ੴ

ਸਿੱਖਬਾਣੀ · SikhBani

ਗਉੜੀ ੧੩ ॥

gaurree 13
Bhagat Kabir Ji ਭਗਤ ਕਬੀਰ ਜੀ · Raag Gauree · Ang 338 · 7 lines
Translations

ਗਉੜੀ ੧੩ ॥

gaurree 13 |

Sant Singh KhalsaGauree 13:
Manmohan SinghGauri.
Manmohan Singh (Punjabi)ਗਉੜੀ।
Prof. Sahib Singh

ਪਦ ਅਰਥ ੧੩ = 'ਘਰ' ਤੇਰ੍ਹਵਾਂ।

SikhNet (Spanish)Gauri, 13.

ਫੁਰਮਾਨੁ ਤੇਰਾ ਸਿਰੈ ਊਪਰਿ; ਫਿਰਿ. ਨ ਕਰਤ ਬੀਚਾਰ ॥

furamaan teraa sirai aoopar; fir. na karat beechaar |

Sant Singh KhalsaYour Command is upon my head, and I no longer question it.
Manmohan SinghThy command is upon my head, and again, I think not of its propriety.
Manmohan Singh (Punjabi)ਤੇਰਾ ਹੁਕਮ ਮੇਰੇ ਸੀਸ ਉਤੇ ਹੈ ਅਤੇ ਮੁੜ ਇਸ ਦੀ ਯੋਗਤਾ ਵੱਲ ਮੈਂ ਧਿਆਨ ਹੀ ਨਹੀਂ ਦਿੰਦਾ।
Fareedkot Teekaਬੇਨਤੀ: ਤੇਰਾ ਹੁਕਮ ਪ੍ਰਸਿੰਨ ਹੋ ਕਰ ਸਿਰ ਪਰ ਰਾਖਿਆ ਹੈ, ਫਿਰ ਹੁਕਮ ਮੇਂ ਵੀਚਾਰ ਨਹੀਂ ਕਰਤਾ ਹੂੰ ਕਿ ਯੇਹਿ ਮਾਨਣੇ ਜੋਗ ਹੈ ਯਾ ਨਹੀਂ ਮਾਨਣੇ ਜੋਗ॥
Prof. Sahib Singh(ਹੇ ਪ੍ਰਭੂ!) ਤੇਰਾ ਹੁਕਮ ਮੇਰੇ ਸਿਰ-ਮੱਥੇ ਤੇ ਹੈ, ਮੈਂ ਇਸ ਵਿਚ ਕੋਈ ਨਾਂਹ-ਨੁੱਕਰ ਨਹੀਂ ਕਰਦਾ।

ਪਦ ਅਰਥ ਫੁਰਮਾਨੁ = ਹੁਕਮ। ਸਿਰੈ ਊਪਰਿ = ਸਿਰ ਉੱਤੇ ਹੀ, ਸਦਾ ਸਿਰ-ਮੱਥੇ ਤੇ। ਫਿਰਿ = ਫਿਰ ਕੇ, ਉਲਟ ਕੇ, ਉਸ ਦੇ ਉਲਟ।

SikhNet (Spanish)Yo sé que Tu Orden está sobre mi cabeza, eso no lo dudo.

ਤੁਹੀ ਦਰੀਆ. ਤੁਹੀ ਕਰੀਆ; ਤੁਝੈ ਤੇ ਨਿਸਤਾਰ ॥੧॥

tuhee dareea. tuhee kareea; tujhai te nisataar |1|

Sant Singh KhalsaYou are the river, and You are the boatman; salvation comes from You. ||1||
Manmohan SinghThou art the river and Thou art the boatman. From Thee is my salvation.
Manmohan Singh (Punjabi)ਤੂੰ ਦਰਿਆ ਹੈ ਅਤੇ ਤੂੰ ਹੀ ਮਲਾਹ। ਤੇਰੇ ਤੋਂ ਹੀ ਮੇਰਾ ਕਲਿਆਨ ਹੈ।
Fareedkot Teekaਸੰਸਾਰ ਰੂਪੀ ਦਰੀਆਓ ਭੀ ਤੂੰ ਹੀ ਹੈਂ ਔਰ ਪਾਰ ਕਰਨੇ ਕੋ ਗੁਰੂ ਰੂਪ (ਕਰੀਆ) ਮਲਾਹ ਭੀ ਤੂੰ ਹੀ ਹੈਂ ਤੇਰੇ ਸੇ ਹੀ ਮੇਰਾ ਨਿਸਤਾਰਾ ਹੋਵੇਗਾ॥੨॥
Prof. Sahib Singhਇਹ ਸੰਸਾਰ-ਸਮੁੰਦਰ ਤੂੰ ਆਪ ਹੀ ਹੈਂ, (ਇਸ ਵਿਚੋਂ ਪਾਰ ਲੰਘਾਉਣ ਵਾਲਾ) ਮਲਾਹ ਭੀ ਤੂੰ ਆਪ ਹੈਂ। ਤੇਰੀ ਮਿਹਰ ਨਾਲ ਹੀ ਮੈਂ ਇਸ ਵਿਚੋਂ ਪਾਰ ਲੰਘ ਸਕਦਾ ਹਾਂ ॥੧॥

ਪਦ ਅਰਥ ਦਰੀਆ = (ਭਾਵ,) ਸੰਸਾਰ-ਸਮੁੰਦਰ। ਕਰੀਆ = ਮਲਾਹ। ਤੁਝੈ ਤੇ = ਤੈਥੋਂ ਹੀ। ਨਿਸਤਾਰ = ਪਾਰ-ਉਤਾਰਾ, ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ ਬਚਾਅ ॥੧॥

SikhNet (Spanish)Tú eres el Río, eres el Barquero, eres nuestro Único Salvador, oh Señor. (1)

ਬੰਦੇ; ਬੰਦਗੀ ਇਕਤੀਆਰ ॥

bande; bandagee ikateeaar |

Sant Singh KhalsaO human being, embrace the Lord's meditation,
Manmohan SinghO man, embrace Lord's meditation.
Manmohan Singh (Punjabi)ਹੇ ਇਨਸਾਨ! ਸਾਹਿਬ ਦਾ ਸਿਮਰਨ ਅਖਤਿਆਰ ਕਰ।
Fareedkot Teekaਹੇ ਵਾਹਿਗੁਰੂ! ਹਮ ਜੋ ਤੇਰੇ ਦਾਸ ਹਾਂ ਹਮ ਕੋ ਤੇਰੀ ਬੰਦਗੀ ਕਰਨੀ ਚਾਹੀਏ॥
Prof. Sahib Singhਹੇ ਬੰਦੇ! ਤੂੰ (ਪ੍ਰਭੂ ਦੀ) ਭਗਤੀ ਕਬੂਲ ਕਰ,

ਪਦ ਅਰਥ ਬੰਦੇ = ਹੇ ਬੰਦੇ! ਇਕਤੀਆਰ = ਇਖ਼ਤਿਆਰ ਕਰ, ਕਬੂਲ ਕਰ।

SikhNet (Spanish)Oh Sirviente del Señor, escoge estar al Servicio de tu Señor,

ਸਾਹਿਬੁ; ਰੋਸੁ ਧਰਉ ਕਿ ਪਿਆਰੁ ॥੧॥ ਰਹਾਉ ॥

saahib; ros dhrau ki piaar |1| rahaau |

Sant Singh Khalsawhether your Lord and Master is angry with you or in love with you. ||1||Pause||
Manmohan SinghWhether Thy Lord be angry with thee or loves thee. Pause.
Manmohan Singh (Punjabi)ਭਾਵੇਂ ਤੇਰਾ ਸੁਆਮੀ ਤੇਰੇ ਨਾਲ ਗੁੱਸੇ ਹੋਵੇ ਜਾਂ ਤੈਨੂੰ ਮੁਹੱਬਤ ਕਰੇ। ਠਹਿਰਾਉ।
Fareedkot Teekaਹੇ ਸਾਹਿਬ! ਆਪ ਮੁਝ ਦਾਸ ਪਰ ਰੋਸ ਧਾਰੋ ਵਾ ਪਿਆਰ ਧਰੋ ਇਹ ਆਪ ਕੋ ਇਖਤਿਆਰ ਹੈ॥੧॥ ਰਹਾਉ ॥☬ਜੇ ਕਹੇ ਤੂੰ ਮੇਰਾ ਬੰਦਾ ਕੈਸੇ ਹੈਂ? ਤਿਸ ਪਰ ਕਹਤੇ ਹੈਂ:
Prof. Sahib Singh(ਪ੍ਰਭੂ-) ਮਾਲਕ ਚਾਹੇ (ਤੇਰੇ ਨਾਲ) ਪਿਆਰ ਕਰੇ ਚਾਹੇ ਗੁੱਸਾ ਕਰੇ (ਤੂੰ ਇਸ ਗੱਲ ਦੀ ਪਰਵਾਹ ਨਾਹ ਕਰ) ॥੧॥ ਰਹਾਉ ॥

ਪਦ ਅਰਥ ਧਰਉ = {ਵਿਆਕਰਣ ਅਨੁਸਾਰ ਇਹ ਲਫ਼ਜ਼ "ਹੁਕਮੀ ਭਵਿਖਤ" Imperative mood, ਅੰਨ ਪੁਰਖ, ਇਕ-ਵਚਨ ਹੈ; ਵੇਖੋ 'ਗੁਰਬਾਣੀ ਵਿਆਕਰਣ' ਦਾ ਅੰਕ "ਹੁਕਮੀ ਭਵਿਖਤ"} ਭਾਵੇਂ ਧਰੇ, ਬੇਸ਼ੱਕ ਧਰੇ। ਕਿ = ਜਾਂ। ਰੋਸੁ = ਗੁੱਸਾ ॥੧॥ ਰਹਾਉ ॥

SikhNet (Spanish)ya sea que te ame o te maltrate.(1-Pausa)

ਨਾਮੁ ਤੇਰਾ ਆਧਾਰੁ ਮੇਰਾ; ਜਿਉ ਫੂਲੁ ਜਈ ਹੈ ਨਾਰਿ ॥

naam teraa aadhaar meraa; jiau fool jee hai naar |

Sant Singh KhalsaYour Name is my Support, like the flower blossoming in the water.
Manmohan SinghAs the flower blooms in water, so is Thy Name my mainstay.
Manmohan Singh (Punjabi)ਜਿਸ ਤਰ੍ਹਾਂ ਪੁਸ਼ਪ ਪਾਣੀ ਅੰਦਰ ਪ੍ਰਫੁੱਲਤ ਹੁੰਦਾ ਹੈ, ਇਸ ਤਰ੍ਹਾਂ ਹੀ ਤੇਰਾ ਨਾਮ ਮੇਰਾ ਆਸਰਾ ਹੈ।
Fareedkot Teekaਤੇਰਾ ਜੋ ਨਾਮ ਹੈ, ਸੋ ਮੇਰਾ ਆਸਰਾ ਹੈ ਨਾਮ ਕੋ ਪਾਇ ਕਰ ਮੈਂ ਐਸੇ ਪ੍ਰਸੰਨ ਹੋ ਰਹਾ ਹੂੰ ਜੈਸੇ ਇਸਤ੍ਰੀ (ਜਈ) ਪੁਤ੍ਰ ਕੋ ਦੇਖ ਕਰ ਪ੍ਰਸਿੰਨ ਹੋਤੀ ਹੈ⁽¹⁾॥
Prof. Sahib Singh(ਹੇ ਪ੍ਰਭੂ!) ਤੇਰਾ ਨਾਮ ਮੇਰਾ ਆਸਰਾ ਹੈ (ਇਸ ਤਰ੍ਹਾਂ) ਜਿਵੇਂ ਫੁੱਲ ਪਾਣੀ ਵਿਚ ਖਿੜਿਆ ਰਹਿੰਦਾ ਹੈ (ਭਾਵ, ਜਿਵੇਂ ਫੁੱਲ ਨੂੰ ਪਾਣੀ ਆਸਰਾ ਹੈ)।

ਪਦ ਅਰਥ ਆਧਾਰੁ = ਆਸਰਾ। ਜਈ ਹੈ = ਜੀਊ ਪੈਂਦਾ ਹੈ, ਖਿੜ ਪੈਂਦਾ ਹੈ। ਨਾਰਿ = ਨਾਰ ਵਿਚ, ਪਾਣੀ ਵਿਚ {ਸੰ: आपो नारा हति प्रोक्ता। ਲਫ਼ਜ਼ "ਨਰਾਇਣ" ਸੰ: नारायन ਭੀ ਲਫ਼ਜ਼ 'ਨਾਰ' ਅਤੇ 'ਅਯਨ' ਤੋਂ ਬਣਿਆ ਹੈ; ਨਾਰ = ਜਲ; ਅਯਨ = ਘਰ; ਜਿਸ ਦਾ ਘਰ ਜਲ ਵਿਚ ਹੈ}।

SikhNet (Spanish)Así como es el agua para la flor, así es Tu Nombre para mí, oh Señor.

ਕਹਿ ਕਬੀਰ. ਗੁਲਾਮੁ ਘਰ ਕਾ; ਜੀਆਇ ਭਾਵੈ ਮਾਰਿ ॥੨॥੧੮॥੬੯॥

keh kabeer. gulaam ghar kaa; jeeae bhaavai maar |2|18|69|

Sant Singh KhalsaSays Kabeer, I am the slave of Your home; I live or die as You will. ||2||18||69||
Manmohan SinghSays Kabir, I am the slave of Thy home. Preserve me or slay me.
Manmohan Singh (Punjabi)ਕਬੀਰ ਆਖਦਾ ਹੈ, ਮੈਂ ਤੇਰੇ ਘਰ ਦਾ ਗੁਮਾਸ਼ਤਾ ਹਾਂ। ਮੇਰੀ ਰਖਿਆ ਕਰ ਤੇ ਭਾਵੇਂ ਮੈਨੂੰ ਮਾਰ ਸੁੱਟ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਮੈਂ ਤੇਰੇ ਘਰ ਕਾ ਗੁਲਾਮ ਹਾਂ ਚਾਹੇ ਜੀਆਇ ਚਾਹੇ ਮਾਰ॥੨॥੧੮॥੬੯॥☬ਏਕ ਬ੍ਰਹਮਨ ਨੇ ਕਬੀਰ ਜੀ ਪਾਸ ਆਇ ਕਰ ਕਹਾ ਕਿ ਜੈ ਨੰਦ ਕੇ ਨੰਦਨ ਕੀ।
Prof. Sahib Singhਕਬੀਰ ਆਖਦਾ ਹੈ-(ਹੇ ਪ੍ਰਭੂ!) ਮੈਂ ਤੇਰੇ ਘਰ ਦਾ ਚਾਕਰ ਹਾਂ, (ਇਹ ਤੇਰੀ ਮਰਜ਼ੀ ਹੈ) ਚਾਹੇ ਜੀਊਂਦਾ ਰੱਖ ਚਾਹੇ ਮਾਰ ਦੇਹ ॥੨॥੧੮॥੬੯॥

ਪਦ ਅਰਥ ਜੀਆਇ = ਜਿਵਾਲ, ਜ਼ਿੰਦਾ ਰੱਖ। ਭਾਵੈ = ਭਾਵੇਂ, ਚਾਹੇ। ❀ ਨੋਟ: "ਫੂਲੁ ਜਈ ਹੈ" ਦਾ ਇਕੱਠਾ ਅਰਥ "ਫੁੱਲ ਜਾਂਦੀ ਹੈ" ਗ਼ਲਤ ਹੈ, ਕਿਉਂਕਿ ਲਫ਼ਜ਼ "ਫੂਲੁ" ਵਿਆਕਰਣ ਅਨੁਸਾਰ 'ਨਾਂਵ' (Noun) ਹੈ, ਕ੍ਰਿਆ (Verb) ਨਹੀਂ ॥੨॥੧੮॥੬੯॥

* ਸ਼ਬਦ ਦਾ ਭਾਵ: ਅਸਲ ਸੇਵਕ ਆਪਣੇ ਪ੍ਰਭੂ ਦੀ ਰਜ਼ਾ ਵਿਚ ਪੂਰਨ ਤੌਰ ਤੇ ਰਾਜ਼ੀ ਰਹਿੰਦਾ ਹੈ। ਜਿਵੇਂ ਪਾਣੀ ਫੁੱਲ ਦੀ ਜ਼ਿੰਦਗੀ ਦਾ ਆਸਰਾ ਹੈ, ਤਿਵੇਂ ਪ੍ਰਭੂ ਦਾ ਨਾਮ ਸੇਵਕ ਦੇ ਜੀਵਨ ਦਾ ਆਧਾਰ ਹੈ। ਦੁੱਖ ਅਤੇ ਸੁਖ ਦੋਵੇਂ ਹੀ ਉਸ ਨੂੰ ਪ੍ਰਭੂ ਦੀ ਮਿਹਰ ਹੀ ਦਿੱਸਦੇ ਹਨ "ਭਾਵੈ ਧੀਰਕ ਭਾਵੈ ਧਕੇ ਏਕ ਵਡਾਈ ਦੇਇ"।੬੯।

SikhNet (Spanish)Dice Kabir, soy Tu Esclavo, oh Señor, destrúyeme o vivifícame, como sea Tu Voluntad. (2-18-69)
Answers quote the Granth verbatim with Ang citations. AI commentary is not Gurbani and not a religious ruling.