ਪਉੜੀ ॥
paurree | Ang 261
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri
ਹੇ ਅਚੁਤ. ਹੇ ਪਾਰਬ੍ਰਹਮ; ਅਬਿਨਾਸੀ ਅਘਨਾਸ ॥
he achut. he paarabraham; abinaasee aghanaas | Ang 261
Sant Singh KhalsaO Immovable Lord, O Supreme Lord God, Imperishable, Destroyer of sins:
Manmohan SinghO my Immovable and Imperishable Lord, O My Transcendent Lord the Destroyer of sin.
Manmohan Singh (Punjabi)ਓ ਮੇਰੇ ਅਹਿੱਲ ਅਤੇ ਅਮਰ ਸੁਆਮੀ! ਹੇ ਮੇਰੇ ਪਾਪ ਹਰਨਹਾਰ ਪਰਮ ਪ੍ਰਭੂ!
Fareedkot Teekaਹੇ (ਅਚੁਤ) ਅਗਿੜ! ਹੇ ਪਾਰਬ੍ਰਹਮ! ਹੇ ਅਬਿਨਾਸੀ! ਹੇ ਪਾਪੋਂ ਕੇ ਨਸ੍ਟ ਕਰਨੇ ਹਾਰੇ! ॥
Prof. Sahib Singhਹੇ ਨਾਨਕ! (ਅਰਦਾਸ ਕਰ ਤੇ ਆਖ-) ਹੇ ਕਦੇ ਨ ਡੋਲਣ ਵਾਲੇ ਪਰਮਾਤਮਾ! ਹੇ ਨਾਸ-ਰਹਿਤ ਪ੍ਰਭੂ! ਹੇ ਜੀਵਾਂ ਦੇ ਪਾਪ ਨਾਸ ਕਰਨ ਵਾਲੇ!ਪਦ ਅਰਥ ਅਚੁਤ = {च्यु = ਡਿੱਗ ਪੈਣਾ} ਅੱਚੁਤ, ਨਾਸ ਨਾਹ ਹੋਣ ਵਾਲਾ। ਅਘ = ਪਾਪ।
SikhNet (Spanish)Oh Señor Eterno y Trascendente, Destructor del error.
ਹੇ ਪੂਰਨ. ਹੇ ਸਰਬ ਮੈ; ਦੁਖ ਭੰਜਨ ਗੁਣਤਾਸ ॥
he pooran. he sarab mai; dukh bhanjan gunataas | Ang 261
Sant Singh KhalsaO Perfect, All-pervading Lord, Destroyer of pain, Treasure of virtue:
Manmohan SinghO Thou all-Pervading Perfect one. O Thou Destroyer of grief and Treasure of virtue.
Manmohan Singh (Punjabi)ਹੈ ਤੂੰ ਸਰਬ-ਵਿਆਪਕ, ਮੁਕੰਮਲ ਪੁਰਖ! ਹੇ ਤੂੰ ਕਸ਼ਟ-ਕਟਣਹਾਰ ਅਤੇ ਨੇਕੀ ਦੇ ਖਜਾਨੇ!
Fareedkot Teekaਹੇ ਪੂਰਨ! ਹੇ ਸਰਬ ਬਿਸ੍ਵਰੂਪ! ਹੇ ਦੁਖੋਂ ਕੇ ਭੰਜਨ ਕਰਨੇ ਹਾਰੇ ਗੁਣੋਂ ਕੇ ਸਮੁੰਦ੍ਰ! ॥
Prof. Sahib Singhਹੇ ਸਾਰੇ ਜੀਵਾਂ ਵਿਚ ਵਿਆਪਕ ਪੂਰਨ ਪ੍ਰਭੂ! ਹੇ ਜੀਵਾਂ ਦੇ ਦੁੱਖ ਦੂਰ ਕਰਨ ਵਾਲੇ! ਹੇ ਗੁਣਾਂ ਦੇ ਖ਼ਜ਼ਾਨੇ!ਪਦ ਅਰਥ ਸਰਬਮੈ = ਸਰਬ-ਵਿਆਪਕ। ਗੁਣਤਾਸ = ਗੁਣਾਂ ਦਾ ਖ਼ਜ਼ਾਨਾ।
SikhNet (Spanish)Oh Ser Perfecto, prevaleciendo en todo, Destructor de la tristeza, Tesoro de Virtud.
ਹੇ ਸੰਗੀ. ਹੇ ਨਿਰੰਕਾਰ; ਹੇ ਨਿਰਗੁਣ ਸਭ ਟੇਕ ॥
he sangee. he nirankaar; he niragun sabh ttek | Ang 261
Sant Singh KhalsaO Companion, Formless, Absolute Lord, Support of all:
Manmohan SinghO mortal comrade, O formless One, O Absolute Lord the support of all.
Manmohan Singh (Punjabi)ਹੈ ਜੀਵ ਦੇ ਸਾਥੀ, ਹੇ ਸਰੂਪ-ਰਹਿਤ ਪੁਰਖ! ਹੈ ਸਾਰਿਆਂ ਦੇ ਆਸਰੇ ਸੁੰਨ ਅਫੁਰ ਪ੍ਰਭੂ!
Fareedkot Teekaਹੇ ਸਰਬ ਕੇ ਸੰਗੀ! ਹੇ (ਨਿਰੰਕਾਰ) ਅਕਾਰ ਰਹਿਤ! ਹੇ (ਨਿਰਗੁਣ) ਤ੍ਰਿਗੁਣ ਅਤੀਤ ਸਰਬ ਕਾ ਆਸਰਾ ਰੂਪ! ॥
Prof. Sahib Singhਹੇ ਸਭ ਦੇ ਸਾਥੀ! (ਤੇ ਫਿਰ ਭੀ) ਆਕਾਰ-ਰਹਿਤ ਪ੍ਰਭੂ! ਹੇ ਮਾਇਆ ਦੇ ਪ੍ਰਭਾਵ ਤੋਂ ਵੱਖਰੇ ਰਹਿਣ ਵਾਲੇ! ਹੇ ਸਭ ਜੀਵਾਂ ਦੇ ਆਸਰੇ!ਪਦ ਅਰਥ ਨਿਰੰਕਾਰ = ਆਕਾਰ-ਰਹਿਤ। ਨਿਰਗੁਣ = ਮਾਇਆ ਦੇ ਤਿੰਨ ਗੁਣਾਂ ਤੋਂ ਵੱਖਰਾ।
SikhNet (Spanish)Oh Ser Absoluto, Sin Forma,
ਹੇ ਗੋਬਿਦ. ਹੇ ਗੁਣ ਨਿਧਾਨ; ਜਾ ਕੈ ਸਦਾ ਬਿਬੇਕ ॥
he gobid. he gun nidhaan; jaa kai sadaa bibek | Ang 261
Sant Singh KhalsaO Lord of the Universe, Treasure of excellence, with clear eternal understanding:
Manmohan SinghO Supporter of earth, O the ocean of excellences, who art ever possessed of discrimination.
Manmohan Singh (Punjabi)ਹੈ ਧਰਤੀ ਦੇ ਥੰਮ੍ਹਣਹਾਰ! ਹੈ ਸਰੇਸ਼ਟਾਈਆਂ ਦੇ ਸਮੁੰਦਰ! ਜਿਸ ਪਾਸ ਸਦੀਵ ਹੀ ਤੀਬਰ ਵੀਚਾਰ ਹੈ।
Fareedkot Teekaਹੇ ਗੋਬਿੰਦ! ਹੇ ਗੁਣੋਂ ਕੇ ਸਮੁੰਦ੍ਰ! (ਜਾ ਕੈ) ਜਿਸ ਤੇਰੇ ਗੁਣੋਂ ਕੇ ਨਿਤ ਹੀ (ਬਿਬੇਕ) ਵਿਚਾਰ ਹੋਤੇ ਹੈਂ, ਵਾ ਜਿਸੁ ਤੇਰੇ ਕੋ ਨਿਤ ਗ੍ਯਾਨੁ ਹੈ॥
Prof. Sahib Singhਹੇ ਸ੍ਰਿਸ਼ਟੀ ਦੀ ਸਾਰ ਲੈਣ ਵਾਲੇ! ਹੇ ਗੁਣਾਂ ਦੇ ਖ਼ਜ਼ਾਨੇ! ਜਿਸ ਦੇ ਅੰਦਰ ਪਰਖ ਕਰਨ ਦੀ ਤਾਕਤ ਸਦਾ ਕਾਇਮ ਹੈ!ਪਦ ਅਰਥ ਨਿਧਾਨ = ਖ਼ਜ਼ਾਨਾ। ਬਿਬੇਕ = ਪਰਖ ਦੀ ਤਾਕਤ।
SikhNet (Spanish)Oh mi Compañero, Refugio de todos. Oh Tesoro de todo Bien, Sostenedor de la Tierra, Señor de Mente Distinguidora.
ਹੇ ਅਪਰੰਪਰ. ਹਰਿ ਹਰੇ; ਹਹਿ ਭੀ ਹੋਵਨਹਾਰ ॥
he aparanpar. har hare; heh bhee hovanahaar | Ang 261
Sant Singh KhalsaMost Remote of the Remote, Lord God: You are, You were, and You shall always be.
Manmohan SinghO Remotest of the remote Lord God, Thou art, wert and shalt be.
Manmohan Singh (Punjabi)ਹੇ ਪਰੇਡੇ ਤੋਂ ਪਰੇਡੇ ਵਾਹਿਗੁਰੂ ਸੁਆਮੀ! ਤੂੰ ਹੈ ਸੀਗਾ ਅਤੇ ਹੋਵੇਗਾ।
Fareedkot Teekaਹੇ (ਅਪਰੰਪਰ) ਅੰਨ੍ਯ ਜੀਵੋਂ ਸੇ ਪਰੇ ਹਰੀ! (ਹਰੇ) ਸਬ ਜੀਵੇਂ ਕੋ ਸੱਤਾ ਸਫੁਰਤੀ ਦੇਣੇ ਵਾਲੇ ਤੂੰ ਅਬ ਭੀ ਹੈਂ, ਪੁਨਃ ਆਗੇ ਕੋ ਹੋਣੇ ਵਾਲਾ ਹੈਂ॥
Prof. Sahib Singhਹੇ ਪਰੇ ਤੋਂ ਪਰੇ ਪ੍ਰਭੂ! ਤੂੰ ਹੁਣ ਭੀ ਮੌਜੂਦ ਹੈਂ, ਤੂੰ ਸਦਾ ਲਈ ਕਾਇਮ ਰਹਿਣ ਵਾਲਾ ਹੈਂ।ਪਦ ਅਰਥ ਅਪਰੰਪਰ = ਪਰੇ ਤੋਂ ਪਰੇ। ਹਹਿ ਭੀ = ਹੁਣ ਭੀ ਮੌਜੂਦ ਹੈਂ।
SikhNet (Spanish)Oh Señor Trascendente, más allá del más allá,
ਹੇ ਸੰਤਹ ਕੈ ਸਦਾ ਸੰਗਿ; ਨਿਧਾਰਾ ਆਧਾਰ ॥
he santah kai sadaa sang; nidhaaraa aadhaar | Ang 261
Sant Singh KhalsaO Constant Companion of the Saints, You are the Support of the unsupported.
Manmohan SinghO constant Companion of the Saints, Thou art the Support of the Supportless.
Manmohan Singh (Punjabi)ਹੇ ਸਾਧੂਆਂ ਦੇ ਹਮੇਸ਼ਾਂ ਦੇ ਸਾਥੀ, ਤੂੰ ਨਿਆਸਰਿਆਂ ਦਾ ਆਸਰਾ ਹੈ।
Fareedkot Teekaਹੇ ਸੰਤੋਂ ਕੇ ਸਦੀਵ ਸੰਗੀ ਰਹਣੇ ਵਾਲੇ! ਤੂੰ ਨਿਰਾਸੋਂ ਕਾ ਆਸਰਾ ਰੂਪ ਹੈਂ॥
Prof. Sahib Singhਹੇ ਸੰਤਾਂ ਦੇ ਸਦਾ ਸਹਾਈ! ਹੇ ਨਿਆਸਰਿਆਂ ਦੇ ਆਸਰੇ!ਪਦ ਅਰਥ ਨਿਧਾਰਾ = ਨਿਆਸਰਿਆਂ ਦਾ।
SikhNet (Spanish)Oh mi Maestro, Quien es y para siempre será.
ਹੇ ਠਾਕੁਰ ਹਉ ਦਾਸਰੋ; ਮੈ ਨਿਰਗੁਨ. ਗੁਨੁ, ਨਹੀ ਕੋਇ ॥
he tthaakur hau daasaro; mai niragun. gun, nahee koe | Ang 261
Sant Singh KhalsaO my Lord and Master, I am Your slave. I am worthless, I have no worth at all.
Manmohan SinghO Lord, I am a serf of Thine. I am without merit. No merit do I possess.
Manmohan Singh (Punjabi)ਹੈ ਸਾਹਿਬ! ਮੈਂ ਤੇਰਾ ਗੋਲਾ ਹਾਂ। ਮੈਂ ਨੇਕੀ ਵਿਹੁਣ ਹਾਂ। ਮੇਰੇ ਵਿੱਚ ਕੋਈ ਨੇਕੀ ਨਹੀਂ।
Fareedkot Teekaਹੇ ਠਾਕਰ ਜੀ! ਮੈਂ ਆਪ ਕਾ ਦਾਸ ਹੂੰ। ਮੈਂ ਨਿਰਗੁਣ ਮੇਂ ਕੋਈ ਭੀ ਗੁਣ ਨਹੀਂ ਹੈਂ॥
Prof. Sahib Singhਹੇ ਸ੍ਰਿਸ਼ਟੀ ਦੇ ਪਾਲਕ! ਮੈਂ ਤੇਰਾ ਨਿੱਕਾ ਜਿਹਾ ਦਾਸ ਹਾਂ, ਮੈਂ ਗੁਣ-ਹੀਨ ਹਾਂ, ਮੇਰੇ ਵਿਚ ਕੋਈ ਗੁਣ ਨਹੀਂ ਹੈ।ਪਦ ਅਰਥ ਦਾਸਰੋ = ਨਿੱਕਾ ਜਿਹਾ ਦਾਸ। ਨਿਰਗੁਨ = ਗੁਣ-ਹੀਨ।
SikhNet (Spanish)Oh Eterno Amigo de los Santos, el Apoyo de quien no tiene ninguno.
ਨਾਨਕ ਦੀਜੈ ਨਾਮ ਦਾਨੁ; ਰਾਖਉ ਹੀਐ ਪਰੋਇ ॥੫੫॥
naanak deejai naam daan; raakhau heeai paroe |55| Ang 262
Sant Singh KhalsaNanak: grant me the Gift of Your Name, Lord, that I may string it and keep it within my heart. ||55||
Manmohan SinghGrant me, Nanak the gift of Thy Name, that I may string and keep it in my mind.
Manmohan Singh (Punjabi)ਮੈਂ ਨਾਨਕ ਨੂੰ ਆਪਣੇ ਨਾਮ ਦੀ ਦਾਤ ਬਖਸ਼ ਤਾਂ ਜੋ ਮੈਂ ਇਸ ਨੂੰ ਆਪਣੇ ਚਿੱਤ ਅੰਦਰ ਪਰੋ ਕੇ ਰੱਖਾਂ।
Fareedkot Teekaਹੇ ਮਹਾਰਾਜ! ਮੇਰੇ ਕੋ ਆਪਣਾ ਨਾਮੁ ਦਾਨੁ ਦੀਜੀਏ, ਕਿਉਂਕਿ ਤਿਸ ਕੋ ਮੈਂ ਆਪਣੇ ਹਿਰਦੇ ਮੇਂ ਪਰੋਇ ਅਰਥਾਤ ਧਾਰਨ ਕਰ ਰਾਖੋਂ॥੫੫॥
Prof. Sahib Singhਮੈਨੂੰ ਆਪਣੇ ਨਾਮ ਦਾ ਦਾਨ ਬਖ਼ਸ਼, (ਇਹ ਦਾਨ) ਮੈਂ ਆਪਣੇ ਹਿਰਦੇ ਵਿਚ ਪ੍ਰੋ ਕੇ ਰੱਖਾਂ ॥੫੫॥ਪਦ ਅਰਥ ਰਾਖਉ = ਰਾਖਉਂ, ਮੈਂ ਰੱਖਾਂਗਾ। ਹੀਐ = ਹਿਰਦੇ ਵਿਚ ॥੫੫॥
SikhNet (Spanish)Oh Señor, soy Tu Esclavo sin ninguna virtud; quisiera entretejer Tu Nombre en cada fibra de mi corazón para poder así estar siempre Contigo. (55)