ੴ

ਸਿੱਖਬਾਣੀ · SikhBani

ਤੋਰੀ ਨ ਤੂਟੈ ਛੋਰੀ ਨ ਛੂਟੈ ਐਸੀ ਮਾਧੋ ਖਿੰਚ ਤਨੀ ॥੧॥

toree na toottai chhoree na chhoottai aisee maadho khinch...
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 827 · 6 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਮੂ; ਲਾਲਨ ਸਿਉ ਪ੍ਰੀਤਿ ਬਨੀ ॥ ਰਹਾਉ ॥

moo; laalan siau preet banee | rahaau |

Sant Singh KhalsaI have fallen in love with my Beloved Lord. ||Pause||
Manmohan SinghI have contracted love with my Beloved. Pause.
Manmohan Singh (Punjabi)ਆਪਣੇ ਪ੍ਰੀਤਮ ਨਾਲ ਮੈਂ ਪ੍ਰੇਮ ਪਾਲਿਆ ਹੈ। ਠਹਿਰਾਉ।
Fareedkot Teekaਹੇ ਮੇਰੇ (ਲਾਲਨ) ਪਿਆਰੇ! (ਮੂ) ਮੇਰੀ ਤੇਰੇ ਸਾਥ ਐਸੀ ਪ੍ਰੀਤੀ ਬਨੀ ਹੈ॥
Prof. Sahib Singhਹੇ ਭਾਈ! ਮੇਰਾ ਪਿਆਰ (ਤਾਂ ਹੁਣ) ਸੋਹਣੇ ਪ੍ਰਭੂ ਨਾਲ ਬਣ ਗਿਆ ਹੈ ਰਹਾਉ॥

ਪਦ ਅਰਥ ਮੂ ਪ੍ਰੀਤਿ = ਮੇਰੀ ਪ੍ਰੀਤ। ਲਾਲਨ ਸਿਉ = ਸੋਹਣੇ ਲਾਲ ਨਾਲ ॥ਰਹਾਉ॥

SikhNet (Spanish)Estoy enamorado de mi Señor. (Pausa)

ਤੋਰੀ. ਨ ਤੂਟੈ, ਛੋਰੀ. ਨ ਛੂਟੈ; ਐਸੀ ਮਾਧੋ ਖਿੰਚ ਤਨੀ ॥੧॥

toree. na toottai, chhoree. na chhoottai; aisee maadho khinch tanee |1|

Sant Singh KhalsaCutting it, it does not break, and releasing it, it does not let go. Such is the string the Lord has tied me with. ||1||
Manmohan SinghThe Lord of wealth has drawn me with such a string, that by breaking, it breaks not, and by letting it go, it goes not.
Manmohan Singh (Punjabi)ਮਾਇਆ ਦੇ ਸੁਆਮੀ ਨੇ ਮੈਨੂੰ ਇਹੋ ਜਿਹੀ ਡੋਰ ਨਾਲ ਖਿਚਿਆ ਹੈ ਕਿ ਤੋੜਨ ਦੁਆਰਾ ਇਹ ਟੁੱਟਦੀ ਨਹੀਂ ਅਤੇ ਛੱਡਣ ਦੁਆਰਾ, ਇਹ ਛੱਡੀ ਨਹੀਂ ਜਾਂਦੀ।
Fareedkot Teekaਔਰ ਕੀ ਤੋੜੀ ਹੋਈ ਤੂੜਤੀ ਨਹੀਂ ਔ ਆਪ ਸੇ ਛੋਰੀ ਹੂਈ ਛੂਟਤੀ ਨਹੀਂ। ਹੇ ਮਾਧੋਂ! ਐਸੀ ਦ੍ਰਿੜ ਪ੍ਰੀਤੀ ਖਿੰਚ ਕੇ (ਤਨੀ) ਤੇਰੇ ਚਰਨੋਂ ਕੀ ਪ੍ਰੀਤ ਨੇ ਮੇਰੇ ਚਿਤ ਕੀ ਬਿਰਤੀ ਕੋ ਐਸਾ ਖੈਂਚ ਲੀਆ ਕਿ ਤੇਰੇ ਸਾਥ ਅਭੇਦ ਹੋ ਗਏ ਹੈਂ॥੧॥
Prof. Sahib Singhਹੇ ਭਾਈ! ਪ੍ਰਭੂ ਨੇ ਪਿਆਰ ਦੀ ਡੋਰ ਐਸੀ ਕੱਸੀ ਹੋਈ ਹੈ, ਕਿ ਉਹ ਡੋਰ ਨਾਹ ਹੁਣ ਤੋੜਿਆਂ ਟੁੱਟਦੀ ਹੈ ਅਤੇ ਨਾਹ ਛੱਡਿਆਂ ਛੱਡੀ ਜਾ ਸਕਦੀ ਹੈ ॥੧॥

ਪਦ ਅਰਥ ਤੋਰੀ = ਤੋੜਿਆਂ। ਛੋਰੀ = ਛੱਡਿਆਂ। ਮਾਧੋ = {ਮਾ-ਧਵ। ਮਾਇਆ ਦਾ ਪਤੀ} ਪਰਮਾਤਮਾ (ਨੇ)। ਖਿੰਚ = ਉਹ ਰੱਸਾ ਜੋ ਜੁਲਾਹੇ ਤਾਣੇ ਨੂੰ ਪਾ ਕੇ ਕਿੱਲੇ ਦੇ ਉੱਤੋਂ ਦੀ ਲਿਆ ਕੇ ਖੱਡੀ ਦੇ ਕੋਲ ਦੇ ਕਿੱਲੇ ਨਾਲ ਬੰਨ੍ਹੀ ਰੱਖਦੇ ਹਨ। ਜਿਉਂ ਜਿਉਂ ਕੱਪੜਾ ਉਣਦੇ ਜਾਂਦੇ ਹਨ, ਉਸ ਰੱਸੇ ਨੂੰ ਢਿੱਲਾ ਕਰੀ ਜਾਂਦੇ ਹਨ। (੨) ਗੱਡੇ ਉਤੇ ਕਮਾਦ ਲੱਦ ਕੇ ਉਤੋਂ ਦੀ ਰੱਸਾ ਪਾਂਦੇ ਹਨ, ਉਸ ਨੂੰ ਭੀ ਦੁਆਬੇ ਵਿਚ ਖਿੱਚ (ਖੇਂਜ) ਆਖਦੇ ਹਨ। ਤਨੀ = ਤਾਣੀ ਹੋਈ ਹੈ (ਮਾਧੋ ਨੇ) ॥੧॥

SikhNet (Spanish)Los lazos de mi Devoción son tan fuertes que nadie los puede romper, ni yo puedo abandonar a mi Amor. (1)

ਦਿਨਸੁ ਰੈਨਿ ਮਨ ਮਾਹਿ ਬਸਤੁ ਹੈ; ਤੂ ਕਰਿ ਕਿਰਪਾ ਪ੍ਰਭ ਅਪਨੀ ॥੨॥

dinas rain man maeh basat hai; too kar kirapaa prabh apanee |2|

Sant Singh KhalsaDay and night, He dwells within my mind; please bless me with Your Mercy, O my God. ||2||
Manmohan SinghDay and night the Lord abides within my mind. My Master shower Thou thine benediction on me.
Manmohan Singh (Punjabi)ਦਿਨ ਰਾਤ ਸਾਹਿਬ ਮੇਰੇ ਹਿਰਦੇ ਅੰਦਰ ਨਿਵਾਸ ਕਰਦਾ ਹੈ, ਹੇ ਮੇਰੇ ਮਾਲਕ! ਤੂੰ ਮੇਰੇ ਉਤੇ ਆਪਣੀ ਰਹਿਮਤ ਧਾਰ।
Fareedkot Teekaਤਿਸੀ ਤੇ ਹੇ ਪ੍ਰਭੂ! ਤੂੰ ਆਪਨੀ ਕ੍ਰਿਪਾ ਕਰ ਕੇ ਮੇਰੇ ਮਨ ਮੇਂ ਦਿਨੇ ਰਾਤ੍ਰ ਸਦਾ ਨਿਵਾਸ ਕਰਤਾ ਹੈਂ॥੨॥
Prof. Sahib Singhਹੇ ਭਾਈ! ਉਹ ਪਿਆਰ ਹੁਣ ਦਿਨ ਰਾਤ ਤੇਰੇ ਮਨ ਵਿਚ ਵੱਸ ਰਿਹਾ ਹੈ। ਹੇ ਪ੍ਰਭੂ! ਤੂੰ ਆਪਣੀ ਕਿਰਪਾ ਕਰੀ ਰੱਖ (ਕਿ ਇਹ ਪਿਆਰ ਕਾਇਮ ਰਹੇ) ॥੨॥

ਪਦ ਅਰਥ ਰੈਨਿ = ਰਾਤ। ਮਾਹਿ = ਵਿਚ। ਬਸਤੁ ਹੈ = ਵੱਸਦਾ ਹੈ। ਪ੍ਰਭ = ਹੇ ਪ੍ਰਭੂ! ॥੨॥

SikhNet (Spanish)El Señor habita en mí noche y día; oh Dios, ten Compasión de mí. (2)

ਬਲਿ ਬਲਿ ਜਾਉ. ਸਿਆਮ ਸੁੰਦਰ ਕਉ; ਅਕਥ ਕਥਾ ਜਾ ਕੀ ਬਾਤ ਸੁਨੀ ॥੩॥

bal bal jaau. siaam sundar kau; akath kathaa jaa kee baat sunee |3|

Sant Singh KhalsaI am a sacrifice, a sacrifice to my beauteous Lord; I have heard his Unspoken Speech and Story. ||3||
Manmohan SinghI am a sacrifice, a sacrifice unto my black, beauteous Lord, whose ineffable discourse and story have I heard.
Manmohan Singh (Punjabi)ਮੈਂ ਆਪਣੇ ਸਾਵਲੇ ਸੋਹਣੇ ਸੁਆਮੀ ਉਤੋਂ ਕੁਰਬਾਨ, ਕੁਰਬਾਨ ਜਾਂਦਾ ਹਾਂ, ਜਿਸ ਦੀ ਅਕਹਿ ਵਾਰਤਾ ਅਤੇ ਕਹਾਣੀ ਮੈਂ ਸ੍ਰਵਣ ਕੀਤੀ ਹੈ।
Fareedkot Teekaਹੇ ਸਿਆਮ ਸੁੰਦਰ ਸਰੂਪ! ਮੈਂ ਤੇਰੇ ਪਰ ਮਨ ਬਾਣੀ ਸੇ ਬਲਿਹਾਰਨੇ ਜਾਤਾ ਹੂੰ। ਪੁਨਾ ਤੂੰ ਕੈਸਾ ਹੈਂ? ਕਥਨ ਤੇ ਅਕਥ ਹੈਂ ਐਸੀ ਜਿਸ ਕੀ ਬਾਤ ਸੁਨੀ ਹੈ॥੩॥
Prof. Sahib Singh(ਹੇ ਭਾਈ! ਉਸ ਪਿਆਰ ਦੀ ਬਰਕਤ ਨਾਲ) ਮੈਂ (ਹਰ ਵੇਲੇ) ਉਸ ਦਾ ਸੋਹਣੇ ਪ੍ਰਭੂ ਤੋਂ ਸਦਕੇ ਜਾਂਦਾ ਹਾਂ ਜਿਸ ਦੀ ਬਾਬਤ ਇਹ ਗੱਲ ਸੁਣੀ ਹੋਈ ਹੈ ਕਿ ਉਸ ਦੀ ਸਿਫ਼ਤਿ-ਸਾਲਾਹ ਦੀ ਕਹਾਣੀ ਬਿਆਨ ਤੋਂ ਪਰੇ ਹੈ ॥੩॥

ਪਦ ਅਰਥ ਜਾਉ = ਜਾਉਂ, ਮੈਂ ਜਾਂਦਾ ਹਾਂ। ਬਲਿ ਬਲਿ = ਕੁਰਬਾਨ। ਸਿਆਮ ਸੁੰਦਰ ਕਉ = ਸੋਹਣੇ ਸ਼ਿਆਮ ਤੋਂ, ਪ੍ਰਭੂ ਤੋਂ। ਅਕਥ = ਅਕੱਥ, ਬਿਆਨ ਤੋਂ ਬਾਹਰ। ਬਾਤ = ਗੱਲ ॥੩॥

SikhNet (Spanish)Ofrezco mi ser en sacrificio a Ti, mi Bello Dios, Cuya Palabra es Inefable e Inexplicable. (3)

ਜਨ ਨਾਨਕ ਦਾਸਨਿ ਦਾਸੁ ਕਹੀਅਤ ਹੈ; ਮੋਹਿ ਕਰਹੁ ਕ੍ਰਿਪਾ ਠਾਕੁਰ ਅਪੁਨੀ ॥੪॥੨੮॥੧੧੪॥

jan naanak daasan daas kaheeat hai; mohi karahu kripaa tthaakur apunee |4|28|114|

Sant Singh KhalsaServant Nanak is said to be the slave of His slaves; O my Lord and Master, please bless me with Your Mercy. ||4||28||114||
Manmohan SinghSlave Nanak is said to be the slave of the Lord's slaves. O my Master, shower Thou Thine benediction on me.
Manmohan Singh (Punjabi)ਗੋਲਾ ਨਾਨਕ ਸੁਆਮੀ ਦੇ ਗੋਲਿਆਂ ਦਾ ਗੋਲਾ ਆਖਿਆ ਜਾਂਦਾ ਹੈ। ਹੇ ਮੇਰੇ ਮਾਲਕ! ਤੂੰ ਮੇਰੇ ਉਤੇ ਆਪਣੀ ਰਹਿਮਤ ਧਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਤੇਰੇ ਦਾਸੋਂ ਕੇ ਦਾਸ ਕਹਿਤੇ ਹੈਂ। ਤਾਂ ਤੇ ਹੇ ਠਾਕਰ! ਐਸੇ ਹਮ ਦਾਸੋਂ ਪਰ ਅਪਨੀ ਕ੍ਰਿਪਾ ਕਰੋ॥੪॥੨੮॥੧੧੪॥☬ਨਿਜ ਮਨ ਕੇ ਉਪਦੇਸ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-ਹੇ ਪ੍ਰਭੂ! ਤੇਰਾ ਇਹ ਸੇਵਕ ਨਾਨਕ ਤੇਰੇ) ਦਾਸਾਂ ਦਾ ਦਾਸ ਅਖਵਾਂਦਾ ਹੈ। ਹੇ ਠਾਕੁਰ! ਆਪਣੀ ਕਿਰਪਾ ਮੇਰੇ ਉਤੇ ਕਰੀ ਰੱਖ (ਤੇ, ਇਹ ਪਿਆਰ ਬਣਿਆ ਰਹੇ) ॥੪॥੨੮॥੧੧੪॥

ਪਦ ਅਰਥ ਦਾਸਨਿ ਦਾਸੁ = ਦਾਸਾਂ ਦਾ ਦਾਸ। ਕਹੀਅਤ ਹੈ = ਕਿਹਾ ਜਾਂਦਾ ਹੈ। ਮੋਹਿ = ਮੇਰੇ ਉੱਤੇ। ਠਾਕੁਰ = ਹੇ ਠਾਕੁਰ! ॥੪॥੨੮॥੧੧੪॥

SikhNet (Spanish)Dice Nanak, el Esclavo de los Esclavos del Señor, oh Maestro, ten Misericordia de mí. (4-28-114)
Answers quote the Granth verbatim with Ang citations. AI commentary is not Gurbani and not a religious ruling.