ਮਲਾਰ ਮਹਲਾ ੩ ॥
malaar mahalaa 3 |
Sant Singh KhalsaMalaar, Third Mehl:
Manmohan SinghMalar 3rd Guru.
Manmohan Singh (Punjabi)ਮਲਾਰ ਤੀਜੀ ਪਾਤਿਸ਼ਾਹੀ।
SikhNet (Spanish)Malhar, Mejl Guru Amar Das, Tercer Canal Divino.
ਜੀਵਤ ਮੁਕਤ; ਗੁਰਮਤੀ ਲਾਗੇ ॥
jeevat mukat; guramatee laage |
Sant Singh KhalsaThose who are attached to the Guru's Teachings, are Jivan-mukta, liberated while yet alive.
Manmohan SinghThey, who are attached to the Guru's wisdom, are emancipated in life.
Manmohan Singh (Punjabi)ਜੋ ਗੁਰਾਂ ਦੀ ਦਾਨਾਈ ਨਾਲ ਜੁਡੇ ਹਨ, ਉਨ੍ਹਾਂ ਦੀ ਜੀਉਂਦੇ ਜੀ ਹੀ ਕਲਿਆਣ ਹੋ ਜਾਂਦੀ ਹੈ।
Fareedkot Teekaਜੋ ਗੁਰਮੁਖੋਂ ਕੀ (ਮਤੀ) ਸਿਖ੍ਯਾ ਕਰ ਨਾਮ ਮੇਂ ਲਾਗੇ ਹੈਂ ਅਰੁ ਜੀਵਤੇ ਮੁਕਤ ਰੂਪੁ ਹੈਂ॥
Prof. Sahib Singhਜਿਹੜੇ ਮਨੁੱਖ ਗੁਰੂ ਦੀ ਮੱਤ ਅਨੁਸਾਰ ਤੁਰਦੇ ਹਨ, ਉਹ ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਹੀ ਵਿਕਾਰਾਂ ਤੋਂ ਬਚੇ ਰਹਿੰਦੇ ਹਨ।ਪਦ ਅਰਥ ਮੁਕਤ = ਵਿਕਾਰਾਂ ਤੋਂ ਬਚੇ ਹੋਏ।
SikhNet (Spanish)Quienes viven apegados a la Enseñanza del Guru son Yivan Mukta,
ਹਰਿ ਕੀ ਭਗਤਿ; ਅਨਦਿਨੁ ਸਦ ਜਾਗੇ ॥
har kee bhagat; anadin sad jaage |
Sant Singh KhalsaThey remain forever awake and aware night and day, in devotional worship of the Lord.
Manmohan SinghIn the Lord's meditation, night and day they ever remain awake.
Manmohan Singh (Punjabi)ਸੁਆਮੀ ਦੇ ਸਿਮਰਨ ਅੰਦਰ, ਉਹ ਰੈਣ ਅਤੇ ਦਿਨ ਸਦੀਵ ਹੀ ਜਾਗਦੇ ਰਹਿੰਦੇ ਹਨ।
Fareedkot Teekaਸੋ ਪੁਰਸ ਸਦੀਵ ਰਾਤ੍ਰ ਦਿਨ ਹਰੀ ਕੀ ਭਗਤੀ ਮੇਂ ਜਾਗੇ ਹੈਂ॥
Prof. Sahib Singhਉਹ ਹਰ ਵੇਲੇ ਪਰਮਾਤਮਾ ਦੀ ਭਗਤੀ ਕਰ ਕੇ ਮਾਇਆ ਦੇ ਹੱਲਿਆਂ ਵੱਲੋਂ ਸਦਾ ਸੁਚੇਤ ਰਹਿੰਦੇ ਹਨ।ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਸਦ = ਸਦਾ। ਜਾਗੇ = ਮਾਇਆ ਦੇ ਹੱਲਿਆਂ ਵਲੋਂ ਸੁਚੇਤ ਰਹਿੰਦੇ।
SikhNet (Spanish)liberados en vida. Día y noche y para siempre ellos permanecen conscientes
ਸਤਿਗੁਰੁ ਸੇਵਹਿ; ਆਪੁ ਗਵਾਇ ॥
satigur seveh; aap gavaae |
Sant Singh KhalsaThey serve the True Guru, and eradicate their self-conceit.
Manmohan SinghStilling their self-conceit, they serve True Guru.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਮੇਟ ਕੇ ਉਹ ਆਪਣੇ ਸੱਚੇ ਗੁਰਾਂ ਦੀ ਚਾਕਰੀ ਕਰਦੇ ਹਨ।
Fareedkot Teekaਜੋ ਆਪਾ ਭਾਵ ਕੋ ਗਵਾਇ ਕਰ ਸਤਿਗੁਰੋਂ ਕੋ ਸੇਵਤੇ ਹੈਂ॥
Prof. Sahib Singhਜਿਹੜੇ ਮਨੁੱਖ ਆਪਾ-ਭਾਵ ਦੂਰ ਕਰ ਕੇ ਗੁਰੂ ਦੀ ਸਰਨ ਪੈਂਦੇ ਹਨ,ਪਦ ਅਰਥ ਸੇਵਹਿ = ਸੇਵਾ ਕਰਦੇ ਹਨ (ਬਹੁ-ਵਚਨ)। ਆਪੁ = ਆਪਾ-ਭਾਵ। ਗਵਾਇ = ਗਵਾ ਕੇ।
SikhNet (Spanish)y despiertos en la Alabanza de Devoción al Señor.
ਹਉ ਤਿਨ ਜਨ ਕੇ; ਸਦ ਲਾਗਉ ਪਾਇ ॥੧॥
hau tin jan ke; sad laagau paae |1|
Sant Singh KhalsaI fall at the feet of such humble beings. ||1||
Manmohan SinghI ever repair to the feet of such persons.
Manmohan Singh (Punjabi)ਮੈਂ ਹਮੇਸ਼ਾਂ ਹੀ ਐਸੇ ਪੁਰਸ਼ਾਂ ਦੇ ਪੈਰੀ ਪੈਦਾ ਹਾਂ।
Fareedkot Teekaਮੈਂ ਤਿਨ ਦਾਸੋਂ ਕੇ ਸਦੀਵ ਚਰਨੀ ਲਾਗਤਾ ਹੂੰ॥੧॥
Prof. Sahib Singhਮੈਂ ਉਹਨਾਂ ਮਨੁੱਖਾਂ ਦੀ ਸਦਾ ਪੈਰੀਂ ਲੱਗਦਾ ਹਾਂ ॥੧॥ਪਦ ਅਰਥ ਹਉ = ਮੈਂ। ਲਾਗਉ = ਲਾਗਉਂ, ਮੈਂ ਲੱਗਦਾ ਹਾਂ। ਪਾਇ = ਪੈਰੀਂ ॥੧॥
SikhNet (Spanish)Ellos sirven al Guru Verdadero y erradican su arrogancia. Me postro a los pies de tales seres humanos. (1)
ਹਉ ਜੀਵਾਂ; ਸਦਾ ਹਰਿ ਕੇ ਗੁਣ ਗਾਈ ॥
hau jeevaan; sadaa har ke gun gaaee |
Sant Singh KhalsaConstantly singing the Glorious Praises of the Lord, I live.
Manmohan SinghI live by ever singing God's praises.
Manmohan Singh (Punjabi)ਮੈਂ ਸਦੀਵ ਹੀ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰ ਕੇ ਜੀਉਂਦਾ ਹਾਂ।
Fareedkot Teekaਮੈਂ ਸਦਾ ਹਰੀ ਕੇ ਗੁਣ ਗਾਇ ਕਰ ਜੀਵਤਾ ਹੂੰ॥
Prof. Sahib Singhਮੈਂ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ ਅਤੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਿੰਦਾ ਹਾਂ।ਪਦ ਅਰਥ ਜੀਵਾਂ = ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਗਾਈ = ਗਾਈਂ, ਮੈਂ ਗਾਂਦਾ ਹਾਂ।
SikhNet (Spanish)Vivo cantando constantemente las Gloriosas Alabanzas del Señor.
ਗੁਰ ਕਾ ਸਬਦੁ ਮਹਾ ਰਸੁ ਮੀਠਾ; ਹਰਿ ਕੈ ਨਾਮਿ ਮੁਕਤਿ ਗਤਿ ਪਾਈ ॥੧॥ ਰਹਾਉ ॥
gur kaa sabad mahaa ras meetthaa; har kai naam mukat gat paaee |1| rahaau |
Sant Singh KhalsaThe Word of the Guru's Shabad is such totally sweet elixir. Through the Name of the Lord, I have attained the state of liberation. ||1||Pause||
Manmohan SinghThe Guru's word is the supremely sweet-elixir. Through the God's Name, I have attained to the state of salvation.
Manmohan Singh (Punjabi)ਗੁਰਾਂ ਦੀ ਬਾਣੀ ਪਰਮ ਮਿੱਠੜਾ ਅੰਮ੍ਰਿਤ ਹੈ। ਵਾਹਿਗੁਰੂ ਦੇ ਨਾਮ ਰਾਹੀਂ, ਮੈਨੂੰ ਮੋਖਸ਼ ਦੀ ਅਵਸਥਾ ਪਰਾਪਤ ਹੋ ਗਈ ਹੈ।
Fareedkot Teekaਗੁਰੋਂ ਕਾ ਜੋ ਉਪਦੇਸੁ ਹੈ ਤਿਸ ਕਾ ਰਸੁ ਮਹਾ ਮੀਠਾ ਲਾਗਾ ਹੈ ਔਰ ਹਰੀ ਕੇ ਨਾਮ ਜਪਨੇ ਕਰ ਮੁਕਤੀ ਪਦ ਮੇਂ (ਗਤਿ) ਇਸਥਿਤੀ ਪਾਈ ਹੈ॥੧॥ ਰਹਾਉ ॥
Prof. Sahib Singhਗੁਰੂ ਦਾ ਸ਼ਬਦ ਬਹੁਤ ਸੁਆਦਲਾ ਹੈ ਮਿੱਠਾ ਹੈ (ਇਸ ਸ਼ਬਦ ਦੀ ਬਰਕਤਿ ਨਾਲ) ਮੈਂ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰਦਾ ਹਾਂ, ਉੱਚੀ ਆਤਮਕ ਅਵਸਥਾ ਪ੍ਰਾਪਤ ਕਰਦਾ ਹਾਂ ॥੧॥ ਰਹਾਉ ॥ਪਦ ਅਰਥ ਕੈ ਨਾਮਿ = ਦੇ ਨਾਮ ਦੀ ਰਾਹੀਂ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਗਤਿ = ਉੱਚੀ ਆਤਮਕ ਅਵਸਥਾ। ਪਾਈ = ਪਾਈਂ, ਮੈਂ ਪ੍ਰਾਪਤ ਕਰਦਾ ਹਾਂ ॥੧॥ ਰਹਾਉ ॥
SikhNet (Spanish)La Palabra del Shabd del Guru es Dulce Elixir, a través del Nombre del Señor he obtenido el Estado de Liberación. (1-Pausa)
ਮਾਇਆ ਮੋਹੁ ਅਗਿਆਨੁ ਗੁਬਾਰੁ ॥
maaeaa mohu agiaan gubaar |
Sant Singh KhalsaAttachment to Maya leads to the darkness of ignorance.
Manmohan SinghThe love of riches envelops one in the darkness of ignorance.
Manmohan Singh (Punjabi)ਧਨ-ਦੌਲਤ ਦਾ ਪਿਆਰ ਇਨਸਾਨ ਨੂੰ ਬੇਸਮਝੀ ਦੇ ਅਨ੍ਹੇਰੇ ਵਿੱਚ ਲਪੇਟ ਲੈਂਦਾ ਹੈ।
Fareedkot Teekaਅਗਿਆਨ ਅੰਧੇਰੇ ਕਰ ਮਾਯਾ ਕਾ ਮੋਹ ਹੋ ਰਹਾ ਹੈ॥
Prof. Sahib Singhਮਾਇਆ ਦਾ ਮੋਹ (ਜੀਵਨ-ਸਫ਼ਰ ਵਿਚ) ਆਤਮਕ ਜੀਵਨ ਵਲੋਂ ਬੇ-ਸਮਝੀ ਹੈ, ਘੁੱਪ ਹਨੇਰਾ ਹੈ।ਪਦ ਅਰਥ ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ। ਗੁਬਾਰੁ = ਹਨੇਰਾ।
SikhNet (Spanish)El apego a Maya conduce a la oscuridad de la ignorancia.
ਮਨਮੁਖ ਮੋਹੇ; ਮੁਗਧ ਗਵਾਰ ॥
manamukh mohe; mugadh gavaar |
Sant Singh KhalsaThe self-willed manukhs are attached, foolish and ignorant.
Manmohan SinghThe foolish and ignorant egocentrics are seduced by it.
Manmohan Singh (Punjabi)ਮੂਰਖ ਅਤੇ ਬੇਸਮਝ ਮਨਮਤੀਏ, ਇਸ ਲੇ ਲੁਪਾਇਮਾਨ ਕਰ ਲਏ ਹਨ।
Fareedkot Teekaਤਿਸ ਮੇਂ ਮਨਮੁਖ (ਮੁਗਧ ਗਵਾਰ) ਅਤੀ ਮੂਰਖ ਮੋਹੇ ਗਏ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਇਸ ਮੋਹ ਵਿਚ ਫਸੇ ਰਹਿੰਦੇ ਹਨ।ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਮੁਗਧ = ਮੂਰਖ।
SikhNet (Spanish)Los Manmukjs arrogantes viven apegados, son tontos e ignorantes.
ਅਨਦਿਨੁ; ਧੰਧਾ ਕਰਤ ਵਿਹਾਇ ॥
anadin; dhandhaa karat vihaae |
Sant Singh KhalsaNight and day, their lives pass away in worldly entanglements.
Manmohan SinghTheir night and day pass in doing worldly deeds.
Manmohan Singh (Punjabi)ਉਨ੍ਹਾਂ ਦੀ ਰੈਣ ਤੇ ਦਿਨ ਸੰਸਾਰੀ ਕੰਮ ਕਰਦਿਆਂ ਬੀਤ ਜਾਂਦੇ ਹਨ।
Fareedkot Teekaਰਾਤਿ ਦਿਨ ਸੰਸਾਰੀ ਧੰਧਾ ਕਰਤੇ ਉਮਰ ਬਿਤੀਤ ਹੋ ਜਾਤੀ ਹੈ॥
Prof. Sahib Singhਹਰ ਵੇਲੇ ਦੁਨੀਆ ਵਾਲੇ ਧੰਧੇ ਕਰਦਿਆਂ ਹੀ ਉਹਨਾਂ ਦੀ ਉਮਰ ਗੁਜ਼ਰਦੀ ਹੈ,ਪਦ ਅਰਥ ਕਰਤ = ਕਰਦਿਆਂ। ਵਿਹਾਇ = (ਉਮਰ) ਬੀਤਦੀ ਹੈ।
SikhNet (Spanish)Día y noche sus vidas transcurren en asuntos mundanos,
ਮਰਿ ਮਰਿ ਜੰਮਹਿ; ਮਿਲੈ ਸਜਾਇ ॥੨॥
mar mar jameh; milai sajaae |2|
Sant Singh KhalsaThey die and die again and again, only to be reborn and receive their punishment. ||2||
Manmohan SinghThey die, and dying are born again and they are awarded punishment.
Manmohan Singh (Punjabi)ਉਹ ਮਰ ਜਾਂਦੇ ਹਨ ਅਤੇ ਮਰ ਕੇ ਮੁੜ ਜੰਮ ਪੈਦੇ ਹਨ ਅਤੇ ਉਸ ਨੂੰ ਸਜਾ ਮਿਲਦੀ ਹੈ।
Fareedkot Teekaਬਾਰ ਬਾਰ ਮਰ ਕਰ ਜਨਮਤੇ ਹੈਂ ਔਰ ਤਿਨ ਕੋ ਜਮਾਦਿਕੋਂ ਕੀ ਸਜਾਇ ਮਿਲਤੀ ਹੈ॥੨॥
Prof. Sahib Singhਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ-ਇਹ ਸਜ਼ਾ ਉਹਨਾਂ ਨੂੰ ਮਿਲਦੀ ਹੈ ॥੨॥ਪਦ ਅਰਥ ਮਰਿ = ਮਰ ਕੇ ॥੨॥
SikhNet (Spanish)mueren una y otra vez sólo para renacer y recibir lo que sembraron. (2)
ਗੁਰਮੁਖਿ; ਰਾਮ ਨਾਮਿ ਲਿਵ ਲਾਈ ॥
guramukh; raam naam liv laaee |
Sant Singh KhalsaThe Gurmukh is lovingly attuned to the Name of the Lord.
Manmohan SinghThe Guru-ward embraces affection for the Lord's Name.
Manmohan Singh (Punjabi)ਗੁਰੂ ਅਠੁਸਾਰੀ ਪ੍ਰਭੂ ਦੇ ਨਾਮ ਨਾਲ ਪਿਰਹੜੀ ਪਾਉਂਦਾ ਹੈ।
Fareedkot Teekaਗੁਰਮੁਖ ਪੁਰਸ ਨੇ ਰਾਮ ਨਾਮੀ ਮੇਂ ਲਿਵ ਲਗਾਈ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ,ਪਦ ਅਰਥ ਨਾਮਿ = ਨਾਮ ਵਿਚ।
SikhNet (Spanish)El Gurmukj vive entonado amorosamente en el Nombre de Señor
ਕੂੜੈ ਲਾਲਚਿ; ਨਾ ਲਪਟਾਈ ॥
koorrai laalach; naa lapattaaee |
Sant Singh KhalsaHe does not cling to false greed.
Manmohan SinghHe clings not to false avarice.
Manmohan Singh (Punjabi)ਉਹ ਝੂਠੇ ਲੋਭ ਨਾਲ ਨਹੀਂ ਚਿਮੜਦਾ।
Fareedkot Teekaਝੂਠੇ ਲਾਲਚ ਮੇਂ ਲਪਟਤਾ ਨਹੀਂ ਹੈ, ਕ੍ਯੋਂਕਿ ਵਹੁ ਐਸੇ ਜਾਨਤਾ ਹੈ:
Prof. Sahib Singhਉਹ ਨਾਸਵੰਤ ਮਾਇਆ ਦੇ ਲਾਲਚ ਵਿਚ ਨਹੀਂ ਫਸਦਾ।ਪਦ ਅਰਥ ਲਾਲਚਿ = ਲਾਲਚ ਵਿਚ।
SikhNet (Spanish)y no se aferra a la falsa avaricia,
ਜੋ ਕਿਛੁ ਹੋਵੈ; ਸਹਜਿ ਸੁਭਾਇ ॥
jo kichh hovai; sehaj subhaae |
Sant Singh KhalsaWhatever he does, he does with intuitive poise.
Manmohan SinghWhatever the does, he does spontaneously.
Manmohan Singh (Punjabi)ਜਿਹੜਾ ਕੁਝ ਉਹ ਕਰਦਾ ਹੈ, ਸੁਤੇ-ਸਿੱਧ ਹੀ ਕਰਦਾ ਹੈ।
Fareedkot Teekaਜੋ ਕਿਛੁ ਹੋਤਾ ਹੈ (ਸਹਜਿ ਸੁਭਾਇ) ਸੁਤੇ ਸਿਧ ਹੀ ਹੋਤਾ ਹੈ, ਭਾਵ ਉਸ ਜੀਵਨ ਮੁਕਤਿ ਪੁਰਸ ਦੀ ਨਿਰਜਤਨ ਚੇਸਟਾ ਹੋ ਰਹੀ ਹੈ॥
Prof. Sahib Singh(ਰਜ਼ਾ ਅਨੁਸਾਰ) ਜੋ ਕੁਝ ਵਾਪਰਦਾ ਹੈ ਉਸ ਨੂੰ ਆਤਮਕ ਅਡੋਲਤਾ ਵਿਚ ਪਿਆਰ ਵਿਚ (ਟਿਕਿਆ ਰਹਿ ਕੇ ਸਹਾਰਦਾ ਹੈ)।ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।
SikhNet (Spanish)lo que hace, lo hace en la paz intuitiva,
ਹਰਿ ਰਸੁ ਪੀਵੈ; ਰਸਨ ਰਸਾਇ ॥੩॥
har ras peevai; rasan rasaae |3|
Sant Singh KhalsaHe drinks in the sublime essence of the Lord; his tongue delights in its flavor. ||3||
Manmohan SinghHe in-drinks the God's Nectar joyously with his tongue.
Manmohan Singh (Punjabi)ਉਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਖੁਸ਼ੀ ਸਹਿਤ ਆਪਣੀ ਜੀਭਾ ਨਾਲ ਪਾਨ ਕਰਦਾ ਹੈ।
Fareedkot Teekaਰਸਨਾ ਕੋ (ਰਸਾਇ) ਤਤਪਰ ਕਰ ਕੇ ਹਰੀ ਰਸ ਕੋ ਪੀਵਤਾ ਹੈ॥੩॥
Prof. Sahib Singhਉਹ ਮਨੁੱਖ ਪਰਮਾਤਮਾ ਦਾ ਨਾਮ-ਰਸ ਜੀਭ ਨਾਲ ਸੁਆਦ ਲੈ ਲੈ ਕੇ ਪੀਂਦਾ ਰਹਿੰਦਾ ਹੈ ॥੩॥ਪਦ ਅਰਥ ਪੀਵੈ = ਪੀਂਦਾ ਹੈ (ਇਕ-ਵਚਨ)। ਰਸਨ = ਜੀਭ। ਰਸਾਇ = ਰਸਾ ਕੇ, ਸੁਆਦ ਲੈ ਕੇ ॥੩॥
SikhNet (Spanish)y bebiendo de la Esencia Sublime del Señor su paladar se regocija de sabor. (3)
ਕੋਟਿ ਮਧੇ; ਕਿਸਹਿ ਬੁਝਾਈ ॥
kott madhe; kiseh bujhaaee |
Sant Singh KhalsaAmong millions, hardly any understand.
Manmohan SinghAmongst millions is some rare one, whom the Lord instructs.
Manmohan Singh (Punjabi)ਕ੍ਰੋੜਾਂ ਵਿਚੋਂ ਕਿਸੇ ਵਿਰਲੇ ਨੂੰ ਹੀ ਸੁਆਮੀ ਸਿਖ-ਮਤ ਦਿੰਦਾ ਹੈ।
Fareedkot Teekaਕ੍ਰੋੜੋਂ ਮੇਂ ਸੇ ਕਿਸੇ ਵਿਰਲੇ ਕੋ ਬੁਝਾਵਤਾ ਹੈ॥
Prof. Sahib Singhਪਰ, ਕ੍ਰੋੜਾਂ ਵਿਚੋਂ ਕਿਸੇ ਵਿਰਲੇ ਮਨੁੱਖ ਨੂੰ (ਪਰਮਾਤਮਾ) ਇਹ ਸੂਝ ਦੇਂਦਾ ਹੈ,ਪਦ ਅਰਥ ਕੋਟਿ = ਕ੍ਰੋੜਾਂ। ਮਧੇ = ਵਿਚ। ਕਿਸਹਿ = (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਸੁ' ਦਾ (ੁ) ਉਡ ਗਿਆ ਹੈ) ਕਿਸੇ ਵਿਰਲੇ ਨੂੰ।
SikhNet (Spanish)Entre millones difícilmente alguien entiende.
ਆਪੇ ਬਖਸੇ; ਦੇ ਵਡਿਆਈ ॥
aape bakhase; de vaddiaaee |
Sant Singh KhalsaThe Lord Himself forgives, and bestows His glorious greatness.
Manmohan SinghHim the Lord forgives and blesses with glory.
Manmohan Singh (Punjabi)ਉਸ ਨੂੰ ਸੁਆਮੀ ਮਾਫ ਕਰ ਦਿੰਦਾ ਹੈ ਤੇ ਪ੍ਰਭਤਾ ਪਰਦਾਨ ਕਰਦਾ ਹੈ।
Fareedkot Teekaਆਪੇ ਹੀ ਬਖਸ ਕੇ ਆਪਣੇ ਦਾਸ ਕੋ ਵਡਾਈ ਦੇਤਾ ਹੈ॥
Prof. Sahib Singhਉਸ ਨੂੰ ਪ੍ਰਭੂ ਆਪ ਹੀ (ਇਹ ਦਾਤਿ) ਬਖ਼ਸ਼ਦਾ ਹੈ ਅਤੇ ਇੱਜ਼ਤ ਦੇਂਦਾ ਹੈ।ਪਦ ਅਰਥ ਆਪੇ = ਆਪ ਹੀ। ਦੇ = ਦੇਂਦਾ ਹੈ।
SikhNet (Spanish)El Señor Mismo perdona y otorga su Gloriosa Grandeza.
ਜੋ ਧੁਰਿ ਮਿਲਿਆ; ਸੁ ਵਿਛੁੜਿ. ਨ ਜਾਈ ॥
jo dhur miliaa; su vichhurr. na jaaee |
Sant Singh KhalsaWhoever meets with the Primal Lord God, shall never be separated again.
Manmohan SinghWho ever meets with the Primal Lord; he separates not again.
Manmohan Singh (Punjabi)ਜੋ ਕੋਈ ਭੀ ਆਦੀ-ਪ੍ਰਭੂ ਨਾਲ ਮਿਲ ਜਾਂਦਾ ਹੈ, ਉਹ ਮੁੜ ਕੇ ਜੁਦਾ ਨਹੀਂ ਹੁੰਦਾ।
Fareedkot Teekaਜੋ (ਧੁਰਿ) ਆਦਿ ਰੂਪ ਵਾਹਿਗੁਰੂ ਸੇ ਮਿਲਾ ਹੈ, ਸੋ ਵਿਛੜ ਨਹੀਂ ਜਾਤਾ ਹੈ॥
Prof. Sahib Singhਜਿਹੜਾ ਮਨੁੱਖ ਧੁਰ ਦਰਗਾਹ ਤੋਂ (ਪ੍ਰਭੂ-ਚਰਨਾਂ ਵਿਚ) ਜੁੜਿਆ ਹੋਇਆ ਹੈ, ਉਹ ਉਸ ਤੋਂ ਕਦੇ ਵਿੱਛੁੜਦਾ ਨਹੀਂ।ਪਦ ਅਰਥ ਧੁਰਿ = ਧੁਰ ਦਰਗਾਹ ਤੋਂ। ਸੁ = ਉਹ ਮਨੁੱਖ।
SikhNet (Spanish)Quién encuentre al Señor Dios Primordial nunca más sufrirá de separación.
ਨਾਨਕ; ਹਰਿ ਹਰਿ ਨਾਮਿ ਸਮਾਈ ॥੪॥੩॥੧੨॥
naanak; har har naam samaaee |4|3|12|
Sant Singh KhalsaNanak is absorbed in the Name of the Lord, Har, Har. ||4||3||12||
Manmohan SinghNanak has merged in the Name of the Lord Master.
Manmohan Singh (Punjabi)ਨਾਨਕ ਸੁਆਮੀ ਮਾਲਕ ਦੇ ਨਾਮ ਅੰਦਰ ਲੀਨ ਹੋਇਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੀ ਬੁਧੀ ਹਰਿ ਹਰਿ ਨਾਮੀ ਮੇਂ (ਸਮਾਈ) ਅਭੇਦ ਹੂਈ ਹੈ॥੪॥੩॥੧੨॥
Prof. Sahib Singhਹੇ ਨਾਨਕ! ਉਹ ਸਦਾ ਹੀ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੪॥੩॥੧੨॥ਪਦ ਅਰਥ ਸਮਾਈ = ਲੀਨ ਰਹਿੰਦਾ ਹੈ ॥੪॥੩॥੧੨॥
SikhNet (Spanish)Nanak vive absorto en el Nombre del Señor, Jar, Jar. (4-3-12)