ਮੰਨੈ; ਮਾਰਗਿ ਠਾਕ ਨ ਪਾਇ ॥
manai; maarag tthaak na paae |
Sant Singh KhalsaThe path of the faithful shall never be blocked.
Manmohan SinghThe believer in God's Name meets not obstruction in the way.
Manmohan Singh (Punjabi)ਹਰੀ-ਨਾਮ ਉਤੇ ਭਰੋਸਾ ਰੱਖਣ ਵਾਲੇ ਨੂੰ ਰਾਹ ਵਿੱਚ ਰੁਕਾਵਟ ਨਹੀਂ ਵਾਪਰਦੀ।
Fareedkot Teekaਜੋ ਮਨਨ ਕਰਤੇ ਹੈਂ ਤਿਨ ਕੋ ਭਗਵੰਤ ਕੀ ਪ੍ਰਾਪਤਿ ਕੇ ਰਸਤੇ ਮੈ ਕੋਈ ਬਿਘਨੁ ਰੋਕ ਨਹੀਂ ਸਕਤਾ ਹੈ॥
Prof. Sahib Singhਜੇ ਮਨੁੱਖ ਦਾ ਮਨ ਨਾਮ ਵਿਚ ਪਤੀਜ ਜਾਏ ਤਾਂ ਜ਼ਿਦੰਗੀ ਦੇ ਸਫ਼ਰ ਵਿਚ ਵਿਚਾਰ ਆਦਿਕ ਦੀ ਕੋਈ ਰੋਕ ਨਹੀਂ ਪੈਂਦੀ।ਪਦ ਅਰਥ ਮਾਰਗਿ = ਮਾਰਗ ਵਿਚ, ਰਾਹ ਵਿਚ। ਠਾਕ = ਰੋਕ। ਠਾਕ ਨ ਪਾਇ = ਰੋਕ ਨਹੀਂ ਪੈਂਦੀ।
SikhNet (Spanish)El camino de aquél que practica el Nombre no tiene obstáculos;
ਮੰਨੈ; ਪਤਿ ਸਿਉ ਪਰਗਟੁ ਜਾਇ ॥
manai; pat siau paragatt jaae |
Sant Singh KhalsaThe faithful shall depart with honor and fame.
Manmohan SinghThe Name's believer departs with honour and renown.
Manmohan Singh (Punjabi)ਨਾਮ ਉਤੇ ਨਿਸਚਾ ਰੱਖਣ ਵਾਲਾ ਇੱਜ਼ਤ ਅਤੇ ਪਰਸਿੱਧਤਾ ਨਾਲ ਜਾਂਦਾ ਹੈ।
Fareedkot Teekaਮਨਨ ਕਰਨ ਹਾਰੇ (ਪਤਿ) ਪ੍ਰਤਿਸਟਾ ਕੇ ਸਾਥ ਜਾਤੇ ਹੈਂ॥
Prof. Sahib Singhਉਹ (ਸੰਸਾਰ ਵਿਚ) ਸ਼ੋਭਾ ਖੱਟ ਕੇ ਇੱਜ਼ਤ ਨਾਲ ਜਾਂਦਾ ਹੈ।ਪਦ ਅਰਥ ਪਤਿ ਸਿਉ = ਇੱਜ਼ਤ ਨਾਲ। ਪਰਗਟੁ = ਪਰਸਿੱਧ ਹੋ ਕੇ।
SikhNet (Spanish)ese Devoto parte de esta tierra con honor y reconocimiento.
ਮੰਨੈ; ਮਗੁ ਨ ਚਲੈ, ਪੰਥੁ ॥
manai; mag na chalai, panth |
Sant Singh KhalsaThe faithful do not follow empty religious rituals.
Manmohan SinghThe Name's believer walks not on the ritualistic religious paths.
Manmohan Singh (Punjabi)ਨਾਮ ਉਤੇ ਭਰੋਸਾ ਰੱਖਣ ਵਾਲਾ ਸੰਸਾਰੀ ਰਾਹਾਂ ਅਤੇ ਕਰਮਕਾਂਡੀ ਧਾਰਮਕ ਰਸਤਿਆਂ ਤੇ ਨਹੀਂ ਟੁਰਦਾ।
Fareedkot Teekaਪੰਥੋਂ ਕੇ ਜੋ ਅਭਿਮਾਨੀ ਹੈਂ, ਮਨਨ ਕਰਨੇ ਵਾਲੇ ਤਿਨਾ ਕੇ (ਮਗੁ) ਰਸਤੇ ਮੇਂ ਨਹੀਂ ਚਲਤੇ, ਭਾਵ ਭੇਖੋਂ ਕਾ ਅਭਿਮਾਨੁ ਨਹੀਂ ਕਰਤੇ। ਵਾ ਮਨਨ ਕਰਨੇ ਹਾਰੇ ਪ੍ਰਤੱਖ ਰਸਤੇ ਮੇ ਅਨੰਦ ਮੇਂ (ਮਗੁਨ) ਮਸਤ ਹੂਏ ਹੂਏ ਚਲਤੇ ਹੈਂ॥
Prof. Sahib Singhਉਹ ਫਿਰ (ਦੁਨੀਆਂ ਦੇ ਵੱਖੋ-ਵੱਖਰੇ ਮਜ਼ਹਬਾਂ ਦੇ ਦੱਸੇ) ਰਸਤਿਆਂ 'ਤੇ ਨਹੀਂ ਤੁਰਦਾ (ਭਾਵ, ਉਸ ਦੇ ਅੰਦਰ ਇਹ ਵਿਖੇਪਤਾ ਨਹੀਂ ਰਹਿੰਦੀ ਕਿ ਇਹ ਰਸਤਾ ਚੰਗਾ ਹੈ ਤੇ ਇਹ ਮੰਦਾ ਹੈ)।
SikhNet (Spanish)No se pierde en los asuntos terrenales, ni tampoco en los ritos sin sentido.
ਮੰਨੈ; ਧਰਮ ਸੇਤੀ ਸਨਬੰਧੁ ॥
manai; dharam setee sanabandh |
Sant Singh KhalsaThe faithful are firmly bound to the Dharma.
Manmohan SinghThe believer in God's Name has an alliance with righteousness.
Manmohan Singh (Punjabi)ਹਰੀ ਨਾਮ ਅੰਦਰ ਭਰੋਸਾ ਧਾਰਨ ਕਰਨ ਵਾਲੇ ਦਾ ਸਚਾਈ ਨਾਲ ਮੇਲ ਹੁੰਦਾ ਹੈ।
Fareedkot Teekaਮਨਨ ਕਰਨ ਵਾਲ੍ਯੋਂ ਕਾ ਧਰਮ ਕੇ ਸਾਥ ਸਨਬੰਧੁ ਹੈ, ਭਾਵ ਧਰਮ ਕੋ ਛੋਡਤੇ ਨਹੀਂ॥
Prof. Sahib Singhਉਸ ਮਨੁੱਖ ਦਾ ਧਰਮ ਨਾਲ (ਸਿੱਧਾ) ਜੋੜ ਬਣ ਜਾਂਦਾ ਹੈ।ਪਦ ਅਰਥ ਸੇਤੀ = ਨਾਲ। ਸਨਬੰਧੁ = ਸਾਕ, ਰਿਸ਼ਤਾ, ਜੋੜ। ❀ 'ਮਗੁ ਪੰਥੁ' ਬਾਰੇ ਨੋਟ: (ਪ੍ਰ:) ਸ਼ਬਦ 'ਮਗੁ' ਤੇ 'ਪੰਥੁ' ਦੇ ਅੰਤ ਵਿਚ (ੁ) ਕਿਉਂ ਹੈ? (ਉ:) ਸਾਧਾਰਨ ਨੀਯਮ ਅਨੁਸਾਰ ਤਾਂ ਇੱਥੇ (ਿ) ਹੀ ਚਾਹੀਦੀ ਹੈ, ਪਰ ਸੰਸਕ੍ਰਿਤ ਵਿਚ ਇਕ ਨੀਯਮ ਆਮ ਪਰਚਲਤ ਸੀ ਕਿ ਜੇ 'ਲੰਮੇ ਸਮੇ' ਜਾਂ ਲੰਮੇ ਪੈਂਡੇ' ਦਾ ਜ਼ਿਕਰ ਹੋਵੇ, ਤਾਂ ਅਧਿਕਰਣ ਕਾਰਕ ਦੇ ਥਾਂ ਕਰਮ ਕਾਰਕ ਵਰਤਿਆ ਜਾਂਦਾ ਸੀ। ਉਹੀ ਨੀਯਮ ਪ੍ਰਾਕ੍ਰਿਤ ਦੀ ਰਾਹੀਂ ਥੋੜ੍ਹਾ ਥੋੜ੍ਹਾ ਪੁਰਾਣੀ ਪੰਜਾਬੀ ਵਿਚ ਵਰਤਿਆ ਗਿਆ ਹੈ; ਜਿਵੇਂ: (੧) ਗਾਵਨਿ ਤੁਧ ਨੋ ਪੰਡਿਤ ਪੜਨਿ ਰਖੀਸਰ, 'ਜੁਗੁ ਜੁਗੁ' ਵੇਦਾ ਨਾਲੇ। (ਪਉੜੀ ੨੦)। (੨) ਜੁਗੁ ਜੁਗੁ ਭਗਤ ਉਪਾਇਆ, ਪੈਜ ਰਖਦਾ ਆਇਆ ਰਾਮ ਰਾਜੇ। (੩) ਸਾਵਣਿ ਵਰਸੁ ਅੰਮ੍ਰਿਤਿ 'ਜਗੁ' ਛਾਇਆ ਜੀਉ। (ਗਉੜੀ ਮਾਝ ਮ: ੪)। (੪) ਬਾਵੈ 'ਮਾਰਗੁ' ਟੇਢਾ ਚਲਣਾ। ਸੀਧਾ ਛੋਡਿ ਅਪੂਠਾ ਬੁਨਨਾ।੩।੨੯।੯੮। (ਗਾਉੜੀ ਗੁਆਰੇਰੀ ਮ: ੫)। ਮਗੁ = ਮਾਰਗ, ਰਸਤਾ (ਸੰਸਕ੍ਰਿਤ 'मार्ग' ਤੋਂ ਪ੍ਰਾਕ੍ਰਿਤ ਸ਼ਬਦ 'ਮੱਗ' ਹੈ)। ਪੰਥੁ = ਰਸਤਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਇਹ ਦੋਵੇਂ ਸ਼ਬਦ 'ਮਾਰਗ' (ਜਿਸ ਦੀ ਪ੍ਰਾਕ੍ਰਿਤ ਸ਼ਕਲ 'ਮੱਗ' ਹੈ) ਅਤੇ 'ਪੰਥ' ਇਕੋ ਹੀ ਅਰਥ ਵਿਚ ਵਰਤੇ ਗਏ ਹਨ; ਜਿਵੇਂ: (੧) 'ਮਾਰਗਿ ਪੰਥ ਚਲੇ ਗੁਰ ਸਤਿਗੁਰ ਸੰਗਿ ਸਿਖਾ।' (ਤੁਖਾਰੀ ਛੰਤ ਮ: ੪)। (੨) ਮੁੰਧ ਨੈਣ ਭਰੇਦੀ, ਗੁਣ ਸਾਰੇਦੀ , ਕਿਉਂ ਪ੍ਰਭ ਮਿਲਾ ਪਿਆਰੇ। ਮਾਰਗੁ ਪੰਥੁ ਨ ਜਾਣਉ ਬਿਖੜਾ, ਕਿਉ ਪਾਈਐ ਪਿਰ ਪਾਰੇ। (ਤੁਖਾ
SikhNet (Spanish)El que practica el Nombre de Dios es sincero en realizar su Dharma.
ਐਸਾ ਨਾਮੁ; ਨਿਰੰਜਨੁ ਹੋਇ ॥
aisaa naam; niranjan hoe |
Sant Singh KhalsaSuch is the Name of the Immaculate Lord.
Manmohan SinghSuch is the stainless Name of God.
Manmohan Singh (Punjabi)ਇਹੋ ਜਿਹਾ ਹੈ ਵਾਹਿਗੁਰੂ ਦਾ ਬੇਦਾਗ ਨਾਮ।
Fareedkot Teeka(ਨਿਰੰਜਨੁ) ਮਾਇਆ ਸੇ ਰਹਿਤ ਅਕਾਲ ਪੁਰਖ ਕੇ ਨਾਮ ਕੇ ਮਨਨ ਕਰਨੇ ਕਾ ਮਹਾਤਮੁ ਪੀਛੇ ਥਾ, ਅਬ ਹੈ ਔਰ ਆਗੇ ਭੀ ਐਸਾ ਹੀ ਹੋਵੇਗਾ॥
Prof. Sahib Singhਅਕਾਲ ਪੁਰਖ ਦਾ ਨਾਮ ਜੋ ਮਾਇਆ ਦੇ ਪ੍ਰਭਾਵ ਤੋਂ ਪਰ੍ਹੇ ਹੈ, ਏਡਾ (ਉੱਚਾ) ਹੈ, (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ)
SikhNet (Spanish)Tal es Nombre del Inmaculado Señor,
ਜੇ ਕੋ ਮੰਨਿ ਜਾਣੈ; ਮਨਿ ਕੋਇ ॥੧੪॥
je ko man jaanai; man koe |14|
Sant Singh KhalsaOnly one who has faith comes to know such a state of mind. ||14||
Manmohan SinghIf someone puts faith in the Lord's Name, he shall, then understand it within his mind.
Manmohan Singh (Punjabi)ਜੇਕਰ ਕੋਈ ਜਣਾ ਸਾਈਂ ਦੇ ਨਾਮ ਉਤੇ ਭਰੋਸਾ ਧਾਰਨ ਕਰ ਲਵੇ, ਤਦ ਉਹ ਆਪਣੇ ਚਿੱਤ ਅੰਦਰ ਇਸ ਨੂੰ ਸਮਝ ਲਵੇਗਾ।
Fareedkot Teekaਜੋ ਕੋਈ ਮਨਨ ਕਰਤਾ ਹੈ, ਸੋਈ ਕੋਈ ਮਨ ਮੇਂ ਮਹਾਤਮ ਜਾਨਤਾ ਹੈ॥੧੪॥
Prof. Sahib Singhਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰ ਲਏ ॥੧੪॥* ਭਾਵ: ਯਾਦ ਦੀ ਬਰਕਤਿ ਨਾਲ ਜਿਉਂ ਜਿਉਂ ਮਨੁੱਖ ਦਾ ਪਿਆਰ ਪਰਮਾਤਮਾ ਨਾਲ ਬਣਦਾ ਹੈ, ਇਸ ਸਿਮਰਨ ਰੂਪ 'ਧਰਮ' ਨਾਲ ਉਸਦਾ ਇਤਨਾ ਡੂੰਘਾ ਸੰਬੰਧ ਬਣ ਜਾਂਦਾ ਹੈ ਕਿ ਕੋਈ ਰੁਕਾਵਟ ਉਸਨੂੰ ਇਸ ਸਹੀ ਨਿਸ਼ਾਨੇ ਤੋਂ ਉਖੇੜ ਨਹੀਂ ਸਕਦੀ। ਹੋਰ ਲਾਂਭ ਦੀਆਂ ਪਗ-ਡੰਡੀਆਂ ਉਸਨੂੰ ਕੁਰਾਹੇ ਨਹੀਂ ਪਾ ਸਕਦੀਆਂ।੧੪।
SikhNet (Spanish)sólo quien tiene Fe llega a tener ese estado mental. (14)