ਦੇਵਗੰਧਾਰੀ ॥
devagandhaaree |
Sant Singh KhalsaDayv-Gandhaaree:
Manmohan SinghDev Gandhari.
Manmohan Singh (Punjabi)ਦੇਵ ਗੰਧਾਰੀ।
SikhNet (Spanish)Dev Gandari
ਮਨ; ਹਰਿ ਕੀਰਤਿ ਕਰਿ ਸਦਹੂੰ ॥
man; har keerat kar sadahoon |
Sant Singh KhalsaO my mind, chant forever the Kirtan of the Lord's Praises.
Manmohan SinghO my soul, ever utter thou the Lord's praise.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਸਦੀਵ ਹੀ ਪ੍ਰਭੂ ਦਾ ਜੱਸ ਉਚਾਰਨ ਕਰ।
Fareedkot Teekaਹੇ ਮਨ! ਤੂੰ ਹਰਿ ਕੀ ਨਿਤ੍ਯ ਹੀ (ਕੀਰਤਿ) ਉਸਤਤ ਕਰ॥
Prof. Sahib Singhਹੇ (ਮੇਰੇ) ਮਨ! ਸਦਾ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ।ਪਦ ਅਰਥ ਮਨ = ਹੇ ਮਨ! ਕੀਰਤਿ = ਸਿਫ਼ਤ-ਸਾਲਾਹ। ਸਦ ਹੂੰ = ਸਦਾ ਹੀ।
SikhNet (Spanish)Oh mi mente, recita siempre la Alabanza del Señor, pues cantando,
ਗਾਵਤ ਸੁਨਤ. ਜਪਤ ਉਧਾਰੈ; ਬਰਨ ਅਬਰਨਾ ਸਭਹੂੰ ॥੧॥ ਰਹਾਉ ॥
gaavat sunat. japat udhaarai; baran abaranaa sabhahoon |1| rahaau |
Sant Singh KhalsaBy singing, hearing and meditating on Him, all, whether of high or low status, are saved. ||1||Pause||
Manmohan SinghBy singing hearing and contemplating on Him all the men, whether of high caste or of low family are saved. Pause.
Manmohan Singh (Punjabi)ਉਸ ਨੂੰ ਗਾਉਣ, ਸੁਨਣ ਅਤੇ ਸਿਮਰਨ ਦੁਆਰਾ, ਸਾਰੇ ਬੰਦੇ ਭਾਵਨੂੰ ਉਹ ਉਚੀ ਜਾਤ ਦੇ ਹੋਣ ਜਾਂ ਨੀਵਨੂੰ ਘਰਾਣੇ ਦੇ, ਬੱਚ ਜਾਂਦੇ ਹਨ। ਠਹਿਰਾਉ।
Fareedkot Teekaਜਿਸ ਹਰਿ ਕੀਰਤਨ ਕੇ ਗਾਉਤੇ ਸੁਨਤੇ (ਬਰਨ ਅਬਰਨਾ) ਨੀਚ ਜਾਤਿ ਉਤਮ ਜਾਤੀ ਕੇ ਲੋਗ ਸਭ ਉਧਾਰ ਕੀਏ ਹੈਂ॥੧॥ ਰਹਾਉ ॥
Prof. Sahib Singh(ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ) ਗਾਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ, ਨਾਮ ਜਪਣ ਵਾਲਿਆਂ ਨੂੰ, ਸਭਨਾਂ ਨੂੰ ਪਰਮਾਤਮਾ ਸੰਸਾਰ-ਸਮੁੰਦਰ ਤੋਂ ਬਚਾ ਲੈਂਦਾ ਹੈ ਭਾਵੇਂ ਉਹ ਉੱਚੀ ਜਾਤ ਵਾਲੇ ਹੋਣ ਜਾਂ ਨੀਵੀਂ ਜਾਤਿ ਵਾਲੇ ॥੧॥ ਰਹਾਉ ॥ਪਦ ਅਰਥ ਉਧਾਰੈ = (ਸੰਸਾਰ-ਸਮੁੰਦਰ ਤੋਂ) ਬਚਾ ਲੈਂਦਾ ਹੈ। ਬਰਨ = ਉੱਚੀ ਜਾਤਿ ਵਾਲਿਆਂ ਨੂੰ। ਅਬਰਨਾ = ਨੀਵੀਂ ਜਾਤਿ ਵਾਲਿਆਂ ਨੂੰ। ਸਭ ਹੂੰ = ਸਭਨਾਂ ਨੂੰ ॥੧॥ ਰਹਾਉ ॥
SikhNet (Spanish)escuchando y meditando en Dios uno es salvado con o sin casta. (1-Pausa)
ਜਹ ਤੇ ਉਪਜਿਓ ਤਹੀ ਸਮਾਇਓ; ਇਹ ਬਿਧਿ ਜਾਨੀ ਤਬਹੂੰ ॥
jeh te upajio tahee samaaeo; ih bidh jaanee tabahoon |
Sant Singh KhalsaHe is absorbed into the One from which he originated, when he understands the Way.
Manmohan SinghWhen the mortal knows this way he, then, gets absorbed in Him whence he sprang from.
Manmohan Singh (Punjabi)ਜਦ ਪ੍ਰਾਣ ਇਸ ਰਸਤੇ ਨੂੰ ਜਾਣ ਲੈਂਦਾ ਹੈ, ਤਦ ਉਹ ਉਸ ਅੰਦਰ ਲੀਨ ਹੋ ਜਾਂਦਾ ਹੈ। ਜਿਸ ਤੋਂ ਉਹ ਉਤਪੰਨ ਹੋਇਆ ਸੀ।
Fareedkot Teekaਜਬ ਇਹ ਬਿਧ ਜਾਣ ਲਈ ਅਰਥਾਤ ਦੇਹ ਕੋ ਅਨਿਤ੍ਯ ਜਾਣ ਕਰ ਪਰਮੇਸਰ ਕੋ ਸਿਮਰਣ ਮੇਂ ਤਤਪਰ ਹੂਆ, ਤਬ ਹੀ ਤਿਸ ਕਾਲ ਮੇਂ ਜੀਵ ਜਹਾਂ ਸੇ ਉਤਪੰਨ ਹੂਆ ਥਾ ਫਿਰ ਉਸੀ ਮੇਂ (ਸਮਾਇਓ) ਅਭੇਦ ਹੂਆ॥
Prof. Sahib Singh(ਜਦੋਂ ਸਿਫ਼ਤ-ਸਾਲਾਹ ਕਰਦੇ ਰਹੀਏ) ਤਦੋਂ ਹੀ ਇਹ ਵਿਧੀ ਸਮਝ ਵਿਚ ਆਉਂਦੀ ਹੈ ਕਿ ਜਿਸ ਪ੍ਰਭੂ ਤੋਂ ਜੀਵ ਪੈਦਾ ਹੁੰਦਾ ਹੈ ਤੇ ਉਸੇ ਵਿਚ ਲੀਨ ਹੋ ਜਾਂਦਾ ਹੈ।ਪਦ ਅਰਥ ਜਹ ਤੇ = ਜਿਥੋਂ, ਜਿਸ ਥਾਂ ਤੋਂ। ਤਹੀ = ਉਸ ਥਾਂ ਵਿਚ ਹੀ। ਬਿਧਿ = ਤਰੀਕਾ। ਤਬਹੂੰ = ਤਦੋਂ ਹੀ।
SikhNet (Spanish)Yo sé esto, pues estoy inmergido en mi Señor Creador.
ਜਹਾ ਜਹਾ ਇਹ ਦੇਹੀ ਧਾਰੀ; ਰਹਨੁ ਨ ਪਾਇਓ ਕਬਹੂੰ ॥੧॥
jahaa jahaa ih dehee dhaaree; rehan na paaeo kabahoon |1|
Sant Singh KhalsaWherever this body was fashioned, it was not allowed to remain there. ||1||
Manmohan Singhwherever this body was assumed, at no time this soul was allowed to stay there.
Manmohan Singh (Punjabi)ਜਿਥੇ ਕਿਤੇ ਭੀ ਇਹ ਸਰੀਰ ਧਾਰਨ ਕੀਤਾ ਗਿਆ ਸੀ ਅਤੇ ਕਿਸੇ ਵੇਲੇ ਭੀ ਇਹ ਆਤਮਾ ਉਤੇ ਠਹਿਰਨ ਨਹੀਂ ਦਿੱਤੀ ਗਈ।
Fareedkot Teekaਜਹਾਂ ਜਹਾਂ ਇਸ ਜੀਵ ਨੇ ਕਰਮਾਨੁਸਾਰ ਦੇਹੀ ਧਾਰਨ ਕਰੀ ਹੈ ਕਬੀ ਭੀ ਕਿਸੀ ਦੇਹੀ ਮੇਂ ਰਹਿਨਾ ਨਹੀਂ ਪਾਇਆ॥੧॥
Prof. Sahib Singh(ਹੇ ਮਨ!) ਜਿੱਥੇ ਜਿੱਥੇ ਭੀ ਪਰਮਾਤਮਾ ਨੇ ਸਰੀਰ-ਰਚਨਾ ਕੀਤੀ ਹੈ, ਕਦੇ ਭੀ ਕੋਈ ਸਦਾ ਇਥੇ ਟਿਕਿਆ ਨਹੀਂ ਰਹਿ ਸਕਦਾ ॥੧॥ਪਦ ਅਰਥ ਜਹਾ ਜਹਾ = ਜਿੱਥੇ ਜਿੱਥੇ। ਦੇਹੀ = ਸਰੀਰ। ਕਬ ਹੂੰ = ਕਦੇ ਭੀ ॥੧॥
SikhNet (Spanish)Quien sea que se haya involucrado en el sendero de la carne no ha permanecido para siempre. (1)
ਸੁਖੁ ਆਇਓ. ਭੈ ਭਰਮ ਬਿਨਾਸੇ; ਕ੍ਰਿਪਾਲ ਹੂਏ ਪ੍ਰਭ ਜਬਹੂ ॥
sukh aaeo. bhai bharam binaase; kripaal hooe prabh jabahoo |
Sant Singh KhalsaPeace comes, and fear and doubt are dispelled, when God becomes Merciful.
Manmohan SinghPeace is attained and dread and doubt are dispelled, when the Master becomes merciful.
Manmohan Singh (Punjabi)ਜਦ ਮਾਲਕ ਮਿਹਰਬਾਨ ਹੋ ਜਾਂਦਾ ਹੈ, ਆਰਾਮ ਪ੍ਰਾਪਤ ਹੋ ਜਾਂਦਾ ਹੈ। ਡਰ ਅਤੇ ਸੰਦੇਹ ਦੂਰ ਹੋ ਜਾਂਦੇ ਹਨ।
Fareedkot Teekaਜਬ ਕੀਰਤਨ ਕਰਨੇ ਸੇ ਹਰਿ ਕ੍ਰਿਪਾਲ ਹੂਏ ਤਬ ਭਰਮ ਅਰ ਭੈ ਨਾਸ ਹੂਆ ਔਰ ਬ੍ਰਹਮ ਸੁਖ ਪ੍ਰਾਪਤਿ ਹੂਆ॥
Prof. Sahib Singhਜਦੋਂ ਪ੍ਰਭੂ ਦਇਆਵਾਨ ਹੁੰਦਾ ਹੈ (ਤਾਂ ਉਸ ਦੀ ਮੇਹਰ ਨਾਲ) ਆਨੰਦ (ਹਿਰਦੇ ਵਿਚ) ਆ ਵੱਸਦਾ ਹੈ ਤੇ ਸਾਰੇ ਡਰ ਭਰਮ ਨਾਸ ਹੋ ਜਾਂਦੇ ਹਨ।ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}।
SikhNet (Spanish)Ahora he encontrado la Paz y mi miedo y mi duda han sido erradicados, pues el Señor ha tenido Misericordia de mí.
ਕਹੁ ਨਾਨਕ. ਮੇਰੇ ਪੂਰੇ ਮਨੋਰਥ; ਸਾਧਸੰਗਿ. ਤਜਿ ਲਬਹੂੰ ॥੨॥੪॥
kahu naanak. mere poore manorath; saadhasang. taj labahoon |2|4|
Sant Singh KhalsaSays Nanak, my hopes have been fulfilled, renouncing my greed in the Saadh Sangat, the Company of the Holy. ||2||4||
Manmohan SinghBy Shedding my avarice in the saints society says Nanak my desire are fulfilled.
Manmohan Singh (Punjabi)ਸਤਿ ਸੰਗਤ ਅੰਦਰ ਲਾਲਚ ਨੂੰ ਛੱਡ ਕੇ, ਗੁਰੂ ਜੀ ਆਖਦੇ ਹਨ, ਮੇਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਮੇਰੇ ਸਭ ਮਨੋਰਥ ਸਾਧੂਓਂ ਕੀ ਸੰਗਤਿ ਕਰ ਅਰ ਲਾਲਚ ਤਿਆਗਣੇ ਸੇ ਪੂਰਨ ਹੂਏ ਹੈਂ॥੨॥੪॥
Prof. Sahib Singhਨਾਨਕ ਆਖਦਾ ਹੈ- ਸਾਧ ਸੰਗਤ ਵਿਚ (ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਲਾਲਚ ਤਿਆਗ ਕੇ ਮੇਰੇ ਸਾਰੇ ਮਨੋਰਥ ਪੂਰੇ ਹੋ ਗਏ ਹਨ ॥੨॥੪॥ਪਦ ਅਰਥ ਸੰਗਿ = ਸੰਗਤ ਵਿਚ। ਤਜਿ = ਤਿਆਗ ਕੇ। ਲਬ = ਲਾਲਚ ॥੨॥੪॥
SikhNet (Spanish)Dice Nanak, mi destino se cumplió cuando en la Compañía de los Santos hice a un lado mi angustia y mi avaricia. (2-4)