ਗਉੜੀ ਮਹਲਾ ੧ ॥
gaurree mahalaa 1 | Ang 225
Sant Singh KhalsaGauree, First Mehl:
Manmohan SinghGauri 1st Guru.
Manmohan Singh (Punjabi)ਗਊੜੀ ਪਾਤਸ਼ਾਹੀ ਪਹਿਲੀ।
SikhNet (Spanish)Gauri, Mejl Guru Nanak, Primer Canal Divino.
ਸੇਵਾ ਏਕ; ਨ ਜਾਨਸਿ ਅਵਰੇ ॥
sevaa ek; na jaanas avare | Ang 225
Sant Singh KhalsaThose who serve the One Lord, do not know any other.
Manmohan SinghHe, who serves the One Lord knows not another.
Manmohan Singh (Punjabi)ਜੋ ਇਕ ਸੁਆਮੀ ਦੀ ਟਹਿਲ ਕਮਾਉਂਦਾ ਹੈ, ਉਹ ਹੋਰਸ ਨੂੰ ਨਹੀਂ ਜਾਣਦਾ।
Fareedkot Teekaਏਕ ਪਰਮੇਸ੍ਵਰ ਕੀ (ਸੇਵਾ) ਭਗਤਿ ਕਰਤਾ ਹੈ ਔਰ ਦੂਸਰੇ ਕੋ ਨਹੀਂ ਜਾਨਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਭਗਤ ਇਕ ਪਰਮਾਤਮਾ ਦੀ ਸੇਵਾ (ਭਗਤੀ) ਕਰਦਾ ਹੈ, ਕਿਸੇ ਹੋਰ ਨੂੰ (ਪਰਮਾਤਮਾ ਦੇ ਬਰਾਬਰ ਦਾ) ਨਹੀਂ ਸਮਝਦਾ।ਪਦ ਅਰਥ ਏਕ = ਇਕ ਪਰਮਾਤਮਾ ਦੀ।
SikhNet (Spanish)El Devoto del Señor sirve al Señor y no conoce a otro;
ਪਰਪੰਚ ਬਿਆਧਿ; ਤਿਆਗੈ ਕਵਰੇ ॥
parapanch biaadh; tiaagai kavare | Ang 225
Sant Singh KhalsaThey abandon the bitter worldly conflicts.
Manmohan SinghHe lays aside the bitter worldly strives.
Manmohan Singh (Punjabi)ਉਹ ਕੌੜੇ ਸੰਸਾਰੀ ਬਖੇੜੇ ਛੱਡ ਦਿੰਦਾ ਹੈ।
Fareedkot Teeka(ਪਰ) ਵਿਸੇਸ ਕਰ ਕੇ ਕਾਮਾਦਿ ਜੋ ਪੰਚ (ਬਿਆਧਿ) ਰੋਗ ਹੈਂ, ਸੋ ਤਿਸ ਨੇ ਕੌੜੇ ਜਾਨ ਕੇ ਤਿਆਗ ਦੀਏ ਹੈਂ॥
Prof. Sahib Singhਸੰਸਾਰ ਦੇ ਰੋਗ (ਪੈਦਾ ਕਰਨ ਵਾਲੇ ਭੋਗਾਂ) ਨੂੰ ਉਹ ਕੌੜੇ ਜਾਣ ਕੇ ਤਿਆਗ ਦੇਂਦਾ ਹੈ।ਪਦ ਅਰਥ ਪਰਪੰਚ = ਸ੍ਰਿਸ਼ਟੀ। ਬਿਆਧਿ = ਰੋਗ। ਕਵਰੇ = ਕੌੜੇ।
SikhNet (Spanish)abandona los males del mundo, lo mundano le sabe amargo,
ਭਾਇ ਮਿਲੈ; ਸਚੁ ਸਾਚੈ ਸਚੁ ਰੇ ॥੧॥
bhaae milai; sach saachai sach re |1| Ang 225
Sant Singh KhalsaThrough love and truth, they meet the Truest of the True. ||1||
Manmohan SinghBy love and truth he meets the truest of the true.
Manmohan Singh (Punjabi)ਪ੍ਰੀਤ ਤੇ ਸੱਚ ਦੁਆਰਾ ਉਹ ਸੱਚਿਆਰਾ ਦੇ ਪਰਮ ਸੱਚਿਆਰ ਨੂੰ ਮਿਲ ਪੈਦਾ ਹੈ।
Fareedkot Teekaਜੋ (ਭਾਇ) ਪ੍ਰੇਮ ਕਰ ਕੇ ਗੁਰੋਂ ਕੋ ਮਿਲਤਾ ਹੈ, ਸੋ (ਸਚੁ) ਨਿਸਚੇ ਕਰ ਕੇ (ਸਾਚੈ) ਪਰਮੇਸ੍ਵਰ ਮੇਂ (ਸਚੁਰੇ) ਸੰਚਰ ਜਾਤਾ ਹੈ ਅਰਥਾਤ ਅਭੇਦ ਹੋ ਜਾਤਾ ਹੈ⁽¹⁾॥੧॥
Prof. Sahib Singh(ਪਰਮਾਤਮਾ ਦੇ) ਪ੍ਰੇਮ ਵਿਚ ਜੁੜ ਕੇ ਉਹ ਸਦਾ-ਥਿਰ ਪਰਮਾਤਮਾ (ਦੇ ਚਰਨਾਂ) ਵਿਚ ਮਿਲ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ॥੧॥ਪਦ ਅਰਥ ਭਾਇ = ਪ੍ਰੇਮ ਵਿਚ। ਸਾਚੈ = ਸਦਾ-ਥਿਰ ਪ੍ਰਭੂ ਨੂੰ। ਰੇ = ਹੇ ਭਾਈ! ॥੧॥
SikhNet (Spanish)y a través del Amor Divino, se inmerge en la Verdad Divina.(1)
ਐਸਾ ਰਾਮ ਭਗਤੁ; ਜਨੁ ਹੋਈ ॥
aisaa raam bhagat; jan hoee | Ang 225
Sant Singh KhalsaSuch are the humble devotees of the Lord.
Manmohan Singhsuch is the devoted slave of the all Pervading Lord.
Manmohan Singh (Punjabi)ਇਹੋ ਜਿਹਾ ਹੈ ਜਾ-ਨਿਸਾਰ ਗੋਲਾ ਸਰਬ-ਵਿਆਪਕ ਸੁਆਮੀ ਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਿਧ ਜੀ ਪੂਰਬੋਕਤ ਪ੍ਰਕਾਰ ਨਿਸਚੇਵਾਨ ਐਸਾ ਰਾਮ ਭਗਤ (ਜਨੁ) ਦਾਸ ਹੋਤਾ ਹੈ॥
Prof. Sahib Singhਪਰਮਾਤਮਾ ਦਾ ਭਗਤ ਪਰਮਾਤਮਾ ਦਾ ਸੇਵਕ ਇਸ ਤਰ੍ਹਾਂ ਦਾ ਹੁੰਦਾ ਹੈ,ਪਦ ਅਰਥ ਰਾਮ ਭਗਤੁ = ਪਰਮਾਤਮਾ ਦਾ ਭਗਤ।
SikhNet (Spanish)Estos son humildes devotos del Señor.
ਹਰਿ ਗੁਣ ਗਾਇ ਮਿਲੈ; ਮਲੁ ਧੋਈ ॥੧॥ ਰਹਾਉ ॥
har gun gaae milai; mal dhoee |1| rahaau | Ang 225
Sant Singh KhalsaThey sing the Glorious Praises of the Lord, and their pollution is washed away. ||1||Pause||
Manmohan SinghHe washes away his filth, and meets God, by celebrating his praise. Pause.
Manmohan Singh (Punjabi)ਉਹ ਆਪਣੀ ਮਲੀਨਤਾ ਧੋ ਸੁਟਦਾ ਹੈ ਅਤੇ ਵਾਹਿਗੁਰੂ ਦਾ ਜੱਸ ਗਾਇਨ ਕਰਕੇ ਉਸ ਨੂੰ ਮਿਲ ਪੈਦਾ ਹੈ। ਠਹਿਰਾਉ।
Fareedkot Teekaਜੋ ਹਰੀ ਕੇ ਗੁਣ ਗਾਇਨ ਕਰਨੇ ਸੇ ਰਾਗ ਦ੍ਵੈਖ ਕੀ ਮੈਲ ਕੋ ਧੋਇ ਕਰ ਸ੍ਵਰੂਪ ਮੇਂ ਮਿਲਤਾ ਹੈ॥੧॥ ਰਹਾਉ ॥
Prof. Sahib Singhਉਹ ਪਰਮਾਤਮਾ ਦੇ ਗੁਣ ਗਾ ਕੇ (ਉਸ ਦੇ ਚਰਨਾਂ ਵਿਚ) ਮਿਲਦਾ ਹੈ ਤੇ (ਆਪਣੇ ਮਨ ਦੀ ਵਿਕਾਰਾਂ ਦੀ) ਮੈਲ ਧੋ ਲੈਂਦਾ ਹੈ ॥੧॥ ਰਹਾਉ ॥ਪਦ ਅਰਥ ਗਾਇ = ਗਾ ਕੇ ॥੧॥ ਰਹਾਉ ॥
SikhNet (Spanish)Cantan las alabanzas gloriosas del Señor y sus impurezas son quitadas.
ਊਂਧੋ ਕਵਲੁ; ਸਗਲ ਸੰਸਾਰੈ ॥
aoondho kaval; sagal sansaarai | Ang 225
Sant Singh KhalsaThe heart-lotus of the entire universe is upside-down.
Manmohan Singhinverted is the heart lotus of the whole world.
Manmohan Singh (Punjabi)ਮੂਧਾ ਹੈ ਦਿਲ-ਕਮਲ ਸਾਰੇ ਜਹਾਨ ਦਾ।
Fareedkot Teekaਹਰਿ ਨਾਮ ਸੇ ਬਿਨਾ ਸੰਸਾਰ ਕਾ ਰਿਦਾ ਕਮਲੁ (ਊਂਧੇ) ਉਲਟਾ ਹੋ ਰਹਾ ਹੈ॥
Prof. Sahib Singhਸਾਰੇ ਜਗਤ (ਦੇ ਜੀਵਾਂ) ਦਾ ਹਿਰਦਾ-ਕਵਲ (ਪਰਮਾਤਮਾ ਦੇ ਸਿਮਰਨ ਵਲੋਂ) ਉਲਟਿਆ ਹੋਇਆ ਹੈ।ਪਦ ਅਰਥ ਊਂਧੋ = ਪੁੱਠਾ, ਉਲਟਿਆ ਹੋਇਆ (ਪਰਮਾਤਮਾ ਦੀ ਯਾਦ ਵਲੋਂ)। ਸੰਸਾਰੈ = ਸੰਸਾਰ ਦਾ।
SikhNet (Spanish)La inmensa mayoría de personas tienen el loto de la mente invertido hacia abajo,
ਦੁਰਮਤਿ ਅਗਨਿ; ਜਗਤ ਪਰਜਾਰੈ ॥
duramat agan; jagat parajaarai | Ang 225
Sant Singh KhalsaThe fire of evil-mindedness is burning up the world.
Manmohan Singhthe fire of evil intellect is burning the world.
Manmohan Singh (Punjabi)ਮੰਦੀ ਅਕਲ ਦੀ ਅੱਗ ਸੰਸਾਰ ਨੂੰ ਸਾੜ ਰਹੀ ਹੈ।
Fareedkot Teekaਤਾਂ ਤੇ ਖੋਟੀ ਮਤਿ ਰੂਪੀ ਅਗਨੀ ਜਗਤ ਕੋ ਵਸੇਸ ਕਰ ਜਲਾਇ ਰਹੀ ਹੈ॥
Prof. Sahib Singhਇਸ ਭੈੜੀ ਕੋਝੀ ਮਤਿ ਦੀ ਅੱਗ ਸੰਸਾਰ (ਦੇ ਜੀਵਾਂ ਦੇ ਆਤਮਕ ਜੀਵਨ) ਨੂੰ ਚੰਗੀ ਤਰ੍ਹਾਂ ਸਾੜ ਰਹੀ ਹੈ।ਪਦ ਅਰਥ ਪਰਜਾਰੈ = ਚੰਗੀ ਤਰ੍ਹਾਂ ਸਾੜਦੀ ਹੈ।
SikhNet (Spanish)y arde en las brazas de las malas intenciones.
ਸੋ ਉਬਰੈ; ਗੁਰਸਬਦੁ ਬੀਚਾਰੈ ॥੨॥
so ubarai; gurasabad beechaarai |2| Ang 225
Sant Singh KhalsaThey alone are saved, who contemplate the Word of the Guru's Shabad. ||2||
Manmohan SinghHe is saved, who gives his thought to the Guru's Word.
Manmohan Singh (Punjabi)ਉਹ ਬਚ ਜਾਂਦਾ ਹੈ, ਜੋ ਗੁਰਾਂ ਦੇ ਸ਼ਬਦ ਦਾ ਧਿਆਨ ਧਾਰਦਾ ਹੈ।
Fareedkot Teekaਜੋ ਗੁਰੋਂ ਕੇ ਮੁਖ ਦ੍ਵਾਰਾ (ਸਬਦੁ) ਉਪਦੇਸ ਲੇ ਕਰ ਸ੍ਵਰੂਪ ਕਾ ਵੀਚਾਰ ਕਰਤੇ ਹੈਂ, ਸੋ ਦੁਰਮਤਿ ਰੂਪ ਅਗਨੀ ਸੇ (ਉਬਰੇ) ਬਚੇ ਹੈਂ॥੨॥
Prof. Sahib Singh(ਇਸ ਅੱਗ ਵਿਚੋਂ) ਉਹੀ ਮਨੁੱਖ ਬਚਦਾ ਹੈ ਜੇਹੜਾ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ ॥੨॥ਪਦ ਅਰਥ ਸੋ = ਉਹ ਮਨੁੱਖ ॥੨॥
SikhNet (Spanish)Sólo Aquél que habita en la Palabra del Shabd del Guru es salvado. (2)
ਭ੍ਰਿੰਗ ਪਤੰਗੁ ਕੁੰਚਰੁ ਅਰੁ ਮੀਨਾ ॥
bhring patang kunchar ar meenaa | Ang 225
Sant Singh KhalsaThe bumble bee, the moth, the elephant, the fish
Manmohan SinghThe bumble bee, the moth, the elephant, the fish,
Manmohan Singh (Punjabi)ਭੋਰਾ, ਪਰਵਾਨ, ਹਾਥੀ, ਮੱਛੀ,
Fareedkot Teekaਜੈਸੇ (ਭ੍ਰਿੰਗੁ) ਭੌਰਾ ਔਰ ਪਤੰਗ ਪੁਨਾ (ਕੁੰਚਰੁ) ਹਸਤੀ ਤਥਾ (ਮੀਨਾ) ਮਛੀ॥
Prof. Sahib Singhਭੌਰਾ, ਪਤੰਗ, ਹਾਥੀ ਅਤੇ ਮੱਛੀ;ਪਦ ਅਰਥ ਭ੍ਰਿੰਗ = ਭੌਰਾ। ਕੁੰਚਰੁ = ਹਾਥੀ। ਅਰੁ = ਅਤੇ। ਮੀਨਾ = ਮੱਛੀ।
SikhNet (Spanish)El abejorro negro, la palomilla, el elefante, el pez
ਮਿਰਗੁ ਮਰੈ; ਸਹਿ ਅਪੁਨਾ ਕੀਨਾ ॥
mirag marai; seh apunaa keenaa | Ang 225
Sant Singh Khalsaand the deer - all suffer for their actions, and die.
Manmohan Singhand the deer suffer for their acts, and die.
Manmohan Singh (Punjabi)ਅਤੇ ਹਰਨ ਆਪਣੇ ਕੀਤੇ ਦਾ ਫਲ ਪਾਉਂਦੇਂ ਹਨ ਅਤੇ ਮਰ ਜਾਂਦੇ ਹਨ।
Fareedkot Teekaਪੁਨਾ ਮ੍ਰਿਗ ਜੋ ਹੈ, ਸੋ ਸਰਬ ਏਕ ਏਕ ਬਿਖੇ ਮੇਂ ਪ੍ਰੀਤ ਕਰਨੇ ਸੇ ਮਰ ਜਾਤੇ ਹੈਂ ਔਰ ਅਪਨੇ ਕੀਏ ਕੋ ਸਹਾਰਤੇ ਹੈਂ॥
Prof. Sahib Singhਹਰਨ-ਹਰੇਕ ਆਪੋ ਆਪਣਾ ਕੀਤਾ ਪਾ ਕੇ ਮਰ ਜਾਂਦਾ ਹੈ।ਪਦ ਅਰਥ ਮਿਰਗੁ = ਹਰਨ। ਸਹਿ = ਸਹਿ ਕੇ, ਸਹਾਰ ਕੇ।
SikhNet (Spanish)y el venado: todos ellos sufren por sus propias acciones;
ਤ੍ਰਿਸਨਾ ਰਾਚਿ; ਤਤੁ ਨਹੀ ਬੀਨਾ ॥੩॥
trisanaa raach; tat nahee beenaa |3| Ang 225
Sant Singh KhalsaTrapped by desire, they cannot see reality. ||3||
Manmohan SinghEngrossed in desire they see not the Reality.
Manmohan Singh (Punjabi)ਖ਼ਾਹਿਸ਼ ਅੰਦਰ ਗ਼ਲਤਾਨ ਉਹ ਅਸਲੀਅਤ ਨੂੰ ਨਹੀਂ ਵੇਖਦੇ।
Fareedkot Teekaਤੈਸੇ ਜੀਵੋਂ ਨੈ ਪਾਂਚੋਂ ਬਿਖ੍ਯੋਂ ਕੀ ਤ੍ਰਿਸਨਾ ਮੇਂ ਰਾਚਕਰ ਤਤ੍ਵ ਕੋ ਨਹੀਂ (ਬੀਨਾ) ਦੇਖਾ ਹੈ॥੩॥
Prof. Sahib Singh(ਇਸੇ ਤਰ੍ਹਾਂ ਦੁਰਮਤਿ ਦਾ ਮਾਰਿਆ ਮਨੁੱਖ) ਤ੍ਰਿਸ਼ਨਾ ਵਿਚ ਫਸ ਕੇ ਆਪਣੇ ਅਸਲੇ (ਪਰਮਾਤਮਾ) ਨੂੰ ਨਹੀਂ ਵੇਖਦਾ (ਤੇ ਆਤਮਕ ਮੌਤੇ ਮਰਦਾ ਹੈ) ॥੩॥ਪਦ ਅਰਥ ਰਾਚਿ = ਰਚ ਕੇ, ਫਸ ਕੇ। ਤਤੁ = ਅਸਲੀਅਤ। ਬੀਨਾ = ਪਛਾਣਿਆ, ਵੇਖਿਆ ॥੩॥
SikhNet (Spanish)están seducidos por el deseo y no conocen la Realidad.(3)
ਕਾਮੁ ਚਿਤੈ; ਕਾਮਣਿ ਹਿਤਕਾਰੀ ॥
kaam chitai; kaaman hitakaaree | Ang 225
Sant Singh KhalsaThe lover of women is obsessed with sex.
Manmohan SinghThe lover of a woman thinks of lust.
Manmohan Singh (Punjabi)ਤ੍ਰੀਮਤ ਦਾ ਆਸ਼ਕ, ਭੋਗ-ਬਿਲਾਸ ਦਾ ਖਿਆਲ ਕਰਦਾ ਹੈ।
Fareedkot Teekaਕਾਮ ਕਰ ਆਤਰ ਹੂਆ ਇਸਤ੍ਰੀ ਕੋ ਹਿਤੁਕਾਰੀ ਹੋ ਕਰ ਚਿੰਤਨ ਕਰਤਾ ਵਾ ਦੇਖਤਾ ਹੈ॥
Prof. Sahib Singh(ਦੁਰਮਤਿ ਦੇ ਅਧੀਨ ਹੋ ਕੇ) ਇਸਤ੍ਰੀ ਦਾ ਪ੍ਰੇਮੀ ਮਨੁੱਖ ਸਦਾ ਕਾਮ-ਵਾਸਨਾ ਹੀ ਚਿਤਵਦਾ ਹੈ।ਪਦ ਅਰਥ ਚਿਤੈ = ਚਿਤਵਦਾ ਹੈ। ਹਿਤਕਾਰੀ = ਹਿਤ ਕਰਨ ਵਾਲਾ, ਪ੍ਰੇਮੀ। ਕਾਮਣਿ = ਇਸਤ੍ਰੀ।
SikhNet (Spanish)Sin ver la Divinidad en ella, el amante de una mujer está ofuscado en la lujuria,
ਕ੍ਰੋਧੁ ਬਿਨਾਸੈ; ਸਗਲ ਵਿਕਾਰੀ ॥
krodh binaasai; sagal vikaaree | Ang 225
Sant Singh KhalsaAll the wicked are ruined by their anger.
Manmohan SinghWrath ruins all the sinners.
Manmohan Singh (Punjabi)ਗੁੱਸਾ ਸਾਰੇ ਗੁਨਹਿਗਾਰਾਂ ਨੂੰ ਤਬਾਹ ਕਰ ਦਿੰਦਾ ਹੈ।
Fareedkot Teekaਔਰ ਕ੍ਰੋਧ ਨੇ ਭੀ ਬਿਕਾਰੀ ਜੀਵ ਸੰਪੂਰਨ ਹੀ ਨਾਸ ਕੀਏ ਹੈਂ॥
Prof. Sahib Singh(ਫਿਰ) ਕ੍ਰੋਧ ਸਾਰੇ ਵਿਕਾਰੀਆਂ (ਦੇ ਆਤਮਕ ਜੀਵਨ) ਨੂੰ ਤਬਾਹ ਕਰਦਾ ਹੈ।ਪਦ ਅਰਥ ਵਿਕਾਰੀ = ਵਿਕਾਰੀਆਂ ਨੂੰ।
SikhNet (Spanish)y el enojo destruye a todos los malvados.
ਪਤਿ ਮਤਿ ਖੋਵਹਿ; ਨਾਮੁ ਵਿਸਾਰੀ ॥੪॥
pat mat khoveh; naam visaaree |4| Ang 225
Sant Singh KhalsaHonor and good sense are lost, when one forgets the Naam, the Name of the Lord. ||4||
Manmohan SinghBy forgetting the Name, man loses his honour and sense.
Manmohan Singh (Punjabi)ਨਾਮ ਨੂੰ ਭੁਲਾ ਕੇ ਇਨਸਾਨ ਆਪਣੀ ਇੱਜ਼ਤ ਤੇ ਅਕਲ ਗੁਆ ਲੈਂਦਾ ਹੈ।
Fareedkot Teekaਨਾਮ ਕੋ ਬਿਸਾਰ ਕਰ ਬੇਮੁਖ ਪੁਰਸ ਪਤਿ ਔਰ ਮਤਿ ਦੋਨੋਂ ਕੋ ਖੋਹ ਲੇਤੇ ਹੈਂ॥੪॥
Prof. Sahib Singhਅਜੇਹੇ ਮਨੁੱਖ ਪ੍ਰਭੂ ਦਾ ਨਾਮ ਭੁਲਾ ਕੇ ਆਪਣੀ ਇੱਜ਼ਤ ਤੇ ਅਕਲ ਗਵਾ ਲੈਂਦੇ ਹਨ ॥੪॥ਪਦ ਅਰਥ ਪਤਿ = ਇੱਜ਼ਤ। ਵਿਸਾਰੀ = ਵਿਸਾਰਿ, ਵਿਸਾਰ ਕੇ ॥੪॥
SikhNet (Spanish)Olvidándose del Naam, el Nombre del Señor pierden su sensatez y su honor. (4)
ਪਰ ਘਰਿ; ਚੀਤੁ ਮਨਮੁਖਿ ਡੋਲਾਇ ॥
par ghar; cheet manamukh ddolaae | Ang 226
Sant Singh KhalsaThe self-willed manmukh is lured by another man's wife.
Manmohan SinghAn apostate's mind covets another's woman.
Manmohan Singh (Punjabi)ਅਧਰਮੀ ਦਾ ਮਨ ਪਰਾਈ ਇਸਤਰੀ ਦੀ ਹਿਰਸ ਕਰਦਾ ਹੈ।
Fareedkot Teekaਮਨਮੁਖ ਪਰਾਈ ਇਸਤ੍ਰੀਓਂ ਮੇਂ ਪੜੇ ਮਨ ਕੋ ਡੁਲਾਵਤੇ ਹੈਂ॥
Prof. Sahib Singhਆਪਣੇ ਮਨ ਦਾ ਮੁਰੀਦ ਮਨੁੱਖ ਪਰਾਏ ਘਰ ਵਿਚ ਆਪਣੇ ਚਿਤ ਨੂੰ ਡੁਲਾਂਦਾ ਹੈ।ਪਦ ਅਰਥ ਪਰ ਘਰਿ = ਪਰਾਏ ਘਰ ਵਿਚ।
SikhNet (Spanish)La mente que vive en la dualidad desea la mujer del otro;
ਗਲਿ ਜੇਵਰੀ; ਧੰਧੈ ਲਪਟਾਇ ॥
gal jevaree; dhandhai lapattaae | Ang 226
Sant Singh KhalsaThe noose is around his neck, and he is entangled in petty conflicts.
Manmohan SinghAround his neck is the halter and he is entangled in worldly strives.
Manmohan Singh (Punjabi)ਉਸ ਦੀ ਗਰਦਨ ਦੁਆਲੇ ਫਾਹੀ ਦਾ ਰੱਸਾ ਹੈ, ਅਤੇ ਉਸ ਸੰਸਾਰੀ ਬਖੇੜਿਆਂ ਅੰਦਰ ਫਾਥਾ ਹੋਇਆ ਹੈ।
Fareedkot Teekaਵਾਸਨਾ ਰੂਪੀ ਜੇਵੜੀ ਗਲ ਮੇਂ ਪੜ ਰਹੀ ਹੈ, ਯਾਂ ਤੇ ਧੰਧੋਂ ਮੇਂ ਲਪਟ ਰਹੇ ਹੈਂ॥
Prof. Sahib Singh(ਨਤੀਜਾ ਇਹ ਨਿਕਲਦਾ ਹੈ ਕਿ ਵਿਕਾਰਾਂ ਦੇ) ਜੰਜਾਲ ਵਿਚ ਉਹ ਫਸਦਾ ਹੈ ਤੇ ਉਸ ਦੇ ਗਲ ਵਿਚ ਵਿਕਾਰਾਂ ਦੀ ਫਾਹੀ (ਪੱਕੀ ਹੁੰਦੀ ਜਾਂਦੀ ਹੈ)।ਪਦ ਅਰਥ ਗਲਿ = ਗਲ ਵਿਚ। ਜੇਵਰੀ = ਰੱਸੀ, ਫਾਹੀ।
SikhNet (Spanish)así está con la soga al cuello y se mete en rivalidades.
ਗੁਰਮੁਖਿ ਛੂਟਸਿ; ਹਰਿ ਗੁਣ ਗਾਇ ॥੫॥
guramukh chhoottas; har gun gaae |5| Ang 226
Sant Singh KhalsaThe Gurmukh is emancipated, singing the Glorious Praises of the Lord. ||5||
Manmohan SinghThe Guru-ward is delivered by singing God's praises.
Manmohan Singh (Punjabi)ਗੁਰੂ ਅਨੁਸਾਰੀ ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ ਬੰਦ ਖ਼ਲਾਸ ਹੋ ਜਾਂਦਾ ਹੈ।
Fareedkot Teekaਜੋ ਗੁਰਮੁਖ ਹੈਂ, ਸੋ ਹਰਿ ਕੇ ਗੁਣ ਗਾਇ ਕਰ ਕੇ ਸੰਸਾਰ ਦੁਖ ਤੇ ਛੂਟੇਂਗੇ॥੫॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ, ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕੇ ਇਸ ਜੰਜਾਲ ਵਿਚੋਂ ਬਚ ਨਿਕਲਦਾ ਹੈ ॥੫॥
SikhNet (Spanish)Sin embargo, aquél que se entona en Dios es emancipado cantando la Alabanza del Señor. (5)
ਜਿਉ ਤਨੁ ਬਿਧਵਾ; ਪਰ ਕਉ ਦੇਈ ॥
jiau tan bidhavaa; par kau deee | Ang 226
Sant Singh KhalsaThe lonely widow gives her body to a stranger;
Manmohan SinghAs an unchaste woman, who gives her body to a stranger for the sake of lust or money,
Manmohan Singh (Punjabi)ਜਿਸ ਤਰ੍ਹਾਂ ਇਕ ਬਦਚਲਣ ਇਸਤਰੀ, ਜੋ ਆਪਣੀ ਦੇਹਿ ਪਰਾਏ ਨੂੰ ਦੇ ਦਿੰਦੀ ਹੈ,
Fareedkot Teekaਜੈਸੇ (ਬਿਧਵਾ) ਪਤਿਹੀਨ, ਭਾਵ ਪਤੀ ਸੇ ਬੇਮੁਖ ਦੁਰਾਚਾਰਨੀ ਇਸਤ੍ਰੀ ਪਰ ਪੁਰਸ਼ ਕੋ ਅਪਨਾ ਸਰੀਰ ਦੇਤੀ ਹੈ॥
Prof. Sahib Singhਜਿਵੇਂ ਵਿਧਵਾ ਆਪਣਾ ਸਰੀਰ ਪਰਾਏ ਮਨੁੱਖ ਦੇ ਹਵਾਲੇ ਕਰਦੀ ਹੈ।ਪਦ ਅਰਥ ਪਰ ਕਉ = ਪਰਾਏ (ਮਨੁੱਖ) ਨੂੰ।
SikhNet (Spanish)El hombre que vive en la dualidad es como la mujer impura que ofrece su cuerpo a los desconocidos
ਕਾਮਿ ਦਾਮਿ; ਚਿਤੁ ਪਰ ਵਸਿ ਸੇਈ ॥
kaam daam; chit par vas seee | Ang 226
Sant Singh Khalsashe allows her mind to be controlled by others for lust or money
Manmohan Singhand whose mind falls unto another's power,
Manmohan Singh (Punjabi)ਅਤੇ ਭੋਗਬਿਲਾਸ ਜਾਂ ਦੌਲਤ ਦੀ ਖ਼ਾਤਰ ਜਿਸ ਦਾ ਮਨ ਹੋਰਸ ਦੇ ਅਖ਼ਤਿਆਰ ਵਿੱਚ ਹੋ ਜਾਂਦਾ ਹੈ,
Fareedkot Teeka(ਦਾਮਿ) ਧਨ ਕੀ ਕਾਮਨਾ ਕਰ ਕੇ ਚਿਤ ਅਪਨਾ ਪਰਵਸ ਕਰ ਕੇ ਉਸ ਕੋ ਸੇਵਨ ਕਰਤੀ ਹੈ॥
Prof. Sahib Singhਕਾਮ-ਵਾਸਨਾ ਵਿਚ (ਫਸ ਕੇ) ਪੈਸੇ (ਦੇ ਲਾਲਚ) ਵਿਚ (ਫਸ ਕੇ) ਉਹ ਆਪਣਾ ਮਨ (ਭੀ) ਪਰਾਏ ਮਨੁੱਖ ਦੇ ਵੱਸ ਵਿਚ ਕਰਦੀ ਹੈ।ਪਦ ਅਰਥ ਕਾਮਿ = ਕਾਮ ਵਿਚ। ਦਾਮਿ = ਦਾਮ (ਦੇ ਲਾਲਚ ਵਿਚ)। ਸੇਈ = ਸੋਈ, ਉਹ ਵਿਧਵਾ।
SikhNet (Spanish)por lujuria o dinero;
ਬਿਨੁ ਪਿਰ. ਤ੍ਰਿਪਤਿ; ਨ ਕਬਹੂੰ ਹੋਈ ॥੬॥
bin pir. tripat; na kabahoon hoee |6| Ang 226
Sant Singh Khalsa, but without her husband, she is never satisfied. ||6||
Manmohan Singhis never satisfied without her spouse. (So is the man of duality).
Manmohan Singh (Punjabi)ਨੂੰ ਕਦਾਚਿੱਤ ਆਪਣੇ ਪਤੀ ਬਿਨਾ ਰੱਜ ਨਹੀਂ ਆਉਂਦਾ। (ਉਸੇ ਤਰ੍ਹਾਂ ਦਾ ਹੈ ਦਵੈਤ-ਭਾਵ ਵਾਲਾ ਬੰਦਾ)।
Fareedkot Teekaਪਰੰਤੂ ਅਪਨੇ ਭਰਤਾ ਸੇ ਬਿਨਾ ਕਾਮ ਕੀ ਯਥੇਸ਼ਟ ਪੂਰਣਤਾ ਕਬੀ ਨਹੀਂ ਹੋਤੀ। ਭਾਵ ਯਹਿ ਕਿ ਕਾਮਨਾ ਕਰ ਕੇ ਜੀਵ ਔਰ ਦੇਵਤਿਓਂ ਕੋ ਸੇਵਨ ਕਰਤੇ ਹੈਂ, ਪਰੰਤੂ ਪਰਮੇਸਰ ਕੀ ਪ੍ਰਾਪਤੀ ਸੇ ਬਿਨਾ ਤ੍ਰਿਪਤਿ ਨਹੀਂ ਹੋਤੇ ਹੈਂ॥੬॥
Prof. Sahib Singhਪਰ ਪਤੀ ਤੋਂ ਬਿਨਾ ਉਸ ਨੂੰ ਕਦੀ ਭੀ ਸ਼ਾਂਤੀ ਨਸੀਬ ਨਹੀਂ ਹੋ ਸਕਦੀ (ਤਿਵੇਂ ਖਸਮ-ਪ੍ਰਭੂ ਨੂੰ ਭੁਲਾਣ ਵਾਲੀ ਜੀਵ-ਇਸਤ੍ਰੀ ਆਪਣਾ ਆਪ ਵਿਕਾਰਾਂ ਦੇ ਅਧੀਨ ਕਰਦੀ ਹੈ, ਪਰ ਪਤੀ-ਪ੍ਰਭੂ ਤੋਂ ਬਿਨਾ ਆਤਮਕ ਸੁਖ ਕਦੇ ਨਹੀਂ ਮਿਲ ਸਕਦਾ) ॥੬॥ਪਦ ਅਰਥ ਤ੍ਰਿਪਤਿ = ਸ਼ਾਂਤੀ ॥੬॥
SikhNet (Spanish)no tiene el dominio de su mente y nunca estará satisfecha sin su Esposo Divino. (6)
ਪੜਿ ਪੜਿ ਪੋਥੀ; ਸਿੰਮ੍ਰਿਤਿ ਪਾਠਾ ॥
parr parr pothee; sinmrit paatthaa | Ang 226
Sant Singh KhalsaYou may read, recite and study the scriptures,
Manmohan SinghThe mortal reads and studies books, recites Simritis,
Manmohan Singh (Punjabi)ਜੀਵ ਪੁਸਤਕਾਂ ਨੂੰ ਪੜ੍ਹਦਾ ਤੇ ਵਾਚਦਾ ਹੈ, ਸਿਮ੍ਰਤੀਆਂ ਦਾ ਪਾਠ ਕਰਦਾ ਹੈ,
Fareedkot Teekaਸਿੰਮ੍ਰਤੀਓਂ ਕੋ ਪੜ ਕਰ ਪੁਨਾ ਅੰਨ੍ਯ ਪੁਸਤਕੋਂ ਪੜ ਕਰ॥
Prof. Sahib Singh(ਵਿਦਵਾਨ ਪੰਡਿਤ) ਧਰਮ ਪੁਸਤਕਾਂ ਦੇ ਪਾਠ;
SikhNet (Spanish)Uno lee los textos semíticos,
ਬੇਦ ਪੁਰਾਣ ਪੜੈ; ਸੁਣਿ ਥਾਟਾ ॥
bed puraan parrai; sun thaattaa | Ang 226
Sant Singh KhalsaThe Simritees, Vedas and Puraanas;
Manmohan Singhand reads and hears Vedas, Purans, and other compilations,
Manmohan Singh (Punjabi)ਅਤੇ ਵੇਦਾਂ, ਪੁਰਾਣਾਂ ਅਤੇ ਹੋਰ ਰਚਨਾਵਾਂ ਨੂੰ ਵਾਚਦਾ ਤੇ ਸ੍ਰਵਣ ਕਰਦਾ ਹੈ;
Fareedkot Teekaਪੁਨਾ ਵੇਦ ਔਰ ਪੁਰਾਣੋਂ ਕੋ ਭੀ ਪੜਤੇ ਔਰ (ਥਾਟਾ) ਸੰਮੂਹ, ਵਾ ਪਰਾਇਣ ਸ੍ਰਵਨ ਕਰਤੇ ਹੈਂ॥
Prof. Sahib Singhਵੇਦ ਪੁਰਾਣ ਸਿੰਮ੍ਰਿਤੀਆਂ ਆਦਿਕ ਮੁੜ ਮੁੜ ਪੜ੍ਹਦਾ ਹੈ, ਉਹਨਾਂ ਦੀ (ਕਾਵਿ-) ਰਚਨਾ ਮੁੜ ਮੁੜ ਸੁਣਦਾ ਹੈ,ਪਦ ਅਰਥ ਥਾਟਾ = ਬਨਾਵਟ, ਰਚਨਾ।
SikhNet (Spanish)escucha y estudia los Vedas y los Puranas para estabilizar la mente,
ਬਿਨੁ ਰਸ ਰਾਤੇ; ਮਨੁ ਬਹੁ ਨਾਟਾ ॥੭॥
bin ras raate; man bahu naattaa |7| Ang 226
Sant Singh Khalsabut without being imbued with the Lord's essence, the mind wanders endlessly. ||7||
Manmohan Singhbut without being imbued with God's elixir the mind greatly wavers.
Manmohan Singh (Punjabi)ਪ੍ਰੰਤੂ ਵਾਹਿਗੁਰੂ ਅੰਮ੍ਰਿਤ ਦੇ ਨਾਲ ਰੰਗੇ ਜਾਣ ਬਿਨਾ ਮਨੂਆ ਬਹੁਤ ਡੋਲਦਾ ਹੈ।
Fareedkot Teekaਪਰੰਤੂ ਪਰਮੇਸਰ ਕੇ ਪ੍ਰੇਮ ਮੇਂ ਰਤੇ ਸੇ ਬਿਨਾ ਮਨ ਬਹੁਤ (ਨਾਟਾ) ਚੰਚਲ ਵਾ ਨਿਰਤ ਕਰਤਾ ਰਹਤਾ ਹੈ॥੭॥☬ਕਦਾਚਿਤ ਐਸੀ ਅਸੰਕਾ ਹੋ ਕਿ ਮਨ ਇਸਥਿਤ ਕੈਸੇ ਹੋ? ਸੋ ਐਸੇ ਹੈ:
Prof. Sahib Singhਪਰ ਜਿਤਨਾ ਚਿਰ ਉਸ ਦਾ ਮਨ ਪਰਮਾਤਮਾ ਦੇ ਨਾਮ-ਰਸ ਦਾ ਰਸੀਆ ਨਹੀਂ ਬਣਦਾ, ਉਤਨਾ ਚਿਰ (ਮਾਇਆ ਦੇ ਹੱਥਾਂ ਤੇ ਹੀ) ਨਾਚ ਕਰਦਾ ਹੈ ॥੭॥ਪਦ ਅਰਥ ਨਾਟਾ = ਨਾਟਕ, ਚੰਚਲਤਾ ਦੀਆਂ ਗੱਲਾਂ ॥੭॥
SikhNet (Spanish)pero sin estar imbuido en la Esencia de la Realidad, su mente sigue distraída en un sinnúmero de asuntos.(7)
ਜਿਉ ਚਾਤ੍ਰਿਕ; ਜਲ ਪ੍ਰੇਮ ਪਿਆਸਾ ॥
jiau chaatrik; jal prem piaasaa | Ang 226
Sant Singh KhalsaAs the rainbird thirsts longingly for the drop of rain,
Manmohan SinghAs the pied cuckoo has affection and thirst for rain drops,
Manmohan Singh (Punjabi)ਜਿਸ ਤਰ੍ਹਾਂ ਪਪੀਹੇ ਦੀ ਮੀਂਹ ਦੀਆਂ ਕਣੀਆਂ ਲਈ ਪ੍ਰੀਤ ਅਤੇ ਤੇਹ ਹੈ।
Fareedkot Teekaਜੈਸੇ (ਚਾਤ੍ਰਿਕ) ਪਪੀਹਾ ਸ੍ਵਾਂਤੀ ਬੂੰਦ ਕੇ ਜਲ ਕਾ ਪ੍ਰੇਮ ਕਰ ਪ੍ਯਾਸਾ ਹੋਤਾ ਹੈ॥
Prof. Sahib Singhਜਿਵੇਂ ਪਪੀਹੇ ਦਾ (ਵਰਖਾ-) ਜਲ ਨਾਲ ਪ੍ਰੇਮ ਹੈ, (ਵਰਖਾ-) ਜਲ ਦੀ ਉਸ ਨੂੰ ਪਿਆਸ ਹੈ,ਪਦ ਅਰਥ ਚਾਤ੍ਰਿਕ = ਪਪੀਹਾ।
SikhNet (Spanish)Así como el pájaro Cuclillo añora la gota de lluvia,
ਜਿਉ ਮੀਨਾ; ਜਲ ਮਾਹਿ ਉਲਾਸਾ ॥
jiau meenaa; jal maeh ulaasaa | Ang 226
Sant Singh Khalsaand as the fish delights in the water,
Manmohan SinghAn the fish is delighted in water,
Manmohan Singh (Punjabi)ਜਿਸ ਤਰ੍ਹਾਂ ਮੱਛੀ ਪਾਣੀ ਵਿੱਚ ਖ਼ੁਸ਼ ਹੁੰਦੀ ਹੈ,
Fareedkot Teekaਜਿਨ ਕੋ ਐਸਾ ਪ੍ਰੇਮ ਭਯਾ ਹੈ ਪੁਨਾ ਜੈਸੇ (ਮੀਨਾ) ਮਛੁ ਜਲ ਮੇਂ (ਉਲਾਸਾ) ਪ੍ਰਸਿੰਨ ਰਹਤਾ ਹੈ॥
Prof. Sahib Singhਜਿਵੇਂ ਮੱਛੀ ਪਾਣੀ ਵਿਚ ਬੜੀ ਪ੍ਰਸੰਨ ਰਹਿੰਦੀ ਹੈ,ਪਦ ਅਰਥ ਉਲਾਸਾ = ਖ਼ੁਸ਼।
SikhNet (Spanish)y el pez necesita el agua,
ਨਾਨਕ. ਹਰਿ ਰਸੁ ਪੀ; ਤ੍ਰਿਪਤਾਸਾ ॥੮॥੧੧॥
naanak. har ras pee; tripataasaa |8|11| Ang 226
Sant Singh KhalsaNanak is satisfied by the sublime essence of the Lord. ||8||11||
Manmohan Singhso is Nanak sated quaffing God's Nectar.
Manmohan Singh (Punjabi)ਓਸੇ ਤਰ੍ਹਾਂ ਹੀ ਨਾਨਕ ਹਰੀ ਆਬਿ-ਹਿਯਾਤ ਨੂੰ ਪਾਨ ਕਰ ਕੇ ਰੱਜ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੂਰਬ ਕਥਨ ਕਰੇ ਦ੍ਰਾਸ੍ਟਾਂਤੋਂ ਵਤ ਹਰੀ ਕੇ ਅਨੰਦ ਕੋ ਪਾਨ ਕਰ ਜੋ ਤ੍ਰਿਪਤ ਭਯਾ ਹੈ ਤਿਸ ਕਾ ਮਨ ਇਸਥਿਤ ਹੋਤਾ ਹੈ॥੮॥੧੧॥☬ਮਨ ਦ੍ਵਾਰਾ ਸਿਧੋਂ ਕੋ ਕਥਨ ਕਰਤੇ ਹੈਂ:
Prof. Sahib Singhਤਿਵੇਂ, ਹੇ ਨਾਨਕ! ਪਰਮਾਤਮਾ ਦਾ ਭਗਤ ਪਰਮਾਤਮਾ ਦਾ ਨਾਮ-ਰਸ ਪੀ ਕੇ ਤ੍ਰਿਪਤ ਹੋ ਜਾਂਦਾ ਹੈ ॥੮॥੧੧॥ਪਦ ਅਰਥ ਪੀ = ਪੀ ਕੇ। ਤ੍ਰਿਪਤਾਸਾ = ਰੱਜਦਾ ਹੈ ॥੮॥
SikhNet (Spanish)así Nanak es saciado solamente con la Esencia del Señor. (8-11)