ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਮਾਈ ਰੀ; ਮਨੁ ਮੇਰੋ ਮਤਵਾਰੋ ॥
maaee ree; man mero matavaaro |
Sant Singh KhalsaO mother, my mind is intoxicated.
Manmohan SinghO my mother, mind is intoxicated with the Name.
Manmohan Singh (Punjabi)ਹੇ ਮੇਰੀ ਮਾਤਾ! ਮੇਰਾ ਮਨੂਆ ਨਾਮ ਨਾਲ ਮਸਤ ਹੋ ਗਿਆ ਹੈ।
Fareedkot Teeka(ਮਾਈ ਰੀ) ਹੇ ਸਖੀ ਸੰਤ ਜਨੋਂ! ਮੇਰਾ ਮਨ (ਮਤਵਾਰੋ) ਮਸਤ ਹੂਆ ਹੈ॥
Prof. Sahib Singhਹੇ ਮਾਂ! ਮੇਰਾ ਮਨ (ਪ੍ਰਭੂ ਦੇ ਦੀਦਾਰ ਵਿਚ) ਮਸਤ ਹੋ ਰਿਹਾ ਹੈ।ਪਦ ਅਰਥ ਮਤਵਾਰੋ = ਮਤਵਾਲਾ, ਮਸਤ।
SikhNet (Spanish)Oh mi madre, mi mente está embebida con Dios.
ਪੇਖਿ ਦਇਆਲ, ਅਨਦ ਸੁਖ ਪੂਰਨ; ਹਰਿ ਰਸਿ ਰਪਿਓ ਖੁਮਾਰੋ ॥੧॥ ਰਹਾਉ ॥
pekh deaal, anad sukh pooran; har ras rapio khumaaro |1| rahaau |
Sant Singh KhalsaGazing upon the Merciful Lord, I am filled with bliss and peace; imbued with the sublime essence of the Lord, I am intoxicated. ||1||Pause||
Manmohan SinghBeholding my Merciful Master, I am filled with bliss and peace and imbued with God's elixir my mind is inebriated. Pause.
Manmohan Singh (Punjabi)ਆਪਣੇ ਮਿਹਰਬਾਨ ਮਾਲਕ ਨੂੰ ਵੇਖ ਕੇ, ਮੈਂ ਖੁਸ਼ੀ ਤੇ ਆਰਾਮ ਨਾਲ ਪੂਰਤ ਹੋ ਗਿਆ ਹਾਂ ਅਤੇ ਵਾਹਿਗੁਰੂ ਦੇ ਅੰਮ੍ਰਿਤ ਨਾਲ ਰੰਗੀਜ ਮੇਰਾ ਮਨ ਗੁਟ ਹੋ ਗਿਆ ਹੈ। ਠਹਿਰਾਉ।
Fareedkot Teekaਦਿਆਲ ਵਾਹਿਗੁਰੂ ਕੋ ਦੇਖ ਕਰ ਆਤਮ ਅਨੰਦ ਔ ਜਗਤ ਸੁਖ ਸਹਿਤ ਪੂਰਨ ਹੂਆ ਹੈ। ਔ ਹਰਿ ਨਾਮ ਰਸ ਮੇਂ (ਰਪਿਓ) ਰੰਗਾ ਹੂਆ (ਖੁਮਾਰੋ) ਮਸਤ ਹੂਆ ਹੈ॥੧॥ ਰਹਾਉ ॥
Prof. Sahib Singhਉਸ ਦਇਆ ਦੇ ਸੋਮੇ ਪ੍ਰਭੂ ਦਾ ਦਰਸਨ ਕਰ ਕੇ ਮੇਰੇ ਅੰਦਰ ਪੂਰਨ ਤੌਰ ਤੇ ਆਤਮਕ ਆਨੰਦ ਸੁਖ ਬਣਿਆ ਹੋਇਆ ਹੈ, ਮੇਰਾ ਮਨ ਪ੍ਰੇਮ-ਰਸ ਨਾਲ ਰੰਗਿਆ ਗਿਆ ਹੈ ਤੇ ਮਸਤ ਹੈ ॥੧॥ ਰਹਾਉ ॥ਪਦ ਅਰਥ ਪੇਖਿ = ਵੇਖ ਕੇ। ਰਸਿ = ਰਸ ਨਾਲ। ਰਪਿਓ = ਰੰਗਿਆ ਗਿਆ ਹੈ। ਖੁਮਾਰੋ = ਮਸਤੀ ॥੧॥ ਰਹਾਉ ॥
SikhNet (Spanish)Viéndolo entro en Estado de Éxtasis y mi mente se funde en Su Esencia. (1-Pausa)
ਨਿਰਮਲ ਭਏ. ਊਜਲ ਜਸੁ ਗਾਵਤ; ਬਹੁਰਿ. ਨ ਹੋਵਤ ਕਾਰੋ ॥
niramal bhe. aoojal jas gaavat; bahur. na hovat kaaro |
Sant Singh KhalsaI have become spotless and pure, singing the Sacred Praises of the Lord; I shall never again be dirtied.
Manmohan SinghSinging the pure praise of God, I have become immaculate and shall not go black again.
Manmohan Singh (Punjabi)ਹਰੀ ਦਾ ਪਾਵਨ ਮਹਿਮਾ ਗਾਇਨ ਕਰਨ ਦੁਆਰਾ, ਮੈਂ ਪਵਿੱਤ੍ਰ ਹੋ ਗਿਆ ਹਾਂ ਅਤੇ ਮੁੜ ਕੇ ਕਾਲਾ ਨਹੀਂ ਹੋਵਾਂਗਾ।
Fareedkot Teekaਊਜਲ ਪਰਮੇਸ੍ਵਰ ਕੇ ਜਸ ਕੋ ਗਾਵਤੇ ਹੂਏ ਨਿਰਮਲ ਹੂਏ ਹੈਂ, ਅਬ ਫੇਰ ਹਮਾਰਾ ਮਨ (ਕਾਰੋ) ਕਾਲੰਕੀ ਨਹੀਂ ਹੋਵੇਗਾ॥
Prof. Sahib Singhਹੇ ਮਾਂ! ਪਰਮਾਤਮਾ ਦਾ ਜਸ ਗਾਂਦਿਆਂ ਜਿਸ ਮਨੁੱਖ ਦਾ ਮਨ ਨਿਰਮਲ ਉੱਜਲ ਹੋ ਜਾਂਦਾ ਹੈ, ਉਹ ਮੁੜ (ਵਿਕਾਰਾਂ ਨਾਲ) ਕਾਲਾ ਨਹੀਂ ਹੁੰਦਾ।ਪਦ ਅਰਥ ਜਸੁ = ਸਿਫ਼ਤ-ਸਾਲਾਹ ਦਾ ਗੀਤ। ਬਹੁਰਿ = ਮੁੜ, ਫਿਰ। ਕਾਰੋ = ਕਾਲਾ।
SikhNet (Spanish)Cantando la Inmaculada Alabanza de Dios también yo me he purificado
ਚਰਨ ਕਮਲ ਸਿਉ ਡੋਰੀ ਰਾਚੀ; ਭੇਟਿਓ ਪੁਰਖੁ ਅਪਾਰੋ ॥੧॥
charan kamal siau ddoree raachee; bhettio purakh apaaro |1|
Sant Singh KhalsaMy awareness is focused on the Lotus Feet of God; I have met the Infinite, Supreme Being. ||1||
Manmohan SinghMy attention is merged in the Lord's lotus feet and I have met with my Infinite God.
Manmohan Singh (Punjabi)ਮੇਰੀ ਬਿਰਤੀ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਅੰਦਰ ਲੀਨ ਹੋਈ ਹੋਈ ਹੈ ਅਤੇ ਮੈਂ ਆਪਣੇ ਬੇਅੰਤ ਵਾਹਿਗੁਰੂ ਨਾਲ ਮਿਲ ਗਿਆ ਹਾਂ।
Fareedkot Teekaਪਰਮੇਸ੍ਵਰ ਕੇ ਚਰਨਾਰਵਿੰਦ ਮੇਂ ਹਮਾਰੀ (ਡੋਰੀ) ਬਿਰਤੀ ਰਚੀ ਹੈ ਔਰ ਅਪਾਰ ਪੁਰਖ ਕਾ ਮੇਲ ਹੂਆ ਹੈ॥੧॥
Prof. Sahib Singh(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਜਿਸ ਮਨੁੱਖ ਦੇ ਮਨ ਦੀ ਡੋਰ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਜੁੜਦੀ ਹੈ, ਉਸ ਨੂੰ ਬੇਅੰਤ ਪ੍ਰਭੂ ਮਿਲ ਪੈਂਦਾ ਹੈ ॥੧॥ਪਦ ਅਰਥ ਸਿਉ = ਨਾਲ। ਡੋਰੀ ਰਾਚੀ = ਸੁਰਤ ਜੁੜੀ ਰਹਿੰਦੀ ਹੈ। ਭੇਟਿਓ = ਮਿਲ ਪੈਂਦਾ ਹੈ ॥੧॥
SikhNet (Spanish)y ahora vivo sin mancha alguna, vivo apegado al Loto de los Pies de mi Dios y así me encuentro con el Ser Infinito. (1)
ਕਰੁ ਗਹਿ ਲੀਨੇ. ਸਰਬਸੁ ਦੀਨੇ; ਦੀਪਕ ਭਇਓ ਉਜਾਰੋ ॥
kar geh leene. sarabas deene; deepak bheo ujaaro |
Sant Singh KhalsaTaking me by the hand, He has given me everything; He has lit up my lamp.
Manmohan SinghHolding me by my hand, God has given me everything and ha slighted my mind's lamp.
Manmohan Singh (Punjabi)ਮੈਨੂੰ ਹੱਥੋ ਫੜ ਕੇ, ਹਰੀ ਨੇ ਮੈਨੂੰ ਹਰ ਵਸਤੂ ਦੇ ਦਿੱਤੀ ਹੈ ਅਤੇ ਮੇਰੇ ਮਨ ਦੇ ਦੀਵੇ ਨੂੰ ਪ੍ਰਕਾਸ਼ ਕਰ ਦਿੱਤਾ ਹੈ।
Fareedkot Teekaਹਮ ਕਿਰਪਾ ਰੂਪੀ ਹਾਥ ਸੇ ਪਕੜ ਲੀਏ ਹਾਂ, ਭਾਵ ਮੇਰੇ ਕੋ ਅੰਗੀਕਾਰ ਕੀਆ ਹੈ ਔਰ ਸਰਬ ਸੁਖ ਦੀਏ ਹੈਂ ਔਰ ਹਿਰਦੇ ਮੇਂ ਗਿਆਨ ਦੀਪਕ ਕਾ ਉਜਾਲਾ ਹੂਆ ਹੈ॥
Prof. Sahib Singhਹੇ ਮਾਂ! ਜਿਸ ਮਨੁੱਖ ਦਾ ਹੱਥ ਫੜ ਕੇ ਪ੍ਰਭੂ ਉਸ ਨੂੰ ਆਪਣਾ ਬਣਾ ਲੈਂਦਾ ਹੈ, ਉਸ ਨੂੰ ਸਭ ਕੁਝ ਬਖ਼ਸ਼ਦਾ ਹੈ, ਉਸ ਦੇ ਅੰਦਰ (ਨਾਮ ਦੇ) ਦੀਵੇ ਦਾ ਚਾਨਣ ਹੋ ਜਾਂਦਾ ਹੈ।ਪਦ ਅਰਥ ਕਰੁ = ਹੱਥ {ਇਕ-ਵਚਨ}। ਗਹਿ = ਫੜ ਕੇ। ਸਰਬਸੁ = {सर्वस्व} ਸਾਰਾ ਧਨ-ਪਦਾਰਥ, ਸਭ ਕੁਝ। ਦੀਪਕ = ਦੀਵਾ।
SikhNet (Spanish)Me toma de la Mano y me bendice con todo, pues Su Luz ilumina mi interior.
ਨਾਨਕ ਨਾਮਿ ਰਸਿਕ ਬੈਰਾਗੀ; ਕੁਲਹ ਸਮੂਹਾਂ ਤਾਰੋ ॥੨॥੮੭॥੧੧੦॥
naanak naam rasik bairaagee; kulah samoohaan taaro |2|87|110|
Sant Singh KhalsaO Nanak, savoring the Naam, the Name of the Lord, I have become detached; my generations have been carried across as well. ||2||87||110||
Manmohan SinghEnjoying the Name-Nectar, O Nanak, I have become detached and shall ferry across all my generations as well.
Manmohan Singh (Punjabi)ਹੇ ਨਾਨਕ! ਨਾਮ-ਅੰਮ੍ਰਿਤ ਨੂੰ ਮਾਣ ਕੇ ਮੈਂ ਨਿਰਲੇਪ ਹੋ ਗਿਆ ਹਾਂ ਅਤੇ ਮੈਂ ਆਪਣੀਆਂ ਸਾਰੀਆਂ ਪੀੜ੍ਹੀਆਂ ਦਾ ਭੀ ਪਾਰ-ਉਤਾਰਾ ਕਰ ਦੇਵਾਂਗਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਪੁਰਸ਼ (ਬੈਰਾਗੀ) ਵਿਰਕਤ ਹੋ ਕਰ (ਨਾਮਿ) ਵਾਹਿਗੁਰੂ ਕਾ (ਰਸਿਕ) ਪ੍ਰੇਮੀ ਹੂਆ ਹੈ, ਤਿਸ ਨੇ ਅਪਨੀ ਸਮੂਹ ਕੁਲੋਂ ਕੋ ਤਾਰ ਲੀਆ ਹੈ॥੨॥੮੭॥੧੧੦॥
Prof. Sahib Singhਹੇ ਨਾਨਕ! ਪਰਮਾਤਮਾ ਦੇ ਨਾਮ ਵਿਚ ਪ੍ਰੀਤ ਪ੍ਰੇਮ ਜੋੜਨ ਵਾਲਾ ਮਨੁੱਖ ਆਪਣੀਆਂ ਸਾਰੀਆਂ ਕੁਲਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੨॥੮੭॥੧੧੦॥ਪਦ ਅਰਥ ਨਾਮਿ = ਨਾਮ ਦੀ ਰਾਹੀਂ। ਰਸਿਕ = ਰਸੀਆ, ਪ੍ਰੇਮੀ। ਬੈਰਾਗੀ = ਵੈਰਾਗਵਾਨ, ਪ੍ਰੇਮੀ ॥੨॥੮੭॥੧੧੦॥
SikhNet (Spanish)Dice Nanak, quien vive en el desapego imbuido en el Nombre, se lleva consigo a su generación completa. (2-87-110)