ਜੈਤਸਰੀ ਮਹਲਾ ੫ ॥
jaitasaree mahalaa 5 |
Sant Singh KhalsaJaitsree, Fifth Mehl:
Manmohan SinghJaitsri 5th Guru.
Manmohan Singh (Punjabi)ਜੈਤਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Yaitsri, Mejl Guru Aryan, Quinto Canal Divino.
ਗੋਬਿੰਦ ਜੀਵਨ ਪ੍ਰਾਨ ਧਨ ਰੂਪ ॥
gobind jeevan praan dhan roop |
Sant Singh KhalsaThe Lord of the Universe is my existence, my breath of life, wealth and beauty.
Manmohan SinghThe Lord of the World, is my animate existence, very life, wealth and beauty.
Manmohan Singh (Punjabi)ਸ੍ਰਿਸ਼ਟੀ ਦਾ ਸੁਆਮੀ ਮੇਰੀ ਜਿੰਦਗੀ, ਜਿੰਨ-ਜਾਨ ਦੌਲਤ ਅਤੇ ਸੁੰਦਰਤਾ ਹੈ।
Fareedkot Teekaਹੇ ਗਬਿੰਦ! ਜੀਵੋਂ ਕਾ ਵਾ ਮੇਰਾ ਪ੍ਰਾਨ ਅਰ ਧਨ ਰੂਪ ਤੁਹੀ ਹੈਂ॥
Prof. Sahib Singhਹੇ ਗੋਬਿੰਦ! ਤੂੰ ਅਸਾਂ ਜੀਵਾਂ ਦੀ ਜ਼ਿੰਦਗੀ ਹੈਂ, ਪ੍ਰਾਨ ਹੈਂ, ਧਨ ਹੈਂ, ਸੁਹਜ ਹੈਂ।ਪਦ ਅਰਥ ਗੋਬਿੰਦ = ਹੇ ਗੋਬਿੰਦ! ਜੀਵਨ = ਜ਼ਿੰਦਗੀ। ਰੂਪ = ਸੁਹਣੱਪ।
SikhNet (Spanish)El Señor es mi vida, mis riquezas, mi belleza.
ਅਗਿਆਨ ਮੋਹ ਮਗਨ ਮਹਾ ਪ੍ਰਾਨੀ; ਅੰਧਿਆਰੇ ਮਹਿ ਦੀਪ ॥੧॥ ਰਹਾਉ ॥
agiaan moh magan mahaa praanee; andhiaare meh deep |1| rahaau |
Sant Singh KhalsaThe ignorant are totally intoxicated with emotional attachment; in this darkness, the Lord is the only lamp. ||1||Pause||
Manmohan SinghThe mortal is greatly inebriated in ignorance and worldly love and the Lord in this darkness. Pause.
Manmohan Singh (Punjabi)ਫਾਨੀ ਬੰਦਾ ਬੇਸਮਝੀ ਅਤੇ ਸੰਸਾਰੀ ਮਮਤਾ ਵਿੱਚ ਬਹੁਤਾ ਮਤਵਾਲਾ ਹੋਇਆ ਹੋਇਆ ਹੈ ਅਤੇ ਇਸ ਅਨ੍ਹੇਰੇ ਵਿੱਚ ਪ੍ਰਭੂ ਇਕ ਦੀਵਾ ਹੈ। ਠਹਿਰਾਉ।
Fareedkot Teekaਅਗ੍ਯਾਨ ਕਰ ਕੇ ਮਹਾ ਮੋਹਿ ਮੇਂ ਮੋਹਿਆ ਜੋ ਪ੍ਰਾਨੀ ਜੀਵ ਹੈ, ਤਿਸ ਕੋ ਅਗ੍ਯਾਨ ਰੂਪ ਅੰਧੇਰੇ ਮੇਂ ਗਿਆਨ ਦੀਪਕ ਦੇਣੇ ਵਾਲਾ ਤੂੰ ਹੀ ਹੈਂ॥੧॥ ਰਹਾਉ ॥
Prof. Sahib Singhਜੀਵ ਆਤਮਕ ਜੀਵਨ ਵਲੋਂ ਬੇ-ਸਮਝੀ ਵਿਚ, ਮੋਹ ਵਿਚ ਬਹੁਤ ਡੁੱਬੇ ਰਹਿੰਦੇ ਹਨ, ਇਸ ਹਨੇਰੇ ਵਿਚ ਤੂੰ (ਜੀਵਾਂ ਲਈ) ਦੀਵਾ ਹੈਂ ॥੧॥ ਰਹਾਉ ॥ਪਦ ਅਰਥ ਅਗਿਆਨ = ਆਤਮਕ ਜੀਵਨ ਵਲੋਂ ਬੇ-ਸਮਝੀ। ਮਗਨ = ਡੁੱਬੇ ਹੋਏ, ਮਸਤ। ਦੀਪ = ਦੀਵਾ ॥੧॥ ਰਹਾਉ ॥
SikhNet (Spanish)Y mientras el hombre está envuelto por la oscuridad de su ignorancia, es la Luz de Dios La que lo ilumina. (1-Pausa)
ਸਫਲ ਦਰਸਨੁ ਤੁਮਰਾ ਪ੍ਰਭ ਪ੍ਰੀਤਮ; ਚਰਨ ਕਮਲ ਆਨੂਪ ॥
safal darasan tumaraa prabh preetam; charan kamal aanoop |
Sant Singh KhalsaFruitful is the Blessed Vision of Your Darshan, O Beloved God; Your lotus feet are incomparably beautiful!
Manmohan SinghFruitful is Thine vision, O my dear Lord and exceedingly beauteous are Thine lotus feet.
Manmohan Singh (Punjabi)ਫਲਦਾਇਕ ਹੈ ਤੇਰਾ ਦੀਦਾਰ, ਹੇ ਮੇਰੇ ਪਿਆਰੇ ਸੁਆਮੀ! ਅਤੇ ਪਰਮ ਸੁੰਦਰ ਹਨ ਤੇਰੇ ਕੰਵਲ ਚਰਨ।
Fareedkot Teekaਹੇ ਪ੍ਰਭ ਪ੍ਰੀਤਮ! ਤੁਮਾਰਾ ਦਰਸਨ ਸਫਲ ਰੂਪ ਹੈ ਔਰ ਆਪ ਕੇ ਚਰਨ ਕਮਲ (ਅਨੂਪ) ਉਪਮਾਂ ਸੇ ਰਹਤ ਹੈਂ॥
Prof. Sahib Singhਹੇ ਪ੍ਰੀਤਮ ਪ੍ਰਭੂ! ਤੇਰਾ ਦਰਸ਼ਨ ਜੀਵਨ ਮਨੋਰਥ ਪੂਰਾ ਕਰਨ ਵਾਲਾ ਹੈ, ਤੇਰੇ ਸੋਹਣੇ ਚਰਨ ਬੇ-ਮਿਸਾਲ ਹਨ।ਪਦ ਅਰਥ ਸਫਲ = ਫਲ ਦੇਣ ਵਾਲਾ। ਪ੍ਰਭ = ਹੇ ਪ੍ਰਭੂ! ਆਨੂਪ = ਬੇ-ਮਿਸਾਲ, ਜਿਨ੍ਹਾਂ ਦੀ ਉਪਮਾ ਨਾਹ ਹੋ ਸਕੇ, ਜਿਨ੍ਹਾਂ ਵਰਗਾ ਹੋਰ ਕੋਈ ਨਹੀਂ।
SikhNet (Spanish)Oh Dios, fructífera es Tu Visión y de Belleza Incomparable es el Loto de Tus Pies.
ਅਨਿਕ ਬਾਰ ਕਰਉ ਤਿਹ ਬੰਦਨ; ਮਨਹਿ ਚਰ੍ਹਾਵਉ ਧੂਪ ॥੧॥
anik baar krau tih bandan; maneh charhaavau dhoop |1|
Sant Singh KhalsaSo many times, I bow in reverence to Him, offering my mind as incense to Him. ||1||
Manmohan SinghMany times, make I obeisance unto Him and offer my soul as incense before Him.
Manmohan Singh (Punjabi)ਅਨੇਕਾਂ ਵਾਰੀ ਮੈਂ ਉਸ ਨੂੰ ਨਮਸ਼ਕਾਰ ਕਰਦਾ ਹਾਂ ਅਤੇ ਆਪਣੀ ਆਤਮਾ ਨੂੰ ਉਸ ਦੇ ਅੱਗੇ ਹੋਮ ਸਮੱਗਰੀ ਵਜੋਂ ਭੇਟ ਕਰਦਾ ਹਾਂ।
Fareedkot Teekaਤਿਨ ਤੇਰੇ ਚਰਨਾਂ ਪਰ ਅਨੇਕ ਵਾਰ ਨਮਸਕਾਰ ਕਰਤਾ ਹੂੰ ਔਰ ਮਨ ਕੋ ਅਰਪਨ ਕਰਨਾ ਇਹੀ ਤੇਰੇ ਕੌ ਧੂਪ ਚੜ੍ਹਾਵਤਾ ਹੂੰ ਅਰਥਾਤ ਦੇਤਾ ਹੂੰ॥੧॥
Prof. Sahib Singhਮੈਂ (ਤੇਰੇ) ਇਹਨਾਂ ਚਰਨਾਂ ਉਤੇ ਅਨੇਕਾਂ ਵਾਰੀ ਨਮਸਕਾਰ ਕਰਦਾ ਹਾਂ, ਆਪਣਾ ਮਨ ਹੀ (ਤੇਰੇ ਚਰਨਾਂ ਅੱਗੇ) ਭੇਟਾ ਧਰਦਾ ਹਾਂ ਇਹੀ ਧੂਪ ਅਰਪਣ ਕਰਦਾ ਹਾਂ ॥੧॥ਪਦ ਅਰਥ ਕਰਉ = ਕਰਉਂ, ਮੈਂ ਕਰਦਾ ਹਾਂ। ਤਿਹ = ਉਹਨਾਂ (ਚਰਨਾਂ) ਨੂੰ। ਮਨਹਿ = ਮਨ ਹੀ। ਚਰਾਵਉ = ਚਰਾਵਉਂ, ਮੈਂ ਚੜ੍ਹਾਂਦਾ ਹਾਂ, ਭੇਟਾ ਕਰਦਾ ਹਾਂ ॥੧॥
SikhNet (Spanish)Te presto obediencia, una y mil veces, y quemo el incienso de mi mente ante Ti. (1)
ਹਾਰਿ ਪਰਿਓ ਤੁਮੑਰੈ ਪ੍ਰਭ ਦੁਆਰੈ; ਦ੍ਰਿੜੑੁ ਕਰਿ ਗਹੀ ਤੁਮੑਾਰੀ ਲੂਕ ॥
haar pario tumarai prabh duaarai; drirrau kar gahee tumaaree look |
Sant Singh KhalsaExhausted, I have fallen at Your Door, O God; I am holding tight to Your Support.
Manmohan SinghGrown weary, I have fallen at Thy door, O Lord, and have firmly grasped thy support.
Manmohan Singh (Punjabi)ਹਾਰ ਹੰਭ ਕੇ ਮੈਂ ਤੇਰੇ ਬੂਹੇ ਤੇ ਆ ਡਿੱਗਾ ਹਾਂ, ਹੇ ਸੁਆਮੀ! ਅਤੇ ਘੁੱਟ ਕੇ ਤੇਰੀ ਓਟ ਪਕੜ ਲਈ ਹੈ।
Fareedkot Teekaਹੇ ਪ੍ਰਭੂ! ਤੁਮਾਰੇ ਦ੍ਵਾਰੇ ਪਰ ਹਾਰ ਪਰਾ ਹੂੰ ਔਰ ਆਪ ਕੀ (ਲੂਕ) ਸਰਨ ਦ੍ਰਿੜ ਕਰ ਕੇ ਗ੍ਰਹਣ ਕਰੀ ਹੈ॥
Prof. Sahib Singhਹੇ ਪ੍ਰਭੂ! (ਹੋਰ ਆਸਰਿਆਂ ਵਲੋਂ) ਥੱਕ ਕੇ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ। ਮੈਂ ਤੇਰੀ ਓਟ ਪੱਕੀ ਕਰ ਕੇ ਫੜ ਲਈ ਹੈ।ਪਦ ਅਰਥ ਹਾਰਿ = ਥੱਕ ਕੇ। ਦੁਆਰੈ = ਦਰ ਤੇ। ਦ੍ਰਿੜੁ ਕਰਿ = ਪੱਕੀ ਕਰ ਕੇ। ਗਹੀ = ਫੜੀ। ਲੂਕ = ਖ਼ਤਰਿਆਂ ਤੋਂ ਬਚਣ ਵਾਸਤੇ ਲੁਕਵੀਂ ਥਾਂ, ਓਟ।
SikhNet (Spanish)Torturado y cansado, he buscado Tu Refugio, Lo encontré y me he mantenido aferrado a Ti.
ਕਾਢਿ ਲੇਹੁ ਨਾਨਕ ਅਪੁਨੇ ਕਉ; ਸੰਸਾਰ ਪਾਵਕ ਕੇ ਕੂਪ ॥੨॥੪॥੮॥
kaadt lehu naanak apune kau; sansaar paavak ke koop |2|4|8|
Sant Singh KhalsaPlease, lift Your humble servant Nanak up, out of the pit of fire of the world. ||2||4||8||
Manmohan SinghO Lord, pull out Nanak, Thine own slave, out of the world's well of fire.
Manmohan Singh (Punjabi)ਹੇ ਸੁਆਮੀ! ਆਪਣੇ ਗੋਲੇ ਨਾਨਕ ਨੂੰ ਜਗਤ ਦੇ ਅੱਗ ਦੇ ਖੂਹ ਵਿਚੋਂ ਬਾਹਰ ਕੱਢ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਸੰਸਾਰ ਰੂਪੀ ਅਗਨੀ ਕੇ ਕੂਏਂ ਮੇਂ ਸੇ ਅਪਨੇ ਦਾਸ ਕੋ ਨਿਕਾਸ ਲੇਵੋ ॥੨॥੪ ॥੮॥
Prof. Sahib Singhਹੇ ਪ੍ਰਭੂ! ਸੰਸਾਰ-ਅੱਗ ਦੇ ਖੂਹ ਵਿਚੋਂ ਆਪਣੇ ਦਾਸ ਨਾਨਕ ਨੂੰ ਕੱਢ ਲੈ ॥੨॥੪॥੮॥ਪਦ ਅਰਥ ਪਾਵਕ = ਅੱਗ। ਕੂਪ = ਖੂਹ ॥੨॥੪॥੮॥
SikhNet (Spanish)Oh Dios, saca a Nanak, tu Propio Sirviente, del hoyo profundo del fuego de sus pasiones.(2-4-8)