ੴ

ਸਿੱਖਬਾਣੀ · SikhBani

ਕਬੀਰ ਜਉ ਗ੍ਰਿਹੁ ਕਰਹਿ ਤ ਧਰਮੁ ਕਰੁ ਨਾਹੀ ਤ ਕਰੁ ਬੈਰਾਗੁ ॥

kabeer jau grihu kareh ta dharam kar naahee ta kar bairaag
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1377 · 2 lines
Translations

ਕਬੀਰ. ਜਉ ਗ੍ਰਿਹੁ ਕਰਹਿ. ਤ ਧਰਮੁ ਕਰੁ; ਨਾਹੀ ਤ. ਕਰੁ ਬੈਰਾਗੁ ॥

kabeer. jau grihu kareh. ta dharam kar; naahee ta. kar bairaag |

Sant Singh KhalsaKabeer, if you live the householder's life, then practice righteousness; otherwise, you might as well retire from the world.
Manmohan SinghKabir, if thou are embracing a domestic life, practise righteousness; otherwise renounce the world.
Manmohan Singh (Punjabi)ਕਬੀਰ, ਜੇਕਰ ਤੂੰ ਗ੍ਰਿਹਸਥੀ ਬਣਨਾ ਹੈ ਤਾਂ ਤੂੰ ਸੱਚ ਦੀ ਕਮਾਈ ਕਰ, ਨਹੀਂ ਤਾਂ ਤੂੰ ਸੰਸਾਰ ਨੂੰ ਤਿਆਗ ਦੇ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਜੀਵ ਜੇਕਰ ਤੂੰ ਗ੍ਰਿਹਸਤ ਕਰੈ ਤਬ ਧਰਮ ਮੇਂ ਚਿਤ ਕੀ ਪ੍ਰਵਿਰਤੀ ਕਰ ਔਰ ਨਹੀਂ ਤੋ ਵੈਰਾਗ ਕੋ ਧਾਰਨ ਕਰ॥
Prof. Sahib Singhਹੇ ਕਬੀਰ! ਜੇ ਤੂੰ ਘਰ-ਬਾਰੀ ਬਣਦਾ ਹੈਂ ਤਾਂ ਘਰ-ਬਾਰੀ ਵਾਲਾ ਫ਼ਰਜ਼ ਭੀ ਨਿਬਾਹ (ਭਾਵ, ਪ੍ਰਭੂ ਦਾ ਸਿਮਰਨ ਕਰ, ਵਿਕਾਰਾਂ ਤੋਂ ਬਚਿਆ ਰਹੁ ਅਤੇ ਕਿਸੇ ਤੋਂ ਨਫ਼ਰਤ ਨਾਹ ਕਰ। ਪਰ ਗ੍ਰਿਹਸਤ ਵਿਚ ਰਹਿ ਕੇ) ਜੇ ਤੂੰ ਮਾਇਆ ਵਿਚ ਹੀ ਗ਼ਰਕੇ ਰਹਿਣਾ ਹੈ ਤਾਂ ਇਸ ਨੂੰ ਤਿਆਗਣਾ ਹੀ ਭਲਾ ਹੈ।

ਪਦ ਅਰਥ ਜਉ = ਜੇ। ਗ੍ਰਿਹੁ ਕਰਹਿ = ਤੂੰ ਘਰ ਬਣਾਉਂਦਾ ਹੈਂ, ਤੂੰ ਘਰ-ਬਾਰੀ ਬਣਦਾ ਹੈਂ। ਤ = ਤਾਂ। ਧਰਮੁ = ਫ਼ਰਜ਼, ਘਰ-ਬਾਰੀ ਵਾਲਾ ਫ਼ਰਜ਼। ਬੈਰਾਗੁ = ਤਿਆਗ।

SikhNet (Spanish)Kabir, si vives la vida del sostenedor de hogar, lleva entonces una vida de rectitud, de otra forma te tendrías que retirar de este mundo,

ਬੈਰਾਗੀ. ਬੰਧਨੁ ਕਰੈ; ਤਾ ਕੋ ਬਡੋ ਅਭਾਗੁ ॥੨੪੩॥

bairaagee. bandhan karai; taa ko baddo abhaag |243|

Sant Singh KhalsaIf someone renounces the world, and then gets involved in worldly entanglements, he shall suffer terrible misfortune. ||243||
Manmohan SinghIf the world-renouncer is involved in worldly entanglements; great is his misfortune.
Manmohan Singh (Punjabi)ਜੇਕਰ ਸੰਸਾਰ-ਤਿਆਗੀ, ਦੁਨੀਆਵੀ ਅਲਸੇਟਿਆਂ ਅੰਦਰ ਫਸਦਾ ਹੈ, ਭਾਰੀ ਬਦਕਿਸਮਤੀ ਹੈ ਉਸਦੀ।
Fareedkot Teekaਜੋ ਪੁਰਸ਼ ਵਈਰਾਗਵਾਨ ਹੋ ਕੇ ਗ੍ਰਿਹਸਤ ਕੋ ਤਿਆਗ ਕਰ ਕੇ ਪੁਨਾ ਬੰਧਨਾ ਰੂਪ ਕਰਮ ਕਰਤਾ ਹੈ, ਭਾਵ ਪ੍ਰਵਿਰਤੀ ਮੇਂ ਫਸਦਾ ਹੈ ਤਿਸ ਕਾ ਅਤੀ ਮੰਦ ਭਾਗ ਹੈ। ਭਾਵ ਯੇਹ ਜੋ ਨਿਰਵਿਰਤੀ ਕਰ ਕੇ ਪ੍ਰਵਿਰਤੀ ਮੇਂ ਫਸੇ ਸੋ ਮੰਦਭਾਗੀ ਹੋਤਾ ਹੈ॥੨੪੩॥
Prof. Sahib Singhਤਿਆਗੀ ਬਣ ਕੇ ਜੋ ਮਨੁੱਖ ਫਿਰ ਭੀ ਨਾਲ ਨਾਲ ਮਾਇਆ ਦਾ ਜੰਜਾਲ ਸਹੇੜਦਾ ਹੈ ਉਸ ਦੀ ਬੜੀ ਬਦ-ਕਿਸਮਤੀ ਸਮਝੋ (ਉਹ ਕਿਸੇ ਥਾਂ ਜੋਗਾ ਨਾਹ ਰਿਹਾ) ॥੨੪੩॥

ਪਦ ਅਰਥ ਅਭਾਗੁ = ਬਦ-ਕਿਸਮਤੀ ॥੨੪੩॥

* ਨੋਟ: ਗ੍ਰਿਹਸਤੀ ਵਾਸਤੇ ਉਹ ਕੇਹੜਾ 'ਧਰਮ' ਹੈ ਜਿਸ ਵੱਲ ਇਸ ਅਖ਼ੀਰਲੇ ਸ਼ਲੋਕ ਵਿਚ ਇਸ਼ਾਰਾ ਹੈ? ਸ਼ਲੋਕ ਨੰਬਰ ੨੨੮ ਤੋਂ ਲੈ ਕੇ ੨੪੨ ਤਕ ਗਹੁ ਨਾਲ ਪੜ੍ਹੋ। ਇਕੋ ਖ਼ਿਆਲ ਦੀ ਸੁੰਦਰ ਲੜੀ ਚਲੀ ਆ ਰਹੀ ਹੈ ਕਿ ਵਿਕਾਰਾਂ ਅਤੇ ਵਾਦ-ਵਿਵਾਦ ਦੀ ਤਪਸ਼ ਵਿਚ ਸੜਦੇ ਇਸ ਸੰਸਾਰ ਦੇ ਅੰਦਰ ਪਰਮਾਤਮਾ ਦਾ ਨਾਮ ਹੀ ਸੋਹਣੀ ਛਾਂ ਵਾਲਾ ਰੁੱਖ ਹੈ। ਇਹ ਨਾਮ ਕਰਮ-ਕਾਂਡੀ ਬ੍ਰਾਹਮਣ ਤੋਂ ਨਹੀਂ ਮਿਲ ਸਕਦਾ, ਇਸ ਦੀ ਪ੍ਰਾਪਤੀ ਕੇਵਲ 'ਸਾਧੂ ਸੰਗ' ਤੋਂ ਹੀ ਹੈ, ਪੂਰੇ ਗੁਰੂ ਤੋਂ ਹੀ ਹੈ। ਸ਼ਲੋਕ ਨੰ: ੨੪੨ ਵਿਚ ਸਾਰੀ ਵਿਚਾਰ ਨੂੰ ਮੁਕਾ ਕੇ ਤੇ ਰਵਿਦਾਸ ਜੀ ਦੇ ਖ਼ਿਆਲਾਂ ਦਾ ਭੀ ਹਵਾਲਾ ਦੇ ਕੇ ਆਖਦੇ ਹਨ ਕਿ ਜੇ ਵਿਕਾਰਾਂ ਅਤੇ ਵਾਦ-ਵਿਵਾਦ ਦੇ ਦੋਜ਼ਖ ਦੀ ਤਪਸ਼ ਤੋਂ ਬਚਣਾ ਹੈ ਤਾਂ ਪਰਮਾਤਮਾ ਦਾ ਨਾਮ ਹੀ ਸਿਮਰੋ। ਬੱਸ! ਇਹੀ ਹੈ ਗ੍ਰਿਹਸਤੀ ਦਾ 'ਧਰਮ'। ਜੇ ਇਹਨਾਂ ਸ਼ਲੋਕਾਂ ਨੂੰ ਪਿਛਲੇ ਪਾਸੇ ਵਲੋਂ ਪੜ੍ਹਨਾ ਸ਼ੁਰੂ ਕਰ ਦਿਉ, ਤਾਂ ਇਸ ਧਰਮ ਦੀ ਪ੍ਰੋੜ੍ਹਤਾ ਵਾਸਤੇ ਸ਼ਲੋਕ ਨੰ: ੨੩੪, ੨੩੫ ਅਤੇ ੨੩੬ ਉਤੇ ਨਜ਼ਰ ਜਾ ਟਿਕੇਗੀ। ਨੰ: ੨੩੭ ਤੋਂ ੨੪੧ ਤਕ ਤਾਂ ਸਿਰਫ਼ ਇਸ ਗੱਲ ਤੇ ਜ਼ੋਰ ਹੈ ਕਿ ਇਹ 'ਧਰਮ', ਇਹ ਆਤਮਕ ਜੀਵਨ, ਤਪਸ਼ ਦੂਰ ਕਰਨ ਵਾਲਾ ਇਹ ਵਸੀਲਾ, ਕਰਮ-ਕਾਂਡੀ ਬ੍ਰਾਹਮਣ ਤੋਂ ਨਹੀਂ ਮਿਲਦਾ, ਸਿਰਫ਼ ਪੂਰੇ ਗੁਰੂ ਤੋਂ ਹੀ ਮਿਲ ਸਕਦਾ ਹੈ। ਨੰ: ੨੩੪, ੨੩੫ ਅਤੇ ੨੩੬ ਵਿਚ ਇਸ 'ਧਰਮ' ਦਾ ਨਿਖੇੜਾ ਇਉਂ ਕੀਤਾ ਹੈ ਕਿ ਕਿਰਤ-ਕਾਰ ਦੇ ਨਾਲ ਨਾਲ ਪ੍ਰਭੂ ਦਾ ਨਾਮ ਸਿਮਰੋ, ਇਸ ਸਿਮਰਨ ਦੀ ਬਰਕਤਿ ਨਾਲ ਵਿਕਾਰਾਂ ਦੀ ਤ

SikhNet (Spanish)si alguien se abandona al mundo y se involucra en los asuntos mundanos, será terriblemente desafortunado. (243)
Answers quote the Granth verbatim with Ang citations. AI commentary is not Gurbani and not a religious ruling.