ੴ

ਸਿੱਖਬਾਣੀ · SikhBani

ਸਲੋਕ ਸੇਖ ਫਰੀਦ ਕੇ ॥

salok sekh fareed ke
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1377 · 10 lines
Translations

ਸਲੋਕ ਸੇਖ ਫਰੀਦ ਕੇ ॥

salok sekh fareed ke |

Sant Singh KhalsaSaloks Of Shaykh Fareed Jee:
Manmohan SinghSaloks of Shaikh Farid.
Manmohan Singh (Punjabi)ਸ਼ੇਖ ਫਰੀਦ ਜੀ ਦੇ ਸਲੋਕ।
Fareedkot Teekaਸੇਖੋਂ ਕੀ ਜਾਤੀ ਮੇਂ ਫਰੀਦ ਜੀ ਕਾ ਜਨਮ ਭਯਾ ਹੈ। ਪ੍ਰਿਥਮੇ ਕੋਈ ਕਾਲ ਚੋਰੀ ਰੂਪ ਕਰਮ ਕੀਆ ਪੁਨਾ ਵਈਰਾਗਵਾਨ ਹੋ ਕਰ ਕੇ ਅਤੀਤ ਹੋ ਕਰ ਕੇ ਅਜਮੇਰ ਮੇਂ ਏਕ ਪੀਰ ਕੋ ਮਿਲਕਰ ਸੰਤ ਪਦ ਕੋ ਪ੍ਰਾਪਤ ਭਏ ਹੈਂ। ਸੋ ਫਰੀਦ ਜੀ ਦੇਸੋਂ ਮੇਂ ਵਿਚਰਤੇ ਹੂਏ ਵਈਰਾਗ ਸੂਚਕ ਸਲੋਕ ਉਚਾਰਨ ਕਰਤੇ ਭਏ। ਪਾਕਪਟਨ ਜੋ ਤਿਨ ਕਾ ਅਸਥਾਨ ਹੈ ਬਹੁਤ ਤਾਂ ਊਹਾਂ ਕਹੇ ਔਰ ਕੋਈ ਕਹੀਂ ਕੋਈ ਕਹੀਂ ਕਹਿਤੇ ਭਏ ਹੈਂ। ਜਿੰਦ ਕੋ ਇਸਤ੍ਰੀ ਔ ਜਮ ਕੋ ਪਤੀ ਰੂਪ ਕਰ ਕੇ ਸ੍ਰੀ ਫਰੀਦ ਜੀ ਕਹਿਤੇ ਹੈਂ:
Prof. Sahib Singhਸ਼ੇਖ ਫਰੀਦ ਜੀ ਦੇ ਸਲੋਕ।
SikhNet (Spanish)Sloks del Sheikj Farid.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

* ਬਾਬਾ ਫਰੀਦ ਜੀ ਦੇ ਸ਼ਲੋਕਾਂ ਦਾ ਸ਼ਲੋਕ-ਵਾਰ ਭਾਵ: (੧) ਨੰ: ੧ ਤੋਂ ੧੫ ਤਕ = ੧੫ ਸ਼ਲੋਕ। ਹਰੇਕ ਜੀਵ ਦੇ ਜ਼ਿੰਦਗੀ ਦੇ ਦਿਨ ਗਿਣੇ-ਮਿਥੇ ਹੋਏ ਹਨ, ਜੀਵ ਇਥੇ ਬੰਦਗੀ, 'ਦਰਵੇਸ਼ੀ' ਕਰਨ ਆਇਆ ਹੈ। ਪਰ ਮਨੁੱਖ ਮੋਹ ਦੀ ਪੋਟਲੀ ਸਿਰ ਉਤੇ ਬੰਨ੍ਹੀ ਫਿਰਦਾ ਹੈ, ਇਹ ਗੁੱਝੀ ਅੱਗ ਹਰ ਵੇਲੇ ਇਸ ਨੂੰ ਸਾੜਦੀ ਹੈ। ਫਿਰ ਭੀ ਮਾਇਆ ਦੇ ਕਾਰਨ ਅਹੰਕਾਰੀ ਹੋਇਆ ਜੀਵ ਰੱਬ ਨਾਲੋਂ ਸਾਕ ਤੋੜ ਲੈਂਦਾ ਹੈ। ਇਸ ਮਸਤੀ ਵਿਚ ਕਿਸੇ ਦੀ ਨਿੰਦਾ ਕਰਦਾ ਹੈ, ਕਿਸੇ ਨਾਲ ਵੈਰ ਬੰਨ੍ਹ ਬਹਿੰਦਾ ਹੈ। ਇਹਨੀ ਕੰਮੀਂ ਜਵਾਨੀ ਦਾ ਸਮਾ (ਜਦੋਂ ਬੰਦਗੀ ਹੋ ਸਕਦੀ ਹੈ) ਗੰਵਾ ਲੈਂਦਾ ਹੈ। ਆਖ਼ਰ ਬੁਢੇਪਾ ਆ ਜਾਂਦਾ ਹੈ, ਦੁਨੀਆ ਦੇ ਪਦਾਰਥ ਭੀ ਨਹੀਂ ਸੁਖਾਂਦੇ, ਕਿਉਂਕਿ ਸਾਰੇ ਅੰਗ ਕਮਜ਼ੋਰ ਹੋ ਜਾਂਦੇ ਹਨ, ਤੇ, ਜਵਾਨੀ ਲੰਘਾ ਕੇ ਬੁੱਢੀ ਉਮਰੇ ਬੰਦਗੀ ਦਾ ਸੁਭਾਉ ਪਕਾਣਾ ਬੜਾ ਔਖਾ ਹੋ ਜਾਂਦਾ ਹੈ। ਅੰਤ ਮਰਨ ਤੇ ਇਹ ਸੋਹਣਾ ਸਰੀਰ ਮਿੱਟੀ ਹੋ ਜਾਂਦਾ ਹੈ। ਪਰ, ਅਚਰਜ ਗੱਲ ਇਹ ਹੈ ਕਿ ਇਸ ਮਨ-ਦੇ-ਮੁਰੀਦ ਬੰਦੇ ਨੂੰ ਕਿਤਨੀ ਭੀ ਮੱਤ ਦਿਉ, ਇਹ ਇੱਕ ਨਹੀਂ ਸੁਣਦਾ। (੨) ਨੰ: ੧੬ ਤੋਂ ੩੬ ਤਕ = ੨੧ ਸ਼ਲੋਕ। ਇਸ ਜਗਤ-ਮੇਲੇ ਦੀ ਭੀੜ ਵਿਚ ਕਈ ਵਾਰੀ ਧੱਕੇ ਖਾਣੇ ਪੈਂਦੇ ਹਨ, ਵਧੀਕੀ ਸਹਿਣੀ ਪੈਂਦੀ ਹੈ; ਪਰ, 'ਦਰਵੇਸ਼' ਦੱਭ ਤੇ ਖ਼ਾਕ ਵਾਂਗ ਸਹਿਨ-ਸ਼ੀਲ ਹੋ ਜਾਂਦਾ ਹੈ। 'ਦਰਵੇਸ਼' ਦਾ ਰੱਬੀ ਪਿਆਰ ਕਿਸੇ ਦੁਨੀਆਵੀ ਲਾਲਚ ਦੇ ਆਸਰੇ ਨਹੀਂ ਹੁੰਦਾ। ਉਸ ਨੂੰ ਇਹ ਲੋੜ ਭੀ ਨਹੀਂ ਪੈਂਦੀ ਕਿ ਰੱਬ ਨੂੰ ਜੰਗਲਾਂ ਵਿਚ ਲੱਭਣ ਜਾਏ, ਉਸ ਨੂੰ

SikhNet (Spanish)Un Dios Creador Universal, por la Gracia del Verdadero Guru.

ਜਿਤੁ ਦਿਹਾੜੈ. ਧਨ ਵਰੀ; ਸਾਹੇ ਲਏ ਲਿਖਾਇ ॥

jit dihaarrai. dhan varee; saahe le likhaae |

Sant Singh KhalsaThe day of the bride's wedding is pre-ordained.
Manmohan SinghOn the day, the women enters into the body, the time of her wedding is writ.
Manmohan Singh (Punjabi)ਜਿਸ ਦਿਨ ਇਸਤਰੀ ਦੇਹ ਅੰਦਰ ਪ੍ਰਵੇਸ਼ ਕਰਦੀ ਹੈ, ਉਸਦੇ ਵਿਆਹੁਣ ਦਾ ਵੇਲਾ ਲਿਖ ਲਿਆ ਜਾਂਦਾ ਹੈ।
Fareedkot Teekaਜਿਸ ਦਿਨ ਮੇਂ ਇਹ ਜਿੰਦ ਰੂਪ ਜੋ ਪੁਰਯਸ਼ਟਕਾ ਹੈ, ਸੋ ਇਸ ਦੇਹ ਬੀਚ (ਵਰੀ) ਵੜੀ ਹੈ, ਤਿਸੀ ਦਿਨ ਤੇ (ਸਾਹੇ) ਜਮ ਪਤੀ ਕਾ ਸੰਜੋਗ ਹੋਣਾ ਲਿਖਾਇ ਲੀਆ ਹੈ॥
Prof. Sahib Singhਜਿਸ ਦਿਨ (ਜੀਵ-) ਇਸਤ੍ਰੀ ਵਿਆਹੀ ਜਾਇਗੀ, ਉਹ ਸਮਾ (ਪਹਿਲਾਂ ਹੀ) ਲਿਖਿਆ ਗਿਆ ਹੈ (ਭਾਵ, ਜੀਵ ਦੇ ਜਗਤ ਵਿਚ ਆਉਣ ਤੋਂ ਪਹਿਲਾਂ ਹੀ ਇਸ ਦੀ ਮੌਤ ਦਾ ਸਮਾ ਮਿਥਿਆ ਜਾਂਦਾ ਹੈ),

ਪਦ ਅਰਥ ਜਿਤੁ = ਜਿਸ ਵਿਚ। ਜਿਤੁ ਦਿਹਾੜੈ = ਜਿਸ ਦਿਨ ਵਿਚ, ਜਿਸ ਦਿਨ। ਧਨ = ਇਸਤ੍ਰੀ। ਵਰੀ = ਚੁਣੀ ਜਾਇਗੀ, ਵਿਆਹੀ ਜਾਇਗੀ। ਸਾਹੇ = (ਉਸ ਦਾ) ਨੀਯਤ ਸਮਾ।

SikhNet (Spanish)El día de la boda de la novia ha sido fijado de antemano,

ਮਲਕੁ. ਜਿ ਕੰਨੀ ਸੁਣੀਦਾ; ਮੁਹੁ ਦੇਖਾਲੇ ਆਇ ॥

malak. ji kanee suneedaa; muhu dekhaale aae |

Sant Singh KhalsaOn that day, the Messenger of Death, of whom she had only heard, comes and shows its face.
Manmohan SinghOn the day of wedding, the myrmidon of death, of whom she had heard with her ears, comes and shows his face.
Manmohan Singh (Punjabi)ਸ਼ਾਦੀ ਵਾਲੇ ਦਿਹਾੜੇ ਮੌਤ ਦਾ ਫਰੇਸ਼ਤਾ, ਜਿਸ ਦੇ ਬਾਰੇ ਉਸ ਨੇ ਆਪਣੇ ਕੰਨਾਂ ਨਾਲ ਸੁਣਿਆ ਹੋਇਆ ਸੀ, ਆ ਕੇ ਆਪਦਾ ਮੂੰਹ ਵਿਖਾਲ ਦਿੰਦਾ ਹੈ।
Fareedkot Teekaਤਾਂ ਤੇ ਇਸ ਕਾ (ਮਲਕ) ਮਾਲਕ ਪਤੀ ਜੋ ਜਮ ਕਾਨੋਂ ਕਰ ਕੇ ਸ੍ਰਵਨ ਕਰੀਤਾ ਹੈ, ਸੋ ਆਇ ਕਰ ਅਪਨਾ ਮੁਖ ਦੇਖਾਲੇਗਾ॥
Prof. Sahib Singhਮੌਤ ਦਾ ਫ਼ਰਿਸਤਾ ਜੋ ਕੰਨਾਂ ਨਾਲ ਸੁਣਿਆ ਹੀ ਹੋਇਆ ਸੀ, ਆ ਕੇ ਮੂੰਹ ਵਿਖਾਂਦਾ ਹੈ (ਭਾਵ, ਜਿਸ ਬਾਰੇ ਪਹਿਲਾਂ ਹੋਰਨਾਂ ਦੀ ਮੌਤ ਸਮੇ ਸੁਣਿਆ ਸੀ, ਹੁਣ ਉਸ ਜੀਵ-ਇਸਤ੍ਰੀ ਨੂੰ ਆ ਮੂੰਹ ਵਿਖਾਂਦਾ ਹੈ ਜਿਸ ਦੀ ਵਾਰੀ ਆ ਜਾਂਦੀ ਹੈ)।

ਪਦ ਅਰਥ ਮਲਕੁ = ਮਲਕੁਤ ਮੌਤ, (ਮੌਤ ਦਾ) ਫ਼ਰਿਸਤਾ।

SikhNet (Spanish)en ese día, el mensajero de la muerte, del cual ella había escuchado, viene a mostrar su rostro,

ਜਿੰਦੁ ਨਿਮਾਣੀ ਕਢੀਐ; ਹਡਾ ਕੂ ਕੜਕਾਇ ॥

jind nimaanee kadteeai; haddaa koo karrakaae |

Sant Singh KhalsaIt breaks the bones of the body and pulls the helpless soul out.
Manmohan SinghBreaking the bones, the poor soul is taken out of the body.
Manmohan Singh (Punjabi)ਹੱਡੀਆਂ ਨੂੰ ਭੰਨ ਤੋੜ ਕੇ, ਗਰੀਬ ਆਤਮਾ ਦੇਹ ਵਿਚੋਂ ਕਢ ਲਈ ਜਾਂਦੀ ਹੈ।
Fareedkot Teekaਤਿਸ ਸਮੇਂ (ਨਿਮਾਣੀ) ਵਿਚਾਰੀ ਗਰੀਬਣੀ ਜਿੰਦ ਹਡੋਂ ਕੋ ਤੋੜ ਫੋੜ ਕਰ ਕੇ ਸਰੀਰ ਵਿਚੋਂ ਕੱਢੀਏਗੀ॥
Prof. Sahib Singhਹੱਡਾਂ ਨੂੰ ਭੰਨ ਭੰਨ ਕੇ (ਭਾਵ, ਸਰੀਰ ਨੂੰ ਰੋਗ ਆਦਿਕ ਨਾਲ ਨਿਤਾਣਾ ਕਰ ਕੇ) ਵਿਚਾਰੀ ਜਿੰਦ (ਇਸ ਵਿਚੋਂ) ਕੱਢ ਲਈ ਜਾਂਦੀ ਹੈ।

ਪਦ ਅਰਥ ਕੂੰ = ਨੂੰ।

SikhNet (Spanish)le rompe los huesos al cuerpo y extrae a la pobre Alma de ahí,

ਸਾਹੇ ਲਿਖੇ. ਨ ਚਲਨੀ; ਜਿੰਦੂ ਕੂੰ ਸਮਝਾਇ ॥

saahe likhe. na chalanee; jindoo koon samajhaae |

Sant Singh KhalsaThat pre-ordained time of marriage cannot be avoided. Explain this to your soul.
Manmohan SinghThe recorded time of marriage cannot the altered. Explain thou this unto thy soul.
Manmohan Singh (Punjabi)ਵਿਆਹ ਦਾ ਲਿਖਿਆ ਹੋਇਆ ਵੇਲਾ ਬਦਲਿਆ ਨਹੀਂ ਜਾ ਸਕਦਾ। ਤੂੰ ਇਹ ਗੱਲ ਆਪਣੀ ਜਿੰਦੜੀ ਨੂੰ ਸਮਝਾ ਦੇ।
Fareedkot Teekaਤਾਂ ਤੇ ਜੌਨ ਸੇ ਸ੍ਵਾਸੋਂ ਕੇ ਸੰਕੇਤ ਰੂਪ ਸਾਹੇ ਲਿਖੇ ਗਏ ਹੈਂ, ਸੋ ਚਲਾਇਵਾਨ, ਭਾਵ ਦੂਰ ਨਹੀਂ ਹੋਤੇ ਹੈਂ। ਤਿਸੀ ਤੇ ਹੇ ਭਾਈ! ਇਸ ਜਿੰਦ ਕੋ ਸਮਝਾਵਣਾ ਕਰ ਜੋ ਭਜਨ ਪਰਾਇਣ ਹੋਵੇ॥
Prof. Sahib Singhਜਿੰਦ ਨੂੰ (ਇਹ ਗੱਲ) ਸਮਝਾ ਕਿ (ਮੌਤ ਦਾ) ਇਹ ਮਿਥਿਆ ਹੋਇਆ ਸਮਾ ਟਲ ਨਹੀਂ ਸਕਦਾ।

ਪਦ ਅਰਥ ਨ ਚਲਨੀ = ਨਹੀਂ ਟਲ ਸਕਦੇ। ਜਿੰਦੁ ਕੂੰ = ਜਿੰਦ ਨੂੰ।

SikhNet (Spanish)ese momento ya está fijado y no se puede evitar, explícale esto a tu Alma.

ਜਿੰਦੁ ਵਹੁਟੀ. ਮਰਣੁ ਵਰੁ; ਲੈ ਜਾਸੀ ਪਰਣਾਇ ॥

jind vahuttee. maran var; lai jaasee paranaae |

Sant Singh KhalsaThe soul is the bride, and death is the groom. He will marry her and take her away.
Manmohan SinghThe soul is the bride and death her Groom. he will marry her and take her away.
Manmohan Singh (Punjabi)ਆਤਮਾ ਲਾੜ੍ਹੀ ਹੈ ਅਤੇ ਮੌਤ ਉਸ ਦਾ ਲਾੜ੍ਹਾ। ਉਹ ਇਸ ਨੂੰ ਵਿਆਹ ਕੇ ਲੈ ਜਾਵੇਗਾ।
Fareedkot Teekaਤਬ ਜਿੰਦ ਰੂਪ ਇਸਤ੍ਰੀ ਕੋ ਲੋਕੋਂ ਕੇ (ਮਰਣੁ) ਮਾਰਣੇ ਵਾਲਾ ਜੋ ਜਮ (ਵਰੁ) ਪਤੀ ਹੈ, ਸੋ (ਪਰਣਾਇ) ਵਿਵਾਹ ਕਰ ਕੇ ਲੇ ਜਾਵੇਗਾ॥
Prof. Sahib Singhਜਿੰਦ, ਮਾਨੋ, ਵਹੁਟੀ ਹੈ, ਮੌਤ (ਦਾ ਫ਼ਰਿਸਤਾ ਇਸ ਦਾ) ਲਾੜਾ ਹੈ (ਜਿੰਦ ਨੂੰ) ਵਿਆਹ ਕੇ ਜ਼ਰੂਰ ਲੈ ਜਾਇਗਾ,

ਪਦ ਅਰਥ ਮਰਣੁ = ਮੌਤ। ਵਰੁ = ਲਾੜਾ। ਪਰਣਾਇ = ਵਿਆਹ ਕੇ।

SikhNet (Spanish)El Alma es la novia y la muerte es el novio, se casará con ella y se la llevará,

ਆਪਣ ਹਥੀ. ਜੋਲਿ ਕੈ; ਕੈ ਗਲਿ ਲਗੈ ਧਾਇ ॥

aapan hathee. jol kai; kai gal lagai dhaae |

Sant Singh KhalsaAfter the body sends her away with its own hands, whose neck will it embrace?
Manmohan SinghSending her with its own hands, whose neck shall the body run to embrace?
Manmohan Singh (Punjabi)ਆਪਣੇ ਹਥੀ ਉਸ ਨੂੰ ਤੋਰ ਕੇ ਦੇਹ ਭਜ ਕੇ ਕਿਸ ਦੇ ਗਲੇ ਨੂੰ ਜਫੀ ਪਾਉਗੀ?
Fareedkot Teekaਤਿਸ ਸਮੇਂ ਮੇਂ (ਜੋਲਿ) ਤੁਰ ਕਰ ਕੇ ਅਪਨੇ ਹਾਥੋਂ ਕੋ ਕਿਸ ਕੇ ਗਲ ਮੇਂ ਪਾਇ ਕਰ ਕੇ ਲਗੇਗੀ, ਭਾਵ ਤਿਸ ਸਮੇਂ ਯਮਦੂਤ ਕਿਸੀ ਸਾਥ ਮਿਲਨੇ ਭੀ ਨਹੀਂ ਦੇਵੇਗਾ॥
Prof. Sahib Singhਇਹ (ਕਾਂਇਆਂ ਜਿੰਦ ਨੂੰ) ਆਪਣੀ ਹੱਥੀਂ ਤੋਰ ਤੇ ਕਿਸ ਦੇ ਗਲ ਲੱਗੇਗੀ? (ਭਾਵ ਨਿਆਸਰੀ ਹੋ ਜਾਇਗੀ)।

ਪਦ ਅਰਥ ਜੋਲਿ ਕੈ = ਤੋਰ ਕੇ। ਕੈ ਗਲਿ = ਕਿਸ ਦੇ ਗਲ ਵਿਚ? ਧਾਇ = ਦੌੜ ਕੇ।

SikhNet (Spanish)después de que salga del cuerpo ¿A qué cuello se va a aferrar?

ਵਾਲਹੁ ਨਿਕੀ ਪੁਰਸਲਾਤ; ਕੰਨੀ. ਨ ਸੁਣੀ ਆਇ ॥

vaalahu nikee purasalaat; kanee. na sunee aae |

Sant Singh KhalsaThe bridge to hell is narrower than a hair; haven't you heard of it with your ears?
Manmohan SinghFiner than even a hair is the bridge of hell. Have thou not heard of it with thine ears?
Manmohan Singh (Punjabi)ਇਕ ਵਾਲ ਲਾਲੋ ਭੀ ਬਰੀਕ ਹੈ ਲਰਕ ਦਾ ਪੁਲ। ਕੀ ਤੂੰ ਆਪਣੇ ਕੰਨਾਂ ਨਾਲ ਇਸਦੇ ਬਾਰੇ ਨਹੀਂ ਸੁਣਿਆ?
Fareedkot Teekaਤਾਂ ਤੇ ਹੇ ਭਾਈ! ਜੌਨ ਸਾ ਜਮ ਕੇ ਮਾਰਗ ਮੇਂ (ਪੁਰਸਲਾਤ) ਪੁਲ ਹੈ ਤਿਸ ਕੀ ਸਾਰ ਵਾਲ ਤੇ ਭੀ ਨਿਕੀ ਹੈ, ਤੈਨੇ ਤਿਸ ਕੇ ਦੁਖ ਕੋ ਕਾਨੋਂ ਤੇ ਸੁਣਿਆਂ ਨਹੀਂ ਹੈ॥
Prof. Sahib Singhਹੇ ਫਰੀਦ! ਤੂੰ ਕਦੇ 'ਪੁਲ ਸਿਰਾਤ' ਦਾ ਨਾਮ ਨਹੀਂ ਸੁਣਿਆ ਜੋ ਵਾਲ ਤੋਂ ਭੀ ਬਰੀਕ ਹੈ?

ਪਦ ਅਰਥ ਵਾਲਹੁ = ਵਾਲ ਤੋਂ। ਪੁਰਸਲਾਤ = ਪੁਲ ਸਿਰਾਤ। ਕੰਨੀ = ਕੰਨਾਂ ਨਾਲ।

SikhNet (Spanish)El puente para enfrentar las consecuencias de tus actos es más delgado que un cabello, ¿qué no sabías esto?

ਫਰੀਦਾ. ਕਿੜੀ ਪਵੰਦੀਈ; ਖੜਾ. ਨ ਆਪੁ ਮੁਹਾਇ ॥੧॥

fareedaa. kirree pavandeeee; kharraa. na aap muhaae |1|

Sant Singh KhalsaFareed, the call has come; be careful now - don't let yourself be robbed. ||1||
Manmohan SinghFarid! The call is about to come, beware and do not get robbed.
Manmohan Singh (Punjabi)ਫਰੀਦ! ਸੱਦਾ ਆਉਣ ਵਾਲਾ ਹੈ, ਤੂੰ ਸੁਚੇਤ ਹੋ ਅਤੇ ਆਪਣੇ ਆਪ ਦੀ ਲੁਟ ਖਸੁਟ ਨਾਂ ਹੋਣ ਦੇ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਤਾਂ ਤੇ ਹੇ ਭਾਈ! (ਕਿੜੀ ਪਵੰਦੀਈ) ਅਵਾਜਾਂ ਪੈਂਦੀਆਂ ਹੋਈਆਂ, ਭਾਵ ਵੇਦ ਸ਼ਾਸਤ੍ਰ ਕੇ ਪੁਕਾਰਤਿਆਂ ਹੋਇਆਂ ਖੜਾ ਹੋ ਕਰ ਅਪਨੇ ਆਪ ਕੋ (ਮੁਹਾਇ) ਲੁਕਾਇ ਨਹੀਂ, ਭਾਵ ਯੇਹ ਵਾਹਿਗੁਰੂ ਕੇ ਭਜਨ ਕਰਨੇ ਮੇਂ ਪੁਰਸ਼ਾਰਥ ਕਰ॥੧॥☬ਏਕ ਸਮੇਂ ਮੇਂ ਫਰੀਦ ਜੀ ਰਸਤੇ ਮੇਂ ਜਾਤੇ ਹੂਏ ਖਰਬੂਜੇ ਦੇਖ ਕਰ ਸਵਾਲ ਕੀਆ, ਜਬ ਖੇਤ ਵਾਲੇ ਨੇ ਨਹੀਂ ਦੀਏ ਤਿਸ ਸਮੇਂ ਮਨ ਮੇਂ ਵਾਹੀ ਕਰਨੇ ਕਾ ਸੰਕਲਪ ਕਰਤਿਆਂ ਹੋਇਆਂ ਮੋੜ ਕਰ ਕੇ ਸ੍ਰੀ ਫਰੀਦ ਜੀ ਕਹਿਤੇ ਹੈਂ:
Prof. Sahib Singhਕੰਨੀਂ ਵਾਜਾਂ ਪੈਂਦਿਆਂ ਭੀ ਆਪਣੇ ਆਪ ਨੂੰ ਲੁਟਾਈ ਨਾ ਜਾਹ (ਭਾਵ, ਜਗਤ ਵਿਚ ਸਮੁੰਦਰ ਹੈ ਜਿਸ ਵਿਚ ਵਿਕਾਰਾਂ ਦੀਆਂ ਲਹਿਰਾਂ ਉੱਠ ਰਹੀਆਂ ਹਨ, ਇਸ ਵਿਚੋਂ ਸਹੀ ਸਲਾਮੱਤ ਪਾਰ ਲੰਘਣ ਲਈ 'ਦਰਵੇਸ਼ੀ', ਮਾਨੋ, ਇਕ ਪੁਲ ਹੈ, ਜੋ ਹੈ ਬਹੁਤ ਸੌੜਾ ਤੇ ਬਾਰੀਕ, ਭਾਵ, ਦਰਵੇਸ਼ੀ ਕਮਾਣੀ ਬੜੀ ਹੀ ਔਖੀ ਹੈ, ਪਰ ਦੁਨੀਆ ਦੇ ਵਿਕਾਰਾਂ ਤੋਂ ਬਚਣ ਲਈ ਰਸਤਾ ਸਿਰਫ਼ ਇਹੀ ਹੈ। ਧਰਮ-ਪੁਸਤਕਾਂ ਦੀ ਰਾਹੀਂ ਗੁਰੂ-ਪੈਗ਼ੰਬਰ ਤੈਨੂੰ ਵਿਕਾਰਾਂ ਦੀਆਂ ਲਹਿਰਾਂ ਦੇ ਖ਼ਤਰੇ ਤੋਂ ਬਚਣ ਲਈ ਵਾਜਾਂ ਮਾਰ ਰਹੇ ਹਨ; ਧਿਆਨ ਨਾਲ ਸੁਣ ਤੇ ਜੀਵਨ ਅਜ਼ਾਈਂ ਨਾਹ ਗਵਾ) ॥੧॥

ਪਦ ਅਰਥ ਕਿੜੀ ਪਵੰਦੀਈ = ਵਾਜਾਂ ਪੈਂਦਿਆਂ। ਕਿੜੀ = ਵਾਜ। ਆਪੁ = ਆਪਣੇ ਆਪ ਨੂੰ। ਨ ਮੁਹਾਇ = ਨਾ ਠੱਗਾ, ਧੋਖੇ ਵਿਚ ਨਾ ਪਾ, ਨਾ ਲੁਟਾ ॥੧॥

* ਨੋਟ: ਲਫ਼ਜ਼ 'ਜਿੰਦੁ' ਦੇ ਅੰਤ ਵਿਚ ਸਦਾ (ੁ) ਹੁੰਦਾ ਹੈ, ਉ​‍ਂਵ ਇਹ 'ਇਸਤ੍ਰੀ ਲਿੰਗ' ਹੈ। 'ਸੰਬੰਧਕ' ਆਦਿਕ ਨਾਲ 'ਜਿੰਦੁ' ਤੋਂ 'ਜਿੰਦੂ' ਹੋ ਜਾਂਦਾ ਹੈ, ਜਿਵੇਂ 'ਖਾਕੁ' ਤੋਂ 'ਖਾਕੂ', 'ਵਿਸੁ' ਤੋਂ 'ਵਿਸੂ'। (ਵੇਖੋ 'ਗੁਰਬਾਣੀ ਵਿਆਕਰਣ')।

SikhNet (Spanish)Farid, la llamada ha llegado, ten cuidado, no permitas ser ultrajado. (1)
Answers quote the Granth verbatim with Ang citations. AI commentary is not Gurbani and not a religious ruling.