ਗਉੜੀ₅ ॥
gaurree₅ | Ang 338
Sant Singh KhalsaGauree:
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri.
ਲਖ ਚਉਰਾਸੀਹ ਜੀਅ ਜੋਨਿ ਮਹਿ; ਭ੍ਰਮਤ ਨੰਦੁ ਬਹੁ ਥਾਕੋ ਰੇ ॥
lakh chauraaseeh jeea jon meh; bhramat nand bahu thaako re | Ang 338
Sant Singh KhalsaWandering through 8.4 million incarnations, Krishna's father Nand was totally exhausted.
Manmohan SinghWandering through eighty-four lakhs of animate existences Krishans adoptive father, Nand, was greatly worn-out.
Manmohan Singh (Punjabi)ਚੁਰਾਸੀ ਲੱਖ ਪ੍ਰਾਣਧਾਰੀ ਜੂਨੀਆਂ ਅੰਦਰ ਭਟਕਦਾ ਹੋਇਆ, ਕ੍ਰਿਸ਼ਨ ਦਾ ਪਾਲਣ ਵਾਲਾ ਪਿਤਾ, ਨੰਦ ਬਹੁਤ ਹੰਭ ਗਿਆ ਸੀ।
Fareedkot Teekaਚੌਰਾਸੀ ਲਖ ਜੀਵੋਂ ਕੀ ਜੂਨੀ ਮੇਂ ਭਰਮਤਾ ਹੂਆ ਨੰਦ ਬਹੁਤ ਥਕਤ ਹੋ ਗਿਆ॥
Prof. Sahib Singhਹੇ ਭਾਈ! (ਤੁਸੀ ਆਖਦੇ ਹੋ ਕਿ ਜਦੋਂ) ਚੌਰਾਸੀ ਲੱਖ ਜੀਵਾਂ ਦੀਆਂ ਜੂਨਾਂ ਵਿਚ ਭਟਕ ਭਟਕ ਕੇ ਨੰਦ ਬਹੁਤ ਥੱਕ ਗਿਆ,ਪਦ ਅਰਥ ਜੀਅ ਜੋਨਿ ਮਹਿ = ਜੀਵਾਂ ਦੀਆਂ ਜੂਨਾਂ ਵਿਚ। ਭ੍ਰਮਤ = ਭਟਕਦਾ। ਰੇ = ਹੇ ਭਾਈ!
SikhNet (Spanish)Dicen que Nand, el padre de Krishna, después de exhaustarse por haber encarnado en millones de especies de vida,
ਭਗਤਿ ਹੇਤਿ ਅਵਤਾਰੁ ਲੀਓ ਹੈ; ਭਾਗੁ ਬਡੋ ਬਪੁਰਾ ਕੋ ਰੇ ॥੧॥
bhagat het avataar leeo hai; bhaag baddo bapuraa ko re |1| Ang 338
Sant Singh KhalsaBecause of his devotion, Krishna was incarnated in his home; how great was the good fortune of this poor man! ||1||
Manmohan SinghBecause of his devotion Krishan became incarnate in his house. Great was the good fortune of the poor man.
Manmohan Singh (Punjabi)ਉਸ ਦੇ ਅਨੁਰਾਗ ਦੇ ਕਾਰਨ ਕ੍ਰਿਸ਼ਨ ਨੇ ਉਸ ਦੇ ਘਰ ਜਨਮ ਧਾਰਿਆ। ਗਰੀਬ ਬੰਦੇ ਦੇ ਚੰਗੇ ਸਰੇਸ਼ਟ ਨਸੀਬ ਸਨ।
Fareedkot Teekaਨੰਦ ਕੀ ਭਗਤੀ ਕੇ ਵਾਸਤੇ ਅਵਤਾਰ ਲੀਆ ਹੈ ਬੇਚਾਰੇ ਕਾ ਭਾਗ ਬਡਾ ਹੈ, ਭਾਵ ਏਹਿ ਕਿ ਨੰਦ ਨੇ ਔਰ ਜਸੋਧਾਂ ਨੇ ਭਗਤੀ ਕਰੀ ਥੀ, ਯਾਂ ਤੇ ਕ੍ਰਿਸ਼ਨ ਜੀ ਨੇ ਉਤਾਰ ਧਾਰ ਕਰ ਬਡਾਈ ਬਖਸ਼ੀ। ਯਦਪੀ ਵਸੁਦੇਵ ਕੇ ਘਰ ਅਵਤਾਰ ਲੀਆ ਹੈ ਤਦਪੀ ਪਾਲਨੇ ਕਰ ਨੰਦ ਕੇ ਪੁਤ੍ਰ ਕਹਾਏ ਹੈਂ॥੧॥
Prof. Sahib Singh(ਤੇ ਉਸ ਨੂੰ ਮਨੁੱਖਾ ਜਨਮ ਮਿਲਿਆ ਤਾਂ ਉਸ ਨੇ ਪਰਮਾਤਮਾ ਦੀ ਭਗਤੀ ਕੀਤੀ), ਉਸ ਦੀ ਭਗਤੀ ਤੇ ਪ੍ਰਸੰਨ ਹੋ ਕੇ (ਪਰਮਾਤਮਾ ਨੇ ਉਸ ਦੇ ਘਰ) ਜਨਮ ਲਿਆ, ਉਸ ਵਿਚਾਰੇ ਨੰਦ ਦੀ ਬੜੀ ਕਿਸਮਤ ਜਾਗੀ ॥੧॥ਪਦ ਅਰਥ ਭਗਤਿ ਹੇਤਿ = ਭਗਤੀ ਦੀ ਖ਼ਾਤਰ, ਉਸ ਦੀ ਭਗਤੀ ਤੇ ਤ੍ਰੁੱਠ ਕੇ। ਅਵਤਾਰੁ = ਜਨਮ। ਬਪੁਰਾ ਕੋ = ਵਿਚਾਰੇ ਦਾ ॥੧॥
SikhNet (Spanish)habitó en Dios, y Dios nació en su casa. ¡Qué afortunado fue él!(1)
ਤੁਮੑ ਜੁ ਕਹਤ ਹਉ ਨੰਦ ਕੋ ਨੰਦਨੁ; ਨੰਦ ਸੁ ਨੰਦਨੁ ਕਾ ਕੋ ਰੇ ॥
tuma ju kehat hau nand ko nandan; nand su nandan kaa ko re | Ang 338
Sant Singh KhalsaYou say that Krishna was Nand's son, but whose son was Nand himself?
Manmohan SinghYou say that Krishan was Nand's son, whose son was that Nand himself?
Manmohan Singh (Punjabi)ਤੁਸੀਂ ਕਹਿੰਦੇ ਹੋ ਕਿ ਕ੍ਰਿਸ਼ਨ ਨੰਦ ਦਾ ਪੁਤ੍ਰ ਸੀ, ਉਹ ਨੰਦ ਆਪ ਕੀਹਦਾ ਪੁਤ੍ਰ ਸੀ?
Fareedkot Teekaਕਬੀਰ ਜੀ ਨੇ ਕਹਾ: ਤੁਮ ਜੋ ਕਹਤੇ ਹੋ ਕ੍ਰਿਸ਼ਨ ਨੰਦ ਕਾ ਪੁਤ੍ਰ ਹੈ। ਹੇ ਪੰਡਤ! ਨੰਦ ਜੋ ਹੈ, ਸੋ ਕਿਸ ਕਾ (ਨੰਦਨੁ) ਪੁਤ੍ਰ ਹੈ, ਭਾਵ ਏਹ ਕਿ ਪਿਤਾ ਪਿਤਾਮਾ ਕਰ ਬ੍ਰਹਮ ਪ੍ਰਯੰਤ ਕਹੋਗੇ ਨੰਦ ਕੇ ਬਡੇ ਸੋ ਬ੍ਰਹਮਾ ਭੀ ਕ੍ਰਿਸਨ ਕਾ ਪੁਤ੍ਰ ਹੀ ਸਿਧ ਹੋਵੇਗਾ॥
Prof. Sahib Singhਪਰ, ਹੇ ਭਾਈ! ਤੁਸੀ ਜੋ ਇਹ ਆਖਦੇ ਹੋ ਕਿ (ਪਰਮਾਤਮਾ ਨੰਦ ਦੇ ਘਰ ਅਵਤਾਰ ਲੈ ਕੇ) ਨੰਦ ਦਾ ਪੁੱਤਰ ਬਣਿਆ, (ਇਹ ਦੱਸੋ ਕਿ) ਉਹ ਨੰਦ ਕਿਸ ਦਾ ਪੁੱਤਰ ਸੀ?ਪਦ ਅਰਥ ਜੁ = ਜਿਹੜੀ ਇਹ ਗੱਲ। ਨੰਦਨੁ = ਪੁੱਤਰ। ਨੰਦ = ਇਹ ਗੋਕਲ ਦਾ ਇਕ ਗੁਆਲਾ ਸੀ, ਇਸ ਦੀ ਇਸਤ੍ਰੀ ਦਾ ਨਾਮ ਜਸ਼ੋਧਾ ਸੀ। ਜਦੋਂ ਕੰਸ ਆਪਣੀ ਭੈਣ ਦੇਵਕੀ ਦੇ ਘਰ ਨਵੇਂ ਜਨਮੇ ਬਾਲ-ਕ੍ਰਿਸ਼ਨ ਜੀ ਨੂੰ ਮਾਰਨਾ ਚਾਹੁੰਦਾ ਸੀ ਤਾਂ ਇਹਨਾਂ ਦੇ ਪਿਤਾ ਵਸੂਦੇਵ ਨੇ ਇਹਨਾਂ ਨੂੰ ਮਥਰਾ ਤੋਂ ਰਾਤੋ ਰਾਤ ਲੈ ਜਾ ਕੇ ਨੰਦ ਦੇ ਹਵਾਲੇ ਕੀਤਾ ਸੀ। ਨੰਦ ਤੇ ਜਸ਼ੋਧਾਂ ਨੇ ਕ੍ਰਿਸ਼ਨ ਜੀ ਨੂੰ ਪਾਲਿਆ ਸੀ।। ਸੁ = ਉਹ। ਕਾ ਕੋ = ਕਿਸ ਦਾ?
SikhNet (Spanish)Todos dicen que Krishna era hijo de Nand, pero ¿sabes tú de quién era hijo el mismo Nand?
ਧਰਨਿ ਅਕਾਸੁ ਦਸੋ ਦਿਸ ਨਾਹੀ; ਤਬ ਇਹੁ ਨੰਦੁ ਕਹਾ ਥੋ ਰੇ ॥੧॥ ਰਹਾਉ ॥
dharan akaas daso dis naahee; tab ihu nand kahaa tho re |1| rahaau | Ang 338
Sant Singh KhalsaWhen there was no earth or ether or the ten directions, where was this Nand then? ||1||Pause||
Manmohan SinghWhen there were no earth, firmament and ten directions, where was this Nand then? Pause.
Manmohan Singh (Punjabi)ਜਦ ਕੋਈ ਧਰਤੀ ਅਸਮਾਨ ਅਤੇ ਦੱਸ ਪਾਸੇ ਨਹੀਂ ਹੁੰਦੇ ਸਨ, ਉਦੋਂ ਇਹ ਨੰਦ ਕਿਥੇ ਸੀ? ਠਹਿਰਾਉ।
Fareedkot Teekaਜਬ ਧਰਤੀ ਔਰ ਅਕਾਸ ਦਸੋ ਦਿਸਾ ਨਹੀਂ ਥੀ ਤਬ ਏਹ ਨੰਦ ਕਹਾਂ ਥਾ, ਭਾਵ ਏਹ ਕਿ ਕ੍ਰਿਸਨ ਤਬ ਭੀ ਥਾ॥੧॥ ਰਹਾਉ ॥
Prof. Sahib Singhਤੇ ਜਦੋਂ ਨਾਹ ਇਹ ਧਰਤੀ ਅਤੇ ਨਾਹ ਅਕਾਸ਼ ਸੀ, ਤਦੋਂ ਇਹ ਨੰਦ (ਜਿਸ ਨੂੰ ਤੁਸੀ ਪਰਮਾਤਮਾ ਦਾ ਪਿਓ ਆਖ ਰਹੇ ਹੋ) ਕਿਥੇ ਸੀ ॥੧॥ ਰਹਾਉ ॥ਪਦ ਅਰਥ ਧਰਨਿ = ਧਰਤੀ। ਦਸੋ ਦਿਸ = ਦਸੇ ਪਾਸੇ, (ਭਾਵ, ਇਹ ਸਾਰਾ ਜਗਤ) ॥੧॥ ਰਹਾਉ ॥
SikhNet (Spanish)Cuando la tierra, el cielo, y las diez direcciones no estaban ahí, ¿En dónde estaba Nand entonces?(1-Pausa)
ਸੰਕਟਿ ਨਹੀ ਪਰੈ. ਜੋਨਿ ਨਹੀ ਆਵੈ; ਨਾਮੁ ਨਿਰੰਜਨ ਜਾ ਕੋ ਰੇ ॥
sankatt nahee parai. jon nahee aavai; naam niranjan jaa ko re | Ang 339
Sant Singh KhalsaHe does not fall into misfortune, and He does not take birth; His Name is the Immaculate Lord.
Manmohan SinghHe whose Name is the Immaculate Lord falls not in trouble and undergoes not birth.
Manmohan Singh (Punjabi)ਜਿਸ ਦਾ ਨਾਮ ਪਵਿੱਤ੍ਰ ਪ੍ਰਭੂ ਹੈ, ਉਹ ਤਕਲੀਫ ਵਿੱਚ ਨਹੀਂ ਪੈਦਾ ਅਤੇ ਜਨਮ ਨਹੀਂ ਧਾਰਦਾ।
Fareedkot Teekaਜੇ ਕਰ ਕ੍ਰਿਸਨ ਕਾ ਯਥਾਰਥ ਰੂਪ ਪੂਛੋ ਤੋ ਜਿਸ ਕਾ ਨਾਮ ਨਿਰੰਜਨ ਹੈ ਸੰਕਟ ਮੇਂ ਨਹੀਂ ਪਰਤਾ ਜੋਨੀ ਮੇਂ ਨਹੀਂ ਆਵਤਾ॥
Prof. Sahib Singhਹੇ ਭਾਈ! (ਅਸਲ ਗੱਲ ਇਹ ਹੈ ਕਿ ਜਿਸ ਪ੍ਰਭੂ) ਦਾ ਨਾਮ ਹੈ ਨਿਰੰਜਨ (ਭਾਵ, ਜੋ ਪ੍ਰਭੂ ਕਦੇ ਮਾਇਆ ਦੇ ਅਸਰ ਹੇਠ ਨਹੀਂ ਆ ਸਕਦਾ), ਉਹ ਜੂਨ ਵਿਚ ਨਹੀਂ ਆਉਂਦਾ, ਉਹ (ਜੰਮਣ ਮਰਨ ਦੇ) ਦੁੱਖ ਵਿਚ ਨਹੀਂ ਪੈਂਦਾ।ਪਦ ਅਰਥ ਸੰਕਟਿ = ਸੰਕਟ ਵਿਚ, ਦੁੱਖ ਵਿਚ। ਨਿਰੰਜਨ = ਅੰਜਨ-ਰਹਿਤ, ਮਾਇਆ ਦੇ ਪ੍ਰਭਾਵ ਤੋਂ ਉਤਾਂਹ।
SikhNet (Spanish)Él no cae en infortunio, ni reencarna, Su Nombre es El Señor Inmaculado.
ਕਬੀਰ ਕੋ ਸੁਆਮੀ. ਐਸੋ ਠਾਕੁਰੁ; ਜਾ ਕੈ. ਮਾਈ ਨ ਬਾਪੋ ਰੇ ॥੨॥੧੯॥੭੦॥
kabeer ko suaamee. aiso tthaakur; jaa kai. maaee na baapo re |2|19|70| Ang 339
Sant Singh KhalsaKabeer's Lord is such a Lord and Master, who has no mother or father. ||2||19||70||
Manmohan SinghKabir's Master is such a Lord, who has neither mother, nor father.
Manmohan Singh (Punjabi)ਕਬੀਰ ਦਾ ਮਾਲਕ ਇਹੋ ਜਿਹਾ ਸਾਹਿਬ ਹੈ, ਜਿਸ ਦੀ ਨਾਂ ਕੋਈ ਮਾਤਾ ਹੈ ਤੇ ਨਾਂ ਹੀ ਪਿਤਾ।
Fareedkot Teekaਕਬੀਰ ਜੀ ਕਹਤੇ ਹੈਂ: ਹਮਾਰਾ ਸੁਆਮੀ ਐਸਾ ਠਾਕੁਰ ਹੈ ਜਿਸ ਕੇ ਨ ਮਾਈ ਹੈ ਨ ਬਾਪੁ ਹੈ॥੨॥੧੯॥੭੦॥☬ਏਕ ਕਾਲ ਮੇਂ ਕਬੀਰ ਜੀ ਨੇ ਲੋਕੋਂ ਕੋ ਪੀਛੇ ਸੇ ਹਟਾਵਣੇ ਕੇ ਵਾਸਤੇ ਐਸਾ ਸ੍ਵਾਂਗ ਧਾਰਿਆ, ਏਕ ਹਾਥ ਮੇਂ ਵੇਸਵਾ ਏਕ ਹਾਥ ਮੇਂ ਗੰਗਾ ਜਲ ਕੀ ਬੋਤਲ ਪਕੜੀ ਹੂਈ ਥੀ। ਮਦਮਤੋਂ ਕੇ ਸਮ ਫਿਰਨੇ ਲਗੇ ਤਬ ਲੋਗ ਨਿੰਦਾ ਕਰਨੇ ਲਗੇ। ਇਸ ਪਰਥਾਇ ਕਹਤੇ ਹੈਂ:
Prof. Sahib Singhਕਬੀਰ ਦਾ ਸੁਆਮੀ (ਸਾਰੇ ਜਗਤ ਦਾ) ਪਾਲਣਹਾਰ ਐਸਾ ਹੈ ਜਿਸ ਦੀ ਨਾ ਕੋਈ ਮਾਂ ਹੈ, ਤੇ ਨਾ ਪਿਓ ॥੨॥੧੯॥੭੦॥* ਸ਼ਬਦ ਦਾ ਭਾਵ: ਪਰਮਾਤਮਾ ਆਪ ਸਾਰੇ ਜਗਤ ਨੂੰ ਰਚਨ ਵਾਲਾ ਹੈ। ਮਾਇਆ ਦੇ ਖੇਲ ਨੂੰ ਉਹ ਆਪ ਹੀ ਬਣਾਉਣ ਵਾਲਾ ਹੈ; ਉਹ ਜਨਮ ਮਰਨ ਵਿਚ ਨਹੀਂ ਆਉਂਦਾ, ਉਸ ਦਾ ਕੋਈ ਮਾਂ-ਪਿਉ ਨਹੀਂ ਹੈ। ਗੋਕਲ ਦੇ ਗੁਆਲੇ ਨੰਦ ਨੂੰ ਪਰਮਾਤਮਾ ਦਾ ਪਿਉ ਆਖਣਾ ਵੱਡੀ ਭੁੱਲ ਹੈ।੭੦। * ਨੋਟ: ਲਫ਼ਜ਼ 'ਗਉੜੀ' ਦੇ ਹੇਠ ਛੋਟਾ ਅੰਕ ੫ ਦੱਸਦਾ ਹੈ ਕਿ ਇਸ ਸ਼ਬਦ ਸਮੇਤ ਅਗਾਂਹ ਕਬੀਰ ਜੀ ਦੇ ਪੰਜ ਸ਼ਬਦ ਹਨ।
SikhNet (Spanish)El Maestro y Señor de Kabir es Aquél que no tiene ni madre ni padre. (2-19-70)