ਮਾਰੂ ਮਹਲਾ ੫ ਘਰੁ ੪ ਅਸਟਪਦੀਆ ॥
maaroo mahalaa 5 ghar 4 asattapadeea |
Sant Singh KhalsaMaaroo, Fifth Mehl, Fourth House, Ashtpadheeyaa:
Manmohan SinghMaru 5th Guru. Ashatpadis.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ ਅਸ਼ਟਪਦੀਆਂ।
Prof. Sahib Singhਰਾਗ ਮਾਰੂ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Maru, Mejl Guru Aryan, Quinto Canal Divino, Ashtapadis.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God, by True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru
ਚਾਦਨਾ. ਚਾਦਨੁ ਆਂਗਨਿ; ਪ੍ਰਭ ਜੀਉ ਅੰਤਰਿ ਚਾਦਨਾ ॥੧॥
chaadanaa. chaadan aangan; prabh jeeo antar chaadanaa |1|
Sant Singh KhalsaMoonlight, moonlight - in the courtyard of the mind, let the moonlight of God shine down. ||1||
Manmohan SinghLight, Light, auspicious is the Sire Lord's light, in the mind's courtyard.
Manmohan Singh (Punjabi)ਰੋਸ਼ਨੀ, ਰੋਸ਼ਨੀ, ਸੁਲੱਖਣੀ ਹੈ ਮਹਾਰਾਜ ਮਾਲਕ ਦੀ ਰੋਸ਼ਨੀ ਹਿਰਦੇ-ਵਿਹੜੇ ਵਿੱਚ।
Fareedkot Teekaਚਾਂਦਨੋ ਮੇਂ ਸੇ ਵਹੀ ਚਾਂਦਨਾ ਉਤਮ ਹੈ, ਜੋ ਰਿਦੇ ਰੂਪ ਆਂਗਨ ਮੇਂ ਪ੍ਰਭੂ ਜੀ ਕੇ ਗ੍ਯਾਨ ਕਾ ਚਾਂਦਨਾ ਹੋਣਾ ਹੈ॥੧॥
Prof. Sahib Singh(ਲੋਕ ਖ਼ੁਸ਼ੀ ਆਦਿਕ ਦੇ ਮੌਕੇ ਤੇ ਘਰਾਂ ਵਿਚ ਦੀਵੇ ਆਦਿਕ ਬਾਲ ਕੇ ਚਾਨਣ ਕਰਦੇ ਹਨ, ਪਰ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਚਾਨਣ ਹੋ ਜਾਣਾ-ਇਹ ਵਿਹੜੇ ਵਿਚ ਹੋਰ ਸਭ ਚਾਨਣਾਂ ਨਾਲੋਂ ਵਧੀਆ ਚਾਨਣ ਹੈ ॥੧॥ਪਦ ਅਰਥ ਚਾਦਨਾ ਚਾਦਨੁ = ਚਾਨਣਾਂ ਵਿਚੋਂ ਚਾਨਣ। ਆਂਗਨਿ = ਵਿਹੜੇ ਵਿਚ। ਪ੍ਰਭ ਜੀਉ ਚਾਦਨਾ = ਪ੍ਰਭੂ ਜੀ ਦੇ ਨਾਮ ਦਾ ਚਾਨਣ। ਅੰਤਰਿ = ਅੰਦਰ, ਹਿਰਦੇ ਵਿਚ ॥੧॥
SikhNet (Spanish)De todas las luces, deja que la Luz de Dios ilumine el lugar de mi corazón. (1)
ਆਰਾਧਨਾ ਅਰਾਧਨੁ ਨੀਕਾ; ਹਰਿ ਹਰਿ ਨਾਮੁ ਅਰਾਧਨਾ ॥੨॥
aaraadhanaa araadhan neekaa; har har naam araadhanaa |2|
Sant Singh KhalsaMeditation, meditation - sublime is meditation on the Name of the Lord, Har, Har. ||2||
Manmohan SinghMeditation, meditation, sublime is the meditation of the Lord Master's Name.
Manmohan Singh (Punjabi)ਸਿਮਰਨ, ਸਿਮਰਨ ਸ੍ਰੇਸ਼ਟ ਹੈ ਸਿਮਰਨ ਸੁਆਮੀ ਮਾਲਕ ਦੇ ਨਾਮ ਦਾ।
Fareedkot Teekaਅਰਾਧਨੇ ਮੇਂ ਸੇ ਅਰਾਧਨਾਂ ਵਹੁ (ਨੀਕਾ) ਸ੍ਰੇਸ਼ਟ ਹੈ, ਜੋ ਹਰਿ ਹਰਿ ਨਾਮ ਕਾ ਅਰਾਧਨਾ ਹੈ॥
Prof. Sahib Singhਸਦਾ ਪਰਮਾਤਮਾ ਦਾ ਹੀ ਨਾਮ ਸਿਮਰਨਾ-ਇਹ ਹੋਰ ਸਾਰੇ ਸਿਮਰਨਾਂ ਨਾਲੋਂ ਸੋਹਣਾ ਸਿਮਰਨ ਹੈ ॥੨॥ਪਦ ਅਰਥ ਨੀਕਾ = {नक्त} ਸੋਹਣਾ, ਚੰਗਾ। ਆਰਾਧਨਾ ਅਰਾਧਨੁ = ਸਿਮਰਨਾਂ ਵਿਚੋਂ ਸਿਮਰਨ ॥੨॥
SikhNet (Spanish)Contempla a tu Señor; bendita sea solamente la Meditación en tu Dios.(2)
ਤਿਆਗਨਾ ਤਿਆਗਨੁ ਨੀਕਾ; ਕਾਮੁ ਕ੍ਰੋਧੁ ਲੋਭੁ ਤਿਆਗਨਾ ॥੩॥
tiaaganaa tiaagan neekaa; kaam krodh lobh tiaaganaa |3|
Sant Singh KhalsaRenunciation, renunciation - noble is the renunciation of sexual desire, anger and greed. ||3||
Manmohan SinghOf all the renunciations, the excellent renunciation is the renunciation is the renunciation of lust, wrath and avarice.
Manmohan Singh (Punjabi)ਸਾਰਿਆਂ ਤਿਆਗਾਂ ਵਿਚੋਂ ਪਰਮ ਚੰਗਾ ਤਿਆਗ ਹੈ ਸ਼ਹਿਵਤ, ਗੁੱਸੇ ਅਤੇ ਲਾਲਚ ਦਾ ਤਿਆਗਣਾ।
Fareedkot Teekaਤਿਆਗਨੇ ਮੇਂ ਸੇ ਵਹੁ ਤਿਆਗਨਾ ਚੰਗਾ ਹੈ, ਜੋ ਕਾਮ, ਕ੍ਰੋਧ, ਲੋਭਾਦਿਕੋਂ ਕਾ ਤਿਆਗਨਾ ਹੈਂ॥੩॥
Prof. Sahib Singh(ਮਾਇਆ ਦੇ ਮੋਹ ਵਿਚੋਂ ਨਿਕਲਣ ਲਈ ਲੋਕ ਗ੍ਰਿਹਸਤ ਤਿਆਗ ਜਾਂਦੇ ਹਨ, ਪਰ) ਕਾਮ ਕ੍ਰੋਧ ਲੋਭ (ਆਦਿਕ ਵਿਕਾਰਾਂ ਨੂੰ ਹਿਰਦੇ ਵਿਚੋਂ) ਤਿਆਗ ਦੇਣਾ-ਇਹ ਹੋਰ ਸਾਰੇ ਤਿਆਗਾਂ ਨਾਲੋਂ ਸ੍ਰੇਸ਼ਟ ਤਿਆਗ ਹੈ ॥੩॥ਪਦ ਅਰਥ ਤਿਆਗਨਾ = ਛਡ ਦੇਣਾ ॥੩॥
SikhNet (Spanish)Si tienes que abandonar algo, abandona tu lujuria, tu enojo y tu avaricia.(3)
ਮਾਗਨਾ ਮਾਗਨੁ ਨੀਕਾ; ਹਰਿ ਜਸੁ ਗੁਰ ਤੇ ਮਾਗਨਾ ॥੪॥
maaganaa maagan neekaa; har jas gur te maaganaa |4|
Sant Singh KhalsaBegging, begging - it is noble to beg for the Lord's Praise from the Guru. ||4||
Manmohan SinghOf all the prayers, the best prayer is to pray to the Guru for the grant of God's praise.
Manmohan Singh (Punjabi)ਸਾਰਿਆਂ ਤਿਆਗਾਂ ਵਿਚੌ ਪਰਮ ਚੰਗਾ ਤਿਆਗ ਹੈ ਸ਼ਹਿਵਤ, ਗੁੱਸੇ ਅਤੇ ਲਾਲਚ ਦਾਜ ਤਿਆਗਣਾ।
Fareedkot Teekaਮਾਂਗਨ ਮੇਂ ਸੇ ਵਹੁ ਮਾਗਨਾਂ ਅਛਾ ਹੈ, ਜੋ ਹਰੀ ਕਾ ਜਸ ਗੁਰੋਂ ਤੇ ਮਾਂਗਨਾ ਹੈ॥੪॥
Prof. Sahib Singhਗੁਰੂ ਪਾਸੋਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਖ਼ੈਰ ਮੰਗਣਾ-ਇਹ ਹੋਰ ਸਾਰੀਆਂ ਮੰਗਾਂ ਨਾਲੋਂ ਵਧੀਆ ਮੰਗ ਹੈ ॥੪॥ਪਦ ਅਰਥ ਮਾਗਨਾ ਮਾਗਨੁ = ਮੰਗਣ ਵਿਚੋਂ ਮੰਗਣ। ਗੁਰ ਤੇ = ਗੁਰੂ ਪਾਸੋਂ ॥੪॥
SikhNet (Spanish)Si algo le quieres pedir al Guru, pídele que tu rutina diaria sea la Alabanza de Dios. (4)
ਜਾਗਨਾ ਜਾਗਨੁ ਨੀਕਾ; ਹਰਿ ਕੀਰਤਨ ਮਹਿ ਜਾਗਨਾ ॥੫॥
jaaganaa jaagan neekaa; har keeratan meh jaaganaa |5|
Sant Singh KhalsaVigils, vigils - sublime is the vigil spent singing the Kirtan of the Lord's Praises. ||5||
Manmohan SinghOf all vigils, the sublime vigil is the vigil spent in singing God's praise.
Manmohan Singh (Punjabi)ਸਮੂਹ ਜਾਗਰਤਿਆਂ ਵਿਚੋਂ ਸ੍ਰੇਸ਼ਟ ਜਾਗ੍ਰਤਾ ਹੈ ਵਾਹਿਗੁਰੂ ਦਾ ਜੱਸ ਗਾਇਨ ਕਰਨ ਵਿੱਚ ਜਾਗਣਾ।
Fareedkot Teekaਜਾਗਨੇ, ਭਾਵ ਲੋਕ ਅਨੇਕ ਪ੍ਰਕਾਰ ਕੇ ਜਾਗੇ ਕਰਤੇ ਹੈਂ। ਤਿਨ ਮੇਂ ਸੇ ਵਹੁ ਜਾਗਨਾ ਸ੍ਰੇਸ਼ਟ ਹੈ, ਜੋ ਹਰੀ ਕੇ ਕੀਰਤਨ ਮੇਂ (ਜਾਗਨਾ) ਸਵਾਧਾਨੁ ਹੋਨਾ॥੫॥
Prof. Sahib Singh(ਦੇਵੀ ਆਦਿਕ ਦੀ ਪੂਜਾ ਵਾਸਤੇ ਲੋਕ ਜਾਗਰੇ ਕਰਦੇ ਹਨ, ਪਰ) ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਜਾਗਣਾ-ਇਹ ਹੋਰ ਜਾਗਰਿਆਂ ਨਾਲੋਂ ਉੱਤਮ ਜਾਗਰਾ ਹੈ ॥੫॥ਪਦ ਅਰਥ ਹਰਿ ਕੀਰਤਨ ਮਹਿ = ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਵਿਚ ॥੫॥
SikhNet (Spanish)De todas las vigilias, la mejor de todas es aquella en la que te conservas en la Alabanza de Dios.(5)
ਲਾਗਨਾ ਲਾਗਨੁ ਨੀਕਾ; ਗੁਰ ਚਰਣੀ ਮਨੁ ਲਾਗਨਾ ॥੬॥
laaganaa laagan neekaa; gur charanee man laaganaa |6|
Sant Singh KhalsaAttachment, attachment - sublime is the attachment of the mind to the Guru's Feet. ||6||
Manmohan SinghOf all attachment, the excellent attachment is the attachment of the mind to the Guru's feet.
Manmohan Singh (Punjabi)ਹੋਰ ਕਿਸੇ ਜੁੜਨ ਨਾਲੋਂ ਪਰਮ ਚੰਗਾ ਜੁੜਨਾ ਹੈ ਚਿੱਤ ਦਾ ਗੁਰਾਂ ਦੇ ਚਰਨਾਂ ਨਾਲ ਜੁੜਨਾ।
Fareedkot Teekaਲਾਗਨੁ ਮੇਂ ਸੇ ਵਹੁ ਲਾਗਨਾ ਭਲਾ ਹੈ, ਜੋ ਗੁਰੋਂ ਕੀ ਚਰਨੀ ਮਨਿ ਲਾਗਨਾ ਹੈ॥੬॥
Prof. Sahib Singhਗੁਰੂ ਦੇ ਚਰਨਾਂ ਵਿਚ ਮਨ ਦਾ ਪਿਆਰ ਬਣ ਜਾਣਾ-ਇਹ ਹੋਰ ਸਾਰੀਆਂ ਲਗਨਾਂ ਨਾਲੋਂ ਵਧੀਆ ਲਗਨ ਹੈ ॥੬॥ਪਦ ਅਰਥ ਲਾਗਨਾ ਲਾਗਨੁ ਨੀਕਾ = ਹੋਰ ਹੋਰ ਪਿਆਰ ਬਣਨ ਨਾਲੋਂ ਸੋਹਣਾ ਪਿਆਰ ॥੬॥
SikhNet (Spanish)Si te tienes que aferrar a alguien, entonces deja que tu mente se aferre a los Pies del Guru. (6)
ਇਹ ਬਿਧਿ ਤਿਸਹਿ ਪਰਾਪਤੇ; ਜਾ ਕੈ ਮਸਤਕਿ ਭਾਗਨਾ ॥੭॥
eih bidh tiseh paraapate; jaa kai masatak bhaaganaa |7|
Sant Singh KhalsaHe alone is blessed with this way of life, upon whose forehead such destiny is recorded. ||7||
Manmohan SinghHe alone is blessed with this way of life, on whose forehead good destiny is recorded.
Manmohan Singh (Punjabi)ਕੇਵਲ ਉਸ ਨੂੰ ਹੀ ਇਸ ਜੀਵਨ ਮਾਰਗ ਦੀ ਦਾਤ ਮਿਲਦੀ ਹੈ, ਜਿਸ ਦੇ ਮੱਥੇ ਉਤੇ ਚੰਗੀ ਪ੍ਰਾਲਬਧ ਲਿਖੀ ਹੋਈ ਹੈ।
Fareedkot Teekaਇਹੁ ਰੀਤਿ ਤਿਸ ਪੁਰਸ ਕੋ ਪ੍ਰਾਪਤਿ ਹੋਤੀ ਹੈ ਜਿਸ ਕੇ ਮਸਤਕ ਪਰ ਸੁਭ ਭਾਗ ਹੈਂ॥੭॥
Prof. Sahib Singhਪਰ, ਇਹ ਜੁਗਤਿ ਉਸੇ ਹੀ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ, ਜਿਸ ਦੇ ਮੱਥੇ ਉੱਤੇ ਭਾਗ ਜਾਗ ਪੈਣ ॥੭॥ਪਦ ਅਰਥ ਇਹ ਬਿਧਿ = ਇਹ ਜੁਗਤਿ। ਤਿਸਹਿ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਜਾ ਕੈ ਮਸਤਕਿ = ਜਿਸ (ਮਨੁੱਖ) ਦੇ ਮੱਥੇ ਉੱਤੇ ॥੭॥
SikhNet (Spanish)Pero sólo aquél que lo tiene así inscrito en su destino logra este Estado. (7)
ਕਹੁ ਨਾਨਕ. ਤਿਸੁ ਸਭੁ ਕਿਛੁ ਨੀਕਾ; ਜੋ ਪ੍ਰਭ ਕੀ ਸਰਨਾਗਨਾ ॥੮॥੧॥੪॥
kahu naanak. tis sabh kichh neekaa; jo prabh kee saranaaganaa |8|1|4|
Sant Singh KhalsaSays Nanak, everything is sublime and noble, for one who enters the Sanctuary of God. ||8||1||4||
Manmohan SinghSays Nanak, he who enters the Lord's sanctuary, finds everything, that is good.
Manmohan Singh (Punjabi)ਗੁਰੂ ਜੀ ਆਖਦੇ ਹਨ ਜੋ ਪ੍ਰਭੂ ਦੀ ਪਨਾਹ ਲੈਂਦਾ ਹੈ, ਉਸ ਨੂੰ ਹਰ ਇਕ ਚੰਗੀ ਵਸਤੂ ਪ੍ਰਾਪਤ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕਾ ਸਭ ਕੁਛ ਸੁੰਦ੍ਰ ਹੈ, ਜੋ ਪ੍ਰਭੂ ਕੀ ਸਰਨ ਕੋ ਪ੍ਰਾਪਤਿ ਹੂਆ ਹੈ॥੮॥੧॥੪॥☬ਸੰਤਾਂ ਆਗੇ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਜਿਹੜਾ ਮਨੁੱਖ ਪਰਮਾਤਮਾ ਦੀ ਸਰਨ ਵਿਚ ਆ ਜਾਂਦਾ ਹੈ, ਉਸ ਨੂੰ ਹਰੇਕ ਸੋਹਣਾ ਗੁਣ ਪ੍ਰਾਪਤ ਹੋ ਜਾਂਦਾ ਹੈ ॥੮॥੧॥੪॥ਪਦ ਅਰਥ ਨਾਨਕ = ਹੇ ਨਾਨਕ! ਸਰਨਾਗਨਾ = ਸਰਣ ਆ ਜਾਂਦਾ ਹੈ ॥੮॥੧॥੪॥
SikhNet (Spanish)Dice Nanak, bendito, bendito es Aquél que postra su ser en el Refugio del Señor. (8-1-4)