ਜੈਤਸਰੀ ਮਹਲਾ ੫ ॥
jaitasaree mahalaa 5 | Ang 701
Sant Singh KhalsaJaitsree, Fifth Mehl:
Manmohan SinghJaitsri 5th Guru.
Manmohan Singh (Punjabi)ਜੈਤਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Yaitsri, Mejl Guru Aryan, Quinto Canal Divino.
ਕੋਈ ਜਨੁ; ਹਰਿ ਸਿਉ ਦੇਵੈ ਜੋਰਿ ॥
koee jan; har siau devai jor | Ang 701
Sant Singh KhalsaIf only someone would unite me with the Lord!
Manmohan SinghLet some one unite me with God.
Manmohan Singh (Punjabi)ਕੋਈ ਜਣਾ ਮੈਨੂੰ ਵਾਹਿਗੁਰੂ ਨਾਲ ਜੋੜ ਦੇਵੇ।
Fareedkot Teekaਜੋ ਕੋਈ ਸੰਤ ਜਨ ਮੇਰੇ ਕੋ ਹਰੀ ਸਾਥ ਜੋੜ ਦੇਵੈ॥
Prof. Sahib Singhਹੇ ਭਾਈ! ਜੇ ਕੋਈ ਮਨੁੱਖ ਮੈਨੂੰ ਪਰਮਾਤਮਾ (ਦੇ ਚਰਨਾਂ) ਨਾਲ ਜੋੜ ਦੇਵੇ,ਪਦ ਅਰਥ ਸਿਉ = ਨਾਲ। ਜੋਰਿ = ਜੋੜਿ।
SikhNet (Spanish)¡Oh, si alguien me uniera con mi Dios!
ਚਰਨ ਗਹਉ. ਬਕਉ ਸੁਭ ਰਸਨਾ; ਦੀਜਹਿ ਪ੍ਰਾਨ ਅਕੋਰਿ ॥੧॥ ਰਹਾਉ ॥
charan ghau. bkau subh rasanaa; deejeh praan akor |1| rahaau | Ang 701
Sant Singh KhalsaI hold tight to His feet, and utter sweet words with my tongue; I make my breath of life an offering to Him. ||1||Pause||
Manmohan SinghI cling to His feet, with my tongue utter sweet words and make an offering of my very life. Pause.
Manmohan Singh (Punjabi)ਮੈਂ ਉਸ ਦੇ ਪੈਰ ਪਕੜਦਾ ਹਾਂ, ਆਪਣੇ ਜੀਭ ਨਾਲ ਮਿੱਠੜੇ ਬਚਨ ਬੋਲਦਾ ਹਾਂ ਅਤੇ ਆਪਣੀ ਜਿੰਦੜੀ ਨੂੰ ਭੇਟਾ ਚੜਾਉਂਦਾ ਹਾਂ। ਠਹਿਰਾਉ।
Fareedkot Teekaਤਿਸ ਕੇ ਚਰਨੋਂ ਕੋ ਗ੍ਰਹਣ ਕਰ ਕੇ ਸੁਭ ਬਚਨੋਂ ਕੋ ਰਸਨਾ ਸੇ (ਬਕਉ) ਉਚਾਰਨ ਕਰੋ ਔਰ ਅਪਨੇ ਪ੍ਰਾਣੋਂ ਕੋ (ਅਕੋਰਿ) ਭੇਟਾ ਚੜ੍ਹਾਇ ਦੇਵੋ॥੧॥ ਰਹਾਉ ॥
Prof. Sahib Singhਤਾਂ ਮੈਂ ਉਸ ਦੇ ਚਰਨ ਫੜ ਲਵਾਂ, ਮੈਂ ਜੀਭ ਨਾਲ (ਉਸ ਦੇ ਧੰਨਵਾਦ ਦੇ) ਮਿੱਠੇ ਬੋਲ ਬੋਲਾਂ। ਮੇਰੇ ਇਹ ਪ੍ਰਾਣ ਉਸ ਅੱਗੇ ਭੇਟਾ ਦੇ ਤੌਰ ਤੇ ਦਿੱਤੇ ਜਾਣ ॥੧॥ ਰਹਾਉ ॥ਪਦ ਅਰਥ ਗਹਉ = ਗਹਉਂ, ਮੈਂ ਫੜ ਲਵਾਂ। ਬਕਉ = ਬਕਉਂ, ਮੈਂ ਬੋਲਾਂ। ਸਭੁ = ਮਿੱਠੇ ਬੋਲ। ਰਸਨਾ = ਜੀਭ (ਨਾਲ)। ਅਕੋਰਿ = ਭੇਟਾ ॥੧॥ ਰਹਾਉ ॥
SikhNet (Spanish)Alabaría Sus Pies, hablaría con Amor de Él y Le dedicaría mi vida entera. (1‑Pausa)
ਮਨੁ ਤਨੁ ਨਿਰਮਲ ਕਰਤ ਕਿਆਰੋ; ਹਰਿ ਸਿੰਚੈ ਸੁਧਾ ਸੰਜੋਰਿ ॥
man tan niramal karat kiaaro; har sinchai sudhaa sanjor | Ang 701
Sant Singh KhalsaI make my mind and body into pure little gardens, and irrigate them with the sublime essence of the Lord.
Manmohan SinghMaking my heart and body the pure little plots, I thoroughly irrigate them with God's elixir.
Manmohan Singh (Punjabi)ਆਪਣੇ ਦਿਲ ਤੇ ਦੇਹ ਨੂੰ ਪਵਿੱਤਰ ਕਿਆਰੀਆਂ ਬਣਾ ਕੇ, ਮੈਂ ਉਨ੍ਹਾਂ ਨੂੰ ਵਾਹਿਗੁਰੂ ਦੇ ਅੰਮ੍ਰਿਤ ਨਾਲ ਚੰਗੀ ਤਰ੍ਹਾਂ ਸਿੰਜਦਾ ਹਾਂ।
Fareedkot Teekaਤਨ ਕੋ ਨਿਰਮਲ ਕਰਨਾ ਇਹੀ ਕਿਆਰਾ ਕੀਆ ਹੈ, ਹਰੀ ਕੇ ਸਾਥ ਜੋ ਭਲੀ ਪ੍ਰਾਕਰ ਮਨ ਕੋ (ਜੋਰ) ਜੋੜਨਾ ਹੈ ਇਹੀ ਬੈਲ ਕੀਆ ਹੈ, ਪੁਨਾ ਨਾਮ ਕਾ ਜਾਪ ਕਰਨਾ ਇਹ ਜਲ ਅੰਮ੍ਰਿਤ ਸਿੰਚਨਾ ਕੀਆ ਹੈ॥
Prof. Sahib Singhਹੇ ਭਾਈ! ਕੋਈ ਵਿਰਲਾ ਮਨੁੱਖ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਮਨ ਨੂੰ ਸਰੀਰ ਨੂੰ, ਪਵਿਤ੍ਰ ਕਿਆਰਾ ਬਣਾਂਦਾ ਹੈ, ਉਸ ਵਿਚ ਪ੍ਰਭੂ ਦਾ ਨਾਮ-ਜਲ ਚੰਗੀ ਤਰ੍ਹਾਂ ਸਿੰਜਦਾ ਹੈ,ਪਦ ਅਰਥ ਕਿਆਰੋ = ਕਿਆਰਾ। ਸਿੰਚੈ = ਸਿੰਜਦਾ ਹੈ। ਸੁਧਾ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਸੰਜੋਰਿ = ਚੰਗੀ ਤਰ੍ਹਾਂ ਜੋੜ ਕੇ।
SikhNet (Spanish)Si uno limpia los surcos de la mente y del cuerpo, y los llena con el Néctar del Señor
ਇਆ ਰਸ ਮਹਿ ਮਗਨੁ ਹੋਤ. ਕਿਰਪਾ ਤੇ; ਮਹਾ ਬਿਖਿਆ ਤੇ ਤੋਰਿ ॥੧॥
eaa ras meh magan hot. kirapaa te; mahaa bikhiaa te tor |1| Ang 701
Sant Singh KhalsaI am drenched with this sublime essence by His Grace, and the powerful hold of Maya's corruption has been broken. ||1||
Manmohan SinghBy God's grace, the mortal is adsorbed in God's this elixir and breaks with the supreme sins.
Manmohan Singh (Punjabi)ਵਾਹਿਗੁਰੂ ਦੀ ਰਹਿਮਤ ਦੁਆਰਾ, ਪ੍ਰਾਣੀ ਵਾਹਿਗੁਰੂ ਦੇ ਇਸ ਅੰਮ੍ਰਿਤ ਵਿੱਚ ਲੀਨ ਹੋ ਜਾਂਦਾ ਹਾਂ ਅਤੇ ਘੋਰ ਪਾਪਾਂ ਨਾਲੋਂ ਟੁੱਟ ਜਾਂਦਾ ਹਾਂ।
Fareedkot Teekaਵਾਹਿਗੁਰੂ ਕੀ ਕ੍ਰਿਪਾ ਤੇ ਹੀ ਮਹਾ ਵਿਸਿਅਹੁ ਤੇ ਪ੍ਰੀਤੀ ਕੋ ਤੋੜ ਕਰ ਕੇ (ਰਸ) ਅਨੰਦ ਮੇਂ ਜੀਵ ਮਗਨ ਹੋਤਾ ਹੈ॥੧॥☬ਤਬ ਵਹੁ ਐਸੇ ਬੇਨਤੀ ਕਰਤਾ ਹੈ:
Prof. Sahib Singhਤੇ, ਵੱਡੀ (ਮੋਹਣੀ) ਮਾਇਆ ਨਾਲੋਂ (ਸੰਬੰਧ) ਤੋੜ ਕੇ ਇਸ (ਨਾਮ-) ਰਸ ਵਿਚ ਮਸਤ ਰਹਿੰਦਾ ਹੈ ॥੧॥ਪਦ ਅਰਥ ਇਆ ਰਸ ਮਹਿ = ਇਸ ਰਸ ਵਿਚ। ਮਗਨੁ = ਮਸਤ। ਤੇ = ਤੋਂ, ਨਾਲ। ਬਿਖਿਆ = ਮਾਇਆ। ਤੋਰਿ = ਤੋੜ ਕੇ ॥੧॥
SikhNet (Spanish)apegándose a Dios, por la Gracia del Señor, uno, envuelto en la Esencia de Él destruye las amarras de Maya. (1)
ਆਇਓ ਸਰਣਿ ਦੀਨ ਦੁਖ ਭੰਜਨ; ਚਿਤਵਉ ਤੁਮੑਰੀ ਓਰਿ ॥
aaeo saran deen dukh bhanjan; chitvau tumaree or | Ang 701
Sant Singh KhalsaI have come to Your Sanctuary, O Destroyer of the suffering of the innocent; I keep my consciousness focused on You.
Manmohan SinghO Lord, the Destroyer of sorrow of the poor, I have sought Thy protection and I think ever of Thee.
Manmohan Singh (Punjabi)ਹੇ ਸੁਆਮੀ, ਗਰੀਬਾਂ ਦੇ ਦੁੱਖੜੇ ਦੂਰ ਕਰਨਹਾਰ, ਮੈਂ ਤੇਰੀ ਪਨਾਹ ਲਈ ਹੈ ਅਤੇ ਹਮੇਸ਼ਾਂ ਤੇਰਾ ਧਿਆਨ ਧਾਰਦਾ ਹਾਂ।
Fareedkot Teekaਹੇ ਦੀਨੋਂ ਕੇ ਦੁਖੋਂ ਕੇ ਨਾਸ ਕਰਨੇਹਾਰੇ ਹਰੀ! ਮੈਂ ਤੁਮਾਰੀ ਸਰਨ ਆਯਾ ਹੂੰ ਔਰ ਤੁਮਾਰੀ ਤਰਫ ਹੀ ਸਦਾ (ਚਿਤਵਉ) ਦੇਖਤਾ ਹੂੰ॥
Prof. Sahib Singhਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰਾ ਹੀ ਆਸਰਾ (ਆਪਣੇ ਮਨ ਵਿਚ) ਚਿਤਾਰਦਾ ਰਹਿੰਦਾ ਹਾਂ।ਪਦ ਅਰਥ ਦੀਨ ਦੁਖ ਭੰਜਨ = ਹੇ ਦੀਨਾਂ ਦੇ ਦੁੱਖ ਦੂਰ ਕਰਨ ਵਾਲੇ! ਚਿਤਵਉ = ਚਿਤਵਉਂ, ਮੈਂ ਚਿਤਵਦਾ ਹਾਂ। ਓਰਿ = ਪਾਸਾ, ਓਟ।
SikhNet (Spanish)He llegado hasta Tu Santuario, oh Destructor de las penas; llevo mi conciencia enfocada siempre en Ti.
ਅਭੈ ਪਦੁ ਦਾਨੁ. ਸਿਮਰਨੁ ਸੁਆਮੀ ਕੋ; ਪ੍ਰਭ ਨਾਨਕ. ਬੰਧਨ ਛੋਰਿ ॥੨॥੫॥੯॥
abhai pad daan. simaran suaamee ko; prabh naanak. bandhan chhor |2|5|9| Ang 702
Sant Singh KhalsaBless me with the gifts of the state of fearlessness, and meditative remembrance, Lord and Master; O Nanak, God is the Breaker of bonds. ||2||5||9||
Manmohan SinghMy Lord, bless me with the gift of the state of fearlessness and Thy meditation. O Nanak, the Lord is the shatterer of Shackles.
Manmohan Singh (Punjabi)ਮੇਰੇ ਸਾਹਿਬ ਮੈਨੂੰ ਨਿੱਡਰਤਾ ਦੀ ਅਵਸਥਾ ਅਤੇ ਆਪਣੀ ਬੰਦਗੀ ਦੀ ਦਾਤ ਬਖਸ਼, ਹੇ ਨਾਨਕ! ਮਾਲਕ ਬੇੜੀਆਂ ਕੱਟਣਹਾਰ ਹੈ।
Fareedkot Teekaਅਭੈ ਪਦ ਕੇ ਦਾਨ ਕਰਨੇਹਾਰਾ ਸ੍ਵਾਮੀ ਕਾ ਸਿਮਰਨ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪ੍ਰਭੂ ਕੋ ਸਿਮਰਨ ਕਰ ਕੇ ਜੀਵ ਬੰਧਨ ਛੋਡ ਦੇਤੇ ਹੈਂ॥੨॥੫॥੯॥☬ਤੀਨ ਦ੍ਰਿਸ੍ਟਾਂਤੋਂ ਕਰ ਕੇ ਅਪਨੀ ਪ੍ਰੀਤੀ ਉਚਾਰਨ ਕਰਤੇ ਹੈਂ:
Prof. Sahib Singhਹੇ ਪ੍ਰਭੂ! (ਮੈਂ) ਨਾਨਕ ਦੇ (ਮਾਇਆ ਵਾਲੇ) ਬੰਧਨ ਛੁਡਾ ਕੇ ਮੈਨੂੰ ਆਪਣੇ ਨਾਮ ਦਾ ਸਿਮਰਨ ਦੇਹ, ਮੈਨੂੰ (ਵਿਕਾਰਾਂ ਦੇ ਟਾਕਰੇ ਤੇ) ਨਿਰਭੈਤਾ ਵਾਲੀ ਅਵਸਥਾ ਬਖ਼ਸ਼ ॥੨॥੫॥੯॥ਪਦ ਅਰਥ ਅਭੈ ਪਦੁ = ਨਿਰਭੈਤਾ ਦੀ ਅਵਸਥਾ। ਕੋ = ਦਾ। ਛੋਰਿ = ਛੁੜਾ ਕੇ ॥੨॥੫॥੯॥
SikhNet (Spanish)Bendíceme desapareciendo mis miedos y hazme un ser meditativo, oh, dice Nanak, para que todas mis amarras desaparezcan. (2‑5‑9)