ਮਲਾਰ ਮਹਲਾ ੩ ॥
malaar mahalaa 3 | Ang 1261
Sant Singh KhalsaMalaar, Third Mehl:
Manmohan SinghMalar 3rd Guru.
Manmohan Singh (Punjabi)ਮਲਾਰ ਤੀਜੀ ਪਾਤਿਸ਼ਾਹੀ।
SikhNet (Spanish)Malhar, Mejl Guru Amar Das, Tercer Canal Divino.
ਭ੍ਰਮਿ ਭ੍ਰਮਿ ਜੋਨਿ ਮਨਮੁਖ ਭਰਮਾਈ ॥
bhram bhram jon manamukh bharamaaee | Ang 1261
Sant Singh KhalsaThe self-willed manmukhs wander lost in reincarnation, confused and deluded by doubt.
Manmohan SinghStrayed by doubt and suspicion, the egocentric wanders in species.
Manmohan Singh (Punjabi)ਸੰਦੇਹ ਅਤੇ ਵਹਿਮ ਦਾ ਬਹਿਕਾਇਆ ਹੋਇਆ ਮਨਮਤੀਆ ਜੂਨੀਆਂ ਅੰਦਰ ਭਟਕਦਾ ਹੈ।
Fareedkot Teekaਭਰਮ ਦਾ ਭਰਮਾਇਆ ਹੂਆ ਮਨਮੁਖ ਜੋਨੀਓਂ ਮੇਂ ਭ੍ਰਮਾਈਤਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਭਟਕਦਾ ਹੀ ਰਹਿੰਦਾ ਹੈ,ਪਦ ਅਰਥ ਭ੍ਰਮਿ = ਭਟਕ ਕੇ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਭ੍ਰਮਿ ਭ੍ਰਮਿ ਭਰਮਾਈ = ਸਦਾ ਹੀ ਭਟਕਦਾ ਫਿਰਦਾ ਹੈ।
SikhNet (Spanish)Los Manmukjs soberbios vagan perdidos en la reencarnación, confundidos y engañados por la duda.
ਜਮਕਾਲੁ ਮਾਰੇ; ਨਿਤ ਪਤਿ ਗਵਾਈ ॥
jamakaal maare; nit pat gavaaee | Ang 1261
Sant Singh KhalsaThe Messenger of Death constantly beats them and disgraces them.
Manmohan SinghThe Death's courier ever beats and disgraces him.
Manmohan Singh (Punjabi)ਮੌਤ ਦਾ ਦੂਤ ਸਦਾ ਉਸ ਨੂੰ ਕੁਟਦਾ ਅਤੇ ਬੇਇਜ਼ਤ ਕਰਦਾ ਹੈ।
Fareedkot Teekaਜਮ ਕਾਲ ਤਿਸ ਕੋ ਨਿਤ ਮਾਰਤਾ ਹੈ ਔਰ ਪਤਿ ਤਿਸ ਕੀ ਗਵਾਈ ਹੈ॥
Prof. Sahib Singhਉਸ ਨੂੰ (ਆਤਮਕ) ਮੌਤ ਮਾਰ ਲੈਂਦੀ ਹੈ, ਉਹ ਸਦਾ ਆਪਣੀ ਇੱਜ਼ਤ ਗਵਾਂਦਾ ਰਹਿੰਦਾ ਹੈ।ਪਦ ਅਰਥ ਨਿਤ = ਸਦਾ। ਪਤਿ = ਇੱਜ਼ਤ।
SikhNet (Spanish)El mensajero de la muerte, Yama, gana la batalla y los desgracia.
ਸਤਿਗੁਰ ਸੇਵਾ; ਜਮ ਕੀ ਕਾਣਿ ਚੁਕਾਈ ॥
satigur sevaa; jam kee kaan chukaaee | Ang 1261
Sant Singh KhalsaServing the True Guru, the mortal's subservience to Death is ended.
Manmohan SinghServing the True Guru, one is rid of the fear of the Yama.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਾਮਉਣ ਦੁਆਰਾ, ਜੀਵ ਯਮ ਦੇ ਡਰ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਜਿਨ ਗੁਰਮੁਖੋਂ ਨੇ ਸਤਿਗੁਰੋਂ ਕੀ ਸੇਵਾ ਕਰੀ ਹੈ ਤਿਨੋ ਨੇ ਜਮ ਕੀ ਕਾਣ ਚੁਕਾਈ ਹੈ, ਕ੍ਯੋਂਕਿ ਤਿਨ ਕੋ ਹਰੀ ਪ੍ਰਭੂ ਮਿਲਾ ਹੈ॥☬ਜੇ ਕਹੇ ਕਹਾਂ ਮਿਲਾ ਹੈ? ਤਿਸ ਪਰ ਕਹੇ:
Prof. Sahib Singhਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਜਮਾਂ ਦੀ ਮੁਥਾਜੀ ਮੁਕਾ ਲੈਂਦਾ ਹੈ (ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ),ਪਦ ਅਰਥ ਕਾਣਿ = ਮੁਥਾਜੀ।
SikhNet (Spanish)Sirviendo al Guru Verdadero la actitud de sumisión del mortal a la muerte termina,
ਹਰਿ ਪ੍ਰਭੁ ਮਿਲਿਆ; ਮਹਲੁ ਘਰੁ ਪਾਈ ॥੧॥
har prabh miliaa; mehal ghar paaee |1| Ang 1261
Sant Singh KhalsaHe meets the Lord God, and enters the Mansion of His Presence. ||1||
Manmohan SinghThis wise one meets with one's God Lord and finds the True Home and Mansion.
Manmohan Singh (Punjabi)ਇਸ ਤਰ੍ਹਾਂ ਉਹ ਆਪਣੇ ਵਾਹਿਗੁਰੂ ਸੁਆਮੀ ਨਾਲ ਮਿਲ ਪੈਦਾ ਹੈ ਅਤੇ ਸੱਚੇ ਧਾਮ ਅਤੇ ਮੰਦਰ ਨੂੰ ਪਾ ਲੈਂਦਾ ਹੈ।
Fareedkot Teeka(ਘਰ) ਰਿਦੇ ਮੇਂ ਹੀ ਤਿਨ ਕੋ ਮਹਲ ਸ੍ਵਰੂਪ ਕੀ ਪ੍ਰਾਪਤੀ ਹੂਈ ਹੈ॥੧॥
Prof. Sahib Singhਉਸ ਨੂੰ ਹਰੀ-ਪ੍ਰਭੂ ਮਿਲ ਪੈਂਦਾ ਹੈ, ਉਹ ਮਨੁੱਖ ਪਰਮਾਤਮਾ ਦਾ ਮਹਲ ਪਰਮਾਤਮਾ ਦਾ ਘਰ ਲੱਭ ਲੈਂਦਾ ਹੈ ॥੧॥ਪਦ ਅਰਥ ਪਾਈ = ਲੱਭ ਲਿਆ ॥੧॥
SikhNet (Spanish)al encontrar al Señor Dios, pues penetra en la Mansión de Su Presencia. (1)
ਪ੍ਰਾਣੀ; ਗੁਰਮੁਖਿ ਨਾਮੁ ਧਿਆਇ ॥
praanee; guramukh naam dhiaae | Ang 1261
Sant Singh KhalsaO mortal, as Gurmukh, meditate on the Naam, the Name of the Lord.
Manmohan SinghO mortal, contemplate thou thy Lord's Name, by the Guru's grace.
Manmohan Singh (Punjabi)ਹੇ ਫਾਨੀ ਬੰਦੇ! ਗੁਰਾਂ ਦੀ ਦਇਆ ਦੁਆਰਾ, ਤੂੰ ਆਪਣੀ ਸੁਆਮੀ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ ਪ੍ਰਾਣੀ ਗੁਰੋਂ ਦ੍ਵਾਰੇ ਹਰੀ ਕੇ ਨਾਮ ਕਾ ਧ੍ਯਾਵਣਾ ਕਰੁ॥
Prof. Sahib Singhਹੇ ਪ੍ਰਾਣੀ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ।ਪਦ ਅਰਥ ਪ੍ਰਾਣੀ = ਹੇ ਪ੍ਰਾਣੀ! ਗੁਰਮੁਖਿ = ਗੁਰੂ ਦੀ ਸਰਨ ਪੈ ਕੇ।
SikhNet (Spanish)Oh mortal, como Gurmukj medita en el Naam, en el Nombre del Señor.
ਜਨਮੁ ਪਦਾਰਥੁ ਦੁਬਿਧਾ ਖੋਇਆ; ਕਉਡੀ ਬਦਲੈ ਜਾਇ ॥੧॥ ਰਹਾਉ ॥
janam padaarath dubidhaa khoeaa; kauddee badalai jaae |1| rahaau | Ang 1261
Sant Singh KhalsaIn duality, you are ruining and wasting this priceless human life. You trade it away in exchange for a shell. ||1||Pause||
Manmohan SinghThy invaluable life thou are wasting in duality and it is going in exchange for a trite. Pause.
Manmohan Singh (Punjabi)ਆਪਣਾ ਅਮੋਲਕ ਜੀਵਨ ਤੂੰ ਦਵੈਤ-ਭਾਵ ਅੰਦਰ ਬਰਬਾਦ ਕਰ ਰਿਹਾ ਹੈ ਅਤੇ ਇਹ ਕੋਡੀ ਤੋਂ ਵਟਾਦਰੇ ਵਿੱਚ ਹੱਥੋ ਜਾ ਰਿਹਾ ਹੈ। ਠਹਿਰਾਉ।
Fareedkot Teekaਜਨਮ ਪਦਾਰਥੁ ਦੁਬਿਧਾ ਕਰ ਕੇ ਖੋਇਆ ਜਾਤਾ ਹੈ ਔਰ ਮਾਯਾ ਕੇ ਵਾਸਤੇ ਬ੍ਯਰਥ ਜਾਤਾ ਹੈ॥੧॥ ਰਹਾਉ ॥
Prof. Sahib Singh(ਜਿਸ ਮਨੁੱਖ ਨੇ ਆਪਣਾ) ਕੀਮਤੀ (ਮਨੁੱਖਾ) ਜਨਮ ਮਾਇਆ ਵਾਲੀ ਭਟਕਣਾ ਵਿਚ ਗਵਾ ਲਿਆ, ਉਸ ਦਾ ਇਹ ਜਨਮ ਕੌਡੀਆਂ ਦੇ ਭਾ ਹੀ ਚਲਾ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਜਨਮੁ ਪਦਾਰਥੁ = ਕੀਮਤੀ ਮਨੁੱਖਾ ਜਨਮ। ਦੁਬਿਧਾ = ਦੁ-ਚਿੱਤਾ-ਪਨ, ਮੇਰ-ਤੇਰ। ਬਦਲੈ = ਵੱਟੇ ਵਿਚ ॥੧॥ ਰਹਾਉ ॥
SikhNet (Spanish)En la dualidad serás arruinado y al desperdiciar esta preciosa vida humana la cambiarás por una simple concha. (1-Pausa)
ਕਰਿ ਕਿਰਪਾ; ਗੁਰਮੁਖਿ ਲਗੈ ਪਿਆਰੁ ॥
kar kirapaa; guramukh lagai piaar | Ang 1261
Sant Singh KhalsaThe Gurmukh falls in love with the Lord, by His Grace.
Manmohan SinghWhen the Lord is in mercy, man loves Him by the Guru's grace.,
Manmohan Singh (Punjabi)ਜਦ ਸਾਈਂ ਮਿਹਰ ਧਾਰਦਾ ਹੈ ਤਾਂ ਪ੍ਰਾਣੀ ਉਸ ਨਾਲ ਗੁਰਾਂ ਦੀ ਦਇਆ ਦੁਆਰਾ ਪ੍ਰੇਮ ਕਰਦਾ ਹੈ,
Fareedkot Teekaਪਰਮੇਸ੍ਵਰ ਕੀ ਕ੍ਰਿਪਾ ਕਰ ਗੁਰਮੁਖੋਂ ਕਾ ਪਿਆਰ ਲਾਗਤਾ ਹੈ॥
Prof. Sahib Singhਪ੍ਰਭੂ ਦੀ ਮਿਹਰ ਨਾਲ ਗੁਰੂ ਦੀ ਰਾਹੀਂ (ਜਿਸ ਮਨੁੱਖ ਦੇ ਹਿਰਦੇ ਵਿਚ) ਪ੍ਰਭੂ ਨਾਲ ਪਿਆਰ ਬਣ ਜਾਂਦਾ ਹੈ,ਪਦ ਅਰਥ ਕਰਿ = ਕਰ ਕੇ। ਕਰਿ ਕਿਰਪਾ = ਮਿਹਰ ਕਰਕੇ, (ਪ੍ਰਭੂ ਦੀ) ਮਿਹਰ ਨਾਲ।
SikhNet (Spanish)El Gurmukj se enamora del Señor por Su Gracia.
ਅੰਤਰਿ ਭਗਤਿ; ਹਰਿ ਹਰਿ ਉਰਿ ਧਾਰੁ ॥
antar bhagat; har har ur dhaar | Ang 1261
Sant Singh KhalsaHe enshrines loving devotion to the Lord, Har, Har, deep within his heart.
Manmohan Singhand within him abides devotion, and he keeps his Lord God clasped to his mind.
Manmohan Singh (Punjabi)ਅਤੇ ਉਸ ਦੇ ਅੰਦਰ ਸ਼ਰਧਾ-ਅਨੁਰਾਗ ਟਿਕ ਜਾਂਦਾ ਹੈ ਤੇ ਉਹ ਆਪਣੇ ਸਾਈਂ ਹਰੀ ਨੂੰ ਆਪਣੇ ਮਨ ਨਾਲ ਲਾਈ ਰਖਦਾ ਹੈ।
Fareedkot Teekaਰਿਦੇ ਅੰਤਰਿ ਹਰ ਪ੍ਰਕਾਰ ਹਰਿ ਕੀ ਭਗਤੀ ਕੋ ਧਾਰਤੇ ਹੈਂ॥
Prof. Sahib Singhਉਸ ਦੇ ਅੰਦਰ ਪ੍ਰਭੂ ਦੀ ਭਗਤੀ ਪੈਦਾ ਹੁੰਦੀ ਹੈ, ਉਹ ਮਨੁੱਖ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਧਾਰਨ ਕਰ ਲੈਂਦਾ ਹੈ।ਪਦ ਅਰਥ ਉਰਿ = ਹਿਰਦੇ ਵਿਚ।
SikhNet (Spanish)Él enaltece la Devoción amorosa del Señor Jar, Jar, en lo profundo de su corazón.
ਭਵਜਲੁ; ਸਬਦਿ ਲੰਘਾਵਣਹਾਰੁ ॥
bhavajal; sabad langhaavanahaar | Ang 1261
Sant Singh KhalsaThe Word of the Shabad carries him across the terrifying world-ocean.
Manmohan SinghThe Lord's Name ferries man across the dreadful world-ocean.
Manmohan Singh (Punjabi)ਪ੍ਰਭੂ ਦਾ ਨਾਮ ਇਨਸਾਨ ਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
Fareedkot Teekaਜਿਨ ਕੋ ਸਬਦ ਕਰ ਗੁਰੂ ਸੰਸਾਰ ਸਮੁੰਦ੍ਰ ਸੇ ਪਾਰ ਲੰਘਾਵਣਹਾਰੇ ਹੂਏ ਹੈਂ॥
Prof. Sahib Singhਪ੍ਰਭੂ ਉਸ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ।ਪਦ ਅਰਥ ਭਵਜਲੁ = ਸੰਸਾਰ-ਸਮੁੰਦਰ। ਸਬਦਿ = ਸ਼ਬਦ ਦੀ ਰਾਹੀਂ।
SikhNet (Spanish)La Palabra del Shabd lo lleva a través del aterrador océano del mundo
ਦਰਿ ਸਾਚੈ; ਦਿਸੈ ਸਚਿਆਰੁ ॥੨॥
dar saachai; disai sachiaar |2| Ang 1261
Sant Singh KhalsaHe appears true in the True Court of the Lord. ||2||
Manmohan SinghSuch a person looks true in the True court.
Manmohan Singh (Punjabi)ਐਹੋ ਜੇਹਾ ਪੁਰਸ਼ ਸੱਚੇ ਦਰਬਾਰ ਅੰਦਰ ਸੱਚਾ ਦਿੱਸਦਾ ਹੈ।
Fareedkot Teekaਸੋ ਸਚੇ ਕੇ ਦਰ ਮੇਂ ਸਚਿਆਰ ਦੇਖੀਤੇ ਹੈਂ॥੨॥
Prof. Sahib Singhਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼ਰੂ ਦਿੱਸਦਾ ਹੈ ॥੨॥ਪਦ ਅਰਥ ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਚਿਆਰੁ = ਸੁਰਖ਼ਰੂ ॥੨॥
SikhNet (Spanish)y así se muestra verdadero en la Corte Verdadera del Señor. (2)
ਬਹੁ ਕਰਮ ਕਰੇ; ਸਤਿਗੁਰੁ. ਨਹੀ ਪਾਇਆ ॥
bahu karam kare; satigur. nahee paaeaa | Ang 1261
Sant Singh KhalsaPerforming all sorts of rituals, they do not find the True Guru.
Manmohan SinghPerforming millions of rituals, the mortal attains not unto the True Guru.
Manmohan Singh (Punjabi)ਕ੍ਰੋੜਾਂ ਹੀ ਕਰਮਕਾਂਡ ਕਰਨ ਦੁਆਰਾ, ਪ੍ਰਾਣੀ ਸਚੇ ਗੁਰਾਂ ਨੂੰ ਪਰਾਪਤ ਨਹੀਂ ਹੁੰਦਾ।
Fareedkot Teekaਜੋ ਬਹੁਤ ਕਰਮੋਂ ਕੋ ਕਰਤਾ ਹੈ ਔਰ ਸਤਿਗੁਰੋਂ ਕੋ ਨਹੀਂ ਪਾਯਾ ਹੈ॥
Prof. Sahib Singh(ਜਿਹੜਾ ਮਨੁੱਖ ਤੀਰਥ-ਜਾਤ੍ਰਾ ਆਦਿਕ ਮਿਥੇ ਹੋਏ ਧਾਰਮਿਕ) ਕਰਮ ਕਰਦਾ ਫਿਰਦਾ ਹੈ ਪਰ ਗੁਰੂ ਦੀ ਸਰਨ ਨਹੀਂ ਪੈਂਦਾ,ਪਦ ਅਰਥ ਕਰਮ = (ਤੀਰਥ-ਜਾਤ੍ਰਾ ਆਦਿਕ ਮਿਥੇ ਹੋਏ ਧਾਰਮਿਕ) ਕਰਮ।
SikhNet (Spanish)Realizando todo tipo de rituales no encuentran al Guru Verdadero.
ਬਿਨੁ ਗੁਰ; ਭਰਮਿ ਭੂਲੇ ਬਹੁ ਮਾਇਆ ॥
bin gur; bharam bhoole bahu maaeaa | Ang 1261
Sant Singh KhalsaWithout the Guru, so many wander lost and confused in Maya.
Manmohan SinghWithout the True Guru, good many stray in doubt and mammon.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ, ਬਹੁਤ ਸਾਰੇ ਸੰਦੇਹ ਅਤੇ ਮੋਹਣੀ ਅੰਦਰ ਭੁੱਲੇ ਫਿਰਦੇ ਹਨ।
Fareedkot Teekaਸੋ ਗੁਰੋਂ ਸੇ ਬਿਨਾਂ ਬਹੁਤ ਜੀਵ ਮਾਯਾ ਮੇਂ ਭ੍ਰਮ ਕਰ ਭੂਲ ਰਹੇ ਹੈਂ॥
Prof. Sahib Singhਉਹ ਮਨੁੱਖ ਗੁਰੂ ਤੋਂ ਬਿਨਾ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ।ਪਦ ਅਰਥ ਭੂਲੇ = ਕੁਰਾਹੇ ਪਏ ਰਹੇ।
SikhNet (Spanish)Sin el Guru vagan perdidos y confundidos en la Maya.
ਹਉਮੈ ਮਮਤਾ; ਬਹੁ ਮੋਹੁ ਵਧਾਇਆ ॥
haumai mamataa; bahu mohu vadhaaeaa | Ang 1261
Sant Singh KhalsaEgotism, possessiveness and attachment rise up and increase within them.
Manmohan SinghTheir ego, mine-ness and worldly attachment have greatly increased.
Manmohan Singh (Punjabi)ਉਨ੍ਹਾਂ ਦੀ ਹੰਗਤਾ ਮੈ-ਮੇਰੀ ਅਤੇ ਸੰਸਾਰੀ ਲਗਨ ਖਰੀਆਂ ਵਧੇਰੀਆਂ ਹੋ ਗਈਆਂ ਹਨ।
Fareedkot Teekaਹੰਕਾਰ ਅਰ ਮਮਤਾ ਕਰ ਬਹੁਤ ਮੋਹ ਵਧਾਯਾ ਹੂਆ ਹੈ॥
Prof. Sahib Singhਉਹ ਮਨੁੱਖ ਆਪਣੇ ਅੰਦਰ ਹਉਮੈ ਮਮਤਾ ਅਤੇ ਮੋਹ ਨੂੰ ਵਧਾਈ ਜਾਂਦਾ ਹੈ।
SikhNet (Spanish)El egoísmo, la actitud posesiva y el apego se edifican e incrementan con es tipo de ritos.
ਦੂਜੈ ਭਾਇ; ਮਨਮੁਖਿ ਦੁਖੁ ਪਾਇਆ ॥੩॥
doojai bhaae; manamukh dukh paaeaa |3| Ang 1261
Sant Singh KhalsaIn the love of dualty, the self-willed manmukhs suffer in pain. ||3||
Manmohan SinghThrough another's love, the way-ward person suffers sorrow.
Manmohan Singh (Punjabi)ਹੋਰਸ ਦੇ ਪਿਆਰ ਰਾਹੀਂ, ਆਪ-ਹੁਦਰਾ ਪੁਰਸ਼ ਤਕਲੀਫ ਉਠਾਉਂਦਾ ਹੈ।
Fareedkot Teekaਇਸ ਵਾਸਤੇ ਦ੍ਵੈਤ ਭਾਵ ਕਰ ਮਨਮੁਖੋਂ ਨੇ ਦੁਖ ਕੋ ਪਾਯਾ ਹੈ॥੩॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਪਿਆਰ ਵਿਚ (ਫਸ ਕੇ ਸਦਾ) ਦੁੱਖ ਹੀ ਸਹਾਰਦਾ ਹੈ ॥੩॥ਪਦ ਅਰਥ ਦੂਜੈ ਭਾਇ = ਮਾਇਆ ਦੇ ਮੋਹ, (ਪ੍ਰਭੂ ਤੋਂ ਬਿਨਾ ਕਿਸੇ) ਹੋਰ ਦੇ ਪਿਆਰ ਵਿਚ ॥੩॥
SikhNet (Spanish)Enamorados de la dualidad los soberbios Manmukjs sufren dolor. (3)
ਆਪੇ ਕਰਤਾ; ਅਗਮ ਅਥਾਹਾ ॥
aape karataa; agam athaahaa | Ang 1261
Sant Singh KhalsaThe Creator Himself is Inaccessible and Infinite.
Manmohan SinghThe Creator Lord, of Himself, is Inaccessible and Infinite.
Manmohan Singh (Punjabi)ਸਿਰਜਣਹਾਰ ਸੁਆਮੀ, ਖੁਦ ਪਹੁੰਚ ਤੋਂ ਪਰੇ ਅਤੇ ਅਨੰਤ ਹੈ।
Fareedkot Teekaਅਗਮ ਅਥਾਹ ਪਰਮੇਸ੍ਵਰ ਆਪੇ ਹੀ ਸ੍ਰਬ ਕਾ ਕਰਤਾ ਹੈ॥
Prof. Sahib Singhਪਰ, ਅਪਹੁੰਚ ਅਤੇ ਅਥਾਹ ਕਰਤਾਰ ਆਪ ਹੀ (ਇਹ ਸਾਰੀ ਖੇਡ ਰਿਹਾ ਹੈ)।ਪਦ ਅਰਥ ਅਗਮ = ਅਪਹੁੰਚ।
SikhNet (Spanish)El Creador Mismo es Inaccesible e Infinito;
ਗੁਰਸਬਦੀ ਜਪੀਐ; ਸਚੁ ਲਾਹਾ ॥
gurasabadee japeeai; sach laahaa | Ang 1261
Sant Singh KhalsaChant the Word of the Guru's Shabad, and earn the true profit.
Manmohan SinghEver close at hand is my care-free Lord.
Manmohan Singh (Punjabi)ਸਦੀਵ ਹਾਜ਼ਰ-ਨਾਜ਼ਰ ਹੈ ਮੇਰਾ ਮੁਛੰਦਗੀ-ਰਹਿਤ ਪ੍ਰਭੂ!
Fareedkot Teekaਗੁਰੋਂ ਕੇ ਸਬਦ ਕਰ ਜਪਣੇ ਸੇ ਸਚਾ ਲਾਭ ਮਿਲਤਾ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ (ਉਸ ਦਾ ਨਾਮ) ਜਪਣਾ ਚਾਹੀਦਾ ਹੈ-ਇਹੀ ਹੈ ਸਦਾ ਕਾਇਮ ਰਹਿਣ ਵਾਲਾ ਲਾਭ।ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਸਚੁ ਲਾਹਾ = ਸਦਾ ਟਿਕੇ ਰਹਿਣ ਵਾਲਾ ਲਾਭ।
SikhNet (Spanish)canta y entona la Palabra del Shabd del Guru y obtén su Verdadera Utilidad.
ਹਾਜਰੁ ਹਜੂਰਿ; ਹਰਿ ਵੇਪਰਵਾਹਾ ॥
haajar hajoor; har veparavaahaa | Ang 1261
Sant Singh KhalsaThe Lord is Independent, Ever-present, here and now.
Manmohan SinghMeditating on the Lord, under the Guru's guidance, true profit is attained.
Manmohan Singh (Punjabi)ਗੁਰਾਂ ਦੀ ਅਗਵਾਈ ਤਾਬੇ, ਸਾਹਿਬ ਦਾ ਸਿਮਰਨ ਕਰਨ ਦੁਆਰਾ, ਸੱਚਾ ਮੁਨਾਫਾ ਪਰਾਪਤ ਹੁੰਦਾ ਹੈ।
Fareedkot Teekaਹਰੀ ਵੇਪਰਵਾਹ ਸਦਾ ਪਾਸ ਹੀ ਮੌਜੂਦ ਹੈ, ਭਾਵ ਨੇੜੇ ਹੈ॥
Prof. Sahib Singhਉਹ ਕਰਤਾਰ ਹਰ ਥਾਂ ਹਾਜ਼ਰ-ਨਾਜ਼ਰ ਹੈ ਅਤੇ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੈ।
SikhNet (Spanish)El Señor es Independiente y está siempre presente aquí y ahora.
ਨਾਨਕ; ਗੁਰਮੁਖਿ ਨਾਮਿ ਸਮਾਹਾ ॥੪॥੨॥੧੧॥
naanak; guramukh naam samaahaa |4|2|11| Ang 1262
Sant Singh KhalsaO Nanak, the Gurmukh merges in the Naam. ||4||2||11||
Manmohan SinghNanak, by the Guru's grace, one merges in the Lord's Name.
Manmohan Singh (Punjabi)ਨਾਨਕ ਗੁਰਾਂ ਦੀ ਦਇਆ ਦੁਆਰਾ, ਇਨਸਾਨ ਪ੍ਰਭੂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਮੁਖਿ ਤਿਸ ਨਾਮੀ ਕੋ ਜਾਨ ਕਰ (ਸਮਾਹਾ) ਸਮਾਯਾ ਹੈ ਵਾ ਅਨੰਦ ਹੂਆ ਹੈ॥੪॥੨॥੧੧॥
Prof. Sahib Singhਹੇ ਨਾਨਕ! ਗੁਰੂ ਦੀ ਰਾਹੀਂ ਹੀ ਉਸ ਦੇ ਨਾਮ ਵਿਚ ਲੀਨਤਾ ਹੋ ਸਕਦੀ ਹੈ ॥੪॥੨॥੧੧॥ਪਦ ਅਰਥ ਨਾਮਿ = ਨਾਮ ਵਿਚ ॥੪॥੨॥੧੧॥
SikhNet (Spanish)Oh, dice Nanak, el Gurmukj se inmerge en el Naam. (4-2-11)