ੴ

ਸਿੱਖਬਾਣੀ · SikhBani

ਸੋ ਜਪੁ ਸੋ ਤਪੁ ਜਿ ਸਤਿਗੁਰ ਭਾਵੈ ॥

so jap so tap ji satigur bhaavai
Guru Amardas Ji ਗੁਰੂ ਅਮਰਦਾਸ ਜੀ · Raag Gujri · Ang 509 · 4 lines
Translations

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਸੋ ਜਪੁ. ਸੋ ਤਪੁ; ਜਿ ਸਤਿਗੁਰ ਭਾਵੈ ॥

so jap. so tap; ji satigur bhaavai |

Sant Singh KhalsaThat alone is chanting, and that alone is deep meditation, which is pleasing to the True Guru.
Manmohan SinghThat alone is meditation and that the penance which is pleasing to the True Guru.
Manmohan Singh (Punjabi)ਕੇਵਲ ਓਹੀ ਸਿਮਰਨ ਹੈ ਅਤੇ ਓਹੀ ਤਪੱਸਿਆ ਪ੍ਰਵਾਨ ਹੈ, ਜਿਹੜੀ ਸੱਚੇ ਗੁਰਾਂ ਨੂੰ ਚੰਗੀ ਲੱਗਦੀ ਹੈ।
Fareedkot Teekaਹੇ ਭਾਈ! ਸੋਈ ਜਪ ਸੋਈ ਤਪ ਸਫਲ ਹੈ, ਜੋ ਸਤਿਗੁਰੂ ਕੋ (ਭਾਵੈ) ਅਛਾ ਲਗੈ ਅਰਥਾਤ ਸਤਿਗੁਰ ਕੀ ਆਗਿਆ ਪੂਰਬਕ ਹੋਇ॥
Prof. Sahib Singhਇਹੀ ਜਪ ਹੈ ਤੇ ਇਹੀ ਤਪ ਹੈ ਜੋ ਸਤਿਗੁਰੂ ਨੂੰ ਭਾ ਜਾਂਦਾ ਹੈ (ਚੰਗਾ ਲੱਗ ਪੈਂਦਾ),

ਪਦ ਅਰਥ ਜਿ ਸਤਿਗੁਰ ਭਾਵੈ = ਜੋ ਗੁਰੂ ਨੂੰ ਚੰਗਾ ਲੱਗਦਾ ਹੈ।

SikhNet (Spanish)La única verdadera austeridad y Contemplación es aquélla que aprueba el Verdadero Guru.

ਸਤਿਗੁਰ ਕੈ ਭਾਣੈ; ਵਡਿਆਈ ਪਾਵੈ ॥

satigur kai bhaanai; vaddiaaee paavai |

Sant Singh KhalsaPleasing the True Guru, glorious greatness is obtained.
Manmohan SinghBy pleasing the Satguru, greatness is obtained.
Manmohan Singh (Punjabi)ਸਤਿਗੁਰਾਂ ਨੂੰ ਪ੍ਰਸੰਨ ਕਰਨ ਦੁਆਰਾ, ਬਜ਼ੁਰਗੀ ਪ੍ਰਾਪਤ ਹੁੰਦੀ ਹੈ।
Fareedkot Teekaਜੋ ਐਸਾ ਜਪ ਤਪ ਕਰਤਾ ਹੈ, ਸੋ ਸਤਿਗੁਰੋਂ ਕੇ (ਭਾਣੈ) ਹੁਕਮ ਸੇ ਬਡਿਆਈ ਪਾਉਤਾ ਹੈ॥
Prof. Sahib Singhਮਨੁੱਖ ਸਤਿਗੁਰੂ ਦੀ ਰਜ਼ਾ ਵਿਚ ਰਹਿ ਕੇ ਹੀ ਆਦਰ ਮਾਣ ਹਾਸਲ ਕਰਦਾ ਹੈ।
SikhNet (Spanish)Es en la Voluntad del Verdadero Guru que uno obtiene la Gloria,

ਨਾਨਕ. ਆਪੁ ਛੋਡਿ; ਗੁਰ ਮਾਹਿ ਸਮਾਵੈ ॥੧॥

naanak. aap chhodd; gur maeh samaavai |1|

Sant Singh KhalsaO Nanak, renouncing self-conceit, one merges into the Guru. ||1||
Manmohan SinghNanak, by abandoning self-conceit, man merges into the Guru.
Manmohan Singh (Punjabi)ਨਾਨਕ, ਸਵੈ-ਹੰਗਤਾ ਨੂੰ ਤਿਆਗਣ ਦੁਆਰਾ ਇਨਸਾਨ ਗੁਰਾਂ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਪੁਰਸ (ਆਪੁ) ਹੰਕਾਰ ਛੋਡ ਕਰ ਗੁਰੂ ਮੇਂ ਅਭੇਦ ਹੋ ਜਾਤਾ ਹੈ, ਭਾਵ ਸੇ ਗੁਰੋਂ ਕੇ ਆਸ਼ਯ ਕਾ ਭੇਤੀ ਹੋਤਾ ਹੈ॥੧॥
Prof. Sahib Singhਹੇ ਨਾਨਕ! ਆਪਾ-ਭਾਵ ਤਿਆਗ ਕੇ ਹੀ (ਮਨੁੱਖ) ਸਤਿਗੁਰੂ ਵਿਚ ਲੀਨ ਹੋ ਜਾਂਦਾ ਹੈ ॥੧॥

ਪਦ ਅਰਥ ਆਪੁ = ਆਪਾ-ਭਾਵ, ਹਉਮੈ ॥੧॥

SikhNet (Spanish)y si uno abandona su ego, se inmerge en Él. (1)
Answers quote the Granth verbatim with Ang citations. AI commentary is not Gurbani and not a religious ruling.