ੴ

ਸਿੱਖਬਾਣੀ · SikhBani

Ang 338

Sri Guru Granth Sahib · Raag Gauree · 6 shabads, 39 lines
Translations
Shabad Bhagat Kabir Ji Raag Gauree continued from Ang 337

ਉਰ. ਨ ਭੀਜੈ, ਪਗੁ. ਨਾ ਖਿਸੈ; ਹਰਿ ਦਰਸਨ ਕੀ ਆਸਾ ॥੧॥

aur. na bheejai, pag. naa khisai; har darasan kee aasaa |1|

Sant Singh KhalsaHer heart is not happy, but she does not retrace her steps, in hopes of seeing the Blessed Vision of the Lord's Darshan. ||1||
Manmohan SinghHer mind is not happy, and she retracts not her steps, in the hope of seeing her Lord.
Manmohan Singh (Punjabi)ਉਸ ਦਾ ਚਿੱਤ ਪ੍ਰਸੰਨ ਨਹੀਂ ਅਤੇ ਆਪਣੇ ਸੁਆਮੀ ਨੂੰ ਦੇਖਣ ਦੀ ਉਮੀਦ ਵਿੱਚ ਉਹ ਆਪਣੇ ਪੈਰ ਪਿਛੇ ਨਹੀਂ ਹਟਾਉਂਦੀ।
Fareedkot Teekaਜੈਸੇ ਪਤਿਬ੍ਰਤਾ ਕਾ ਔਰ ਪੁਰਸ਼ ਪਰ ਰਿਦਾ ਭੀਗਤਾ ਨਹੀਂ ਪੀਛੇ ਕੋ ਪਗੁ ਖਿਸਕਤਾ ਨਹੀਂ, ਤੈਸੇ ਹੀ ਜਗ੍ਯਾਸੂਓਂ ਕਾ ਰਿਦਾ ਔਰ ਦੇਵਤੋਂ ਪਰ ਭੀਗਤਾ ਨਹੀਂ, ਭਾਵ ਸੇ ਤਿਨ ਕੀ ਉਪਾਸਨਾ ਮੇਂ ਕੋਮਲ ਨਹੀਂ ਹੋਤਾ ਔਰ ਚਿਤ ਰੂਪੀ ਪੈਰ ਪਰਮੇਸ੍ਵਰ ਕੇ ਭਜਨ ਕੀ ਤਰਫੋਂ ਪੀਛੇ ਨਹੀਂ ਹਟਤਾ॥੧॥
Prof. Sahib Singh(ਰਾਹ ਤੱਕਦਿਆਂ ਉਸ ਦਾ) ਦਿਲ ਰੱਜਦਾ ਨਹੀਂ, ਪੈਰ ਖਿਸਕਦਾ ਨਹੀਂ (ਭਾਵ, ਖਲੋਤੀ ਖਲੋਤੀ ਥੱਕਦੀ ਨਹੀਂ), (ਇਸੇ ਤਰ੍ਹਾਂ ਹਾਲਤ ਹੁੰਦੀ ਹੈ ਉਸ ਬਿਰਹੀ ਜੀਊੜੇ ਦੀ, (ਜਿਸ ਨੂੰ) ਪ੍ਰਭੂ ਦੇ ਦੀਦਾਰ ਦੀ ਉਡੀਕ ਹੁੰਦੀ ਹੈ ॥੧॥

ਪਦ ਅਰਥ ਉਰ = ਦਿਲ, ਹਿਰਦਾ। ਨ ਭੀਜੈ = ਨਹੀਂ ਭਿੱਜਦਾ, ਨਹੀਂ ਰੱਜਦਾ। ਪਗੁ = ਪੈਰ। ਖਿਸੈ = ਖਿਸਕਦਾ ॥੧॥

SikhNet (Spanish)su corazón no está satisfecho y sin reorientar sus pasos, sigue teniendo esperanza de tener la Bendita Visión del Darshan de su Señor. (1)

ਉਡਹੁ ਨ; ਕਾਗਾ ਕਾਰੇ ॥

auddahu na; kaagaa kaare |

Sant Singh KhalsaSo fly away, black crow,
Manmohan SinghFly away O black crow,
Manmohan Singh (Punjabi)ਉਡ ਜਾ, ਹੇ ਕਾਲੇ ਕਾਂ!
Fareedkot Teekaਜੈਸੇ ਪਤਿ ਪ੍ਰਦੇਸ ਗਾਮੀ ਵਾਲੀ ਇਸਤ੍ਰੀ ਕਹਤੀ ਹੈ ਕਿ ਹੇ ਕਾਲੇ ਕਾਕ ਉਡ ਜਾਓ ਮੇਰਾ ਪਤੀ ਮਿਲੇ। ਤੈਸੇ ਹੀ ਜਗ੍ਯਾਸੂ ਕਹਤਾ ਹੈ ਕਿ ਹੇ ਪਾਪ ਰੂਪੀ ਕਾਲੇ ਕਾਗਉ ਤੁਮ ਉਡਤੇ ਨਹੀਂ ਅਰਥਾਤ ਉਡ ਜਾਵੋ ਵਾ (ਹੁਨ) ਅਬ ਉਡ ਜਾਵੋ॥
Prof. Sahib Singh(ਵਿਛੁੜੀ ਬਿਹਬਲ ਨਾਰ ਵਾਂਗ ਹੀ ਵੈਰਾਗਣ ਜੀਵ-ਇਸਤ੍ਰੀ ਆਖਦੀ ਹੈ) ਹੇ ਕਾਲੇ ਕਾਂ! ਉੱਡ, ਮੈਂ ਸਦਕੇ ਜਾਵਾਂ ਉੱਡ,

ਪਦ ਅਰਥ ਕਾਗਾ ਕਾਰੇ = ਹੇ ਕਾਲੇ ਕਾਂ! ਉਡਹੁ ਨ = ਉੱਡ, ਮੈਂ ਸਦਕੇ ਜਾਵਾਂ {ਵੇਖੋ ਨ, ਕਰੋ ਨ, ਖਾਓ ਨ, ਅਜਿਹੇ ਵਾਕਾਂ ਵਿਚ ਲਫ਼ਜ਼ 'ਨ' ਪਿਆਰ ਤੇ ਲਾਭ ਪਰਗਟ ਕਰਨ ਲਈ ਵਰਤਿਆ ਜਾਂਦਾ ਹੈ}।

SikhNet (Spanish)Oh cuervo negro, emprende tu vuelo

ਬੇਗਿ ਮਿਲੀਜੈ; ਅਪੁਨੇ ਰਾਮ ਪਿਆਰੇ ॥੧॥ ਰਹਾਉ ॥

beg mileejai; apune raam piaare |1| rahaau |

Sant Singh Khalsaso that I may quickly meet my Beloved Lord. ||1||Pause||
Manmohan Singhso that I my quickly meet my Beloved Lord. Pause.
Manmohan Singh (Punjabi)ਤਾਂ ਜੋ ਮੈਂ ਆਪਣੇ ਪ੍ਰੀਤਮ ਸੁਆਮੀ ਨੂੰ ਛੇਤੀ ਮਿਲ ਪਵਾਂ। ਠਹਿਰਾਉ।
Fareedkot Teekaਨਿਸ ਪਾਪ ਹੋ ਕਰ ਅਪਨੇ ਰਾਮ ਪਿਆਰੇ ਕੋ ਸੀਘ੍ਰ ਹੀ ਮਿਲੀਏ॥੧॥ ਰਹਾਉ ॥
Prof. Sahib Singh(ਭਲਾ ਜੇ) ਮੈਂ ਆਪਣੇ ਪਿਆਰੇ ਪ੍ਰਭੂ ਨੂੰ ਛੇਤੀ ਮਿਲ ਪਵਾਂ ॥੧॥ ਰਹਾਉ ॥

ਪਦ ਅਰਥ ਬੇਗਿ = ਛੇਤੀ ॥੧॥ ਰਹਾਉ ॥

SikhNet (Spanish)para que sin tardanza encuentre a mi Bienamado Señor.(1-Pausa)

ਕਹਿ ਕਬੀਰ. ਜੀਵਨ ਪਦ ਕਾਰਨਿ; ਹਰਿ ਕੀ ਭਗਤਿ ਕਰੀਜੈ ॥

keh kabeer. jeevan pad kaaran; har kee bhagat kareejai |

Sant Singh KhalsaSays Kabeer, to obtain the status of eternal life, worship the Lord with devotion.
Manmohan SinghSays Kabir perform Lord's devotional service to obtain the status of eternal Life.
Manmohan Singh (Punjabi)ਕਬੀਰ ਆਖਦਾ ਹੈ, ਸਦੀਵੀ ਜੀਵਨ ਦੀ ਪਦਵੀ ਹਾਸਲ ਕਰਨ ਲਈ ਸਾਈਂ ਦੀ ਅਨੁਰਾਗੀ ਸੇਵਾ ਕਰ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: (ਜੀਵਨ ਪਦ) ਮੋਖ ਪਦ ਪ੍ਰਾਪਤ ਹੋਣੇ ਕੇ ਵਾਸਤੇ ਸਰੀਰ ਕਰ ਕੇ ਹਰੀ ਕੀ ਭਗਤੀ ਕਰੀਏ॥
Prof. Sahib Singhਕਬੀਰ ਆਖਦਾ ਹੈ-(ਜਿਵੇਂ ਪਰਦੇਸ ਗਏ ਪਤੀ ਦਾ ਰਾਹ ਤੱਕਦੀ ਨਾਰ ਬਿਰਹੋਂ ਅਵਸਥਾ ਵਿਚ ਤਰਲੇ ਲੈਂਦੀ ਹੈ, ਤਿਵੇਂ ਹੀ) ਜ਼ਿੰਦਗੀ ਦਾ ਅਸਲੀ ਦਰਜਾ ਹਾਸਲ ਕਰਨ ਲਈ ਪ੍ਰਭੂ ਦੀ ਭਗਤੀ ਕਰਨੀ ਚਾਹੀਦੀ ਹੈ।

ਪਦ ਅਰਥ ਕਹਿ = ਕਹੈ, ਆਖਦਾ ਹੈ। ਜੀਵਨ ਪਦ = ਅਸਲ ਜ਼ਿੰਦਗੀ ਦਾ ਦਰਜਾ।

SikhNet (Spanish)Dice Kabir, para obtener la vida eterna, alaba al Señor con Devoción, porque el Naam,

ਏਕੁ ਆਧਾਰੁ ਨਾਮੁ ਨਾਰਾਇਨ; ਰਸਨਾ ਰਾਮੁ ਰਵੀਜੈ ॥੨॥੧॥੧੪॥੬੫॥

ek aadhaar naam naaraaein; rasanaa raam raveejai |2|1|14|65|

Sant Singh KhalsaThe Name of the Lord is my only Support; with my tongue, I chant the Lord's Name. ||2||1||14||65||
Manmohan SinghThe pervading God's Name is the only prop of mine, and with my tongue I repeat the Lord's Name.
Manmohan Singh (Punjabi)ਵਿਆਪਕ ਵਾਹਿਗੁਰੂ ਦਾ ਨਾਮ ਹੀ ਮੇਰਾ ਇਕੋ ਇਕ ਆਸਰਾ ਹੈ ਅਤੇ ਆਪਣੀ ਜੀਭ ਨਾਲ ਮੈਂ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ।
Fareedkot Teekaਔਰ ਮਨ ਮੇਂ ਏਕ ਨਾਰਾਇਣ ਕੇ ਨਾਮ ਕਾ ਅਧਾਰ ਕਰੀਏ ਅਰਥਾਤ ਧਿਆਨ ਕਰੀਏ ਔਰ ਰਸਨਾ ਕਰ ਕੇ ਰਾਮ ਨਾਮ ਉਚਾਰਨ ਕਰੀਏ॥੨॥੧॥ ੧੪॥ ੬੫॥☬ਸਾਖੀ ਕੋ ਕ੍ਰਿਸ਼ਨ ਰੂਪਤਾ ਔਰ ਸੁਧ ਬੁਧੀ ਕੋ ਰਾਧੇ ਰੂਪਤਾ ਕਰ ਕੇ ਕਹਤੇ ਹੈਂ:
Prof. Sahib Singhਪ੍ਰਭੂ ਦੇ ਨਾਮ ਦਾ ਹੀ ਇੱਕ ਆਸਰਾ ਹੋਣਾ ਚਾਹੀਦਾ ਹੈ ਤੇ ਜੀਭ ਨਾਲ ਉਸ ਨੂੰ ਯਾਦ ਕਰਨਾ ਚਾਹੀਦਾ ਹੈ ॥੨॥੧॥੧੪॥੬੫॥

ਪਦ ਅਰਥ ਆਧਾਰੁ = ਆਸਰਾ। ਰਸਨਾ = ਜੀਭ (ਨਾਲ)। ਰਵੀਜੈ = ਸਿਮਰਨਾ ਚਾਹੀਦਾ ਹੈ ॥੨॥੧॥੧੪॥੬੫॥

* ਸ਼ਬਦ ਦਾ ਭਾਵ: ਅਸਲ ਜੀਵਨ ਉਹਨਾਂ ਨੂੰ ਮਿਲਿਆ ਹੈ ਜਿਨ੍ਹਾਂ ਨੂੰ ਪ੍ਰਭੂ ਦੀ ਯਾਦ ਦੀ ਲਟਕ ਲੱਗ ਗਈ ਹੈ ਤੇ ਜੋ ਉਸ ਦੇ ਦੀਦਾਰ ਲਈ ਇਉਂ ਤੜਫਦੇ ਹਨ, ਜਿਵੇਂ ਪਰਦੇਸ ਗਏ ਪਤੀ ਦੀ ਉਡੀਕ ਵਿਚ ਰਾਹ ਤੱਕਦੀ ਨਾਰ ਬਨੇਰੇ ਤੋਂ ਕਾਂ ਉਡਾਉਂਦੀ ਹੈ।੬੫। * ਨੋਟ: ਕਿਸੇ ਅੱਤ ਪਿਆਰੇ ਦੀ ਉਡੀਕ ਵਿਚ ਔਂਸੀਆਂ ਪਾਈਦੀਆਂ ਹਨ (ਲਕੀਰਾਂ ਪਾ ਪਾ ਕੇ ਵੇਖੀਦਾ ਹੈ ਕਿ ਔਂਸੀ ਰਾਹ ਦੇਂਦੀ ਹੈ ਜਾਂ ਨਹੀਂ), ਬਨੇਰੇ ਤੇ ਆ ਬੈਠੇ ਕਾਂ ਨੂੰ ਆਖੀਦਾ ਹੈ-ਹੇ ਕਾਵਾਂ! ਉੱਡ, ਮੇਰਾ ਪਿਆਰਾ ਆ ਰਿਹਾ ਹੈ ਕਿ ਨਹੀਂ, ਜੇ ਕਾਂ ਉੱਡ ਜਾਏ ਤਾਂ ਸਮਝੀਦਾ ਹੈ ਕਿ ਆ ਰਿਹਾ ਹੈ।

SikhNet (Spanish)el Nombre del Señor es mi Único Soporte, con mi lengua canto Su Nombre. (2-1-14-65)

Open this shabad (7 lines, Angs 337-338) →

Shabad Bhagat Kabir Ji Raag Gauree

ਰਾਗੁ ਗਉੜੀ ੧੧ ॥

raag gaurree 11 |

Sant Singh KhalsaRaag Gauree 11:
Manmohan SinghMeasure Gauri.
Manmohan Singh (Punjabi)ਰਾਗ ਗਉੜੀ।
Prof. Sahib Singh

ਪਦ ਅਰਥ ੧੧ = 'ਘਰ' ਗਿਆਰ੍ਹਵਾਂ।

SikhNet (Spanish)Rag Gauri 11

ਆਸ ਪਾਸ ਘਨ ਤੁਰਸੀ ਕਾ ਬਿਰਵਾ; ਮਾਝ ਬਨਾ ਰਸਿ ਗਾਊਂ ਰੇ ॥

aas paas ghan turasee kaa biravaa; maajh banaa ras gaaoon re |

Sant Singh KhalsaAll around, there are thick bushes of sweet basil, and there in the midst of the forest, the Lord is singing with joy.
Manmohan SinghAll round there are thick sweet basil shrubs. In the midst of them is made a good village.
Manmohan Singh (Punjabi)ਆਲੇ ਦੁਆਲੇ ਸੰਘਣੀਆਂ ਮਿੱਠੇ ਨਿਆਜ਼ਬੋ ਦੀਆਂ ਝਾੜੀਆਂ ਹਨ। ਉਨ੍ਹਾਂ ਦੇ ਵਿੱਚ ਇਕ ਉਮਦਾ ਪਿੰਡ ਬਣਿਆ ਹੋਇਆ ਹੈ।
Fareedkot Teekaਸੰਤੋਂ ਕੇ ਰਿਦੇ ਕੇ ਚਾਰੋਂ ਓਰ (ਘਨ) ਬਹੁਤਾ (ਤੁਰਸੀ) ਤੁਲਤਾ ਆਦੀ ਜੋ ਗੁਣ (ਅਸੀ) ਹੈਂ ਏਹੀ ਤੁਲਸੀ ਕੇ ਬੂਟੋਂ ਕਾ ਸਮਦਾਇ ਹੈ। ਔਰ ਜਿਸ ਕੇ (ਮਾਝ) ਬੀਚ (ਬਨਾਰਸਿ) ਬਨਾ ਹੂਆ ਹੈ ਰਸੁ ਆਨੰਦ ਜਿਸ ਮੇਂ ਐਸਾ ਰਿਦਾ ਅਸਥਾਨ ਗਾਊਂ ਹੈ ਏਹੀ ਬ੍ਰਿੰਦਾਬਨ ਹੈ ਜਹਾਂ ਰਾਸਾਦਿਕੋ ਕਾ ਰਸ ਬਨਾ ਹੈ, ਵਾ ਬਨਾਰਸ ਕਾ ਅਖਰ ਤੋੜ ਫੋੜ ਕੇ ਬਰਸਨਾ ਬਰਸਨਾ ਜਹਾਂ ਰਾਧਕਾ ਜਨਮੀ ਥੀ ਸੋ ਗਾਉਂ ਹੈ ਐਸੇ ਭੀ ਬਨਤਾ ਹੈ ਰਿਦਾ ਬਰਸਾਨਾ ਹੈ॥
Prof. Sahib Singh(ਜਿਸ ਕ੍ਰਿਸ਼ਨ ਜੀ ਦੇ) ਆਸੇ ਪਾਸੇ ਤੁਲਸੀ ਦੇ ਸੰਘਣੇ ਬੂਟੇ ਸਨ (ਅਤੇ ਜੋ) ਤੁਲਸੀ ਦੇ ਜੰਗਲ ਵਿਚ ਪ੍ਰੇਮ ਨਾਲ ਗਾ ਰਿਹਾ ਸੀ,

ਪਦ ਅਰਥ ਘਨ = ਸੰਘਣੇ। ਤੁਰਸੀ = ਤੁਲਸੀ। ਬਿਰਵਾ = ਬੂਟੇ। ਮਾਝ ਬਨਾ = ਬਨਾਂ ਵਿਚ, ਤੁਲਸੀ ਦੇ ਜੰਗਲ ਵਿਚ। ਰਸਿ = ਰਸ ਨਾਲ, ਪ੍ਰੇਮ ਨਾਲ। ਗਾਊ = ਗਾਉਂਦਾ ਹੈ।

SikhNet (Spanish)Por todas partes hay grandes arbustos de albahaca dulce y ahí, en medio del bosque, el Señor está cantando con Dicha.

ਉਆ ਕਾ ਸਰੂਪੁ ਦੇਖਿ ਮੋਹੀ ਗੁਆਰਨਿ; ਮੋ ਕਉ ਛੋਡਿ ਨ ਆਉ ਨ ਜਾਹੂ ਰੇ ॥੧॥

auaa kaa saroop dekh mohee guaaran; mo kau chhodd na aau na jaahoo re |1|

Sant Singh KhalsaBeholding His wondrous beauty, the milk-maid was entranced, and said, "Please don't leave me; please don't come and go!" ||1||
Manmohan SinghSeeing His beauty, the milk-maid became enamoured. "Leave me not and come and go not, anywhere".
Manmohan Singh (Punjabi)ਉਸ ਦੀ ਸੁੰਦਰਤਾ ਵੇਖ ਕੇ ਗੁਆਲਣ ਫ਼ਰੇਫਤਾ ਹੋ ਗਈ "ਮੈਨੂੰ ਨਾਂ ਛੱਡ ਅਤੇ ਕਿਧਰੇ ਨਾਂ ਜਾ।"
Fareedkot Teekaਰਿਦੇ ਮੇਂ ਜੋ ਤੂੰ ਸਾਖੀ ਚੇਤਨ ਹੈਂ ਉਸ ਕਾ ਅਰਥ ਤੇਰਾ ਸਰੂਪ ਦੇਖ ਕਰ ਬੁਧੀ ਰੂਪੀ (ਗੁਆਰਨਿ) ਰਾਧਕੇ ਮੋਹਤ ਹੋ ਗਈ ਹੈ। ਹੇ ਸਾਖੀ ਆਤਮਾ! ਮੇਰੇ ਕੌ ਅਪਨੇ ਸੇ ਭਿੰਨ ਨ ਕਰ, ਭਾਵ ਮੇਰੇ ਕੋ ਸਦਾ ਅਪ੍ਰੋਖ ਰਹੁ॥☬ਜੇ ਕਹੇ ਤੇਰੇ ਕੋ ਮੇਰੇ ਸੇ ਕਿਆ ਲਾਭ ਹੋਵੇਗਾ? ਤਿਸ ਪਰ ਕਹਤੇ ਹੈਂ: ਹੇ ਪਰਮੇਸ੍ਵਰ! ਤੁਮਾਰੇ ਸੰਗ ਕਰ ਮੈਂ ਆਵਣੇ ਜਾਣੇ ਸੇ ਰਹਤ ਹੋ ਜਾਊਂ॥੧॥
Prof. Sahib Singhਉਸ ਦਾ ਦਰਸ਼ਨ ਕਰ ਕੇ (ਗੋਕਲ ਦੀ) ਗੁਆਲਣ ਮੋਹੀ ਗਈ (ਤੇ ਆਖਣ ਲੱਗੀ-) ਹੇ ਪ੍ਰੀਤਮ! ਮੈਨੂੰ ਛੱਡ ਕੇ ਕਿਸੇ ਹੋਰ ਥਾਂ ਨਾਹ ਆਈਂ ਜਾਈਂ ॥੧॥

ਪਦ ਅਰਥ ਉਆ ਕਾ = ਉਸ ਦਾ। ਰੇ = ਹੇ ਪ੍ਰੀਤਮ! ॥੧॥

SikhNet (Spanish)Observando Su Maravillosa Belleza, la nodriza estaba pasmada diciendo, por favor, no te vayas, pues sólo vas y vienes. (1)

ਤੋਹਿ ਚਰਨ ਮਨੁ ਲਾਗੋ; ਸਾਰਿੰਗਧਰ ॥

tohi charan man laago; saaringadhar |

Sant Singh KhalsaMy mind is attached to Your Feet, O Archer of the Universe;
Manmohan SinghMy soul is attached to Thy Feet, O Holder of the bow.
Manmohan Singh (Punjabi)ਮੇਰੀ ਆਤਮਾ ਤੇਰੇ ਚਰਨਾਂ ਨਾਲ ਜੁੜੀ ਹੋਈ ਹੈ, ਹੇ ਧਨੁਖ-ਧਾਰੀ!
Fareedkot Teekaਹੇ ਸਾਰੰਗਧਰ! ਤੂੰ ਜੋ ਸਰਬ ਬ੍ਰਿਤੀਓਂ ਕਾ ਆਸਰਾ ਰੂਪ ਹੈਂ ਮੇਰਾ ਮਨ ਤੇਰੇ ਮੇਂ ਲਾਗਾ ਹੈ॥
Prof. Sahib Singhਹੇ ਧਨੁਖਧਾਰੀ ਪ੍ਰਭੂ! (ਜਿਵੇਂ ਉਹ ਗੁਆਲਣ ਕ੍ਰਿਸ਼ਨ ਜੀ ਤੋਂ ਵਾਰਨੇ ਜਾਂਦੀ ਸੀ ਤਿਵੇਂ ਮੇਰਾ ਭੀ) ਮਨ ਤੇਰੇ ਚਰਨਾਂ ਵਿਚ ਪ੍ਰੋਤਾ ਗਿਆ ਹੈ,

ਪਦ ਅਰਥ ਤੋਹਿ ਚਰਨ = ਤੇਰੇ ਚਰਨਾਂ ਵਿਚ। ਸਾਰਿੰਗਧਰ = ਹੇ ਸਾਰਿੰਗਧਰ! ਹੇ ਧਨਖ = ਧਾਰੀ!

SikhNet (Spanish)Mi mente está apegada a Tus Pies, oh Arquero del Universo

ਸੋ ਮਿਲੈ; ਜੋ ਬਡਭਾਗੋ ॥੧॥ ਰਹਾਉ ॥

so milai; jo baddabhaago |1| rahaau |

Sant Singh Khalsahe alone meets You, who is blessed by great good fortune. ||1||Pause||
Manmohan SinghHe alone meets Thee, who is very fortunate. Pause.
Manmohan Singh (Punjabi)ਕੇਵਲ ਓਹੀ ਤੈਨੂੰ ਮਿਲਦਾ ਹੈ, ਜਿਹੜਾ ਸ਼੍ਰੇਸ਼ਟ ਨਸੀਬਾਂ ਵਾਲਾ ਹੈ। ਠਹਿਰਾਉ।
Fareedkot Teekaਜੋ ਵੱਡੇ ਭਾਗਾਂ ਵਾਲਾ ਹੋਤਾ ਹੈ, ਸੋ ਤੁਮ ਮੇਂ ਮਿਲਤਾ ਹੈ॥੧॥ ਰਹਾਉ ॥
Prof. Sahib Singhਪਰ ਤੈਨੂੰ ਓਹੀ ਮਿਲਦਾ ਹੈ ਜੋ ਵੱਡੇ ਭਾਗਾਂ ਵਾਲਾ ਹੋਵੇ ॥੧॥ ਰਹਾਉ ॥
SikhNet (Spanish)y sólo Lo conoce quien tiene tal Bendición, por una gran fortuna. (1-Pausa)

ਬਿੰਦ੍ਰਾਬਨ. ਮਨ ਹਰਨ ਮਨੋਹਰ; ਕ੍ਰਿਸਨ ਚਰਾਵਤ ਗਾਊ ਰੇ ॥

bindraaban. man haran manohar; krisan charaavat gaaoo re |

Sant Singh KhalsaIn Brindaaban, where Krishna grazes his cows, he entices and fascinates my mind.
Manmohan SinghSoul-stirring is Bindraban, where the fascinating Lord grazes the kine.
Manmohan Singh (Punjabi)ਮਨ ਨੂੰ ਲੁਭਾਉਣ ਵਾਲਾ ਹੈ ਬ੍ਰਿੰਦਾਬਨ, ਜਿਥੇ ਮਨ-ਮੋਹਨ ਮਾਲਕ ਗਈਆਂ ਚਾਰਦਾ ਹੈ।
Fareedkot Teekaਰਿਦਾ ਰੂਪੀ ਬਿੰਦ੍ਰਾਬਨ ਮਨ ਕੇ ਹਰਨੇ, ਭਾਵ ਸੇ ਸੁਭ ਗੁਣ ਸਪੰਨ ਹੈ। (ਮਨੋਹਰ) ਸੁੰਦਰ ਜੋ ਤੂੰ ਹੈਂ ਕ੍ਰਿਸ਼ਨ ਕੌਣ ਸਾਖੀ ਚੇਤਨ ਸੋ ਤੂੰ ਇੰਦ੍ਰੀਆਂ ਰੂਪੀ ਗਊਆਂ ਕੋ ਬਿਚਰਾਵਤ ਹੈਂ, ਭਾਵ ਏਹ ਕਿ ਤੁਝ ਸਾਖੀ ਆਸਰੇ ਇੰਦ੍ਰੀਆਂ ਕੀ ਚੇਸਟਾ ਹੋਤੀ ਹੈ॥
Prof. Sahib Singhਹੇ ਪ੍ਰਭੂ! ਬਿੰਦ੍ਰਾਬਨ ਵਿਚ ਕ੍ਰਿਸ਼ਨ ਗਾਈਆਂ ਚਾਰਦਾ ਸੀ (ਤੇ ਉਹ ਗੋਕਲ ਦੀਆਂ ਗੁਆਲਣਾਂ ਦਾ) ਮਨ ਮੋਹਣ ਵਾਲਾ ਸੀ, ਮਨ ਨੂੰ ਧ੍ਰੂਹ ਪਾਣ ਵਾਲਾ ਸੀ,

ਪਦ ਅਰਥ ਬਿੰਦ੍ਰਾਬਨ = {ਸੰ: ਬ੍ਰਿੰਦਾ ਬਨ। ਬ੍ਰਿੰਦਾ = ਤੁਲਸੀ} ਤੁਲਸੀ ਦਾ ਜੰਗਲ। ਮਨ ਹਰਨ = ਮਨ ਨੂੰ ਮੋਹ ਲੈਣ ਵਾਲਾ। ਗਾਊ = ਗਾਈਆਂ।

SikhNet (Spanish)En Brindabán, donde Krishna trae a pastar sus vacas, él hechiza y fascina a mi mente.

ਜਾ ਕਾ ਠਾਕੁਰੁ ਤੁਹੀ ਸਾਰਿੰਗਧਰ; ਮੋਹਿ ਕਬੀਰਾ ਨਾਊ ਰੇ ॥੨॥੨॥੧੫॥੬੬॥

jaa kaa tthaakur tuhee saaringadhar; mohi kabeeraa naaoo re |2|2|15|66|

Sant Singh KhalsaYou are my Lord Master, the Archer of the Universe; my name is Kabeer. ||2||2||15||66||
Manmohan SinghMy name is Kabir whose Master, O holder of the bow, Thou art.
Manmohan Singh (Punjabi)ਮੇਰਾ ਨਾਮ ਕਬੀਰ ਹੈ, ਜਿਸ ਦਾ ਮਾਲਕ, ਹੇ ਕਮਾਨ ਚੁਕਣ ਵਾਲੇ ਤੂੰ ਹੈ।
Fareedkot Teekaਹੇ ਸਾਰੰਗਧਰ ਪਰਮੇਸ੍ਵਰ! ਜਿਸ ਮੁਝ ਦਾਸ ਕਾ ਤੂੰ ਠਾਕੁਰ ਹੈਂ, ਤੇਰਾ ਦਾਸ ਹੋਣੇ ਸੇ ਮੇਰਾ ਨਾਮ (ਕਬੀਰਾ) ਬਡਾ ਹੋ ਗਿਆ ਹੈ ਵਾ ਸਰਗੁਣ ਉਪਾਸਕਾਂ ਕੀ ਬੇਨਤੀ ਹੈ॥☬ਹੇ ਸਾਰੰਗਧਰ! ਤੇਰੇ ਚਰਨੋਂ ਮੇਂ ਮੇਰਾ ਮਨ ਲਾਗਾ ਹੈ, ਜੋ ਬਡੇ ਭਾਗੋਂ ਵਾਲਾ ਹੈ, ਸੋ ਤੇਰੇ ਕੋ ਮਿਲਾ ਹੈ॥☬ਆਸੇ ਪਾਸੇ (ਘਨ) ਬਹੁਤਾ ਹੀ ਤੁਲਸੀ ਕਾ ਬੂਟਾ ਹੈ ਔਰ (ਬਨਾਰਸ) ਅਨੰਦ ਬਨਾ ਹੂਆ ਹੈ। ਤਿਸ ਕੇ ਬੀਚ ਸੋ ਬਿੰਦ੍ਰਾਬਨ ਗਾਉਂ ਹੈਂ ਜਿਸ ਕਾ ਰੂਪ ਦੇਖ ਕਰ ਗੁਵਾਰਨ ਅਰਥਾਤ ਰਾਧਕਾ ਮੋਹਤ ਹੂਈ ਐਸੇ ਕਹਤੀ ਥੀ ਕਿ ਮੇਰੇ ਕੋ ਛੋਡ ਕਰ ਕਹੀਂ ਨ ਆਓ ਨ ਜਾਓ॥ ਬਿੰਦ੍ਰਾਬਨ ਕੇ ਬੀਚ ਮਨ ਕੇ ਹਰਨੇ ਵਾਰਾ ਮਨੋਹਰ ਹੈ ਕ੍ਰਿਸ਼ਨ ਰੂਪ ਧਾਰ ਕਰ ਗਊਆਂ ਚਰਾਵਤਾ ਹੈ॥ ਅਕਾਸ ਬਾਣੀ ਹੂਈ ਤੂੰ ਕੌਣ ਹੈਂ। ਹੇ ਧਰਨੀਧਰ! ਜਿਸ ਕਾ ਠਾਕੁਰ ਤੂੰ ਹੈਂ, ਸੋ ਮੇਰਾ ਨਾਮੁ ਕਬੀਰ ਹੈ ਅਰਥਾਤ ਸੋ ਮੇਂ ਹੂੰ॥੨॥੨॥ ੧੫॥ ੬੬॥☬ਨਾਮ ਸੇ ਬਿਨਾਂ ਪ੍ਰਪੰਚ ਕੋ ਅਨਿਤ ਦੇਖਾਵਤੇ ਹੂਏ ਮਨ ਕੇ ਪ੍ਰਥਾਇ ਉਪਦੇਸ ਕਰਤੇ ਹੈਂ:
Prof. Sahib Singhਤੇ ਹੇ ਧਨੁਖਧਾਰੀ ਸੱਜਣ! ਜਿਸ ਦਾ ਤੂੰ ਸਾਈਂ ਹੈਂ ਉਸ ਦਾ ਨਾਮ ਕਬੀਰ (ਜੁਲਾਹਾ) ਹੈ। (ਭਾਵ, ਜਿਨ੍ਹਾਂ ਦਾ ਮਨ ਕ੍ਰਿਸ਼ਨ ਜੀ ਨੇ ਬਿੰਦ੍ਰਾਬਨ ਵਿਚ ਗਾਈਆਂ ਚਾਰ ਕੇ ਮੋਹਿਆ ਸੀ ਉਨ੍ਹਾਂ ਨੂੰ ਲੋਕ ਗੋਕਲ ਦੀਆਂ ਗਰੀਬ ਗੁਆਲਣਾਂ ਆਖਦੇ ਹਨ। ਹੇ ਸਾਈਂ! ਮੇਰੇ ਤੇ ਤੂੰ ਮਿਹਰ ਕਰ, ਮੈਨੂੰ ਭੀ ਲੋਕ ਗਰੀਬ ਜੁਲਾਹਾ ਆਖਦੇ ਹਨ। ਤੂੰ ਗਰੀਬਾਂ ਉਤੇ ਜ਼ਰੂਰ ਮਿਹਰ ਕਰਦਾ ਹੈਂ) ॥੨॥੨॥੧੫॥੬੬॥

ਪਦ ਅਰਥ ਜਾ ਕਾ = ਜਿਸ ਦਾ। ਮੋਹਿ ਨਾਉ = ਮੇਰਾ ਨਾਮ। ਰੇ = ਹੇ ਸੱਜਣ! ॥੨॥੨॥੧੫॥੬੬॥

* ਨੋਟ: ਕਿਸੇ ਭੀ ਬੋਲੀ ਦਾ 'ਵਰਣਾਤਮਕ' ਰੂਪ ਸਮਝਣ ਵਾਸਤੇ ਇਹ ਜ਼ਰੂਰੀ ਹੈ ਕਿ ਉਸ ਦੇ ਵਿਆਕਰਣ ਅਤੇ ਕੋਸ਼ ਦੀ ਜਿੱਥੋਂ ਤਕ ਕਿ ਉਹ ਮਦਦ ਕਰ ਸਕਦੇ ਹੋਣ, ਸਹਾਇਤਾ ਲਈ ਜਾਏ। ਜਿਨ੍ਹਾਂ ਵਡ-ਭਾਗੀਆਂ ਨੂੰ ਪ੍ਰਭੂ ਦੇ ਦਰ ਤੋਂ ਉੱਚੀਆਂ ਉਡਾਰੀਆਂ ਲਾਣ ਦੀ ਦਾਤ ਮਿਲੀ ਹੋਈ ਹੈ, ਉਹ, ਜੀ ਸਦਕੇ ਲਾਣ, ਪਰ ਇਹ ਉਡਾਰੀਆਂ ਲਾਂਦਿਆਂ ਭੀ ਬਾਣੀ ਦੇ ਬਾਹਰਲੇ ਰੂਪ (ਵਰਣਾਤਮਕ) ਨੂੰ ਅੱਖਾਂ ਤੋਂ ਉਹਲੇ ਨਹੀਂ ਕੀਤਾ ਜਾ ਸਕਦਾ। ਸਿਰਜਣਹਾਰ ਨੇ ਹਰੇਕ ਜੀਵ ਨੂੰ ਜਗਤ ਦੇ ਕੌਤਕ ਵੇਖਣ ਸੁਣਨ ਵਾਸਤੇ ਸਰੀਰਕ ਇੰਦ੍ਰੇ ਦਿੱਤੇ ਹੋਏ ਹਨ, ਪਰ ਹਰੇਕ ਜੀਵ ਦੇ ਆਪਣੇ ਆਪਣੇ ਅਸਲੇ ਅਨੁਸਾਰ ਇਹਨਾਂ ਕੌਤਕਾਂ ਦਾ ਵੱਖੋ-ਵੱਖਰਾ ਅਸਰ ਹਰੇਕ ਉੱਤੇ ਪੈਂਦਾ ਹੈ। ਧਰਤੀ ਉੱਤੇ ਉੱਗੇ ਹੋਏ ਇਕ ਨਿੱਕੇ ਜਿਹੇ ਫੁੱਲ ਨੂੰ ਇਸ ਫੁੱਲ ਦੀ ਸਾਰ ਨਾਹ ਜਾਣਨ ਵਾਲਾ ਮਨੁੱਖ ਤਾਂ ਸ਼ਾਇਦ ਪੈਰਾਂ ਹੇਠ ਲਿਤਾੜ ਕੇ ਲੰਘ ਜਾਂਦਾ ਹੈ, ਪਰ ਇਕ ਕੋਮਲ ਹਿਰਦੇ ਵਾਲਾ ਸ਼ਾਇਰ ਇਸ ਨੂੰ ਵੇਖ ਕੇ ਮਸਤ ਹੋ ਜਾਂਦਾ ਹੈ, ਤੇ ਖ਼ਿਆਲ ਦੇ ਸਮੁੰਦਰ ਵਿਚ ਕਈ ਲਹਿਰਾਂ ਚਲਾ ਦੇਂਦਾ ਹੈ। ਇਹੀ ਹਾਲ 'ਰੱਬੀ-ਸ਼ਾਇਰਾਂ' ਦਾ ਹੈ, ਉਹਨਾਂ ਦੇ ਅੰਦਰੋਂ ਤਾਂ ਸਗੋਂ ਵਧੀਕ ਡੂੰਘਾਈ ਵਿਚੋਂ ਇਹ ਤਰੰਗ ਉਠਦੇ ਹਨ। ਜੇਠ ਦੇ ਮਹੀਨੇ ਅੱਕਾਂ ਦੀਆਂ ਖੱਖੜੀਆਂ ਨੂੰ ਅਸੀਂ ਸੱਭੇ ਵੇਖਦੇ ਹਾਂ, ਪਰ ਜਦੋਂ 'ਰੱਬੀ-ਸ਼ਾਇਰ' ਪ੍ਰੀਤਮ ਜੀ ਦੀਆਂ ਅੱਖਾਂ ਉਹਨਾਂ ਖੱਖੜੀਆਂ ਉੱਤੇ ਪੈਂਦੀਆਂ ਹਨ, ਤਾਂ ਆਪ ਉਹਨਾਂ ਨੂੰ ਤੱਕ ਕੇ ਇਕ ਡੂੰਘੇ ਬਿਰਹੋਂ ਦੇ ਰੰਗ ਵਿਚ ਆਉਂਦੇ ਹਨ ਤੇ ਇਉਂ ਗਾਉ

SikhNet (Spanish)Tú eres mi Señor y Maestro, Arquero del Universo y mi nombre es Kabir. (2-2-15-66)

Open this shabad →

Shabad Bhagat Kabir Ji Raag Gauree

ਗਉੜੀ ਪੂਰਬੀ ੧੨ ॥

gaurree poorabee 12 |

Sant Singh KhalsaGauree Poorbee 12:
Manmohan SinghGauri Purbi.
Manmohan Singh (Punjabi)ਗਉੜੀ ਪੂਰਬੀ।
Prof. Sahib Singh

ਪਦ ਅਰਥ ੧੨ = 'ਘਰ' ਬਾਰ੍ਹਵਾਂ।

SikhNet (Spanish)Gauri Purbi 12.

ਬਿਪਲ ਬਸਤ੍ਰ ਕੇਤੇ ਹੈ ਪਹਿਰੇ; ਕਿਆ ਬਨ ਮਧੇ ਬਾਸਾ ॥

bipal basatr kete hai pahire; kiaa ban madhe baasaa |

Sant Singh KhalsaMany people wear various robes, but what is the use of living in the forest?
Manmohan SinghGood many wear various robes. What avails it to have an abode in the forest?
Manmohan Singh (Punjabi)ਕਈ ਅਨੇਕਾਂ ਪੁਸ਼ਾਕਾਂ ਪਹਿਨਦੇ ਹਨ। ਜੰਗਲ ਵਿੱਚ ਵਸੇਬਾ ਕਰਨ ਦਾ ਕੀ ਲਾਭ ਹੈ?
Fareedkot Teekaਹੇ ਮਨ! ਭਜਨ ਸੇ ਬਿਨਾਂ ਕਿਤਨਿਓਂ ਪੁਰਸੋਂ ਨੇ (ਬਿਪਲ) ਬਸਤ੍ਰ ਪਹਿਰੇ ਤੋ ਕਿਆ ਲਾਭ ਹੂਆ ਔਰ ਬਨ ਕੇ ਬੀਚ ਬਾਸਾ ਕੀਆ ਤੋ ਕਿਆ ਹੂਆ॥
Prof. Sahib Singhਕਈ ਲੋਕ ਲੰਮੇ-ਚੌੜੇ ਚੋਲੇ ਪਹਿਨਦੇ ਹਨ (ਇਸ ਦਾ ਕੀਹ ਲਾਭ?) ਜੰਗਲਾਂ ਵਿਚ ਜਾ ਵੱਸਣ ਦਾ ਭੀ ਕੀਹ ਗੁਣ?

ਪਦ ਅਰਥ ਬਿਪਲ = {ਸੰ: ਵਿਪੁਲ = ਲੰਮੇ ਖੁਲ੍ਹੇ} ਲੰਮੇ ਚੌੜੇ, ਖੁਲ੍ਹੇ। ਕੇਤੇ = ਕਈ। ਪਹਿਰੇ = ਪਹਿਨ ਲਏ। ਕਿਆ = ਕੀ ਲਾਭ ਹੋਇਆ? ਮਧੇ = ਵਿਚ।

SikhNet (Spanish)De muchas formas se viste el hombre y habita en los bosques.

ਕਹਾ ਭਇਆ ਨਰ ਦੇਵਾ ਧੋਖੇ; ਕਿਆ ਜਲਿ ਬੋਰਿਓ ਗਿਆਤਾ ॥੧॥

kahaa bheaa nar devaa dhokhe; kiaa jal borio giaataa |1|

Sant Singh KhalsaWhat good does it do if a man burns incense before his gods? What good does it do to dip one's body in water? ||1||
Manmohan SinghWhat avails it to man to burn in sense before gods? What is it to dip ones body in water?
Manmohan Singh (Punjabi)ਦੇਵਤਿਆਂ ਮੂਹਰੇ ਧੂਪ ਧੂਖਾਉਣ ਦਾ ਬੰਦੇ ਨੂੰ ਕੀ ਫਾਇਦਾ ਹੈ? ਆਪਣੇ ਸਰੀਰ ਨੂੰ ਪਾਣੀ ਵਿੱਚ ਟੁੱਭਾ ਲੁਆਉਣ ਦਾ ਕੀ?
Fareedkot Teekaਹੇ ਪੁਰਸ! ਦੇਵਤਿਓਂ ਕਾ ਪੂਜਨ ਕੀਆ ਤੋ ਕਿਆ ਹੂਆ ਔਰ ਜਲ ਮੇਂ (ਗਿਆਤਾ) ਸਮਝ ਪੂਰਬਕ ਸਰੀਰ ਕੋ ਡੋਬ ਲੀਆ ਅਰਥਾਤ ਤੀਰਥੋਂ ਮੇਂ ਇਸਨਾਨ ਕੀਆ ਤੋ ਕਿਆ ਲਾਭ ਹੂਆ। ਵਾ ਜਲ ਬੋਰਿਓਂ ਕੇ ਸਾਥ ਸਰੀਰ ਕਾ ਅਧਿਆਹਾਰ ਹੂਆ ਔਰ ਸਾਸਤ੍ਰੋਂ ਕਾ (ਗਿਆਤਾ) ਜਾਨਣੇ ਵਾਲਾ ਹੂਆ ਤੋ ਕਿਆ ਲਾਭ ਹੈ॥੧॥
Prof. Sahib Singhਹੇ ਭਾਈ! ਜੇ ਧੂਪ ਆਦਿਕ ਧੁਖਾ ਕੇ ਦੇਵਤਿਆਂ ਦੀ ਪੂਜਾ ਕਰ ਲਈ ਤਾਂ ਭੀ ਕੀਹ ਬਣਿਆ? ਤੇ ਜੇ ਜਾਣ ਬੁਝ ਕੇ (ਕਿਸੇ ਤੀਰਥ ਆਦਿਕ ਦੇ) ਜਲ ਵਿਚ ਸਰੀਰ ਡੋਬ ਲਿਆ ਤਾਂ ਭੀ ਕੀਹ ਹੋਇਆ? ॥੧॥

ਪਦ ਅਰਥ ਨਰ = ਹੇ ਨਰ। ਹੇ ਭਾਈ! ਧੋਖੇ = {ਸੰ: धुक्ष ਧੁਖ-ਧੁਖਾਉਣਾ} ਧੂਪ ਧੁਖਾਇਆ, ਪੂਜਾ ਕੀਤੀ। ਦੇਵਾ = ਦੇਵਤੇ। ਜਲਿ = ਪਾਣੀ ਵਿਚ। ਬੋਰਿਓ = ਡੋਬਿਆ। ਗਿਆਤਾ = ਜਾਣ ਬੁਝ ਕੇ ॥੧॥

SikhNet (Spanish)Oh hombre, ¿por qué eres engañado por dioses, por qué, oh erudito, sumerges tu cuerpo en abluciones? Dime. (1)

ਜੀਅਰੇ; ਜਾਹਿਗਾ ਮੈ ਜਾਨਾਂ ॥

jeeare; jaahigaa mai jaanaan |

Sant Singh KhalsaO soul, I know that I will have to depart.
Manmohan SinghO Soul! I know that thou shalt depart.
Manmohan Singh (Punjabi)ਹੈ ਜਿੰਦੇ! ਮੈਂ ਜਾਣਦਾ ਹਾਂ ਕਿ ਤੂੰ ਤੁਰ ਜਾਏਗੀ।
Fareedkot Teekaਹੇ ਜੀਵ! ਤੂੰ ਜਾਵੇਂਗਾ ਅਰਥਾਤ ਅਵਸ ਮਰੇਂਗਾ ਮੈਨੇ ਜਾਨ ਲੀਆ ਹੈ॥
Prof. Sahib Singhਮੈਂ ਸਮਝਦਾ ਹਾਂ (ਇਸ ਮਾਇਆ ਦੇ ਨਾਲ) ਤੂੰ ਭੀ ਆਪਣਾ ਆਪ ਅਜਾਈਂ ਗਵਾਉਂਦਾ ਹੈਂ।

ਪਦ ਅਰਥ ਜੀਅ ਰੇ = ਹੇ ਜਿੰਦੇ! ਹੇ ਜੀਵ! ਮੈਂ ਸਮਝਦਾ ਹਾਂ। ਜਾਹਿਗਾ = ਤੂੰ ਭੀ ਜਨਮ ਅਜਾਈਂ ਗੰਵਾ ਲਏਂਗਾ।

SikhNet (Spanish)Es obvio, oh hombre ignorante, que te vas a morir,

ਅਬਿਗਤ ਸਮਝੁ; ਇਆਨਾ ॥

abigat samajh; eaanaa |

Sant Singh KhalsaYou ignorant idiot: understand the Imperishable Lord.
Manmohan SinghO silly man, understand the Imperishable Lord.
Manmohan Singh (Punjabi)ਹੈ ਅੰਞਾਣ ਪੁਰਸ਼! ਅਬਿਨਾਸੀ ਪ੍ਰਭੂ ਨੂੰ ਸਮਝ।
Fareedkot Teekaਹੇ ਅਯਾਨੇ ਜੀਵ! ਤਾਂ ਤੇ ਤੂੰ (ਅਬਿਗਤ) ਪਰਮੇਸ੍ਵਰ ਕੋ ਸਮਝ॥
Prof. Sahib Singhਹੇ ਅੰਞਾਣ ਜੀਵ! ਇਕ ਪਰਮਾਤਮਾ ਨੂੰ ਖੋਜ।

ਪਦ ਅਰਥ ਅਬਿਗਤੁ = {ਸੰ: अव्यक्त ਅਵ੍ਯਕਤ = ਅਦ੍ਰਿਸ਼ਟ ਪ੍ਰਭੂ} ਪਰਮਾਤਮਾ। ਇਆਨਾ = ਹੇ ਅੰਞਾਣ!

SikhNet (Spanish)entonces conoce a tu Señor Eterno.

ਜਤ ਜਤ ਦੇਖਉ. ਬਹੁਰਿ ਨ ਪੇਖਉ; ਸੰਗਿ ਮਾਇਆ ਲਪਟਾਨਾ ॥੧॥ ਰਹਾਉ ॥

jat jat dekhau. bahur na pekhau; sang maaeaa lapattaanaa |1| rahaau |

Sant Singh KhalsaWhatever you see, you will not see that again, but still, you cling to Maya. ||1||Pause||
Manmohan SinghWhatever the mortal beholds now, he shall not see that again, but still he is clung with mammon. Pause.
Manmohan Singh (Punjabi)ਜੋ ਕੁਛ ਭੀ ਪ੍ਰਾਣੀ, ਹੁਣ ਵੇਖਦਾ ਹੈ, ਉਹ ਉਸ ਨੂੰ ਮੁੜ ਕੇ ਨਹੀਂ ਵੇਖੇਗਾ, ਪਰ ਤਾਂ ਭੀ ਉਹ ਧਨ-ਦੌਲਤ ਨਾਲ ਚਿਮੜਿਆ ਹੋਇਆ ਹੈ ਠਹਿਰਾਉ।
Fareedkot Teekaਔਰੁ ਜਹਾਂ ਜਹਾਂ ਤੂੰ ਮਾਇਕ ਰਚਨਾ ਦੇਖਤਾ ਹੈਂ ਬਹੁੜੋ ਨਹੀਂ ਦੇਖੇਂਗਾ, ਤਿਸ ਨਾਸਵੰਤ ਮਾਯਾ ਸੇ ਤੂੰ ਲਪਟ ਰਹਾ ਹੈ॥੧॥ ਰਹਾਉ ॥
Prof. Sahib Singhਹੇ ਜੀਵ! ਤੂੰ (ਉਸ) ਮਾਇਆ ਵਿਚ ਲਪਟ ਰਿਹਾ ਹੈਂ (ਜੋ) ਜਿਧਰ ਭੀ ਮੈਂ ਵੇਖਦਾ ਹਾਂ ਮੁੜ (ਪਹਿਲੇ ਰੂਪ ਵਿਚ) ਮੈਂ ਨਹੀਂ ਵੇਖਦਾ (ਭਾਵ, ਜਿਧਰ ਵੇਖਦਾ ਹਾਂ, ਮਾਇਆ ਨਾਸਵੰਤ ਹੀ ਹੈ, ਇਕ ਰੰਗ ਰਹਿਣ ਵਾਲੀ ਨਹੀਂ ਹੈ) ॥੧॥ ਰਹਾਉ ॥

ਪਦ ਅਰਥ ਜਤ ਜਤ = ਜਿੱਧਰ ਜਿੱਧਰ, ਹਰ ਪਾਸੇ। ਬਹੁਰਿ = ਮੁੜ (ਉਸੇ ਰੰਗ ਵਿਚ)। ਨ ਪੇਖਉ = ਮੈਂ ਨਹੀਂ ਵੇਖਦਾ। ਸੰਗਿ = ਸੰਗ ਵਿਚ ॥੧॥ ਰਹਾਉ ॥

SikhNet (Spanish)¿Por qué te aferras a Maya, si es perecedera? (1-Pausa)

ਗਿਆਨੀ ਧਿਆਨੀ ਬਹੁ ਉਪਦੇਸੀ; ਇਹੁ ਜਗੁ ਸਗਲੋ ਧੰਧਾ ॥

giaanee dhiaanee bahu upadesee; ihu jag sagalo dhandhaa |

Sant Singh KhalsaThe spiritual teachers, meditators and the great preachers are all engrossed in these worldly affairs.
Manmohan SinghThe divine, the men of contemplation and the great preachers, all are engrossed in these worldly affairs.
Manmohan Singh (Punjabi)ਸੁਰਤੇ, ਬਿਰਤੀ ਜੋੜਨ ਵਾਲੇ ਅਤੇ ਵੱਡੇ ਉਪਦੋਸ਼ਕ ਸਾਰੇ ਇਨ੍ਹਾਂ ਸੰਸਾਰੀ ਕਾਰ-ਵਿਹਾਰ ਅੰਦਰ ਗਲਤਾਨ ਹਨ।
Fareedkot Teeka(ਗਿਆਨੀ) ਸਾਸਤ੍ਰ ਬਕਤਾ ਅਰੁ ਧ੍ਯਾਨ ਲਗਾਵਨੇ ਵਾਲੇ ਪੁਨਃ ਬਹੁਤ ਸੇ (ਉਪਦੇਸੀ) ਉਪਦੇਸੁ ਕਰਨੇ ਵਾਲੇ ਇਤ੍ਯਾਦਿ ਸੰਪੂਰਨ ਜਗਤ ਮੇਂ ਧੰਧਾ ਹੀ ਕਰ ਰਹੇ ਹੈਂ॥
Prof. Sahib Singhਕੋਈ ਗਿਆਨ-ਚਰਚਾ ਕਰ ਰਿਹਾ ਹੈ, ਕੋਈ ਸਮਾਧੀ ਲਾਈ ਬੈਠਾ ਹੈ, ਕੋਈ ਹੋਰਨਾਂ ਨੂੰ ਉਪਦੇਸ਼ ਕਰ ਰਿਹਾ ਹੈ (ਪਰ ਅਸਲ ਵਿਚ) ਇਹ ਸਾਰਾ ਜਗਤ ਮਾਇਆ ਦਾ ਜੰਜਾਲ ਹੀ ਹੈ (ਭਾਵ, ਮਾਇਆ ਦੇ ਜੰਜਾਲ ਵਿਚ ਹੀ ਇਹ ਜੀਵ ਗ੍ਰੱਸੇ ਪਏ ਹਨ)।

ਪਦ ਅਰਥ ਗਿਆਨੀ = ਗਿਆਨ = ਚਰਚਾ ਕਰਨ ਵਾਲੇ। ਧਿਆਨੀ = ਸਮਾਧੀਆਂ ਲਾਣ ਵਾਲੇ। ਬਹੁ ਉਪਦੇਸੀ = ਹੋਰਨਾਂ ਨੂੰ ਬੜੀ ਸਿੱਖਿਆ ਦੇਣ ਵਾਲੇ। ਧੰਧਾ = ਜੰਜਾਲ।

SikhNet (Spanish)Aun eruditos, meditadores, y maestros renombrados están involucrados con el mundo.

ਕਹਿ ਕਬੀਰ. ਇਕ ਰਾਮ ਨਾਮ ਬਿਨੁ; ਇਆ ਜਗੁ ਮਾਇਆ ਅੰਧਾ ॥੨॥੧॥੧੬॥੬੭॥

keh kabeer. ik raam naam bin; eaa jag maaeaa andhaa |2|1|16|67|

Sant Singh KhalsaSays Kabeer, without the Name of the One Lord, this world is blinded by Maya. ||2||1||16||67||
Manmohan SinghSays Kabir, without the Name of one Lord, this world is blinded by mammon.
Manmohan Singh (Punjabi)ਕਬੀਰ ਜੀ ਆਖਦੇ ਹਨ, ਇਕ ਸੁਆਮੀ ਦੇ ਨਾਮ ਦੇ ਬਗੈਰ ਇਹ ਜਹਾਨ ਮੋਹਨੀ ਨੇ ਅੰਨ੍ਹਾਂ ਕੀਤਾ ਹੋਇਆ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਇਕ ਰਾਮ ਬਿਨਾਂ ਇਹ ਜਗਤ ਮਾਇਆ ਨੇ ਅੰਧਕਾਰ ਛੋਡਿਆ ॥੨॥੧॥੧੬॥੬੭॥☬ਜੇ ਮਨ ਕਹੇ ਕਿ ਅਬ ਮੈਂ ਕਿਆ ਕਰੂੰ? ਤਿਸ ਪਰ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ-ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਹ ਜਗਤ ਮਾਇਆ ਵਿਚ ਅੰਨ੍ਹਾ ਹੋਇਆ ਪਿਆ ਹੈ ॥੨॥੧॥੧੬॥੬੭॥

* ਸ਼ਬਦਾ ਦਾ ਭਾਵ: ਲੰਮੇ ਲੰਮੇ ਚੋਲੇ ਪਾਈ ਫਿਰਨਾ, ਜੰਗਲਾਂ ਵਿਚ ਜਾ ਡੇਰੇ ਲਾਣੇ, ਦੇਵਤਿਆਂ ਦੀ ਪੂਜਾ, ਤੀਰਥਾਂ ਤੇ ਸਰੀਰ ਤਿਆਗਣਾ, ਗਿਆਨ-ਚਰਚਾ ਕਰਨੀ, ਸਮਾਧੀਆਂ ਲਾਣੀਆਂ, ਲੋਕਾਂ ਨੂੰ ਧਰਮ-ਉਪਦੇਸ਼ ਕਰਨੇ-ਇਹ ਸਭ ਮਾਇਆ ਦੇ ਹੀ ਅਡੰਬਰ ਹਨ। ਜੀਵਨ ਦਾ ਸਹੀ ਰਸਤਾ ਇਕੋ ਹੀ ਹੈ; ਉਹ ਹੈ ਪਰਮਾਤਮਾ ਦਾ ਸਿਮਰਨ।੬੭।

SikhNet (Spanish)Dice Kabir, sin el Naam, el Nombre del Señor, este mundo está cegado por Maya. (2-1-16-67)

Open this shabad →

Shabad Bhagat Kabir Ji Raag Gauree

ਗਉੜੀ ੧੨ ॥

gaurree 12 |

Sant Singh KhalsaGauree 12:
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri 12.

ਮਨ ਰੇ. ਛਾਡਹੁ ਭਰਮੁ; ਪ੍ਰਗਟ ਹੋਇ ਨਾਚਹੁ. ਇਆ ਮਾਇਆ ਕੇ ਡਾਂਡੇ ॥

man re. chhaaddahu bharam; pragatt hoe naachahu. eaa maaeaa ke ddaandde |

Sant Singh KhalsaO people, O victims of this Maya, abandon your doubts and dance out in the open.
Manmohan SinghO Man, victim of this mammon, abandon doubt and dance in open.
Manmohan Singh (Punjabi)ਹੇ ਇਹ ਮਾਇਆ ਦੇ ਸ਼ਿਕਾਰ ਬੰਦੇ! ਸਹਿਸਾ ਤਿਆਗ ਦੇ ਅਤੇ ਜ਼ਾਹਰਾ ਤੌਰ ਤੇ ਨਿਰਤਕਾਰੀ ਕਰ।
Fareedkot Teekaਰੇ ਮਨ! ਇਸ ਮਾਇਆ ਕੇ ਦੰਡੇ ਹੂਏ ਭ੍ਰਮ ਛੋਡਿ ਕਰ ਪਰਮੇਸ੍ਵਰ ਕੀ ਭਗਤੀ ਮੇਂ ਪ੍ਰਗਟ ਹੋ ਕਰ ਨਾਚਹੁ॥
Prof. Sahib Singhਹੇ ਮਨ! ਵਿਕਾਰਾਂ ਦੇ ਪਿੱਛੇ ਦੌੜ-ਭੱਜ ਛੱਡ ਦੇਹ, ਇਹ (ਕਾਮ, ਕ੍ਰੋਧ ਆਦਿਕ) ਸਭ ਮਾਇਆ ਦੀਆਂ ਠੱਗੀਆਂ ਹਨ (ਜਦ ਤੂੰ ਸਭ ਤੋਂ ਉੱਚੇ ਪ੍ਰਭੂ ਦੀ ਸ਼ਰਨ ਆ ਗਿਆ, ਹੁਣ ਇਹਨਾਂ ਤੋਂ ਕਿਉਂ ਡਰੇਂ? ਹੁਣ ਨਿਡਰ ਹੋ ਕੇ ਉਤਸ਼ਾਹ ਵਿਚ ਰਹੁ)।

ਪਦ ਅਰਥ ਭਰਮੁ = ਭਟਕਣਾ, ਵਿਕਾਰਾਂ ਦੇ ਪਿੱਛੇ ਦੌੜ-ਭੱਜ। ਪ੍ਰਗਟੁ ਹੋਇ = ਪਰਗਟ ਹੋ ਕੇ, ਨਿਡਰ ਹੋ ਕੇ, ਵਿਕਾਰਾਂ ਦਾ ਸਹਿਮ ਦੂਰ ਕਰ ਕੇ। ਨਾਚਹੁ = ਨੱਚ, ਦਲੇਰ ਹੋ ਕੇ ਪ੍ਰਭੂ ਦੀ ਸ਼ਰਨ ਆ। ਡਾਂਡੇ = ਡੰਨ, ਠੱਗੀ।

SikhNet (Spanish)Oh mi mente, deja tus dudas y danza abiertamente, las dudas son los latigazos que Maya infringe en tu Alma.

ਸੂਰੁ ਕਿ. ਸਨਮੁਖ ਰਨ ਤੇ ਡਰਪੈ; ਸਤੀ ਕਿ. ਸਾਂਚੈ ਭਾਂਡੇ ॥੧॥

soor ki. sanamukh ran te ddarapai; satee ki. saanchai bhaandde |1|

Sant Singh KhalsaWhat sort of a hero is one who is afraid to face the battle? What sort of satee is she who, when her time comes, starts collecting her pots and pans? ||1||
Manmohan SinghWhat a hero is he, who dreads the face to face engagement, and what king of faithful wife is she, who when call comes, starts assembling utensils?
Manmohan Singh (Punjabi)ਉਹ ਕਾਹਦਾ ਸੂਰਮਾ ਹੈ ਜੋ ਆਮੋ-ਸਾਮ੍ਹਣੇ ਲੜਾਈ ਤੋਂ ਡਰਦਾ ਹੈ, ਅਤੇ ਉਹ ਕਿਸ ਤਰ੍ਹਾਂ ਦੀ ਜਾਂ-ਨਿਸਾਰ ਪਤਨੀ ਹੈ, ਜੋ ਜਦ ਸੱਦਾ ਆਉਂਦਾ ਹੈ, ਬਰਤਨ ਇਕੱਤ੍ਰ ਕਰਨ ਲੱਗ ਜਾਂਦੀ ਹੈ?
Fareedkot Teekaਜੋ ਸਨਮੁਖ ਹੋ ਕਰ ਜੁਧ ਸੇ ਡਰੇ ਸੋ ਸੂਰਮਾਂ ਕਿਆ ਹੈ ਅਰੁ ਜੋ ਸਤੀ ਜਲਨੇ ਕੇ ਸਮ੍ਯ ਭਾਂਡੇ ਇਕਤ੍ਰ ਕਰੇ ਸੋ ਕ੍ਯਾ ਹੈ। ਅਰਥਾਤ ਜੋ ਸੂਰਮਾਂ ਹੈ, ਸੋ ਰਣ ਸੇ ਡਰਤਾ ਨਹੀਂ ਔਰੁ ਜੋ ਸਤੀ ਹੋਣੇ ਜਾਤੀ ਹੈ, ਸੋ ਭਾਂਡੇ ਸੰਚਨ ਕਰ ਕੇ ਨਹੀਂ ਰਾਖਤੀ ਸਰਬੰਸ ਲੁਟਾਇ ਦੇਤੀ ਹੈ॥ ਦ੍ਰਾਸ੍ਟਾਂਤ ਮੇਂ- ਵਹੁ ਗ੍ਯਾਨਵਾਨ ਨਹੀਂ ਔਰੁ ਜੋ ਕਾਮਾਦਿ ਵਿਕਾਰੋਂ ਸੇ ਦਬਤਾ ਹੈ ਅਰਥਾਤ ਕਾਮਾਦਿਕੋਂ ਕੋ ਨ ਜੀਤ ਕਰ ਉਨ ਕੇ ਅਧੀਨ ਹੋਤਾ ਹੈ, ਵਹੁ ਵੈਰਾਗਵਾਨ ਨਹੀਂ ਹੈ, ਜੋ ਪਦਾਰਥ ਸੰਗ੍ਰਹ ਕਰਤਾ ਹੈ ਗ੍ਯਾਨੀ ਦੇਹੋਹੰ ਤ੍ਯਾਗਨ ਮੇਂ ਸੰਕੋਚੁ ਨਹੀਂ ਕਰਤਾ ਹੈ॥੧॥
Prof. Sahib Singhਉਹ ਸੂਰਮਾ ਕਾਹਦਾ ਜੋ ਸਾਹਮਣੇ ਦਿੱਸਦੀ ਰਣ-ਭੂਮੀ ਤੋਂ ਡਰ ਜਾਏ? ਉਹ ਇਸਤ੍ਰੀ ਸਤੀ ਨਹੀਂ ਹੋ ਸਕਦੀ ਜੋ (ਘਰ ਦੇ) ਭਾਂਡੇ ਸਾਂਭਣ ਲੱਗ ਪਏ (ਸੂਰਮੇ ਵਾਂਗ ਤੇ ਸਤੀ ਵਾਂਗ, ਹੇ ਮਨ! ਤੂੰ ਭੀ ਕਾਮਾਦਿਕਾਂ ਦਾ ਟਾਕਰਾ ਕਰਨਾ ਹੈ ਤੇ ਆਪਾ-ਭਾਵ ਸਾੜਨਾ ਹੈ) ॥੧॥

ਪਦ ਅਰਥ ਸੂਰੁ ਕਿ = ਉਹ ਕਾਹਦਾ ਸੂਰਮਾ? (ਭਾਵ, ਉਹ ਮਨੁੱਖ ਸੂਰਮਾ ਨਹੀਂ)। ਰਨ = ਮੈਦਾਨਿ-ਜੰਗ, ਜੁੱਧ-ਭੂਮੀ। ਸਤੀ ਕਿ = (ਉਹ ਇਸਤ੍ਰੀ) ਕਾਹਦੀ ਸਤੀ? ਸਾਂਚੈ = ਇਕੱਠੇ ਕਰੇ ॥੧॥

SikhNet (Spanish)¿Qué clase de héroe es el que huye de la batalla? ¿Qué clase de mujer es la sati que cuando el momento llega, empieza a empacar sus pertenencias para irse? (1)

ਡਗਮਗ ਛਾਡਿ; ਰੇ ਮਨ ਬਉਰਾ ॥

ddagamag chhaadd; re man bauraa |

Sant Singh KhalsaStop your wavering, O crazy people!
Manmohan SinghCease wavering O crazy man.
Manmohan Singh (Punjabi)ਡਿੱਕੋ ਡੋਲੇ ਖਾਣੇ ਛੱਡ ਦੇ, ਹੇ ਬੇਵਕੂਫ ਬੰਦੇ!
Fareedkot Teekaਹੇ ਬਾਵਰੇ ਮਨ! (ਡਗ) ਵਿੰਗੇ ਰਸਤੇ ਛੋਡ ਦੇਹੁ॥
Prof. Sahib Singhਹੇ ਕਮਲੇ ਮਨ! (ਸਭ ਤੋਂ ਉੱਚੇ ਮਾਲਕ ਦੀ ਸ਼ਰਨ ਆ ਕੇ ਹੁਣ) ਜੱਕੋ-ਤੱਕੇ ਛੱਡ ਦੇਹ।

ਪਦ ਅਰਥ ਡਗਮਗ = ਡੱਕੋ-ਡੋਲੇ, ਜੱਕੋ-ਤੱਕੇ।

SikhNet (Spanish)Oh mente loca, no vaciles en tu sendero,

ਅਬ ਤਉ ਜਰੇ ਮਰੇ. ਸਿਧਿ ਪਾਈਐ; ਲੀਨੋ ਹਾਥਿ ਸੰਧਉਰਾ ॥੧॥ ਰਹਾਉ ॥

ab tau jare mare. sidh paaeeai; leeno haath sandhauraa |1| rahaau |

Sant Singh KhalsaNow that you have taken up the challenge of death, let yourself burn and die, and attain perfection. ||1||Pause||
Manmohan SinghNow when thou hast taken red lead in thy hand, burn and die to obtain perfection. Pause.
Manmohan Singh (Punjabi)ਹੁਣ ਜਦ ਤੂੰ ਸੰਧੂਰ ਆਪਣੇ ਹੱਥ ਵਿੱਚ ਲੈ ਲਿਆ ਹੈ, ਪੂਰਨਤਾ ਪ੍ਰਾਪਤ ਕਰਨ ਲਈ ਸੜ ਕੇ ਮਰ ਜਾ। ਠਹਿਰਾਉ।
Fareedkot Teekaਹਾਥ ਮੇਂ (ਸੰਧਉਰਾ) ਨਾਰੀਏਲ ਲੇ ਲੀਆ ਸਤੀ ਜਰੇ ਤੋ ਸ੍ਵਰਗ ਕੀ ਪ੍ਰਾਪਤਿ ਕੋ ਪਾ ਲੇਤੀ ਹੈ ਔਰ ਸੂਰਮੇ ਨੇ (ਸੰਧਉਰਾ) ਖੰਡਾ ਹਾਥ ਮੇਂ ਲੀਆ ਤਉ ਮਰਨੇ ਸੇ ਕਿਆ ਡਰਨਾ ਹੈ, ਕਿਉਂਕਿ ਜਰੇ ਮਰੇ ਸੇ ਸਿਧੀ ਪ੍ਰਾਪਤਿ ਹੋਤੀ ਹੈ। ਦ੍ਰਾਸ੍ਟਾਂਤ ਮੇਂ- ਜਬ ਵੈਰਾਗ ਰੂਪੀ ਨਾਰੀਏਲ ਜਗ੍ਯਾਸੂ ਨੇ ਅਰੁ ਗ੍ਯਾਨ ਰੂਪੀ ਖੰਡਾ ਵਿਦਵਾਨ ਨੇ ਪਕੜ ਲੀਆ ਤਬ ਸੰਸਾਰ ਸੇ ਮਰ ਜਾਵੇ ਕਾਮਨਾ ਕੋ ਜਲਾ ਦੇਵੇ ਗ੍ਯਾਨੀ ਦੇਹ ਅਭਿਮਾਨ ਕੋ ਤ੍ਯਾਗ ਦੇਵੇ ਤੌ ਮੋਖ ਪਦ ਪ੍ਰਾਪਤਿ ਹੋਤਾ ਹੈ॥੧॥ ਰਹਾਉ ॥☬ਕਹੇ ਅਰਥ ਕੋ ਸਪਸਟ ਕਰਤੇ ਹੈਂ:
Prof. Sahib Singh(ਜਿਸ ਇਸਤ੍ਰੀ ਨੇ) ਹੱਥ ਵਿਚ ਸੰਧੂਰਿਆ ਹੋਇਆ ਨਲੀਏਰ ਲੈ ਗਿਆ, ਉਸ ਨੂੰ ਤਾਂ ਹੁਣ ਸੜ ਕੇ ਮਰਿਆਂ ਹੀ ਸਿੱਧੀ (ਭਾਵ, ਸਤੀ ਵਾਲਾ ਮਰਾਤਬਾ) ਮਿਲੇਗਾ, ਤਿਵੇਂ, ਹੇ ਮਨ! ਤੂੰ ਪ੍ਰਭੂ ਦੀ ਓਟ ਲਈ ਹੈ, ਹੁਣ ਕਾਮਾਦਿਕਾਂ ਦੇ ਸਾਹਮਣੇ ਡੋਲਣਾ ਛੱਡ ਦੇਹ, ਹੁਣ ਤਾਂ ਆਪਾ-ਭਾਵ ਮਾਰਿਆਂ ਹੀ ਇਹ ਪ੍ਰੀਤ ਨਿਭੇਗੀ) ॥੧॥ ਰਹਾਉ ॥

ਪਦ ਅਰਥ ਜਰੇ = (ਚਿਖਾ ਵਿਚ) ਸੜਿਆਂ। ਮਰੇ = ਰਣ-ਭੂਮੀ ਵਿਚ ਸ਼ਹੀਦ ਹੋਇਆਂ। ਸਿਧਿ = ਕਾਮਯਾਬੀ, ਸਫਲਤਾ। ਹਾਥਿ = ਹੱਥ ਵਿਚ। ਸੰਧਉਰਾ = ਸੰਧੂਰਿਆ ਹੋਇਆ ਨਲੀਏਰ; {ਜੋ ਇਸਤ੍ਰੀ ਆਪਣੇ ਮਰੇ ਪਤੀ ਦੇ ਨਾਲ ਚਿਖਾ ਤੇ ਸੜਨ ਲਈ (ਸਤੀ ਹੋਣ ਲਈ) ਤਿਆਰ ਹੁੰਦੀ ਸੀ, ਉਹ ਹੱਥ ਵਿਚ ਨਲੀਏਰ ਲੈ ਲੈਂਦੀ ਸੀ ਤੇ ਉਸ ਨਲੀਏਰ ਨੂੰ ਸੰਧੂਰ ਲਾ ਲੈਂਦੀ ਸੀ; ਇਹ ਸੰਧੂਰਿਆ ਹੋਇਆ ਨਲੀਏਰ ਹੱਥ ਵਿਚ ਲੈ ਕੇ ਉਸ ਨੂੰ ਫਿਰ ਜ਼ਰੂਰ ਸਤੀ ਹੋਣਾ ਪੈਂਦਾ ਸੀ, ਨਹੀਂ ਤਾਂ ਲੋਕ ਬਦੋ-ਬਦੀ ਹੀ ਉਸ ਨੂੰ ਬਲਦੀ ਚਿਖਾ ਵਿਚ ਸੁੱਟ ਕੇ ਸਾੜ ਦੇਂਦੇ ਸਨ} ॥੧॥ ਰਹਾਉ ॥

SikhNet (Spanish)porque ahora es el momento de quemarte y morir para obtener la perfección, ahora que has aceptado en tu ser el reto de la muerte. (1-Pausa)

ਕਾਮ ਕ੍ਰੋਧ ਮਾਇਆ ਕੇ ਲੀਨੇ; ਇਆ ਬਿਧਿ ਜਗਤੁ ਬਿਗੂਤਾ ॥

kaam krodh maaeaa ke leene; eaa bidh jagat bigootaa |

Sant Singh KhalsaThe world is engrossed in sexual desire, anger and Maya; in this way it is plundered and ruined.
Manmohan SinghThe world is engrossed in lust wrath and wealth. In this way it is ruined.
Manmohan Singh (Punjabi)ਸੰਸਾਰ ਵਿਸ਼ੇ ਭੋਗ, ਗੁੱਸੇ ਤੇ ਧਨ-ਦੌਲਤ ਅੰਦਰ ਖਚਤ ਹੋਇਆ ਹੋਇਆ ਹੈ। ਇਸ ਤਰ੍ਹਾਂ ਇਹ ਤਬਾਹ ਹੋ ਗਿਆ ਹੈ।
Fareedkot Teekaਕਾਮ ਕ੍ਰੋਧ ਮਾਇਆ ਕੇ ਵਿਖੇ ਤੂੰ (ਲੀਨੇ) ਲੈ ਹੋ ਰਹਾ ਹੈ, ਵਾ (ਲੀਨੇ) ਵਾਸਤੇ ਇਸ ਪ੍ਰਕਾਰ ਜਗਤ ਖਰਾਬ ਹੋ ਰਹਾ ਹੈ॥
Prof. Sahib Singhਕਿਸੇ ਨੂੰ ਕਾਮ ਨੇ ਠੱਗ ਲਿਆ ਹੈ, ਕਿਸੇ ਨੂੰ ਕ੍ਰੋਧ ਨੇ ਠੱਗਿਆ ਹੈ, ਕਿਸੇ ਨੂੰ ਮਾਇਆ (ਦੇ ਕਿਸੇ ਹੋਰ ਤਰੰਗ) ਨੇ-ਇਸੇ ਤਰ੍ਹਾਂ ਸਾਰਾ ਜਗਤ ਖ਼ੁਆਰ ਹੋ ਰਿਹਾ ਹੈ।

ਪਦ ਅਰਥ ਲੀਨੇ = ਠੱਗੇ ਹੋਏ। ਇਆ ਬਿਧਿ = ਇਹਨਾਂ ਤਰੀਕਿਆਂ ਨਾਲ। ਬਿਗੂਤਾ = ਖ਼ੁਆਰ ਹੋ ਰਿਹਾ ਹੈ।

SikhNet (Spanish)El mundo entero se desperdicia engañado por el enojo, la lujuria y Maya.

ਕਹਿ ਕਬੀਰ. ਰਾਜਾ ਰਾਮ ਨ ਛੋਡਉ; ਸਗਲ ਊਚ ਤੇ ਊਚਾ ॥੨॥੨॥੧੭॥੬੮॥

keh kabeer. raajaa raam na chhoddau; sagal aooch te aoochaa |2|2|17|68|

Sant Singh KhalsaSays Kabeer, do not forsake the Lord, your Sovereign King, the Highest of the High. ||2||2||17||68||
Manmohan SinghSays Kabir, forsake thou not the sovereign Lord, who is the highest of all the high.
Manmohan Singh (Punjabi)ਕਬੀਰ ਜੀ ਆਖਦੇ ਹਨ, ਤੂੰ ਪਾਤਸ਼ਾਹ ਪਰਮੇਸ਼ਰ ਨੂੰ ਨਾਂ ਤਿਆਗ, ਜੋ ਸਾਰਿਆਂ ਉਚਿਆਂ ਨਾਲੋਂ ਪਰਮ ਉੱਚਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਰਾਜਾ ਰਾਮ ਕੋ ਨ ਛੋਡਉ ਜੋ ਸੂੰਪਰਨ ਬ੍ਰਹਮਾਦਿਕ ਊਚਿਓਂ ਸੇ ਭੀ ਊਚਾ ਹੈ॥੨॥੨॥੧੭॥੬੮॥
Prof. Sahib Singh(ਇਹਨਾਂ ਤੋਂ ਬਚਣ ਲਈ) ਕਬੀਰ (ਤਾਂ ਇਹੀ) ਆਖਦਾ ਹੈ (ਭਾਵ, ਅਰਦਾਸ ਕਰਦਾ ਹੈ) ਕਿ ਮੈਂ ਸਭ ਤੋਂ ਉੱਚੇ ਮਾਲਕ ਪਰਮਾਤਮਾ ਨੂੰ ਨਾਹ ਵਿਸਾਰਾਂ ॥੨॥੨॥੧੭॥੬੮॥

ਪਦ ਅਰਥ ਨ ਛੋਡਉ = ਮੈਂ ਨਹੀਂ ਛੱਡਾਂਗਾ ॥੨॥੨॥੧੭॥੬੮॥

* ਸ਼ਬਦ ਦਾ ਭਾਵ: ਜਿਸ ਮਨੁੱਖ ਨੇ ਪਰਮਾਤਮਾ ਦੇ ਸਿਮਰਨ ਦਾ ਰਾਹ ਫੜਿਆ ਹੈ, ਉਹ, ਮਾਨੋ, ਕਿਸੇ ਸੂਰਮੇ ਜਾਂ ਸਤੀ ਦੇ ਪੂਰਨਿਆਂ ਉੱਤੇ ਤੁਰਨ ਲੱਗਾ ਹੈ, ਉਸ ਨੇ ਨਿਡਰ ਹੋ ਕੇ ਕਾਮਾਦਿਕਾਂ ਦਾ ਟਾਕਰਾ ਕਰਨਾ ਹੈ ਤੇ ਹਉਮੈ ਦਾ ਨਾਸ ਕਰਨਾ ਹੈ।੬੮।

SikhNet (Spanish)Entonces, no abandones a tu Señor, lo más Alto de lo alto, dice Kabir. (2-2-17-68)

Open this shabad →

Shabad Bhagat Kabir Ji Raag Gauree

ਗਉੜੀ ੧੩ ॥

gaurree 13 |

Sant Singh KhalsaGauree 13:
Manmohan SinghGauri.
Manmohan Singh (Punjabi)ਗਉੜੀ।
Prof. Sahib Singh

ਪਦ ਅਰਥ ੧੩ = 'ਘਰ' ਤੇਰ੍ਹਵਾਂ।

SikhNet (Spanish)Gauri, 13.

ਫੁਰਮਾਨੁ ਤੇਰਾ ਸਿਰੈ ਊਪਰਿ; ਫਿਰਿ. ਨ ਕਰਤ ਬੀਚਾਰ ॥

furamaan teraa sirai aoopar; fir. na karat beechaar |

Sant Singh KhalsaYour Command is upon my head, and I no longer question it.
Manmohan SinghThy command is upon my head, and again, I think not of its propriety.
Manmohan Singh (Punjabi)ਤੇਰਾ ਹੁਕਮ ਮੇਰੇ ਸੀਸ ਉਤੇ ਹੈ ਅਤੇ ਮੁੜ ਇਸ ਦੀ ਯੋਗਤਾ ਵੱਲ ਮੈਂ ਧਿਆਨ ਹੀ ਨਹੀਂ ਦਿੰਦਾ।
Fareedkot Teekaਬੇਨਤੀ: ਤੇਰਾ ਹੁਕਮ ਪ੍ਰਸਿੰਨ ਹੋ ਕਰ ਸਿਰ ਪਰ ਰਾਖਿਆ ਹੈ, ਫਿਰ ਹੁਕਮ ਮੇਂ ਵੀਚਾਰ ਨਹੀਂ ਕਰਤਾ ਹੂੰ ਕਿ ਯੇਹਿ ਮਾਨਣੇ ਜੋਗ ਹੈ ਯਾ ਨਹੀਂ ਮਾਨਣੇ ਜੋਗ॥
Prof. Sahib Singh(ਹੇ ਪ੍ਰਭੂ!) ਤੇਰਾ ਹੁਕਮ ਮੇਰੇ ਸਿਰ-ਮੱਥੇ ਤੇ ਹੈ, ਮੈਂ ਇਸ ਵਿਚ ਕੋਈ ਨਾਂਹ-ਨੁੱਕਰ ਨਹੀਂ ਕਰਦਾ।

ਪਦ ਅਰਥ ਫੁਰਮਾਨੁ = ਹੁਕਮ। ਸਿਰੈ ਊਪਰਿ = ਸਿਰ ਉੱਤੇ ਹੀ, ਸਦਾ ਸਿਰ-ਮੱਥੇ ਤੇ। ਫਿਰਿ = ਫਿਰ ਕੇ, ਉਲਟ ਕੇ, ਉਸ ਦੇ ਉਲਟ।

SikhNet (Spanish)Yo sé que Tu Orden está sobre mi cabeza, eso no lo dudo.

ਤੁਹੀ ਦਰੀਆ. ਤੁਹੀ ਕਰੀਆ; ਤੁਝੈ ਤੇ ਨਿਸਤਾਰ ॥੧॥

tuhee dareea. tuhee kareea; tujhai te nisataar |1|

Sant Singh KhalsaYou are the river, and You are the boatman; salvation comes from You. ||1||
Manmohan SinghThou art the river and Thou art the boatman. From Thee is my salvation.
Manmohan Singh (Punjabi)ਤੂੰ ਦਰਿਆ ਹੈ ਅਤੇ ਤੂੰ ਹੀ ਮਲਾਹ। ਤੇਰੇ ਤੋਂ ਹੀ ਮੇਰਾ ਕਲਿਆਨ ਹੈ।
Fareedkot Teekaਸੰਸਾਰ ਰੂਪੀ ਦਰੀਆਓ ਭੀ ਤੂੰ ਹੀ ਹੈਂ ਔਰ ਪਾਰ ਕਰਨੇ ਕੋ ਗੁਰੂ ਰੂਪ (ਕਰੀਆ) ਮਲਾਹ ਭੀ ਤੂੰ ਹੀ ਹੈਂ ਤੇਰੇ ਸੇ ਹੀ ਮੇਰਾ ਨਿਸਤਾਰਾ ਹੋਵੇਗਾ॥੨॥
Prof. Sahib Singhਇਹ ਸੰਸਾਰ-ਸਮੁੰਦਰ ਤੂੰ ਆਪ ਹੀ ਹੈਂ, (ਇਸ ਵਿਚੋਂ ਪਾਰ ਲੰਘਾਉਣ ਵਾਲਾ) ਮਲਾਹ ਭੀ ਤੂੰ ਆਪ ਹੈਂ। ਤੇਰੀ ਮਿਹਰ ਨਾਲ ਹੀ ਮੈਂ ਇਸ ਵਿਚੋਂ ਪਾਰ ਲੰਘ ਸਕਦਾ ਹਾਂ ॥੧॥

ਪਦ ਅਰਥ ਦਰੀਆ = (ਭਾਵ,) ਸੰਸਾਰ-ਸਮੁੰਦਰ। ਕਰੀਆ = ਮਲਾਹ। ਤੁਝੈ ਤੇ = ਤੈਥੋਂ ਹੀ। ਨਿਸਤਾਰ = ਪਾਰ-ਉਤਾਰਾ, ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ ਬਚਾਅ ॥੧॥

SikhNet (Spanish)Tú eres el Río, eres el Barquero, eres nuestro Único Salvador, oh Señor. (1)

ਬੰਦੇ; ਬੰਦਗੀ ਇਕਤੀਆਰ ॥

bande; bandagee ikateeaar |

Sant Singh KhalsaO human being, embrace the Lord's meditation,
Manmohan SinghO man, embrace Lord's meditation.
Manmohan Singh (Punjabi)ਹੇ ਇਨਸਾਨ! ਸਾਹਿਬ ਦਾ ਸਿਮਰਨ ਅਖਤਿਆਰ ਕਰ।
Fareedkot Teekaਹੇ ਵਾਹਿਗੁਰੂ! ਹਮ ਜੋ ਤੇਰੇ ਦਾਸ ਹਾਂ ਹਮ ਕੋ ਤੇਰੀ ਬੰਦਗੀ ਕਰਨੀ ਚਾਹੀਏ॥
Prof. Sahib Singhਹੇ ਬੰਦੇ! ਤੂੰ (ਪ੍ਰਭੂ ਦੀ) ਭਗਤੀ ਕਬੂਲ ਕਰ,

ਪਦ ਅਰਥ ਬੰਦੇ = ਹੇ ਬੰਦੇ! ਇਕਤੀਆਰ = ਇਖ਼ਤਿਆਰ ਕਰ, ਕਬੂਲ ਕਰ।

SikhNet (Spanish)Oh Sirviente del Señor, escoge estar al Servicio de tu Señor,

ਸਾਹਿਬੁ; ਰੋਸੁ ਧਰਉ ਕਿ ਪਿਆਰੁ ॥੧॥ ਰਹਾਉ ॥

saahib; ros dhrau ki piaar |1| rahaau |

Sant Singh Khalsawhether your Lord and Master is angry with you or in love with you. ||1||Pause||
Manmohan SinghWhether Thy Lord be angry with thee or loves thee. Pause.
Manmohan Singh (Punjabi)ਭਾਵੇਂ ਤੇਰਾ ਸੁਆਮੀ ਤੇਰੇ ਨਾਲ ਗੁੱਸੇ ਹੋਵੇ ਜਾਂ ਤੈਨੂੰ ਮੁਹੱਬਤ ਕਰੇ। ਠਹਿਰਾਉ।
Fareedkot Teekaਹੇ ਸਾਹਿਬ! ਆਪ ਮੁਝ ਦਾਸ ਪਰ ਰੋਸ ਧਾਰੋ ਵਾ ਪਿਆਰ ਧਰੋ ਇਹ ਆਪ ਕੋ ਇਖਤਿਆਰ ਹੈ॥੧॥ ਰਹਾਉ ॥☬ਜੇ ਕਹੇ ਤੂੰ ਮੇਰਾ ਬੰਦਾ ਕੈਸੇ ਹੈਂ? ਤਿਸ ਪਰ ਕਹਤੇ ਹੈਂ:
Prof. Sahib Singh(ਪ੍ਰਭੂ-) ਮਾਲਕ ਚਾਹੇ (ਤੇਰੇ ਨਾਲ) ਪਿਆਰ ਕਰੇ ਚਾਹੇ ਗੁੱਸਾ ਕਰੇ (ਤੂੰ ਇਸ ਗੱਲ ਦੀ ਪਰਵਾਹ ਨਾਹ ਕਰ) ॥੧॥ ਰਹਾਉ ॥

ਪਦ ਅਰਥ ਧਰਉ = {ਵਿਆਕਰਣ ਅਨੁਸਾਰ ਇਹ ਲਫ਼ਜ਼ "ਹੁਕਮੀ ਭਵਿਖਤ" Imperative mood, ਅੰਨ ਪੁਰਖ, ਇਕ-ਵਚਨ ਹੈ; ਵੇਖੋ 'ਗੁਰਬਾਣੀ ਵਿਆਕਰਣ' ਦਾ ਅੰਕ "ਹੁਕਮੀ ਭਵਿਖਤ"} ਭਾਵੇਂ ਧਰੇ, ਬੇਸ਼ੱਕ ਧਰੇ। ਕਿ = ਜਾਂ। ਰੋਸੁ = ਗੁੱਸਾ ॥੧॥ ਰਹਾਉ ॥

SikhNet (Spanish)ya sea que te ame o te maltrate.(1-Pausa)

ਨਾਮੁ ਤੇਰਾ ਆਧਾਰੁ ਮੇਰਾ; ਜਿਉ ਫੂਲੁ ਜਈ ਹੈ ਨਾਰਿ ॥

naam teraa aadhaar meraa; jiau fool jee hai naar |

Sant Singh KhalsaYour Name is my Support, like the flower blossoming in the water.
Manmohan SinghAs the flower blooms in water, so is Thy Name my mainstay.
Manmohan Singh (Punjabi)ਜਿਸ ਤਰ੍ਹਾਂ ਪੁਸ਼ਪ ਪਾਣੀ ਅੰਦਰ ਪ੍ਰਫੁੱਲਤ ਹੁੰਦਾ ਹੈ, ਇਸ ਤਰ੍ਹਾਂ ਹੀ ਤੇਰਾ ਨਾਮ ਮੇਰਾ ਆਸਰਾ ਹੈ।
Fareedkot Teekaਤੇਰਾ ਜੋ ਨਾਮ ਹੈ, ਸੋ ਮੇਰਾ ਆਸਰਾ ਹੈ ਨਾਮ ਕੋ ਪਾਇ ਕਰ ਮੈਂ ਐਸੇ ਪ੍ਰਸੰਨ ਹੋ ਰਹਾ ਹੂੰ ਜੈਸੇ ਇਸਤ੍ਰੀ (ਜਈ) ਪੁਤ੍ਰ ਕੋ ਦੇਖ ਕਰ ਪ੍ਰਸਿੰਨ ਹੋਤੀ ਹੈ⁽¹⁾॥
Prof. Sahib Singh(ਹੇ ਪ੍ਰਭੂ!) ਤੇਰਾ ਨਾਮ ਮੇਰਾ ਆਸਰਾ ਹੈ (ਇਸ ਤਰ੍ਹਾਂ) ਜਿਵੇਂ ਫੁੱਲ ਪਾਣੀ ਵਿਚ ਖਿੜਿਆ ਰਹਿੰਦਾ ਹੈ (ਭਾਵ, ਜਿਵੇਂ ਫੁੱਲ ਨੂੰ ਪਾਣੀ ਆਸਰਾ ਹੈ)।

ਪਦ ਅਰਥ ਆਧਾਰੁ = ਆਸਰਾ। ਜਈ ਹੈ = ਜੀਊ ਪੈਂਦਾ ਹੈ, ਖਿੜ ਪੈਂਦਾ ਹੈ। ਨਾਰਿ = ਨਾਰ ਵਿਚ, ਪਾਣੀ ਵਿਚ {ਸੰ: आपो नारा हति प्रोक्ता। ਲਫ਼ਜ਼ "ਨਰਾਇਣ" ਸੰ: नारायन ਭੀ ਲਫ਼ਜ਼ 'ਨਾਰ' ਅਤੇ 'ਅਯਨ' ਤੋਂ ਬਣਿਆ ਹੈ; ਨਾਰ = ਜਲ; ਅਯਨ = ਘਰ; ਜਿਸ ਦਾ ਘਰ ਜਲ ਵਿਚ ਹੈ}।

SikhNet (Spanish)Así como es el agua para la flor, así es Tu Nombre para mí, oh Señor.

ਕਹਿ ਕਬੀਰ. ਗੁਲਾਮੁ ਘਰ ਕਾ; ਜੀਆਇ ਭਾਵੈ ਮਾਰਿ ॥੨॥੧੮॥੬੯॥

keh kabeer. gulaam ghar kaa; jeeae bhaavai maar |2|18|69|

Sant Singh KhalsaSays Kabeer, I am the slave of Your home; I live or die as You will. ||2||18||69||
Manmohan SinghSays Kabir, I am the slave of Thy home. Preserve me or slay me.
Manmohan Singh (Punjabi)ਕਬੀਰ ਆਖਦਾ ਹੈ, ਮੈਂ ਤੇਰੇ ਘਰ ਦਾ ਗੁਮਾਸ਼ਤਾ ਹਾਂ। ਮੇਰੀ ਰਖਿਆ ਕਰ ਤੇ ਭਾਵੇਂ ਮੈਨੂੰ ਮਾਰ ਸੁੱਟ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਮੈਂ ਤੇਰੇ ਘਰ ਕਾ ਗੁਲਾਮ ਹਾਂ ਚਾਹੇ ਜੀਆਇ ਚਾਹੇ ਮਾਰ॥੨॥੧੮॥੬੯॥☬ਏਕ ਬ੍ਰਹਮਨ ਨੇ ਕਬੀਰ ਜੀ ਪਾਸ ਆਇ ਕਰ ਕਹਾ ਕਿ ਜੈ ਨੰਦ ਕੇ ਨੰਦਨ ਕੀ।
Prof. Sahib Singhਕਬੀਰ ਆਖਦਾ ਹੈ-(ਹੇ ਪ੍ਰਭੂ!) ਮੈਂ ਤੇਰੇ ਘਰ ਦਾ ਚਾਕਰ ਹਾਂ, (ਇਹ ਤੇਰੀ ਮਰਜ਼ੀ ਹੈ) ਚਾਹੇ ਜੀਊਂਦਾ ਰੱਖ ਚਾਹੇ ਮਾਰ ਦੇਹ ॥੨॥੧੮॥੬੯॥

ਪਦ ਅਰਥ ਜੀਆਇ = ਜਿਵਾਲ, ਜ਼ਿੰਦਾ ਰੱਖ। ਭਾਵੈ = ਭਾਵੇਂ, ਚਾਹੇ। ❀ ਨੋਟ: "ਫੂਲੁ ਜਈ ਹੈ" ਦਾ ਇਕੱਠਾ ਅਰਥ "ਫੁੱਲ ਜਾਂਦੀ ਹੈ" ਗ਼ਲਤ ਹੈ, ਕਿਉਂਕਿ ਲਫ਼ਜ਼ "ਫੂਲੁ" ਵਿਆਕਰਣ ਅਨੁਸਾਰ 'ਨਾਂਵ' (Noun) ਹੈ, ਕ੍ਰਿਆ (Verb) ਨਹੀਂ ॥੨॥੧੮॥੬੯॥

* ਸ਼ਬਦ ਦਾ ਭਾਵ: ਅਸਲ ਸੇਵਕ ਆਪਣੇ ਪ੍ਰਭੂ ਦੀ ਰਜ਼ਾ ਵਿਚ ਪੂਰਨ ਤੌਰ ਤੇ ਰਾਜ਼ੀ ਰਹਿੰਦਾ ਹੈ। ਜਿਵੇਂ ਪਾਣੀ ਫੁੱਲ ਦੀ ਜ਼ਿੰਦਗੀ ਦਾ ਆਸਰਾ ਹੈ, ਤਿਵੇਂ ਪ੍ਰਭੂ ਦਾ ਨਾਮ ਸੇਵਕ ਦੇ ਜੀਵਨ ਦਾ ਆਧਾਰ ਹੈ। ਦੁੱਖ ਅਤੇ ਸੁਖ ਦੋਵੇਂ ਹੀ ਉਸ ਨੂੰ ਪ੍ਰਭੂ ਦੀ ਮਿਹਰ ਹੀ ਦਿੱਸਦੇ ਹਨ "ਭਾਵੈ ਧੀਰਕ ਭਾਵੈ ਧਕੇ ਏਕ ਵਡਾਈ ਦੇਇ"।੬੯।

SikhNet (Spanish)Dice Kabir, soy Tu Esclavo, oh Señor, destrúyeme o vivifícame, como sea Tu Voluntad. (2-18-69)

Open this shabad →

Shabad Bhagat Kabir Ji Raag Gauree continues on Ang 339

ਗਉੜੀ₅ ॥

gaurree₅ |

Sant Singh KhalsaGauree:
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri.

ਲਖ ਚਉਰਾਸੀਹ ਜੀਅ ਜੋਨਿ ਮਹਿ; ਭ੍ਰਮਤ ਨੰਦੁ ਬਹੁ ਥਾਕੋ ਰੇ ॥

lakh chauraaseeh jeea jon meh; bhramat nand bahu thaako re |

Sant Singh KhalsaWandering through 8.4 million incarnations, Krishna's father Nand was totally exhausted.
Manmohan SinghWandering through eighty-four lakhs of animate existences Krishans adoptive father, Nand, was greatly worn-out.
Manmohan Singh (Punjabi)ਚੁਰਾਸੀ ਲੱਖ ਪ੍ਰਾਣਧਾਰੀ ਜੂਨੀਆਂ ਅੰਦਰ ਭਟਕਦਾ ਹੋਇਆ, ਕ੍ਰਿਸ਼ਨ ਦਾ ਪਾਲਣ ਵਾਲਾ ਪਿਤਾ, ਨੰਦ ਬਹੁਤ ਹੰਭ ਗਿਆ ਸੀ।
Fareedkot Teekaਚੌਰਾਸੀ ਲਖ ਜੀਵੋਂ ਕੀ ਜੂਨੀ ਮੇਂ ਭਰਮਤਾ ਹੂਆ ਨੰਦ ਬਹੁਤ ਥਕਤ ਹੋ ਗਿਆ॥
Prof. Sahib Singhਹੇ ਭਾਈ! (ਤੁਸੀ ਆਖਦੇ ਹੋ ਕਿ ਜਦੋਂ) ਚੌਰਾਸੀ ਲੱਖ ਜੀਵਾਂ ਦੀਆਂ ਜੂਨਾਂ ਵਿਚ ਭਟਕ ਭਟਕ ਕੇ ਨੰਦ ਬਹੁਤ ਥੱਕ ਗਿਆ,

ਪਦ ਅਰਥ ਜੀਅ ਜੋਨਿ ਮਹਿ = ਜੀਵਾਂ ਦੀਆਂ ਜੂਨਾਂ ਵਿਚ। ਭ੍ਰਮਤ = ਭਟਕਦਾ। ਰੇ = ਹੇ ਭਾਈ!

SikhNet (Spanish)Dicen que Nand, el padre de Krishna, después de exhaustarse por haber encarnado en millones de especies de vida,

ਭਗਤਿ ਹੇਤਿ ਅਵਤਾਰੁ ਲੀਓ ਹੈ; ਭਾਗੁ ਬਡੋ ਬਪੁਰਾ ਕੋ ਰੇ ॥੧॥

bhagat het avataar leeo hai; bhaag baddo bapuraa ko re |1|

Sant Singh KhalsaBecause of his devotion, Krishna was incarnated in his home; how great was the good fortune of this poor man! ||1||
Manmohan SinghBecause of his devotion Krishan became incarnate in his house. Great was the good fortune of the poor man.
Manmohan Singh (Punjabi)ਉਸ ਦੇ ਅਨੁਰਾਗ ਦੇ ਕਾਰਨ ਕ੍ਰਿਸ਼ਨ ਨੇ ਉਸ ਦੇ ਘਰ ਜਨਮ ਧਾਰਿਆ। ਗਰੀਬ ਬੰਦੇ ਦੇ ਚੰਗੇ ਸਰੇਸ਼ਟ ਨਸੀਬ ਸਨ।
Fareedkot Teekaਨੰਦ ਕੀ ਭਗਤੀ ਕੇ ਵਾਸਤੇ ਅਵਤਾਰ ਲੀਆ ਹੈ ਬੇਚਾਰੇ ਕਾ ਭਾਗ ਬਡਾ ਹੈ, ਭਾਵ ਏਹਿ ਕਿ ਨੰਦ ਨੇ ਔਰ ਜਸੋਧਾਂ ਨੇ ਭਗਤੀ ਕਰੀ ਥੀ, ਯਾਂ ਤੇ ਕ੍ਰਿਸ਼ਨ ਜੀ ਨੇ ਉਤਾਰ ਧਾਰ ਕਰ ਬਡਾਈ ਬਖਸ਼ੀ। ਯਦਪੀ ਵਸੁਦੇਵ ਕੇ ਘਰ ਅਵਤਾਰ ਲੀਆ ਹੈ ਤਦਪੀ ਪਾਲਨੇ ਕਰ ਨੰਦ ਕੇ ਪੁਤ੍ਰ ਕਹਾਏ ਹੈਂ॥੧॥
Prof. Sahib Singh(ਤੇ ਉਸ ਨੂੰ ਮਨੁੱਖਾ ਜਨਮ ਮਿਲਿਆ ਤਾਂ ਉਸ ਨੇ ਪਰਮਾਤਮਾ ਦੀ ਭਗਤੀ ਕੀਤੀ), ਉਸ ਦੀ ਭਗਤੀ ਤੇ ਪ੍ਰਸੰਨ ਹੋ ਕੇ (ਪਰਮਾਤਮਾ ਨੇ ਉਸ ਦੇ ਘਰ) ਜਨਮ ਲਿਆ, ਉਸ ਵਿਚਾਰੇ ਨੰਦ ਦੀ ਬੜੀ ਕਿਸਮਤ ਜਾਗੀ ॥੧॥

ਪਦ ਅਰਥ ਭਗਤਿ ਹੇਤਿ = ਭਗਤੀ ਦੀ ਖ਼ਾਤਰ, ਉਸ ਦੀ ਭਗਤੀ ਤੇ ਤ੍ਰੁੱਠ ਕੇ। ਅਵਤਾਰੁ = ਜਨਮ। ਬਪੁਰਾ ਕੋ = ਵਿਚਾਰੇ ਦਾ ॥੧॥

SikhNet (Spanish)habitó en Dios, y Dios nació en su casa. ¡Qué afortunado fue él!(1)

ਤੁਮੑ ਜੁ ਕਹਤ ਹਉ ਨੰਦ ਕੋ ਨੰਦਨੁ; ਨੰਦ ਸੁ ਨੰਦਨੁ ਕਾ ਕੋ ਰੇ ॥

tuma ju kehat hau nand ko nandan; nand su nandan kaa ko re |

Sant Singh KhalsaYou say that Krishna was Nand's son, but whose son was Nand himself?
Manmohan SinghYou say that Krishan was Nand's son, whose son was that Nand himself?
Manmohan Singh (Punjabi)ਤੁਸੀਂ ਕਹਿੰਦੇ ਹੋ ਕਿ ਕ੍ਰਿਸ਼ਨ ਨੰਦ ਦਾ ਪੁਤ੍ਰ ਸੀ, ਉਹ ਨੰਦ ਆਪ ਕੀਹਦਾ ਪੁਤ੍ਰ ਸੀ?
Fareedkot Teekaਕਬੀਰ ਜੀ ਨੇ ਕਹਾ: ਤੁਮ ਜੋ ਕਹਤੇ ਹੋ ਕ੍ਰਿਸ਼ਨ ਨੰਦ ਕਾ ਪੁਤ੍ਰ ਹੈ। ਹੇ ਪੰਡਤ! ਨੰਦ ਜੋ ਹੈ, ਸੋ ਕਿਸ ਕਾ (ਨੰਦਨੁ) ਪੁਤ੍ਰ ਹੈ, ਭਾਵ ਏਹ ਕਿ ਪਿਤਾ ਪਿਤਾਮਾ ਕਰ ਬ੍ਰਹਮ ਪ੍ਰਯੰਤ ਕਹੋਗੇ ਨੰਦ ਕੇ ਬਡੇ ਸੋ ਬ੍ਰਹਮਾ ਭੀ ਕ੍ਰਿਸਨ ਕਾ ਪੁਤ੍ਰ ਹੀ ਸਿਧ ਹੋਵੇਗਾ॥
Prof. Sahib Singhਪਰ, ਹੇ ਭਾਈ! ਤੁਸੀ ਜੋ ਇਹ ਆਖਦੇ ਹੋ ਕਿ (ਪਰਮਾਤਮਾ ਨੰਦ ਦੇ ਘਰ ਅਵਤਾਰ ਲੈ ਕੇ) ਨੰਦ ਦਾ ਪੁੱਤਰ ਬਣਿਆ, (ਇਹ ਦੱਸੋ ਕਿ) ਉਹ ਨੰਦ ਕਿਸ ਦਾ ਪੁੱਤਰ ਸੀ?

ਪਦ ਅਰਥ ਜੁ = ਜਿਹੜੀ ਇਹ ਗੱਲ। ਨੰਦਨੁ = ਪੁੱਤਰ। ਨੰਦ = ਇਹ ਗੋਕਲ ਦਾ ਇਕ ਗੁਆਲਾ ਸੀ, ਇਸ ਦੀ ਇਸਤ੍ਰੀ ਦਾ ਨਾਮ ਜਸ਼ੋਧਾ ਸੀ। ਜਦੋਂ ਕੰਸ ਆਪਣੀ ਭੈਣ ਦੇਵਕੀ ਦੇ ਘਰ ਨਵੇਂ ਜਨਮੇ ਬਾਲ-ਕ੍ਰਿਸ਼ਨ ਜੀ ਨੂੰ ਮਾਰਨਾ ਚਾਹੁੰਦਾ ਸੀ ਤਾਂ ਇਹਨਾਂ ਦੇ ਪਿਤਾ ਵਸੂਦੇਵ ਨੇ ਇਹਨਾਂ ਨੂੰ ਮਥਰਾ ਤੋਂ ਰਾਤੋ ਰਾਤ ਲੈ ਜਾ ਕੇ ਨੰਦ ਦੇ ਹਵਾਲੇ ਕੀਤਾ ਸੀ। ਨੰਦ ਤੇ ਜਸ਼ੋਧਾਂ ਨੇ ਕ੍ਰਿਸ਼ਨ ਜੀ ਨੂੰ ਪਾਲਿਆ ਸੀ।। ਸੁ = ਉਹ। ਕਾ ਕੋ = ਕਿਸ ਦਾ?

SikhNet (Spanish)Todos dicen que Krishna era hijo de Nand, pero ¿sabes tú de quién era hijo el mismo Nand?

ਧਰਨਿ ਅਕਾਸੁ ਦਸੋ ਦਿਸ ਨਾਹੀ; ਤਬ ਇਹੁ ਨੰਦੁ ਕਹਾ ਥੋ ਰੇ ॥੧॥ ਰਹਾਉ ॥

dharan akaas daso dis naahee; tab ihu nand kahaa tho re |1| rahaau |

Sant Singh KhalsaWhen there was no earth or ether or the ten directions, where was this Nand then? ||1||Pause||
Manmohan SinghWhen there were no earth, firmament and ten directions, where was this Nand then? Pause.
Manmohan Singh (Punjabi)ਜਦ ਕੋਈ ਧਰਤੀ ਅਸਮਾਨ ਅਤੇ ਦੱਸ ਪਾਸੇ ਨਹੀਂ ਹੁੰਦੇ ਸਨ, ਉਦੋਂ ਇਹ ਨੰਦ ਕਿਥੇ ਸੀ? ਠਹਿਰਾਉ।
Fareedkot Teekaਜਬ ਧਰਤੀ ਔਰ ਅਕਾਸ ਦਸੋ ਦਿਸਾ ਨਹੀਂ ਥੀ ਤਬ ਏਹ ਨੰਦ ਕਹਾਂ ਥਾ, ਭਾਵ ਏਹ ਕਿ ਕ੍ਰਿਸਨ ਤਬ ਭੀ ਥਾ॥੧॥ ਰਹਾਉ ॥
Prof. Sahib Singhਤੇ ਜਦੋਂ ਨਾਹ ਇਹ ਧਰਤੀ ਅਤੇ ਨਾਹ ਅਕਾਸ਼ ਸੀ, ਤਦੋਂ ਇਹ ਨੰਦ (ਜਿਸ ਨੂੰ ਤੁਸੀ ਪਰਮਾਤਮਾ ਦਾ ਪਿਓ ਆਖ ਰਹੇ ਹੋ) ਕਿਥੇ ਸੀ ॥੧॥ ਰਹਾਉ ॥

ਪਦ ਅਰਥ ਧਰਨਿ = ਧਰਤੀ। ਦਸੋ ਦਿਸ = ਦਸੇ ਪਾਸੇ, (ਭਾਵ, ਇਹ ਸਾਰਾ ਜਗਤ) ॥੧॥ ਰਹਾਉ ॥

SikhNet (Spanish)Cuando la tierra, el cielo, y las diez direcciones no estaban ahí, ¿En dónde estaba Nand entonces?(1-Pausa)

Open this shabad (7 lines, Angs 338-339) →

Ang 338 of 1430