ੴ

ਸਿੱਖਬਾਣੀ · SikhBani

ਨਾਮੁ ਬਿਸਾਰਿ ਚਲਹਿ ਅਨ ਮਾਰਗਿ ਨਰਕ ਘੋਰ ਮਹਿ ਪਾਹਿ ॥

naam bisaar chaleh an maarag narak ghor meh paeh
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1225 · 7 lines
Translations

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5trh Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਮਾਈ ਰੀ; ਆਨ ਸਿਮਰਿ ਮਰਿ ਜਾਂਹਿ ॥

maaee ree; aan simar mar jaanhi |

Sant Singh KhalsaO mother, by meditating in remembrance on some other, the mortal dies.
Manmohan SinghO mother, contemplating another, save his Lord, the mortal is done to death.
Manmohan Singh (Punjabi)ਹੇ ਮਾਤਾ! ਆਪਣੇ ਪ੍ਰਭੂ ਦੇ ਦੇ ਬਗੈਰ ਹੋਰ ਕਿਸੇ ਦਾ ਆਰਾਧਨ ਕਰਨ ਨਾਲ, ਪ੍ਰਾਣੀ ਮਰ ਮੁਕ ਜਾਂਦਾ ਹੈ।
Fareedkot Teekaਹੇ ਸਖੀ ਰੂਪ ਸੰਤ ਜਨੋਂ! ਜੀਵ (ਆਨਿ) ਹੋਰ ਕੋ ਸਿਮਰਤੇ ਮਰ ਜਾਤੇ ਹੈਂ॥
Prof. Sahib Singhਹੇ ਮਾਂ! ਉਹ ਮਨੁੱਖ (ਪ੍ਰਭੂ ਤੋਂ ਬਿਨਾ) ਹੋਰ ਨੂੰ ਮਨ ਵਿਚ ਵਸਾਈ ਰੱਖ ਕੇ ਆਤਮਕ ਮੌੜ ਸਹੇੜ ਲੈਂਦੇ ਹਨ,

ਪਦ ਅਰਥ ਆਨ = {अन्य} (ਪ੍ਰਭੂ ਤੋਂ ਬਿਨਾ) ਕੋਈ ਹੋਰ। ਸਿਮਰਿ = ਸਿਮਰ ਕੇ। ਮਰਿ ਜਾਂਹਿ = ਮਰ ਜਾਂਦੇ ਹਨ, ਆਤਮਕ ਮੌਤ ਸਹੇੜ ਲੈਂਦੇ ਹਨ।

SikhNet (Spanish)Oh madre, soy nada si no medito en nadie más que en mi Dios,

ਤਿਆਗਿ ਗੋਬਿਦੁ. ਜੀਅਨ ਕੋ ਦਾਤਾ; ਮਾਇਆ ਸੰਗਿ ਲਪਟਾਹਿ ॥੧॥ ਰਹਾਉ ॥

tiaag gobid. jeean ko daataa; maaeaa sang lapattaeh |1| rahaau |

Sant Singh KhalsaForsaking the Lord of the Universe, the Giver of souls, the mortal is engrossed and entangled in Maya. ||1||Pause||
Manmohan SinghForsaking the Lord of the world, the Donor of the being, he is clung to wealth. Pause.
Manmohan Singh (Punjabi)ਜੀਵਾਂ ਦੇ ਦਾਤਾਰ ਸੰਸਾਰ ਦੇ ਸੁਆਮੀ ਨੂੰ ਛਡ ਕੇ ਉਹ ਧਨ-ਦੌਲਤ ਨਾਲ ਚਿਮੜ ਗਿਆ ਹੈ। ਠਹਿਰਾਉ।
Fareedkot Teekaਗੋਬਿੰਦ ਜੀਵੋਂ ਕੇ ਦਾਤਾ ਕੋ ਮਨਮੁਖ ਤਿਆਗ ਕਰ ਕੇ ਮਾਇਆ ਸਾਥ ਲਪਟ ਜਾਤੇ ਹੈਂ॥੧॥ ਰਹਾਉ ॥
Prof. Sahib Singhਜਿਹੜੇ ਮਨੁੱਖ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਪਰਮਾਤਮਾ ਨੂੰ ਛੱਡ ਕੇ (ਸਦਾ) ਮਾਇਆ ਨਾਲ ਚੰਬੜੇ ਰਹਿੰਦੇ ਹਨ ॥੧॥ ਰਹਾਉ ॥

ਪਦ ਅਰਥ ਤਿਆਗਿ = ਛੱਡ ਕੇ, ਭੁਲਾ ਕੇ। ਜੀਅਨ ਕੋ = ਸਾਰੇ ਜੀਵਾਂ ਦਾ। ਸੰਗਿ = ਨਾਲ। ਲਪਟਾਹਿ = ਚੰਬੜੇ ਰਹਿੰਦੇ ਹਨ ॥੧॥ ਰਹਾਉ ॥

SikhNet (Spanish)porque olvidándolo a Él, el Mástil de mi Alma, me apego a la ilusión. (1-Pausa)

ਨਾਮੁ ਬਿਸਾਰਿ. ਚਲਹਿ ਅਨ ਮਾਰਗਿ; ਨਰਕ ਘੋਰ ਮਹਿ ਪਾਹਿ ॥

naam bisaar. chaleh an maarag; narak ghor meh paeh |

Sant Singh KhalsaForgetting the Naam, the Name of the Lord, he walks on some other path, and falls into the most horrible hell.
Manmohan SinghForgetting the Name, he treads on another path and so falls into the terrible hell.
Manmohan Singh (Punjabi)ਨਾਮ ਨੂੰ ਭੁਲਾ ਕੇ ਉਹ ਹੋਰ ਰਾਹ ਉਤੇ ਟੁਰਦਾ ਹੈ ਤੇ ਇਸ ਨਹੀਂ ਭਿਆਨਕ ਦੋਜ਼ਕ ਵਿੱਚ ਪੈਦਾ ਹੈ।
Fareedkot Teekaਜੋ ਨਾਮ ਕੋ ਬਿਸਾਰ ਕਰ ਕੇ (ਅਨਿ) ਹੋਰ ਰਸਤੇ ਚਲਤੇ ਹੈਂ ਵਹੁ ਪੁਰਸ਼ ਅੰਤ ਕੋ ਨਰਕ ਘੋਰ ਮੇਂ ਪੜਤੇ ਹੈਂ॥
Prof. Sahib Singhਹੇ ਮਾਂ! ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਭੁਲਾ ਕੇ ਹੋਰ (ਜੀਵਨ-) ਰਾਹ ਉਤੇ ਤੁਰਦੇ ਹਨ, ਉਹ ਭਿਆਨਕ ਨਰਕ ਵਿਚ ਪਏ ਰਹਿੰਦੇ ਹਨ।

ਪਦ ਅਰਥ ਬਿਸਾਰਿ = ਵਿਸਾਰ ਕੇ। ਚਲਹਿ = ਤੁਰਦੇ ਹਨ {ਬਹੁ-ਵਚਨ}। ਅਨ ਮਾਰਗਿ = ਹੋਰ ਰਸਤੇ ਉੱਤੇ। ਪਾਹਿ = ਪੈਂਦੇ ਹਨ।

SikhNet (Spanish)La que se olvida del Nombre del Señor y camina por otro sendero,

ਅਨਿਕ ਸਜਾਂਈ ਗਣਤ. ਨ ਆਵੈ; ਗਰਭੈ ਗਰਭਿ ਭ੍ਰਮਾਹਿ ॥੧॥

anik sajaanee ganat. na aavai; garabhai garabh bhramaeh |1|

Sant Singh KhalsaHe suffers uncounted punishments, and wanders from womb to womb in reincarnation. ||1||
Manmohan SinghHe is awarded various punishments, which can be counted not and wanders he from womb to womb.
Manmohan Singh (Punjabi)ਉਸ ਨੂੰ ਅਨੇਕਾਂ ਡੰਡ ਮਿਲਦੇ ਹਨ, ਜੋ ਗਿਣੇ ਨਹੀਂ ਜਾ ਸਕਦੇ ਅਤੇ ਉਹ ਉਦਰੋ ਉਦਰ ਭਟਕਦਾ ਫਿਰਦਾ ਹੈ।
Fareedkot Teekaਉਨ ਕੋ ਅਨੇਕ ਹੀ ਸਜਾਇ ਮਿਲਤੀਆਂ ਹਨ ਜਿਨ ਕਾ ਅੰਤ ਨਹੀਂ ਆਵਤਾ ਹੈ, ਗਰਭ ਜੋਨੀਓਂ ਮੇਂ ਸਦਾ ਭ੍ਰਮਤੇ ਹੈਂ॥੧॥
Prof. Sahib Singhਉਹਨਾਂ ਨੂੰ ਇਤਨੀਆਂ ਸਜ਼ਾਵਾਂ ਮਿਲਦੀਆਂ ਰਹਿੰਦੀਆਂ ਹਨ ਕਿ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਉਹ ਹਰੇਕ ਜੂਨ ਵਿਚ ਭਟਕਦੇ ਫਿਰਦੇ ਹਨ ॥੧॥

ਪਦ ਅਰਥ ਗਣਤ = ਗਿਣਤੀ। ਗਰਭੈ ਗਰਭਿ = ਹਰੇਕ ਜੂਨ ਵਿਚ। ਭ੍ਰਮਾਹਿ = ਭਟਕਦੇ ਹਨ ॥੧॥

SikhNet (Spanish)cae en la oscuridad de su conciencia. Esta actitud se paga de mil formas, muy sutiles todas, vagando de vientre en vientre. (1)

ਸੇ ਧਨਵੰਤੇ. ਸੇ ਪਤਿਵੰਤੇ; ਹਰਿ ਕੀ ਸਰਣਿ ਸਮਾਹਿ ॥

se dhanavante. se pativante; har kee saran samaeh |

Sant Singh KhalsaThey alone are wealthy, and they alone are honorable, who are absorbed in the Sanctuary of the Lord.
Manmohan SinghThey alone are men of riches and they alone the men of honour, who merge in the Lord's sanctuary.
Manmohan Singh (Punjabi)ਕੇਵਲ ਉਹ ਹੀ ਧਨਾਂਢ ਹਨ ਅਤੇ ਕੇਵਲ ਉਹ ਹੀ ਇਜ਼ਤ ਆਬਰੂ ਵਾਲੇ ਜੋ ਪ੍ਰਭੂ ਦੀ ਪਨਾਹ ਅਦਰ ਲੀਨ ਹੁੰਦੇ ਹਨ।
Fareedkot Teekaਸੋਈ ਪੁਰਸ਼ ਧਨੀ ਹੈਂ ਔਰ ਵਹੀ ਪਤ ਵਾਲੇ ਹੈਂ, ਜੋ ਹਰੀ ਕੀ ਸਰਣ ਮੇਂ ਸਮਾਵਤੇ ਹੈਂ॥
Prof. Sahib Singhਹੇ ਮਾਂ! ਜਿਹੜੇ ਮਨੁੱਖ ਪਰਮਾਤਮਾ ਦੀ ਸਰਨ ਵਿਚ ਟਿਕੇ ਰਹਿੰਦੇ ਹਨ, ਉਹ ਧਨ ਵਾਲੇ ਹਨ, ਉਹ ਇੱਜ਼ਤ ਵਾਲੇ ਹਨ।

ਪਦ ਅਰਥ ਸੇ = ਉਹ {ਬਹੁ-ਵਚਨ}। ਪਤਿਵੰਤੇ = ਇੱਜ਼ਤ ਵਾਲੇ। ਸਮਾਹਿ = ਲੀਨ ਰਹਿੰਦੇ ਹਨ।

SikhNet (Spanish)Sólo aquél que busca nada ni a nadie más que el Refugio del Señor,

ਗੁਰ ਪ੍ਰਸਾਦਿ ਨਾਨਕ ਜਗੁ ਜੀਤਿਓ; ਬਹੁਰਿ. ਨ ਆਵਹਿ ਜਾਂਹਿ ॥੨॥੮੮॥੧੧੧॥

gur prasaad naanak jag jeetio; bahur. na aaveh jaanhi |2|88|111|

Sant Singh KhalsaBy Guru's Grace, O Nanak, they conquer the world; they do not come and go in reincarnation ever again. ||2||88||111||
Manmohan SinghBy the Guru's grace, O Nanak, they conquer the world and come and go not again.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਉਹ ਸੰਸਾਰ ਨੂੰ ਜਿਤ ਲੈਂਦੇ ਹਨ, ਹੇ ਨਾਨਕ! ਉਹ ਮੁੜ ਕੇ ਆਉਂਦੇ ਤੇ ਜਾਂਦੇ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰੋਂ ਕੀ ਪ੍ਰਸੰਨਤਾ ਕਰ ਤਿਨੋਂ ਨੇ ਜਗਤ ਕੋ ਜੀਤ ਲੀਆ ਹੈ ਔਰ ਬਹੁਰੋ ਆਵਤੇ ਜਾਤੇ ਨਹੀਂ ਹੈਂ॥੨॥੮੮॥੧੧੧॥
Prof. Sahib Singhਹੇ ਨਾਨਕ! (ਆਖ-ਹੇ ਮਾਂ!) ਗੁਰੂ ਦੀ ਮਿਹਰ ਨਾਲ ਉਹਨਾਂ ਨੇ ਜਗਤ (ਦੇ ਮੋਹ) ਨੂੰ ਜਿੱਤ ਲਿਆ ਹੈ, ਉਹ ਮੁੜ ਮੁੜ ਨਾਹ ਜੰਮਦੇ ਹਨ ਨਾਹ ਮਰਦੇ ਹਨ ॥੨॥੮੮॥੧੧੧॥

ਪਦ ਅਰਥ ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਬਹੁਰਿ = ਮੁੜ, ਫਿਰ। ਆਵਹਿ = ਜੰਮਦੇ ਹਨ। ਜਾਂਹਿ = ਮਰਦੇ ਹਨ ॥੨॥੮੮॥੧੧੧॥

SikhNet (Spanish)es un ser con verdadero Honor y Riqueza y por la Gracia del Guru gana la batalla de la vida, él ya no va ni viene más. (2-88-111)
Answers quote the Granth verbatim with Ang citations. AI commentary is not Gurbani and not a religious ruling.