ਸੂਹੀ ਮਹਲਾ ੪ ॥
soohee mahalaa 4 | Ang 732
Sant Singh KhalsaSoohee, Fourth Mehl:
Manmohan SinghSuhi 4th Guru.
Manmohan Singh (Punjabi)ਸੂਹੀ ਚੌਥੀ ਪਾਤਿਸ਼ਾਹੀ।
SikhNet (Spanish)Suji, Mejl Guru Ram Das, Cuarto Canal Divino.
ਹਰਿ ਕ੍ਰਿਪਾ ਕਰੇ; ਮਨਿ ਹਰਿ ਰੰਗੁ ਲਾਏ ॥
har kripaa kare; man har rang laae | Ang 732
Sant Singh KhalsaShowering His Mercy, the Lord imbues the mind with His Love.
Manmohan SinghShowing His mercy, the Lord imbues the mortal's mind with His love.
Manmohan Singh (Punjabi)ਆਪਣੀ ਰਹਿਮਤ ਧਾਰ ਕੇ ਪ੍ਰਭੂ ਪ੍ਰਾਣੀ ਦੇ ਚਿੱਤ ਨੂੰ ਆਪਣੀ ਪ੍ਰੀਤ ਨਾਲ ਰੰਗ ਦਿੰਦਾ ਹੈ।
Fareedkot Teekaਜਬ ਹਰਿ ਹਰਿ ਕਿਰਪਾ ਕਰੇ ਤੌ ਇਸ ਮਨ ਕੋ ਹਰੀ ਕੇ ਪ੍ਰੇਮ ਮੇਂ ਲਗਾਵਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ, ਉਸ ਦੇ ਮਨ ਵਿਚ (ਆਪਣੇ ਚਰਨਾਂ ਦਾ) ਪਿਆਰ ਪੈਦਾ ਕਰਦਾ ਹੈ।ਪਦ ਅਰਥ ਮਨਿ = ਮਨ ਵਿਚ। ਰੰਗੁ = ਪਿਆਰ, ਪ੍ਰੇਮ-ਰੰਗ। ਲਾਏ = ਪੈਦਾ ਕਰਦਾ ਹੈ।
SikhNet (Spanish)El Señor, por su Misericordia, lo colma a uno de Amor;
ਗੁਰਮੁਖਿ; ਹਰਿ ਹਰਿ ਨਾਮਿ ਸਮਾਏ ॥੧॥
guramukh; har har naam samaae |1| Ang 732
Sant Singh KhalsaThe Gurmukh merges in the Name of the Lord, Har, Har. ||1||
Manmohan SinghThe Guru-ward merges in the Lord God's Name.
Manmohan Singh (Punjabi)ਗੁਰੂ ਅਨੁਸਾਰੀ ਸੁਆਮੀ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਔਰ ਗੁਰੋਂ ਦੁਆਰਾ ਨਾਮ ਜਪ ਕੇ (ਨਾਮਿ) ਹਰੀ ਮੇਂ ਸਮਾਵਤਾ ਹੈ॥੧॥
Prof. Sahib Singhਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਸਦਾ ਲੀਨ ਰਹਿੰਦਾ ਹੈ ॥੧॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਾਮਿ = ਨਾਮ ਵਿਚ ॥੧॥
SikhNet (Spanish)cuando lo hace, uno voltea hacia Él fundiéndose en Su Nombre. (1)
ਹਰਿ ਰੰਗਿ ਰਾਤਾ; ਮਨੁ ਰੰਗ ਮਾਣੇ ॥
har rang raataa; man rang maane | Ang 732
Sant Singh KhalsaImbued with the Lord's Love, the mortal enjoys the pleasure of His Love.
Manmohan SinghImbued with God's love, the man enjoys spiritual bliss.
Manmohan Singh (Punjabi)ਵਾਹਿਗੁਰੂ ਦੀ ਪ੍ਰੀਤ ਨਾਲ ਰੰਗੀਜਿਆ ਹੋਇਆ ਇਨਸਾਨ ਆਤਮਕ ਅਨੰਦ ਭੋਗਦਾ ਹੈ।
Fareedkot Teekaਜਿਨੋਂ ਕਾ ਮਨ ਵਾਹਿਗੁਰੂ ਕੇ ਪ੍ਰੇਮ ਮੇਂ (ਰਾਤਾ) ਰੰਗਿਆ ਹੋਇਆ ਹੈ ਔ ਆਤਮਾਨੰਦ ਕੋ ਭੋਗਤੇ ਹੈਂ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਸ ਦਾ ਮਨ ਆਤਮਕ ਆਨੰਦ ਮਾਣਦਾ ਰਹਿੰਦਾ ਹੈ।ਪਦ ਅਰਥ ਰੰਗਿ = ਰੰਗ ਵਿਚ। ਰਾਤਾ = ਰੰਗਿਆ ਹੋਇਆ।
SikhNet (Spanish)Imbuido en el Amor del Señor, la mente se deleita en Dicha;
ਸਦਾ ਅਨੰਦਿ ਰਹੈ ਦਿਨ ਰਾਤੀ; ਪੂਰੇ ਗੁਰ ਕੈ ਸਬਦਿ ਸਮਾਣੇ ॥੧॥ ਰਹਾਉ ॥
sadaa anand rahai din raatee; poore gur kai sabad samaane |1| rahaau | Ang 732
Sant Singh KhalsaHe remains always blissful, day and night, and he merges into the Shabad, the Word of the Perfect Guru. ||1||Pause||
Manmohan SinghDay and night he ever remains happy and merges into the Word of the Perfect Guru. Pause.
Manmohan Singh (Punjabi)ਦਿਨ ਰਾਤ ਉਹ ਹਮੇਸ਼ਾਂ ਖੁਸ਼ ਰਹਿੰਦਾ ਹੈ ਅਤੇ ਪੂਰਨ ਗੁਰਾਂ ਦੀ ਬਾਣੀ ਅੰਦਰ ਲੀਨ ਹੋ ਜਾਂਦਾ ਹੈ। ਠਹਿਰਾਉ।
Fareedkot Teekaਐਸੇ ਪੂਰੇ ਗੁਰੋਂ ਕੇ ਉਪਦੇਸ ਸੇ ਹਰੀ ਮੇਂ ਸਮਾਏ ਹੈਂ, ਸੋ ਸਦਾ ਦਿਨ ਰਾਤ ਅਨੰਦ ਰਹਤੇ ਹੈਂ॥੧॥ ਰਹਾਉ ॥
Prof. Sahib Singhਉਹ ਮਨੁੱਖ ਦਿਨ ਰਾਤ ਹਰ ਵੇਲੇ ਆਨੰਦ ਵਿਚ ਮਗਨ ਰਹਿੰਦਾ ਹੈ, ਉਹ ਪੂਰੇ ਗੁਰੂ ਦੀ ਬਾਣੀ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਅਨੰਦਿ = ਆਨੰਦ ਵਿਚ। ਕੈ ਸਬਦਿ = ਦੇ ਸ਼ਬਦ ਵਿਚ ॥੧॥ ਰਹਾਉ ॥
SikhNet (Spanish)noche y día uno permanece sumergido en el Éxtasis de la Palabra del Shabd del Guru. (1-Pausa)
ਹਰਿ ਰੰਗ ਕਉ. ਲੋਚੈ ਸਭੁ ਕੋਈ ॥
har rang kau. lochai sabh koee | Ang 732
Sant Singh KhalsaEveryone longs for the Lord's Love;
Manmohan SinghEveryone longs for the Lord's love.
Manmohan Singh (Punjabi)ਹਰ ਕੋਈ ਪ੍ਰਭੂ ਦੇ ਪ੍ਰੇਮ ਨੂੰ ਚਾਹੁੰਦਾ ਹੈ।
Fareedkot Teekaਹਰਿ ਕੇ ਪ੍ਰੇਮ ਕੋ ਸਭ ਕੋਈ ਚਾਹਤਾ ਹੈ॥
Prof. Sahib Singhਹੇ ਭਾਈ! (ਉਂਞ ਤਾਂ) ਹਰੇਕ ਮਨੁੱਖ ਪ੍ਰਭੂ (ਚਰਨਾਂ) ਦੇ ਪਿਆਰ ਦੀ ਖ਼ਾਤਰ ਤਰਲੇ ਲੈਂਦਾ ਹੈ,ਪਦ ਅਰਥ ਕਉ = ਨੂੰ, ਦੀ ਖ਼ਾਤਰ। ਲੋਚੈ = ਤਾਂਘਦਾ ਹੈ। ਸਭੁ ਕੋਈ = ਹਰੇਕ ਪ੍ਰਾਣੀ।
SikhNet (Spanish)Todos añoran el Amor de Dios,
ਗੁਰਮੁਖਿ; ਰੰਗੁ ਚਲੂਲਾ ਹੋਈ ॥੨॥
guramukh; rang chaloolaa hoee |2| Ang 732
Sant Singh Khalsathe Gurmukh is imbued with the deep red color of His Love. ||2||
Manmohan SinghThrough the Guru, deep red dye is assumed.
Manmohan Singh (Punjabi)ਗੁਰਾਂ ਦੇ ਰਾਹੀਂ, ਗੂੜ੍ਹਾ ਲਾਲ ਰੰਗ ਚੜ੍ਹ ਜਾਂਦਾ ਹੈ।
Fareedkot Teekaਪਰੰਤੂ ਗੁਰੋਂ ਦੁਆਰੇ (ਰੰਗੁ ਚਲੂਲਾ) ਸਘਨ ਅਨੰਦ ਕੀ, ਭਾਵ ਆਤਮ ਅਨੰਦ ਕੀ ਪ੍ਰਾਪਤੀ ਹੋਤੀ ਹੈ॥੨॥
Prof. Sahib Singhਪਰ ਗੁਰੂ ਦੀ ਸਰਨ ਪਿਆਂ ਹੀ (ਮਨ ਉਤੇ ਪ੍ਰੇਮ ਦਾ) ਗੂੜ੍ਹਾ ਰੰਗ ਚੜ੍ਹਦਾ ਹੈ ॥੨॥ਪਦ ਅਰਥ ਚਲੂਲਾ = ਗੂੜ੍ਹਾ ॥੨॥
SikhNet (Spanish)pero sólo el Gurmukj voltea hacia Dios y es teñido con Su Color Profundo. (2)
ਮਨਮੁਖਿ ਮੁਗਧੁ ਨਰੁ; ਕੋਰਾ ਹੋਇ ॥
manamukh mugadh nar; koraa hoe | Ang 732
Sant Singh KhalsaThe foolish, self-willed manmukh is left pale and uncolored.
Manmohan SinghThe stupid apostate person ever remains unmoved.
Manmohan Singh (Punjabi)ਮੂਰਖ ਅਧਰਮੀ ਪੁਰਸ਼ ਸਦਾ ਅਭਿੱਜ ਹੀ ਰਹਿੰਦਾ ਹੈ।
Fareedkot Teekaਮਨਮੁਖ ਮੂਰਖ ਪੁਰਸ਼ (ਕੋਰਾ) ਪ੍ਰੇਮ ਹੀਨ ਹੋਤਾ ਹੈ॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ ਪਿਆਰ ਤੋਂ ਸੱਖਣੇ ਹਿਰਦੇ ਵਾਲਾ ਹੀ ਰਹਿੰਦਾ ਹੈ।ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਮੁਗਧੁ = ਮੂਰਖ। ਕੋਰਾ = ਪਿਆਰ ਤੋਂ ਸੱਖਣਾ, ਰੁੱਖਾ।
SikhNet (Spanish)El voluntarioso e ignorante Manmukj queda pálido y sin color.
ਜੇ ਸਉ ਲੋਚੈ; ਰੰਗੁ. ਨ ਹੋਵੈ ਕੋਇ ॥੩॥
je sau lochai; rang. na hovai koe |3| Ang 733
Sant Singh KhalsaEven if he wishes it a hundred times, he does not obtain the Lord's Love. ||3||
Manmohan SinghEven if he desires a hundred times, he obtains not the Lord's love.
Manmohan Singh (Punjabi)ਭਾਵੇਂ ਉਹ ਸੈਕੜੇ ਵਾਰੀ ਖਾਹਿਸ਼ ਪਿਆ ਕਰੇ, ਉਸ ਨੂੰ ਪ੍ਰਭੂ ਦੀ ਪ੍ਰੀਤ ਪਰਾਪਤ ਨਹੀਂ ਹੁੰਦੀ।
Fareedkot Teekaਜੋ ਸੈਂਕੜੇ ਵਾਰ ਚਾਹੇ ਤੋ ਬਿਨਾਂ ਗੁਰਾਂ ਥੀ (ਕੋਇ) ਕਿਸੀ ਹੋਰ ਉਪਾਇ ਸੇ ਪ੍ਰੇਮ ਨਹੀਂ ਹੋਤਾ॥੩॥
Prof. Sahib Singhਅਜੇਹਾ ਮਨੁੱਖ ਜੇ ਸੌ ਵਾਰੀ ਭੀ ਤਾਂਘ ਕਰੇ, ਉਸ ਨੂੰ (ਪ੍ਰਭੂ ਦੇ ਪਿਆਰੇ ਦਾ) ਰੰਗ ਨਹੀਂ ਚੜ੍ਹ ਸਕਦਾ ॥੩॥ਪਦ ਅਰਥ ਸਉ = ਸਉ ਵਾਰੀ ॥੩॥
SikhNet (Spanish)Por más que lo desee, no será bendecido con el Amor del Señor.(3)
ਨਦਰਿ ਕਰੇ; ਤਾ ਸਤਿਗੁਰੁ ਪਾਵੈ ॥
nadar kare; taa satigur paavai | Ang 733
Sant Singh KhalsaBut if the Lord blesses him with His Glance of Grace, then he meets the True Guru.
Manmohan SinghIf the Lord shows mercy, then the mortal; meet with the True Guru.
Manmohan Singh (Punjabi)ਜੇਕਰ ਸੁਆਮੀ ਰਹਿਮਤ ਧਾਰੇ, ਤਦ ਹੀ ਪ੍ਰਾਣੀ ਸੱਚੇ ਗੁਰਾਂ ਨਾਲ ਮਿਲਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੇ ਸਤਿਗੁਰੂ ਕਿਰਪਾ ਦ੍ਰਿਸ਼ਟ ਕਰੈ ਤੌ (ਹਰਿ ਰਸਿ) ਹਰੀ ਜੋ ਰਸ ਰੂਪ ਹੈ ਤਿਸ ਕੋ ਪਾਇ ਲਵੇ॥
Prof. Sahib Singhਹੇ ਨਾਨਕ! (ਆਖ-ਜਦੋਂ ਪਰਮਾਤਮਾ ਕਿਸੇ ਮਨੁੱਖ ਉੱਤੇ) ਮੇਹਰ ਦੀ ਨਿਗਾਹ ਕਰਦਾ ਹੈ, ਤਾਂ ਉਹ ਗੁਰੂ (ਦਾ ਮਿਲਾਪ) ਪ੍ਰਾਪਤ ਕਰਦਾ ਹੈ,ਪਦ ਅਰਥ ਨਦਰਿ = ਮੇਹਰ ਦੀ ਨਿਗਾਹ।
SikhNet (Spanish)Cuando el Señor nos muestra Su Misericordia, somos guiados hasta el Verdadero Guru
ਨਾਨਕ ਹਰਿ ਰਸਿ; ਹਰਿ ਰੰਗਿ ਸਮਾਵੈ ॥੪॥੨॥੬॥
naanak har ras; har rang samaavai |4|2|6| Ang 733
Sant Singh KhalsaNanak is absorbed into the subtle essence of the Lord's Love. ||4||2||6||
Manmohan SinghNanak is absorbed in the divine elixir of God's love.
Manmohan Singh (Punjabi)ਨਾਨਕ ਵਾਹਿਗੁਰੂ ਦੀ ਪ੍ਰੀਤ ਦੇ ਈਸ਼ਵਰੀ-ਅੰਮ੍ਰਿਤ ਅੰਦਰ ਲੀਨ ਹੋਇਆ ਹੈ।
Fareedkot Teekaਪੁਨਾ ਪਾਇ ਕਰ ਹਰੀ ਕੇ ਅਨੰਦ ਮੇਂ (ਸਮਾਵੈ) ਅਭੇਦ ਹੋਤਾ ਹੈ॥੪॥੨॥੬॥☬ਜੇ ਕਹੇ ਹਰੀ ਰਸ ਕੈਸਾ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਫਿਰ ਉਹ) ਪਰਮਾਤਮਾ ਦੇ ਨਾਮ-ਰਸ ਵਿਚ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਸਮਾਇਆ ਰਹਿੰਦਾ ਹੈ ॥੪॥੨॥੬॥ਪਦ ਅਰਥ ਰਸਿ = ਰਸ ਵਿਚ। ਰੰਗਿ = ਰੰਗ ਵਿਚ ॥੪॥੨॥੬॥
SikhNet (Spanish)y saboreando la Esencia del Señor, nos fundimos en el Amor de Dios. (4-2-6)