ਸੂਹੀ ਮਹਲਾ ੪ ॥
soohee mahalaa 4 |
Sant Singh KhalsaSoohee, Fourth Mehl:
Manmohan SinghSuhi 4th Guru.
Manmohan Singh (Punjabi)ਸੂਹੀ ਚੌਥੀ ਪਾਤਿਸ਼ਾਹੀ।
SikhNet (Spanish)Suji, Mejl Guru Ram Das, Cuarto Canal Divino.
ਜਿਹਵਾ ਹਰਿ ਰਸਿ; ਰਹੀ ਅਘਾਇ ॥
jihavaa har ras; rahee aghaae |
Sant Singh KhalsaMy tongue remains satisfied with the subtle essence of the Lord.
Manmohan SinghMy tongue remains satiated with God's elixir.
Manmohan Singh (Punjabi)ਮੇਰੀ ਜੀਭ ਵਾਹਿਗੁਰੂ ਦੇ ਅੰਮ੍ਰਿਤ ਨਾਲ ਰੱਜੀ ਰਹਿੰਦੀ ਹੈ।
Fareedkot Teekaਗੁਰਮੁਖੋਂ ਕੀ ਜਿਹਵਾ ਹਰਿ ਰਸ ਕਰ ਕੇ ਰਜ ਰਹੀ ਹੈ॥
Prof. Sahib Singhਹੇ ਭਾਈ! ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਦੀ ਜੀਭ ਪਰਮਾਤਮਾ ਦੇ ਨਾਮ ਦੇ ਰਸ ਵਿਚ ਰੱਜੀ ਰਹਿੰਦੀ ਹੈ,ਪਦ ਅਰਥ ਜਿਹਵਾ = ਜੀਭ। ਰਸਿ = ਰਸ ਵਿਚ। ਅਘਾਇ ਰਹੀ = ਰੱਜੀ ਰਹਿੰਦੀ ਹੈ।
SikhNet (Spanish)Mis labios están saciados al saborear la Esencia del Señor;
ਗੁਰਮੁਖਿ ਪੀਵੈ ਸਹਜਿ ਸਮਾਇ ॥੧॥
guramukh peevai sehaj samaae |1|
Sant Singh KhalsaThe Gurmukh drinks it in, and merges in celestial peace. ||1||
Manmohan SinghThe Guru-ward drinks it and merges into the spiritual bliss.
Manmohan Singh (Punjabi)ਗੁਰੂ-ਅਨੁਸਾਰੀ ਇਸ ਨੂੰ ਪਾਨ ਕਰਦਾ ਅਤੇ ਆਤਮਕ ਆਨੰਦ ਲੀਨ ਹੋ ਜਾਂਦਾ ਹੈ।
Fareedkot Teekaਜੋ ਗੁਰੋਂ ਦੁਆਰਾ ਤਿਸ ਰਸ ਕੋ ਪੀਵਤੇ ਹੈਂ, ਸੋ (ਸਹਜਿ) ਸਰੂਪ ਮੇਂ ਸਮਾਉਤੇ ਹੈਂ॥੧॥
Prof. Sahib Singhਉਹ ਸਦਾ ਉਹ ਨਾਮ-ਰਸ ਹੀ ਪੀਂਦਾ ਹੈ, ਅਤੇ, ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੧॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਹਜਿ = ਆਤਮਕ ਅਡੋਲਤਾ ਵਿਚ ॥੧॥
SikhNet (Spanish)quien se vuelve hacia Dios, participa de Ésta y se integra en el Equilibrio. (1)
ਹਰਿ ਰਸੁ; ਜਨ ਚਾਖਹੁ ਜੇ ਭਾਈ ॥
har ras; jan chaakhahu je bhaaee |
Sant Singh KhalsaIf you taste the subtle essence of the Lord, O humble Siblings of Destiny,
Manmohan SinghO brother saint, if thou tastest God's ambrosia;
Manmohan Singh (Punjabi)ਹੇ ਵੀਰ ਸਾਧੂਆ! ਜੇਕਰ ਤੂੰ ਵਾਹਿਗੁਰੂ ਦੇ ਅੰਮ੍ਰਿਤ ਨੂੰ ਚੱਖ ਲਵੇ,
Fareedkot Teekaਹੇ ਭਾਈ ਜਨੋਂ! ਜੇ ਹਰੀ ਕੇ ਰਸ ਕੋ ਚਾਖੋ॥
Prof. Sahib Singhਹੇ ਪਿਆਰੇ ਸੱਜਣੋ! ਜੇ ਤੁਸੀ ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਲਵੋ,ਪਦ ਅਰਥ ਭਾਈ ਜਨ = ਹੇ ਭਾਈ ਜਨੋ! ਹੇ ਪਿਆਰੇ ਸੱਜਣੋ!
SikhNet (Spanish)Oh devoto hermano, si uno probara el Sabor de la Esencia del Señor,
ਤਉ ਕਤ; ਅਨਤ ਸਾਦਿ ਲੋਭਾਈ ॥੧॥ ਰਹਾਉ ॥
tau kat; anat saad lobhaaee |1| rahaau |
Sant Singh Khalsathen how can you be enticed by other flavors? ||1||Pause||
Manmohan Singhthen how can thou be enamoured of other relishes? Pause.
Manmohan Singh (Punjabi)ਤਦ ਤੂੰ ਹੋਰਨਾਂ ਸੁਆਦਾਂ ਵਿੱਚ ਕਿਸ ਤਰ੍ਹਾਂ ਲਭਾਇਮਾਨ ਹੋ ਸਕਦਾ ਹੈ? ਠਹਿਰਾਉ।
Fareedkot Teekaਤੌ ਔਰ ਬਿਖਿਓਂ ਕੇ ਜੋ ਸੁਆਦ ਹੈਂ ਉਨ ਮੇਂ ਕਿਉਂ ਲੁਭਾਇਮਾਨ ਹੋਵੋ॥੧॥ ਰਹਾਉ ॥
Prof. Sahib Singhਤਾਂ ਫਿਰ ਕਿਸੇ ਭੀ ਹੋਰ ਸੁਆਦ ਵਿਚ ਨਹੀਂ ਫਸੋਗੇ ॥੧॥ ਰਹਾਉ ॥ਪਦ ਅਰਥ ਤਉ = ਤਾਂ, ਤਦੋਂ। ਸਾਦਿ = ਸੁਆਦ ਵਿਚ। ਅਨਤ ਸਾਦਿ = ਹੋਰ ਸੁਆਦਿ ਵਿਚ। ਕਤ = ਕਿੱਥੇ? ਕਤ ਅਨਤ ਸਾਦਿ = ਕਿਸੇ ਭੀ ਸੁਆਦ ਵਿਚ ਨਹੀਂ ॥੧॥ ਰਹਾਉ ॥
SikhNet (Spanish)no amaría ningún otro sabor. (1-Pausa)
ਗੁਰਮਤਿ ਰਸੁ; ਰਾਖਹੁ ਉਰ ਧਾਰਿ ॥
guramat ras; raakhahu ur dhaar |
Sant Singh KhalsaUnder Guru's Instructions, keep this subtle essence enshrined in your heart.
Manmohan SinghUnder Guru's instruction, keep thou enshrined this Name-Nectar in the heart. Pause.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ, ਤੂੰ ਇਸ ਨਾਮ-ਅੰਮ੍ਰਿਤ ਨੂੰ ਆਪਣੇ ਦਿਲ ਵਿੱਚ ਟਿਕਾ ਰੱਖ।
Fareedkot Teekaਹੇ ਭਾਈ! ਗੁਰ ਸਿਖਿਆ ਕਰ ਇਸ ਆਨੰਦ ਕੋ ਅੰਤਸਕਰਣ ਮੇਂ ਧਾਰ ਰਖੋ॥
Prof. Sahib Singhਹੇ ਭਾਈ! ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪ੍ਰਭੂ ਦੇ ਨਾਮ ਦਾ ਸੁਆਦ ਆਪਣੇ ਹਿਰਦੇ ਵਿਚ ਵਸਾਈ ਰੱਖੋ।ਪਦ ਅਰਥ ਉਰ = ਹਿਰਦਾ। ਧਾਰਿ = ਟਿਕਾ ਕੇ।
SikhNet (Spanish)Enaltece el Amor del Señor en tu corazón;
ਹਰਿ ਰਸਿ ਰਾਤੇ ਰੰਗਿ ਮੁਰਾਰਿ ॥੨॥
har ras raate rang muraar |2|
Sant Singh KhalsaThose who are imbued with the subtle essence of the Lord, are immersed in celestial bliss. ||2||
Manmohan SinghThey who are imbued with God's elixir, abide in divine bliss.
Manmohan Singh (Punjabi)ਜੋ ਵਾਹਿਗੁਰੂ ਦੇ ਅੰਮ੍ਰਿਤ ਨਾਲ ਰੰਗੀਜੇ ਹਨ, ਉਹ ਈਸ਼ਵਰੀ ਆਨੰਦ ਅੰਦਰ ਵਸਦੇ ਹਨ।
Fareedkot Teekaਜੋ ਹਰੀ ਕੇ ਪ੍ਰੇਮ ਮੇਂ ਰੰਗੇ ਹੈਂ, ਤਿਨ ਕੋ ਮੁਰਾਰੀ ਕਾ ਅਨੰਦ ਹੂਆ ਹੈ॥੨॥
Prof. Sahib Singhਜੇਹੜੇ ਮਨੁੱਖ ਪ੍ਰਭੂ ਦੇ ਨਾਮ-ਰਸ ਵਿਚ ਮਗਨ ਹੋ ਜਾਂਦੇ ਹਨ, ਉਹ ਮੁਰਾਰੀ-ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ ॥੨॥ਪਦ ਅਰਥ ਰੰਗਿ = ਪ੍ਰੇਮ-ਰੰਗ ਵਿਚ ॥੨॥
SikhNet (Spanish)fundido en Su Amor, estarás siempre en Éxtasis. (2)
ਮਨਮੁਖਿ; ਹਰਿ ਰਸੁ ਚਾਖਿਆ. ਨ ਜਾਇ ॥
manamukh; har ras chaakhiaa. na jaae |
Sant Singh KhalsaThe self-willed manmukh cannot even taste the subtle essence of the Lord.
Manmohan SinghThe perverse person can taste not Lord's Nectar.
Manmohan Singh (Punjabi)ਮਨ ਮਗਰ ਲਗਿਆ ਪ੍ਰਭੂ ਦੇ ਅੰਮ੍ਰਿਤ ਨੂੰ ਚਖ ਨਹੀਂ ਸਕਦਾ।
Fareedkot Teekaਮਨਮੁਖ ਤੇ ਹਰੀ ਰਸ ਚਾਖਿਆ ਨਹੀਂ ਜਾਤਾ॥
Prof. Sahib Singhਪਰ, ਹੇ ਭਾਈ! ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ ਪਰਮਾਤਮਾ ਦੇ ਨਾਮ ਦਾ ਸੁਆਦ ਨਹੀਂ ਚੱਖ ਸਕਦਾ,ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ!
SikhNet (Spanish)El ególatra no conoce el Sabor del Señor;
ਹਉਮੈ ਕਰੈ; ਬਹੁਤੀ ਮਿਲੈ ਸਜਾਇ ॥੩॥
haumai karai; bahutee milai sajaae |3|
Sant Singh KhalsaHe acts out in ego, and suffers terrible punishment. ||3||
Manmohan SinghHe acts in ego and suffers great punishment.
Manmohan Singh (Punjabi)ਉਹ ਹੰਕਾਰ ਕਰਦਾ ਹੈ ਅਤੇ ਘਣੇਰੀ ਸਜ਼ਾ ਪਾਉਂਦਾ ਹੈ।
Fareedkot Teekaਵਹੁ ਹਉਮੈਂ ਕਰਤੇ ਹੈਂ, ਇਸੀ ਤੇ ਪਰਲੋਕ ਮੇਂ ਬਹੁਤ ਸਜਾ ਮਿਲਤੀ ਹੈ॥੩॥
Prof. Sahib Singh(ਉਹ ਜਿਉਂ ਜਿਉਂ ਆਪਣੀ ਸਿਆਣਪ ਦਾ) ਅਹੰਕਾਰ ਕਰਦਾ ਹੈ (ਤਿਉਂ ਤਿਉਂ) ਉਸ ਨੂੰ ਵਧੀਕ ਵਧੀਕ ਸਜ਼ਾ ਮਿਲਦੀ ਹੈ (ਆਤਮਕ ਕਲੇਸ਼ ਸਹਾਰਨਾ ਪੈਂਦਾ ਹੈ) ॥੩॥ਪਦ ਅਰਥ ਹਉਮੈ ਕਰੈ = 'ਮੈਂ ਮੈਂ' ਕਰਦਾ ਹੈ, 'ਮੈਂ ਵੱਡਾ, ਮੈਂ ਸਿਆਣਾ' = ਇਹ ਆਖਦਾ ਰਹਿੰਦਾ ਹੈ ॥੩॥
SikhNet (Spanish)actúa desde su falsa conciencia y sufre. (3)
ਨਦਰਿ ਕਰੇ; ਤਾ ਹਰਿ ਰਸੁ ਪਾਵੈ ॥
nadar kare; taa har ras paavai |
Sant Singh KhalsaBut if he is blessed with the Lord's Kind Mercy, then he obtains the subtle essence of the Lord.
Manmohan SinghIf the Guru shows mercy, then is the mortal blessed with God's elixir
Manmohan Singh (Punjabi)ਜੇਕਰ ਗੁਰੂ ਜੀ ਮਿਹਰ ਧਾਰਨ, ਤਦ ਹੀ ਪ੍ਰਾਣੀ ਨੂੰ ਵਾਹਿਗੁਰੂ ਦੇ ਅੰਮ੍ਰਿਤ ਦਾਤ ਮਿਲਦੀ ਹੈ।
Fareedkot Teekaਜੇ ਗੁਰੂ ਕਿਰਪਾ ਕਰੇ ਤੋ ਹਰਿ ਕੇ ਪ੍ਰੇਮ ਕੋ ਪਾਵਤਾ ਹੈ॥
Prof. Sahib Singh(ਹੇ ਭਾਈ!) ਜਦੋਂ ਪਰਮਾਤਮਾ (ਕਿਸੇ ਮਨੁੱਖ ਉਤੇ) ਮੇਹਰ ਦੀ ਨਿਗਾਹ ਕਰਦਾ ਹੈ ਤਦੋਂ ਉਹ ਪ੍ਰਭੂ ਦੇ ਨਾਮ ਦਾ ਸੁਆਦ ਹਾਸਲ ਕਰਦਾ ਹੈ,ਪਦ ਅਰਥ ਪਾਵੈ = ਹਾਸਲ ਕਰਦਾ ਹੈ।
SikhNet (Spanish)Es por la Gracia del Señor que uno es bendecido con la Esencia Divina; y fundido en Su Amor
ਨਾਨਕ ਹਰਿ ਰਸਿ; ਹਰਿ ਗੁਣ ਗਾਵੈ ॥੪॥੩॥੭॥
naanak har ras; har gun gaavai |4|3|7|
Sant Singh KhalsaO Nanak, absorbed in this subtle essence of the Lord, sing the Glorious Praises of the Lord. ||4||3||7||
Manmohan SinghNanak obtaining the Lord's Nectar, one sings God' praise.
Manmohan Singh (Punjabi)ਨਾਨਕ, ਪ੍ਰਭੂ ਦੇ ਅੰਮ੍ਰਿਤ ਨੂੰ ਪਰਾਪਤ ਕਰ ਕੇ, ਇਨਸਾਨ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।
Fareedkot Teekaਗੁਰੂ ਜੀ ਕਹਤੇ ਹੈਂ: ਵਹੀ ਹਰੀ ਕੇ ਅਨੰਦ ਸਰੂਪ ਕੋ ਪਾਇ ਕਰ ਹਰੀ ਕੇ ਗੁਣੋਂ ਕੋ ਗਾਇਨ ਕਰਤਾ ਹੈ॥੪॥੩॥੭॥☬ਹਰਿ ਨਾਮ ਕੀ ਮਹਿਮਾਂ ਦਿਖਾਵਤੇ ਹੈਂ:
Prof. Sahib Singhਹੇ ਨਾਨਕ! (ਆਖ-ਫਿਰ) ਉਹ ਹਰਿ-ਨਾਮ ਦੇ ਸੁਆਦ ਵਿਚ ਮਗਨ ਹੋ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ ॥੪॥੩॥੭॥ਪਦ ਅਰਥ ਨਾਨਕ = ਹੇ ਨਾਨਕ! ॥੪॥੩॥੭॥
SikhNet (Spanish)Oh, dice Nanak, canta Su Alabanza. (4-3-7)