ਪੰਚ ਪਰਵਾਣ; ਪੰਚ ਪਰਧਾਨੁ ॥
panch paravaan; panch paradhaan |
Sant Singh KhalsaThe chosen ones, the self-elect, are accepted and approved.
Manmohan SinghThe elect are acceptable and the elect supreme.
Manmohan Singh (Punjabi)ਮੁਖੀਏ ਮਕਬੂਲ ਹਨ ਤੇ ਮੁਖੀਏ ਹੀ ਮਹਾਨ।
Fareedkot Teeka੧ ਸਤੁ, ੨ ਸੰਤੋਖੁ, ੩ ਧੀਰਜ, ੪ ਧਰਮੁ, ੫ ਦਯਾ, ਏਹੁ ਗੁਨ ਹੈਂ ਜਿਨ ਮਹਾਤਮੋਂ ਵਿਖੇ, ਸੋ ਪ੍ਰਵਾਨ ਹੈਂ। ਔਰ ਜਿਨੋਂ ਨੇ: ੧ ਸਬਦ, ੨ ਸਪਰਸ਼, ੩ ਰੂਪ, ੪ ਰਸ, ੫ ਗੰਧ, ਇਨ ਵਿਖਿਓਂ ਤੇ ਪੰਜ ਗ੍ਯਾਨ ਇੰਦ੍ਰੇ ਰੋਕੇ ਹੈਂ, ਸੰਤ (ਪਰਧਾਨ) ਮੁੱਖ੍ਯ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਦੀ ਸੁਰਤ ਨਾਮ ਵਿਚ ਜੁੜੀ ਰਹਿੰਦੀ ਹੈ ਤੇ ਜਿਨ੍ਹਾਂ ਦੇ ਅੰਦਰ ਪ੍ਰਭੂ ਵਾਸਤੇ ਲਗਨ ਬਣ ਜਾਂਦੀ ਹੈ ਉਹੀ ਮਨੁੱਖ (ਇੱਥੇ ਜਗਤ ਵਿਚ) ਮੰਨੇ-ਪ੍ਰਮੰਨੇ ਰਹਿੰਦੇ ਹਨ ਅਤੇ ਸਭ ਦੇ ਆਗੂ ਹੁੰਦੇ ਹਨ।ਪਦ ਅਰਥ ਪੰਚ = ਉਹ ਮਨੁੱਖ ਜਿਨ੍ਹਾਂ ਨਾਮ ਸੁਣਿਆ ਹੈ ਤੇ ਮੰਨਿਆ ਹੈ, ਉਹ ਮਨੁੱਖ ਜਿਨ੍ਹਾਂ ਦੀ ਸੁਰਤ ਨਾਮ ਵਿਚ ਜੁੜੀ ਹੈ ਤੇ ਜਿਨ੍ਹਾਂ ਦੇ ਅੰਦਰ ਪਰਤੀਤ ਆ ਗਈ ਹੈ। ਪਰਵਾਣੁ = ਕਬੂਲ, ਸੁਰਖ਼ਰੂ। ਪਰਧਾਨੁ = ਆਗੂ, ਵੱਡੇ।
SikhNet (Spanish)Los elegidos son aprobados,
ਪੰਚੇ ਪਾਵਹਿ; ਦਰਗਹਿ ਮਾਨੁ ॥
panche paaveh; darageh maan |
Sant Singh KhalsaThe chosen ones are honored in the Court of the Lord.
Manmohan SinghThe saints obtain honour in the Lord's Court.
Manmohan Singh (Punjabi)ਸਾਧੂ ਸੁਆਮੀ ਦੇ ਦਰਬਾਰ ਅੰਦਰ ਆਦਰ ਪਾਉਂਦੇ ਹਨ।
Fareedkot Teekaਪੁਨਾ ੧ ਜਿਨ੍ਹਾਂ ਨੇ ਅਕਾਸ ਦਾ ਗੁਣੁ -ਅਨੇਕ ਬ੍ਰਿਤੀਓਂ ਕੇ ਉਦੇ ਹੋਤੇ ਭੀ ਆਤਮਾਂ ਕੋ ਅਸੰਗ ਜਾਨਣਾ, ੨ ਪਵਨ ਕਾ ਗੁਨੁ -ਸੁਭ ਅਸੁਭ ਜੀਵਾਂ ਦੀ ਕਿਰਿਆ ਦੇਖਤੇ ਭੀ ਗੁਨ ਔਗੁਨੁ ਨ ਅਰੋਪਨਾ, ਔਰ ੩ ਅਗਨੀ ਕਾ ਗੁਨੁ ਯਥਾ ਲਾਭ ਪ੍ਰਾਣਾਂ ਦੀ ਪੋਖਨਾਂ ਮਾਤ੍ਰ ਅਹਾਰੁ ਅੰਗੀਕਾਰ ਕਰਨਾ, ਪੁਨਾ ੪ ਜਲ ਕਾ ਗੁਨੁ - ਆਪ ਨਿਰਮਲ ਰਹਨਾਂ ਔਰ ਸੰਗ ਕਰਨ ਵਾਲਿਓਂ ਕੋ ਪਾਪ ਰੂਪੁ ਮਲ ਤੇ ਰਹਤ ਕਰ ਦੇਣਾ, ਔਰ ੫ ਪ੍ਰਿਥ੍ਵੀ ਦਾ ਗੁਨੁ - ਧੀਰਜੁਧਾਰੀ ਰਹਨਾ, ਇਨ ਪੰਚ ਗੁਨ ਵਾਲੇ ਸੰਤ ਜਨ (ਦਰਗਹਿ) ਸੰਤ ਸਭਾ ਮੈਂ ਆਦਰੁ ਪਾਵਤੇ ਹੈਂ॥
Prof. Sahib Singhਅਕਾਲ ਪੁਰਖ ਦੀ ਦਰਗਾਹ ਵਿਚ ਭੀ ਉਹ ਪੰਚ ਜਨ ਹੀ ਆਦਰ ਪਾਂਦੇ ਹਨ।ਪਦ ਅਰਥ ਪੰਚੇ = ਪੰਚ ਹੀ, ਸੰਤ ਜਨ ਹੀ। ਦਰਗਹ = ਅਕਾਲ ਪੁਰਖ ਦੇ ਦਰਬਾਰ ਵਿਚ। ਮਾਨੁ = ਆਦਰ; ਵਡਿਆਈ।
SikhNet (Spanish)respetados y honrados en la Corte del Señor
ਪੰਚੇ ਸੋਹਹਿ; ਦਰਿ ਰਾਜਾਨੁ ॥
panche soheh; dar raajaan |
Sant Singh KhalsaThe chosen ones look beautiful in the courts of kings.
Manmohan SinghGod's slaves look beauteous in the Court of kings.
Manmohan Singh (Punjabi)ਰੱਬ ਦੇ ਗੋਲੇ ਰਾਜਿਆਂ ਦਿਆਂ ਦਰਬਾਰਾਂ ਅੰਦਰ ਸੁੰਦਰ ਲੱਗਦੇ ਹਨ।
Fareedkot Teekaਪੰਚੇ ਜਿਨ ਮਹਾਤਮਾ ਨੇ ੧ ਕਾਮੁ, ੨ ਕਰੋਧੁ, ੩ ਲੋਭੁ, ੪ ਮੋਹੁ, ੫ ਅਹੰਕਾਰੁ, ਇਨ ਪੰਜੋਂ ਕੋ ਜੀਤਾ ਹੈ, ਸੋ ਪਰਮੇਸ੍ਵਰ (ਰਾਜਾਨ) ਰਾਜਾ ਕੇ (ਦਰ) ਦੁਆਰੇ ਪਰ ਪ੍ਰਾਪਤ ਹੂਏ ਸੋਭਾ ਪਾਵਤੇ ਹੈਂ॥
Prof. Sahib Singhਰਾਜ-ਦਰਬਾਰਾਂ ਵਿਚ ਭੀ ਉਹ ਪਂਚ ਜਨ ਹੀ ਸੋਭਦੇ ਹਨ।ਪਦ ਅਰਥ ਸੋਹਹਿ = ਸੋਭਦੇ ਹਨ, ਸੋਹਣੇ ਲੱਗਦੇ ਹਨ। ਦਰਿ = ਦਰ 'ਤੇ, ਦਰਬਾਰ ਵਿਚ।
SikhNet (Spanish)Los elegidos se ven bellos en la corte de los reyes.
ਪੰਚਾ ਕਾ; ਗੁਰੁ ਏਕੁ ਧਿਆਨੁ ॥
panchaa kaa; gur ek dhiaan |
Sant Singh KhalsaThe chosen ones meditate single-mindedly on the Guru.
Manmohan SinghThe chosen center their attention on the Guru alone.
Manmohan Singh (Punjabi)ਚੁਣੇ ਹੋਏ ਕੇਵਲ ਗੁਰੂ ਉਤੇ ਹੀ ਆਪਣੀ ਬਿਰਤੀ ਇਕੱਤਰ ਕਰਦੇ ਹਨ।
Fareedkot Teekaਤਿਨ ਪੰਚਾਂ ਸੰਤਾਂ ਕਾ ਏਕੁ ਜੋ (ਗੁਰੁ) ਵੱਡਾ ਪ੍ਰਮੇਸ੍ਵਰੁ ਹੈ, ਤਿਸੀ ਮੋਂ ਧਿਆਨੁ ਲਗ ਰਹਾ ਹੈ॥
Prof. Sahib Singhਇਹਨਾਂ ਪੰਚ ਜਨਾਂ ਦੀ ਸੁਰਤ ਦਾ ਨਿਸ਼ਾਨਾ ਕੇਵਲ ਇਕ ਗੁਰੂ ਹੀ ਹੈ (ਭਾਵ, ਇਹਨਾਂ ਦੀ ਸੁਰਤ ਗੁਰ-ਸ਼ਬਦ ਵਿਚ ਹੀ ਰਹਿਂਦੀ ਹੈ, ਗੁਰ-ਸ਼ਬਦ ਵਿਚ ਜੁੜੇ ਰਹਿੰਦਾ ਹੀ ਇਹਨਾਂ ਦਾ ਅਸਲ ਨਿਸ਼ਾਨਾ ਹੈ)।ਪਦ ਅਰਥ ਗੁਰੁ ਏਕੁ = ਕੇਵਲ ਗੁਰੂ ਹੀ। ਧਿਆਨੁ = ਸੁਰਤ ਦਾ ਨਿਸ਼ਾਨਾ।
* ਨੋਟ: ਇਹ ਲਫ਼ਜ਼ 'ਪੰਚ' ਉਹਨਾਂ ਵਾਸਤੇ ਹੈ ਜਿਨ੍ਹਾਂ ਦਾ ਜ਼ਿਕਰ ਪਿਛਲੀਆਂ ੮ ਪਉੜੀਆਂ ਵਿਚ ਆਇਆ ਹੈ।
SikhNet (Spanish)En medio de honores mundanos, fijan su mente sólo en el Guru.
ਜੇ ਕੋ ਕਹੈ; ਕਰੈ ਵੀਚਾਰੁ ॥
je ko kahai; karai veechaar |
Sant Singh KhalsaNo matter how much anyone tries to explain and describe them,
Manmohan SinghNo matter how much someone may narrate and reflect,
Manmohan Singh (Punjabi)ਜਿਨ੍ਹਾਂ ਦੀ ਚਾਹੇ ਭਾਵੇਂ ਕੋਈ ਜਣਾ ਵਰਨਣ ਤੇ ਸੋਚ ਵਿਚਾਰ ਪਿਆ ਕਰੇ,
Fareedkot Teekaਜੇ ਕੋਈ ਕਹੇ ਕੇ ਹਮ ਕਰਤੇ ਕਾ ਵੀਚਾਰੁ ਕਰੇਂਗੇ॥
Prof. Sahib Singhਭਾਵੇਂ ਕੋਈ ਕਥਨ ਕਰ ਵੇਖੇ ਤੇ ਵਿਚਾਰ ਕਰ ਲਏ,ਪਦ ਅਰਥ ਕਹੈ = ਬਿਆਨ ਕਰੇ, ਕਥਨ ਕਰੇ। ਵੀਚਾਰੁ = ਕੁਦਰਤ ਦੇ ਲੇਖੇ ਦੀ ਵੀਚਾਰ।
SikhNet (Spanish)No importa qué tanto uno trate de describirlas,
ਕਰਤੇ ਕੈ ਕਰਣੈ; ਨਾਹੀ ਸੁਮਾਰੁ ॥
karate kai karanai; naahee sumaar |
Sant Singh Khalsathe actions of the Creator cannot be counted.
Manmohan SinghBut there can be no enumeration of the Creator's doing.
Manmohan Singh (Punjabi)ਪ੍ਰੰਤੂ ਸਿਰਜਨਹਾਰ ਦੇ ਕੰਮਾਂ ਦੀ ਗਿਣਤੀ ਨਹੀਂ ਹੋ ਸਕਦੀ।
Fareedkot Teekaਤਿਸ ਤੇ ਹਮ ਪੂਛਤੇ ਹੈਂ, ਕਿ ਜਬ ਕਰਤੇ ਕੇ (ਕਰਣੈ) ਕਰੇ ਹੂਏ ਜਗਤ ਕਾ ਸੁਮਾਰੁ ਨਹੀਂ ਹੈ, ਭਾਵ ਤਬ ਕਰਤੇ ਕਾ ਅੰਤੁ ਕੈਸੇ ਕਹੇਗਾ?☬ਜੇ ਕਹੇ, ਧਵਲ ਕੇ ਆਸਰੇ ਹੀ ਪ੍ਰਿਥੀ ਹੈ, ਏਹੀ ਸੁਮਾਰੁ ਹੈ? ਤਿਸੁ ਪਰ ਕਹਤੇ ਹੈਂ:
Prof. Sahib Singhਅਕਾਲ-ਪੁਰਖ ਦੀ ਕੁਦਰਤਿ ਦਾ ਕੋਈ ਲੇਖਾ ਹੀ ਨਹੀਂ (ਭਾਵ, ਅੰਤ ਨਹੀਂ ਪੈ ਸਕਦਾ) ਪਰ (ਗੁਰ-ਸ਼ਬਦ ਵਿਚ ਜੁੜੇ ਰਹਿਣ ਦਾ ਇਹ ਸਿੱਟਾ ਨਹੀਂ ਨਿਕਲ ਸਕਦਾ ਕਿ ਕੋਈ ਮਨੁੱਖ ਪ੍ਰਭੂ ਦੀ ਰਚੀ ਸਿਸ਼੍ਰਟੀ ਦਾ ਅੰਤ ਪਾ ਸਕੇ। ਪਰਮਾਤਮਾ ਤੇ ਉਸ ਦੀ ਕੁਦਰਤਿ ਦਾ ਅੰਤ ਲੱਭਣਾ ਮਨੁੱਖ ਦੀ ਜ਼ਿੰਦਗੀ ਦਾ ਮਨੋਰਥ ਹੋ ਹੀ ਨਹੀਂ ਸਕਦਾ)ਪਦ ਅਰਥ ਕਰਤੇ ਕੈ ਕਰਣੈ = ਕਰਤਾਰ ਦੀ ਕੁਦਰਤ ਦਾ। ਸੁਮਾਰੁ = ਹਿਸਾਬ, ਲੇਖਾ।
* ਨੋਟ: ਢੇਰ ਪੁਰਾਣੇ ਸਮੇਂ ਵਿਚ ਕਈ ਰਿਸ਼ੀ ਮੁਨੀ ਜੰਗਲ ਵਿਚ ਤਪ ਕਰਦੇ ਰਹੇ, ਜਿਨ੍ਹਾਂ ਨੇ ਉਪਨਿਸ਼ਦਾਂ ਲਿਖੀਆਂ। ਇਹ ਬਹੁਤ ਪੁਰਾਣੀਆਂ ਧਰਮ-ਪੁਸਤਕਾਂ ਹਨ। ਕਈਆਂ ਵਿਚ ਇਹ ਵਿਚਾਰ ਕੀਤੀ ਗਈ ਹੈ ਕਿ ਜਗਤ ਕਦੋਂ ਬਣਿਆ, ਕਿਉਂ ਬਣਿਆ, ਕਿਵੇਂ ਬਣਿਆ, ਕਿਤਨਾ ਕੁ ਵੱਡਾ ਹੈ, ਇਤਿ ਆਦਿਕ। ਭਗਤੀ ਕਰਨ ਗਏ ਰਿਸ਼ੀ ਭਗਤੀ ਦੇ ਥਾਂ ਇਕ ਅਜਿਹੇ ਉੱਦਮ ਵਿਚ ਲੱਗ ਪਏ ਜੋ ਮਨੁੱਖ ਦੀ ਸਮਝ ਤੋਂ ਬਹੁਤ ਪਰੇ ਹੈ। ਇੱਥੇ ਸਤਿਗੁਰੂ ਜੀ ਇਸ ਉਕਾਈ ਵਲ ਇਸ਼ਾਰਾ ਕਰਦੇ ਹਨ। ਅਜਿਹੇ ਕੋਝੇ ਜਤਨਾਂ ਦਾ ਹੀ ਇਹ ਨਤੀਜਾ ਸੀ ਕਿ ਆਮ ਲੋਕਾਂ ਨੇ ਇਹ ਮਿਥ ਲਿਆ ਕਿ ਅਸਾਡੀ ਧਰਤੀ ਨੂੰ ਇਕ ਬਲਦ ਨੇ ਚੁੱਕਿਆ ਹੋਇਆ ਹੈ। ਇਹ ਮਿਸਾਲ ਲੈ ਕੇ ਸਤਿਗੁਰੂ ਜੀ ਇਸ ਦੀ ਨਿਖੇਧੀ ਕਰ ਕੇ ਆਖਦੇ ਹਨ ਕਿ ਕੁਦਰਤਿ ਬੇਅੰਤ ਹੈ, ਤੇ ਇਸ ਦਾ ਰਚਨਹਾਰ ਭੀ ਬੇਅੰਤ ਹੈ।
SikhNet (Spanish)las acciones del Creador no pueden contarse.
ਧੌਲੁ ਧਰਮੁ; ਦਇਆ ਕਾ ਪੂਤੁ ॥
dhaual dharam; deaa kaa poot |
Sant Singh KhalsaThe mythical bull is Dharma, the son of compassion;
Manmohan SinghThe mythical bull is piety, the offspring of compassion, which is patiently holding the earth in order.
Manmohan Singh (Punjabi)ਕਲਪਤ ਬਲਦ ਦਿਆਲਤਾ ਦਾ ਪੁੱਤਰ ਪਵਿੱਤ੍ਰਤਾ ਹੈ,
Fareedkot Teekaਧੌਲੁ ਤੌ ਧਰਮੁ ਹੀ ਹੈ, ਅਰ ਦਯਾ ਕਾ ਪੁੱਤ੍ਰ ਹੈ॥
Prof. Sahib Singh(ਅਕਾਲ ਪੁਰਖ ਦਾ) ਧਰਮ-ਰੂਪੀ ਬੱਝਵਾਂ ਨਿਯਮ ਹੀ ਬਲਦ ਹੈ (ਜੋ ਸ੍ਰਿਸ਼ਟੀ ਨੂੰ ਕਾਇਮ ਰੱਖ ਰਿਹਾ ਹੈ)। (ਇਹ ਧਰਮ) ਦਇਆ ਦਾ ਪੁੱਤਰ ਹੈ (ਭਾਵ, ਅਕਾਲ ਪੁਰਖ ਨੇ ਆਪਣੀ ਮਿਹਰ ਕਰ ਕੇ ਸ੍ਰਿਸ਼ਟੀ ਨੂੰ ਟਿਕਾ ਰੱਖਣ ਲਈ 'ਧਰਮ' ਰੂਪ ਨਿਯਮ ਬਣਾ ਦਿੱਤਾ ਹੈ)।ਪਦ ਅਰਥ ਧੌਲੁ = ਬਲਦ। ਦਇਆ ਕਾ ਪੂਤੁ = ਦਇਆ ਦਾ ਪੁੱਤਰ, ਧਰਮ ਦਇਆ ਤੋਂ ਪੈਦਾ ਹੁੰਦਾ ਹੈ, ਭਾਵ, ਜਿਸ ਹਿਰਦੇ ਵਿਚ ਦਇਆ ਹੈ ਉੱਥੇ ਧਰਮ ਪਰਫੁਲਤ ਹੁੰਦਾ ਹੈ।
SikhNet (Spanish)El mitológico toro que pacientemente mantiene al mundo es Dharma, la rectitud, nacida de la compasión.
ਸੰਤੋਖੁ ਥਾਪਿ ਰਖਿਆ; ਜਿਨਿ ਸੂਤਿ ॥
santokh thaap rakhiaa; jin soot |
Sant Singh Khalsathis is what patiently holds the earth in its place.
Manmohan Singhthe offspring of compassion, which is patiently holding the earth in order.
Manmohan Singh (Punjabi)ਜਿਸ ਨੇ ਸਹਨਸ਼ੀਲਤਾ ਨਾਲ ਠੀਕ ਤੌਰ ਤੇ ਧਰਤੀ ਨੂੰ ਠਲ੍ਹਿਆ ਹੋਇਆ ਹੈ।
Fareedkot Teekaਸੰਤੋਖ ਦੇ ਆਸਰੇ ਹੋ ਕਰ ਤਿਸਨੇ ਜਗਤ ਰੂਪੁ (ਸੂਤਿ) ਮਰਜਾਦਾ ਕੋ ਇਸਥਿਤ ਕਰ ਰਖਾ ਹੈ॥ ਜੇ ਕਹੇ, ਧਵਲ ਬੈਲ ਕੇ ਆਸਰੇ ਹੀ ਪ੍ਰਿਥ੍ਵੀ ਹੈ, ਤਿਸ ਪ੍ਰਿਥ੍ਵੀ ਪਰ ਜਗਤ ਰੂਪ ਰਚਨਾ ਹੈ। ਇਤਨਾ ਹੀ ਸੁਮਾਰੁ ਹੈ॥
Prof. Sahib Singhਇਸ ਧਰਮ ਨੇ ਆਪਣੀ ਮਰਯਾਦਾ ਅਨੁਸਾਰ ਸੰਤੋਖੁ ਨੂੰ ਜਨਮ ਦੇ ਦਿੱਤਾ ਹੈ।ਪਦ ਅਰਥ ਸੰਤੋਖ = ਸੰਤੋਖ ਨੂੰ। ਥਾਪਿ ਰਖਿਆ = ਟਿਕਾ ਰੱਖਿਆ, ਹੋਂਦ ਵਿਚ ਲਿਆਂਦਾ ਹੈ, ਪੈਦਾ ਕੀਤਾ ਹੈ। ਜਿਨਿ = ਜਿਸ (ਧਰਮ) ਨੇ। ਧਰਮ = ਅਕਾਲ ਪੁਰਖ ਦਾ ਨਿਯਮ। ਸੂਤਿ = ਸੂਤਰ ਵਿਚ, ਮਰਯਾਦਾ ਵਿਚ।
SikhNet (Spanish)De no ser así, ¿cómo tendría la fuerza para soportar el mundo en su espalda?
ਜੇ ਕੋ ਬੁਝੈ; ਹੋਵੈ ਸਚਿਆਰੁ ॥
je ko bujhai; hovai sachiaar |
Sant Singh KhalsaOne who understands this becomes truthful.
Manmohan SinghIf some one understands this, he becomes a true man:
Manmohan Singh (Punjabi)ਜੇਕਰ ਕੋਈ ਜਣਾ ਇਸ ਨੂੰ ਸਮਝ ਲਵੇ ਤਾਂ, ਉਹ ਸੱਚਾ ਇਨਸਾਨ ਥੀਵੰਞਦਾ (ਬਣ ਜਾਦਾ) ਹੈ।
Fareedkot Teekaਜੇ ਕੋਈ ਇਸੀ ਕੋ ਜਾਨ ਕਰ ਸਚਿਆਰੁ ਹੂਆ ਚਾਹੇ॥
Prof. Sahib Singhਜੇ ਕੋਈ ਮਨੁੱਖ (ਇਸ ਉਪਰ-ਦੱਸੀ ਵਿਚਾਰ ਨੂੰ) ਸਮਝ ਲਏ, ਤਾਂ ਉਹ ਇਸ ਯੋਗ ਹੋ ਜਾਂਦਾ ਹੈ ਕਿ ਉਸ ਦੇ ਅੰਦਰ ਅਕਾਲ ਪੁਰਖ ਦਾ ਪਰਕਾਸ਼ ਹੋ ਜਾਏ।ਪਦ ਅਰਥ ਬੁਝੈ = ਸਮਝ ਲਏ। ਸਚਿਆਰੁ = ਸੱਚ ਦਾ ਪਰਕਾਸ਼ ਹੋਣ ਲਈ ਯੋਗ।
SikhNet (Spanish)¡El que entiende esto se vuelve Verdadero!
ਧਵਲੈ ਉਪਰਿ; ਕੇਤਾ ਭਾਰੁ ॥
dhavalai upar; ketaa bhaar |
Sant Singh KhalsaWhat a great load there is on the bull!
Manmohan SinghHow much load there is on the bull?
Manmohan Singh (Punjabi)ਕਿ ਬਲਦ ਉਤੇ ਕਿੰਨਾ ਕੁ ਬੋਝ ਹੈ?
Fareedkot Teekaਤਬ ਹਮ ਪੂਛੇਂਗੇ ਕੇ ਧਵਲ ਪਰ ਕਿਤਨਾ ਕੁ ਭਾਰੁ ਹੈ? ਤਬ ਵਹੁ ਕਹੇਗਾ ਧਰਤੀ ਕਾ ਭਾਰੁ ਸਭੁ ਧੌਲ ਪਰ ਹੈ॥☬ਤਿਸ ਪਰ ਕਹਤੇ ਹੈਂ:
Prof. Sahib Singh(ਨਹੀਂ ਤਾਂ, ਖ਼ਿਆਲ ਤਾਂ ਕਰੋ ਕਿ) ਬਲਦ ਉੱਤੇ ਧਰਤੀ ਦਾ ਕਿਤਨਾ ਕੁ ਬੇਅੰਤ ਭਾਰ ਹੈ (ਉਹ ਵਿਚਾਰਾ ਇਤਨੇ ਭਾਰ ਨੂੰ ਚੁੱਕ ਕਿਵੇਂ ਸਕਦਾ ਹੈ?)ਪਦ ਅਰਥ ਕੇਤਾ ਭਾਰੁ = ਬੇਅੰਤ ਭਾਰ।
SikhNet (Spanish)Gran peso lleva el buey!
ਧਰਤੀ ਹੋਰੁ; ਪਰੈ ਹੋਰੁ ਹੋਰੁ ॥
dharatee hor; parai hor hor |
Sant Singh KhalsaSo many worlds beyond this world-so very many!
Manmohan SinghThere are more worlds beyond this earth, more and more.
Manmohan Singh (Punjabi)ਇਸ ਧਰਤੀ ਤੋਂ ਪਰੇ ਘਨੇਰੇ ਆਲਮ ਹਨ, ਘਨੇਰੇ ਅਤੇ ਘਨੇਰੇ।
Fareedkot Teekaਇਸ ਧਰਤੀ ਤੇ ਪਰੇ, ਭਾਵ ਹੇਠ ਹੋਰੁ ਧਰਤੀ ਚਾਹੀਏ। ਜਿਸ ਪਰ ਧਵਲੁ ਬੈਲੁ ਖੜਾ ਹੋਵੇ। ਇਸੀ ਤਰਹ ਉਸ ਹੇਠਲੀ ਧਰਤੀ ਤੇ ਪਰੇ ਹੋਰੁ ਚਾਹੀਏ। ਇਸ ਰੀਤੀ ਸੇ ਅਨੇਕ ਧਰਤੀਆਂ ਔਰ ਅਨੇਕ ਬੈਲ ਹੋਵੇਂਗੇ॥
Prof. Sahib Singh(ਦੂਜੀ ਵਿਚਾਰ ਹੋਰ ਹੈ ਕਿ ਜੇ ਧਰਤੀ ਦੇ ਹੇਠ ਬਲਦ ਹੈ, ਉਸ ਬਲਦ ਨੂੰ ਸਹਾਰਾ ਦੇਣ ਲਈ ਹੇਠ ਹੋਰ ਧਰਤੀ ਹੋਈ, ਉਸ) ਧਰਤੀ ਦੇ ਹੇਠਾਂ ਹੋਰ ਬਲਦ, ਉਸ ਤੋਂ ਹੇਠਾਂ (ਧਰਤੀ ਦੇ ਹੇਠ) ਹੋਰ ਬਲਦ, ਫੇਰ ਹੋਰ ਬਲਦ;ਪਦ ਅਰਥ ਧਰਤੀ ਹੋਰੁ = ਧਰਤੀ ਦੇ ਹੇਠਾਂ ਹੋਰ ਬਲਦ। ਪਰੈ = ਉਸ ਤੋਂ ਹੇਠਾਂ।
SikhNet (Spanish)Hay mundos sobre mundos arriba y abajo.
ਤਿਸ ਤੇ ਭਾਰੁ ਤਲੈ; ਕਵਣੁ ਜੋਰੁ ॥
tis te bhaar talai; kavan jor |
Sant Singh KhalsaWhat power holds them, and supports their weight?
Manmohan SinghWhat power is that which supports their weight from underneath?
Manmohan Singh (Punjabi)ਉਹ ਕਿਹੜੀ ਤਾਕਤ ਹੈ, ਜੋ ਉਨ੍ਹਾਂ ਦੇ ਬੋਝ ਨੂੰ ਹੇਠੋਂ ਚੁੱਕੀ ਹੋਈ ਹੈ?
Fareedkot Teekaਤਿਸੁ ਹੇਠਲੀ ਧਰਤੀ ਪਰ ਜੋ ਧੌਲੁ ਦਾ ਭਾਰੁ ਪਯਾ, ਤਬ ਤਿਸ ਦੇ (ਤਲੈ) ਹੇਠ ਕਿਸ ਦਾ ਜੋਰੁ ਮਾਨੋਂਗੇ, ਜਿਸ ਕਰ ਓਹੁ ਠਹਰੀ ਰਹੇ। ਅੰਤ ਕੋ ਇਹੀ ਕਹੋਗੇ ਪਰਮੇਸ੍ਵਰ ਦੀ ਸੱਤਾ ਦੇ ਆਸਰੇ ਸੇ ਪ੍ਰਿਥਵੀ ਖੜੀ ਹੈ। ਤਾਂ ਤੇ ਅਬ ਹੀ ਏਹੀ ਬਾਤ ਮਾਨ ਲੇਵੋ, ਜੋ ਇਹ ਬ੍ਰਹਮਾਂਡ ਰੂਪੁ ਰਚਨਾ ਪਰਮੇਸ੍ਵਰ ਦੇ ਸੰਕਲਪ ਮਾਤ੍ਰ ਤੇ ਇਸਥਿਤ ਹੈ॥
Prof. Sahib Singh(ਇਸੇ ਤਰ੍ਹਾਂ ਅਖ਼ੀਰਲੇ) ਬਲਦ ਤੋਂ ਭਾਰ (ਸਹਾਰਨ ਲਈ ਉਸ ਦੇ) ਹੇਠ ਕਿਹੜਾ ਆਸਰਾ ਹੋਵੇਗਾ?ਪਦ ਅਰਥ ਤਿਸ ਤੇ = ਉਸ ਬਲਦ ਤੋਂ। ਤਲੈ = ਉਸ ਬਲਦ ਦੇ ਹੇਠਾਂ। ਕਵਣੁ ਜੋਰੁ = ਕਿਹੜਾ ਸਹਾਰਾ।
SikhNet (Spanish)¿Qué fuerza es aquélla que los mantiene a todos?
ਜੀਅ ਜਾਤਿ; ਰੰਗਾ ਕੇ ਨਾਵ ॥
jeea jaat; rangaa ke naav |
Sant Singh KhalsaThe names and the colors of the assorted species of beings
Manmohan SinghThe Kinds, colours and names of all the beings,
Manmohan Singh (Punjabi)ਸਾਰੇ ਜੀਵਾਂ ਦੀਆਂ ਵੰਨਗੀਆਂ, ਰੰਗਤਾ ਅਤੇ ਨਾਮ ਉਕਰੇ ਹਨ
Fareedkot Teekaਇਸ ਮੈਂ ਅਨੇਕ ਜਾਤੀ, ਔ ਅਨੇਕ ਰੰਗਾਂ ਕੇ ਜੀਵ ਹੈਂ, ਔ ਅਨੇਕ ਹੀ ਤਿਨ ਕੇ ਨਾਮ ਹੈਂ॥
Prof. Sahib Singh(ਸ੍ਰਿਸ਼ਟੀ ਵਿਚ) ਕਈ ਜ਼ਾਤਾਂ ਦੇ, ਕਈ ਕਿਸਮਾਂ ਦੇ ਅਤੇ ਕਈ ਨਾਵਾਂ ਦੇ ਜੀਵ ਹਨ।ਪਦ ਅਰਥ ਜੀਅ = ਜੀਵ ਜੰਤ। ਕੇ ਨਾਵ = ਕਈ ਨਾਵਾਂ ਦੇ।
SikhNet (Spanish)lo que determina el tipo, color, y naturaleza de todas las criaturas.
ਸਭਨਾ ਲਿਖਿਆ; ਵੁੜੀ ਕਲਾਮ ॥
sabhanaa likhiaa; vurree kalaam |
Sant Singh Khalsawere all inscribed by the Ever-flowing Pen of God.
Manmohan Singhwere all inscribed by the ever-flowing pen of God.
Manmohan Singh (Punjabi)ਵਾਹਿਗੁਰੂ ਦੀ ਸਦਾ-ਵਗਦੀ ਹੋਈ ਕਲਮ ਦੇ ਨਾਲ।
Fareedkot Teekaਸਭਨਾਂ ਜੀਆਂ ਕੇ ਮਸਤਕ ਪਰ (ਵੁੜੀ) ਵਗੀ ਹੈ ਵਾ (ਵੁੜੀ) ਵੱਡੀ ਕਲਾਮ ਕਰ, ਭਾਵ ਪਰਮੇਸ੍ਵਰ ਦੇ ਹੁਕਮ ਸੇ ਲੇਖੁ ਲਿਖਿਆ ਗਇਆ ਹੈ॥
Prof. Sahib Singhਇਹਨਾਂ ਸਭਨਾਂ ਨੇ ਇਕ-ਤਾਰ ਚਲਦੀ ਕਲਮ ਨਾਲ (ਅਕਾਲ ਪੁਰਖ ਦੀ ਕੁਦਰਤ ਦਾ) ਲੇਖਾ ਲਿਖਿਆ ਹੈ।ਪਦ ਅਰਥ ਵੁੜੀ = ਵਗਦੀ, ਚਲਦੀ। ਕਲਾਮ = ਕਲਮ। ਵੁੜੀ ਕਲਾਮ = ਚਲਦੀ ਕਲਮ ਨਾਲ, ਭਾਵ, ਕਲਮ ਨੂੰ ਰੋਕਣ ਤੋਂ ਬਿਨਾ ਹੀ ਇਕ-ਤਾਰ।
SikhNet (Spanish)Son las letras de la fluente Pluma de Dios,
ਏਹੁ ਲੇਖਾ; ਲਿਖਿ ਜਾਣੈ ਕੋਇ ॥
ehu lekhaa; likh jaanai koe |
Sant Singh KhalsaWho knows how to write this account?
Manmohan SinghA few know how to pen this account.
Manmohan Singh (Punjabi)ਇਹ ਹਿਸਾਬ ਕਿਤਾਬ ਵਿਰਲੇ ਹੀ ਲਿਖਣਾ ਜਾਣਦੇ ਹਨ।
Fareedkot Teekaਜੇ ਕੋਈ ਇਸ ਲੇਖੇ ਕੋ ਲਿਖ ਜਾਣੇ, ਤਾਂ ਹਮ ਓਸਤੇ ਪੂਛਤੇ ਹਾਂ?
Prof. Sahib Singh(ਪਰ) ਕੋਈ ਵਿਰਲਾ ਮਨੁੱਖ ਇਹ ਲੇਖਾ ਲਿਖਣਾ ਜਾਣਦਾ ਹੈ (ਭਾਵ, ਪਰਮਾਤਮਾ ਦੀ ਕੁਦਰਤ ਦਾ ਅੰਤ ਕੋਈ ਭੀ ਜੀਵ ਪਾ ਨਹੀਂ ਸਕਦਾ।ਪਦ ਅਰਥ ਲਿਖਿ ਜਾਣੈ = ਲਿਖਦਾ ਜਾਣਦਾ ਹੈ, ਲਿਖਣ ਦੀ ਸਮਝ ਹੈ। ਕੋਇ = ਕੋਈ ਵਿਰਲਾ।
SikhNet (Spanish)¿Quien pudiera escribir de esta manera?
ਲੇਖਾ ਲਿਖਿਆ; ਕੇਤਾ ਹੋਇ ॥
lekhaa likhiaa; ketaa hoe |
Sant Singh KhalsaJust imagine what a huge scroll it would take!
Manmohan SinghHow voluminous would be the scribed scroll?
Manmohan Singh (Punjabi)ਨਿਵਿਸਤ ਸ਼ੁਦਾ ਲੇਖਾ-ਪਤ, ਇਹ ਕਿੱਡਾ ਵੱਡਾ ਹੋਵੇਗਾ?
Fareedkot Teekaਓਹੁ ਲੇਖਾ ਲਿਖਿਆ ਹੋਇਆ ਕਿਤਨਾ ਹੋਤਾ ਹੈ?
Prof. Sahib Singh(ਜੇ) ਲੇਖਾ ਲਿਖਿਆ (ਭੀ ਜਾਏ ਤਾਂ ਇਹ ਅੰਦਾਜ਼ਾ ਨਹੀਂ ਲੱਗ ਸਕਦਾ ਕਿ ਲੇਖਾ) ਕੇਡਾ ਵੱਡਾ ਹੋ ਜਾਏ।ਪਦ ਅਰਥ ਲੇਖਾ ਲਿਖਿਆ = ਲਿਖਿਆ ਹੋਇਆ ਲੇਖਾ, ਜੇ ਇਹ ਲੇਖਾ ਲਿਖਿਆ ਜਾਏ। ਕੇਤਾ ਹੋਇ = ਕੇਡਾ ਵੱਡਾ ਹੋ ਜਾਏ, ਬੇਅੰਤ ਹੋ ਜਾਏ।
SikhNet (Spanish)¡Qué asombroso sería relatar todos esos hechos!
ਕੇਤਾ ਤਾਣੁ; ਸੁਆਲਿਹੁ ਰੂਪੁ ॥
ketaa taan; suaalihu roop |
Sant Singh KhalsaWhat power! What fascinating beauty!
Manmohan SinghWhat might and fascinating beauty are Thine, O Lord?
Manmohan Singh (Punjabi)ਤੇਰੀ ਕਿੰਨੀ ਸ਼ਕਤੀ ਅਤੇ ਮਨਮੋਹਣੀ ਸੁੰਦ੍ਰਤਾ ਹੈ, ਹੇ ਸਾਹਿਬ?
Fareedkot Teekaਕਿਤਨਾ ਕੁ ਉਸ ਪਰਮੇਸ੍ਵਰ ਕਾ ਤਾਣੁ ਬਲੁ ਹੈ, ਔਰੁ ਕਿਤਨੀ ਕੁ (ਸੁਆਲਿਹੁ) ਸੁੰਦਰਤਾਈ ਰੂਪ ਦੀ ਹੈ?
Prof. Sahib Singhਅਕਾਲ ਪੁਰਖ ਦਾ ਬੇਅੰਤ ਬਲ ਹੈ, ਬੇਅੰਤ ਸੁੰਦਰ ਰੂਪ ਹੈ,ਪਦ ਅਰਥ ਸੁਆਲਿਹੁ = ਸੁੰਦਰ।
SikhNet (Spanish)¡Qué Grande es Su Poder, qué Increíble Su Belleza!
ਕੇਤੀ ਦਾਤਿ; ਜਾਣੈ ਕੌਣੁ ਕੂਤੁ ॥
ketee daat; jaanai kauan koot |
Sant Singh KhalsaAnd what gifts! Who can know their extent?
Manmohan SinghHow great is Thy gift? Who can assess its extent.
Manmohan Singh (Punjabi)ਕਿੱਡੀ ਵੱਡੀ ਹੈ ਤੇਰੀ ਬਖਸ਼ੀਸ਼? ਇਸ ਦਾ ਅੰਦਾਜ਼ਾ ਕੌਣ ਲਾ ਸਕਦਾ ਹੈ?
Fareedkot Teekaਔਰ ਕਿਤਨੀ ਕੁ ਓਸ ਦੀ ਦਾਤ ਹੈ, ਜੋ ਇਨ ਸਭ ਕੋ ਜਾਣ ਸਕੈ, ਐਸਾ ਕੌਣੁ (ਕੂਤੁ) ਕਾਲ ਹੈ? ਜੇ ਕਹੇ ਆਪ ਹੀ ਕਹੀਏ॥☬ਤਿਸੁ ਪਰ ਕਹਤੇ ਹੈਂ:
Prof. Sahib Singhਬੇਅੰਤ ਉਸ ਦੀ ਦਾਤ ਹੈ। ਇਸ ਦਾ ਕੌਣ ਅੰਦਾਜ਼ਾ ਲਾ ਸਕਦਾ ਹੈ?ਪਦ ਅਰਥ ਕੂਤੁ = ਮਾਪ, ਅੰਦਾਜ਼ਾ।
SikhNet (Spanish)Nadie puede entender qué tan Grande es Su Regalo.
ਕੀਤਾ ਪਸਾਉ; ਏਕੋ ਕਵਾਉ ॥
keetaa pasaau; eko kavaau |
Sant Singh KhalsaYou created the vast expanse of the Universe with One Word!
Manmohan SinghWith One Word Thou didst effect the world's expansion
Manmohan Singh (Punjabi)ਇਕ ਸ਼ਬਦ ਨਾਲ ਤੂੰ ਜਗਤ ਦਾ ਖਿਲਾਰਾ ਕਰ ਦਿਤਾ
Fareedkot Teekaਕੀਤਾ ਹੈ ਪਸਾਰਾ, ਇਕ (ਕਵਾਉ) ਵਾਕ ਤੇ, ਭਾਵ ਐਸੇ ਸੰਕਲਪੁ ਕੀਆ ਕਿ ਮੈ ਏਕ ਸੇ ਬਹੁਤੁ ਹੋ ਜਾਵਾਂ॥
Prof. Sahib Singh(ਅਕਾਲ ਪੁਰਖ ਨੇ) ਆਪਣੇ ਹੁਕਮ ਨਾਲ ਸਾਰਾ ਸੰਸਾਰ ਬਣਾ ਦਿੱਤਾ,ਪਦ ਅਰਥ ਪਸਾਉ = ਪਸਾਰਾ, ਸੰਸਾਰ। ਕਵਾਉ = ਬਚਨ, ਹੁਕਮ।
SikhNet (Spanish)Una Palabra de Él y todo el Universo entero se creó
ਤਿਸ ਤੇ ਹੋਏ; ਲਖ ਦਰੀਆਉ ॥
tis te hoe; lakh dareeaau |
Sant Singh KhalsaHundreds of thousands of rivers began to flow.
Manmohan Singhand where by lacs of rivers began to flow.
Manmohan Singh (Punjabi)ਤੇ ਇਸ ਦੁਆਰਾ ਲਖਾਂ ਦਰਿਆ ਵਹਿਣੇ ਸ਼ੁਰੂ ਹੋ ਗਏ।
Fareedkot Teekaਤਿਸ ਸੰਕਲਪ ਕਰਣੇ ਸੇ (ਲਖ) ਬਹੁਤੇ ਹੀ (ਦਰੀਆਉ) ਭਾਵ ਪਰਵਾਹ ਰੂਪ ਜਗਤ ਹੋਤੇ ਭਏ॥
Prof. Sahib Singhਉਸ ਹੁਕਮ ਨਾਲ (ਹੀ ਜ਼ਿੰਦਗੀ ਦੇ) ਲੱਖਾਂ ਦਰੀਆ ਬਣ ਗਏ।ਪਦ ਅਰਥ ਤਿਸ ਤੇ = ਉਸ ਹੁਕਮ ਤੋਂ। ਹੋਏ = ਬਣ ਗਏ। ਲਖ ਦਰੀਆਉ = ਲੱਖਾਂ ਦਰਿਆ।
SikhNet (Spanish)millones de ríos de vida florecieron.
ਕੁਦਰਤਿ ਕਵਣ; ਕਹਾ ਵੀਚਾਰੁ ॥
kudarat kavan; kahaa veechaar |
Sant Singh KhalsaHow can Your Creative Potency be described?
Manmohan SinghWhat power have I to describe (Thee or Thine doctrines)?
Manmohan Singh (Punjabi)ਤੈਨੂੰ ਜਾਂ ਤੇਰੇ ਇਲਮ ਨੂੰ ਬਿਆਨ ਕਰਨ ਦੀ ਮੇਰੇ ਵਿੱਚ ਕਿਹੜੀ ਤਾਕਤ ਹੈ?
Fareedkot Teekaਮੇਰੀ ਕ੍ਯਾ ਸ਼ਕਤੀ ਹੈ, ਜੋ ਵੀਚਾਰ ਕਰ ਮੈਂ ਪਰਮੇਸ੍ਵਰ ਕੋ ਕਹ ਸਕਾਂ ਕਿ ਇਤਨਾ ਕੁ ਹੈ। ਵਾ ਪਰਮੇਸ੍ਵਰ ਕੀ (ਕਵਣ) ਕਿਸ ਕਿਸ ਸ਼ਕਤੀ ਕੋ ਵੀਚਾਰ ਕਰ ਮੈਂ ਕਹਾਂ, ਭਾਵ ਪਰਮੇਸ੍ਵਰ ਅਨੰਤ ਸ਼ਕਤੀਓਂ ਵਾਲਾ ਹੈ॥
Prof. Sahib Singh(ਸੋ) ਮੇਰੀ ਕੀਹ ਤਾਕਤ ਹੈ ਕਿ (ਕਰਤਾਰ ਦੀ ਕੁਦਰਤਿ ਦੀ) ਵਿਚਾਰ ਕਰ ਸਕਾਂ?ਪਦ ਅਰਥ ਕੁਦਰਤਿ = ਤਾਕਤ, ਸਮਰਥਾ। ਕਵਣ = ਕਿਹੜੀ, ਕੀਹ। ਕੁਦਰਤਿ ਕਵਣ = ਕੀਹ ਸਮਰੱਥਾ? ('ਕੁਦਰਤਿ' ਸ਼ਬਦ ਇਸਤ੍ਰੀ ਲਿੰਗ ਹੈ। ਸੋ ਇਹ 'ਕੁਦਰਤਿ' ਦਾ ਵਿਸ਼ਸ਼ੇਣ ਹੈ।) ਕਹਾ = ਮੈਂ ਆਖਾਂ। ਕਹਾ ਵਿਚਾਰੁ = ਮੈਂ ਵਿਚਾਰ ਕਰ ਸਕਾਂ।
SikhNet (Spanish)No tengo poder para describir Tu Grandeza, oh Señor.
ਵਾਰਿਆ ਨ ਜਾਵਾ; ਏਕ ਵਾਰ ॥
vaariaa na jaavaa; ek vaar |
Sant Singh KhalsaI cannot even once be a sacrifice to You.
Manmohan SinghI cannot even once be a sacrifice unto Thee.
Manmohan Singh (Punjabi)ਮੈਂ ਇਕ ਵਾਰੀ ਵੀ ਤੇਰੇ ਉਤੇ ਕੁਰਬਾਨ ਨਹੀਂ ਹੋ ਸਕਦਾ।
Fareedkot Teeka(ਵਾਰਿਆ)⁽¹⁾ ਵਰਨਨ ਨਹੀਂ ਕੀਤਾ ਜਾਤਾ ਪਰਮੇਸ੍ਵਰ ਦਾ ਏਕ (ਵਾਰ) ਰੋਮੁ, ਭਾਵ ਪਰਮੇਸ੍ਵਰ ਕੇ ਏਕ ਏਕ ਰੋਮ ਮੇਂ ਕੋਟਾਨ ਕੋਟ ਬ੍ਰਹਮਾਂਡ ਹੈਂ। ਤਾਂ ਤੇ ਐਸੀ ਪ੍ਰਾਰਥਨਾ ਕਰਨੀ ਯੋਗ ਹੈ॥
Prof. Sahib Singh(ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ।)ਪਦ ਅਰਥ ਵਾਰਿਆ ਨਾ ਜਾਵਾ = ਸਦਕੇ ਨਹੀਂ ਹੋ ਸਕਦਾ, (ਭਾਵ, ਮੇਰੀ ਕੀਹ ਪਾਂਇਆਂ ਹੈ?)
SikhNet (Spanish)No encuentro la manera de postrarme suficientemente ante Ti.
ਜੋ ਤੁਧੁ ਭਾਵੈ; ਸਾਈ ਭਲੀ ਕਾਰ ॥
jo tudh bhaavai; saaee bhalee kaar |
Sant Singh KhalsaWhatever pleases You is the only good done,
Manmohan SinghWhatever pleases Thee, that is a good pursuit.
Manmohan Singh (Punjabi)ਜੋ ਕੁਛ ਤੈਨੂੰ ਚੰਗਾ ਲਗਦਾ ਹੈ, ਓਹੀ ਚੰਗਾ ਕੰਮ ਕਾਜ ਹੈ।
Fareedkot Teekaਤਾਂ ਤੇ ਜੋ ਤੈਨੂੰ ਕਾਰ ਭਾਵਦੀ ਹੈ, ਸੋਈ ਚੰਗੀ ਹੈ॥
Prof. Sahib Singhਜੋ ਤੈਨੂੰ ਚੰਗਾ ਲੱਗਦਾ ਹੈ, ਉਹ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਠੀਕ ਹੈ)।ਪਦ ਅਰਥ ਸਾਈ ਕਾਰ = ਉਹੋ ਕਾਰ, ਉਹੋ ਕੰਮ।
SikhNet (Spanish)Lo que te place es bueno,
ਤੂ ਸਦਾ ਸਲਾਮਤਿ; ਨਿਰੰਕਾਰ ॥੧੬॥
too sadaa salaamat; nirankaar |16|
Sant Singh KhalsaYou, Eternal and Formless One! ||16||
Manmohan SinghThou art ever safe and sound, O Formless One!
Manmohan Singh (Punjabi)ਤੂੰ ਸਦੀਵ ਹੀ ਨਵਾਂ ਨਰੋਆਂ ਹੈ, ਹੇ ਸਰੂਪ-ਰਹਿਤ ਪੁਰਖ!
Fareedkot Teekaਹੇ ਨਿਰੰਕਾਰ! ਤੂ ਸਦਾ ਇਸਥਿਤਿ ਰੂਪੁ ਹੈਂ॥੧੬॥☬ਸਾਤਕੁ ਸ੍ਰਿਸ਼ਟੀ ਕਹਤੇ ਹੈਂ:
Prof. Sahib Singhਹੇ ਨਿਰੰਕਾਰ! ਤੂੰ ਸਦਾ ਅਟੱਲ ਰਹਿਣ ਵਾਲਾ ਹੈਂ ॥੧੬॥ਪਦ ਅਰਥ ਸਲਾਮਤਿ = ਥਿਰ, ਅਟੱਲ। ਨਿਰੰਕਾਰ = ਹੇ ਹਰੀ! ॥੧੬॥
* ਭਾਵ: ਭਾਗਾਂ ਵਾਲੇ ਹਨ ਉਹ ਮਨੁੱਖ ਜਿਨ੍ਹਾਂ ਨੇ ਗੁਰੂ ਦੇ ਦੱਸੇ ਹੋਏ ਰਾਹ ਨੂੰ ਆਪਣੇ ਜੀਵਨ ਦਾ ਮਨੋਰਥ ਬਣਾਇਆ ਹੈ, ਜਿਨ੍ਹਾਂ ਨੇ ਨਾਮ ਵਿਚ ਸੁਰਤ ਜੋੜੀ ਹੈ ਤੇ ਜਿਨ੍ਹਾਂ ਨੇ ਪਰਮਾਤਮਾ ਨਾਲ ਪਿਆਰ ਦਾ ਰਿਸ਼ਤਾ ਗੰਢਿਆ ਹੈ। ਇਸ ਰਾਹ 'ਤੇ ਤੁਰ ਕੇ ਪ੍ਰਭੂ ਦੀ ਰਜ਼ਾ ਵਿਚ ਰਹਿਣਾ ਹੀ ਉਹਨਾਂ ਨੂੰ ਭਾਉਂਦਾ ਹੈ। ਇਹ ਨਾਮ ਸਿਮਰਨ-ਰੂਪ 'ਧਰਮ' ਉਹਨਾਂ ਦੀ ਜ਼ਿੰਦਗੀ ਦਾ ਸਹਾਰਾ ਬਣਦਾ ਹੈ, ਜਿਸ ਕਰਕੇ ਉਹ ਸੰਤੋਖ ਵਾਲਾ ਜੀਵਨ ਬਿਤਾਂਦੇ ਹਨ। ਪਰ ਗੁਰੂ ਦੇ ਦੱਸੇ ਹੋਏ ਰਾਹ ਉੱਤੇ ਤੁਰਨ ਦਾ ਇਹ ਸਿੱਟਾ ਨਹੀਂ ਨਿਕਲ ਸਕਦਾ ਕਿ ਕੋਈ ਮਨੁੱਖ ਪ੍ਰਭੂ ਦੀ ਰਚੀ ਸ੍ਰਿਸ਼ਟੀ ਦਾ ਅੰਤ ਪਾ ਸਕੇ। ਇਧਰ ਤਾਂ ਜਿਉਂ ਜਿਉਂ ਵਧੀਕ ਡੂੰਘਾਈ ਵਿਚ ਜਾਉਗੇ, ਤਿਊਂ ਤਿਉਂ ਇਹ ਸ੍ਰਿਸ਼ਟੀ ਹੋਰ ਬੇਅੰਤ ਜਾਪੇਗੀ। ਅਸਲ ਵਿਚ ਅਜਿਹੇ ਕੋਝੇ ਜਤਨ ਦਾ ਹੀ ਨਤੀਜਾ ਸੀ ਕਿ ਆਮ ਲੋਕਾਂ ਨੇ ਇਹ ਮਿਥ ਲਿਆ ਕਿ ਅਸਾਡੀ ਧਰਤੀ ਨੂੰ ਇਕ ਬੌਲਦ ਨੇ ਚੁੱਕਿਆ ਹੋਇਆ ਹੈ। ਪਰਮਾਤਮਾ ਤੇ ਉਸ ਦੀ ਕੁਦਰਤਿ ਦਾ ਅੰਤ ਲੱਭਣਾ ਮਨੁੱਖ ਦੀ ਜ਼ਿੰਦਗੀ ਦਾ ਮਨੋਰਥ ਬਣ ਹੀ ਨਹੀਂ ਸਕਦਾ।੧੬।
SikhNet (Spanish)¡Oh Ser Eterno y sin Forma!(16)