ੴ

ਸਿੱਖਬਾਣੀ · SikhBani

ਅੰਗੀਕਾਰੁ ਕੀਆ ਪ੍ਰਭਿ ਅਪਨੈ ਦੋਖੀ ਸਗਲੇ ਭਏ ਰਵਾਲ ॥

angeekaar keea prabh apanai dokhee sagale bhe ravaal
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 826, 827 · 7 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 | Ang 826

Sant Singh KhalsaBilaaval, Fifth Mehl:
Manmohan SinghBilawal, 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਪਾਰਬ੍ਰਹਮ ਪ੍ਰਭ ਭਏ ਕ੍ਰਿਪਾਲ ॥

paarabraham prabh bhe kripaal | Ang 826

Sant Singh KhalsaThe Supreme Lord God has become Merciful.
Manmohan SinghThe Transcendent Lord Master has become Merciful.
Manmohan Singh (Punjabi)ਪਰਮ ਪ੍ਰਭੂ ਸੁਆਮੀ ਮਿਹਰਬਾਨ ਹੋ ਗਿਆ ਹੈ।
Fareedkot Teekaਪਾਰਬ੍ਰਹਮ ਪ੍ਰਭੂ ਅਬ ਹਮਾਰੇ ਪਰ ਕਿਰਪਾਲ ਭਏ ਹੈਂ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਦਇਆਵਾਨ ਹੁੰਦਾ ਹੈ,

ਪਦ ਅਰਥ ਕ੍ਰਿਪਾਲ = {ਕ੍ਰਿਪਾ-ਆਲਯ} ਦਇਆਵਾਨ।

SikhNet (Spanish)Mi Señor Supremo ha tenido Compasión de mí;

ਕਾਰਜ ਸਗਲ ਸਵਾਰੇ ਸਤਿਗੁਰ; ਜਪਿ ਜਪਿ ਸਾਧੂ ਭਏ ਨਿਹਾਲ ॥੧॥ ਰਹਾਉ ॥

kaaraj sagal savaare satigur; jap jap saadhoo bhe nihaal |1| rahaau | Ang 826

Sant Singh KhalsaThe True Guru has arranged all my affairs; chanting and meditating with the Holy Saints, I have become happy. ||1||Pause||
Manmohan SinghThe True Guru has arranged all mine affairs and meeting the saints. I have contemplated, contemplated the Lord and have become happy. Pause.
Manmohan Singh (Punjabi)ਸੱਚੇ ਗੁਰਾਂ ਨੇ ਮੇਰੇ ਸਾਰੇ ਕੰਮ ਰਾਸ ਕਰ ਦਿੱਤੇ ਹਨ, ਅਤੇ ਸੰਤਾਂ ਨੂੰ ਮਿਲ ਕੇ, ਮੈਂ ਸੁਆਮੀ ਦਾ ਸਿਮਰਨ, ਸਿਮਰਨ ਕੀਤਾ ਹੈ ਤੇ ਪਰਸੰਨ ਹੋ ਗਿਆ ਹਾਂ। ਠਹਿਰਾਉ।
Fareedkot Teekaਸਤਿਗੁਰੋਂ ਨੇ ਹਮਾਰੇ ਸਭ ਕਾਰਜ ਸਵਾਰੇ ਹੈਂ, ਸੰਤ ਜਨੋਂ ਮੇਂ ਮਿਲ ਕਰ ਮਨ ਬਾਣੀ ਸੇ ਹਰੀ ਕੇ ਨਾਮ ਕੋ ਜਪ ਜਪ ਕਰ ਹਮ ਨਿਹਾਲ ਭਏ ਹੈਂ॥੧॥ ਰਹਾਉ ॥
Prof. Sahib Singhਗੁਰੂ ਉਹਨਾਂ ਦੇ ਸਾਰੇ ਕੰਮ ਸਿਰੇ ਚਾੜ੍ਹ ਦੇਂਦਾ ਹੈ। ਉਹ ਮਨੁੱਖ ਗੁਰੂ ਦੀ ਓਟ ਹਰ ਵੇਲੇ ਚਿਤਾਰ ਕੇ ਸਦਾ ਪ੍ਰਸੰਨ ਰਹਿੰਦੇ ਹਨ ॥੧॥ ਰਹਾਉ ॥

ਪਦ ਅਰਥ ਸਗਲ = ਸਾਰੇ। ਜਪਿ = ਜਪ ਕੇ। ਜਪਿ ਸਾਧੂ = ਗੁਰੂ ਦਾ ਆਸਰਾ ਹਰ ਵੇਲੇ ਚਿਤਾਰ ਕੇ। ਸਾਧੂ = ਗੁਰੂ। ਨਿਹਾਲ = ਖ਼ੁਸ਼, ਆਨੰਦ-ਭਰਪੂਰ ॥੧॥ ਰਹਾਉ ॥

SikhNet (Spanish)el Guru Verdadero me ha vuelto pleno, y, contemplando a los Santos, he sido bendecido. (1-Pausa)

ਅੰਗੀਕਾਰੁ ਕੀਆ ਪ੍ਰਭਿ ਅਪਨੈ; ਦੋਖੀ ਸਗਲੇ ਭਏ ਰਵਾਲ ॥

angeekaar keea prabh apanai; dokhee sagale bhe ravaal | Ang 826

Sant Singh KhalsaGod has made me His own, and all my enemies have been reduced to dust.
Manmohan SinghMy Lord has taken my side and all my adversaries have been reduced to dust.
Manmohan Singh (Punjabi)ਮੇਰੇ ਸੁਆਮੀ ਨੇ ਮੇਰਾ ਪੱਖ ਲਿਆ ਹੈ ਅਤੇ ਮੇਰੇ ਸਾਰੇ ਵੈਰੀ ਮਿੱਟੀ ਹੋ ਗਏ ਹਨ।
Fareedkot Teekaਅਪਨੇ ਪ੍ਰਭੂ ਨੇ ਪਖ ਕੀਆ ਹੈ, ਤਿਸੀ ਤੇ ਸੰਪੂਰਨ ਦੋਖੀ ਜਨ (ਰਵਾਲ) ਧੂੜੀ ਰੂਪ ਹੋ ਗਏ ਹੈਂ, ਭਾਵ ਸੇ ਨਸਟ ਹੋ ਗਏ ਹੈਂ॥
Prof. Sahib Singhਹੇ ਭਾਈ! ਪ੍ਰਭੂ ਨੇ (ਜਿਨ੍ਹਾਂ ਆਪਣੇ ਸੇਵਕਾਂ ਦੀ) ਸਹਾਇਤਾ ਕੀਤੀ, ਉਹਨਾਂ ਦੇ ਸਾਰੇ ਵੈਰੀ ਨਾਸ ਹੋ ਗਏ (ਵੈਰ-ਭਾਵ ਚਿਤਵਣੋਂ ਹਟ ਗਏ)।

ਪਦ ਅਰਥ ਅੰਗੀਕਾਰੁ = ਪੱਖ। ਪ੍ਰਭਿ = ਪ੍ਰਭੂ ਨੇ। ਦੋਖੀ = ਵੈਰੀ। ਰਵਾਲ = ਧੂੜ, ਮਿੱਟੀ।

SikhNet (Spanish)El Señor me abrazó en Su Pecho y mis adversarios fueron pulverizados.

ਕੰਠਿ ਲਾਇ ਰਾਖੇ. ਜਨ ਅਪਨੇ; ਉਧਰਿ ਲੀਏ. ਲਾਇ ਅਪਨੈ ਪਾਲ ॥੧॥

kantth laae raakhe. jan apane; udhar lee. laae apanai paal |1| Ang 826

Sant Singh KhalsaHe hugs us close in His embrace, and protects His humble servants; attaching us to the hem of His robe, he saves us. ||1||
Manmohan SinghHis slaves, the Lord keeps hugged to His bosom and attaching to His skirt He saves them.
Manmohan Singh (Punjabi)ਆਪਣੇ ਗੋਲਿਆਂ ਨੂੰ ਸਾਈਂ ਆਪਣੀ ਛਾਤੀ ਨਾਲ ਲਾਈ ਰੱਖਦਾ ਹੈ ਅਤੇ ਆਪਣੇ ਪੱਲੇ ਨਾਲ ਜੋੜ ਕੇ ਉਹ ਉਨ੍ਹਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਅਪਨੇ ਜਨ ਤਿਸ ਸੁਆਮੀ ਨੇ ਕੰਠਿ ਲਾਇ ਰਾਖੇ ਹੈਂ, ਅਪਨੇ (ਪਾਲ) ਪੱਲੇ, ਭਾਵ ਆਸਰੇ ਲਗਾਇ ਕਰ ਉਧਾਰ ਲੀਏ ਹੈਂ॥੧॥
Prof. Sahib Singhਪ੍ਰਭੂ ਨੇ ਆਪਣੇ ਸੇਵਕਾਂ ਨੂੰ (ਸਦਾ) ਆਪਣੇ ਗਲ ਨਾਲ ਲਾ ਕੇ (ਉਹਨਾਂ ਦੀ) ਸਹਾਇਤਾ ਕੀਤੀ, ਉਹਨਾਂ ਨੂੰ ਆਪਣੇ ਲੜ ਲਾ ਕੇ (ਦੋਖੀਆਂ ਤੋਂ) ਬਚਾਇਆ ॥੧॥

ਪਦ ਅਰਥ ਕੰਠਿ = ਗਲ ਨਾਲ। ਲਾਇ = ਲਾ ਕੇ। ਜਨ = ਸੇਵਕ। ਉਧਰਿ ਲੀਏ = ਬਚਾ ਲਏ। ਪਾਲ = ਪੱਲੇ ॥੧॥

SikhNet (Spanish)Mi Dios me salvó, me protegió y, aferrado a Su Túnica, me liberó haciéndome Suyo. (1)

ਸਹੀ ਸਲਾਮਤਿ ਮਿਲਿ ਘਰਿ ਆਏ; ਨਿੰਦਕ ਕੇ ਮੁਖ ਹੋਏ ਕਾਲ ॥

sahee salaamat mil ghar aae; nindak ke mukh hoe kaal | Ang 827

Sant Singh KhalsaSafe and sound, we have returned home, while the slanderer's face is blackened.
Manmohan SinghSafe and sound, we have together returned home and the slanderer's face is blackened.
Manmohan Singh (Punjabi)ਰਾਜ਼ੀ-ਬਾਜ਼ੀ ਅਸੀਂ ਇਕੱਠੇ ਘਰ ਮੁੜ ਆਏ ਹਾਂ ਅਤੇ ਕਲੰਕ ਲਾਉਣ ਵਾਲੇ ਦਾ ਮੂੰਹ ਕਾਲਾ ਹੋ ਗਿਆ ਹੈ।
Fareedkot Teekaਹਮ ਕੁਟੰਬ ਸਹਿਤ ਅਨੰਦ ਪੂਰਬਕ ਅਪਨੇ ਘਰ ਮੇਂ ਆਏ ਹੈਂ, ਭਾਵ ਵਡਾਲੀ ਸੇ ਅੰਮ੍ਰਿਤਸਰ ਮੇਂ ਆਏ। ਵਾ ਜਬ ਗੁਰੋਂ ਸਾਥ ਮਿਲ ਕੇ (ਘਰਿ) ਸਰੂਪ ਮੇਂ ਆਏ ਤਬ (ਸਹੀ) ਨਿਸਚੇ ਕਰ ਕੇ (ਸਲਾਮਤਿ) ਇਸਥਿਤ ਹੂਏ। ਤਿਸ ਸਮੇਂ ਨਿੰਦਕ ਕਾਲ ਕੇ ਮੁਖ ਮੇਂ ਪ੍ਰਾਪਤ ਹੂਏ ਵਾ ਨਿੰਦਕੋਂ ਕੇ ਮੁਖ ਕਾਲੇ ਹੂਏ॥
Prof. Sahib Singhਹੇ ਭਾਈ! (ਪ੍ਰਭੂ ਦੇ ਸੇਵਕ ਗੁਰੂ-ਚਰਨਾਂ ਵਿਚ) ਮਿਲ ਕੇ ਆਤਮਕ ਜੀਵਨ ਦੀ ਸਾਰੀ ਰਾਸ-ਪੂੰਜੀ ਸਮੇਤ ਹਿਰਦੇ-ਘਰ ਵਿਚ ਟਿਕੇ ਰਹਿੰਦੇ ਹਨ, ਉਹਨਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਬਦਨਾਮੀ ਖੱਟਦੇ ਹਨ।

ਪਦ ਅਰਥ ਸਹੀ ਸਲਾਮਤਿ = ਆਤਮਕ ਜੀਵਨ ਦੀ ਸਾਰੀ ਰਾਸ-ਪੂੰਜੀ ਸਮੇਤ। ਮਿਲਿ = (ਗੁਰੂ ਨੂੰ) ਮਿਲ ਕੇ। ਘਰਿ = ਹਿਰਦੇ-ਘਰ ਵਿਚ। ਕਾਲ = ਕਾਲੇ।

SikhNet (Spanish)He llegado a salvo hasta mi Hogar y el semblante del calumniador se ha oscurecido.

ਕਹੁ ਨਾਨਕ. ਮੇਰਾ ਸਤਿਗੁਰੁ ਪੂਰਾ; ਗੁਰ ਪ੍ਰਸਾਦਿ ਪ੍ਰਭ ਭਏ ਨਿਹਾਲ ॥੨॥੨੭॥੧੧੩॥

kahu naanak. meraa satigur pooraa; gur prasaad prabh bhe nihaal |2|27|113| Ang 827

Sant Singh KhalsaSays Nanak, my True Guru is Perfect; by the Grace of God and Guru, I am so happy. ||2||27||113||
Manmohan SinghSays Nanak, Perfect is my True Guru and by the Guru-God's grace, I have been mightily pleased.
Manmohan Singh (Punjabi)ਗੁਰੂ ਜੀ ਆਖਦੇ ਹਨ, ਪੂਰਨ ਹੈ ਮੇਰਾ ਸੱਚਾ ਗੁਰੂ ਅਤੇ ਗੁਰੂ-ਪਰਮੇਸ਼ਰ ਦੀ ਦਇਆ ਦੁਆਰਾ ਮੈਂ ਪਰਮ ਪਰਸੰਨ ਹੋ ਗਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰਾ ਜੋ ਪੂਰਾ ਸਤਿਗੁਰ ਹੈ, ਤਿਨ ਸਤਿਗੁਰੋਂ ਕੀ ਕਿਰਪਾ ਤੇ ਪ੍ਰਭੂ ਕੋ ਜਾਨ ਕਰ ਹਮ ਨਿਹਾਲ ਭਏ ਹੈਂ॥੨॥੨੭॥੧੧੩॥☬ਵਾਹਿਗੁਰੂ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਮੇਰਾ ਗੁਰੂ ਸਾਰੀ ਸਮਰਥਾ ਵਾਲਾ ਹੈ, (ਗੁਰੂ ਦੇ ਦਰ ਤੇ ਆਏ ਵਡ-ਭਾਗੀਆਂ ਉਤੇ) ਗੁਰੂ ਦੀ ਕਿਰਪਾ ਨਾਲ ਪਰਮਾਤਮਾ ਖ਼ੁਸ਼ ਰਹਿੰਦਾ ਹੈ ॥੨॥੨੭॥੧੧੩॥

ਪਦ ਅਰਥ ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ ॥੨॥੨੭॥੧੧੩॥

SikhNet (Spanish)Dice Nanak, mi Guru Verdadero es Perfecto; por la Gracia de Dios y del Guru ahora soy totalmente Feliz. (2-27-113)
Answers quote the Granth verbatim with Ang citations. AI commentary is not Gurbani and not a religious ruling.