ੴ

ਸਿੱਖਬਾਣੀ · SikhBani

ਕੋਇ ਨ ਕਿਸ ਹੀ ਸੰਗਿ ਕਾਹੇ ਗਰਬੀਐ ॥

koe na kis hee sang kaahe garabeeai
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 398 · 11 lines
Translations

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl, Guru Aryan, Quinto Canal Divino.

ਕੋਇ. ਨ ਕਿਸ ਹੀ ਸੰਗਿ; ਕਾਹੇ ਗਰਬੀਐ ॥

koe. na kis hee sang; kaahe garabeeai |

Sant Singh KhalsaNo one is anyone's companion; why take any pride in others?
Manmohan SinghNo one is a companion of another so why be one proud of one's relations?
Manmohan Singh (Punjabi)ਕੋਈ ਜਣਾ ਕਿਸੇ ਦਾ ਸਾਥੀ ਨਹੀਂ, ਇਸ ਲਈ ਆਪਣੇ ਸਨਬੰਧੀਆਂ ਦਾ ਕੋਈ ਕਿਉਂ ਹੰਕਾਰ ਕਰੇ?
Fareedkot Teekaਕੋਈ ਕਿਸੀ ਕਾ ਸੰਗੀ ਨਹੀਂ ਹੈ ਫਿਰ ਕ੍ਯੋਂ ਹੰਕਾਰ ਕਰੀਏ॥
Prof. Sahib Singh(ਹੇ ਮੇਰੀ ਜਿੰਦੇ!) ਕੋਈ ਮਨੁੱਖ ਸਦਾ ਕਿਸੇ ਦੇ ਨਾਲ ਨਹੀਂ ਨਿਭਦਾ (ਇਸ ਵਾਸਤੇ ਸੰਬੰਧੀ ਆਦਿਕਾਂ ਦਾ) ਕੋਈ ਮਾਣ ਨਹੀਂ ਕਰਨਾ ਚਾਹੀਦਾ।

ਪਦ ਅਰਥ ਕਿਸ ਹੀ ਸੰਗਿ = ਕਿਸੇ ਦੇ ਭੀ ਨਾਲ। ਗਰਬੀਐ = ਮਾਣ ਕਰੀਏ।

SikhNet (Spanish)Nadie mantiene la compañía de otro; así que, ¿por qué es que te enorgulleces de tus parientes?

ਏਕੁ ਨਾਮੁ ਆਧਾਰੁ; ਭਉਜਲੁ ਤਰਬੀਐ ॥੧॥

ek naam aadhaar; bhaujal tarabeeai |1|

Sant Singh KhalsaWith the Support of the One Name, this terrible world-ocean is crossed over. ||1||
Manmohan SinghWith the support of One name the dreadful world ocean is crossed.
Manmohan Singh (Punjabi)ਇਕ ਨਾਮ ਦੇ ਆਸਰੇ ਨਾਲ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।
Fareedkot Teekaਏਕ ਨਾਮ ਕਾ ਅਧਾਰੁ ਹੋਨੇ ਤੇ ਸੰਸਾਰ ਸਮੁੰਦ੍ਰ ਸੇ ਤਰੀਤਾ ਹੈ॥੧॥
Prof. Sahib Singhਸਿਰਫ਼ ਪਰਮਾਤਮਾ ਦਾ ਨਾਮ ਹੀ (ਅਸਲ) ਆਸਰਾ ਹੈ (ਨਾਮ ਦੇ ਆਸਰੇ ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ॥੧॥

ਪਦ ਅਰਥ ਆਧਾਰੁ = ਆਸਰਾ। ਭਉਜਲੁ = ਸੰਸਾਰ-ਸਮੁੰਦਰ। ਤਰਬੀਐ = ਤਰ ਸਕੀਦਾ ਹੈ ॥੧॥

SikhNet (Spanish)El Naam, el Nombre del Señor, es nuestro Único Soporte, gracias a Él somos cargados a través del mar de la existencia. (1)

ਮੈ ਗਰੀਬ. ਸਚੁ ਟੇਕ ਤੂੰ; ਮੇਰੇ. ਸਤਿਗੁਰ ਪੂਰੇ ॥

mai gareeb. sach ttek toon; mere. satigur poore |

Sant Singh KhalsaYou are the True Support of me, the poor mortal, O my Perfect True Guru.
Manmohan SinghMy Perfect Satguru thou art the true prop of me the poor.
Manmohan Singh (Punjabi)ਮੈਡੇ ਪੁਰਨ ਸਤਿਗੁਰੂ ਮੈਂ ਗਰੀਬੜੇ ਦਾ ਤੂੰ ਸੱਚਾ ਆਸਰਾ ਹੈ।
Fareedkot Teekaਹੇ ਮੇਰੇ ਪੂਰੇ ਸਤਿਗੁਰੂ! ਤੂੰ ਮੁਝ ਦੀਨ ਕੀ (ਸਚੁ) ਨਿਸਚੈ ਕਰ ਓਟ ਹੈਂ॥
Prof. Sahib Singhਹੇ ਮੇਰੇ ਪੂਰੇ ਸਤਿਗੁਰੂ (ਪ੍ਰਭੂ)! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ ਮੈਂ ਗਰੀਬ ਦਾ ਤੂੰ ਹੀ ਸਹਾਰਾ ਹੈਂ।

ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ। ਟੇਕ = ਆਸਰਾ। ਸਤਿਗੁਰ = ਹੇ ਸਤਿਗੁਰੂ!

SikhNet (Spanish)Para mí, el humilde, el Único y Verdadero Soporte eres Tú, oh mi Verdadero Guru,

ਦੇਖਿ ਤੁਮੑਾਰਾ ਦਰਸਨੋ; ਮੇਰਾ ਮਨੁ ਧੀਰੇ ॥੧॥ ਰਹਾਉ ॥

dekh tumaaraa darasano; meraa man dheere |1| rahaau |

Sant Singh KhalsaGazing upon the Blessed Vision of Your Darshan, my mind is encouraged. ||1||Pause||
Manmohan SinghBy seeing Thine sight my mind takes courage. Pause.
Manmohan Singh (Punjabi)ਤੇਰਾ ਦੀਦਾਰ ਤੱਕ ਕੇ, ਮੈਰੇ ਚਿੱਤ ਦਾ ਹੌਸਲਾ ਬੱਝ ਜਾਂਦਾ ਹੈ। ਠਹਿਰਾਉ।
Fareedkot Teekaਤੁਮਾਰਾ ਦਰਸਨ ਕਰ ਕੇ ਮੇਰਾ ਮਨ ਧੀਰਜ ਕੋ ਪ੍ਰਾਪਤਿ ਹੋਤਾ ਹੈ, ਭਾਵ ਏਹ ਕਿ ਮੁਕ੍ਤ ਹੋਨੇ ਕਾ ਭਰੋਸਾ ਹੋਤਾ ਹੈ॥੧॥ ਰਹਾਉ ॥
Prof. Sahib Singhਤੇਰਾ ਦਰਸਨ ਕਰ ਕੇ ਮੇਰਾ ਮਨ (ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕਣ ਲਈ) ਧੀਰਜ ਫੜਦਾ ਹੈ ॥੧॥ ਰਹਾਉ ॥

ਪਦ ਅਰਥ ਦੇਖਿ = ਵੇਖ ਕੇ। ਧੀਰੇ = ਧੀਰਜ ਫੜਦਾ ਹੈ ॥੧॥ ਰਹਾਉ ॥

SikhNet (Spanish)pues teniendo Tu Visión, mi mente está siempre en Paz. (1-Pausa)

ਰਾਜੁ ਮਾਲੁ ਜੰਜਾਲੁ; ਕਾਜਿ ਨ ਕਿਤੈ. ਗਨੋੁ ॥

raaj maal janjaal; kaaj na kitai. ganuo |

Sant Singh KhalsaRoyal powers, wealth, and worldly involvements are of no use at all.
Manmohan SinghKingdom wealth and involvement are not accounted of any avail.
Manmohan Singh (Punjabi)ਪਾਤਸ਼ਾਹੀ, ਪਦਾਰਥ ਅਤੇ ਰੁਝੇਵੇ ਕਿਸੇ ਕੰਮ ਦੇ ਨਹੀਂ ਗਿਣੇ ਜਾਂਦੇ।
Fareedkot Teekaਰਾਜ ਔ ਮਾਲ ਬੰਧਨ ਰੂਪ ਹੈਂ, ਤਾਂ ਤੇ ਇਨ ਕੋ ਕਿਸੀ ਕਾਮ ਕੇ ਨ ਸਮਝੁ॥
Prof. Sahib Singh(ਹੇ ਜਿੰਦੇ!) ਦੁਨੀਆ ਦੀ ਪਾਤਿਸ਼ਾਹੀ ਤੇ ਧਨ-ਪਦਾਰਥ ਮਨ ਨੂੰ ਮੋਹੀ ਰੱਖਦੇ ਹਨ, (ਇਸ ਰਾਜ-ਮਾਲ ਨੂੰ ਆਖ਼ਰ) ਕਿਸੇ ਕੰਮ ਆਉਂਦਾ ਨਾਹ ਸਮਝ।

ਪਦ ਅਰਥ ਜੰਜਾਲੁ = ਮੋਹ ਵਿਚ ਫਸਾਣ ਵਾਲਾ। ਕਾਜਿ ਕਿਤੈ = ਕਿਸੇ ਭੀ ਕੰਮ। ਗਨ = {ਅਸਲ ਲਫ਼ਜ਼ ਹੈ 'ਗਨੁ', ਇਥੇ ਪੜ੍ਹਨਾ ਹੈ 'ਗਨੋ'} ਗਿਣ, ਮਿਥ।

SikhNet (Spanish)Dominios, posesiones y enredijos no tienen valor;

ਹਰਿ ਕੀਰਤਨੁ ਆਧਾਰੁ; ਨਿਹਚਲੁ ਏਹੁ ਧਨੋੁ ॥੨॥

har keeratan aadhaar; nihachal ehu dhanuo |2|

Sant Singh KhalsaThe Kirtan of the Lord's Praise is my Support; this wealth is everlasting. ||2||
Manmohan SinghGod's praise is my mainstay and ever enduring is this wealth.
Manmohan Singh (Punjabi)ਵਾਹਿਗੁਰੂ ਦਾ ਜੱਸ ਮੇਰਾ ਆਸਰਾ ਹੈ ਅਤੇ ਸਦੀਵੀ ਸਥਿਰ ਹੈ ਇਹ ਦੌਲਤ।
Fareedkot Teekaਅਰ ਜੋ ਹਰੀ ਕੇ ਜਸ ਕਾ ਆਸਰਾ ਕਰਨਾ ਹੈ ਏਹੁ ਨਿਸਚਲੁ ਧਨ ਹੈ॥੨॥
Prof. Sahib Singhਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਜਿੰਦ ਦਾ ਅਸਲੀ ਆਸਰਾ ਹੈ, ਇਹੀ ਸਦਾ ਕਾਇਮ ਰਹਿਣ ਵਾਲਾ ਧਨ ਹੈ ॥੨॥

ਪਦ ਅਰਥ ਆਧਾਰੁ = ਆਸਰਾ। ਧਨ = {ਅਸਲ ਲਫ਼ਜ਼ ਹੈ 'ਧਨੁ', ਇਥੇ 'ਧਨੋ' ਪੜ੍ਹਨਾ ਹੈ} ॥੨॥

SikhNet (Spanish)la Alabanza del Señor es nuestro Único Soporte pues esta Riqueza nunca se va. (2)

ਜੇਤੇ ਮਾਇਆ ਰੰਗ; ਤੇਤ ਪਛਾਵਿਆ ॥

jete maaeaa rang; tet pachhaaviaa |

Sant Singh KhalsaAs many as are the pleasures of Maya, so many are the shadows they leave.
Manmohan SinghAs many are the revelments of mammon and all there are but shadows.
Manmohan Singh (Punjabi)ਜਿੰਨੀਆਂ ਭੀ ਧਨ-ਧੌਲਤ ਦੀਆਂ ਰੰਗ-ਰਲੀਆਂ ਹਨ ਉਹ ਸਭ ਕੇਵਲ ਛਾਂ ਮਾਤ੍ਰ ਹਨ।
Fareedkot Teekaਜਿਤਨੇ ਮਾਯਾ ਕੇ ਰੰਗ ਹੈਂ ਤਿਤਨੇ (ਪਛਾਵਿਆ) ਪਰਛਾਵੇ ਕੀ ਭਾਂਤ ਅਨਿਤ੍ਯ ਹੈਂ॥
Prof. Sahib Singh(ਹੇ ਜਿੰਦੇ!) ਮਾਇਆ ਦੇ ਜਿਤਨੇ ਭੀ ਰੰਗ-ਤਮਾਸ਼ੇ ਹਨ ਉਹ ਸਾਰੇ ਪਰਛਾਵੇਂ ਵਾਂਗ ਢਲ ਜਾਣ ਵਾਲੇ ਹਨ।

ਪਦ ਅਰਥ ਰੰਗ = ਤਮਾਸ਼ੇ। ਤੇਤੇ = ਉਹ ਸਾਰੇ। ਪਛਾਵਿਆ = ਪਰਛਾਵੇਂ (ਵਾਂਗ ਢਲ ਜਾਣ ਵਾਲੇ)।

SikhNet (Spanish)Son muchos los gozos de Maya, pero en realidad son solamente sombras;

ਸੁਖ ਕਾ ਨਾਮੁ ਨਿਧਾਨੁ; ਗੁਰਮੁਖਿ ਗਾਵਿਆ ॥੩॥

sukh kaa naam nidhaan; guramukh gaaviaa |3|

Sant Singh KhalsaThe Gurmukhs sing of the Naam, the treasure of peace. ||3||
Manmohan SinghThe Name is the treasure of peace and the Guru wards sing the praise thereof.
Manmohan Singh (Punjabi)ਨਾਮ ਅਮਨ ਚੈਨ ਦਾ ਖਜਾਨਾ ਹੈ, ਗੁਰੂ ਸਮਰਪਣ, ਉਸ ਦਾ ਜੱਸ ਗਾਇਨ ਕਰਦੇ ਹਨ।
Fareedkot Teekaਸੁਖੋਂ ਕਾ ਨਿਧਾਨੁ ਜੋ ਨਾਮ ਹੈ, ਸੋ ਗੁਰਮੁਖੋਂ ਨੇ (ਗਾਵਿਆ) ਜਪਿਆ ਹੈ॥੩॥
Prof. Sahib Singhਪਰਮਾਤਮਾ ਦਾ ਨਾਮ ਹੀ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, ਇਹ ਨਾਮ ਗੁਰੂ ਦੀ ਸਰਨ ਪੈ ਕੇ ਹੀ ਸਲਾਹਿਆ ਜਾ ਸਕਦਾ ਹੈ ॥੩॥

ਪਦ ਅਰਥ ਸੁਖ ਕਾ ਨਿਧਾਨੁ = ਸੁਖਾਂ ਦਾ ਖ਼ਜ਼ਾਨਾ ॥੩॥

SikhNet (Spanish)el Naam, el Nombre del Señor es el Único Tesoro de Bendiciones y los Seres de Dios siempre lo cantan. (3)

ਸਚਾ ਗੁਣੀ ਨਿਧਾਨੁ ਤੂੰ; ਪ੍ਰਭ ਗਹਿਰ ਗੰਭੀਰੇ ॥

sachaa gunee nidhaan toon; prabh gahir ganbheere |

Sant Singh KhalsaYou are the True Lord, the treasure of excellence; O God, You are deep and unfathomable.
Manmohan SinghThe True Lord is the treasure of excellences Thou O master art deep and profound.
Manmohan Singh (Punjabi)ਸੱਚਾ ਸੁਆਮੀ ਸ੍ਰੇਸ਼ਟਤਾਈਆਂ ਦਾ ਖ਼ਜ਼ਾਨਾ ਹੈ। ਤੂੰ ਹੇ ਮਾਲਕ! ਡੂੰਘਾ ਅਤੇ ਅਗਾਧ ਹੈ।
Fareedkot Teekaਹੇ ਗਹਿਰ ਗੰਭੀਰ ਪ੍ਰਭੂ! ਤੂੰ ਹੀ ਸਚਾ ਗੁਣੀ ਨਿਧਾਨ ਹੈਂ॥
Prof. Sahib Singhਹੇ ਪ੍ਰਭੂ! ਤੂੰ ਡੂੰਘਾ ਹੈਂ, ਤੂੰ ਵੱਡੇ ਜਿਗਰੇ ਵਾਲਾ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ।

ਪਦ ਅਰਥ ਗਹਿਰ = ਡੂੰਘਾ। ਗੰਭੀਰ = ਵੱਡੇ ਜਿਗਰੇ ਵਾਲਾ।

SikhNet (Spanish)Tú eres el Tesoro de Virtud, oh Maestro, Insondable y Profundo.

ਆਸ ਭਰੋਸਾ ਖਸਮ ਕਾ; ਨਾਨਕ ਕੇ ਜੀਅਰੇ ॥੪॥੯॥੧੧੧॥

aas bharosaa khasam kaa; naanak ke jeeare |4|9|111|

Sant Singh KhalsaThe Lord Master is the hope and support of Nanak's mind. ||4||9||111||
Manmohan SinghThe hope and support of the Master are in Nanak's mind.
Manmohan Singh (Punjabi)ਮਾਲਕ ਦੀ ਉਮੈਦ ਅਤੇ ਆਸਰਾ ਨਾਨਕ ਜੋ ਮਨ ਵਿੱਚ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਜੀਉ ਕੋ ਆਸਾ ਔਰ ਭਰੋਸਾ ਏਕ ਤੁਝ ਸ੍ਵਾਮੀ ਕਾ ਹੀ ਹੈ॥੪॥੯॥੧੧੧॥
Prof. Sahib Singhਹੇ ਨਾਨਕ ਦੀ ਜਿੰਦੇ! ਇਸ ਖਸਮ-ਪ੍ਰਭੂ ਦੀ ਹੀ (ਤੋੜ ਨਿਭਣ ਵਾਲੇ ਸਾਥ ਦੀ) ਆਸ ਰੱਖ, ਖਸਮ-ਪ੍ਰਭੂ ਦਾ ਹੀ ਭਰੋਸਾ ਰੱਖ ॥੪॥੯॥੧੧੧॥

ਪਦ ਅਰਥ ਜੀਅ ਰੇ = ਹੇ ਜਿੰਦੇ! ॥੪॥੯॥੧੧੧॥

SikhNet (Spanish)Nanak se apoya en Tu Esperanza solamente, pues Tú eres el Único Soporte de su vida. (4-9-111)
Answers quote the Granth verbatim with Ang citations. AI commentary is not Gurbani and not a religious ruling.