਕਾਨੀ ਕੁੰਡਲ; ਗਲਿ ਮੋਤੀਅਨ ਕੀ ਮਾਲਾ ॥

kaanee kunddal; gal moteean kee maalaa |

Sant Singh KhalsaI may wear ear-rings, and a pearl necklace around my neck;
Manmohan SinghI may have rings in mine ears and a necklace of pearls around my neck.
Manmohan Singh (Punjabi)ਮੇਰੇ ਕੰਨੀ ਮੂਰਕੀਆਂ ਹੋਣ ਅਤੇ ਗਲ ਉਦਾਲੇ ਹੀਰਿਆਂ ਦਾ ਹਾਰ।
Fareedkot Teekaਕਾਨੋਂ ਮੇਂ ਕੁੰਡਲ ਅਰ ਗਲ ਮੇਂ ਮੋਤੀਆਂ ਕੀ ਮਾਲਾ ਪਹਿਰੋਂ॥
Prof. Sahib Singhਜੇ ਮੈਂ ਆਪਣੇ ਕੰਨਾਂ ਵਿਚ ਕੁੰਡਲ ਪਾ ਲਵਾਂ, ਗਲ ਵਿਚ ਮੋਤੀਆਂ ਦੀ ਮਾਲਾ ਪਾ ਲਵਾਂ,

ਪਦ ਅਰਥ ਕਾਨੀ = ਕੰਨਾਂ ਵਿਚ। ਗਲਿ = ਗਲ ਵਿਚ।

SikhNet (Spanish)Los rizos del cabello adornan su cara, y las perlas su cuello,

ਲਾਲ ਨਿਹਾਲੀ; ਫੂਲ ਗੁਲਾਲਾ ॥

laal nihaalee; fool gulaalaa |

Sant Singh Khalsamy bed may be adorned with red blankets, flowers and red powder;
Manmohan SinghI my have red coverlet, flowers and red powder.
Manmohan Singh (Punjabi)ਮੇਰੇ ਪਾਸ ਸੂਹਾ ਪਲੰਘ-ਪੋਸ਼, ਪੁਸ਼ਪ ਅਤੇ ਸੂਹਾ ਧੂੜਾ ਹੋਵੇ।
Fareedkot Teekaਅਰੁ ਸੇਜ ਪਰ ਸੂਹੇ ਰੰਗ ਕੀ (ਨਿਹਾਲੀ) ਤੁਲਾਈ ਵਿਛੀ ਹੋਵੈ, ਪੁਨਾ ਗੁਲਾਬਾਦਿਕੋਂ ਕੇ ਫੁਲ ਬਿਛਾਵੌਂ॥
Prof. Sahib Singhਮੇਰੀ ਲਾਲ ਰੰਗ ਦੀ ਤੁਲਾਈ ਉਤੇ ਗੁਲਾਲ ਫੁੱਲ (ਖਿਲਰੇ ਹੋਏ) ਹੋਣ,

ਪਦ ਅਰਥ ਲਾਲ ਨਿਹਾਲੀ = ਲਾਲ ਰੰਗ ਦੀ ਤੁਲਾਈ। ਫੂਲ ਗੁਲਾਲਾ = ਗੁਲ ਲਾਲਾ (ਦੇ) ਫੁੱਲ।

SikhNet (Spanish)hay rosas rojas esparcidas en su lecho, pero,

ਬਿਨੁ ਜਗਦੀਸ; ਕਹਾ ਸੁਖੁ ਭਾਲਾ ॥੨॥

bin jagadees; kahaa sukh bhaalaa |2|

Sant Singh Khalsabut without the Lord of the Universe, where can I search for peace? ||2||
Manmohan SinghSans the Master of the Universe, Where can I search for happiness?
Manmohan Singh (Punjabi)ਸ੍ਰਿਸ਼ਟੀ ਦੇ ਮਾਲਕ ਦੇ ਬਗੈਰ, ਮੈਂ ਖੁਸ਼ੀ ਕਿੱਥੇ ਲੱਭ ਸਕਦਾ ਹਾਂ?
Fareedkot Teekaਪਰੰਤੂ ਹੇ ਪਰਮੇਸ੍ਵਰ! ਤੇਰੇ ਬਿਨਾ ਸੁਖ ਕਹਾਂ ਭਾਲੂੰ॥੨॥
Prof. Sahib Singh(ਫਿਰ ਭੀ) ਪਰਮਾਤਮਾ ਦੇ ਸਿਮਰਨ ਤੋਂ ਬਿਨਾ ਮੈਂ ਕਿਤੇ ਭੀ ਸੁਖ ਨਹੀਂ ਲੱਭ ਸਕਦਾ ॥੨॥
SikhNet (Spanish)¿en dónde encontrará la Paz sin el Señor (2)

ਨੈਨ ਸਲੋਨੀ; ਸੁੰਦਰ ਨਾਰੀ ॥

nain salonee; sundar naaree |

Sant Singh KhalsaI may have a beautiful woman with fascinating eyes;
Manmohan SinghI my have beautiful lady with fascinating eyes.
Manmohan Singh (Punjabi)ਮੇਰੇ ਕੋਲ ਮੋਹਨੀਆਂ ਅੱਖਾਂ ਵਾਲੀ ਰੂਪਵੰਤੀ ਇਸਤਰੀ ਹੋਵੇ।
Fareedkot Teekaਸੁੰਦਰ ਨੇਤ੍ਰੋਂ ਵਾਲੀ ਅਤੀ ਸੁੰਦਰ ਇਸਤ੍ਰੀ ਘਰ ਮੇਂ ਹੋ॥
Prof. Sahib Singhਜੇ ਸੋਹਣੀਆਂ ਅੱਖਾਂ ਵਾਲੀ ਸੁੰਦਰ ਮੇਰੀ ਇਸਤ੍ਰੀ ਹੋਵੇ,

ਪਦ ਅਰਥ ਨੈਨ = ਅੱਖਾਂ। ਸਲੋਨੀ = ਸੋਹਣੇ ਲੋਇਣਾਂ ਵਾਲੀ, ਸੋਹਣੀਆਂ ਅੱਖਾਂ ਵਾਲੀ।

SikhNet (Spanish)Los bellos ojos de tu esposa

ਖੋੜ ਸੀਗਾਰ ਕਰੈ; ਅਤਿ ਪਿਆਰੀ ॥

khorr seegaar karai; at piaaree |

Sant Singh Khalsashe may decorate herself with the sixteen adornments, and make herself appear gorgeous.
Manmohan SinghShe may make sixteen Kinds of decoration and render herself exceedingly lovely.
Manmohan Singh (Punjabi)ਉਹ ਸੋਲਾਂ ਪਰਕਾਰ ਦਾ ਹਾਰਸ਼ਿੰਗਾਰ ਲਾਵੇ ਅਤੇ ਆਪਣੇ ਆਪ ਨੂੰ ਪਰਮ ਮਨ ਮੋਹ ਲੈਣ ਵਾਲੀ ਬਣਾ ਲਵੇ।
Fareedkot Teekaਅਤੀ ਪਿਆਰ ਸੋ ਸੋਲਾਂ ਸਿੰਗਾਰ ਕਰੇ॥
Prof. Sahib Singhਉਹ ਸੋਲਾਂ ਕਿਸਮਾਂ ਦੇ ਹਾਰ-ਸ਼ਿੰਗਾਰ ਕਰਦੀ ਹੋਵੇ, ਤੇ ਮੈਨੂੰ ਬਹੁਤ ਪਿਆਰੀ ਲੱਗਦੀ ਹੋਵੇ;

ਪਦ ਅਰਥ ਖੋੜ = ਸੋਲਾਂ।

SikhNet (Spanish)y sus innumerables adornos,

ਬਿਨੁ ਜਗਦੀਸ ਭਜੇ; ਨਿਤ ਖੁਆਰੀ ॥੩॥

bin jagadees bhaje; nit khuaaree |3|

Sant Singh KhalsaBut without meditating on the Lord of the Universe, there is only continual suffering. ||3||
Manmohan SinghWithout meditating on the World-Master one is ever distressed and bothered.
Manmohan Singh (Punjabi)ਜਹਾਨ ਦੇ ਮਾਲਕ ਦਾ ਆਰਾਧਨ ਕਰਨ ਬਗੈਰ ਇਨਸਾਨ ਸਦੀਵ ਹੀ ਖੱਜਲ-ਖੁਆਰ ਹੁੰਦਾ ਹੈ।
Fareedkot Teekaਪਰ ਪਰਮੇਸ੍ਵਰ ਕੇ ਭਜਨ ਸੇ ਬਿਨਾ ਨਿਤ ਹੀ ਖੁਆਰੀ ਹੋਤੀ ਹੈ॥੩॥
Prof. Sahib Singh(ਫਿਰ ਭੀ) ਜਗਤ ਦੇ ਮਾਲਕ ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਸਦਾ ਖ਼ੁਆਰੀ ਹੀ ਹੁੰਦੀ ਹੈ ॥੩॥

ਪਦ ਅਰਥ ਬਿਨੁ ਭਜੇ = ਸਿਮਰਨ ਤੋਂ ਬਿਨਾ ॥੩॥

SikhNet (Spanish)todo se desperdicia si no habita en el Señor. (3)

ਦਰ ਘਰ ਮਹਲਾ; ਸੇਜ ਸੁਖਾਲੀ ॥

dar ghar mahalaa; sej sukhaalee |

Sant Singh KhalsaIn his hearth and home, in his palace, upon his soft and comfortable bed,
Manmohan SinghIn his hearth and home and palace comfortable couch,
Manmohan Singh (Punjabi)ਆਪਣੇ ਘਰ ਬੂਹੇ ਤੇ ਮੰਦਰ ਅੰਦਰ ਬੰਦੇ ਕੋਲ ਆਰਾਮ-ਦਿਹ ਪਲੰਘ ਹੋਣ।
Fareedkot Teekaਘਰੋਂ ਕੇ (ਦਰ) ਬੀਚ (ਮਹਲਾ) ਸੁੰਦ੍ਰ ਇਸਤ੍ਰੀਆਂ ਸੁਖ ਵਾਰੀ ਸੇਹਜਾ ਬਿਛਾਇ ਕਰ ਬੈਠ ਰਹੀ ਹੈਂ॥
Prof. Sahib Singhਜੇ ਮੇਰੇ ਪਾਸ ਵੱਸਣ ਲਈ ਮਹਲ-ਮਾੜੀਆਂ ਹੋਣ, ਸੁਖ ਦੇਣ ਵਾਲਾ ਮੇਰਾ ਪਲੰਘ ਹੋਵੇ,

ਪਦ ਅਰਥ ਮਹਲਾ = ਮਹਲ-ਮਾੜੀਆਂ। ਸੁਖਾਲੀ = ਸੁਖ ਦੇਣ ਵਾਲੀ।

SikhNet (Spanish)Uno podrá vivir en un palacio y disfrutar de los placeres de la alcoba;

ਅਹਿਨਿਸਿ; ਫੂਲ ਬਿਛਾਵੈ ਮਾਲੀ ॥

ahinis; fool bichhaavai maalee |

Sant Singh Khalsaday and night, the flower-girls scatter flower petals;
Manmohan SinghDay and night the flower-girls may scatter flowers thereon.
Manmohan Singh (Punjabi)ਦਿਨ ਰੈਣ ਮਾਲਣ ਉਸ ਉਤੇ ਪੁਸ਼ਪ ਖਿਲਾਰਦੀ ਹੋਵੇ।
Fareedkot Teekaਰਾਤ ਦਿਨੇ ਮਾਲੀ ਫੁਲੋਂ ਕੇ ਬਿਛਾਉਨੇ ਕਰਤਾ ਹੈ॥
Prof. Sahib Singhਉਸ ਉਤੇ ਮਾਲੀ ਦਿਨ ਰਾਤ ਫੁੱਲ ਵਿਛਾਂਦਾ ਰਹੇ,

ਪਦ ਅਰਥ ਅਹਿ = ਦਿਨ। ਨਿਸਿ = ਰਾਤ।

SikhNet (Spanish)el jardinero podrá llenar de flores su aposento,

ਬਿਨੁ ਹਰਿ ਨਾਮ; ਸੁ ਦੇਹ ਦੁਖਾਲੀ ॥੪॥

bin har naam; su deh dukhaalee |4|

Sant Singh Khalsabut without the Lord's Name, the body is miserable. ||4||
Manmohan SinghWithout God's Name his body shall be miserable.
Manmohan Singh (Punjabi)ਰੱਬ ਦੇ ਨਾਮ ਬਗ਼ੈਰ ਉਸਦਾ ਸਰੀਰ ਦੁਖੀ ਹੋਵੇਗਾ।
Fareedkot Teekaਪਰ ਹਰੀ ਕੇ ਨਾਮ ਬਿਨਾ ਦੇਹ ਦੁਖੋਂ ਕੋ ਪ੍ਰਾਪਤਿ ਹੋਤੀ ਹੈ॥੪॥
Prof. Sahib Singh(ਫਿਰ ਭੀ) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਹ ਸਰੀਰ ਦੁੱਖਾਂ ਦਾ ਘਰ ਹੀ ਬਣਿਆ ਰਹਿੰਦਾ ਹੈ ॥੪॥

ਪਦ ਅਰਥ ਦੁਖਾਲੀ = ਦੁੱਖਾਂ ਦਾ ਘਰ ॥੪॥

SikhNet (Spanish)pero sin el Nombre del Señor, el cuerpo se llena de dolor. (4)

ਹੈਵਰ ਗੈਵਰ; ਨੇਜੇ ਵਾਜੇ ॥

haivar gaivar; neje vaaje |

Sant Singh KhalsaHorses, elephants, lances, marching bands,
Manmohan SinghExcellent horses, fine elephants, lances, musical band,
Manmohan Singh (Punjabi)ਵਧੀਆ ਕੋਤਲ, ਉਮਦਾ ਹਾਥੀ, ਬਰਛੇ, ਸੰਗੀਤਕ ਬੈਂਡ,
Fareedkot Teekaਸ੍ਰੇਸਟ ਘੋੜੇ ਪੁਨਾ ਸ੍ਰੇਸਟ ਹਸਤੀ ਤਥਾ ਨੇਜੇ ਝੂਲਤੇ ਹੈਂ ਔਰ ਸੁੰਦਰ ਬਾਜੇ ਬਜਤੇ ਹੈਂ॥
Prof. Sahib Singhਜੇ ਮੇਰੇ ਪਾਸ ਵਧੀਆ ਘੋੜੇ ਵਧੀਆ ਹਾਥੀ ਹੋਣ, ਨੇਜ਼ਾ-ਬਰਦਾਰ ਫ਼ੌਜਾਂ ਹੋਣ, ਫ਼ੌਜੀ ਵਾਜੇ ਵੱਜਦੇ ਹੋਣ,

ਪਦ ਅਰਥ ਹੈਵਰ = {ਹਯ = ਵਰ} ਵਧੀਆ ਘੋੜੇ। ਗੈਵਰ {ਗਜ = ਵਰ} ਵਧੀਆ ਹਾਥੀ।

SikhNet (Spanish)Los caballos de carrera, los elefantes, los estandartes, las bandas,

ਲਸਕਰ ਨੇਬ; ਖਵਾਸੀ ਪਾਜੇ ॥

lasakar neb; khavaasee paaje |

Sant Singh Khalsaarmies, standard bearers, royal attendants and ostentatious displays
Manmohan Singharmies, mace bearers, royal attendants and ostentations,
Manmohan Singh (Punjabi)ਫ਼ੌਜਾਂ, ਚੋਬਦਾਰ, ਪਾਤਸ਼ਾਹੀ ਅਹਿਲਕਾਰ ਅਤੇ ਕੂੜੇ ਅਡੰਬਰ,
Fareedkot Teeka(ਲਸਕਰ) ਸੈਨਾ ਭੀ ਹੈ (ਨੇਬ) ਚੋਬਦਾਰ ਖੜੇ ਹੈਂ ਔਰ (ਖਵਾਸੀ) ਨਫਰ ਹਾਜਰ ਹੈਂ॥
Prof. Sahib Singhਲਸ਼ਕਰ ਹੋਣ, ਨਾਇਬ ਹੋਣ, ਸ਼ਾਹੀ ਨੌਕਰ ਹੋਣ, ਇਹ ਸਾਰਾ ਵਿਖਾਵਾ ਹੋਵੇ,

ਪਦ ਅਰਥ ਨੇਬ = ਨਾਇਬ। ਖਵਾਸੀ = ਸ਼ਾਹੀ ਨੌਕਰ। ਪਾਜੇ = ਪਾਜ, ਵਿਖਾਵਾ।

SikhNet (Spanish)os ejércitos, los sirvientes reales,

ਬਿਨੁ ਜਗਦੀਸ; ਝੂਠੇ ਦਿਵਾਜੇ ॥੫॥

bin jagadees; jhootthe divaaje |5|

Sant Singh Khalsa- without the Lord of the Universe, these undertakings are all useless. ||5||
Manmohan Singhwithout the Lord of the world vain are these undertakings
Manmohan Singh (Punjabi)ਸ੍ਰਿਸ਼ਟੀ ਦੇ ਸੁਆਮੀ ਦੇ ਬਾਝੋਂ ਇਹ ਕਾਰ ਵਿਹਾਰ ਫ਼ਜ਼ੂਲ ਹਨ।
Fareedkot Teekaਪਰੰਤੂ ਝੂਠੇ ਪਾਜ ਹੈਂ ਵਾ (ਪਾਜੇ) ਦਾਸ ਹੈਂ। ਯਹ ਸਭ ਪਰਮੇਸਰ ਸੇ ਬਿਨਾ ਝੂਠੇ (ਦਿਵਾਜੇ) ਦਾਵੇ ਹੈਂ ਵਾ ਦਿਖਲਾਵੇ ਹੈਂ॥੫॥
Prof. Sahib Singh(ਫਿਰ ਭੀ) ਜਗਤ ਦੇ ਮਾਲਕ ਪਰਮਾਤਮਾ ਦਾ ਸਿਮਰਨ ਕਰਨ ਤੋਂ ਬਿਨਾ ਇਹ (ਤਾਕਤ ਦੇ) ਵਿਖਾਵੇ ਨਾਸਵੰਤ ਹੀ ਹਨ ॥੫॥

ਪਦ ਅਰਥ ਦਿਵਾਜੇ = ਵਿਖਾਵੇ ॥੫॥

SikhNet (Spanish)y otros tipos de fanfarria, todos éstos, sin el Señor, son espectáculos vacíos.(5)

ਸਿਧੁ ਕਹਾਵਉ; ਰਿਧਿ ਸਿਧਿ ਬੁਲਾਵਉ ॥

sidh kahaavau; ridh sidh bulaavau |

Sant Singh KhalsaHe may be called a Siddha, a man of spiritual perfection, and he may summon riches and supernatural powers;
Manmohan SinghI may be called a man of miracle and may summon riches, and super-natural powers,
Manmohan Singh (Punjabi)ਮੈਂ ਕਰਾਮਾਤੀ ਬੰਦਾ ਅਖਵਾਵਾਂ ਅਤੇ ਧਨ-ਦੌਲਤ ਤੇ ਗ਼ੈਬੀ ਸ਼ਕਤੀਆਂ ਨੂੰ ਆਪਣੇ ਕੋਲ ਸੱਦ ਲਵਾਂ।
Fareedkot Teekaਸਿਧ ਕਹਾਵਉ ਰਿਧੀਓਂ ਸਿਧੀਓਂ ਕੋ ਪਾਸ ਬੁਲਾਇ ਲੇਵੋਂ, ਭਾਵ ਏਹ ਕਿ ਵਸ ਕਰ ਲੇਵੋਂ॥
Prof. Sahib Singhਜੇ ਮੈਂ (ਆਪਣੇ ਆਪ ਨੂੰ) ਕਰਾਮਾਤੀ ਸਾਧੂ ਅਖਵਾ ਲਵਾਂ (ਜਦੋਂ ਚਾਹਾਂ) ਕਰਾਮਾਤੀ ਤਾਕਤਾਂ ਨੂੰ (ਆਪਣੇ ਪਾਸ) ਸੱਦ ਸਕਾਂ,

ਪਦ ਅਰਥ ਸਿਧੁ = ਕਰਾਮਾਤੀ ਜੋਗੀ। ਕਹਾਵਉ = ਕਹਾਵਉਂ; ਜੇ ਮੈਂ ਅਖਵਾਵਾਂ। ਰਿਧਿ ਸਿਧਿ = ਕਰਾਮਾਤੀ ਤਾਕਤਾਂ।

SikhNet (Spanish)Uno podrá llamarse un adepto y demostrar el poder de hacer milagros;

ਤਾਜ ਕੁਲਹ; ਸਿਰਿ ਛਤ੍ਰੁ ਬਨਾਵਉ ॥

taaj kulah; sir chhatru banaavau |

Sant Singh Khalsahe may place a crown upon his head, and carry a royal umbrella;
Manmohan SinghFor my head I may make a crown, a regal hat and a royal umbrella,
Manmohan Singh (Punjabi)ਆਪਣੇ ਸੀਸ ਲਈ ਮੈਂ ਰਾਜਸੀ ਮੁਕਟ, ਸ਼ਾਹਾਨਾ ਟੋਪ ਅਤੇ ਪਾਤਸ਼ਾਹੀ ਸਰਗਸ਼ਤ ਬਣਵਾ ਲਵਾਂ।
Fareedkot Teekaਸਿਰ ਪਰ (ਤਾਜ ਕੁਲਹ) ਪਾਤਸ਼ਾਹੀ ਟੋਪੀ ਰਖੂੰ, ਵਾ ਤਾਜੁ ਮੁਕਟ ਕੁਲਹ ਟੋਪੀ ਔਰ ਛਤ੍ਰ ਫਿਰਾਊਂ॥
Prof. Sahib Singhਮੇਰੇ ਸਿਰ ਉਤੇ ਤਾਜ ਦੀ ਟੋਪੀ ਹੋਵੇ, ਮੈਂ ਆਪਣੇ ਸਿਰ ਉਤੇ (ਸ਼ਾਹੀ) ਛਤਰ ਝੁਲਾ ਸਕਾਂ,

ਪਦ ਅਰਥ ਕੁਲਹ = ਟੋਪੀ। ਸਿਰਿ = ਸਿਰ ਉਤੇ।

SikhNet (Spanish)podrá ponerse una corona y tener sirvientes que le muevan el abanico,

ਬਿਨੁ ਜਗਦੀਸ; ਕਹਾ ਸਚੁ ਪਾਵਉ ॥੬॥

bin jagadees; kahaa sach paavau |6|

Sant Singh Khalsabut without the Lord of the Universe, where can Truth be found? ||6||
Manmohan SinghBut without the Lord of the Universe, where can I find true happiness?
Manmohan Singh (Punjabi)ਪ੍ਰੰਤੂ ਆਲਮ ਦੇ ਸੁਆਮੀ ਦੇ ਬਗੈਰ ਮੈਂ ਕਿੱਥੇ ਸੱਚੀ ਖੁਸ਼ੀ ਪਾ ਸਕਦਾ ਹਾਂ?
Fareedkot Teekaਪਰ ਹੇ ਜਗਤ ਈਸ੍ਵਰ! ਤੇਰੇ ਸੇ ਬਿਨਾ ਕਹਾਂ (ਸਚੁ) ਸੁਖ ਪਾਵਉਂ॥੬॥
Prof. Sahib Singh(ਫਿਰ ਭੀ) ਜਗਤ ਦੇ ਮਾਲਕ ਪ੍ਰਭੂ ਦੇ ਸਿਮਰਨ ਤੋਂ ਬਿਨਾ ਸਦਾ ਟਿਕੀ ਰਹਿਣ ਵਾਲੀ (ਆਤਮਕ) ਤਾਕਤ ਕਿਤੋਂ ਨਹੀਂ ਹਾਸਲ ਕਰ ਸਕਦਾ ॥੬॥

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ (ਰਾਜ-ਭਾਗ) ॥੬॥

SikhNet (Spanish)pero, ¿dónde va a encontrar la Verdad sin el Señor? (6)

ਖਾਨੁ ਮਲੂਕੁ; ਕਹਾਵਉ ਰਾਜਾ ॥

khaan malook; kahaavau raajaa |

Sant Singh KhalsaHe may be called an emperor, a lord, and a king;
Manmohan SinghI may be styled a Lord, an emperor and a king,
Manmohan Singh (Punjabi)ਮੈਂ ਸਰਦਾਰ, ਸ਼ਹਿਨਸ਼ਾਹ ਅਤੇ ਪਾਤਸ਼ਾਹ ਕਰ ਕੇ ਸੱਦਿਆਂ ਜਾਂਦਾ ਹੋਵਾਂ।
Fareedkot Teekaਅਲਪ ਗ੍ਰਾਮੋਂ ਵਾਲਾ ਖਾਨ ਤਾਸੋਂ ਅਧਿਕ ਰਾਜ ਵਾਲਾ ਰਾਜਾ ਬਨੂੰ, ਵਾ ਅਤੀ ਦੇਸ ਵਾਨ (ਮਲੂਕੁ) ਪਾਤਸਾਹ ਕਹਾਵੋਂ॥
Prof. Sahib Singhਜੇ ਮੈਂ ਆਪਣੇ ਆਪ ਨੂੰ ਖ਼ਾਨ ਅਖਵਾ ਲਵਾਂ, ਬਾਦਸ਼ਾਹ ਕਹਾ ਲਵਾਂ, ਰਾਜਾ ਸਦਵਾ ਲਵਾਂ,

ਪਦ ਅਰਥ ਮਲੂਕੁ = ਬਾਦਸ਼ਾਹ।

SikhNet (Spanish)Aun siendo un gran jefe o un rey,

ਅਬੇ ਤਬੇ; ਕੂੜੇ ਹੈ ਪਾਜਾ ॥

abe tabe; koorre hai paajaa |

Sant Singh Khalsahe may give orders - "Do this now, do this then" - but this is a false display.
Manmohan SinghI may arrogantly say "now and then" to others. But all this is a false display.
Manmohan Singh (Punjabi)ਹੰਕਾਰ ਅੰਦਰ ਮੈਂ ਹੋਰਨਾਂ ਨੂੰ "ਹਮਕੀ ਤੁਮਕੀ" ਕਰਾਂ, ਪਰ ਇਹ ਸਾਰਾ ਕੁਛ ਝੂਠਾ ਦਿਖਾਵਾ ਹੈ।
Fareedkot Teekaਐਸੇ ਹੁਕਮ ਕਰੂੰ, '(ਅਬੇ) ਅਰੇ ਮੂਰਖ ਉਸੀ ਸਮੇਂ ਕਿਉਂ ਨਹੀਂ ਤੂੰ ਹਾਜਰ ਹੂਆ ਜਬ ਹਮਨੇ ਬੁਲਾਇਆ ਥਾ' ਐਸੇ ਭੀ ਕਰੂੰ, ਵਾ (ਅਬੇ) ਵਰਤਮਾਨ ਔਰ (ਤਬੇ) ਅੰਤ ਕੋ, ਪਰ ਯਹ ਸਬ (ਕੂੜੇ) ਝੂਠੇ ਪਾਜ ਹੈਂ॥
Prof. Sahib Singhਨੌਕਰਾਂ ਚਾਕਰਾਂ ਨੂੰ ਝਿੜਕਾਂ ਭੀ ਦੇ ਸਕਾਂ, (ਤਾਕਤ ਦਾ ਇਹ ਸਾਰਾ) ਵਿਖਾਵਾ ਨਾਸ ਹੋ ਜਾਣ ਵਾਲਾ ਹੈ।

ਪਦ ਅਰਥ ਅਬੇ ਤਬੇ = ਨੌਕਰਾਂ ਨੂੰ ਝਿੜਕਾਂ। ਕੂੜੇ = ਝੂਠੇ, ਨਾਸਵੰਤ।

SikhNet (Spanish)teniendo el comando sobre cientos de esclavos, todo es una ceremonia falsa,

ਬਿਨੁ ਗੁਰਸਬਦ ਨ; ਸਵਰਸਿ ਕਾਜਾ ॥੭॥

bin gurasabad na; savaras kaajaa |7|

Sant Singh KhalsaWithout the Word of the Guru's Shabad, his works are not accomplished. ||7||
Manmohan SinghWithout Guru's instruction the affair is not accomplished.
Manmohan Singh (Punjabi)ਗੁਰਾਂ ਦੇ ਉਪਦੇਸ਼ ਦੇ ਬਗ਼ੈਰ ਕਾਰਜ ਰਾਸ ਨਹੀਂ ਆਉਂਦਾ।
Fareedkot Teekaਹੇ ਭਗਵਨ! ਬਿਨਾ ਗੁਰੂ ਕੇ (ਸਬਦ) ਉਪਦੇਸ ਤੇ ਮੁਕਤਿ ਰੂਪੀ ਕਾਰਜ ਸਵਰਤਾ ਨਹੀਂ ਹੈ॥੭॥
Prof. Sahib Singhਗੁਰੂ ਦੇ ਸ਼ਬਦ ਦਾ ਆਸਰਾ ਲੈਣ ਤੋਂ ਬਿਨਾ ਮਨੁੱਖਾ ਜੀਵਨ ਦਾ ਮਨੋਰਥ ਸਿਰੇ ਨਹੀਂ ਚੜ੍ਹਦਾ ॥੭॥

ਪਦ ਅਰਥ ਕਾਜਾ = ਜੀਵਨ-ਮਨੋਰਥ ॥੭॥

SikhNet (Spanish)y sin la Palabra del Shabd del Guru las tareas propias no son cumplidas.(7)

ਹਉਮੈ ਮਮਤਾ; ਗੁਰ ਸਬਦਿ ਵਿਸਾਰੀ ॥

haumai mamataa; gur sabad visaaree |

Sant Singh KhalsaEgotism and possessiveness are dispelled by the Word of the Guru's Shabad.
Manmohan SinghEgotism and egoism I have forgotten under Guru's teaching.
Manmohan Singh (Punjabi)ਹੰਕਾਰ ਤੇ ਅਪਣੱਤ ਮੈਂ ਗੁਰਾਂ ਦੇ ਉਪਦੇਸ਼ ਤਾਬੇ ਭੁਲਾ ਛੱਡੀਆਂ ਹਨ।
Fareedkot Teekaਮੈਂਨੇ ਹੰਤਾ ਔਰ ਮਮਤਾ ਗੁਰੋਂ ਕੇ (ਸਬਦਿ) ਉਪਦੇਸ ਕਰ ਕੇ ਵਿਸਾਰੀ ਹੈ॥
Prof. Sahib Singhਮੈਂ ਵੱਡਾ ਬਣ ਜਾਵਾਂ ਤੇ ਮੇਰੀਆਂ ਬਹੁਤ ਮਲਕੀਅਤਾਂ ਹੋਣ-ਇਹ ਤਾਂਘ ਗੁਰੂ ਦੇ ਸ਼ਬਦ ਵਿਚ ਜੁੜਨ ਨਾਲ ਹੀ ਮਨ ਵਿਚੋਂ ਭੁੱਲਦੀ ਹੈ।

ਪਦ ਅਰਥ ਮਮਤਾ = ਮਲਕੀਅਤ ਦੀ ਤਾਂਘ। ਸਬਦਿ = ਸ਼ਬਦ ਦੀ ਰਾਹੀਂ।

SikhNet (Spanish)Es por la Palabra del Shabd del Guru que uno puede liberarse de su ego y del apego;

ਗੁਰਮਤਿ ਜਾਨਿਆ; ਰਿਦੈ ਮੁਰਾਰੀ ॥

guramat jaaniaa; ridai muraaree |

Sant Singh KhalsaWith the Guru's Teachings in my heart, I have come to know the Lord.
Manmohan SinghBy Guru's instruction, within my mind, I have known God, the Killer of Mur, a demon.
Manmohan Singh (Punjabi)ਗੁਰਾਂ ਦੀ ਸਿਖ-ਮਤ ਦੁਆਰਾ ਮੁਰ, ਦੈਂਤ, ਦੇ ਮਾਰਣ ਵਾਲੇ ਹਰੀ ਨੂੰ ਆਪਣੇ ਹਿਰਦੇ ਵਿੱਚ ਹੀ ਮੈਂ ਜਾਣ ਲਿਆ ਹੈ।
Fareedkot Teekaਪੁਨਾ ਗੁਰੋਂ ਕੀ (ਮਤਿ) ਸਿਖ੍ਯਾ ਕਰ ਕੇ ਹੇ ਮੁਰਾਰੀ! ਤੁਝ ਕੋ ਜਾਨਿਆ ਹੈ॥
Prof. Sahib Singhਗੁਰੂ ਦੀ ਮਤਿ ਉਤੇ ਤੁਰਿਆਂ ਹੀ ਪਰਮਾਤਮਾ ਹਿਰਦੇ ਵਿਚ ਟਿਕਿਆ ਪਛਾਣਿਆ ਜਾ ਸਕਦਾ ਹੈ।

ਪਦ ਅਰਥ ਗੁਰਮਤਿ = ਗੁਰੂ ਦੀ ਸਿੱਖਿਆ ਨਾਲ। ਮੁਰਾਰੀ = ਪਰਮਾਤਮਾ {ਮੁਰ-ਅਰਿ}।

SikhNet (Spanish)por el Camino del Guru uno conoce al Señor en su corazón,

ਪ੍ਰਣਵਤਿ ਨਾਨਕ; ਸਰਣਿ ਤੁਮਾਰੀ ॥੮॥੧੦॥

pranavat naanak; saran tumaaree |8|10|

Sant Singh KhalsaPrays Nanak, I seek Your Sanctuary. ||8||10||
Manmohan SinghSupplicates Nanak "O Master, seek I thine shelter".
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, "ਹੈ ਮਾਲਕ! ਮੈਂ ਤੇਰੀ ਪਨਾਹ ਮੰਗਦਾ ਹਾਂ।"
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਮੈਂ ਤੁਮਾਰੀ ਸਰਣ ਕੋ ਪਰਾਪਤਿ ਭਇਆ ਹੂੰ॥੮॥੧੦॥
Prof. Sahib Singh(ਪਰ ਇਹ ਸਭ ਕੁਝ ਤਦੋਂ ਹੀ ਹੋ ਸਕਦਾ ਹੈ ਜੇ ਪਰਮਾਤਮਾ ਦੀ ਆਪਣੀ ਮਿਹਰ ਹੋਵੇ। ਇਸ ਵਾਸਤੇ) ਨਾਨਕ ਪ੍ਰਭੂ-ਦਰ ਤੇ ਬੇਨਤੀ ਕਰਦਾ ਹੈ-(ਹੇ ਪ੍ਰਭੂ!) ਮੈਂ ਤੇਰੀ ਸਰਨ ਆਇਆ ਹਾਂ ॥੮॥੧੦॥
SikhNet (Spanish)reza Nanak, oh Señor, busco Tu Refugio. (8-10)

Open this shabad →

Shabad Guru Nanak Dev Ji Raag Gauree continues on Ang 226

ਗਉੜੀ ਮਹਲਾ ੧ ॥

gaurree mahalaa 1 |

Sant Singh KhalsaGauree, First Mehl:
Manmohan SinghGauri 1st Guru.
Manmohan Singh (Punjabi)ਗਊੜੀ ਪਾਤਸ਼ਾਹੀ ਪਹਿਲੀ।
SikhNet (Spanish)Gauri, Mejl Guru Nanak, Primer Canal Divino.

ਸੇਵਾ ਏਕ; ਨ ਜਾਨਸਿ ਅਵਰੇ ॥

sevaa ek; na jaanas avare |

Sant Singh KhalsaThose who serve the One Lord, do not know any other.
Manmohan SinghHe, who serves the One Lord knows not another.
Manmohan Singh (Punjabi)ਜੋ ਇਕ ਸੁਆਮੀ ਦੀ ਟਹਿਲ ਕਮਾਉਂਦਾ ਹੈ, ਉਹ ਹੋਰਸ ਨੂੰ ਨਹੀਂ ਜਾਣਦਾ।
Fareedkot Teekaਏਕ ਪਰਮੇਸ੍ਵਰ ਕੀ (ਸੇਵਾ) ਭਗਤਿ ਕਰਤਾ ਹੈ ਔਰ ਦੂਸਰੇ ਕੋ ਨਹੀਂ ਜਾਨਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਭਗਤ ਇਕ ਪਰਮਾਤਮਾ ਦੀ ਸੇਵਾ (ਭਗਤੀ) ਕਰਦਾ ਹੈ, ਕਿਸੇ ਹੋਰ ਨੂੰ (ਪਰਮਾਤਮਾ ਦੇ ਬਰਾਬਰ ਦਾ) ਨਹੀਂ ਸਮਝਦਾ।

ਪਦ ਅਰਥ ਏਕ = ਇਕ ਪਰਮਾਤਮਾ ਦੀ।

SikhNet (Spanish)El Devoto del Señor sirve al Señor y no conoce a otro;

ਪਰਪੰਚ ਬਿਆਧਿ; ਤਿਆਗੈ ਕਵਰੇ ॥

parapanch biaadh; tiaagai kavare |

Sant Singh KhalsaThey abandon the bitter worldly conflicts.
Manmohan SinghHe lays aside the bitter worldly strives.
Manmohan Singh (Punjabi)ਉਹ ਕੌੜੇ ਸੰਸਾਰੀ ਬਖੇੜੇ ਛੱਡ ਦਿੰਦਾ ਹੈ।
Fareedkot Teeka(ਪਰ) ਵਿਸੇਸ ਕਰ ਕੇ ਕਾਮਾਦਿ ਜੋ ਪੰਚ (ਬਿਆਧਿ) ਰੋਗ ਹੈਂ, ਸੋ ਤਿਸ ਨੇ ਕੌੜੇ ਜਾਨ ਕੇ ਤਿਆਗ ਦੀਏ ਹੈਂ॥
Prof. Sahib Singhਸੰਸਾਰ ਦੇ ਰੋਗ (ਪੈਦਾ ਕਰਨ ਵਾਲੇ ਭੋਗਾਂ) ਨੂੰ ਉਹ ਕੌੜੇ ਜਾਣ ਕੇ ਤਿਆਗ ਦੇਂਦਾ ਹੈ।

ਪਦ ਅਰਥ ਪਰਪੰਚ = ਸ੍ਰਿਸ਼ਟੀ। ਬਿਆਧਿ = ਰੋਗ। ਕਵਰੇ = ਕੌੜੇ।

SikhNet (Spanish)abandona los males del mundo, lo mundano le sabe amargo,

ਭਾਇ ਮਿਲੈ; ਸਚੁ ਸਾਚੈ ਸਚੁ ਰੇ ॥੧॥

bhaae milai; sach saachai sach re |1|

Sant Singh KhalsaThrough love and truth, they meet the Truest of the True. ||1||
Manmohan SinghBy love and truth he meets the truest of the true.
Manmohan Singh (Punjabi)ਪ੍ਰੀਤ ਤੇ ਸੱਚ ਦੁਆਰਾ ਉਹ ਸੱਚਿਆਰਾ ਦੇ ਪਰਮ ਸੱਚਿਆਰ ਨੂੰ ਮਿਲ ਪੈਦਾ ਹੈ।
Fareedkot Teekaਜੋ (ਭਾਇ) ਪ੍ਰੇਮ ਕਰ ਕੇ ਗੁਰੋਂ ਕੋ ਮਿਲਤਾ ਹੈ, ਸੋ (ਸਚੁ) ਨਿਸਚੇ ਕਰ ਕੇ (ਸਾਚੈ) ਪਰਮੇਸ੍ਵਰ ਮੇਂ (ਸਚੁਰੇ) ਸੰਚਰ ਜਾਤਾ ਹੈ ਅਰਥਾਤ ਅਭੇਦ ਹੋ ਜਾਤਾ ਹੈ⁽¹⁾॥੧॥
Prof. Sahib Singh(ਪਰਮਾਤਮਾ ਦੇ) ਪ੍ਰੇਮ ਵਿਚ ਜੁੜ ਕੇ ਉਹ ਸਦਾ-ਥਿਰ ਪਰਮਾਤਮਾ (ਦੇ ਚਰਨਾਂ) ਵਿਚ ਮਿਲ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ॥੧॥

ਪਦ ਅਰਥ ਭਾਇ = ਪ੍ਰੇਮ ਵਿਚ। ਸਾਚੈ = ਸਦਾ-ਥਿਰ ਪ੍ਰਭੂ ਨੂੰ। ਰੇ = ਹੇ ਭਾਈ! ॥੧॥

SikhNet (Spanish)y a través del Amor Divino, se inmerge en la Verdad Divina.(1)

ਐਸਾ ਰਾਮ ਭਗਤੁ; ਜਨੁ ਹੋਈ ॥

aisaa raam bhagat; jan hoee |

Sant Singh KhalsaSuch are the humble devotees of the Lord.
Manmohan Singhsuch is the devoted slave of the all Pervading Lord.
Manmohan Singh (Punjabi)ਇਹੋ ਜਿਹਾ ਹੈ ਜਾ-ਨਿਸਾਰ ਗੋਲਾ ਸਰਬ-ਵਿਆਪਕ ਸੁਆਮੀ ਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਿਧ ਜੀ ਪੂਰਬੋਕਤ ਪ੍ਰਕਾਰ ਨਿਸਚੇਵਾਨ ਐਸਾ ਰਾਮ ਭਗਤ (ਜਨੁ) ਦਾਸ ਹੋਤਾ ਹੈ॥
Prof. Sahib Singhਪਰਮਾਤਮਾ ਦਾ ਭਗਤ ਪਰਮਾਤਮਾ ਦਾ ਸੇਵਕ ਇਸ ਤਰ੍ਹਾਂ ਦਾ ਹੁੰਦਾ ਹੈ,

ਪਦ ਅਰਥ ਰਾਮ ਭਗਤੁ = ਪਰਮਾਤਮਾ ਦਾ ਭਗਤ।

SikhNet (Spanish)Estos son humildes devotos del Señor.

ਹਰਿ ਗੁਣ ਗਾਇ ਮਿਲੈ; ਮਲੁ ਧੋਈ ॥੧॥ ਰਹਾਉ ॥

har gun gaae milai; mal dhoee |1| rahaau |

Sant Singh KhalsaThey sing the Glorious Praises of the Lord, and their pollution is washed away. ||1||Pause||
Manmohan SinghHe washes away his filth, and meets God, by celebrating his praise. Pause.
Manmohan Singh (Punjabi)ਉਹ ਆਪਣੀ ਮਲੀਨਤਾ ਧੋ ਸੁਟਦਾ ਹੈ ਅਤੇ ਵਾਹਿਗੁਰੂ ਦਾ ਜੱਸ ਗਾਇਨ ਕਰਕੇ ਉਸ ਨੂੰ ਮਿਲ ਪੈਦਾ ਹੈ। ਠਹਿਰਾਉ।
Fareedkot Teekaਜੋ ਹਰੀ ਕੇ ਗੁਣ ਗਾਇਨ ਕਰਨੇ ਸੇ ਰਾਗ ਦ੍ਵੈਖ ਕੀ ਮੈਲ ਕੋ ਧੋਇ ਕਰ ਸ੍ਵਰੂਪ ਮੇਂ ਮਿਲਤਾ ਹੈ॥੧॥ ਰਹਾਉ ॥
Prof. Sahib Singhਉਹ ਪਰਮਾਤਮਾ ਦੇ ਗੁਣ ਗਾ ਕੇ (ਉਸ ਦੇ ਚਰਨਾਂ ਵਿਚ) ਮਿਲਦਾ ਹੈ ਤੇ (ਆਪਣੇ ਮਨ ਦੀ ਵਿਕਾਰਾਂ ਦੀ) ਮੈਲ ਧੋ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਗਾਇ = ਗਾ ਕੇ ॥੧॥ ਰਹਾਉ ॥

SikhNet (Spanish)Cantan las alabanzas gloriosas del Señor y sus impurezas son quitadas.

ਊਂਧੋ ਕਵਲੁ; ਸਗਲ ਸੰਸਾਰੈ ॥

aoondho kaval; sagal sansaarai |

Sant Singh KhalsaThe heart-lotus of the entire universe is upside-down.
Manmohan Singhinverted is the heart lotus of the whole world.
Manmohan Singh (Punjabi)ਮੂਧਾ ਹੈ ਦਿਲ-ਕਮਲ ਸਾਰੇ ਜਹਾਨ ਦਾ।
Fareedkot Teekaਹਰਿ ਨਾਮ ਸੇ ਬਿਨਾ ਸੰਸਾਰ ਕਾ ਰਿਦਾ ਕਮਲੁ (ਊਂਧੇ) ਉਲਟਾ ਹੋ ਰਹਾ ਹੈ॥
Prof. Sahib Singhਸਾਰੇ ਜਗਤ (ਦੇ ਜੀਵਾਂ) ਦਾ ਹਿਰਦਾ-ਕਵਲ (ਪਰਮਾਤਮਾ ਦੇ ਸਿਮਰਨ ਵਲੋਂ) ਉਲਟਿਆ ਹੋਇਆ ਹੈ।

ਪਦ ਅਰਥ ਊਂਧੋ = ਪੁੱਠਾ, ਉਲਟਿਆ ਹੋਇਆ (ਪਰਮਾਤਮਾ ਦੀ ਯਾਦ ਵਲੋਂ)। ਸੰਸਾਰੈ = ਸੰਸਾਰ ਦਾ।

SikhNet (Spanish)La inmensa mayoría de personas tienen el loto de la mente invertido hacia abajo,

ਦੁਰਮਤਿ ਅਗਨਿ; ਜਗਤ ਪਰਜਾਰੈ ॥

duramat agan; jagat parajaarai |

Sant Singh KhalsaThe fire of evil-mindedness is burning up the world.
Manmohan Singhthe fire of evil intellect is burning the world.
Manmohan Singh (Punjabi)ਮੰਦੀ ਅਕਲ ਦੀ ਅੱਗ ਸੰਸਾਰ ਨੂੰ ਸਾੜ ਰਹੀ ਹੈ।
Fareedkot Teekaਤਾਂ ਤੇ ਖੋਟੀ ਮਤਿ ਰੂਪੀ ਅਗਨੀ ਜਗਤ ਕੋ ਵਸੇਸ ਕਰ ਜਲਾਇ ਰਹੀ ਹੈ॥
Prof. Sahib Singhਇਸ ਭੈੜੀ ਕੋਝੀ ਮਤਿ ਦੀ ਅੱਗ ਸੰਸਾਰ (ਦੇ ਜੀਵਾਂ ਦੇ ਆਤਮਕ ਜੀਵਨ) ਨੂੰ ਚੰਗੀ ਤਰ੍ਹਾਂ ਸਾੜ ਰਹੀ ਹੈ।

ਪਦ ਅਰਥ ਪਰਜਾਰੈ = ਚੰਗੀ ਤਰ੍ਹਾਂ ਸਾੜਦੀ ਹੈ।

SikhNet (Spanish)y arde en las brazas de las malas intenciones.

ਸੋ ਉਬਰੈ; ਗੁਰਸਬਦੁ ਬੀਚਾਰੈ ॥੨॥

so ubarai; gurasabad beechaarai |2|

Sant Singh KhalsaThey alone are saved, who contemplate the Word of the Guru's Shabad. ||2||
Manmohan SinghHe is saved, who gives his thought to the Guru's Word.
Manmohan Singh (Punjabi)ਉਹ ਬਚ ਜਾਂਦਾ ਹੈ, ਜੋ ਗੁਰਾਂ ਦੇ ਸ਼ਬਦ ਦਾ ਧਿਆਨ ਧਾਰਦਾ ਹੈ।
Fareedkot Teekaਜੋ ਗੁਰੋਂ ਕੇ ਮੁਖ ਦ੍ਵਾਰਾ (ਸਬਦੁ) ਉਪਦੇਸ ਲੇ ਕਰ ਸ੍ਵਰੂਪ ਕਾ ਵੀਚਾਰ ਕਰਤੇ ਹੈਂ, ਸੋ ਦੁਰਮਤਿ ਰੂਪ ਅਗਨੀ ਸੇ (ਉਬਰੇ) ਬਚੇ ਹੈਂ॥੨॥
Prof. Sahib Singh(ਇਸ ਅੱਗ ਵਿਚੋਂ) ਉਹੀ ਮਨੁੱਖ ਬਚਦਾ ਹੈ ਜੇਹੜਾ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ ॥੨॥

ਪਦ ਅਰਥ ਸੋ = ਉਹ ਮਨੁੱਖ ॥੨॥

SikhNet (Spanish)Sólo Aquél que habita en la Palabra del Shabd del Guru es salvado. (2)

ਭ੍ਰਿੰਗ ਪਤੰਗੁ ਕੁੰਚਰੁ ਅਰੁ ਮੀਨਾ ॥

bhring patang kunchar ar meenaa |

Sant Singh KhalsaThe bumble bee, the moth, the elephant, the fish
Manmohan SinghThe bumble bee, the moth, the elephant, the fish,
Manmohan Singh (Punjabi)ਭੋਰਾ, ਪਰਵਾਨ, ਹਾਥੀ, ਮੱਛੀ,
Fareedkot Teekaਜੈਸੇ (ਭ੍ਰਿੰਗੁ) ਭੌਰਾ ਔਰ ਪਤੰਗ ਪੁਨਾ (ਕੁੰਚਰੁ) ਹਸਤੀ ਤਥਾ (ਮੀਨਾ) ਮਛੀ॥
Prof. Sahib Singhਭੌਰਾ, ਪਤੰਗ, ਹਾਥੀ ਅਤੇ ਮੱਛੀ;

ਪਦ ਅਰਥ ਭ੍ਰਿੰਗ = ਭੌਰਾ। ਕੁੰਚਰੁ = ਹਾਥੀ। ਅਰੁ = ਅਤੇ। ਮੀਨਾ = ਮੱਛੀ।

SikhNet (Spanish)El abejorro negro, la palomilla, el elefante, el pez

ਮਿਰਗੁ ਮਰੈ; ਸਹਿ ਅਪੁਨਾ ਕੀਨਾ ॥

mirag marai; seh apunaa keenaa |

Sant Singh Khalsaand the deer - all suffer for their actions, and die.
Manmohan Singhand the deer suffer for their acts, and die.
Manmohan Singh (Punjabi)ਅਤੇ ਹਰਨ ਆਪਣੇ ਕੀਤੇ ਦਾ ਫਲ ਪਾਉਂਦੇਂ ਹਨ ਅਤੇ ਮਰ ਜਾਂਦੇ ਹਨ।
Fareedkot Teekaਪੁਨਾ ਮ੍ਰਿਗ ਜੋ ਹੈ, ਸੋ ਸਰਬ ਏਕ ਏਕ ਬਿਖੇ ਮੇਂ ਪ੍ਰੀਤ ਕਰਨੇ ਸੇ ਮਰ ਜਾਤੇ ਹੈਂ ਔਰ ਅਪਨੇ ਕੀਏ ਕੋ ਸਹਾਰਤੇ ਹੈਂ॥
Prof. Sahib Singhਹਰਨ-ਹਰੇਕ ਆਪੋ ਆਪਣਾ ਕੀਤਾ ਪਾ ਕੇ ਮਰ ਜਾਂਦਾ ਹੈ।

ਪਦ ਅਰਥ ਮਿਰਗੁ = ਹਰਨ। ਸਹਿ = ਸਹਿ ਕੇ, ਸਹਾਰ ਕੇ।

SikhNet (Spanish)y el venado: todos ellos sufren por sus propias acciones;

ਤ੍ਰਿਸਨਾ ਰਾਚਿ; ਤਤੁ ਨਹੀ ਬੀਨਾ ॥੩॥

trisanaa raach; tat nahee beenaa |3|

Sant Singh KhalsaTrapped by desire, they cannot see reality. ||3||
Manmohan SinghEngrossed in desire they see not the Reality.
Manmohan Singh (Punjabi)ਖ਼ਾਹਿਸ਼ ਅੰਦਰ ਗ਼ਲਤਾਨ ਉਹ ਅਸਲੀਅਤ ਨੂੰ ਨਹੀਂ ਵੇਖਦੇ।
Fareedkot Teekaਤੈਸੇ ਜੀਵੋਂ ਨੈ ਪਾਂਚੋਂ ਬਿਖ੍ਯੋਂ ਕੀ ਤ੍ਰਿਸਨਾ ਮੇਂ ਰਾਚਕਰ ਤਤ੍ਵ ਕੋ ਨਹੀਂ (ਬੀਨਾ) ਦੇਖਾ ਹੈ॥੩॥
Prof. Sahib Singh(ਇਸੇ ਤਰ੍ਹਾਂ ਦੁਰਮਤਿ ਦਾ ਮਾਰਿਆ ਮਨੁੱਖ) ਤ੍ਰਿਸ਼ਨਾ ਵਿਚ ਫਸ ਕੇ ਆਪਣੇ ਅਸਲੇ (ਪਰਮਾਤਮਾ) ਨੂੰ ਨਹੀਂ ਵੇਖਦਾ (ਤੇ ਆਤਮਕ ਮੌਤੇ ਮਰਦਾ ਹੈ) ॥੩॥

ਪਦ ਅਰਥ ਰਾਚਿ = ਰਚ ਕੇ, ਫਸ ਕੇ। ਤਤੁ = ਅਸਲੀਅਤ। ਬੀਨਾ = ਪਛਾਣਿਆ, ਵੇਖਿਆ ॥੩॥

SikhNet (Spanish)están seducidos por el deseo y no conocen la Realidad.(3)

ਕਾਮੁ ਚਿਤੈ; ਕਾਮਣਿ ਹਿਤਕਾਰੀ ॥

kaam chitai; kaaman hitakaaree |

Sant Singh KhalsaThe lover of women is obsessed with sex.
Manmohan SinghThe lover of a woman thinks of lust.
Manmohan Singh (Punjabi)ਤ੍ਰੀਮਤ ਦਾ ਆਸ਼ਕ, ਭੋਗ-ਬਿਲਾਸ ਦਾ ਖਿਆਲ ਕਰਦਾ ਹੈ।
Fareedkot Teekaਕਾਮ ਕਰ ਆਤਰ ਹੂਆ ਇਸਤ੍ਰੀ ਕੋ ਹਿਤੁਕਾਰੀ ਹੋ ਕਰ ਚਿੰਤਨ ਕਰਤਾ ਵਾ ਦੇਖਤਾ ਹੈ॥
Prof. Sahib Singh(ਦੁਰਮਤਿ ਦੇ ਅਧੀਨ ਹੋ ਕੇ) ਇਸਤ੍ਰੀ ਦਾ ਪ੍ਰੇਮੀ ਮਨੁੱਖ ਸਦਾ ਕਾਮ-ਵਾਸਨਾ ਹੀ ਚਿਤਵਦਾ ਹੈ।

ਪਦ ਅਰਥ ਚਿਤੈ = ਚਿਤਵਦਾ ਹੈ। ਹਿਤਕਾਰੀ = ਹਿਤ ਕਰਨ ਵਾਲਾ, ਪ੍ਰੇਮੀ। ਕਾਮਣਿ = ਇਸਤ੍ਰੀ।

SikhNet (Spanish)Sin ver la Divinidad en ella, el amante de una mujer está ofuscado en la lujuria,

ਕ੍ਰੋਧੁ ਬਿਨਾਸੈ; ਸਗਲ ਵਿਕਾਰੀ ॥

krodh binaasai; sagal vikaaree |

Sant Singh KhalsaAll the wicked are ruined by their anger.
Manmohan SinghWrath ruins all the sinners.
Manmohan Singh (Punjabi)ਗੁੱਸਾ ਸਾਰੇ ਗੁਨਹਿਗਾਰਾਂ ਨੂੰ ਤਬਾਹ ਕਰ ਦਿੰਦਾ ਹੈ।
Fareedkot Teekaਔਰ ਕ੍ਰੋਧ ਨੇ ਭੀ ਬਿਕਾਰੀ ਜੀਵ ਸੰਪੂਰਨ ਹੀ ਨਾਸ ਕੀਏ ਹੈਂ॥
Prof. Sahib Singh(ਫਿਰ) ਕ੍ਰੋਧ ਸਾਰੇ ਵਿਕਾਰੀਆਂ (ਦੇ ਆਤਮਕ ਜੀਵਨ) ਨੂੰ ਤਬਾਹ ਕਰਦਾ ਹੈ।

ਪਦ ਅਰਥ ਵਿਕਾਰੀ = ਵਿਕਾਰੀਆਂ ਨੂੰ।

SikhNet (Spanish)y el enojo destruye a todos los malvados.

ਪਤਿ ਮਤਿ ਖੋਵਹਿ; ਨਾਮੁ ਵਿਸਾਰੀ ॥੪॥

pat mat khoveh; naam visaaree |4|

Sant Singh KhalsaHonor and good sense are lost, when one forgets the Naam, the Name of the Lord. ||4||
Manmohan SinghBy forgetting the Name, man loses his honour and sense.
Manmohan Singh (Punjabi)ਨਾਮ ਨੂੰ ਭੁਲਾ ਕੇ ਇਨਸਾਨ ਆਪਣੀ ਇੱਜ਼ਤ ਤੇ ਅਕਲ ਗੁਆ ਲੈਂਦਾ ਹੈ।
Fareedkot Teekaਨਾਮ ਕੋ ਬਿਸਾਰ ਕਰ ਬੇਮੁਖ ਪੁਰਸ ਪਤਿ ਔਰ ਮਤਿ ਦੋਨੋਂ ਕੋ ਖੋਹ ਲੇਤੇ ਹੈਂ॥੪॥
Prof. Sahib Singhਅਜੇਹੇ ਮਨੁੱਖ ਪ੍ਰਭੂ ਦਾ ਨਾਮ ਭੁਲਾ ਕੇ ਆਪਣੀ ਇੱਜ਼ਤ ਤੇ ਅਕਲ ਗਵਾ ਲੈਂਦੇ ਹਨ ॥੪॥

ਪਦ ਅਰਥ ਪਤਿ = ਇੱਜ਼ਤ। ਵਿਸਾਰੀ = ਵਿਸਾਰਿ, ਵਿਸਾਰ ਕੇ ॥੪॥

SikhNet (Spanish)Olvidándose del Naam, el Nombre del Señor pierden su sensatez y su honor. (4)

Open this shabad (27 lines, Angs 225-226) →

Ang 225 of 1430