ੴ

ਸਿੱਖਬਾਣੀ · SikhBani

ਜਿਸੁ ਸਿਮਰਤ ਦੁਖੁ ਜਾਇ ਸਹਜ ਸੁਖੁ ਪਾਈਐ ॥

jis simarat dukh jaae sehaj sukh paaeeai
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 398, 399 · 11 lines
Translations

ਆਸਾ ਮਹਲਾ ੫ ॥

aasaa mahalaa 5 | Ang 398

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਜਿਸੁ ਸਿਮਰਤ ਦੁਖੁ ਜਾਇ; ਸਹਜ ਸੁਖੁ ਪਾਈਐ ॥

jis simarat dukh jaae; sehaj sukh paaeeai | Ang 398

Sant Singh KhalsaRemembering Him, suffering is removed, and celestial peace is obtained.
Manmohan SinghRemembering Him suffering is removed and supreme bliss is obtained.
Manmohan Singh (Punjabi)ਉਸ ਪ੍ਰਭੂ ਦਾ ਆਰਾਧਨ ਕਰਨ ਵਾਲਾ ਤਕਲੀਫ ਦੂਰ ਹੋ ਜਾਂਦੀ ਹੈ ਅਤੇ ਪਰਮ ਅਨੰਦ ਪਰਾਪਤ ਹੋ ਜਾਂਦਾ ਹੈ।
Fareedkot Teekaਜਿਸ ਕੇ ਸਿਮਰਨੇ ਸੇ ਸਭ ਦੁਖ ਦੂਰ ਹੋਤੇ ਹੈਂ ਅਰ ਸ੍ਵਰੂਪ ਸੁਖ ਪ੍ਰਾਪਤਿ ਹੋਤਾ ਹੈ॥
Prof. Sahib Singh(ਹੇ ਭਾਈ!) ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਹਰੇਕ ਦੁੱਖ ਦੂਰ ਹੋ ਜਾਂਦਾ ਹੈ ਤੇ ਆਤਮਕ ਅਡੋਲਤਾ ਦਾ ਆਨੰਦ ਮਿਲਦਾ ਹੈ,

ਪਦ ਅਰਥ ਸਹਜ ਸੁਖੁ = ਆਤਮਕ ਅਡੋਲਤਾ ਦਾ ਆਨੰਦ।

SikhNet (Spanish)Contemplándolo a Él nuestro dolor se va y obtenemos Paz y Calma.

ਰੈਣਿ ਦਿਨਸੁ ਕਰ ਜੋੜਿ; ਹਰਿ ਹਰਿ ਧਿਆਈਐ ॥੧॥

rain dinas kar jorr; har har dhiaaeeai |1| Ang 398

Sant Singh KhalsaNight and day, with your palms pressed together, meditate on the Lord, Har, Har. ||1||
Manmohan SinghWith joined hands night and day meditate on the Lord God.
Manmohan Singh (Punjabi)ਹੱਥ ਬੰਨ੍ਹ ਕੇ ਰਾਤ ਦਿਨ ਵਾਹਿਗੁਰੂ ਸੁਆਮੀ ਦਾ ਸਿਮਰਨ ਕਰ।
Fareedkot Teekaਰਾਤ੍ਰਿ ਦਿਨ ਹਾਥ ਜੋੜਿ ਕਰ ਤਿਸੁ ਹਰਿ ਕੇ ਨਾਮ ਕਾ ਹਰ ਪ੍ਰਕਾਰ ਸੇ ਜਾਪੁ ਕਰੀਏ॥੧॥
Prof. Sahib Singhਉਸ ਅੱਗੇ ਦੋਵੇਂ ਹੱਥ ਜੋੜ ਕੇ ਸਦਾ ਉਸ ਦਾ ਧਿਆਨ ਧਰਨਾ ਚਾਹੀਦਾ ਹੈ ॥੧॥

ਪਦ ਅਰਥ ਰੈਣਿ = ਰਾਤ। ਕਰ ਜੋੜਿ = (ਦੋਵੇਂ) ਹੱਥ ਜੋੜ ਕੇ ॥੧॥

SikhNet (Spanish)¿Por qué no habitar en Él día y noche, y con nuestras palmas juntas meditar en Él, Jar, Jar? (1)

ਨਾਨਕ ਕਾ ਪ੍ਰਭੁ ਸੋਇ; ਜਿਸ ਕਾ ਸਭੁ ਕੋਇ ॥

naanak kaa prabh soe; jis kaa sabh koe | Ang 398

Sant Singh KhalsaHe alone is Nanak's God, unto whom all beings belong.
Manmohan SinghHe alone is Nanak Lord to whom belong all.
Manmohan Singh (Punjabi)ਕੇਵਲ ਓਹੀ ਨਾਨਕ ਦਾ ਸੁਆਮੀ ਹੈ ਜਿਸ ਦੀ ਸਾਰੇ ਹੀ ਮਲਕੀਅਤ ਹਨ।
Fareedkot Teekaਸ੍ਰੀ ਗਰੂ ਜੀ ਕਹਤੇ ਹੈਂ: ਮੇਰਾ ਪ੍ਰਭੂ ਸੋ ਹੈ ਜਿਸ ਕਾ ਸਭ ਕੋਈ ਰਚਾ ਹੂਆ ਹੈ॥
Prof. Sahib Singh(ਹੇ ਭਾਈ!) ਨਾਨਕ ਦਾ ਖਸਮ-ਪ੍ਰਭੂ ਉਹ ਹੈ ਜਿਸ ਦਾ ਪੈਦਾ ਕੀਤਾ ਹੋਇਆ ਹਰੇਕ ਜੀਵ ਹੈ।

ਪਦ ਅਰਥ ਜਿਸ ਕਾ = {ਲਫ਼ਜ਼ 'ਜਿਸ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ}। ਸਭੁ ਕੋਇ = ਹਰੇਕ ਜੀਵ।

SikhNet (Spanish)El Señor de Nanak es Aquél al Cuál pertenecen todos;

ਸਰਬ ਰਹਿਆ ਭਰਪੂਰਿ; ਸਚਾ ਸਚੁ ਸੋਇ ॥੧॥ ਰਹਾਉ ॥

sarab rahiaa bharapoor; sachaa sach soe |1| rahaau | Ang 398

Sant Singh KhalsaHe is totally pervading everywhere, the Truest of the True. ||1||Pause||
Manmohan SinghHe the Truest of the True is fully pervading every where. Pause.
Manmohan Singh (Punjabi)ਉਹ ਸਚਿਆਰਾ ਦਾ ਪਰਮ ਸਚਿਆਰਾ ਹਰ ਥਾਂ ਪਰੀ ਪੁਰਨ ਹੋ ਰਿਹਾ ਹੈ। ਠਹਿਰਾਉ।
Fareedkot Teekaਪੁਨ: ਸਚਾ ਹੈ ਔਰ ਸਰਬ ਮੇਂ ਭਰਪੂਰ ਹੋ ਰਹਾ ਹੈ ਪੁਨਾ ਜਿਸ ਕੀ (ਸੋਇ) ਸੋਭਾ ਸਤ੍ਯ ਹੈ॥੧॥ ਰਹਾਉ ॥
Prof. Sahib Singhਉਹ ਪ੍ਰਭੂ ਸਭਨਾਂ ਜੀਵਾਂ ਵਿਚ ਵਿਆਪਕ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ, ਸਿਰਫ਼ ਉਹੀ ਸਦਾ ਕਾਇਮ ਰਹਿਣ ਵਾਲਾ ਹੈ ॥੧॥ ਰਹਾਉ ॥

ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ ॥੧॥ ਰਹਾਉ ॥

SikhNet (Spanish)sí, Él, el Todo Prevaleciente, el Verdadero y Eterno Dios. (1-Pausa)

ਅੰਤਰਿ ਬਾਹਰਿ ਸੰਗਿ; ਸਹਾਈ ਗਿਆਨ ਜੋਗੁ ॥

antar baahar sang; sahaaee giaan jog | Ang 398

Sant Singh KhalsaInwardly and outwardly, He is my companion and my helper; He is the One to be realized.
Manmohan SinghWithin and without He is my companion and helper and He is worthy of being realised.
Manmohan Singh (Punjabi)ਅੰਦਰ ਤੇ ਬਾਹਰ ਉਹ ਮੇਰਾ ਸਾਥੀ ਤੇ ਸਹਾਇਕ ਹੈ। ਉਹ ਅਨੁਭਵ ਕੀਤੇ ਜਾਣ ਦੇ ਲਾਇਕ ਹੈ।
Fareedkot Teekaਜੋ (ਅੰਤਰਿ) ਅੰਤਸਕਰਨ ਮੇਂ ਤਥਾ ਬਾਹਰ ਸਰਬ ਸਥਾਨੋ ਮੇਂ ਸਹਾਇਕ ਹੈ, (ਗਿਆਨ ਜੋਗੁ) ਸੋਈ ਜਾਨਨੇ ਜੋਗ ਹੈ॥
Prof. Sahib Singhਹੇ ਮੇਰੇ ਮਨ! ਉਸ ਪਰਮਾਤਮਾ ਦੀ ਆਰਾਧਨਾ ਕਰਿਆ ਕਰ ਜੋ ਸਭਨਾਂ ਦੇ ਅੰਦਰ ਵੱਸ ਰਿਹਾ ਹੈ, ਜੋ ਸਾਰੇ ਸੰਸਾਰ ਵਿਚ ਵੱਸ ਰਿਹਾ ਹੈ, ਜੋ ਸਭਨਾਂ ਦੇ ਨਾਲ ਰਹਿੰਦਾ ਹੈ, ਜੋ ਸਭਨਾਂ ਦੀ ਸਹਾਇਤਾ ਕਰਦਾ ਹੈ, ਜਿਸ ਨਾਲ ਡੂੰਘੀ ਜਾਣ-ਪਛਾਣ ਪਾਉਣੀ ਬਹੁਤ ਜ਼ਰੂਰੀ ਹੈ,

ਪਦ ਅਰਥ ਸੰਗਿ = ਨਾਲ। ਸਹਾਈ = ਸਹਾਇਤਾ ਕਰਨ ਵਾਲਾ। ਗਿਆਨ ਜੋਗੁ = ਜਾਣਨਯੋਗ।

SikhNet (Spanish)Dentro y fuera Él siempre nos acompaña, Él es a Quien tenemos que concebir.

ਤਿਸਹਿ ਅਰਾਧਿ ਮਨਾ; ਬਿਨਾਸੈ ਸਗਲ ਰੋਗੁ ॥੨॥

tiseh araadh manaa; binaasai sagal rog |2| Ang 398

Sant Singh KhalsaAdoring Him, my mind is cured of all its ailments. ||2||
Manmohan SinghRemember Him my soul and all thine ailments shall be cured.
Manmohan Singh (Punjabi)ਉਸ ਦਾ ਚਿੰਤਨ ਕਰ, ਮੇਰੀ ਜਿੰਦੜੀਏ, ਅਤੇ ਤੇਰੀਆਂ ਸਾਰੀਆਂ ਬੀਮਾਰੀਆਂ ਮਿੱਟ ਜਾਣਗੀਆਂ।
Fareedkot Teekaਜਿਸ ਕੇ ਆਰਾਧਨ ਸੇ ਸਭ ਰੋਗ ਦੂਰ ਹੋ ਜਾਤੇ ਹੈਂ, ਹੇ ਮਨ! ਤਿਸੀ ਕਾ ਆਰਾਧਨ ਕਰੁ॥੨॥
Prof. Sahib Singh(ਹੇ ਮਨ! ਉਸ ਦਾ ਸਿਮਰਨ ਕੀਤਿਆਂ) ਹਰੇਕ ਰੋਗ ਦਾ ਨਾਸ ਹੋ ਜਾਂਦਾ ਹੈ ॥੨॥

ਪਦ ਅਰਥ ਆਰਾਧਿ = ਸਿਮਰ। ਮਨਾ = ਹੇ ਮਨ! ਸਗਲ = ਸਾਰਾ ॥੨॥

SikhNet (Spanish)Reside en Él, oh mente, y toda tu angustia será disipada. (2)

ਰਾਖਨਹਾਰੁ ਅਪਾਰੁ; ਰਾਖੈ ਅਗਨਿ ਮਾਹਿ ॥

raakhanahaar apaar; raakhai agan maeh | Ang 398

Sant Singh KhalsaThe Savior Lord is infinite; He saves us from the fire of the womb.
Manmohan SinghThe Infinite Lord is the saviour He saves man even in fire.
Manmohan Singh (Punjabi)ਬੇਅੰਤ ਸੁਆਮੀ ਰੱਖਣ ਵਾਲਾ ਹੈ। ਉਹ ਆਦਮੀ ਨੂੰ ਅੱਗ ਵਿੱਚ ਭੀ ਰੱਖ ਲੈਦਾ ਹੈ।
Fareedkot Teekaਜੋ ਰਖ੍ਯਾ ਕਰਨੇ ਹਾਰਾ ਅਪਾਰ ਪ੍ਰਭੂ ਗਰਭ ਅਗਨੀ ਮੇਂ ਰਾਖਤਾ ਹੈ॥
Prof. Sahib Singhਹੇ ਭਾਈ! ਸਭਨਾਂ ਦੀ ਰੱਖਿਆ ਕਰਨ ਦੀ ਸਮਰਥਾ ਵਾਲਾ ਬੇਅੰਤ ਪਰਮਾਤਮਾ (ਮਾਂ ਦੇ ਪੇਟ ਦੀ) ਅੱਗ ਵਿਚ (ਹਰੇਕ ਜੀਵ ਦੀ) ਰੱਖਿਆ ਕਰਦਾ ਹੈ,

ਪਦ ਅਰਥ ਰਾਖਨਹਾਰੁ = ਰੱਖਿਆ ਕਰਨ ਦੀ ਸਮਰਥਾ ਵਾਲਾ। ਮਾਹਿ = ਵਿਚ।

SikhNet (Spanish)El mantenedor de todo es Él; Él nos mantiene a salvo en el fuego del vientre.

ਸੀਤਲੁ ਹਰਿ ਹਰਿ ਨਾਮੁ; ਸਿਮਰਤ ਤਪਤਿ ਜਾਇ ॥੩॥

seetal har har naam; simarat tapat jaae |3| Ang 399

Sant Singh KhalsaThe Name of the Lord, Har, Har, is soothing and cool; remembering it in meditation, the inner fire is quenched. ||3||
Manmohan SinghCool is the Lord God's Name remembering it the burning is slaked.
Manmohan Singh (Punjabi)ਠੰਢਾ ਹੈ ਵਾਹਿਗੁਰੂ ਸੁਆਮੀ ਦਾ ਨਾਮ, ਇਸ ਦਾ ਜਾਪ ਕਰਨ ਦੁਆਰਾ ਸੜਾਂਦ ਬੁੱਝ ਜਾਂਦੀ ਹੈ।
Fareedkot Teekaਤਿਸ ਹਰੀ ਕਾ ਨਾਮੁ ਹਰ ਪ੍ਰਕਾਰ ਸੇ ਸੀਤਲ ਹੈ, ਕਿਉਂਕਿ ਜਪਣੇ ਸੇ ਤਪਤ ਦੂਰ ਹੋ ਜਾਤੀ ਹੈ॥੩॥
Prof. Sahib Singhਉਸ ਪਰਮਾਤਮਾ ਦਾ ਨਾਮ (ਮਨ ਵਿਚ) ਠੰਢ ਪਾਣ ਵਾਲਾ ਹੈ, ਉਸ ਦਾ ਨਾਮ ਸਿਮਰਿਆਂ (ਮਨ ਵਿਚੋਂ ਤ੍ਰਿਸ਼ਨਾ ਦੀ) ਤਪਸ਼ ਬੁੱਝ ਜਾਂਦੀ ਹੈ ॥੩॥

ਪਦ ਅਰਥ ਸੀਤਲੁ = ਠੰਢ ਦੇਣ ਵਾਲਾ ॥੩॥

SikhNet (Spanish)Confortable es el Naam, el Nombre del Señor; Jar, Jar, Contemplándolo, el fuego interno de uno es apagado. (3)

ਸੂਖ ਸਹਜ ਆਨੰਦ ਘਣਾ; ਨਾਨਕ ਜਨ ਧੂਰਾ ॥

sookh sehaj aanand ghanaa; naanak jan dhooraa | Ang 399

Sant Singh KhalsaPeace, poise, and immense bliss, O Nanak, are obtained, when one becomes the dust of the feet of the humble servants of the Lord.
Manmohan SinghHe who becomes the dust of God's slave's Feet O Nanak attains immense peace poise and happiness.
Manmohan Singh (Punjabi)ਜੇ ਰੱਬ ਦੇ ਗੋਲੇ ਦੇ ਪੈਰਾਂ ਦੀ ਧੂੜ ਹੋ ਜਾਂਦਾ ਹੈ, ਹੇ ਨਾਨਕ! ਉਹ ਅਨੰਤ ਆਰਾਮ, ਅਡੋਲਤਾ ਅਤੇ ਪਰਸੰਨਤਾ ਪਰਾਪਤ ਕਰ ਲੈਦਾ ਹੈ।
Fareedkot Teeka(ਸੂਖ ਸਹਜ) ਆਤਮਾਨੰਦ (ਆਨੰਦ) ਸੰਸਾਰਿਕ ਸੁਖ, ਸ੍ਰੀ ਗੁਰੂ ਜੀ ਕਹਤੇ ਹੈਂ: ਏਹ ਤੇਰੇ ਦਾਸੋਂ ਕੀ ਧੂਰਿ ਸੇ ਬਹੁਤ ਮਿਲਤਾ ਹੈ॥
Prof. Sahib Singhਹੇ ਨਾਨਕ! (ਆਖ-) ਜੋ ਮਨੁੱਖ ਸੰਤ ਜਨਾਂ ਦੇ ਚਰਨਾਂ ਦੀ ਧੂੜ ਵਿਚ ਟਿਕਿਆ ਰਹਿੰਦਾ ਹੈ ਉਸ ਨੂੰ ਆਤਮਕ ਅਡੋਲਤਾ ਦੇ ਬਹੁਤ ਸੁਖ-ਆਨੰਦ ਪ੍ਰਾਪਤ ਹੋਏ ਰਹਿੰਦੇ ਹਨ।

ਪਦ ਅਰਥ ਘਣਾ = ਬਹੁਤ। ਜਨ ਧੂਰਾ = ਪ੍ਰਭੂ ਦੇ ਸੇਵਕਾਂ ਦੀ ਚਰਨ-ਧੂੜ।

SikhNet (Spanish)Dice Nanak, aquél que es el polvo de los pies de otros hombres obtiene Paz y Éxtasis,

ਕਾਰਜ ਸਗਲੇ ਸਿਧਿ ਭਏ; ਭੇਟਿਆ ਗੁਰੁ ਪੂਰਾ ॥੪॥੧੦॥੧੧੨॥

kaaraj sagale sidh bhe; bhettiaa gur pooraa |4|10|112| Ang 399

Sant Singh KhalsaAll of one's affairs are perfectly resolved, meeting with the Perfect Guru. ||4||10||112||
Manmohan SinghBy meeting the Perfect Guru all the affairs are adjusted.
Manmohan Singh (Punjabi)ਪੂਰਨ ਗੁਰਾਂ ਨੂੰ ਮਿਲਣ ਦੁਆਰਾ ਸਾਰੇ ਕੰਮ ਰਾਸ ਹੋ ਗਏ ਹਨ।
Fareedkot Teekaਜਿਸ ਕੋ ਪੂਰਾ ਸਤਿਗੁਰੂ ਮਿਲਾ ਹੈ ਤਿਸ ਕੇ ਲੋਕ ਪਰਲੋਕ ਕੇ ਸਰਬ ਕਾਰਜ ਸਿੱਧ ਭਏ ਹੈਂ॥੪॥੧੦॥੧੨॥
Prof. Sahib Singhਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਨੂੰ ਸਾਰੇ ਕੰਮਾਂ-ਕਾਜਾਂ ਵਿਚ ਸਫਲਤਾ ਹੁੰਦੀ ਹੈ ॥੪॥੧੦॥੧੧੨॥

ਪਦ ਅਰਥ ਸਿਧਿ = ਸਫਲਤਾ ॥੪॥੧੦॥੧੧੨॥

SikhNet (Spanish)y satisfecho está al encontrarse con el Perfecto Guru. (4-10-112)
Answers quote the Granth verbatim with Ang citations. AI commentary is not Gurbani and not a religious ruling.