ਦੇਵਗੰਧਾਰੀ ॥
devagandhaaree |
Sant Singh KhalsaDayv-Gandhaaree:
Manmohan SinghDev Gandhari.
Manmohan Singh (Punjabi)ਦੇਵ ਗੰਧਾਰੀ।
SikhNet (Spanish)Dev Gandari
ਮਨ; ਜਿਉ ਅਪੁਨੇ ਪ੍ਰਭ ਭਾਵਉ ॥
man; jiau apune prabh bhaavau |
Sant Singh KhalsaO my mind, act as it pleases God.
Manmohan SinghO my soul, I do, as it pleases my Master.
Manmohan Singh (Punjabi)ਹੇ ਮੇਰੀ ਜਿੰਦੇ! ਮੈਂ ਉਸ ਤਰ੍ਹਾਂ ਕਰਦਾ ਹਾਂ, ਜਿਸ ਤਰ੍ਹਾਂ ਮੇਰੇ ਮਾਲਕ ਨੂੰ ਭਾਉਂਦਾ ਹੈ।
Fareedkot Teekaਹੇ ਮਨ! ਜਿਸ ਪ੍ਰਕਾਰ ਅਪਨੇ ਪ੍ਰਭੂ ਕੋ (ਭਾਵਉ) ਭਾਵੈ ਵਾ ਤੂੰ ਉਸ ਕੋ ਅਛਾ ਲਗੈ ਸੋ ਕਰ॥
Prof. Sahib Singhਹੇ ਮੇਰੇ ਮਨ! ਮੈਂ ਆਪਣੇ ਉਸ ਪ੍ਰਭੂ ਨੂੰ ਚੰਗਾ ਲੱਗਣ ਲੱਗ ਪਵਾਂ!ਪਦ ਅਰਥ ਮਨ = ਹੇ ਮਨ! ਜਿਉ = ਜਿਵੇਂ ਹੋ ਸਕੇ। ਪ੍ਰਭ ਭਾਵਉ = ਪ੍ਰਭੂ ਨੂੰ ਚੰਗਾ ਲੱਗ ਪਵਾਂ।
SikhNet (Spanish)Oh mi mente, voy a caminar en el Sendero de la Voluntad del Señor;
ਨੀਚਹੁ ਨੀਚੁ ਨੀਚੁ ਅਤਿ ਨਾਨੑਾ; ਹੋਇ ਗਰੀਬੁ ਬੁਲਾਵਉ ॥੧॥ ਰਹਾਉ ॥
neechahu neech neech at naanaa; hoe gareeb bulaavau |1| rahaau |
Sant Singh KhalsaBecome the lowest of the low, the very least of the tiny, and speak in utmost humility. ||1||Pause||
Manmohan SinghI humbly address even the lowest of the low, the mean the supremely tiny. Pause.
Manmohan Singh (Punjabi)ਮੈਂ ਨੀਵਿਆਂ ਤੋਂ ਮਹਾ ਨੀਵੇ, ਅਧਮ ਅਤੇ ਪਰਮ ਨਿੱਕੜੇ ਨੂੰ ਭੀ ਗਰੀਬੜਾ ਹੋ ਸੰਬੋਧਨ ਕਰਦਾ ਹਾਂ, ਠਹਿਰਾਉ।
Fareedkot Teekaਨੀਚੋਂ ਸੇ ਨੀਚ, ਤਿਨ ਸੇ ਭੀ ਨੀਚ, ਤਿਨ ਸੇ ਭੀ ਛੋਟਾ, ਭਾਵ ਇਹ ਕਿ ਅੰਤ ਨਿੰਮ੍ਰਤਾ ਸੇ (ਬੁਲਾਵਉ) ਬੇਨਤੀ ਕਰ ਕੇ ਪੁਕਾਰ॥੧॥ ਰਹਾਉ ॥
Prof. Sahib Singhਭਾਵੇਂ ਮੈਂਨੂੰ ਨੀਵਿਆਂ ਤੋਂ ਨੀਵਾਂ ਹੋ ਕੇ, ਬਹੁਤ ਨੀਵਾਂ ਹੋ ਕੇ, ਨਿਮਾਣਾ ਹੋ ਕੇ, ਗ਼ਰੀਬ ਬਣ ਕੇ, ਉਸ ਪ੍ਰਭੂ ਅੱਗੇ ਅਰਜ਼ ਕਰਨੀ ਪਵੇ ॥੧॥ ਰਹਾਉ ॥ਪਦ ਅਰਥ ਨਾਨ੍ਹ੍ਹਾ = ਨੰਨ੍ਹ੍ਹਾ, ਨਿੱਕਾ ਜਿਹਾ, ਨਿਮਾਣਾ। ਹੋਇ = ਹੋ ਕੇ। ਬੁਲਾਵਉ = ਬੁਲਾਵਉਂ, ਮੈਂ ਬੁਲਾਂਦਾ ਹਾਂ ॥੧॥ ਰਹਾਉ ॥
SikhNet (Spanish)voy a ser lo más humilde de lo humilde y a meditar sólo en Él. (1-Pausa)
ਅਨਿਕ ਅਡੰਬਰ ਮਾਇਆ ਕੇ ਬਿਰਥੇ; ਤਾ ਸਿਉ ਪ੍ਰੀਤਿ ਘਟਾਵਉ ॥
anik addanbar maaeaa ke birathe; taa siau preet ghattaavau |
Sant Singh KhalsaThe many ostentatious shows of Maya are useless; I withhold my love from these.
Manmohan SinghVain are the various ostentations of mammon and with them I lesson my love.
Manmohan Singh (Punjabi)ਵਿਅਰਥ ਹਨ, ਧਨ-ਦੌਲਤ ਦੇ ਅਨੇਕਾਂ ਦਿਖਲਾਵੇ ਉਨ੍ਹਾਂ ਨਾਲ ਮੈਂ ਆਪਣੇ ਪਿਆਰ ਨੂੰ ਕੰਮ ਕਰਦਾ ਹਾਂ।
Fareedkot Teekaਅਨੇਕ ਪ੍ਰਕਾਰ ਕੇ ਜੋ ਮਾਇਆ ਕੇ ਅਡੰਬਰ ਹੈਂ, ਸੋ ਬਿਅਰਥ ਹੈਂ, ਤਿਨ ਸੇ ਪ੍ਰੀਤੀ ਕਮ ਕਰ ਅਰਥਾਤ ਤਿਆਗ ਦੇਹੁ॥
Prof. Sahib Singhਮਾਇਆ ਦੇ ਇਹ ਅਨੇਕਾਂ ਖਿਲਾਰੇ ਵਿਅਰਥ ਹਨ ਜਿਨ੍ਹਾਂ ਕਾਰਨ ਮੈਂ ਪ੍ਰਭੂ ਨਾਲੋਂ ਆਪਣਾ ਪਿਆਰ ਘਟਾਈ ਜਾ ਰਿਹਾ ਹਾਂ।ਪਦ ਅਰਥ ਅਡੰਬਰ = ਪਸਾਰੇ। ਬਿਰਥੇ = ਵਿਅਰਥ। ਤਾ ਸਿਉ = ਉਹਨਾਂ ਨਾਲ। ਘਟਾਵਉ = ਮੈਂ ਘਟਾਂਦਾ ਹਾਂ।
SikhNet (Spanish)Los millones de teatros que se escenifican en Maya son en vano; mi amor por ellos disminuye cada vez más,
ਜਿਉ ਅਪੁਨੋ ਸੁਆਮੀ ਸੁਖੁ ਮਾਨੈ; ਤਾ ਮਹਿ ਸੋਭਾ ਪਾਵਉ ॥੧॥
jiau apuno suaamee sukh maanai; taa meh sobhaa paavau |1|
Sant Singh KhalsaAs something pleases my Lord and Master, in that I find my glory. ||1||
Manmohan SinghAs is my Master pleased in that I find my glory.
Manmohan Singh (Punjabi)ਜਿਸ ਤਰ੍ਹਾਂ ਮੇਰਾ ਮਾਲਕ ਪ੍ਰਸੰਨ ਹੁੰਦਾ ਹੈ, ਉਸ ਵਿੱਚ ਹੀ ਮੈਂ ਵਡਿਆਈ ਪ੍ਰਾਪਤ ਕਰਦਾ ਹਾਂ।
Fareedkot Teekaਜਿਸ ਪ੍ਰਕਾਰ ਅਪਨਾ ਸੁਆਮੀ ਪ੍ਰਸੰਨ ਹੋਇ ਤਿਸੀ ਪ੍ਰਕਾਰ ਕੇ ਕਰਮੋਂ ਕੋ ਕਰ ਕੇ ਤੂੰ ਸੋਭਾ ਕੋ ਪ੍ਰਾਪਤ ਹੋਹੁ॥੧॥
Prof. Sahib Singhਜਿਵੇਂ ਮੇਰਾ ਆਪਣਾ-ਮਾਲਕ ਪ੍ਰਭੂ ਸੁਖ ਮੰਨਦਾ ਹੈ, ਮੈਂ ਭੀ ਉਸੇ ਵਿਚ (ਸੁਖ ਮੰਨ ਕੇ) ਇੱਜ਼ਤ ਪ੍ਰਾਪਤ ਕਰਦਾ ਹਾਂ ॥੧॥ਪਦ ਅਰਥ ਮਾਨੈ = ਮੰਨਦਾ ਹੈ। ਪਾਵਉ = ਪਾਵਉਂ, ਮੈਂ ਪਾਂਦਾ ਹਾਂ, ਮੈਂ ਪ੍ਰਾਪਤ ਕਰਦਾ ਹਾਂ ॥੧॥
SikhNet (Spanish)y así como mi Maestro se muestra cada vez mas complacido, así yo sigo ese Maravilloso Sendero. (1)
ਦਾਸਨ ਦਾਸ ਰੇਣੁ ਦਾਸਨ ਕੀ; ਜਨ ਕੀ ਟਹਲ ਕਮਾਵਉ ॥
daasan daas ren daasan kee; jan kee ttehal kamaavau |
Sant Singh KhalsaI am the slave of His slaves; becoming the dust of the feet of his slaves, I serve His humble servants.
Manmohan SinghI am the slave of God's slave and becoming the dust of His slave's feet, I perform His attendants service.
Manmohan Singh (Punjabi)ਮੈਂ ਵਾਹਿਗੁਰੂ ਦੇ ਗੋਲਿਆਂ ਦਾ ਗੋਲਾ ਹਾਂ, ਉਸ ਦੇ ਗੋਲਿਆਂ ਦੇ ਪੈਰਾਂ ਦੀ ਖਾਕ ਹੁੰਦਾ ਹਾਂ ਅਤੇ ਉਸ ਦੇ ਗੋਲਿਆਂ ਦੇ ਪੈਰਾਂ ਦੀ ਖਾਕ ਹੁੰਦਾ ਹਾਂ ਅਤੇ ਉਸ ਨੇ ਸੇਵਕਾਂ ਦੀ ਸੇਵਾ ਕਰਦਾ ਹਾਂ।
Fareedkot Teekaਪ੍ਰਭੂ ਕੇ ਦਾਸੋਂ ਕੇ ਜੋ ਦਾਸ ਹੈਂ ਤਿਨ ਕੇ ਦਾਸੋਂ ਕੀ ਚਰਨ ਧੂਰ ਬਨੁ ਔਰ ਤਿਨ ਕੇ ਦਾਸੋਂ ਕੀ ਟਹਲ ਕਮਾਵਣੀ ਕਰ॥
Prof. Sahib Singhਮੈਂ ਆਪਣੇ ਪ੍ਰਭੂ ਦੇ ਦਾਸਾਂ ਦੇ ਦਾਸਾਂ ਦੀ ਚਰਨ-ਧੂੜ ਮੰਗਦਾ ਹਾਂ, ਮੈਂ ਪ੍ਰਭੂ ਦੇ ਸੇਵਕਾਂ ਦੀ ਸੇਵਾ ਕਰਦਾ ਹਾਂ।ਪਦ ਅਰਥ ਰੇਣੁ = ਚਰਨ-ਧੂੜ। ਕਮਾਵਉ = ਕਮਾਵਉਂ, ਮੈਂ ਕਮਾਂਦਾ ਹਾਂ।
SikhNet (Spanish)Sirviendo a los buscadores de mi Señor, me vuelvo el Polvo debajo de los Pies de los Santos.
ਸਰਬ ਸੂਖ ਬਡਿਆਈ ਨਾਨਕ; ਜੀਵਉ ਮੁਖਹੁ ਬੁਲਾਵਉ ॥੨॥੫॥
sarab sookh baddiaaee naanak; jeevau mukhahu bulaavau |2|5|
Sant Singh KhalsaI obtain all peace and greatness, O Nanak, living to chant His Name with my mouth. ||2||5||
Manmohan SinghIf I pass my life, uttering God's Name with my mouth, O Nanak, I get all peace and greatness.
Manmohan Singh (Punjabi)ਆਪਣੇ ਮੂੰਹ ਨਾਲ ਰੱਬ ਦਾ ਨਾਮ ਉਚਾਰਨ ਕਰਦਾ ਹੋਇਆ ਜੇਕਰ ਮੈਂ ਆਪਣਾ ਜੀਵਨ ਬਤੀਤ ਕਰਾਂ ਹੇ ਨਾਨਕ! ਤਾਂ ਮੈਂ ਸਮੂਹ ਆਰਾਮ ਤੇ ਬਜ਼ੁਰਗੀ ਪਾ ਲੈਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਰਬ ਪ੍ਰਕਾਰ ਕੇ ਸੁਖ ਅਰ ਬਡਿਆਈ ਇਸੀ ਮੇਂ ਹੈ, ਜੋ ਮੁਖ ਸੇ ਪਰਮੇਸ੍ਵਰ ਕਾ ਜਸ ਉਚਾਰਨ ਕਰੋ ਅਰ ਕਰਾਵੋ, ਤਬ ਜੀਵਤਾ ਰਹੋ, ਭਾਵ ਪ੍ਰਸੰਨ ਰਹੋ॥੨॥੫॥
Prof. Sahib Singhਹੇ ਨਾਨਕ! ਜਦੋਂ ਮੈਂ ਆਪਣੇ ਪ੍ਰਭੂ ਨੂੰ ਮੂੰਹ ਨਾਲ ਬੁਲਾਂਦਾ ਹਾਂ ਮੈਂ ਆਤਮਕ ਜੀਵਨ ਹਾਸਲ ਕਰ ਲੈਂਦਾ ਹਾਂ ॥੨॥੫॥ਪਦ ਅਰਥ ਜੀਵਉ = ਜੀਵਉਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਮੁਖਹੁ = ਮੂੰਹ ਨਾਲ। ਬੁਲਾਵਉ = ਮੈਂ ਬੁਲਾਂਦਾ ਹਾਂ ॥੨॥੫॥
SikhNet (Spanish)Dice Nanak, sólo recitando Su Nombre con mis labios podré vivir y obtener Paz y Gloria. (2-5)