ੴ

ਸਿੱਖਬਾਣੀ · SikhBani

Ang 1262

Sri Guru Granth Sahib · Raag Malaar · 4 shabads, 49 lines
Translations
Shabad Guru Amardas Ji Raag Malaar continued from Ang 1261

ਨਾਨਕ; ਗੁਰਮੁਖਿ ਨਾਮਿ ਸਮਾਹਾ ॥੪॥੨॥੧੧॥

naanak; guramukh naam samaahaa |4|2|11|

Sant Singh KhalsaO Nanak, the Gurmukh merges in the Naam. ||4||2||11||
Manmohan SinghNanak, by the Guru's grace, one merges in the Lord's Name.
Manmohan Singh (Punjabi)ਨਾਨਕ ਗੁਰਾਂ ਦੀ ਦਇਆ ਦੁਆਰਾ, ਇਨਸਾਨ ਪ੍ਰਭੂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਮੁਖਿ ਤਿਸ ਨਾਮੀ ਕੋ ਜਾਨ ਕਰ (ਸਮਾਹਾ) ਸਮਾਯਾ ਹੈ ਵਾ ਅਨੰਦ ਹੂਆ ਹੈ॥੪॥੨॥੧੧॥
Prof. Sahib Singhਹੇ ਨਾਨਕ! ਗੁਰੂ ਦੀ ਰਾਹੀਂ ਹੀ ਉਸ ਦੇ ਨਾਮ ਵਿਚ ਲੀਨਤਾ ਹੋ ਸਕਦੀ ਹੈ ॥੪॥੨॥੧੧॥

ਪਦ ਅਰਥ ਨਾਮਿ = ਨਾਮ ਵਿਚ ॥੪॥੨॥੧੧॥

SikhNet (Spanish)Oh, dice Nanak, el Gurmukj se inmerge en el Naam. (4-2-11)

Open this shabad (19 lines, Angs 1261-1262) →

Shabad Guru Amardas Ji Raag Malaar

ਮਲਾਰ ਮਹਲਾ ੩ ॥

malaar mahalaa 3 |

Sant Singh KhalsaMalaar, Third Mehl:
Manmohan SinghMalar 3rd Guru.
Manmohan Singh (Punjabi)ਮਲਾਰ ਤੀਜੀ ਪਾਤਿਸ਼ਾਹੀ।
SikhNet (Spanish)Malhar, Mejl Guru Amar Das, Tercer Canal Divino.

ਜੀਵਤ ਮੁਕਤ; ਗੁਰਮਤੀ ਲਾਗੇ ॥

jeevat mukat; guramatee laage |

Sant Singh KhalsaThose who are attached to the Guru's Teachings, are Jivan-mukta, liberated while yet alive.
Manmohan SinghThey, who are attached to the Guru's wisdom, are emancipated in life.
Manmohan Singh (Punjabi)ਜੋ ਗੁਰਾਂ ਦੀ ਦਾਨਾਈ ਨਾਲ ਜੁਡੇ ਹਨ, ਉਨ੍ਹਾਂ ਦੀ ਜੀਉਂਦੇ ਜੀ ਹੀ ਕਲਿਆਣ ਹੋ ਜਾਂਦੀ ਹੈ।
Fareedkot Teekaਜੋ ਗੁਰਮੁਖੋਂ ਕੀ (ਮਤੀ) ਸਿਖ੍ਯਾ ਕਰ ਨਾਮ ਮੇਂ ਲਾਗੇ ਹੈਂ ਅਰੁ ਜੀਵਤੇ ਮੁਕਤ ਰੂਪੁ ਹੈਂ॥
Prof. Sahib Singhਜਿਹੜੇ ਮਨੁੱਖ ਗੁਰੂ ਦੀ ਮੱਤ ਅਨੁਸਾਰ ਤੁਰਦੇ ਹਨ, ਉਹ ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਹੀ ਵਿਕਾਰਾਂ ਤੋਂ ਬਚੇ ਰਹਿੰਦੇ ਹਨ।

ਪਦ ਅਰਥ ਮੁਕਤ = ਵਿਕਾਰਾਂ ਤੋਂ ਬਚੇ ਹੋਏ।

SikhNet (Spanish)Quienes viven apegados a la Enseñanza del Guru son Yivan Mukta,

ਹਰਿ ਕੀ ਭਗਤਿ; ਅਨਦਿਨੁ ਸਦ ਜਾਗੇ ॥

har kee bhagat; anadin sad jaage |

Sant Singh KhalsaThey remain forever awake and aware night and day, in devotional worship of the Lord.
Manmohan SinghIn the Lord's meditation, night and day they ever remain awake.
Manmohan Singh (Punjabi)ਸੁਆਮੀ ਦੇ ਸਿਮਰਨ ਅੰਦਰ, ਉਹ ਰੈਣ ਅਤੇ ਦਿਨ ਸਦੀਵ ਹੀ ਜਾਗਦੇ ਰਹਿੰਦੇ ਹਨ।
Fareedkot Teekaਸੋ ਪੁਰਸ ਸਦੀਵ ਰਾਤ੍ਰ ਦਿਨ ਹਰੀ ਕੀ ਭਗਤੀ ਮੇਂ ਜਾਗੇ ਹੈਂ॥
Prof. Sahib Singhਉਹ ਹਰ ਵੇਲੇ ਪਰਮਾਤਮਾ ਦੀ ਭਗਤੀ ਕਰ ਕੇ ਮਾਇਆ ਦੇ ਹੱਲਿਆਂ ਵੱਲੋਂ ਸਦਾ ਸੁਚੇਤ ਰਹਿੰਦੇ ਹਨ।

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਸਦ = ਸਦਾ। ਜਾਗੇ = ਮਾਇਆ ਦੇ ਹੱਲਿਆਂ ਵਲੋਂ ਸੁਚੇਤ ਰਹਿੰਦੇ।

SikhNet (Spanish)liberados en vida. Día y noche y para siempre ellos permanecen conscientes

ਸਤਿਗੁਰੁ ਸੇਵਹਿ; ਆਪੁ ਗਵਾਇ ॥

satigur seveh; aap gavaae |

Sant Singh KhalsaThey serve the True Guru, and eradicate their self-conceit.
Manmohan SinghStilling their self-conceit, they serve True Guru.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਮੇਟ ਕੇ ਉਹ ਆਪਣੇ ਸੱਚੇ ਗੁਰਾਂ ਦੀ ਚਾਕਰੀ ਕਰਦੇ ਹਨ।
Fareedkot Teekaਜੋ ਆਪਾ ਭਾਵ ਕੋ ਗਵਾਇ ਕਰ ਸਤਿਗੁਰੋਂ ਕੋ ਸੇਵਤੇ ਹੈਂ॥
Prof. Sahib Singhਜਿਹੜੇ ਮਨੁੱਖ ਆਪਾ-ਭਾਵ ਦੂਰ ਕਰ ਕੇ ਗੁਰੂ ਦੀ ਸਰਨ ਪੈਂਦੇ ਹਨ,

ਪਦ ਅਰਥ ਸੇਵਹਿ = ਸੇਵਾ ਕਰਦੇ ਹਨ (ਬਹੁ-ਵਚਨ)। ਆਪੁ = ਆਪਾ-ਭਾਵ। ਗਵਾਇ = ਗਵਾ ਕੇ।

SikhNet (Spanish)y despiertos en la Alabanza de Devoción al Señor.

ਹਉ ਤਿਨ ਜਨ ਕੇ; ਸਦ ਲਾਗਉ ਪਾਇ ॥੧॥

hau tin jan ke; sad laagau paae |1|

Sant Singh KhalsaI fall at the feet of such humble beings. ||1||
Manmohan SinghI ever repair to the feet of such persons.
Manmohan Singh (Punjabi)ਮੈਂ ਹਮੇਸ਼ਾਂ ਹੀ ਐਸੇ ਪੁਰਸ਼ਾਂ ਦੇ ਪੈਰੀ ਪੈਦਾ ਹਾਂ।
Fareedkot Teekaਮੈਂ ਤਿਨ ਦਾਸੋਂ ਕੇ ਸਦੀਵ ਚਰਨੀ ਲਾਗਤਾ ਹੂੰ॥੧॥
Prof. Sahib Singhਮੈਂ ਉਹਨਾਂ ਮਨੁੱਖਾਂ ਦੀ ਸਦਾ ਪੈਰੀਂ ਲੱਗਦਾ ਹਾਂ ॥੧॥

ਪਦ ਅਰਥ ਹਉ = ਮੈਂ। ਲਾਗਉ = ਲਾਗਉਂ, ਮੈਂ ਲੱਗਦਾ ਹਾਂ। ਪਾਇ = ਪੈਰੀਂ ॥੧॥

SikhNet (Spanish)Ellos sirven al Guru Verdadero y erradican su arrogancia. Me postro a los pies de tales seres humanos. (1)

ਹਉ ਜੀਵਾਂ; ਸਦਾ ਹਰਿ ਕੇ ਗੁਣ ਗਾਈ ॥

hau jeevaan; sadaa har ke gun gaaee |

Sant Singh KhalsaConstantly singing the Glorious Praises of the Lord, I live.
Manmohan SinghI live by ever singing God's praises.
Manmohan Singh (Punjabi)ਮੈਂ ਸਦੀਵ ਹੀ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰ ਕੇ ਜੀਉਂਦਾ ਹਾਂ।
Fareedkot Teekaਮੈਂ ਸਦਾ ਹਰੀ ਕੇ ਗੁਣ ਗਾਇ ਕਰ ਜੀਵਤਾ ਹੂੰ॥
Prof. Sahib Singhਮੈਂ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ ਅਤੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਿੰਦਾ ਹਾਂ।

ਪਦ ਅਰਥ ਜੀਵਾਂ = ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਗਾਈ = ਗਾਈਂ, ਮੈਂ ਗਾਂਦਾ ਹਾਂ।

SikhNet (Spanish)Vivo cantando constantemente las Gloriosas Alabanzas del Señor.

ਗੁਰ ਕਾ ਸਬਦੁ ਮਹਾ ਰਸੁ ਮੀਠਾ; ਹਰਿ ਕੈ ਨਾਮਿ ਮੁਕਤਿ ਗਤਿ ਪਾਈ ॥੧॥ ਰਹਾਉ ॥

gur kaa sabad mahaa ras meetthaa; har kai naam mukat gat paaee |1| rahaau |

Sant Singh KhalsaThe Word of the Guru's Shabad is such totally sweet elixir. Through the Name of the Lord, I have attained the state of liberation. ||1||Pause||
Manmohan SinghThe Guru's word is the supremely sweet-elixir. Through the God's Name, I have attained to the state of salvation.
Manmohan Singh (Punjabi)ਗੁਰਾਂ ਦੀ ਬਾਣੀ ਪਰਮ ਮਿੱਠੜਾ ਅੰਮ੍ਰਿਤ ਹੈ। ਵਾਹਿਗੁਰੂ ਦੇ ਨਾਮ ਰਾਹੀਂ, ਮੈਨੂੰ ਮੋਖਸ਼ ਦੀ ਅਵਸਥਾ ਪਰਾਪਤ ਹੋ ਗਈ ਹੈ।
Fareedkot Teekaਗੁਰੋਂ ਕਾ ਜੋ ਉਪਦੇਸੁ ਹੈ ਤਿਸ ਕਾ ਰਸੁ ਮਹਾ ਮੀਠਾ ਲਾਗਾ ਹੈ ਔਰ ਹਰੀ ਕੇ ਨਾਮ ਜਪਨੇ ਕਰ ਮੁਕਤੀ ਪਦ ਮੇਂ (ਗਤਿ) ਇਸਥਿਤੀ ਪਾਈ ਹੈ॥੧॥ ਰਹਾਉ ॥
Prof. Sahib Singhਗੁਰੂ ਦਾ ਸ਼ਬਦ ਬਹੁਤ ਸੁਆਦਲਾ ਹੈ ਮਿੱਠਾ ਹੈ (ਇਸ ਸ਼ਬਦ ਦੀ ਬਰਕਤਿ ਨਾਲ) ਮੈਂ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰਦਾ ਹਾਂ, ਉੱਚੀ ਆਤਮਕ ਅਵਸਥਾ ਪ੍ਰਾਪਤ ਕਰਦਾ ਹਾਂ ॥੧॥ ਰਹਾਉ ॥

ਪਦ ਅਰਥ ਕੈ ਨਾਮਿ = ਦੇ ਨਾਮ ਦੀ ਰਾਹੀਂ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਗਤਿ = ਉੱਚੀ ਆਤਮਕ ਅਵਸਥਾ। ਪਾਈ = ਪਾਈਂ, ਮੈਂ ਪ੍ਰਾਪਤ ਕਰਦਾ ਹਾਂ ॥੧॥ ਰਹਾਉ ॥

SikhNet (Spanish)La Palabra del Shabd del Guru es Dulce Elixir, a través del Nombre del Señor he obtenido el Estado de Liberación. (1-Pausa)

ਮਾਇਆ ਮੋਹੁ ਅਗਿਆਨੁ ਗੁਬਾਰੁ ॥

maaeaa mohu agiaan gubaar |

Sant Singh KhalsaAttachment to Maya leads to the darkness of ignorance.
Manmohan SinghThe love of riches envelops one in the darkness of ignorance.
Manmohan Singh (Punjabi)ਧਨ-ਦੌਲਤ ਦਾ ਪਿਆਰ ਇਨਸਾਨ ਨੂੰ ਬੇਸਮਝੀ ਦੇ ਅਨ੍ਹੇਰੇ ਵਿੱਚ ਲਪੇਟ ਲੈਂਦਾ ਹੈ।
Fareedkot Teekaਅਗਿਆਨ ਅੰਧੇਰੇ ਕਰ ਮਾਯਾ ਕਾ ਮੋਹ ਹੋ ਰਹਾ ਹੈ॥
Prof. Sahib Singhਮਾਇਆ ਦਾ ਮੋਹ (ਜੀਵਨ-ਸਫ਼ਰ ਵਿਚ) ਆਤਮਕ ਜੀਵਨ ਵਲੋਂ ਬੇ-ਸਮਝੀ ਹੈ, ਘੁੱਪ ਹਨੇਰਾ ਹੈ।

ਪਦ ਅਰਥ ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ। ਗੁਬਾਰੁ = ਹਨੇਰਾ।

SikhNet (Spanish)El apego a Maya conduce a la oscuridad de la ignorancia.

ਮਨਮੁਖ ਮੋਹੇ; ਮੁਗਧ ਗਵਾਰ ॥

manamukh mohe; mugadh gavaar |

Sant Singh KhalsaThe self-willed manukhs are attached, foolish and ignorant.
Manmohan SinghThe foolish and ignorant egocentrics are seduced by it.
Manmohan Singh (Punjabi)ਮੂਰਖ ਅਤੇ ਬੇਸਮਝ ਮਨਮਤੀਏ, ਇਸ ਲੇ ਲੁਪਾਇਮਾਨ ਕਰ ਲਏ ਹਨ।
Fareedkot Teekaਤਿਸ ਮੇਂ ਮਨਮੁਖ (ਮੁਗਧ ਗਵਾਰ) ਅਤੀ ਮੂਰਖ ਮੋਹੇ ਗਏ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਇਸ ਮੋਹ ਵਿਚ ਫਸੇ ਰਹਿੰਦੇ ਹਨ।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਮੁਗਧ = ਮੂਰਖ।

SikhNet (Spanish)Los Manmukjs arrogantes viven apegados, son tontos e ignorantes.

ਅਨਦਿਨੁ; ਧੰਧਾ ਕਰਤ ਵਿਹਾਇ ॥

anadin; dhandhaa karat vihaae |

Sant Singh KhalsaNight and day, their lives pass away in worldly entanglements.
Manmohan SinghTheir night and day pass in doing worldly deeds.
Manmohan Singh (Punjabi)ਉਨ੍ਹਾਂ ਦੀ ਰੈਣ ਤੇ ਦਿਨ ਸੰਸਾਰੀ ਕੰਮ ਕਰਦਿਆਂ ਬੀਤ ਜਾਂਦੇ ਹਨ।
Fareedkot Teekaਰਾਤਿ ਦਿਨ ਸੰਸਾਰੀ ਧੰਧਾ ਕਰਤੇ ਉਮਰ ਬਿਤੀਤ ਹੋ ਜਾਤੀ ਹੈ॥
Prof. Sahib Singhਹਰ ਵੇਲੇ ਦੁਨੀਆ ਵਾਲੇ ਧੰਧੇ ਕਰਦਿਆਂ ਹੀ ਉਹਨਾਂ ਦੀ ਉਮਰ ਗੁਜ਼ਰਦੀ ਹੈ,

ਪਦ ਅਰਥ ਕਰਤ = ਕਰਦਿਆਂ। ਵਿਹਾਇ = (ਉਮਰ) ਬੀਤਦੀ ਹੈ।

SikhNet (Spanish)Día y noche sus vidas transcurren en asuntos mundanos,

ਮਰਿ ਮਰਿ ਜੰਮਹਿ; ਮਿਲੈ ਸਜਾਇ ॥੨॥

mar mar jameh; milai sajaae |2|

Sant Singh KhalsaThey die and die again and again, only to be reborn and receive their punishment. ||2||
Manmohan SinghThey die, and dying are born again and they are awarded punishment.
Manmohan Singh (Punjabi)ਉਹ ਮਰ ਜਾਂਦੇ ਹਨ ਅਤੇ ਮਰ ਕੇ ਮੁੜ ਜੰਮ ਪੈਦੇ ਹਨ ਅਤੇ ਉਸ ਨੂੰ ਸਜਾ ਮਿਲਦੀ ਹੈ।
Fareedkot Teekaਬਾਰ ਬਾਰ ਮਰ ਕਰ ਜਨਮਤੇ ਹੈਂ ਔਰ ਤਿਨ ਕੋ ਜਮਾਦਿਕੋਂ ਕੀ ਸਜਾਇ ਮਿਲਤੀ ਹੈ॥੨॥
Prof. Sahib Singhਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ-ਇਹ ਸਜ਼ਾ ਉਹਨਾਂ ਨੂੰ ਮਿਲਦੀ ਹੈ ॥੨॥

ਪਦ ਅਰਥ ਮਰਿ = ਮਰ ਕੇ ॥੨॥

SikhNet (Spanish)mueren una y otra vez sólo para renacer y recibir lo que sembraron. (2)

ਗੁਰਮੁਖਿ; ਰਾਮ ਨਾਮਿ ਲਿਵ ਲਾਈ ॥

guramukh; raam naam liv laaee |

Sant Singh KhalsaThe Gurmukh is lovingly attuned to the Name of the Lord.
Manmohan SinghThe Guru-ward embraces affection for the Lord's Name.
Manmohan Singh (Punjabi)ਗੁਰੂ ਅਠੁਸਾਰੀ ਪ੍ਰਭੂ ਦੇ ਨਾਮ ਨਾਲ ਪਿਰਹੜੀ ਪਾਉਂਦਾ ਹੈ।
Fareedkot Teekaਗੁਰਮੁਖ ਪੁਰਸ ਨੇ ਰਾਮ ਨਾਮੀ ਮੇਂ ਲਿਵ ਲਗਾਈ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ,

ਪਦ ਅਰਥ ਨਾਮਿ = ਨਾਮ ਵਿਚ।

SikhNet (Spanish)El Gurmukj vive entonado amorosamente en el Nombre de Señor

ਕੂੜੈ ਲਾਲਚਿ; ਨਾ ਲਪਟਾਈ ॥

koorrai laalach; naa lapattaaee |

Sant Singh KhalsaHe does not cling to false greed.
Manmohan SinghHe clings not to false avarice.
Manmohan Singh (Punjabi)ਉਹ ਝੂਠੇ ਲੋਭ ਨਾਲ ਨਹੀਂ ਚਿਮੜਦਾ।
Fareedkot Teekaਝੂਠੇ ਲਾਲਚ ਮੇਂ ਲਪਟਤਾ ਨਹੀਂ ਹੈ, ਕ੍ਯੋਂਕਿ ਵਹੁ ਐਸੇ ਜਾਨਤਾ ਹੈ:
Prof. Sahib Singhਉਹ ਨਾਸਵੰਤ ਮਾਇਆ ਦੇ ਲਾਲਚ ਵਿਚ ਨਹੀਂ ਫਸਦਾ।

ਪਦ ਅਰਥ ਲਾਲਚਿ = ਲਾਲਚ ਵਿਚ।

SikhNet (Spanish)y no se aferra a la falsa avaricia,

ਜੋ ਕਿਛੁ ਹੋਵੈ; ਸਹਜਿ ਸੁਭਾਇ ॥

jo kichh hovai; sehaj subhaae |

Sant Singh KhalsaWhatever he does, he does with intuitive poise.
Manmohan SinghWhatever the does, he does spontaneously.
Manmohan Singh (Punjabi)ਜਿਹੜਾ ਕੁਝ ਉਹ ਕਰਦਾ ਹੈ, ਸੁਤੇ-ਸਿੱਧ ਹੀ ਕਰਦਾ ਹੈ।
Fareedkot Teekaਜੋ ਕਿਛੁ ਹੋਤਾ ਹੈ (ਸਹਜਿ ਸੁਭਾਇ) ਸੁਤੇ ਸਿਧ ਹੀ ਹੋਤਾ ਹੈ, ਭਾਵ ਉਸ ਜੀਵਨ ਮੁਕਤਿ ਪੁਰਸ ਦੀ ਨਿਰਜਤਨ ਚੇਸਟਾ ਹੋ ਰਹੀ ਹੈ॥
Prof. Sahib Singh(ਰਜ਼ਾ ਅਨੁਸਾਰ) ਜੋ ਕੁਝ ਵਾਪਰਦਾ ਹੈ ਉਸ ਨੂੰ ਆਤਮਕ ਅਡੋਲਤਾ ਵਿਚ ਪਿਆਰ ਵਿਚ (ਟਿਕਿਆ ਰਹਿ ਕੇ ਸਹਾਰਦਾ ਹੈ)।

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।

SikhNet (Spanish)lo que hace, lo hace en la paz intuitiva,

ਹਰਿ ਰਸੁ ਪੀਵੈ; ਰਸਨ ਰਸਾਇ ॥੩॥

har ras peevai; rasan rasaae |3|

Sant Singh KhalsaHe drinks in the sublime essence of the Lord; his tongue delights in its flavor. ||3||
Manmohan SinghHe in-drinks the God's Nectar joyously with his tongue.
Manmohan Singh (Punjabi)ਉਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਖੁਸ਼ੀ ਸਹਿਤ ਆਪਣੀ ਜੀਭਾ ਨਾਲ ਪਾਨ ਕਰਦਾ ਹੈ।
Fareedkot Teekaਰਸਨਾ ਕੋ (ਰਸਾਇ) ਤਤਪਰ ਕਰ ਕੇ ਹਰੀ ਰਸ ਕੋ ਪੀਵਤਾ ਹੈ॥੩॥
Prof. Sahib Singhਉਹ ਮਨੁੱਖ ਪਰਮਾਤਮਾ ਦਾ ਨਾਮ-ਰਸ ਜੀਭ ਨਾਲ ਸੁਆਦ ਲੈ ਲੈ ਕੇ ਪੀਂਦਾ ਰਹਿੰਦਾ ਹੈ ॥੩॥

ਪਦ ਅਰਥ ਪੀਵੈ = ਪੀਂਦਾ ਹੈ (ਇਕ-ਵਚਨ)। ਰਸਨ = ਜੀਭ। ਰਸਾਇ = ਰਸਾ ਕੇ, ਸੁਆਦ ਲੈ ਕੇ ॥੩॥

SikhNet (Spanish)y bebiendo de la Esencia Sublime del Señor su paladar se regocija de sabor. (3)

ਕੋਟਿ ਮਧੇ; ਕਿਸਹਿ ਬੁਝਾਈ ॥

kott madhe; kiseh bujhaaee |

Sant Singh KhalsaAmong millions, hardly any understand.
Manmohan SinghAmongst millions is some rare one, whom the Lord instructs.
Manmohan Singh (Punjabi)ਕ੍ਰੋੜਾਂ ਵਿਚੋਂ ਕਿਸੇ ਵਿਰਲੇ ਨੂੰ ਹੀ ਸੁਆਮੀ ਸਿਖ-ਮਤ ਦਿੰਦਾ ਹੈ।
Fareedkot Teekaਕ੍ਰੋੜੋਂ ਮੇਂ ਸੇ ਕਿਸੇ ਵਿਰਲੇ ਕੋ ਬੁਝਾਵਤਾ ਹੈ॥
Prof. Sahib Singhਪਰ, ਕ੍ਰੋੜਾਂ ਵਿਚੋਂ ਕਿਸੇ ਵਿਰਲੇ ਮਨੁੱਖ ਨੂੰ (ਪਰਮਾਤਮਾ) ਇਹ ਸੂਝ ਦੇਂਦਾ ਹੈ,

ਪਦ ਅਰਥ ਕੋਟਿ = ਕ੍ਰੋੜਾਂ। ਮਧੇ = ਵਿਚ। ਕਿਸਹਿ = (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਸੁ' ਦਾ (ੁ) ਉਡ ਗਿਆ ਹੈ) ਕਿਸੇ ਵਿਰਲੇ ਨੂੰ।

SikhNet (Spanish)Entre millones difícilmente alguien entiende.

ਆਪੇ ਬਖਸੇ; ਦੇ ਵਡਿਆਈ ॥

aape bakhase; de vaddiaaee |

Sant Singh KhalsaThe Lord Himself forgives, and bestows His glorious greatness.
Manmohan SinghHim the Lord forgives and blesses with glory.
Manmohan Singh (Punjabi)ਉਸ ਨੂੰ ਸੁਆਮੀ ਮਾਫ ਕਰ ਦਿੰਦਾ ਹੈ ਤੇ ਪ੍ਰਭਤਾ ਪਰਦਾਨ ਕਰਦਾ ਹੈ।
Fareedkot Teekaਆਪੇ ਹੀ ਬਖਸ ਕੇ ਆਪਣੇ ਦਾਸ ਕੋ ਵਡਾਈ ਦੇਤਾ ਹੈ॥
Prof. Sahib Singhਉਸ ਨੂੰ ਪ੍ਰਭੂ ਆਪ ਹੀ (ਇਹ ਦਾਤਿ) ਬਖ਼ਸ਼ਦਾ ਹੈ ਅਤੇ ਇੱਜ਼ਤ ਦੇਂਦਾ ਹੈ।

ਪਦ ਅਰਥ ਆਪੇ = ਆਪ ਹੀ। ਦੇ = ਦੇਂਦਾ ਹੈ।

SikhNet (Spanish)El Señor Mismo perdona y otorga su Gloriosa Grandeza.

ਜੋ ਧੁਰਿ ਮਿਲਿਆ; ਸੁ ਵਿਛੁੜਿ. ਨ ਜਾਈ ॥

jo dhur miliaa; su vichhurr. na jaaee |

Sant Singh KhalsaWhoever meets with the Primal Lord God, shall never be separated again.
Manmohan SinghWho ever meets with the Primal Lord; he separates not again.
Manmohan Singh (Punjabi)ਜੋ ਕੋਈ ਭੀ ਆਦੀ-ਪ੍ਰਭੂ ਨਾਲ ਮਿਲ ਜਾਂਦਾ ਹੈ, ਉਹ ਮੁੜ ਕੇ ਜੁਦਾ ਨਹੀਂ ਹੁੰਦਾ।
Fareedkot Teekaਜੋ (ਧੁਰਿ) ਆਦਿ ਰੂਪ ਵਾਹਿਗੁਰੂ ਸੇ ਮਿਲਾ ਹੈ, ਸੋ ਵਿਛੜ ਨਹੀਂ ਜਾਤਾ ਹੈ॥
Prof. Sahib Singhਜਿਹੜਾ ਮਨੁੱਖ ਧੁਰ ਦਰਗਾਹ ਤੋਂ (ਪ੍ਰਭੂ-ਚਰਨਾਂ ਵਿਚ) ਜੁੜਿਆ ਹੋਇਆ ਹੈ, ਉਹ ਉਸ ਤੋਂ ਕਦੇ ਵਿੱਛੁੜਦਾ ਨਹੀਂ।

ਪਦ ਅਰਥ ਧੁਰਿ = ਧੁਰ ਦਰਗਾਹ ਤੋਂ। ਸੁ = ਉਹ ਮਨੁੱਖ।

SikhNet (Spanish)Quién encuentre al Señor Dios Primordial nunca más sufrirá de separación.

ਨਾਨਕ; ਹਰਿ ਹਰਿ ਨਾਮਿ ਸਮਾਈ ॥੪॥੩॥੧੨॥

naanak; har har naam samaaee |4|3|12|

Sant Singh KhalsaNanak is absorbed in the Name of the Lord, Har, Har. ||4||3||12||
Manmohan SinghNanak has merged in the Name of the Lord Master.
Manmohan Singh (Punjabi)ਨਾਨਕ ਸੁਆਮੀ ਮਾਲਕ ਦੇ ਨਾਮ ਅੰਦਰ ਲੀਨ ਹੋਇਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੀ ਬੁਧੀ ਹਰਿ ਹਰਿ ਨਾਮੀ ਮੇਂ (ਸਮਾਈ) ਅਭੇਦ ਹੂਈ ਹੈ॥੪॥੩॥੧੨॥
Prof. Sahib Singhਹੇ ਨਾਨਕ! ਉਹ ਸਦਾ ਹੀ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੪॥੩॥੧੨॥

ਪਦ ਅਰਥ ਸਮਾਈ = ਲੀਨ ਰਹਿੰਦਾ ਹੈ ॥੪॥੩॥੧੨॥

SikhNet (Spanish)Nanak vive absorto en el Nombre del Señor, Jar, Jar. (4-3-12)

Open this shabad →

Shabad Guru Amardas Ji Raag Malaar

ਮਲਾਰ ਮਹਲਾ ੩ ॥

malaar mahalaa 3 |

Sant Singh KhalsaMalaar, Third Mehl:
Manmohan SinghMalar 3rd Guru.
Manmohan Singh (Punjabi)ਮਲਾਰ ਤੀਜੀ ਪਾਤਿਸ਼ਾਹੀ।
SikhNet (Spanish)Malhar, Mejl Guru Amar Das, Tercer Canal Divino.

ਰਸਨਾ ਨਾਮੁ; ਸਭੁ ਕੋਈ ਕਹੈ ॥

rasanaa naam; sabh koee kahai |

Sant Singh KhalsaEveryone speaks the Name of the Lord with the tongue.
Manmohan SinghEveryone utters the Name with the tongue.
Manmohan Singh (Punjabi)ਹਰ ਕੋਈ ਜੀਭਾ ਨਾਲ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਰਸਨਾ ਕਰ ਕੇ ਨਾਮ ਕੋ ਸਭ ਕੋਈ ਕਹਿਤਾ ਹੈ॥
Prof. Sahib Singh(ਉਂਞ ਤਾਂ) ਹਰ ਕੋਈ ਜੀਭ ਨਾਲ ਹਰਿ-ਨਾਮ ਉਚਾਰਦਾ ਹੈ,

ਪਦ ਅਰਥ ਰਸਨਾ = ਜੀਭ (ਨਾਲ)। ਸਭੁ ਕੋਈ = ਹਰੇਕ ਪ੍ਰਾਣੀ। ਕਹੈ = ਆਖਦਾ ਹੈ (ਇਕ-ਵਚਨ)।

SikhNet (Spanish)Todos pronuncian con la lengua el Nombre del Señor,

ਸਤਿਗੁਰੁ ਸੇਵੇ; ਤਾ ਨਾਮੁ ਲਹੈ ॥

satigur seve; taa naam lahai |

Sant Singh KhalsaBut only by serving the True Guru does the mortal receive the Name.
Manmohan SinghIf man serves the True Guru, then alone he receives the Name.
Manmohan Singh (Punjabi)ਜੇਕਰ ਜੀਵ ਸੱਚੇ ਗੁਰਾਂ ਦੀ ਘਾਲ ਕਮਾਵੇ, ਕੇਵਲ ਤਦ ਹੀ ਉਸ ਨੂੰ ਨਾਮ ਪ੍ਰਾਪਤ ਹੁੰਦਾ ਹੈ।
Fareedkot Teekaਪਰੰਤੂ ਜੇ ਪੁਰਸ ਸਤਿਗੁਰੋਂ ਕੋ ਸੇਵੈ ਤੌ ਨਾਮ ਕੇ ਯਥਾਰਥ ਫਲ੍ਹ ਕੋ (ਲਹੈ) ਲੇਤਾ ਹੈ॥
Prof. Sahib Singhਪਰ ਮਨੁੱਖ ਤਦੋਂ ਹੀ ਹਰਿ-ਨਾਮ (-ਧਨ) ਪ੍ਰਾਪਤ ਕਰਦਾ ਹੈ ਜਦੋਂ ਗੁਰੂ ਦੀ ਸਰਨ ਪੈਂਦਾ ਹੈ।

ਪਦ ਅਰਥ ਸੇਵੇ = ਸੇਵਾ ਕਰੇ, ਸਰਨ ਪਏ। ਲਹੈ = ਪ੍ਰਾਪਤ ਕਰ ਲੈਂਦਾ ਹੈ।

SikhNet (Spanish)pero sólo sirviendo al Guru Verdadero, el mortal recibirá el Nombre.

ਬੰਧਨ ਤੋੜੇ; ਮੁਕਤਿ ਘਰਿ ਰਹੈ ॥

bandhan torre; mukat ghar rahai |

Sant Singh KhalsaHis bonds are shattered, and he stays in the house of liberation.
Manmohan SinghSnapping the worldly bonds, he abides in the house of emancipation,
Manmohan Singh (Punjabi)ਸੰਸਾਰੀ ਜੂੜਾਂ ਨੂੰ ਵੱਢ ਕੇ, ਉਹ ਮੋਖਸ਼ ਦੇ ਧਾਮ ਅੰਦਰ ਵਸਦਾ ਹੈ,
Fareedkot Teekaਬੰਧਨੋਂ ਕੋ ਤੋੜ ਕਰ ਮੁਕਤੀ ਘਰ ਮੇਂ ਰਹਿਤਾ ਹੈ॥
Prof. Sahib Singh(ਗੁਰੂ ਦੀ ਸਰਨ ਪੈ ਕੇ ਹੀ ਮਨੁੱਖ ਮਾਇਆ ਦੇ ਮੋਹ ਦੇ) ਬੰਧਨ ਤੋੜਦਾ ਹੈ ਅਤੇ ਉਸ ਅਵਸਥਾ ਵਿਚ ਟਿਕਦਾ ਹੈ ਜਿੱਥੇ ਵਿਕਾਰਾਂ ਤੋਂ ਖ਼ਲਾਸੀ ਹੋਈ ਰਹਿੰਦੀ ਹੈ।

ਪਦ ਅਰਥ ਮੁਕਤਿ ਘਰਿ = ਮੁਕਤੀ ਦੇ ਘਰ ਵਿਚ, ਉਸ ਘਰ ਵਿਚ ਜਿੱਥੇ ਵਿਕਾਰਾਂ ਤੋਂ ਬਚਿਆ ਰਹਿ ਸਕੀਦਾ ਹੈ।

SikhNet (Spanish)Sus amarras serán rotas y entrará a la Casa de la Liberación.

ਗੁਰਸਬਦੀ; ਅਸਥਿਰੁ ਘਰਿ ਬਹੈ ॥੧॥

gurasabadee; asathir ghar bahai |1|

Sant Singh KhalsaThrough the Word of the Guru's Shabad, he sits in the eternal, unchanging house. ||1||
Manmohan Singhand by the Guru's word, sits in the ever-stable mansion.
Manmohan Singh (Punjabi)ਅਤੇ ਗੁਰਾਂ ਦੀ ਬਾਣੀ ਦੁਆਰਾ, ਸਦੀਵੀ ਸਥਿਰ ਮੰਦਰ ਅੰਦਰ ਬੈਠਦਾ ਹੈ।
Fareedkot Teekaਗੁਰੋਂ ਕੇ ਉਪਦੇਸ ਸੇ (ਅਸਥਿਰੁ) ਅਚਲ ਹੋ ਕਰ ਸ੍ਵਰੂਪ ਘਰ ਮੇਂ ਬੈਠਤਾ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨੁੱਖ ਅਡੋਲ-ਚਿੱਤ ਹੋ ਕੇ ਹਿਰਦੇ-ਘਰ ਵਿਚ ਟਿਕਿਆ ਰਹਿੰਦਾ ਹੈ ॥੧॥

ਪਦ ਅਰਥ ਸਬਦੀ = ਸ਼ਬਦ ਦੀ ਰਾਹੀਂ। ਅਸਥਿਰੁ = ਅਡੋਲ-ਚਿੱਤ (ਹੋ ਕੇ)। ਘਰਿ = ਹਿਰਦੇ-ਘਰ ਵਿਚ ॥੧॥

SikhNet (Spanish)A través de la Palabra del Shabd del Guru se sentará en la Eterna e Inmutable Casa. (1)

ਮੇਰੇ ਮਨ; ਕਾਹੇ ਰੋਸੁ ਕਰੀਜੈ ॥

mere man; kaahe ros kareejai |

Sant Singh KhalsaO my mind, why are you angry?
Manmohan SinghO my mind, why are thou cross?
Manmohan Singh (Punjabi)ਹੇ ਮੇਰੇ ਮਨੂਏ! ਤੂੰ ਗੁੱਸਾ ਕਿਉਂ ਕਰਦਾ ਹੈ?
Fareedkot Teekaਹੇ ਮੇਰੇ ਮਨ ਰੋਸ ਕਿਸ ਵਾਸਤੇ ਕਰੀਏ?
Prof. Sahib Singhਹੇ ਮੇਰੇ ਮਨ! (ਪਰਮਾਤਮਾ ਦੇ ਨਾਮ ਵਲੋਂ) ਰੋਸਾ ਨਹੀਂ ਕਰਨਾ ਚਾਹੀਦਾ।

ਪਦ ਅਰਥ ਮਨ = ਹੇ ਮਨ!

SikhNet (Spanish)Oh, mente mía, ¿por qué vives en el enojo?

ਲਾਹਾ ਕਲਜੁਗਿ, ਰਾਮ ਨਾਮੁ ਹੈ ਗੁਰਮਤਿ; ਅਨਦਿਨੁ ਹਿਰਦੈ ਰਵੀਜੈ ॥੧॥ ਰਹਾਉ ॥

laahaa kalajug, raam naam hai guramat; anadin hiradai raveejai |1| rahaau |

Sant Singh KhalsaIn this Dark Age of Kali Yuga, the Lord's Name is the source of profit. Contemplate and appreciate the Guru's Teachings within your heart, night and day. ||1||Pause||
Manmohan SinghIn the Darkage reap thou the profit of the Lord's Name, under Guru's instruction, night and day contemplate thou it in thy mind. Pause.
Manmohan Singh (Punjabi)ਕਾਲੇ ਯੁਗ ਅੰਦਰ ਤੂੰ ਪ੍ਰਭੂ ਦੇ ਨਾਮ ਦਾ ਨਫਾ ਕਮਾ ਤੇ ਗੁਰਾਂ ਦੇ ਉਪਦੇਸ਼ ਤਾਬੇ ਤੂੰ ਰੈਣ ਅਤੇ ਦਿਨ ਆਪਣੇ ਮੁਨ ਅੰਦਰ ਇਸ ਦਾ ਸਿਮਰਨ ਕਰ। ਠਹਿਰਾਉ।
Fareedkot Teekaਕਲਜੁਗ ਮੇਂ ਰਾਮ ਨਾਮ ਜਪਣੇ ਕਾ ਲਾਹਾ ਹੈ, ਤਾਂ ਤੇ ਗੁਰਮਤਿ ਕਰ ਰਾਤਿ ਦਿਨ ਤਿਸ ਕੋ ਹਿਰਦੇ ਮੇਂ (ਰਵੀਜੈ) ਸਿਮਰੀਏ॥੧॥ ਰਹਾਉ ॥
Prof. Sahib Singhਜਗਤ ਵਿਚ ਪਰਮਾਤਮਾ ਦਾ ਨਾਮ (ਹੀ ਅਸਲ) ਖੱਟੀ ਹੈ। ਗੁਰੂ ਦੀ ਮੱਤ ਲੈ ਕੇ ਹਰ ਵੇਲੇ ਹਿਰਦੇ ਵਿਚ ਹਰਿ-ਨਾਮ ਸਿਮਰਨਾ ਚਾਹੀਦਾ ਹੈ ॥੧॥ ਰਹਾਉ ॥

ਪਦ ਅਰਥ ਕਲਜੁਗਿ = ਕਲਜੁਗ ਵਿਚ, ਵਿਕਾਰਾਂ-ਭਰੇ ਜਗਤ ਵਿਚ। ਲਾਹਾ = ਲਾਭ। ਅਨਦਿਨੁ = ਹਰ ਰੋਜ਼, ਹਰ ਵੇਲੇ। ਰਵੀਜੈ = ਸਿਮਰਨਾ ਚਾਹੀਦਾ ਹੈ ॥੧॥ ਰਹਾਉ ॥

SikhNet (Spanish)En esta Era oscura de Kali, el Nombre del Señor es la Fuente de Utilidad. Medita y aprecia con todo tu corazón la Enseñanza del Guru noche y día. (1-Pausa)

ਬਾਬੀਹਾ; ਖਿਨੁ ਖਿਨੁ ਬਿਲਲਾਇ ॥

baabeehaa; khin khin bilalaae |

Sant Singh KhalsaEach and every instant, the rainbird cries and calls.
Manmohan SinghEvery moment wails the pied cuckoo,
Manmohan Singh (Punjabi)ਹਰ ਮੁਹਤ ਚਾਤ੍ਰਿਕ ਵਿਰਲਾਪ ਕਰਦਾ ਹੈ,
Fareedkot Teekaਜਗ੍ਯਾਸੂ ਕਾ ਚਿਤ ਬੰਬੀਹਾ ਖਿਨ ਖਿਨ ਬਿਲਲਾਵਤਾ ਹੈ॥
Prof. Sahib Singh(ਜਿਵੇਂ ਵਰਖਾ ਦੀ ਬੂੰਦ ਵਾਸਤੇ) ਪਪੀਹਾ ਹਰ ਖਿਨ ਤਰਲੇ ਲੈਂਦਾ ਹੈ,

ਪਦ ਅਰਥ ਬਾਬੀਹਾ = ਪਪੀਹਾ। ਬਿਲਲਾਇ = ਵਿਲਕਦਾ ਹੈ, ਤਰਲੇ ਲੈਂਦਾ ਹੈ।

SikhNet (Spanish)El pájaro Cuclillo trina y llama a cada instante;

ਬਿਨੁ ਪਿਰ ਦੇਖੇ; ਨੀਂਦ. ਨ ਪਾਇ ॥

bin pir dekhe; naneed. na paae |

Sant Singh KhalsaWithout seeing her Beloved, she does not sleep at all.
Manmohan Singhand without seeing his love sleeps not at all.
Manmohan Singh (Punjabi)ਅਤੇ ਆਪਣੇ ਪਿਆਰੇ ਨੂੰ ਵੇਖਣ ਦੇ ਬਗੈਰ ਉਸ ਨੂੰ ਨੀਂਦਰ ਨਹੀਂ ਪੈਂਦੀ।
Fareedkot Teekaਪਤੀ ਪਰਮੇਸ੍ਵਰ ਸੇ ਬਿਨਾਂ ਤਿਸ ਕੋ ਸਾਂਤੀ ਰੂਪ ਨੀਦ ਨਹੀਂ ਪੜਤੀ ਹੈ॥
Prof. Sahib Singh(ਤਿਵੇਂ ਜੀਵ-ਇਸਤ੍ਰੀ) ਪ੍ਰਭੂ-ਪਤੀ ਦਾ ਦਰਸ਼ਨ ਕਰਨ ਤੋਂ ਬਿਨਾ ਆਤਮਕ ਸ਼ਾਂਤੀ ਹਾਸਲ ਨਹੀਂ ਕਰ ਸਕਦੀ।

ਪਦ ਅਰਥ ਪਿਰ = ਪ੍ਰਭੂ-ਪਤੀ। ਨੀਦ = ਆਤਮਕ ਸ਼ਾਂਤੀ।

SikhNet (Spanish)sin ver a su Amado, el Alma no logra conciliar

ਇਹੁ ਵੇਛੋੜਾ ਸਹਿਆ; ਨ ਜਾਇ ॥

eihu vechhorraa sahiaa; na jaae |

Sant Singh KhalsaShe cannot endure this separation.
Manmohan SinghThis separation he can bear not.
Manmohan Singh (Punjabi)ਇਸ ਜੁਦਾਇਗੀ ਨੂੰ ਉਹ ਸਹਾਰ ਨਹੀਂ ਸਕਦਾ।
Fareedkot Teekaਇਹ ਵਿਛੋੜਾ ਸਹਾਰਾ ਨਹੀਂ ਜਾਤਾ ਹੈ॥
Prof. Sahib Singh(ਉਸ ਪਾਸੋਂ) ਇਹ ਵਿਛੋੜਾ ਸਹਾਰਿਆ ਨਹੀਂ ਜਾਂਦਾ।
SikhNet (Spanish)su sueño ni tampoco aguantar esta separación.

ਸਤਿਗੁਰੁ ਮਿਲੈ; ਤਾਂ ਮਿਲੈ ਸੁਭਾਇ ॥੨॥

satigur milai; taan milai subhaae |2|

Sant Singh KhalsaWhen she meets the True Guru, then she intuitively meets her Beloved. ||2||
Manmohan SinghWhen he meets the True Guru, then meets he with his love all spontaneously.
Manmohan Singh (Punjabi)ਜਦ ਉਹ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ, ਤਦ ਉਹ ਸੁਤੇ-ਸਿਧ ਹੀ ਆਪਣੇ ਪਿਆਰੇ ਨੂੰ ਮਿਲ ਪੈਦਾ ਹੈ।
Fareedkot Teekaਪਰੰਤੂ ਜੇਕਰ ਸਤਿਗੁਰੂ ਮਿਲੇ ਤੋ ਪਰਮੇਸ੍ਵਰ (ਸੁਭਾਇ) ਨਿਰਜਤਨ ਹੀ ਮਿਲ ਜਾਤਾ ਹੈ॥੨॥
Prof. Sahib Singhਜਦੋਂ ਕੋਈ ਜੀਵ ਗੁਰੂ ਨੂੰ ਮਿਲ ਪੈਂਦਾ ਹੈ ਤਦੋਂ ਉਹ ਪ੍ਰੇਮ ਵਿਚ (ਲੀਨ ਹੋ ਕੇ) ਪ੍ਰਭੂ ਨੂੰ ਮਿਲ ਪੈਂਦਾ ਹੈ ॥੨॥

ਪਦ ਅਰਥ ਸੁਭਾਇ = ਪ੍ਰੇਮ ਦੀ ਰਾਹੀਂ ॥੨॥

SikhNet (Spanish)Cuando ella encuentra al Verdadero Guru, intuitivamente se encuentra con su Bienamado. (2)

ਨਾਮਹੀਣੁ; ਬਿਨਸੈ ਦੁਖੁ ਪਾਇ ॥

naamaheen; binasai dukh paae |

Sant Singh KhalsaLacking the Naam, the Name of the Lord, the mortal suffers and dies.
Manmohan SinghOne bereft of the Name suffers and perishes
Manmohan Singh (Punjabi)ਨਾਮ ਤੋਂ ਸੱਖਣਾ ਜੀਵ ਕਸ਼ਟ ਪਾਉਂਦਾ ਅਤੇ ਨਾਸ ਹੋ ਜਾਂਦਾ ਹੈ।
Fareedkot Teekaਜੋ ਮਨਮੁਖ ਨਾਮ ਸੇ ਹੀਣ ਹੈ, ਸੋ ਦੁਖ ਪਾਇ ਕਰ ਬਿਨਸ ਜਾਤਾ ਹੈ॥
Prof. Sahib Singhਨਾਮ ਤੋਂ ਵਾਂਜਿਆ ਹੋਇਆ ਮਨੁੱਖ ਆਤਮਕ ਮੌਤ ਸਹੇੜ ਲੈਂਦਾ ਹੈ ਦੁੱਖ ਸਹਿੰਦਾ ਰਹਿੰਦਾ ਹੈ,

ਪਦ ਅਰਥ ਬਿਨਸੈ = ਨਾਸ ਹੁੰਦਾ ਹੈ, ਆਤਮਕ ਤੌਰ ਤੇ ਤਬਾਹ ਹੋ ਜਾਂਦਾ ਹੈ।

SikhNet (Spanish)Privado del Naam, el Nombre del Señor, el mortal sufre y muere.

ਤ੍ਰਿਸਨਾ ਜਲਿਆ; ਭੂਖ. ਨ ਜਾਇ ॥

trisanaa jaliaa; bhookh. na jaae |

Sant Singh KhalsaHe is burnt in the fire of desire, and his hunger does not depart.
Manmohan SinghHe is burnt with desire and his hunger depart not.
Manmohan Singh (Punjabi)ਉਸ ਨੂੰ ਖਾਹਿਸ਼ ਨੇ ਫੂਕ ਦਿੱਤਾ ਹੈ ਅਤੇ ਉਸ ਦੀ ਭੁੱਖ ਦੂਰ ਨਹੀਂ ਹੁੰਦੀ।
Fareedkot Teekaਤ੍ਰਿਸਨਾ ਕਰ ਜਲਾ ਰਹਿਤਾ ਹੈ, ਤਿਸ ਕੋ ਪਦਾਰਥੋਂ ਕੀ ਭੁਖ ਜਾਤੀ ਨਹੀਂ॥
Prof. Sahib Singh(ਮਾਇਆ ਦੀ) ਤ੍ਰਿਸ਼ਨਾ-ਅੱਗ ਵਿਚ ਸੜਦਾ ਹੈ, ਉਸ ਦੀ (ਮਾਇਆ ਦੀ ਇਹ) ਭੁੱਖ ਦੂਰ ਨਹੀਂ ਹੁੰਦੀ।
SikhNet (Spanish)Él es consumido por el fuego del deseo,

ਵਿਣੁ ਭਾਗਾ ਨਾਮੁ; ਨ ਪਾਇਆ ਜਾਇ ॥

vin bhaagaa naam; na paaeaa jaae |

Sant Singh KhalsaWithout good destiny, he cannot find the Naam.
Manmohan SinghWithout good destiny, the Name is attained not,
Manmohan Singh (Punjabi)ਚੰਗੀ ਪ੍ਰਾਲਭਧ ਦੇ ਬਗੈਰ, ਨਾਮ ਪਰਾਪਤ ਨਹੀਂ ਹੁੰਦਾ,
Fareedkot Teekaਭਾਗੋਂ ਸੇ ਬਿਨਾਂ ਨਾਮੁ ਪਾਯਾ ਨਹੀਂ ਜਾਤਾ॥
Prof. Sahib Singhਉੱਚੀ ਕਿਸਮਤ ਤੋਂ ਬਿਨਾ ਪਰਮਾਤਮਾ ਦਾ ਨਾਮ ਮਿਲਦਾ ਭੀ ਨਹੀਂ।
SikhNet (Spanish)su hambre nunca termina, pues sin un buen Destino no encuentra el Nombre.

ਬਹੁ ਬਿਧਿ ਥਾਕਾ ਕਰਮ ਕਮਾਇ ॥੩॥

bahu bidh thaakaa karam kamaae |3|

Sant Singh KhalsaHe performs all sorts of rituals until he is exhausted. ||3||
Manmohan Singhand he is tired performing rituals in many ways.
Manmohan Singh (Punjabi)ਅਤੇ ਉਹ ਘਣੇਰਿਆਂ ਤਰੀਕਿਆਂ ਨਾਲ ਕਰਮ ਕਾਂਡ ਕਰਦਾ ਹੋਇਆ ਥਕ ਜਾਂਦਾ ਹੈ।
Fareedkot Teekaਮਨਮੁਖ ਬਹੁਤ ਭਾਂਤ ਕਰਮ ਕਮਾਇ ਕਰ ਥਕਤ ਹੋ ਜਾਤਾ ਭ੍ਯਾ ਹੈ॥੩॥
Prof. Sahib Singh(ਤੀਰਥ-ਜਾਤ੍ਰਾ ਆਦਿਕ ਮਿੱਥੇ ਹੋਏ ਧਾਰਮਿਕ) ਕਰਮ ਕਈ ਤਰੀਕਿਆਂ ਨਾਲ ਕਮਾ ਕਮਾ ਕੇ ਥੱਕ ਜਾਂਦਾ ਹੈ ॥੩॥

ਪਦ ਅਰਥ ਕਰਮ = (ਮਿਥੇ ਹੋਏ ਧਾਰਮਿਕ) ਕਰਮ ॥੩॥

SikhNet (Spanish)Realiza todo tipo de ritos y se exhausta. (3)

ਤ੍ਰੈ ਗੁਣ ਬਾਣੀ ਬੇਦ ਬੀਚਾਰੁ ॥

trai gun baanee bed beechaar |

Sant Singh KhalsaThe mortal thinks about the Vedic teachings of the three gunas, the three dispositions.
Manmohan SinghMan reflects over the sermon of the Vedas of three qualities,
Manmohan Singh (Punjabi)ਮਨੁੱਖ ਤਿੰਨਾਂ ਲੱਛਣਾ ਵਾਲੇ ਵੇਦਾ ਦੇ ਕਥਨ ਨੂੰ ਸੋਚਦਾ ਤੇ ਵਿਚਾਰਦਾ ਹੈ,
Fareedkot Teekaਤ੍ਰੈ ਗੁਣੀ ਰੂਪ ਜੋ ਬੇਦ ਬਾਣੀ ਹੈ ਤਿਸ ਕੋ ਬੀਚਾਰਤਾ ਹੈ॥
Prof. Sahib Singh(ਜਿਹੜੇ ਪੰਡਿਤ ਆਦਿਕ ਲੋਕ ਮਾਇਆ ਦੇ) ਤਿੰਨਾਂ ਗੁਣਾਂ ਵਿਚ ਰੱਖਣ ਵਾਲੀ ਹੀ ਵੇਦ ਆਦਿਕ ਧਰਮ-ਪੁਸਤਕਾਂ ਦੀ ਵਿਚਾਰ ਕਰਦੇ ਰਹਿੰਦੇ ਹਨ,

ਪਦ ਅਰਥ ਬਾਣੀ ਬੇਦ ਬੀਚਾਰੁ = ਵੇਦਾਂ ਦੀ ਬਾਣੀ ਦੀ ਵਿਚਾਰ।

SikhNet (Spanish)El mortal piensa en las enseñanzas védicas de las tres Gunas o disposiciones.

ਬਿਖਿਆ ਮੈਲੁ; ਬਿਖਿਆ ਵਾਪਾਰੁ ॥

bikhiaa mail; bikhiaa vaapaar |

Sant Singh KhalsaHe deals in corruption, filth and vice.
Manmohan Singhand he deals in sins, the filthy sins.
Manmohan Singh (Punjabi)ਅਤੇ ਉਹ ਪਾਪਾ, ਗੰਦੇ ਪਾਪਾਂ ਦਾ ਵਣਜ ਕਰਦਾ ਹੈ।
Fareedkot Teekaਜੋ ਬਿਸ੍ਯ ਮੈਲ ਰੂਪ ਹੈ ਬਿਸ੍ਯੋਂ ਕਾ ਵਾਪਾਰੁ ਕਰਤਾ ਹੈ॥
Prof. Sahib Singh(ਉਹਨਾਂ ਦੇ ਮਨ ਨੂੰ) ਮਾਇਆ (ਦੇ ਮੋਹ) ਦੀ ਮੈਲ (ਸਦਾ ਚੰਬੜੀ ਰਹਿੰਦੀ ਹੈ)। (ਉਹਨਾਂ ਨੇ ਇਸ ਵਿਚਾਰ ਨੂੰ) ਮਾਇਆ ਕਮਾਣ ਦਾ ਹੀ ਵਪਾਰ ਬਣਾਇਆ ਹੁੰਦਾ ਹੈ।

ਪਦ ਅਰਥ ਬਿਖਿਆ = ਮਾਇਆ। ਵਪਾਰੁ = ਵਣਜ, ਕਾਰ-ਵਿਹਾਰ।

SikhNet (Spanish)Él vive en medio de la corrupción, la suciedad y el vicio,

ਮਰਿ ਜਨਮਹਿ; ਫਿਰਿ ਹੋਹਿ ਖੁਆਰੁ ॥

mar janameh; fir hohi khuaar |

Sant Singh KhalsaHe dies, only to be reborn; he is ruined over and over again.
Manmohan SinghHe dies, is reborn and is wasted away over and over again.
Manmohan Singh (Punjabi)ਉਹ ਮਰ ਜਾਂਦਾ ਹੈ, ਮੁੜ ਜੰਮ ਪੈਦਾ ਹੈ ਅਤੇ ਮੁੜ ਕੇ ਖੱਜਲ-ਖੁਆਰ ਹੁੰਦਾ ਹੈ।
Fareedkot Teekaਮਰ ਕਰ ਜਨਮਤਾ ਹੈ ਫਿਰ (ਖੁਆਰੁ) ਖਰਾਬੁ ਹੋਤਾ ਹੈ॥
Prof. Sahib Singh(ਅਜਿਹੇ ਮਨੁੱਖ) ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਅਤੇ ਖ਼ੁਆਰ ਹੁੰਦੇ ਰਹਿੰਦੇ ਹਨ।

ਪਦ ਅਰਥ ਮਰਿ = ਮਰ ਕੇ। ਜਨਮਹਿ = ਜਨਮਦੇ ਹਨ (ਬਹੁ-ਵਚਨ)। ਹੋਹਿ = ਹੁੰਦੇ ਹਨ (ਬਹੁ-ਵਚਨ)।

SikhNet (Spanish)es así como muere tan sólo para renacer y encontrar la ruina una y otra vez.

ਗੁਰਮੁਖਿ; ਤੁਰੀਆ ਗੁਣੁ ਉਰਿ ਧਾਰੁ ॥੪॥

guramukh; tureea gun ur dhaar |4|

Sant Singh KhalsaThe Gurmukh enshrines the glory of the supreme state of celestial peace. ||4||
Manmohan SinghBy the Guru's grace, mortal enshrines in his mind virtues of the fourth state.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਪ੍ਰਾਣੀ ਚੰਗੀ ਅਵਸਥਾ ਦੀਆਂ ਨੇਕੀਆਂ ਆਪਣੇ ਅੰਤਰ ਆਤਮੇ ਟਿਕਾ ਲੈਂਦਾ ਹੈ।
Fareedkot Teekaਜੋ ਗੁਰਮੁਖ ਹੈ, ਸੋ ਗੁਣ ਅਤੀਤ ਤੁਰੀਆ ਪਦ ਕੋ ਹਿਰਦੇ ਮੇਂ ਧਾਰਨ ਕਰਤਾ ਹੈ॥੪॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਹਿਰਦੇ ਵਿਚ ਹਰਿ-ਨਾਮ ਦਾ ਸਹਾਰਾ ਹੁੰਦਾ ਹੈ, ਉਹ ਉਸ ਗੁਣ ਉਸ ਅਵਸਥਾ ਨੂੰ ਹਾਸਲ ਕਰ ਲੈਂਦਾ ਹੈ ਜਿਹੜੀ ਮਾਇਆ ਦੇ ਤਿੰਨ ਗੁਣਾਂ ਤੋਂ ਉਤਾਂਹ ਹੈ ॥੪॥

ਪਦ ਅਰਥ ਤੁਰੀਆ ਗੁਣੁ = ਉਹ ਗੁਣ ਜੋ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਹੈ। ਉਰਿ = ਹਿਰਦੇ ਵਿਚ ॥੪॥

SikhNet (Spanish)El Gurumukj enaltece la Gloria del Estado Supremo de la Paz Celestial. (4)

ਗੁਰੁ ਮਾਨੈ; ਮਾਨੈ ਸਭੁ ਕੋਇ ॥

gur maanai; maanai sabh koe |

Sant Singh KhalsaOne who has faith in the Guru - everyone has faith in him.
Manmohan SinghHe, who reveres the Guru, everyone reveres him.
Manmohan Singh (Punjabi)ਜੋ ਗੁਰਾਂ ਦੀ ਪੂਜਾ ਕਰਦਾ ਹੈ, ਹਰ ਕੋਈ ਉਸ ਨੂੰ ਪੂਜਦਾ ਹੈ।
Fareedkot Teekaਜੋ ਪੁਰਸ ਗੁਰੂ ਕੋ ਮਾਨਤਾ ਹੈ ਤਿਸ ਕੋ ਸਭ ਕੋਈ ਮਾਨਤਾ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਇੱਜ਼ਤ ਬਖ਼ਸ਼ਦਾ ਹੈ, ਉਸ ਦਾ ਆਦਰ ਹਰ ਕੋਈ ਕਰਦਾ ਹੈ।

ਪਦ ਅਰਥ ਮਾਨੈ = ਆਦਰ-ਸਤਕਾਰ ਕਰਦਾ ਹੈ। ਸਭੁ ਕੋਈ = ਹਰੇਕ ਪ੍ਰਾਣੀ।

SikhNet (Spanish)Quién tiene Fe en el Guru, obtiene la fe de todos.

ਗੁਰ ਬਚਨੀ; ਮਨੁ ਸੀਤਲੁ ਹੋਇ ॥

gur bachanee; man seetal hoe |

Sant Singh KhalsaThrough the Guru's Word, the mind is cooled and soothed.
Manmohan SinghThrough the Guru's word, man's mind is cooled.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ, ਮਨੁੱਸ਼ ਦਾ ਮਨੂਆ ਠੰਡਾ-ਠਾਰ ਹੋ ਜਾਂਦਾ ਹੈ।
Fareedkot Teekaਗੁਰੋਂ ਕੇ ਬਚਨੋ ਕਰ ਤਿਸ ਕਾ ਮਨੁ ਸੀਤਲ ਹੋਤਾ ਹੈ॥
Prof. Sahib Singhਗੁਰੂ ਦੇ ਬਚਨਾਂ ਦੀ ਬਰਕਤਿ ਨਾਲ ਉਸ ਦਾ ਮਨ ਸ਼ਾਂਤ ਰਹਿੰਦਾ ਹੈ,

ਪਦ ਅਰਥ ਗੁਰ ਬਚਨੀ = ਗੁਰੂ ਦੇ ਬਚਨਾਂ ਉੱਤੇ ਤੁਰਿਆਂ।

SikhNet (Spanish)A través de la Palabra del Guru la mente es refrescada y calmada.

ਚਹੁ ਜੁਗਿ ਸੋਭਾ; ਨਿਰਮਲ ਜਨੁ ਸੋਇ ॥

chahu jug sobhaa; niramal jan soe |

Sant Singh KhalsaThroughout the four ages, that humble being is known to be pure.
Manmohan SinghThe glory of that pure person spreads through four ages.
Manmohan Singh (Punjabi)ਉਸ ਪਵਿੱਤ੍ਰ ਪੁਰਸ਼ ਦੀ ਪ੍ਰਭਤਾ ਚਾਰੇ ਹੀ ਯੂਗਾਂ ਅੰਦਰ ਫੈਲ ਜਾਂਦੀ ਹੈ।
Fareedkot Teekaਤਿਸ ਪੁਰਸ ਕੀ ਚਾਰੋਂ ਜੁਗੋਂ ਮੇਂ ਸੋਭਾ ਹੋਤੀ ਹੈ ਔਰ ਸੋਈ ਜਨੁ ਨਿਰਮਲ ਹੋਤਾ ਹੈ॥
Prof. Sahib Singhਉਸ ਨੂੰ ਚਹੁੰਆਂ ਜੁਗਾਂ ਵਿਚ ਟਿਕੀ ਰਹਿਣ ਵਾਲੀ ਬੇ-ਦਾਗ਼ ਸੋਭਾ ਪ੍ਰਾਪਤ ਹੁੰਦੀ ਹੈ, ਉਹੀ ਹੈ ਅਸਲ ਭਗਤ।

ਪਦ ਅਰਥ ਚਹੁ ਜੁਗਿ ਸੋਭਾ = ਚਹੁ-ਜੁਗੀ ਸੋਭਾ, ਚਾਰ ਜੁਗਾਂ ਵਿਚ ਕਾਇਮ ਰਹਿਣ ਵਾਲੀ ਸੋਭਾ। ਸੋਭਾ ਨਿਰਮਲ = ਨਿਰਮਲ ਸੋਭਾ, ਪਵਿੱਤਰ ਸੋਭਾ, ਬੇ-ਦਾਗ਼ ਸੋਭਾ। ਜਨੁ = (ਅਸਲ) ਸੇਵਕ।

SikhNet (Spanish)En las cuatro épocas ese humilde ser es conocido como puro.

ਨਾਨਕ; ਗੁਰਮੁਖਿ ਵਿਰਲਾ ਕੋਇ ॥੫॥੪॥੧੩॥੯॥੧੩॥੨੨॥

naanak; guramukh viralaa koe |5|4|13|9|13|22|

Sant Singh KhalsaO Nanak, that Gurmukh is so rare. ||5||4||13||9||13||22||
Manmohan SinghNanak, rare is such a pious sikh of the Guru.
Manmohan Singh (Punjabi)ਨਾਨਕ ਕੋਈ ਟਾਂਵਾਂ ਟੱਲਾ ਹੀ ਹੈ ਐਹੋ ਜਿਹਾ ਗੁਰਾਂ ਦਾ ਧਰਮੀ ਸਿੱਖ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸਾ ਗੁਰਮੁਖ ਕੋਈ ਵਿਰਲਾ ਹੀ ਹੈ॥੫॥੪॥੧੩॥੯॥੧੩॥੨੨॥
Prof. Sahib Singhਪਰ, ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਅਜਿਹਾ ਕੋਈ ਵਿਰਲਾ ਮਨੁੱਖ ਹੁੰਦਾ ਹੈ ॥੫॥੪॥੧੩॥੯॥੧੩॥੨੨॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ॥੫॥੪॥੧੩॥੯॥੧੩॥੨੨॥

* ਸ਼ਬਦਾਂ ਦਾ ਵੇਰਵਾ: ਮਹਲਾ ੧ = ੯। ਮਹਲਾ ੩ = ੧੩।. ਜੋੜ = ੨੨।

SikhNet (Spanish)Oh, dice Nanak, tal Gurmukj es muy difícil de encontrar. (5-4-13-9-13-22)

Open this shabad →

Shabad Guru Ramdas Ji Raag Malaar continues on Ang 1263

ਰਾਗੁ ਮਲਾਰ ਮਹਲਾ ੪ ਘਰੁ ੧ ਚਉਪਦੇ ॥

raag malaar mahalaa 4 ghar 1 chaupade |

Sant Singh KhalsaRaag Malaar, Fourth Mehl, First House, Chau-Padhay:
Manmohan SinghRag Malar 4th Guru. Chaupadas.
Manmohan Singh (Punjabi)ਰਾਗ ਮਲਾਰ ਚੌਥੀ ਪਾਤਿਸ਼ਾਹੀ। ਚੌਪਦੇ।
Prof. Sahib Singhਰਾਗ ਮਲਾਰ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Rag Malhar, Mejl Guru Ram Das, Cuarto Canal Divino, Primera Casa, Chau-Padas

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਅਨਦਿਨੁ ਹਰਿ ਹਰਿ ਧਿਆਇਓ ਹਿਰਦੈ; ਮਤਿ ਗੁਰਮਤਿ ਦੂਖ ਵਿਸਾਰੀ ॥

anadin har har dhiaaeo hiradai; mat guramat dookh visaaree |

Sant Singh KhalsaNight and day, I meditate on the Lord, Har, Har, within my heart; through the Guru's Teachings, my pain is forgotten.
Manmohan SinghNight and day meditate I on my Lord Master, Enshrining the gospel, the Guru's gospel in my mind, I am rid of all the sorrows.
Manmohan Singh (Punjabi)ਰੈਣ ਅਤੇ ਦਿਨ ਮੈਂ ਆਪਣੇ ਸੁਆਮੀ ਮਾਲਕ ਦਾ ਸਿਮਰਨ ਕਰਦਾ ਹਾਂ। ਉਪਦੇਸ਼, ਗੁਰਾਂ ਦਾ ਉਪਦੇਸ਼ ਆਪਣੇ ਮਨ ਅੰਦਰ ਧਾਰਨ ਕਰਨ ਦੁਆਰਾ, ਮੈਂ ਸਾਰਿਆਂ ਦੁੱਖਾਂ ਤੋਂ ਖਲਾਸੀ ਪਾ ਗਿਆ ਹਾਂ।
Fareedkot Teekaਰਾਤ੍ਰਿ ਦਿਨ ਹਰਿ ਹਰਿ ਨਾਮ ਕੋ ਹਿਰਦੇ ਮੇਂ ਧ੍ਯਾਵਨਾ ਕੀਆ ਹੈ ਔਰ ਗੁਰਮਤਿ ਕਰ ਕੇ ਬੁਧੀ ਮੇਂ ਸੇ ਦੁਖੋਂ ਕੀ ਪੰਕਤੀ ਵਿਸਾਰੀ ਹੈ॥
Prof. Sahib Singhਜਿਹੜਾ ਗੁਰੂ ਦੀ ਮੱਤ ਅਨੁਸਾਰ (ਆਪਣੀ) ਮੱਤ ਨੂੰ ਬਣਾ ਕੇ ਹਰ ਵੇਲੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸਿਮਰਦਾ ਹੈ, ਉਹ ਆਪਣੇ ਸਾਰੇ ਦੁੱਖ ਦੂਰ ਕਰ ਲੈਂਦਾ ਹੈ।

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਹਿਰਦੈ = ਹਿਰਦੇ ਵਿਚ।

SikhNet (Spanish)Noche y día medito en el Señor con mi corazón Jar, Jar, y a través de las Enseñanzas del Guru me olvido del dolor.

ਸਭ ਆਸਾ ਮਨਸਾ ਬੰਧਨ ਤੂਟੇ; ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥

sabh aasaa manasaa bandhan tootte; har har prabh kirapaa dhaaree |1|

Sant Singh KhalsaThe chains of all my hopes and desires have been snapped; my Lord God has showered me with His Mercy. ||1||
Manmohan SinghWhen my God, the Lord Master became merciful to me, all the bonds of my hope and desire were snapped.
Manmohan Singh (Punjabi)ਜਦ ਮੇਰਾ ਵਾਹਿਗੁਰੂ ਸੁਆਮੀ ਮਾਲਕ ਮੇਰੇ ਉਤੇ ਮਿਹਰਬਾਨ ਹੋ ਗਿਆ ਤਾਂ ਮੇਰੀ ਉਮੈਦ ਅਤੇ ਖਾਹਿਸ਼ ਦੀਆਂ ਸਾਰੀਆਂ ਬੇੜੀਆਂ ਕਟੀਆਂ ਗਈਆਂ।
Fareedkot Teeka(ਮਨਸਾ) ਬੁਧੀ ਕੇ ਆਸਾ ਰੂਪ ਸਭ ਬੰਧਨ ਟੂਟ ਗਏ ਹੈਂ ਔਰ ਹਰੀ ਪ੍ਰਭੂ ਨੇ ਹਰ ਪ੍ਰਕਾਰ ਕ੍ਰਿਪਾ ਧਾਰੀ ਹੈ॥੧॥
Prof. Sahib Singhਜਿਸ ਮਨੁੱਖ ਉੱਤੇ ਹਰੀ-ਪ੍ਰਭੂ ਨੇ ਮਿਹਰ ਕੀਤੀ, ਉਸ ਦੀਆਂ ਸਾਰੀਆਂ ਆਸਾਂ ਅਤੇ ਮਨ ਦੇ ਫੁਰਨਿਆਂ ਦੇ ਬੰਧਨ ਟੁੱਟ ਗਏ ॥੧॥

ਪਦ ਅਰਥ ਮਨਸਾ = (मनीषा) ਮਨ ਦੇ ਫੁਰਨੇ। ਪ੍ਰਭਿ = ਪ੍ਰਭੂ ਨੇ ॥੧॥

SikhNet (Spanish)Las cadenas de mis falsas esperanzas y deseos se han roto y mi Señor ha rociado su Misericordia sobre mí. (1)

ਨੈਨੀ; ਹਰਿ ਹਰਿ ਲਾਗੀ ਤਾਰੀ ॥

nainee; har har laagee taaree |

Sant Singh KhalsaMy eyes gaze eternally on the Lord, Har, Har.
Manmohan SinghMine eyes incessantly gaze upon my Lord Master.
Manmohan Singh (Punjabi)ਮੇਰੀਆਂ ਅੱਖਾਂ ਨੇ ਆਪਣੇ ਸੁਆਮੀ ਮਾਲਕ ਉਤੇ ਇਕ-ਟਕ ਤਾੜੀ ਲਾਈ ਹੋਈ ਹੈ।
Fareedkot Teekaਹਮਾਰੇ ਬੁਧੀ ਰੂਪੀ ਨੇਤ੍ਰੋਂ ਮੇਂ ਹਰਿ ਹਰਿ ਕੀ ਤਾਰ ਲਾਗੀ ਹੈ॥
Prof. Sahib Singhਮੇਰੀਆਂ ਅੱਖਾਂ ਦੀ ਤਾਰ ਪ੍ਰਭੂ-ਚਰਨਾਂ ਵਿਚ ਲੱਗੀ ਰਹਿੰਦੀ ਹੈ।

ਪਦ ਅਰਥ ਨੈਨੀ = ਨੈਨੀਂ, ਅੱਖਾਂ ਵਿਚ। ਤਾਰੀ = ਤਾੜੀ, ਬ੍ਰਿਤੀ, ਇਕਾਗ੍ਰਤਾ।

SikhNet (Spanish)Mis ojos ven al Señor Eterno, Jar, Jar.

ਸਤਿਗੁਰੁ ਦੇਖਿ. ਮੇਰਾ ਮਨੁ ਬਿਗਸਿਓ; ਜਨੁ ਹਰਿ ਭੇਟਿਓ ਬਨਵਾਰੀ ॥੧॥ ਰਹਾਉ ॥

satigur dekh. meraa man bigasio; jan har bhettio banavaaree |1| rahaau |

Sant Singh KhalsaGazing on the True Guru, my mind blossoms forth. I have met with the Lord, the Lord of the World. ||1||Pause||
Manmohan SinghSeeing the True Guru, my soul has blossomed and I, the slave, have met with my Lord the Creator. Pause.
Manmohan Singh (Punjabi)ਸੰਚੇ ਗੁਰਾਂ ਨੂੰ ਵੇਖ ਮੇਰੀ ਜਿੰਦੜੀ ਪ੍ਰਫੁਲਤ ਹੋ ਗਈ ਹੈ ਅਤੇ ਮੈਂ ਗੋਲਾ, ਆਪਣੇ ਸੁਆਮੀ ਸਿਰਜਣਹਾਰ ਨੂੰ ਮਿਲ ਪਿਆ ਹਾਂ। ਠਹਿਰਾਉ।
Fareedkot Teekaਸਤਿਗੁਰੋਂ ਕੋ ਦੇਖ ਕਰ ਮੇਰਾ ਮਨੁ ਪ੍ਰਫੁਲਤ ਹੂਆ ਹੈ ਔਰ ਮੇਂ ਜਨ ਕੋ ਹਰੀ ਬਨਵਾਰੀ (ਭੇਟਿਓ) ਮਿਲਾ ਹੈ॥੧॥ ਰਹਾਉ ॥
Prof. Sahib Singhਗੁਰੂ ਨੂੰ ਵੇਖ ਕੇ ਮੇਰਾ ਮਨ ਖਿੜ ਪਿਆ ਹੈ, ਦਾਸ (ਨਾਨਕ ਗੁਰੂ ਦੀ ਕਿਰਪਾ ਨਾਲ ਹੀ) ਬਨਵਾਰੀ-ਪ੍ਰਭੂ ਨੂੰ ਮਿਲਿਆ ਹੈ ॥੧॥ ਰਹਾਉ ॥

ਪਦ ਅਰਥ ਦੇਖਿ = ਵੇਖ ਕੇ। ਬਿਗਸਿਓ = ਖਿੜ ਪਿਆ ਹੈ। ਜਨੁ = ਸੇਵਕ। ਭੇਟਿਓ = ਮਿਲਿਆ। ਬਨਵਾਰੀ = ਪਰਮਾਤਮਾ ॥੧॥ ਰਹਾਉ ॥

SikhNet (Spanish)Posando la mirada en el Verdadero Guru mi mente florece. Así he encontrado al Señor del Mundo. (1-Pausa)

Open this shabad (12 lines, Angs 1262-1263) →

Ang 1262 of 1430