ਮੰਨੈ; ਪਾਵਹਿ ਮੋਖੁ ਦੁਆਰੁ ॥
manai; paaveh mokh duaar |
Sant Singh KhalsaThe faithful find the Door of Liberation.
Manmohan SinghThe obeyer of the Lord's dictates obtains the door of salvation.
Manmohan Singh (Punjabi)ਪ੍ਰਭੂ ਦੀ ਆਗਿਆ ਦਾ ਪਾਲਣ ਕਰਨ ਵਾਲਾ ਮੁਕਤੀ ਦਾ ਦਰਵਾਜ਼ਾ ਪਾ ਲੈਂਦਾ ਹੈ।
Fareedkot Teekaਮਨਨ ਕਰਨ ਹਾਰੇ ਮੁਕਤੀ ਦਾ ਦ੍ਵਾਰ ਗ੍ਯਾਨ ਜੋ ਹੈ, ਸੋ ਪਾਵਤੇ ਹੈਂ॥
Prof. Sahib Singhਜੇ ਮਨ ਵਿਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ, ਤਾਂ (ਮਨੁੱਖ) 'ਕੂੜ' ਤੋਂ ਖ਼ਲਾਸੀ ਪਾਣ ਦਾ ਰਾਹ ਲੱਭ ਲੈਂਦੇ ਹਨ।ਪਦ ਅਰਥ ਪਾਵਹਿ = ਲੱਭ ਲੈਂਦੇ ਹਨ। ਮੋਖੁ ਦੁਆਰੁ = ਮੁਕਤੀ ਦਾ ਦਰਵਾਜ਼ਾ, 'ਕੂੜ' ਤੋਂ ਖ਼ਲਾਸੀ ਪਾਣ ਦਾ ਰਾਹ।
SikhNet (Spanish)Los fieles hallan la puerta hacia la liberación.
ਮੰਨੈ; ਪਰਵਾਰੈ ਸਾਧਾਰੁ ॥
manai; paravaarai saadhaar |
Sant Singh KhalsaThe faithful uplift and redeem their family and relations.
Manmohan SinghThe obeyer of the Lord's dictates reforms his kith and kin.
Manmohan Singh (Punjabi)ਪ੍ਰਭੂ ਦੀ ਆਗਿਆ ਦਾ ਪਾਲਣ ਕਰਨਹਾਰ ਆਪਣੇ ਸਾਕਸੈਨ ਨੂੰ ਸੁਧਾਰ ਲੈਂਦਾ ਹੈ।
Fareedkot Teekaਮਨਨ ਕਰਨ ਹਾਰੇ ਆਪਨੇ ਪਰਵਾਰ, ਸਿਖ, ਪੁਤ੍ਰ, ਸੰਬੰਧੀਯੋਂ ਕੋ ਭੀ (ਸਾਧਾਰੁ) ਸੁੱਧੁ ਕਰ ਦੇਤੇ ਹੈਂ, ਵਾ ਸਹਤ ਅਧਾਰ ਕੇ ਕਰ ਦੇਤੇ ਹੈਂ, ਭਾਵ ਪਰਮੇਸ੍ਵਰ ਪਰਾਇਣ ਕਰ ਦੇਤੇ ਹੈਂ॥
Prof. Sahib Singh(ਇਹੋ ਜਿਹਾ ਮਨੁੱਖ) ਆਪਣੇ ਪਰਵਾਰ ਨੂੰ ਭੀ (ਅਕਾਲ ਪੁਰਖ ਦੀ) ਟੇਕ ਦ੍ਰਿੜ੍ਹ ਕਰਾਉਂਦਾ ਹੈ।ਪਦ ਅਰਥ ਪਰਵਾਰੈ = ਪਰਵਾਰ ਨੂੰ। ਸਾਧਾਰੁ = ਆਧਾਰ ਸਹਿਤ ਕਰਦਾ ਹੈ, (ਅਕਾਲ ਪੁਰਖ ਦੀ) ਟੇਕ ਦ੍ਰਿੜ੍ਹ ਕਰਾਉਂਦਾ ਹੈ।
SikhNet (Spanish)Los fieles levantan y redimen a sus familiares y allegados.
ਮੰਨੈ; ਤਰੈ ਤਾਰੇ ਗੁਰੁ ਸਿਖ ॥
manai; tarai taare gur sikh |
Sant Singh KhalsaThe faithful are saved, and carried across with the Sikhs of the Guru.
Manmohan SinghThe obeyer of the Lord's fiat saves himself and saves the Sikhs of the Guru.
Manmohan Singh (Punjabi)ਪ੍ਰਭੂ ਦਾ ਹੁਕਮ ਮੰਨਣ ਵਾਲਾ ਆਪਣੇ ਆਪ ਨੂੰ ਬਚਾ ਲੈਂਦਾ ਹੈ ਅਤੇ ਗੁਰੂ ਦੇ ਸਿੱਖਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਜੋ ਮਨਨ ਕਰਤੇ ਹੈਂ ਆਪ ਤਰਤੇ ਹੈਂ, ਔਰ ਗੁਰੂ ਹੋ ਕੇ ਸਿਖੋਂ ਕੋ ਭੀ ਸੰਸਾਰ ਸਮੁੰਦ੍ਰ ਸੇ ਤਾਰ ਦੇਤੇ ਹੈਂ॥
Prof. Sahib Singhਨਾਮ ਵਿਚ ਮਨ ਪਤੀਜਣ ਕਰਕੇ ਹੀ, ਸਤਿਗੁਰੂ (ਭੀ ਆਪ ਸੰਸਾਰ-ਸਾਗਰ ਤੋਂ) ਪਾਰ ਲੰਘ ਜਾਂਦਾ ਹੈ ਤੇ ਸਿੱਖਾਂ ਨੂੰ ਪਾਰ ਲੰਘਾਉਂਦਾ ਹੈ।ਪਦ ਅਰਥ ਤਰੈ ਗੁਰੁ = ਗੁਰੂ ਆਪਿ ਤਰਦਾ ਹੈ। ਸਿਖ = ਸਿੱਖਾਂ ਨੂੰ। ਤਾਰੇ ਸਿਖ = ਸਿੱਖਾਂ ਨੂੰ ਤਾਰਦਾ ਹੈ।
SikhNet (Spanish)Los fieles son salvos, y sobrellevados con los Sikhs del Guru.
ਮੰਨੈ; ਨਾਨਕ. ਭਵਹਿ ਨ ਭਿਖ ॥
manai; naanak. bhaveh na bhikh |
Sant Singh KhalsaThe faithful, O Nanak, do not wander around begging.
Manmohan SinghThe obeyer of the Lord's fiat goes not begging.
Manmohan Singh (Punjabi)ਪ੍ਰਭੂ ਦਾ ਹੁਕਮ ਮੰਨਣ ਵਾਲਾ ਮੰਗਦਾ ਪਿੰਨਦਾ ਨਹੀਂ ਫਿਰਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮਨਨ ਕਰਨੇ ਹਾਰੇ ਫਿਰ (ਭਿਖ) ਚੌਰਾਸੀ ਮੇਂ ਨਹੀਂ ਭ੍ਰਮਤੇ; ਯਥਾ: "ਜਜੈ ਜਾਨੁ ਮੰਗਤੁ ਜਨੁ ਜਾਚੈ ਲਖ ਚੌਰਾਸੀਹ ਭੀਖ ਭਵਿਆ॥"
Prof. Sahib Singhਨਾਮ ਵਿਚ ਮਨ ਜੁੜਨ ਕਰ ਕੇ, ਹੇ ਨਾਨਕ! ਮਨੁੱਖ ਧਿਰ ਧਿਰ ਦੀ ਮੁਥਾਜੀ ਨਹੀਂ ਕਰਦੇ ਫਿਰਦੇ।ਪਦ ਅਰਥ ਭਵਹਿ ਨ = ਨਹੀਂ ਭੌਂਦੇ। ਭਵਹਿ ਨ ਭਿਖ = ਭਿੱਖਿਆ ਲਈ ਨਹੀਂ ਭੌਂਦੇ ਫਿਰਦੇ, ਲੋੜਾਂ ਦੀ ਖ਼ਾਤਰ ਦਰ-ਦਰ ਨਹੀਂ ਰੁਲਦੇ ਫਿਰਦੇ, ਧਿਰ ਧਿਰ ਦੀ ਮੁਥਾਜੀ ਨਹੀਂ ਕਰਦੇ ਫਿਰਦੇ।
SikhNet (Spanish)Los fieles, Oh Nanak, no deambulan mendigando.
ਐਸਾ ਨਾਮੁ; ਨਿਰੰਜਨੁ ਹੋਇ ॥
aisaa naam; niranjan hoe |
Sant Singh KhalsaSuch is the Name of the Immaculate Lord.
Manmohan SinghSuch is the stainless Name of God.
Manmohan Singh (Punjabi)ਐਹੋ ਜਿਹਾ ਹੈ ਵਾਹਿਗੁਰੂ ਦਾ-ਬੇਦਾਗ ਨਾਮ।
Fareedkot Teeka(ਨਿਰੰਜਨੁ) ਮਾਇਆ ਸੇ ਰਹਿਤ ਅਕਾਲ ਪੁਰਖ ਕੇ ਨਾਮ ਕੇ ਮਨਨ ਕਰਨੇ ਕਾ ਮਹਾਤਮੁ ਪੀਛੇ ਥਾ, ਅਬ ਹੈ ਔਰ ਆਗੇ ਭੀ ਐਸਾ ਹੀ ਹੋਵੇਗਾ॥
Prof. Sahib Singhਅਕਾਲ ਪੁਰਖ ਦਾ ਨਾਮ, ਜੋ ਮਾਇਆ ਦੇ ਪਰਭਾਵ ਤੋਂ ਪਰੇ ਹੈ, ਏਡਾ (ਉੱਚਾ) ਹੈ (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ),
SikhNet (Spanish)Tal es Nombre del Inmaculado Señor,
ਜੇ ਕੋ ਮੰਨਿ ਜਾਣੈ; ਮਨਿ ਕੋਇ ॥੧੫॥
je ko man jaanai; man koe |15|
Sant Singh KhalsaOnly one who has faith comes to know such a state of mind. ||15||
Manmohan SinghIf some one puts faith in the Lord's Name, he shall then, understand it within his mind.
Manmohan Singh (Punjabi)ਜੇਕਰ ਕੋਈ ਜਣਾ ਸਾਈਂ ਦੇ ਨਾਮ ਉਤੇ ਭਰੋਸਾ ਧਾਰੇ, ਤਾਂ ਉਹ ਇਸ ਨੂੰ ਆਪਣੇ ਚਿੱਤ ਵਿੱਚ ਸਮਝ ਲਵੇਗਾ।
Fareedkot Teekaਜੋ ਕੋਈ ਮਨਨ ਕਰਤਾ ਹੈ, ਸੋਈ ਕੋਈ ਮਨ ਮੇਂ ਮਹਾਤਮ ਜਾਨਤਾ ਹੈ॥੧੫॥ ਸੰਖੇਪ ਸੇ ਪੰਚ ਪਰਵਾਣ ਕੀ ਪੌੜੀ ਕਾ ਅਰਥੁ ਲਿਖਤੇ ਹੈਂ॥ ਪੰਚ ਨਾਮ ਸੰਤੋਂ ਕਾ ਸੰਪ੍ਰਦਾਇ ਵਾਲਿਓਂ ਕਾ ਸੰਕੇਤ ਹੈ, ਪਰੰਤੂ ਅਧਿਕ ਰੌਨਕ ਦੇ ਵਾਸਤੇ ਤਿਨੋਂ ਮੇਂ ਕਛੁ ਉਤਮ ਗੁਣੋਂ ਕੀ ਗਿਨਤੀ ਭੀ ਕਰੀ ਜਾਵੇ ਤੋ ਅਸੰਭਵ ਨਹੀਂ ਹੈ।
Prof. Sahib Singhਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰੇ ॥੧੫॥* ਭਾਵ: ਇਸ ਲਗਨ ਦੀ ਬਰਕਤਿ ਨਾਲ ਉਹ ਸਾਰੇ ਬੰਧਨ ਟੁੱਟ ਜਾਂਦੇ ਹਨ ਜਿਨ੍ਹਾਂ ਨੇ ਪ੍ਰਭੂ ਨਾਲੋਂ ਵਿੱਥ ਪਾਈ ਹੋਈ ਸੀ। ਐਸੀ ਲਗਨ ਵਾਲਾ ਬੰਦਾ ਨਿਰਾ ਆਪ ਹੀ ਨਹੀਂ ਬਚਦਾ, ਆਪਣੇ ਪਰਵਾਰ ਦੇ ਜੀਆਂ ਨੂੰ ਭੀ ਖਸਮ ਪ੍ਰਭੂ ਦੇ ਲੜ ਲਾ ਲੈਂਦਾ ਹੈ। ਇਹ ਦਾਤ ਜਿਨ੍ਹਾਂ ਨੂੰ ਗੁਰੂ ਤੋਂ ਮਿਲਦੀ ਹੈ ਉਹ ਪ੍ਰਭੂ-ਦਰ ਤੋਂ ਖੁੰਝ ਕੇ ਹੋਰ ਪਾਸੇ ਨਹੀਂ ਭਟਕਦੇ।੧੫। * ਨੋਟ: ਜਪੁ ਜੀ ਵਿਚ ਸ਼ਬਦ 'ਸਿਖ' ਹੇਠ-ਲਿਖੀਆਂ ਤੁਕਾਂ ਵਿਚ ਆਇਆ ਹੈ: (੧) ਮਤਿ ਵਿਚਿ ਰਤਨ ਜਵਾਹਰ ਮਾਣਿਕ, ਜੇ ਇਕ ਗੁਰ ਕੀ ਸਿਖ ਸੁਣੀ। (ਪਉੜੀ ੬)। (੨) ਮੰਨੈ ਤਰੈ ਤਾਰੇ ਗੁਰੁ ਸਿਖ। (ਪਉੜੀ ੧੫)। ਪਹਿਲੀ ਤੁਕ ਵਿਚ 'ਸਿਖ' ਇਸਤ੍ਰੀ-ਲਿੰਗ ਹੈ। ਇਸ ਦਾ ਵਿਸ਼ੇਸ਼ਣ 'ਇਕ' ਭੀ ਇਸਤ੍ਰੀ-ਲਿੰਗ ਹੈ। ਇਸ ਵਾਸਤੇ ਇਕ-ਵਚਨ ਹੁੰਦਿਆਂ ਭੀ (ੁ) ਨਹੀਂ ਵਰਤਿਆ ਗਿਆ, ਜੋ ਕੇਵਲ ਪੁਲਿੰਗ ਵਾਸਤੇ ਹੈ। ਦੂਜੀ ਵਿਚ 'ਸਿਖ' ਪੁਲਿੰਗ ਬਹੁ-ਵਚਨ ਹੈ। * ਨੋਟ: ਪਉੜੀ ਨੰ: ੧੨ ਵਿਚ ਦੋ ਥਾਈਂ ਸ਼ਬਦ 'ਮੰਨੈ' ਹੈ, ਬਾਕੀ ਸਭ ਥਾਈਂ 'ਮੰਨੈ' ਆਇਆ ਹੈ। ਦੋਹਾਂ ਦੇ ਅਰਥਾਂ ਵਿਚ ਫ਼ਰਕ ਹੈ। ਪਹਿਲੀ ਤੁਕ ਹੈ; ਮੰਨੇ ਕੀ ਗਤਿ ਕਹੀ ਨ ਜਾਇ'। ਇਸੇ ਹੀ ਪਉੜੀ ਵਿਚ ਚੌਥੀ ਤੁਕ: 'ਮੰਨੇ ਕਾ ਬਹਿ ਕਰਨਿ ਵੀਚਾਰੁ' ਦਾ ਜ਼ਿਕਰ ਹੈ। ਸੋ 'ਮੰਨੇ' ਦਾ ਭਾਵ ਹੈ, 'ਮੰਨੇ ਹੋਏ ਮਨੁੱਖ ਦਾ'। ਬਾਕੀ ਸਭ ਥਾਈਂ 'ਮੰਨੈ' ਹੈ। ਜਿਵੇਂ ਪਹਿਲੀਆਂ ਚਾਰ ਪਉੜੀਆਂ ਵਿਚ 'ਸੁਣਿਐ' ਆਇਆ ਹੈ। 'ਸੁਣਿਐ' ਦਾ ਅਰਥ ਹੈ 'ਸੁਣਨ ਨਾਲ, ਜੇ ਸੁਣ ਲਈਏ'। ਤਿਵੇਂ 'ਮੰਨੈ' ਦਾ ਅਰਥ ਹੈ 'ਮੰਨ ਲੈਣ
SikhNet (Spanish)sólo quien tiene Fe llega a tener ese estado mental.(15)