ੴ

ਸਿੱਖਬਾਣੀ · SikhBani

Ang 701

Sri Guru Granth Sahib · Raag Jaithsree · 5 shabads, 35 lines
Translations
Shabad Guru Arjan Dev Ji Raag Jaithsree

ਜੈਤਸਰੀ ਮਹਲਾ ੫ ਘਰੁ ੪ ਦੁਪਦੇ ॥

jaitasaree mahalaa 5 ghar 4 dupade |

Sant Singh KhalsaJaitsree, Fifth Mehl, Fourth House, Dho-Padhay:
Manmohan SinghJaitsri 5th Guru. Dupadas
Manmohan Singh (Punjabi)ਜੈਤਸਰੀ ਪੰਜਵੀਂ ਪਾਤਿਸ਼ਾਹੀ। ਦੁਪਦੇ।
Prof. Sahib Singhਰਾਗ ਜੈਤਸਰੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Yaitsri, Mejl Guru Aryan, Quinto Canal Divino, Du-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਅਬ ਮੈ ਸੁਖੁ ਪਾਇਓ; ਗੁਰ ਆਗੵਿ ॥

ab mai sukh paaeo; gur aagay |

Sant Singh KhalsaNow, I have found peace, bowing before the Guru.
Manmohan SinghBowing before the Guru, I have, now, attained peace.
Manmohan Singh (Punjabi)ਗੁਰਾਂ ਮੂਹਰੇ ਬੰਦਨਾ ਕਰ ਕੇ, ਹੁਣ ਮੈਂ ਆਰਾਮ ਪਾ ਲਿਆ ਹੈ।
Fareedkot Teekaਅਬ ਮੈਨੇ ਗੁਰੋਂ ਕੀ (ਆਗ੍ਯ੍ਯਿ) ਆਗਿਆ ਮਾਨ ਕਰ ਸੁਖ ਪਾਇਆ ਹੈ॥
Prof. Sahib Singhਹੇ ਭਾਈ! ਹੁਣ ਮੈਂ ਗੁਰੂ ਦੀ ਆਗਿਆ ਵਿਚ (ਤੁਰ ਕੇ) ਆਨੰਦ ਪ੍ਰਾਪਤ ਕਰ ਲਿਆ ਹੈ।

ਪਦ ਅਰਥ ਆਗ੍ਯ੍ਯਿ = ਆਗਿਆ {आज्ञा} ਵਿਚ।

SikhNet (Spanish)He obtenido Paz postrando mi ser ante el Guru.

ਤਜੀ ਸਿਆਨਪ ਚਿੰਤ ਵਿਸਾਰੀ; ਅਹੰ ਛੋਡਿਓ ਹੈ ਤਿਆਗੵਿ ॥੧॥ ਰਹਾਉ ॥

tajee siaanap chint visaaree; ahan chhoddio hai tiaagay |1| rahaau |

Sant Singh KhalsaI have abandoned cleverness, quieted my anxiety, and renounced my egotism. ||1||Pause||
Manmohan SinghI have abandoned cleverness, stilled my anxiety and wholly renounced my self-conceit. Pause.
Manmohan Singh (Punjabi)ਮੈਂ ਚਾਲਾਕੀ ਛੱਡ ਦਿੱਤੀ ਹੈ, ਫਿਕਰ ਦੂਰ ਕਰ ਦਿੱਤਾ ਹੈ ਤੇ ਆਪਣੀ ਸਵੈ-ਹੰਗਤਾ ਨੂੰ ਮੁਕੰਮਲ ਤਲਾਂਜਲੀ ਦੇ ਦਿੱਤੀ ਹੈ। ਠਹਿਰਾਉ।
Fareedkot Teekaਸਰਬ ਵਿਵਹਾਰਕ ਸਿਆਣਪਾਂ ਤਿਆਗ ਕੇ ਔਰ ਚਿੰਤਾ ਭੀ ਵਿਸਾਰ ਦਈ ਹੈ, ਪੁਨਾ ਹੰਕਾਰ ਕੋ ਭੀ ਤਿਆਗ ਛੋਡਿਆ ਹੈ॥੧॥ ਰਹਾਉ ॥
Prof. Sahib Singhਮੈਂ ਆਪਣੀ ਚਤੁਰਾਈ ਛੱਡ ਦਿੱਤੀ ਹੈ, ਮੈਂ ਚਿੰਤਾ ਭੁਲਾ ਦਿੱਤੀ ਹੈ, ਮੈਂ ਹਉਮੈ (ਆਪਣੇ ਅੰਦਰੋਂ) ਪਰੇ ਸੁੱਟ ਦਿੱਤੀ ਹੈ ॥੧॥ ਰਹਾਉ ॥

ਪਦ ਅਰਥ ਤਜੀ = ਛੱਡ ਦਿੱਤੀ ਹੈ। ਸਿਆਨਪ = ਚਤੁਰਾਈ। ਵਿਸਾਰੀ = ਭੁਲਾ ਦਿੱਤੀ ਹੈ। ਅਹੰ = {अहं } ਹਉਮੈ। ਤਿਆਗ੍ਯ੍ਯਿ = ਤਿਆਗ ਕੇ {ਅੱਖਰ 'ਗ' ਦੇ ਨਾਲ ਅੱਧਾ 'ਯ' ਭੀ ਹੈ} ॥੧॥ ਰਹਾਉ ॥

SikhNet (Spanish)He abandonado mi astucia, calmado mi ansiedad y suprimido mi ego. (1‑Pausa)

ਜਉ ਦੇਖਉ. ਤਉ ਸਗਲ ਮੋਹਿ ਮੋਹੀਅਉ; ਤਉ ਸਰਨਿ ਪਰਿਓ ਗੁਰ, ਭਾਗਿ ॥

jau dekhau. tau sagal mohi moheeo; tau saran pario gur, bhaag |

Sant Singh KhalsaWhen I looked, I saw that everyone was enticed by emotional attachment; then, I hurried to the Guru's Sanctuary.
Manmohan SinghWhen I see carefully then, I find everybody fascinated by worldly love. It is then that I hasten to seek Guru's protection.
Manmohan Singh (Punjabi)ਜਦ ਮੈਂ ਚੰਗੀ ਤਰ੍ਰਾ ਵੇਖਦਾ ਹਾਂ ਤਦ ਮੈਂ ਸਾਰਿਆਂ ਨੂੰ ਸੰਸਾਰੀ ਮਮਤਾ ਦਾ ਮੋਹਿਆ ਹੋਇਆ ਪਾਉਂਦਾ ਹਾਂ, ਤਦੋਂ ਹੀ ਮੈਂ ਦੌੜ ਕੇ ਗੁਰਾਂ ਦੀ ਸ਼ਰਣਾਗਤ ਸੰਭਾਲਦਾ ਹਾਂ।
Fareedkot Teekaਜੋ ਮੈਂ ਦੇਖਉਂ ਤੌ ਇਹੀ ਦੇਖਿਆ ਕਿ ਸਰਬ ਸ੍ਰਿਸਟ ਮੋਹਿ ਮੇਂ ਮੋਹੀ ਹੋਈ ਹੈ, ਤਬ ਮੈਂ ਭਾਗ ਕਰ ਵਾ ਭਾਗੋਂ ਕਰ ਸਤਿਗੁਰੋਂ ਕੀ ਸ਼ਰਣ ਪੜਾ ਹੂੰ॥
Prof. Sahib Singhਹੇ ਭਾਈ! ਜਦੋਂ ਮੈਂ ਵੇਖਦਾ ਹਾਂ (ਵੇਖਿਆ ਕਿ) ਸਾਰੀ ਲੁਕਾਈ ਮੋਹ ਵਿਚ ਫਸੀ ਹੋਈ ਹੈ, ਤਦੋਂ ਮੈਂ ਭੱਜ ਕੇ ਗੁਰੂ ਦੀ ਸਰਨ ਜਾ ਪਿਆ।

ਪਦ ਅਰਥ ਜਉ = ਜਦੋਂ। ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਸਗਲ = ਸਾਰੀ ਲੁਕਾਈ। ਮੋਹਿ = ਮੋਹ ਵਿਚ। ਮੋਹੀਅਉ = ਫਸੀ ਹੋਈ ਹੈ। ਭਾਗਿ = ਭੱਜ ਕੇ।

SikhNet (Spanish)Viendo a la gente atrapada en el apego, me he refugiado en el Guru,

ਕਰਿ ਕਿਰਪਾ ਟਹਲ ਹਰਿ ਲਾਇਓ; ਤਉ ਜਮਿ ਛੋਡੀ ਮੋਰੀ ਲਾਗਿ ॥੧॥

kar kirapaa ttehal har laaeo; tau jam chhoddee moree laag |1|

Sant Singh KhalsaIn His Grace, the Guru engaged me in the Lord's service, and then, the Messenger of Death gave up pursuing me. ||1||
Manmohan SinghShowing mercy, the Guru has engaged me in God's service, then, the death, Minister gave up my pursuit.
Manmohan Singh (Punjabi)ਮੇਹਰ ਧਾਰ ਕੇ, ਗੁਰਾਂ ਨੇ ਮੈਨੂੰ ਹਰੀ ਦੀ ਸੇਵਾ ਅੰਦਰ ਜੋੜ ਦਿੱਤਾ ਹੈ, ਤਾਂ ਜੋ ਕਿ ਕਿਸੇ ਮੌਤ ਦੇ ਦੂਤ ਨੇ ਮੇਰਾ ਪਿੱਛਾ ਛੱਡਿਆ ਹੈ।
Fareedkot Teekaਤਿਸੀ ਤੇ ਹਰੀ ਰੂਪ ਸਤਿਗੁਰੋਂ ਨੇ ਕ੍ਰਿਪਾ ਕਰ ਕੇ ਅਪਨੀ ਸੇਵਾ ਮੇਂ ਮੇਰੇ ਕੋ ਲਾਇਆ ਹੈ, ਤਬ ਤਿਸੀ ਸਮੈਂ ਜਮ ਨੇ ਮੇਰੀ (ਲਾਗਿ) ਲਗਤ, ਭਾਵ ਵੈਰ ਵਾ ਪਿਛਾ ਕਰਨਾ ਛੋਡ ਦੀਆ ਹੈ॥੧॥
Prof. Sahib Singh(ਗੁਰੂ ਨੇ) ਕਿਰਪਾ ਕਰ ਕੇ ਮੈਨੂੰ ਪਰਮਾਤਮਾ ਦੀ ਸੇਵਾ-ਭਗਤੀ ਵਿਚ ਜੋੜ ਦਿੱਤਾ। ਤਦੋਂ ਜਮਰਾਜ ਨੇ ਮੇਰਾ ਖਹੜਾ ਛੱਡ ਦਿੱਤਾ ॥੧॥

ਪਦ ਅਰਥ ਕਰਿ = ਕਰ ਕੇ। ਤਉ = ਤਦੋਂ। ਜਮਿ = ਜਮ ਨੇ। ਮੋਰੀ ਲਾਗਿ = ਮੇਰਾ ਪਿੱਛਾ ॥੧॥

SikhNet (Spanish)y Él por Su Misericordia me ha llevado al Servicio de Dios, es así como ahora estoy lejos del alcance de la muerte. (1)

ਤਰਿਓ ਸਾਗਰੁ ਪਾਵਕ ਕੋ; ਜਉ ਸੰਤ ਭੇਟੇ ਵਡ ਭਾਗਿ ॥

tario saagar paavak ko; jau sant bhette vadd bhaag |

Sant Singh KhalsaI swam across the ocean of fire, when I met the Saints, through great good fortune.
Manmohan SinghWhen, through great good fortune, I met with the saints, I swam across the ocean of fire.
Manmohan Singh (Punjabi)ਜਦੋ ਭਾਰੇ ਚੰਗੇ ਨਸੀਬਾਂ ਰਾਹੀਂ ਮੈਂ ਸਾਧੂਆਂ ਨਾਲ ਮਿਲ ਪਿਆ, ਤਦ ਮੈਂ ਅੱਗ ਦੇ ਸਮੁੰਦਰ ਤੋਂ ਪਾਰ ਹੋ ਗਿਆ।
Fareedkot Teekaਜਬ ਵੱਡੇ ਭਾਗੋਂ ਸੇ ਵਾ ਵਡਭਾਗੀ ਸੰਤ ਮਿਲੇ ਹੈਂ ਤਬ ਸੰਸਾਰ ਰੂਪੀ ਅਗਨੀ ਕੇ ਸਮੁੰਦ੍ਰ ਕੋ ਮੈਂਨੇ ਤਰਿਆ ਹੈ॥
Prof. Sahib Singhਜਦੋਂ ਵੱਡੀ ਕਿਸਮਤ ਨਾਲ ਮੈਨੂੰ ਗੁਰੂ ਮਿਲ ਪਏ, ਮੈਂ (ਵਿਕਾਰਾਂ ਦੀ) ਅੱਗ ਦਾ ਸਮੁੰਦਰ ਤਰ ਲਿਆ ਹੈ।

ਪਦ ਅਰਥ ਸਾਗਰੁ = ਸਮੁੰਦਰ। ਪਾਵਕ = ਅੱਕ। ਕੋ = ਦਾ। ਵਡ ਭਾਗਿ = ਵੱਡੀ ਕਿਸਮਤ ਨਾਲ।

SikhNet (Spanish)He nadado a través del mar de fuego; por buena fortuna he encontrado a los Santos.

ਜਨ ਨਾਨਕ. ਸਰਬ ਸੁਖ ਪਾਏ; ਮੋਰੋ ਹਰਿ ਚਰਨੀ ਚਿਤੁ ਲਾਗਿ ॥੨॥੧॥੫॥

jan naanak. sarab sukh paae; moro har charanee chit laag |2|1|5|

Sant Singh KhalsaO servant Nanak, I have found total peace; my consciousness is attached to the Lord's feet. ||2||1||5||
Manmohan SinghSays slave Nanak, I have obtained all the comforts and my mind is attached to God's feet.
Manmohan Singh (Punjabi)ਦਾਸ ਨਾਨਕ ਆਖਦਾ ਹੈ, ਮੈਂ ਸਾਰੇ ਸੁੱਖ ਪ੍ਰਾਪਤ ਕਰ ਲਏ ਹਨ, ਅਤੇ ਮੇਰਾ ਮਨ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰਾ ਮਨ ਤੋ ਹਰੀ ਕੀ ਚਰਨੀ ਲਾਗਾ ਹੈ, ਤਿਸ ਕਰ ਅਬ ਸਰਬ ਸੁਖ ਪਾਏ ਹੈਂ॥੨॥੧॥੫॥
Prof. Sahib Singhਹੇ ਦਾਸ ਨਾਨਕ! (ਆਖ-) ਹੁਣ ਮੈਂ ਸਾਰੇ ਸੁਖ ਪ੍ਰਾਪਤ ਕਰ ਲਏ ਹਨ, ਮੇਰਾ ਮਨ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ ॥੨॥੧॥੫॥

ਪਦ ਅਰਥ ਸਰਬ ਸੁਖ = ਸਾਰੇ ਸੁਖ {ਲਫ਼ਜ਼ 'ਸੁਖੁ' ਅਤੇ 'ਸੁਖ' ਦਾ ਫ਼ਰਕ ਚੇਤੇ ਰੱਖੋ}। ਮੋਰੋ ਚਿਤੁ = ਮੇਰਾ ਚਿੱਤ। ਲਾਗਿ = ਲੱਗ ਗਿਆ ਹੈ ॥੨॥੧॥੫॥

SikhNet (Spanish)Dice Nanak, ahora he obtenido las Dichas del cielo y de la tierra pues mi mente se ha entonado en los Pies de Loto del Señor. (2‑1‑5)

Open this shabad →

Shabad Guru Arjan Dev Ji Raag Jaithsree

ਜੈਤਸਰੀ ਮਹਲਾ ੫ ॥

jaitasaree mahalaa 5 |

Sant Singh KhalsaJaitsree, Fifth Mehl:
Manmohan SinghJaitsri 5th Guru.
Manmohan Singh (Punjabi)ਜੈਤਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Yaitsri, Mejl Guru Aryan, Quinto Canal Divino.

ਮਨ ਮਹਿ; ਸਤਿਗੁਰ ਧਿਆਨੁ ਧਰਾ ॥

man meh; satigur dhiaan dharaa |

Sant Singh KhalsaWithin my mind, I cherish and meditate on the True Guru.
Manmohan SinghWithin my mind I have enshrined the memory of the True Guru.
Manmohan Singh (Punjabi)ਆਪਣੇ ਚਿੱਤ ਅੰਦਰ ਮੈਂ ਆਪਣੇ ਸੱਚੇ ਗੁਰਾਂ ਦੀ ਯਾਦ ਟਿਕਾਈ ਹੋਈ ਹੈ।
Fareedkot Teekaਜਬ ਮੈਂਨੇ ਮਨ ਮੇਂ ਸਤਿਗੁਰੋਂ ਕਾ ਧਿਆਨ ਧਰਾ ਹੈ॥
Prof. Sahib Singhਹੇ ਭਾਈ! (ਜਦੋਂ ਮੈਂ) ਗੁਰੂ (ਦੇ ਚਰਨਾਂ) ਦਾ ਧਿਆਨ (ਆਪਣੇ) ਮਨ ਵਿਚ ਧਰਿਆ,
SikhNet (Spanish)Alabo al Guru Verdadero en mi mente y ahí enaltezco la Sabiduría del Señor contenida en Su Mantra.

ਦ੍ਰਿੜੑਿਓ ਗਿਆਨੁ. ਮੰਤ੍ਰੁ ਹਰਿ ਨਾਮਾ; ਪ੍ਰਭ ਜੀਉ ਮਇਆ ਕਰਾ ॥੧॥ ਰਹਾਉ ॥

drirrao giaan. mantru har naamaa; prabh jeeo meaa karaa |1| rahaau |

Sant Singh KhalsaHe has implanted within me spiritual wisdom and the Mantra of the Lord's Name; Dear God has shown mercy to me. ||1||Pause||
Manmohan SinghThe adorable Lord has shown mercy unto me, and within my mind, I have implanted divine knowledge and the spell of God's Name. Pause.
Manmohan Singh (Punjabi)ਪੂਜਨੀਯ ਸਾਈਂ ਨੇ ਮੇਰੇ ਉਤੇ ਰਹਿਮਤ ਕੀਤੀ ਹੈ, ਅਤੇ ਮੈਂ ਆਪਣੇ ਮਨ ਅੰਦਰ ਬ੍ਰਹਮ-ਵਿਚਾਰ ਅਤੇ ਵਾਹਿਗੁਰੂ ਦੇ ਨਾਮ ਦੇ ਜਾਦੂ ਨੂੰ ਪੱਕਾ ਕੀਤਾ ਹੈ। ਠਹਿਰਾਉ।
Fareedkot Teekaਤਬ ਪ੍ਰਭ ਜੀ ਨੇ ਅਨੁਗ੍ਰਹ ਕਰਾ ਹੈ, ਤਿਸੁ ਕਰ ਹਰਿ ਨਾਮ ਮੰਤ੍ਰ ਦੁਆਰੇ ਮੈਂਨੇ ਗਿਆਨ ਕੋ ਦ੍ਰਿੜਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਨੇ (ਮੇਰੇ ਉਤੇ) ਮੇਹਰ ਕੀਤੀ, ਮੈਂ ਪਰਮਾਤਮਾ ਦਾ ਨਾਮ-ਮੰਤ੍ਰ ਹਿਰਦੇ ਟਿਕਾ ਲਿਆ, ਆਤਮਕ ਜੀਵਨ ਦੀ ਸੂਝ ਹਿਰਦੇ ਵਿਚ ਪੱਕੀ ਕਰ ਲਈ ॥੧॥ ਰਹਾਉ ॥

ਪਦ ਅਰਥ ਦ੍ਰਿੜ੍ਹ੍ਹੀਓ = (ਹਿਰਦੇ ਵਿਚ) ਪੱਕਾ ਕਰ ਲਿਆ ਹੈ। ਗਿਆਨੁ = ਆਤਮਕ ਜੀਵਨ ਦੀ ਸੂਝ। ਮਇਆ = ਦਇਆ ॥੧॥ ਰਹਾਉ ॥

SikhNet (Spanish)Tal es la Compasión que Dios tiene de mí. (1‑pausa)

ਕਾਲ ਜਾਲ ਅਰੁ ਮਹਾ ਜੰਜਾਲਾ; ਛੁਟਕੇ ਜਮਹਿ ਡਰਾ ॥

kaal jaal ar mahaa janjaalaa; chhuttake jameh ddaraa |

Sant Singh KhalsaDeath's noose and its mighty entanglements have vanished, along with the fear of death.
Manmohan SinghDeath's noose, the heavy entanglements, and the fear of death, have, now, all vanished.
Manmohan Singh (Punjabi)ਮੌਤ ਦੀ ਫਾਹੀ, ਭਾਰੀ ਅਲਸੇਟੇ ਅਤੇ ਮੌਤ ਦਾ ਖੌਫ, ਹੁਣ ਸਾਰੇ ਅਲੋਪ ਹੋ ਗਏ ਹਨ।
Fareedkot Teekaਤਿਸੀ ਤੇ ਕਾਲ ਕਾ ਜਾਲ ਔਰ ਜੋ ਮਹਾ ਮੋਹ ਰੂਪੀ ਜੰਜਾਲ ਔਰ ਜਮ ਕੇ ਭੈ ਤਿਨ ਸਭ ਸੇ ਛੂਟ ਗਏ ਹੈਂ॥
Prof. Sahib Singh(ਹੇ ਭਾਈ! ਗੁਰੂ ਦੀ ਸਹਾਇਤਾ ਨਾਲ) ਆਤਮਕ ਮੌਤ ਲਿਅਉਣ ਵਾਲੀਆਂ ਮੇਰੀਆਂ ਫਾਹੀਆਂ ਟੁੱਟ ਗਈਆਂ, ਮਾਇਆ ਦੇ ਵੱਡੇ ਜੰਜਾਲ ਮੁੱਕ ਗਏ, ਜਮਾਂ ਦਾ ਡਰ ਦੂਰ ਹੋ ਗਿਆ,

ਪਦ ਅਰਥ ਕਾਲ ਜਾਲ = ਆਤਮਕ ਮੌਤ ਲਿਆਉਣ ਵਾਲੀਆਂ ਫਾਹੀਆਂ। ਅਰੁ = ਅਤੇ। ਛੁਟਕੇ = ਮੁੱਕ ਗਏ। ਜਮਹਿ = ਜਮਾਂ ਦਾ।

SikhNet (Spanish)Ahora las amarras del tiempo, las garras de Maya y el miedo a la muerte

ਆਇਓ ਦੁਖ ਹਰਣ. ਸਰਣ ਕਰੁਣਾਪਤਿ; ਗਹਿਓ ਚਰਣ ਆਸਰਾ ॥੧॥

aaeo dukh haran. saran karunaapat; gahio charan aasaraa |1|

Sant Singh KhalsaI have come to the Sanctuary of the Merciful Lord, the Destroyer of pain; I am holding tight to the Support of His feet. ||1||
Manmohan SinghI have sought the refuge of the merciful Lord, Destroyer of pain, and am holding fast the support of His feet.
Manmohan Singh (Punjabi)ਮੈਂ ਮਿਹਰ ਦੇ ਸੁਆਮੀ, ਪੀੜ ਨਾਸ ਕਰਨਹਾਰ ਦੀ ਸ਼ਰਣਾਗਤ ਸੰਭਾਲੀ ਹੈ ਅਤੇ ਉਸ ਦੇ ਚਰਨਾਂ ਦੀ ਓਟ ਘੁੱਟ ਕੇ ਪਕੜੀ ਹੋਈ ਹੈ।
Fareedkot Teekaਦੁਖੋਂ ਕੇ ਹਰਨੇਹਾਰੇ ਸਤਿਗੁਰੋਂ ਕੀ ਸਰਨ ਆਇਕਰ ਕਰਣਾਪਤ ਕੇ ਚਰਨੋਂ ਕਾ ਆਸਰਾ ਗ੍ਰਹਿਣ ਕੀਆ ਹੈ ॥੧॥
Prof. Sahib Singh(ਜਦੋਂ ਤੋਂ ਮੈਂ) ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਦੀ ਸਰਨ ਆ ਪਿਆ, ਤਰਸ ਦੇ ਮਾਲਕ ਹਰੀ ਦਾ ਮੈਂ ਆਸਰਾ ਲੈ ਲਿਆ ॥੧॥

ਪਦ ਅਰਥ ਦੁਖ ਹਰਣ = ਦੁੱਖਾਂ ਦਾ ਨਾਸ ਕਰਨ ਵਾਲਾ। ਕਰੁਣਾ = ਤਰਸ। ਕਰੁਣਾ ਪਤਿ = ਤਰਸ ਦਾ ਮਾਲਕ। ਗਹਿਓ = ਫੜਿਆ ਹੈ ॥੧॥

SikhNet (Spanish)han desaparecido de mi interior. Busco el Refugio de mi Dios Compasivo, el Destructor de las penas; busco el Santuario de Sus Pies. (1)

ਨਾਵ ਰੂਪ ਭਇਓ ਸਾਧਸੰਗੁ; ਭਵ ਨਿਧਿ ਪਾਰਿ ਪਰਾ ॥

naav roop bheo saadhasang; bhav nidh paar paraa |

Sant Singh KhalsaThe Saadh Sangat, the Company of the Holy, has assumed the form of a boat, to cross over the terrifying world-ocean.
Manmohan SinghThe saints society is like a boat to cross the terrible world ocean.
Manmohan Singh (Punjabi)ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਸਤਿ ਸੰਗਤ ਇਕ ਜਹਾਜ਼ ਦੀ ਨਿਆਈ ਹੈ।
Fareedkot Teekaਮੇਰੇ ਕੋ ਸੰਤੋਂ ਕਾ ਸੰਗ (ਨਾਵ) ਬੇੜੀ ਰੂਪ ਭਯਾ ਹੈ, ਜਿਸ ਕੇ ਆਸਰੇ ਲਗ ਕੇ ਮੈਂ ਸੰਸਾਰ ਸਮੁੰਦਰ ਸੇ ਪਾਰ ਪਰਾ ਹੂੰ॥
Prof. Sahib Singhਹੇ ਭਾਈ! ਗੁਰੂ ਦੀ ਸੰਗਤਿ ਨੇ ਮੇਰੇ ਵਾਸਤੇ ਬੇੜੀ ਦਾ ਕੰਮ ਦਿੱਤਾ, ਮੈਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ਹਾਂ।

ਪਦ ਅਰਥ ਨਾਵ = ਬੇੜੀ। ਨਾਵ ਰੂਪ ਭਇਓ = ਬੇੜੀ ਦਾ ਰੂਪ ਬਣ ਗਿਆ ਹੈ, ਬੇੜੀ ਦਾ ਕੰਮ ਦੇ ਦਿੱਤਾ ਹੈ। ਰੰਗੁ = ਸਾਥ, ਸੰਗਤਿ। ਭਵ ਨਿਧਿ = ਸੰਸਾਰ-ਸਮੁੰਦਰ।

SikhNet (Spanish)La Sociedad de los Santos es el Barco con el que cruzo el mar del mundo material. Bebo el Néctar del Señor y mis dudas desaparecen.

ਅਪਿਉ ਪੀਓ. ਗਤੁ ਥੀਓ ਭਰਮਾ; ਕਹੁ ਨਾਨਕ. ਅਜਰੁ ਜਰਾ ॥੨॥੨॥੬॥

apiau peeo. gat theeo bharamaa; kahu naanak. ajar jaraa |2|2|6|

Sant Singh KhalsaI drink in the Ambrosial Nectar, and my doubts are shattered; says Nanak, I can bear the unbearable. ||2||2||6||
Manmohan SinghSays Nanak, I quaff the Lord's Nectar, my doubt is shattered, and bear I, the unbearable.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਪ੍ਰਭੂ ਦਾ ਅੰਮ੍ਰਿਤ ਪਾਨ ਕਰਦਾ ਹਾਂ, ਮੇਰਾ ਸੰਦੇਹ ਨਾਸ ਹੋ ਗਿਆ ਹੈ ਅਤੇ ਮੈਂ ਨਾਂ ਸਹਾਰੇ ਜਾਣ ਵਾਲੇ ਨੂੰ ਸਹਾਰਦਾ ਹਾਂ।
Fareedkot Teekaਗਿਆਨ ਰੂਪੀ (ਅਪਿਉ) ਅੰਮ੍ਰਿਤ ਜਬ ਪਾਨ ਕੀਆ ਤਬ ਅਗ੍ਯਾਨ ਸਹਿਤ ਭ੍ਰਮੋਂ ਕਾ ਸਮਦਾਇ (ਗਤੁ) ਨਸਟ ਹੋ ਗਿਆ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਇਸੀ ਤੇ ਅਜਰ ਜੋ ਸਕਤੀ ਕਰਾਮਾਤਾਂ ਹੈਂ ਤਿਨੋਂ ਕੋ ਜਰਿਆ ਵਾ ਕਾਮਾਦਿਕੋਂ ਕੋ (ਜਰਾ), ਭਾਵ ਰੋਕਿਆ ਹੈ॥੨॥੨॥੬॥☬ਸੰਤੋਂ ਕੀ ਮਹਿਮਾਂ ਉਚਾਰਨ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਮੈਂ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਲਿਆ ਹੈ, ਮੇਰੇ ਮਨ ਦੀ ਭਟਕਣਾ ਦੂਰ ਹੋ ਗਈ ਹੈ, ਮੈਂ ਉਹ ਆਤਮਕ ਦਰਜਾ ਪ੍ਰਾਪਤ ਕਰ ਲਿਆ ਹੈ ਜਿਸ ਨੂੰ ਬੁਢੇਪਾ ਨਹੀਂ ਆ ਸਕਦਾ ॥੨॥੨॥੬॥

ਪਦ ਅਰਥ ਅਪਿਓ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਗਤੁ ਥੀਓ = ਚਲਾ ਗਿਆ ਹੈ। ਅਜਰੁ = ਜਰਾ-ਰਹਿਤ ਆਤਮਕ ਦਰਜਾ, ਉਹ ਆਤਮਕ ਦਰਜਾ ਜਿਸ ਨੂੰ ਬੁਢੇਪਾ ਨਹੀਂ ਆ ਸਕਦਾ। ਜਰਾ = ਪ੍ਰਾਪਤ ਕਰ ਲਿਆ ਹੈ ॥੨॥੨॥੬॥

SikhNet (Spanish)Mi ser se mantiene en el inmenso Éxtasis que me brinda el Señor. (2‑2‑6)

Open this shabad →

Shabad Guru Arjan Dev Ji Raag Jaithsree

ਜੈਤਸਰੀ ਮਹਲਾ ੫ ॥

jaitasaree mahalaa 5 |

Sant Singh KhalsaJaitsree, Fifth Mehl:
Manmohan SinghJaitsri 5th Guru.
Manmohan Singh (Punjabi)ਜੈਤਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Yaitsri, Mejl Guru Aryan, Quinto Canal Divino.

ਜਾ ਕਉ. ਭਏ ਗੋਵਿੰਦ ਸਹਾਈ ॥

jaa kau. bhe govind sahaaee |

Sant Singh KhalsaOne who has the Lord of the Universe as his help and support
Manmohan SinghHe, whom the Lord of the World extends his support,
Manmohan Singh (Punjabi)ਜਿਸ ਦਾ ਮਦਦਗਾਰ ਸ੍ਰਿਸ਼ਟੀ ਦਾ ਸੁਆਮੀ ਹੋ ਵੰਞਦਾ ਹੈ,
Fareedkot Teekaਜਿਸ ਕਉ ਗੋਬਿੰਦ ਆਪ ਸਹਾਈ ਭਏ ਹੈਂ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਵਾਸਤੇ ਪਰਮਾਤਮਾ ਮਦਦਗਾਰ ਬਣ ਜਾਂਦਾ ਹੈ,

ਪਦ ਅਰਥ ਜਾ ਕਉ = ਜਿਨ੍ਹਾਂ (ਮਨੁੱਖਾਂ) ਵਾਸਤੇ। ਸਹਾਈ = ਮਦਦਗਾਰ।

SikhNet (Spanish)Aquél que tiene a Dios, el Señor, como Amigo,

ਸੂਖ ਸਹਜ ਆਨੰਦ ਸਗਲ ਸਿਉ; ਵਾ ਕਉ ਬਿਆਧਿ. ਨ ਕਾਈ ॥੧॥ ਰਹਾਉ ॥

sookh sehaj aanand sagal siau; vaa kau biaadh. na kaaee |1| rahaau |

Sant Singh Khalsais blessed with all peace, poise and bliss; no afflictions cling to him. ||1||Pause||
Manmohan Singhis blessed with all peace, poise and bliss and to him no disease clings. Pause.
Manmohan Singh (Punjabi)ਉਹ ਸਾਰਾ ਆਰਾਮ, ਅਡੋਲਤਾ ਅਤੇ ਖੁਸ਼ੀ ਪਾ ਲੈਂਦਾ ਹੈ ਅਤੇ ਉਸ ਨੂੰ ਕੋਈ ਬਿਮਾਰੀ ਨਹੀਂ ਚਿਮੜਦੀ। ਠਹਿਰਾਉ।
Fareedkot Teekaਸੋ ਪੁਰਸ (ਸੂਖ ਸਹਜ) ਆਤਮ ਸੁਖ ਔਰ ਸੰਪੂਰਨ ਅਨੰਦੋਂ ਸੇ ਸਹਤ ਭਯਾ ਹੈ, ਪੁਨਾ ਤਿਸ ਕੋ ਕੋਈ (ਬਿਆਧਿ) ਪੀੜਾ ਨਹੀਂ ਹੋਤੀ ਹੈ॥੧॥ ਰਹਾਉ ॥
Prof. Sahib Singh(ਉਹਨਾਂ ਦੀ ਉਮਰ) ਆਤਮਕ ਅਡੋਲਤਾ ਦੇ ਸਾਰੇ ਸੁਖਾਂ ਆਨੰਦਾਂ ਨਾਲ (ਬੀਤਦੀ ਹੈ) ਉਹਨਾਂ ਨੂੰ ਕੋਈ ਰੋਗ ਨਹੀਂ ਪੋਂਹਦਾ ॥੧॥ ਰਹਾਉ ॥

ਪਦ ਅਰਥ ਸਹਜ = ਆਤਮਕ ਅਡੋਲਤਾ। ਸਗਲ = ਸਾਰੇ। ਸਿਉ = ਨਾਲ। ਵਾ ਕਉ = ਉਹਨਾਂ ਨੂੰ। ਕਾਈ ਬਿਆਧਿ = ਕੋਈ ਭੀ ਰੋਗ ॥੧॥ ਰਹਾਉ ॥

SikhNet (Spanish)es bendecido con Paz y las penas no le afligen. (1‑Pausa)

ਦੀਸਹਿ ਸਭ ਸੰਗਿ. ਰਹਹਿ ਅਲੇਪਾ; ਨਹ ਵਿਆਪੈ ਉਨ ਮਾਈ ॥

deeseh sabh sang. raheh alepaa; neh viaapai un maaee |

Sant Singh KhalsaHe appears to keep company with everyone, but he remains detached, and Maya does not cling to him.
Manmohan SinghHe appears to be with all, but remains detached and the mammon clings to him not.
Manmohan Singh (Punjabi)ਉਹ ਸਾਰਿਆਂ ਦੇ ਸੰਗ ਜਾਪਦਾ ਹੈ, ਪ੍ਰੰਤੂ ਨਿਰਲੇਪ ਰਹਿੰਦਾ ਹੈ, ਅਤੇ ਮਾਇਆ ਉਸ ਨੂੰ ਨਹੀਂ ਚਿਮੜਦੀ।
Fareedkot Teekaਸਭ ਕੇ ਸਾਥ ਰਹਿਤੇ ਹੂਏ ਵਹੁ ਦ੍ਰਿਸ੍ਟ ਆਵਤੇ ਹੈਂ ਪਰੰਤੂ (ਅਲੇਪਾ) ਅਸੰਗ ਰਹਿਤੇ ਹੈਂ, ਇਸੀ ਤੇ ਉਨ ਕੋ (ਮਾਈ) ਮਾਇਆ ਨਹੀਂ ਵਿਆਪਤੀ ਹੈ॥
Prof. Sahib Singhਹੇ ਭਾਈ! ਉਹ ਮਨੁੱਖ ਸਭਨਾਂ ਨਾਲ (ਵਰਤਦੇ) ਦਿੱਸਦੇ ਹਨ, ਪਰ ਉਹ (ਮਾਇਆ ਤੋਂ) ਨਿਰਲੇਪ ਰਹਿੰਦੇ ਹਨ, ਮਾਇਆ ਉਹਨਾਂ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੀ।

ਪਦ ਅਰਥ ਦੀਸਹਿ = ਦਿੱਸਦੇ ਹਨ। ਸੰਗਿ = ਨਾਲ। ਰਹਹਿ = ਰਹਿੰਦੇ ਹਨ। ਅਲੇਪਾ = ਨਿਰਲੇਪ, ਨਿਰਾਲੇ। ਵਿਆਪੈ = ਜ਼ੋਰ ਪਾਂਦੀ। ਊਨ = ਉਹਨਾਂ ਨੂੰ। ਮਾਈ = ਮਾਇਆ।

SikhNet (Spanish)Parece que está en todo, pero permanece desapegado, y Maya no lo puede perturbar.

ਏਕੈ ਰੰਗਿ ਤਤ ਕੇ ਬੇਤੇ; ਸਤਿਗੁਰ ਤੇ ਬੁਧਿ ਪਾਈ ॥੧॥

ekai rang tat ke bete; satigur te budh paaee |1|

Sant Singh KhalsaHe is absorbed in love of the One Lord; he understands the essence of reality, and he is blessed with wisdom by the True Guru. ||1||
Manmohan SinghHe remains absorbed in the love of the one Lord, understands, the reality, and is blessed with the understanding by The True Guru.
Manmohan Singh (Punjabi)ਉਹ ਇਕ ਪ੍ਰਭੂ ਦੇ ਪ੍ਰੇਮ ਅੰਦਰ ਲੀਨ ਰਹਿੰਦਾ ਹੈ। ਅਸਲੀਅਤ ਨੂੰ ਸਮਝਦਾ ਹੈ ਅਤੇ ਸੱਚੇ ਗੁਰਾਂ ਪਾਸੋਂ ਯਥਾਰਥ ਸਮਝ ਪ੍ਰਾਪਤ ਕਰਦਾ ਹੈ।
Fareedkot Teekaਸੋ ਤਤ ਸਰੂਪ ਕੇ (ਬੇਤੇ) ਜਾਨਨੇ ਵਾਲੇ ਇਕ ਵਾਹਿਗੁਰੂ ਕੇ (ਰੰਗਿ) ਪ੍ਰੇਮ ਮੇਂ ਰਤੇ ਹੈਂ, ਤਿਨੋਂ ਨੇ ਇਹ ਬੁਧੀ ਸਤਿਗੁਰੋਂ ਤੇ ਪਾਈ ਹੈ ॥੧॥
Prof. Sahib Singhਉਹ ਇਕ ਪਰਮਾਤਮਾ ਦੇ ਪ੍ਰੇਮ ਵਿਚ ਟਿਕੇ ਰਹਿੰਦੇ ਹਨ, ਉਹ ਜੀਵਨ ਦੀ ਅਸਲੀਅਤ ਦੇ ਜਾਣਨ ਵਾਲੇ ਬਣ ਜਾਂਦੇ ਹਨ-ਇਹ ਅਕਲ ਉਹਨਾਂ ਗੁਰੂ ਪਾਸੋਂ ਪ੍ਰਾਪਤ ਕਰ ਲਈ ਹੁੰਦੀ ਹੈ ॥੧॥

ਪਦ ਅਰਥ ਰੰਗਿ = ਪ੍ਰੇਮ ਵਿਚ। ਤਤ = ਅਸਲੀਅਤ। ਬੇਤੇ = ਜਾਣਨ ਵਾਲੇ। ਤੇ = ਤੋਂ। ਬੁਧਿ = ਅਕਲ ॥੧॥

SikhNet (Spanish)Vive siempre imbuido en el Amor de Dios, conoce la Quintaesencia y es bendecido con la Sabiduría del Guru Verdadero. (1)

ਦਇਆ ਮਇਆ ਕਿਰਪਾ ਠਾਕੁਰ ਕੀ; ਸੇਈ ਸੰਤ ਸੁਭਾਈ ॥

deaa meaa kirapaa tthaakur kee; seee sant subhaaee |

Sant Singh KhalsaThose whom the Lord and Master blesses with His kindness, compassion and mercy are the sublime and sanctified Saints.
Manmohan SinghThey alone, on whom is the Kindness, compassion and the mercy of the Lord, are the sanctified saints.
Manmohan Singh (Punjabi)ਕੇਵਲ ਓਹੀ ਪਵਿੱਤਰ ਸਾਧੂ ਹਨ, ਜਿਨ੍ਹਾਂ ਉਤੇ ਸੁਆਮੀ ਦੀ ਮਿਹਰਬਾਨੀ, ਮਿਹਰ ਅਤੇ ਰਹਿਮਤ ਹੈ।
Fareedkot Teekaਜਿਨੋਂ ਪਰ ਠਾਕਰ ਕੀ ਮਨ ਤਨ ਬਾਣੀ ਕਰ ਕੇ ਦਯਾ ਹੈ, ਸੋਈ ਸੰਤ (ਸੁਭਾਈ) ਸੋਭਾਇਵਾਨ ਭਏ ਹੈਂ॥
Prof. Sahib Singhਉਹ ਮਨੁੱਖ ਪ੍ਰੇਮ-ਭਰੇ ਹਿਰਦੇ ਵਾਲੇ ਸੰਤ ਬਣ ਜਾਂਦੇ ਹਨ, ਜਿਨ੍ਹਾਂ ਉਤੇ ਮਾਲਕ-ਪ੍ਰਭੂ ਦੀ ਕਿਰਪਾ ਮੇਹਰ ਦਇਆ ਹੁੰਦੀ ਹੈ।

ਪਦ ਅਰਥ ਮਇਆ = ਮੇਹਰ। ਸੇਈ = ਉਹੀ। ਸੁਭਾਈ = ਪ੍ਰੇਮ-ਭਰੇ ਹਿਰਦੇ ਵਾਲੇ। ਭਾਉ = ਪ੍ਰੇਮ।

SikhNet (Spanish)Aquéllos que tienen la Misericordia de Dios, son los Santos.

ਤਿਨ ਕੈ ਸੰਗਿ ਨਾਨਕ ਨਿਸਤਰੀਐ; ਜਿਨ ਰਸਿ ਰਸਿ ਹਰਿ ਗੁਨ ਗਾਈ ॥੨॥੩॥੭॥

tin kai sang naanak nisatareeai; jin ras ras har gun gaaee |2|3|7|

Sant Singh KhalsaAssociating with them, Nanak is saved; with love and exuberant joy, they sing the Glorious Praises of the Lord. ||2||3||7||
Manmohan SinghNanak is saved in the association of those who, with love and joy sing the Lord's praise.
Manmohan Singh (Punjabi)ਨਾਨਕ, ਉਨ੍ਹਾਂ ਦੀ ਸੰਗਤ ਅੰਦਰ ਪਾਰ ਉੱਤਰ ਜਾਂਦਾ ਹੈ, ਜੋ ਪਿਆਰ ਤੇ ਪ੍ਰਸੰਨਤਾ ਨਾਲ ਪ੍ਰਭੂ ਦੀ ਤੀਰਤੀ ਗਾਇਨ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ (ਰਸਿ) ਪ੍ਰੇਮ ਮੇਂ (ਰਸਿ) ਤਦਾਕਾਰ ਹੋ ਕਰ ਹਰੀ ਕੇ ਗੁਣੋਂ ਕੀ ਪੰਕਤੀ ਗਾਈ ਹੈ, ਤਿਨ ਸੰਤੋਂ ਕੇ ਸੰਗ ਸੇ ਸੰਸਾਰ ਸਮੁੰਦ੍ਰ ਸੇ ਤਰੀਤਾ ਹੈ॥੨॥੩॥੭॥☬ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਜੇਹੜੇ ਮਨੁੱਖ ਸਦਾ ਪ੍ਰੇਮ ਨਾਲ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਦੀ ਸੰਗਤਿ ਵਿਚ ਰਹਿ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ॥੨॥੩॥੭॥

ਪਦ ਅਰਥ ਕੈ ਸੰਗਿ = ਦੇ ਨਾਲ, ਦੀ ਸੰਗਤਿ ਵਿਚ। ਨਿਸਤਰੀਐ = ਪਾਰ ਲੰਘ ਜਾਈਦਾ ਹੈ। ਰਸਿ = ਪ੍ਰੇਮ ਨਾਲ ॥੨॥੩॥੭॥

SikhNet (Spanish)Dice Nanak, uno es salvado en la Asociación de quienes cantan dichosamente la Alabanza del Señor. (2‑3‑7)

Open this shabad →

Shabad Guru Arjan Dev Ji Raag Jaithsree

ਜੈਤਸਰੀ ਮਹਲਾ ੫ ॥

jaitasaree mahalaa 5 |

Sant Singh KhalsaJaitsree, Fifth Mehl:
Manmohan SinghJaitsri 5th Guru.
Manmohan Singh (Punjabi)ਜੈਤਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Yaitsri, Mejl Guru Aryan, Quinto Canal Divino.

ਗੋਬਿੰਦ ਜੀਵਨ ਪ੍ਰਾਨ ਧਨ ਰੂਪ ॥

gobind jeevan praan dhan roop |

Sant Singh KhalsaThe Lord of the Universe is my existence, my breath of life, wealth and beauty.
Manmohan SinghThe Lord of the World, is my animate existence, very life, wealth and beauty.
Manmohan Singh (Punjabi)ਸ੍ਰਿਸ਼ਟੀ ਦਾ ਸੁਆਮੀ ਮੇਰੀ ਜਿੰਦਗੀ, ਜਿੰਨ-ਜਾਨ ਦੌਲਤ ਅਤੇ ਸੁੰਦਰਤਾ ਹੈ।
Fareedkot Teekaਹੇ ਗਬਿੰਦ! ਜੀਵੋਂ ਕਾ ਵਾ ਮੇਰਾ ਪ੍ਰਾਨ ਅਰ ਧਨ ਰੂਪ ਤੁਹੀ ਹੈਂ॥
Prof. Sahib Singhਹੇ ਗੋਬਿੰਦ! ਤੂੰ ਅਸਾਂ ਜੀਵਾਂ ਦੀ ਜ਼ਿੰਦਗੀ ਹੈਂ, ਪ੍ਰਾਨ ਹੈਂ, ਧਨ ਹੈਂ, ਸੁਹਜ ਹੈਂ।

ਪਦ ਅਰਥ ਗੋਬਿੰਦ = ਹੇ ਗੋਬਿੰਦ! ਜੀਵਨ = ਜ਼ਿੰਦਗੀ। ਰੂਪ = ਸੁਹਣੱਪ।

SikhNet (Spanish)El Señor es mi vida, mis riquezas, mi belleza.

ਅਗਿਆਨ ਮੋਹ ਮਗਨ ਮਹਾ ਪ੍ਰਾਨੀ; ਅੰਧਿਆਰੇ ਮਹਿ ਦੀਪ ॥੧॥ ਰਹਾਉ ॥

agiaan moh magan mahaa praanee; andhiaare meh deep |1| rahaau |

Sant Singh KhalsaThe ignorant are totally intoxicated with emotional attachment; in this darkness, the Lord is the only lamp. ||1||Pause||
Manmohan SinghThe mortal is greatly inebriated in ignorance and worldly love and the Lord in this darkness. Pause.
Manmohan Singh (Punjabi)ਫਾਨੀ ਬੰਦਾ ਬੇਸਮਝੀ ਅਤੇ ਸੰਸਾਰੀ ਮਮਤਾ ਵਿੱਚ ਬਹੁਤਾ ਮਤਵਾਲਾ ਹੋਇਆ ਹੋਇਆ ਹੈ ਅਤੇ ਇਸ ਅਨ੍ਹੇਰੇ ਵਿੱਚ ਪ੍ਰਭੂ ਇਕ ਦੀਵਾ ਹੈ। ਠਹਿਰਾਉ।
Fareedkot Teekaਅਗ੍ਯਾਨ ਕਰ ਕੇ ਮਹਾ ਮੋਹਿ ਮੇਂ ਮੋਹਿਆ ਜੋ ਪ੍ਰਾਨੀ ਜੀਵ ਹੈ, ਤਿਸ ਕੋ ਅਗ੍ਯਾਨ ਰੂਪ ਅੰਧੇਰੇ ਮੇਂ ਗਿਆਨ ਦੀਪਕ ਦੇਣੇ ਵਾਲਾ ਤੂੰ ਹੀ ਹੈਂ॥੧॥ ਰਹਾਉ ॥
Prof. Sahib Singhਜੀਵ ਆਤਮਕ ਜੀਵਨ ਵਲੋਂ ਬੇ-ਸਮਝੀ ਵਿਚ, ਮੋਹ ਵਿਚ ਬਹੁਤ ਡੁੱਬੇ ਰਹਿੰਦੇ ਹਨ, ਇਸ ਹਨੇਰੇ ਵਿਚ ਤੂੰ (ਜੀਵਾਂ ਲਈ) ਦੀਵਾ ਹੈਂ ॥੧॥ ਰਹਾਉ ॥

ਪਦ ਅਰਥ ਅਗਿਆਨ = ਆਤਮਕ ਜੀਵਨ ਵਲੋਂ ਬੇ-ਸਮਝੀ। ਮਗਨ = ਡੁੱਬੇ ਹੋਏ, ਮਸਤ। ਦੀਪ = ਦੀਵਾ ॥੧॥ ਰਹਾਉ ॥

SikhNet (Spanish)Y mientras el hombre está envuelto por la oscuridad de su ignorancia, es la Luz de Dios La que lo ilumina. (1-Pausa)

ਸਫਲ ਦਰਸਨੁ ਤੁਮਰਾ ਪ੍ਰਭ ਪ੍ਰੀਤਮ; ਚਰਨ ਕਮਲ ਆਨੂਪ ॥

safal darasan tumaraa prabh preetam; charan kamal aanoop |

Sant Singh KhalsaFruitful is the Blessed Vision of Your Darshan, O Beloved God; Your lotus feet are incomparably beautiful!
Manmohan SinghFruitful is Thine vision, O my dear Lord and exceedingly beauteous are Thine lotus feet.
Manmohan Singh (Punjabi)ਫਲਦਾਇਕ ਹੈ ਤੇਰਾ ਦੀਦਾਰ, ਹੇ ਮੇਰੇ ਪਿਆਰੇ ਸੁਆਮੀ! ਅਤੇ ਪਰਮ ਸੁੰਦਰ ਹਨ ਤੇਰੇ ਕੰਵਲ ਚਰਨ।
Fareedkot Teekaਹੇ ਪ੍ਰਭ ਪ੍ਰੀਤਮ! ਤੁਮਾਰਾ ਦਰਸਨ ਸਫਲ ਰੂਪ ਹੈ ਔਰ ਆਪ ਕੇ ਚਰਨ ਕਮਲ (ਅਨੂਪ) ਉਪਮਾਂ ਸੇ ਰਹਤ ਹੈਂ॥
Prof. Sahib Singhਹੇ ਪ੍ਰੀਤਮ ਪ੍ਰਭੂ! ਤੇਰਾ ਦਰਸ਼ਨ ਜੀਵਨ ਮਨੋਰਥ ਪੂਰਾ ਕਰਨ ਵਾਲਾ ਹੈ, ਤੇਰੇ ਸੋਹਣੇ ਚਰਨ ਬੇ-ਮਿਸਾਲ ਹਨ।

ਪਦ ਅਰਥ ਸਫਲ = ਫਲ ਦੇਣ ਵਾਲਾ। ਪ੍ਰਭ = ਹੇ ਪ੍ਰਭੂ! ਆਨੂਪ = ਬੇ-ਮਿਸਾਲ, ਜਿਨ੍ਹਾਂ ਦੀ ਉਪਮਾ ਨਾਹ ਹੋ ਸਕੇ, ਜਿਨ੍ਹਾਂ ਵਰਗਾ ਹੋਰ ਕੋਈ ਨਹੀਂ।

SikhNet (Spanish)Oh Dios, fructífera es Tu Visión y de Belleza Incomparable es el Loto de Tus Pies.

ਅਨਿਕ ਬਾਰ ਕਰਉ ਤਿਹ ਬੰਦਨ; ਮਨਹਿ ਚਰ੍ਹਾਵਉ ਧੂਪ ॥੧॥

anik baar krau tih bandan; maneh charhaavau dhoop |1|

Sant Singh KhalsaSo many times, I bow in reverence to Him, offering my mind as incense to Him. ||1||
Manmohan SinghMany times, make I obeisance unto Him and offer my soul as incense before Him.
Manmohan Singh (Punjabi)ਅਨੇਕਾਂ ਵਾਰੀ ਮੈਂ ਉਸ ਨੂੰ ਨਮਸ਼ਕਾਰ ਕਰਦਾ ਹਾਂ ਅਤੇ ਆਪਣੀ ਆਤਮਾ ਨੂੰ ਉਸ ਦੇ ਅੱਗੇ ਹੋਮ ਸਮੱਗਰੀ ਵਜੋਂ ਭੇਟ ਕਰਦਾ ਹਾਂ।
Fareedkot Teekaਤਿਨ ਤੇਰੇ ਚਰਨਾਂ ਪਰ ਅਨੇਕ ਵਾਰ ਨਮਸਕਾਰ ਕਰਤਾ ਹੂੰ ਔਰ ਮਨ ਕੋ ਅਰਪਨ ਕਰਨਾ ਇਹੀ ਤੇਰੇ ਕੌ ਧੂਪ ਚੜ੍ਹਾਵਤਾ ਹੂੰ ਅਰਥਾਤ ਦੇਤਾ ਹੂੰ॥੧॥
Prof. Sahib Singhਮੈਂ (ਤੇਰੇ) ਇਹਨਾਂ ਚਰਨਾਂ ਉਤੇ ਅਨੇਕਾਂ ਵਾਰੀ ਨਮਸਕਾਰ ਕਰਦਾ ਹਾਂ, ਆਪਣਾ ਮਨ ਹੀ (ਤੇਰੇ ਚਰਨਾਂ ਅੱਗੇ) ਭੇਟਾ ਧਰਦਾ ਹਾਂ ਇਹੀ ਧੂਪ ਅਰਪਣ ਕਰਦਾ ਹਾਂ ॥੧॥

ਪਦ ਅਰਥ ਕਰਉ = ਕਰਉਂ, ਮੈਂ ਕਰਦਾ ਹਾਂ। ਤਿਹ = ਉਹਨਾਂ (ਚਰਨਾਂ) ਨੂੰ। ਮਨਹਿ = ਮਨ ਹੀ। ਚਰਾਵਉ = ਚਰਾਵਉਂ, ਮੈਂ ਚੜ੍ਹਾਂਦਾ ਹਾਂ, ਭੇਟਾ ਕਰਦਾ ਹਾਂ ॥੧॥

SikhNet (Spanish)Te presto obediencia, una y mil veces, y quemo el incienso de mi mente ante Ti. (1)

ਹਾਰਿ ਪਰਿਓ ਤੁਮੑਰੈ ਪ੍ਰਭ ਦੁਆਰੈ; ਦ੍ਰਿੜੑੁ ਕਰਿ ਗਹੀ ਤੁਮੑਾਰੀ ਲੂਕ ॥

haar pario tumarai prabh duaarai; drirrau kar gahee tumaaree look |

Sant Singh KhalsaExhausted, I have fallen at Your Door, O God; I am holding tight to Your Support.
Manmohan SinghGrown weary, I have fallen at Thy door, O Lord, and have firmly grasped thy support.
Manmohan Singh (Punjabi)ਹਾਰ ਹੰਭ ਕੇ ਮੈਂ ਤੇਰੇ ਬੂਹੇ ਤੇ ਆ ਡਿੱਗਾ ਹਾਂ, ਹੇ ਸੁਆਮੀ! ਅਤੇ ਘੁੱਟ ਕੇ ਤੇਰੀ ਓਟ ਪਕੜ ਲਈ ਹੈ।
Fareedkot Teekaਹੇ ਪ੍ਰਭੂ! ਤੁਮਾਰੇ ਦ੍ਵਾਰੇ ਪਰ ਹਾਰ ਪਰਾ ਹੂੰ ਔਰ ਆਪ ਕੀ (ਲੂਕ) ਸਰਨ ਦ੍ਰਿੜ ਕਰ ਕੇ ਗ੍ਰਹਣ ਕਰੀ ਹੈ॥
Prof. Sahib Singhਹੇ ਪ੍ਰਭੂ! (ਹੋਰ ਆਸਰਿਆਂ ਵਲੋਂ) ਥੱਕ ਕੇ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ। ਮੈਂ ਤੇਰੀ ਓਟ ਪੱਕੀ ਕਰ ਕੇ ਫੜ ਲਈ ਹੈ।

ਪਦ ਅਰਥ ਹਾਰਿ = ਥੱਕ ਕੇ। ਦੁਆਰੈ = ਦਰ ਤੇ। ਦ੍ਰਿੜੁ ਕਰਿ = ਪੱਕੀ ਕਰ ਕੇ। ਗਹੀ = ਫੜੀ। ਲੂਕ = ਖ਼ਤਰਿਆਂ ਤੋਂ ਬਚਣ ਵਾਸਤੇ ਲੁਕਵੀਂ ਥਾਂ, ਓਟ।

SikhNet (Spanish)Torturado y cansado, he buscado Tu Refugio, Lo encontré y me he mantenido aferrado a Ti.

ਕਾਢਿ ਲੇਹੁ ਨਾਨਕ ਅਪੁਨੇ ਕਉ; ਸੰਸਾਰ ਪਾਵਕ ਕੇ ਕੂਪ ॥੨॥੪॥੮॥

kaadt lehu naanak apune kau; sansaar paavak ke koop |2|4|8|

Sant Singh KhalsaPlease, lift Your humble servant Nanak up, out of the pit of fire of the world. ||2||4||8||
Manmohan SinghO Lord, pull out Nanak, Thine own slave, out of the world's well of fire.
Manmohan Singh (Punjabi)ਹੇ ਸੁਆਮੀ! ਆਪਣੇ ਗੋਲੇ ਨਾਨਕ ਨੂੰ ਜਗਤ ਦੇ ਅੱਗ ਦੇ ਖੂਹ ਵਿਚੋਂ ਬਾਹਰ ਕੱਢ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਸੰਸਾਰ ਰੂਪੀ ਅਗਨੀ ਕੇ ਕੂਏਂ ਮੇਂ ਸੇ ਅਪਨੇ ਦਾਸ ਕੋ ਨਿਕਾਸ ਲੇਵੋ ॥੨॥੪ ॥੮॥
Prof. Sahib Singhਹੇ ਪ੍ਰਭੂ! ਸੰਸਾਰ-ਅੱਗ ਦੇ ਖੂਹ ਵਿਚੋਂ ਆਪਣੇ ਦਾਸ ਨਾਨਕ ਨੂੰ ਕੱਢ ਲੈ ॥੨॥੪॥੮॥

ਪਦ ਅਰਥ ਪਾਵਕ = ਅੱਗ। ਕੂਪ = ਖੂਹ ॥੨॥੪॥੮॥

SikhNet (Spanish)Oh Dios, saca a Nanak, tu Propio Sirviente, del hoyo profundo del fuego de sus pasiones.(2-4-8)

Open this shabad →

Shabad Guru Arjan Dev Ji Raag Jaithsree continues on Ang 702

ਜੈਤਸਰੀ ਮਹਲਾ ੫ ॥

jaitasaree mahalaa 5 |

Sant Singh KhalsaJaitsree, Fifth Mehl:
Manmohan SinghJaitsri 5th Guru.
Manmohan Singh (Punjabi)ਜੈਤਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Yaitsri, Mejl Guru Aryan, Quinto Canal Divino.

ਕੋਈ ਜਨੁ; ਹਰਿ ਸਿਉ ਦੇਵੈ ਜੋਰਿ ॥

koee jan; har siau devai jor |

Sant Singh KhalsaIf only someone would unite me with the Lord!
Manmohan SinghLet some one unite me with God.
Manmohan Singh (Punjabi)ਕੋਈ ਜਣਾ ਮੈਨੂੰ ਵਾਹਿਗੁਰੂ ਨਾਲ ਜੋੜ ਦੇਵੇ।
Fareedkot Teekaਜੋ ਕੋਈ ਸੰਤ ਜਨ ਮੇਰੇ ਕੋ ਹਰੀ ਸਾਥ ਜੋੜ ਦੇਵੈ॥
Prof. Sahib Singhਹੇ ਭਾਈ! ਜੇ ਕੋਈ ਮਨੁੱਖ ਮੈਨੂੰ ਪਰਮਾਤਮਾ (ਦੇ ਚਰਨਾਂ) ਨਾਲ ਜੋੜ ਦੇਵੇ,

ਪਦ ਅਰਥ ਸਿਉ = ਨਾਲ। ਜੋਰਿ = ਜੋੜਿ।

SikhNet (Spanish)¡Oh, si alguien me uniera con mi Dios!

ਚਰਨ ਗਹਉ. ਬਕਉ ਸੁਭ ਰਸਨਾ; ਦੀਜਹਿ ਪ੍ਰਾਨ ਅਕੋਰਿ ॥੧॥ ਰਹਾਉ ॥

charan ghau. bkau subh rasanaa; deejeh praan akor |1| rahaau |

Sant Singh KhalsaI hold tight to His feet, and utter sweet words with my tongue; I make my breath of life an offering to Him. ||1||Pause||
Manmohan SinghI cling to His feet, with my tongue utter sweet words and make an offering of my very life. Pause.
Manmohan Singh (Punjabi)ਮੈਂ ਉਸ ਦੇ ਪੈਰ ਪਕੜਦਾ ਹਾਂ, ਆਪਣੇ ਜੀਭ ਨਾਲ ਮਿੱਠੜੇ ਬਚਨ ਬੋਲਦਾ ਹਾਂ ਅਤੇ ਆਪਣੀ ਜਿੰਦੜੀ ਨੂੰ ਭੇਟਾ ਚੜਾਉਂਦਾ ਹਾਂ। ਠਹਿਰਾਉ।
Fareedkot Teekaਤਿਸ ਕੇ ਚਰਨੋਂ ਕੋ ਗ੍ਰਹਣ ਕਰ ਕੇ ਸੁਭ ਬਚਨੋਂ ਕੋ ਰਸਨਾ ਸੇ (ਬਕਉ) ਉਚਾਰਨ ਕਰੋ ਔਰ ਅਪਨੇ ਪ੍ਰਾਣੋਂ ਕੋ (ਅਕੋਰਿ) ਭੇਟਾ ਚੜ੍ਹਾਇ ਦੇਵੋ॥੧॥ ਰਹਾਉ ॥
Prof. Sahib Singhਤਾਂ ਮੈਂ ਉਸ ਦੇ ਚਰਨ ਫੜ ਲਵਾਂ, ਮੈਂ ਜੀਭ ਨਾਲ (ਉਸ ਦੇ ਧੰਨਵਾਦ ਦੇ) ਮਿੱਠੇ ਬੋਲ ਬੋਲਾਂ। ਮੇਰੇ ਇਹ ਪ੍ਰਾਣ ਉਸ ਅੱਗੇ ਭੇਟਾ ਦੇ ਤੌਰ ਤੇ ਦਿੱਤੇ ਜਾਣ ॥੧॥ ਰਹਾਉ ॥

ਪਦ ਅਰਥ ਗਹਉ = ਗਹਉਂ, ਮੈਂ ਫੜ ਲਵਾਂ। ਬਕਉ = ਬਕਉਂ, ਮੈਂ ਬੋਲਾਂ। ਸਭੁ = ਮਿੱਠੇ ਬੋਲ। ਰਸਨਾ = ਜੀਭ (ਨਾਲ)। ਅਕੋਰਿ = ਭੇਟਾ ॥੧॥ ਰਹਾਉ ॥

SikhNet (Spanish)Alabaría Sus Pies, hablaría con Amor de Él y Le dedicaría mi vida entera. (1‑Pausa)

ਮਨੁ ਤਨੁ ਨਿਰਮਲ ਕਰਤ ਕਿਆਰੋ; ਹਰਿ ਸਿੰਚੈ ਸੁਧਾ ਸੰਜੋਰਿ ॥

man tan niramal karat kiaaro; har sinchai sudhaa sanjor |

Sant Singh KhalsaI make my mind and body into pure little gardens, and irrigate them with the sublime essence of the Lord.
Manmohan SinghMaking my heart and body the pure little plots, I thoroughly irrigate them with God's elixir.
Manmohan Singh (Punjabi)ਆਪਣੇ ਦਿਲ ਤੇ ਦੇਹ ਨੂੰ ਪਵਿੱਤਰ ਕਿਆਰੀਆਂ ਬਣਾ ਕੇ, ਮੈਂ ਉਨ੍ਹਾਂ ਨੂੰ ਵਾਹਿਗੁਰੂ ਦੇ ਅੰਮ੍ਰਿਤ ਨਾਲ ਚੰਗੀ ਤਰ੍ਹਾਂ ਸਿੰਜਦਾ ਹਾਂ।
Fareedkot Teekaਤਨ ਕੋ ਨਿਰਮਲ ਕਰਨਾ ਇਹੀ ਕਿਆਰਾ ਕੀਆ ਹੈ, ਹਰੀ ਕੇ ਸਾਥ ਜੋ ਭਲੀ ਪ੍ਰਾਕਰ ਮਨ ਕੋ (ਜੋਰ) ਜੋੜਨਾ ਹੈ ਇਹੀ ਬੈਲ ਕੀਆ ਹੈ, ਪੁਨਾ ਨਾਮ ਕਾ ਜਾਪ ਕਰਨਾ ਇਹ ਜਲ ਅੰਮ੍ਰਿਤ ਸਿੰਚਨਾ ਕੀਆ ਹੈ॥
Prof. Sahib Singhਹੇ ਭਾਈ! ਕੋਈ ਵਿਰਲਾ ਮਨੁੱਖ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਮਨ ਨੂੰ ਸਰੀਰ ਨੂੰ, ਪਵਿਤ੍ਰ ਕਿਆਰਾ ਬਣਾਂਦਾ ਹੈ, ਉਸ ਵਿਚ ਪ੍ਰਭੂ ਦਾ ਨਾਮ-ਜਲ ਚੰਗੀ ਤਰ੍ਹਾਂ ਸਿੰਜਦਾ ਹੈ,

ਪਦ ਅਰਥ ਕਿਆਰੋ = ਕਿਆਰਾ। ਸਿੰਚੈ = ਸਿੰਜਦਾ ਹੈ। ਸੁਧਾ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਸੰਜੋਰਿ = ਚੰਗੀ ਤਰ੍ਹਾਂ ਜੋੜ ਕੇ।

SikhNet (Spanish)Si uno limpia los surcos de la mente y del cuerpo, y los llena con el Néctar del Señor

ਇਆ ਰਸ ਮਹਿ ਮਗਨੁ ਹੋਤ. ਕਿਰਪਾ ਤੇ; ਮਹਾ ਬਿਖਿਆ ਤੇ ਤੋਰਿ ॥੧॥

eaa ras meh magan hot. kirapaa te; mahaa bikhiaa te tor |1|

Sant Singh KhalsaI am drenched with this sublime essence by His Grace, and the powerful hold of Maya's corruption has been broken. ||1||
Manmohan SinghBy God's grace, the mortal is adsorbed in God's this elixir and breaks with the supreme sins.
Manmohan Singh (Punjabi)ਵਾਹਿਗੁਰੂ ਦੀ ਰਹਿਮਤ ਦੁਆਰਾ, ਪ੍ਰਾਣੀ ਵਾਹਿਗੁਰੂ ਦੇ ਇਸ ਅੰਮ੍ਰਿਤ ਵਿੱਚ ਲੀਨ ਹੋ ਜਾਂਦਾ ਹਾਂ ਅਤੇ ਘੋਰ ਪਾਪਾਂ ਨਾਲੋਂ ਟੁੱਟ ਜਾਂਦਾ ਹਾਂ।
Fareedkot Teekaਵਾਹਿਗੁਰੂ ਕੀ ਕ੍ਰਿਪਾ ਤੇ ਹੀ ਮਹਾ ਵਿਸਿਅਹੁ ਤੇ ਪ੍ਰੀਤੀ ਕੋ ਤੋੜ ਕਰ ਕੇ (ਰਸ) ਅਨੰਦ ਮੇਂ ਜੀਵ ਮਗਨ ਹੋਤਾ ਹੈ॥੧॥☬ਤਬ ਵਹੁ ਐਸੇ ਬੇਨਤੀ ਕਰਤਾ ਹੈ:
Prof. Sahib Singhਤੇ, ਵੱਡੀ (ਮੋਹਣੀ) ਮਾਇਆ ਨਾਲੋਂ (ਸੰਬੰਧ) ਤੋੜ ਕੇ ਇਸ (ਨਾਮ-) ਰਸ ਵਿਚ ਮਸਤ ਰਹਿੰਦਾ ਹੈ ॥੧॥

ਪਦ ਅਰਥ ਇਆ ਰਸ ਮਹਿ = ਇਸ ਰਸ ਵਿਚ। ਮਗਨੁ = ਮਸਤ। ਤੇ = ਤੋਂ, ਨਾਲ। ਬਿਖਿਆ = ਮਾਇਆ। ਤੋਰਿ = ਤੋੜ ਕੇ ॥੧॥

SikhNet (Spanish)apegándose a Dios, por la Gracia del Señor, uno, envuelto en la Esencia de Él destruye las amarras de Maya. (1)

ਆਇਓ ਸਰਣਿ ਦੀਨ ਦੁਖ ਭੰਜਨ; ਚਿਤਵਉ ਤੁਮੑਰੀ ਓਰਿ ॥

aaeo saran deen dukh bhanjan; chitvau tumaree or |

Sant Singh KhalsaI have come to Your Sanctuary, O Destroyer of the suffering of the innocent; I keep my consciousness focused on You.
Manmohan SinghO Lord, the Destroyer of sorrow of the poor, I have sought Thy protection and I think ever of Thee.
Manmohan Singh (Punjabi)ਹੇ ਸੁਆਮੀ, ਗਰੀਬਾਂ ਦੇ ਦੁੱਖੜੇ ਦੂਰ ਕਰਨਹਾਰ, ਮੈਂ ਤੇਰੀ ਪਨਾਹ ਲਈ ਹੈ ਅਤੇ ਹਮੇਸ਼ਾਂ ਤੇਰਾ ਧਿਆਨ ਧਾਰਦਾ ਹਾਂ।
Fareedkot Teekaਹੇ ਦੀਨੋਂ ਕੇ ਦੁਖੋਂ ਕੇ ਨਾਸ ਕਰਨੇਹਾਰੇ ਹਰੀ! ਮੈਂ ਤੁਮਾਰੀ ਸਰਨ ਆਯਾ ਹੂੰ ਔਰ ਤੁਮਾਰੀ ਤਰਫ ਹੀ ਸਦਾ (ਚਿਤਵਉ) ਦੇਖਤਾ ਹੂੰ॥
Prof. Sahib Singhਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰਾ ਹੀ ਆਸਰਾ (ਆਪਣੇ ਮਨ ਵਿਚ) ਚਿਤਾਰਦਾ ਰਹਿੰਦਾ ਹਾਂ।

ਪਦ ਅਰਥ ਦੀਨ ਦੁਖ ਭੰਜਨ = ਹੇ ਦੀਨਾਂ ਦੇ ਦੁੱਖ ਦੂਰ ਕਰਨ ਵਾਲੇ! ਚਿਤਵਉ = ਚਿਤਵਉਂ, ਮੈਂ ਚਿਤਵਦਾ ਹਾਂ। ਓਰਿ = ਪਾਸਾ, ਓਟ।

SikhNet (Spanish)He llegado hasta Tu Santuario, oh Destructor de las penas; llevo mi conciencia enfocada siempre en Ti.

Open this shabad (7 lines, Angs 701-702) →

Ang 701 of 1430