ਦੇਵਗੰਧਾਰੀ ॥
devagandhaaree |
Sant Singh KhalsaDayv-Gandhaaree:
Manmohan SinghDev Gandhari.
Manmohan Singh (Punjabi)ਦੇਵ ਗੰਧਾਰੀ।
SikhNet (Spanish)Dev Gandari
ਮਾਈ; ਸੁਨਤ ਸੋਚ ਭੈ ਡਰਤ ॥
maaee; sunat soch bhai ddarat |
Sant Singh KhalsaO mother, I hear of death, and think of it, and I am filled with fear.
Manmohan SinghMy mother! as I hear and think of death, I am overawed with dread.
Manmohan Singh (Punjabi)ਮੇਰੀ ਮਾਤਾ, ਜਦ ਮੈਂ ਮੌਤ ਬਾਰੇ ਸੁਣਦਾ ਅਤੇ ਸੋਚਦਾ ਹਾਂ, ਮੈਂ ਤ੍ਰਾਹ ਨਾਲ ਸਹਿਮ ਜਾਂਦਾ ਹਾਂ।
Fareedkot Teekaਹੇ (ਮਾਈ) ਭਾਈ! ਜਬ ਜਮ ਪੁਰੀ ਕੇ ਦੁਖ ਸੁਨਤੇ ਹੈਂ ਤਬ ਅਪਨੇ ਕਰਮੋਂ ਕੋ ਹਮ ਸੋਚ ਕਰ ਡਰਤੇ ਹੈਂ॥
Prof. Sahib Singh(ਖਸਮ-ਪ੍ਰਭੂ ਦੀ ਸਰਨ ਨਾਹ ਪੈਣ ਵਾਲੀਆਂ ਦੀ ਦਸ਼ਾ) ਸੁਣ ਕੇ ਮੈਨੂੰ ਸੋਚਾਂ ਫੁਰਦੀਆਂ ਹਨ, ਮੈਨੂੰ ਡਰ-ਸਹਮ ਵਾਪਰਦੇ ਹਨ, ਮੈਂ ਡਰਦੀ ਹਾਂ (ਕਿ ਕਿਤੇ ਮੇਰਾ ਭੀ ਇਹ ਹਾਲ ਨਾਹ ਹੋਵੇ)।ਪਦ ਅਰਥ ਮਾਈ = ਹੇ ਮਾਂ! ਸੋਚ = ਚਿੰਤਾ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਅਨੇਕਾਂ ਡਰ-ਸਹਮ।
SikhNet (Spanish)Oh madre, mientras reflexiono en el dolor de la muerte, me lleno de terror.
ਮੇਰ ਤੇਰ ਤਜਉ ਅਭਿਮਾਨਾ; ਸਰਨਿ ਸੁਆਮੀ ਕੀ ਪਰਤ ॥੧॥ ਰਹਾਉ ॥
mer ter tjau abhimaanaa; saran suaamee kee parat |1| rahaau |
Sant Singh KhalsaRenouncing 'mine and yours' and egotism, I have sought the Sanctuary of the Lord and Master. ||1||Pause||
Manmohan SinghEschewing the idea of my-ness and thy-ness and egotism, I have sought the shelter of the Lord. Pause.
Manmohan Singh (Punjabi)ਮੇਰਾਪਨ ਤੇ ਤੇਰਾਪਨ ਅਤੇ ਹੰਕਾਰ ਦੇ ਖਿਆਲ ਨੂੰ ਛੱਡ ਕੇ ਤੈਂ ਸਾਹਿਬ ਦੀ ਸ਼ਰਣਾਗਤ ਸੰਭਾਲੀ ਹੈ। ਠਹਿਰਾਉ।
Fareedkot Teekaਇਸ ਸੇ ਮੇਰਾ ਤੇਰਾ ਔ ਅਭਿਮਾਨ ਕੋ ਤਿਆਗ ਕਰ ਮੈਂ ਸ੍ਵਾਮੀ ਕੀ ਸਰਨ ਮੇਂ ਪੜਤਾ ਹੂੰ॥੧॥ ਰਹਾਉ ॥
Prof. Sahib Singhਇਸ ਵਾਸਤੇ ਮੇਰੀ ਸਦਾ ਇਹ ਤਾਂਘ ਰਹਿੰਦੀ ਹੈ ਕਿ ਮਾਲਕ-ਪ੍ਰਭੂ ਦੀ ਸਰਨ ਪਈ ਰਹਿ ਕੇ ਮੈਂ (ਆਪਣੇ ਅੰਦਰੋਂ) ਮੇਰ-ਤੇਰ ਗਵਾ ਦਿਆਂ ਤੇ ਅਹੰਕਾਰ ਤਿਆਗ ਦਿਆਂ ॥੧॥ ਰਹਾਉ ॥ਪਦ ਅਰਥ ਤਜਉ = ਤਜਉਂ, ਮੈਂ ਛੱਡ ਦਿਆਂ। ਪਰਤ = ਪਈ ਰਹਿ ਕੇ ॥੧॥ ਰਹਾਉ ॥
SikhNet (Spanish)Entonces abandono el sentido de mi ser y de mi ego, y busco el Refugio del Señor, mi Dios. (1-Pausa)
ਜੋ ਜੋ ਕਹੈ. ਸੋਈ ਭਲ ਮਾਨਉ; ਨਾਹਿ ਨ ਕਾ ਬੋਲ ਕਰਤ ॥
jo jo kahai. soee bhal maanau; naeh na kaa bol karat |
Sant Singh KhalsaWhatever He says, I accept that as good. I do not say "No" to what He says.
Manmohan SinghWhatsoever He says, that I deem as good. I say not no to what He bids.
Manmohan Singh (Punjabi)ਜਿਹੜਾ ਕੁਛ ਭੀ ਉਹ ਆਖਦਾ ਹੈ, ਉਸ ਨੂੰ ਮੈਂ ਚੰਗਾ ਕਰਕੇ ਜਾਣਦਾ ਹਾਂ। ਜੋ ਕੁਛ ਫੁਰਮਾਉਂਦਾ ਹੈ, ਮੈਂ ਉਸ ਨੂੰ ਨਾਂਹ ਨਹੀਂ ਕਰਦਾ।
Fareedkot Teekaਜੋ ਜੋ ਸ੍ਵਾਮੀ ਕਹਤੇ ਹੈਂ ਸੋਈ ਮੈਂ ਭਲਾ ਕਰ ਕੇ ਮਾਨਤਾ ਹੂੰ, ਭਾਵ ਬੇਦ ਸਾਸਤ੍ਰ ਕੀ ਆਗ੍ਯਾ ਮੇਂ ਚਲਤਾ ਹੂੰ ਅਰ ਨਹੀਂ ਕਾ (ਬੋਲ) ਬਚਨ ਨਹੀਂ ਕਰਤਾ; ਵਾ (ਨਾਹਿ) ਭਰਤਾ ਕਾ ਬੋਲਨਾ ਕਰਤਾ ਹੂੰ, ਭਾਵ ਹੁਕਮ ਕੋ ਮਾਨਤਾ ਹੂੰ॥
Prof. Sahib Singhਪ੍ਰਭੂ-ਪਤੀ ਜੇਹੜਾ ਜੇਹੜਾ ਹੁਕਮ ਕਰਦਾ ਹੈ, ਮੈਂ ਉਸੇ ਨੂੰ ਭਲਾ ਮੰਨਦੀ ਹਾਂ ਤੇ ਮੈਂ ਉਸ ਦੀ ਰਜ਼ਾ ਦੇ ਉਲਟ ਬੋਲ ਨਹੀਂ ਬੋਲਦੀ।ਪਦ ਅਰਥ ਭਲ = ਭਲਾ। ਮਾਨਉ = ਮਾਨਉਂ, ਮੰਨਦੀ ਹਾਂ। ਨਾਹਿਨ = ਨਾਹੀਂ। ਕਾ ਬੋਲ = ਕਬੋਲ, ਉਲਟਾ ਬੋਲ, ਖਰ੍ਹ੍ਹਵਾ ਬੋਲ।
SikhNet (Spanish)Acepto lo que viene de Su Voluntad y no digo no a lo que me manda a hacer.
ਨਿਮਖ ਨ ਬਿਸਰਉ. ਹੀਏ ਮੋਰੇ ਤੇ; ਬਿਸਰਤ ਜਾਈ ਹਉ ਮਰਤ ॥੧॥
nimakh na bisrau. hee more te; bisarat jaaee hau marat |1|
Sant Singh KhalsaLet me not forget Him, even for an instant; forgetting Him, I die. ||1||
Manmohan SinghMy Master, be not out of my mind even for a moment, as by forgetting Thee, I live not.
Manmohan Singh (Punjabi)ਮੇਰੇ ਮਾਲਕ, ਤੂੰ ਮੇਰੇ ਚਿੱਤ ਵਿੱਚ ਇਕ ਮੁਹਤ ਲਈ ਭੀ ਪਰੇ ਨਾਂ ਹੋ। ਤੈਨੂੰ ਭੁਲਾ ਕੇ ਮੈਂ ਜੀਉਂਦਾ ਨਹੀਂ ਰਹਿੰਦਾ।
Fareedkot Teekaਇਹੀ ਮਾਂਗਤਾ ਹੂੰ ਕਿ ਜਿਸ ਕੇ ਬਿਸਰਨੇ ਸੇ ਮੈਂ ਮਰ ਜਾਤਾ ਹੂੰ ਸੋ ਨਿਮਖ ਮਾਤ੍ਰ ਭੀ ਮੇਰੇ ਹ੍ਰਿਦਿਯ ਸੇ ਨ ਬਿਸਰ ਜਾਇ॥੧॥
Prof. Sahib Singh(ਮੇਰੀ ਸਦਾ ਇਹ ਅਰਦਾਸ ਹੈ ਕਿ) ਅੱਖ ਝਮਕਣ ਦੇ ਸਮੇ ਲਈ ਭੀ ਉਹ ਪ੍ਰਭੂ-ਪਤੀ ਮੇਰੇ ਹਿਰਦੇ ਤੋਂ ਨਾਹ ਵਿਸਰੇ, (ਉਸ ਦੇ) ਭੁਲਾਇਆਂ ਮੇਰੀ ਆਤਮਕ ਮੌਤ ਹੋ ਜਾਂਦੀ ਹੈ ॥੧॥ਪਦ ਅਰਥ ਨਿਮਖ = ਅੱਖ ਝਮਕਣ ਜਿਤਨਾ ਸਮਾ। ਬਿਸਰਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਕਿਤੇ ਵਿਸਰ ਜਾਏ। ਹੀਏ ਮੋਰੇ ਤੇ = ਮੇਰੇ ਹਿਰਦੇ ਤੋਂ। ਹੀਆ = ਹਿਰਦਾ। ਜਾਈ = ਜਾਈਂ। ਹਉ = ਮੈਂ ॥੧॥
SikhNet (Spanish)No Lo abandono ni siquiera por un momento, pues de otra forma no vivo. (1)
ਸੁਖਦਾਈ ਪੂਰਨ ਪ੍ਰਭੁ ਕਰਤਾ; ਮੇਰੀ ਬਹੁਤੁ ਇਆਨਪ ਜਰਤ ॥
sukhadaaee pooran prabh karataa; meree bahut eaanap jarat |
Sant Singh KhalsaThe Giver of peace, God, the Perfect Creator, endures my great ignorance.
Manmohan SinghThe Perfect Creator Lord is the Giver of peace and He suffers my excessive purerility.
Manmohan Singh (Punjabi)ਪੂਰਾ ਸਿਰਜਣਹਾਰ ਸੁਆਮੀ ਆਰਾਮ ਬਖਸ਼ਣਹਾਰ ਹੈ। ਉਹ ਮੇਰੇ ਅਧਿਕ ਸਿਆਣਪੁਣੇ ਨੂੰ ਸਹਾਰਦਾ ਹੈ।
Fareedkot Teekaਸੁਖਦਾਈ ਪੂਰਨ ਕਰਤਾ ਪ੍ਰਭੂ ਮੇਰੀ ਬਹੁਤ (ਇਆਨਪ) ਮੂਰਖਤਾ ਕੋ ਸਹਾਰਤਾ ਹੈ॥
Prof. Sahib Singhਉਹ ਸਰਬ-ਵਿਆਪਕ ਕਰਤਾਰ ਪ੍ਰਭੂ (ਮੈਨੂੰ) ਸਾਰੇ ਸੁਖ ਦੇਣ ਵਾਲਾ ਹੈ, ਮੇਰੇ ਅੰਞਾਣਪੁਣੇ ਨੂੰ ਉਹ ਬਹੁਤ ਸਹਾਰਦਾ ਰਹਿੰਦਾ ਹੈ।ਪਦ ਅਰਥ ਸੁਖਦਾਈ = ਸੁਖ ਦੇਣ ਵਾਲਾ। ਇਆਨਪ = ਅੰਞਾਣਪੁਣਾ। ਜਰਤ = ਜਰਦਾ, ਸਹਾਰਦਾ।
SikhNet (Spanish)El Perfecto Señor Creador es el Dador de Paz y soporta siempre mi inmensa ignorancia.
ਨਿਰਗੁਨਿ ਕਰੂਪਿ ਕੁਲਹੀਣ ਨਾਨਕ ਹਉ; ਅਨਦ ਰੂਪ ਸੁਆਮੀ ਭਰਤ ॥੨॥੩॥
niragun karoop kulaheen naanak hau; anad roop suaamee bharat |2|3|
Sant Singh KhalsaI am worthless, ugly and of low birth, O Nanak, but my Husband Lord is the embodiment of bliss. ||2||3||
Manmohan SinghO Nanak, I am meritless, ill-featured and of low lineage, but my Lord, the Spouse, is the embodiment of bliss.
Manmohan Singh (Punjabi)ਹੇ ਨਾਨਕ! ਮੈਂ ਖੂਬੀ-ਵਿਹੂਣ, ਕੋਝਾ ਅਤੇ ਨੀਚਵੰਸ ਦਾ ਹਾਂ, ਪ੍ਰੰਤੂ ਮੇਰਾ ਪ੍ਰਭੂ ਕੰਤ ਪ੍ਰਸੰਨਤਾ ਦਾ ਸਰੂਪ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਨਿਰਗੁਨ ਹੂੰ ਰੂਪ ਸੇ ਹੀਨ ਹੂੰ ਕੁਲ ਸੇ ਹੀਨ ਹੂੰ ਮੇਰਾ ਭਰਤਾ ਸ੍ਵਾਮੀ ਆਨੰਦ ਰੂਪ ਹੈ ਵਾ (ਭਰਤ) ਪਾਲਤਾ ਹੈ॥੨॥੩॥
Prof. Sahib Singhਹੇ ਨਾਨਕ! ਮੈਂ ਤਾਂ ਗੁਣ-ਹੀਨ ਹਾਂ, ਕੋਝੀ ਸ਼ਕਲ ਵਾਲੀ ਹਾਂ, ਮੇਰੀ ਕੁਲ ਭੀ ਉੱਚੀ ਨਹੀਂ ਹੈ; ਪਰ, ਮੇਰਾ ਖਸਮ-ਪ੍ਰਭੂ ਸਦਾ ਖਿੜੇ ਮੱਥੇ ਰਹਿਣ ਵਾਲਾ ਹੈ ॥੨॥੩॥ਪਦ ਅਰਥ ਨਿਰਗੁਨਿ = {ਇਸਤ੍ਰੀ ਲਿੰਗ} ਗੁਣ-ਹੀਨ। ਕਰੂਪਿ = ਭੈੜੇ ਰੂਪ ਵਾਲੀ। ਹਉ = ਮੈਂ। ਭਰਤ = ਭਰਤਾ, ਖਸਮ ॥੨॥੩॥
SikhNet (Spanish)No tengo méritos ni belleza ni casta, pero he sido salvado porque el Señor, la Encarnación de Éxtasis, es mi Esposo. (2-3)