ੴ

ਸਿੱਖਬਾਣੀ · SikhBani

ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਥਿ ॥

sabhe thok paraapate je aavai ik hath
Guru Arjan Dev Ji ਗੁਰੂ ਅਰਜਨ ਦੇਵ ਜੀ · Siree Raag · Ang 44 · 15 lines
Translations

ਸਿਰੀਰਾਗੁ ਮਹਲਾ ੫ ॥

sireeraag mahalaa 5 |

Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.

ਸਭੇ ਥੋਕ ਪਰਾਪਤੇ; ਜੇ ਆਵੈ ਇਕੁ ਹਥਿ ॥

sabhe thok paraapate; je aavai ik hath |

Sant Singh KhalsaAll things are received if the One is obtained.
Manmohan SinghI receive all the commodities if Him alone I obtain.
Manmohan Singh (Punjabi)ਮੈਨੂੰ ਸਾਰੀਆਂ ਵਸਤੂਆਂ (ਖੁਸ਼ੀਆਂ) ਮਿਲ ਜਾਂਦੀਆਂ ਹਨ ਜੇਕਰ ਕੇਵਲ ਉਹੀ ਮੈਨੂੰ ਪਰਾਪਤ ਹੋ ਜਾਵੇ।
Fareedkot Teekaਸਰਬ (ਥੋਕ) ਪਦਾਰਥ ਧਰਮ, ਅਰਥ, ਕਾਮ, ਮੋਖ ਪ੍ਰਾਪਤਿ ਹੋਤੇ ਹੈਂ, ਜੇ ਕਰ ਪ੍ਰਮੇਸ੍ਵਰ ਕਾ ਏਕ ਨਾਮੁ ਮਨ ਰੂਪੀ ਹਾਥ ਮੇਂ ਆਵੇ॥ ਕਦਾਚਿਤ ਐਸੀ ਆਸੰਕਾ ਹੋ ਕਿ ਨਾਮ ਕਾ ਕਿਆ ਫਲੁ ਹੈ? ਤਿਸ ਕਾ ਸਮਾਧਾਨ:
Prof. Sahib Singhਜੇ ਇਕ ਪਰਮਾਤਮਾ ਮਿਲ ਪਏ, ਤਾਂ (ਦੁਨੀਆ ਦੇ ਹੋਰ) ਸਾਰੇ ਪਦਾਰਥ ਮਿਲ ਜਾਂਦੇ ਹਨ (ਦੇਣ ਵਾਲਾ ਜੁ ਉਹ ਆਪ ਹੀ ਹੋਇਆ)।

ਪਦ ਅਰਥ ਥੋਕ = ਪਦਾਰਥ, ਚੀਜ਼ਾਂ। ਹਥਿ ਆਵੈ = ਮਿਲ ਜਾਏ, ਹੱਥ ਵਿਚ ਆ ਜਾਏ।

SikhNet (Spanish)Al recibir al Señor, recibiría todas las dichas de la vida.

ਜਨਮੁ ਪਦਾਰਥੁ ਸਫਲੁ ਹੈ; ਜੇ ਸਚਾ ਸਬਦੁ ਕਥਿ ॥

janam padaarath safal hai; je sachaa sabad kath |

Sant Singh KhalsaThe precious gift of this human life becomes fruitful when one chants the True Word of the Shabad.
Manmohan SinghThe invaluable human life become fruitful, if the True Name be repeated.
Manmohan Singh (Punjabi)ਅਮੋਲਕ ਮਨੁੱਖੀ ਜੀਵਨ ਫਲ-ਦਾਇਕ ਹੋ ਜਾਂਦਾ ਹੈ, ਜੇਕਰ ਸੱਚਾ-ਨਾਮ ਕਥਿਆ ਜਾਵੇ।
Fareedkot Teekaਸਚਾ ਜੋ ਹੈ (ਸਬਦੁ) ਬ੍ਰਹਮੁ, ਤਿਸ ਕਾ ਨਾਮੁ ਕਥਨੇ ਸੇ ਜਨਮੁ ਪਦਾਰਥ ਸਫਲ ਹੋਤਾ ਹੈ॥
Prof. Sahib Singhਜੇ ਮੈਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਾਂ, ਤਾਂ ਇਹ ਕੀਮਤੀ ਮਨੁੱਖਾ ਜਨਮ ਕਾਮਯਾਬ ਹੋ ਜਾਏ।

ਪਦ ਅਰਥ ਜਨਮੁ ਪਦਾਰਥੁ = ਕੀਮਤੀ ਮਨੁੱਖਾ ਜਨਮ। ਸਫਲੁ = ਫਲ ਸਹਿਤ, ਕਾਮਯਾਬ। ਸਚਾ = ਸਦਾ-ਥਿਰ ਰਹਿਣ ਵਾਲਾ। ਕਥਿ = ਕਥੀਂ, ਮੈਂ ਉਚਾਰਾਂ।

SikhNet (Spanish)Y mi vida, ese regalo precioso de Él, está bendecida cuando recito la Palabra Verdadera.

ਗੁਰ ਤੇ ਮਹਲੁ ਪਰਾਪਤੇ; ਜਿਸੁ ਲਿਖਿਆ ਹੋਵੈ ਮਥਿ ॥੧॥

gur te mehal paraapate; jis likhiaa hovai math |1|

Sant Singh KhalsaOne who has such destiny written on his forehead enters the Mansion of the Lord's Presence, through the Guru. ||1||
Manmohan SinghHe, whose brow bear such a writ, obtains Lord presence through the Guru.
Manmohan Singh (Punjabi)ਜਿਸ ਦੇ ਮਸਤਕ ਉਤੇ ਐਸੀ ਲਿਖਤਾਕਾਰ ਹੈ, ਉਹ ਗੁਰਾਂ ਦੇ ਰਾਹੀਂ ਸਾਈਂ ਦੀ ਹਜ਼ੂਰੀ ਪਾ ਲੈਂਦਾ ਹੈ।
Fareedkot Teekaਪਰੰਤੂ ਜਿਸ ਕੇ ਮਸਤਕ ਮੇਂ ਸੁਭ ਲੇਖੁ ਲਿਖਾ ਹੋਵੇ, ਤਿਸ ਕੋ ਗੁਰਦੁਆਰੇ (ਮਹਲੁ) ਸਰੂਪ ਕੀ ਪ੍ਰਾਪਤੀ ਹੋਤੀ ਹੈ॥੧॥
Prof. Sahib Singh(ਪਰ ਉਸੇ ਮਨੁੱਖ ਨੂੰ) ਗੁਰੂ ਪਾਸੋਂ (ਪਰਮਾਤਮਾ ਦੇ ਚਰਨਾਂ ਦਾ) ਨਿਵਾਸ ਪ੍ਰਾਪਤ ਹੁੰਦਾ ਹੈ ਜਿਸ ਦੇ ਮੱਥੇ ਉੱਤੇ (ਚੰਗਾ ਭਾਗ) ਲਿਖਿਆ ਹੋਇਆ ਹੋਵੇ ॥੧॥

ਪਦ ਅਰਥ ਮਹਲੁ = (ਪਰਮਾਤਮਾ ਦੇ ਚਰਨਾਂ ਵਿਚ) ਨਿਵਾਸ। ਜਿਸੁ ਮਥਿ = ਜਿਸ (ਮਨੁੱਖ) ਦੇ ਮੱਥੇ ਉੱਤੇ॥੧॥

SikhNet (Spanish)Aquél que lo tiene puesto en su Destino, entra en el Castillo del Señor, a través de la Gracia del Guru. (1)

ਮੇਰੇ ਮਨ; ਏਕਸ ਸਿਉ ਚਿਤੁ ਲਾਇ ॥

mere man; ekas siau chit laae |

Sant Singh KhalsaO my mind, focus your consciousness on the One.
Manmohan SinghO my soul! fix thy attention with the one Lord.
Manmohan Singh (Punjabi)ਹੇ ਮੇਰੀ ਜਿੰਦੜੀਏ! ਇਕ-ਪ੍ਰਭੂ ਨਾਲ ਆਪਣੀ ਬ੍ਰਿਤੀ ਜੋੜ।
Fareedkot Teekaਹੇ ਮੇਰੇ ਮਨ! ਏਕ ਵਾਹਿਗੁਰੂ ਸੇ ਚਿਤ ਲਗਾਉ॥
Prof. Sahib Singhਹੇ ਮੇਰੇ ਮਨ! ਸਿਰਫ਼ ਇਕ ਪਰਮਾਤਮਾ ਨਾਲ ਸੁਰਤ ਜੋੜ।

ਪਦ ਅਰਥ ਏਕਸ ਸਿਉ = ਸਿਰਫ਼ ਇੱਕ ਨਾਲ।

SikhNet (Spanish)Que te interese, oh mi mente, el Uno y sólo el Uno.

ਏਕਸ ਬਿਨੁ. ਸਭ ਧੰਧੁ ਹੈ; ਸਭ ਮਿਥਿਆ ਮੋਹੁ ਮਾਇ ॥੧॥ ਰਹਾਉ ॥

ekas bin. sabh dhandh hai; sabh mithiaa mohu maae |1| rahaau |

Sant Singh KhalsaWithout the One, all entanglements are worthless; emotional attachment to Maya is totally false. ||1||Pause||
Manmohan SinghWithout one all else is but an entanglement. the love of mammon is all false. Pause.
Manmohan Singh (Punjabi)ਇਕ (ਵਾਹਿਗੁਰੂ) ਦੇ ਬਗੇਰ ਹੋਰ ਸਾਰਾ ਕੁਛ ਪੁਆੜਾ ਹੀ ਹੈ। ਧਨ-ਦੌਲਤ ਦੀ ਲਗਨ ਸਭ ਕੂੜੀ ਹੈ। ਠਹਿਰਾਉ।
Fareedkot Teekaਕਿਉਂਕਿ ਤਿਸ ਏਕ ਸੇ ਬਿਨਾ ਔਰ ਜੋ ਸਭ ਮਾਯਾ ਕੇ ਮੋਹ ਸੇ ਧੰਧਾ ਕਰਨਾ ਹੈ, ਸੋ ਸਭ (ਮਿਥਿਆ) ਬ੍ਯਰਥ ਹੈ॥੧॥ ਰਹਾਉ ॥
Prof. Sahib Singhਇਕ ਪਰਮਾਤਮਾ (ਦੇ ਪਿਆਰ) ਤੋਂ ਬਿਨਾ (ਦੁਨੀਆ ਦੀ) ਸਾਰੀ (ਦੌੜ-ਭੱਜ) ਜੰਜਾਲ ਬਣ ਜਾਂਦੀ ਹੈ। (ਤੇ) ਮਾਇਆ ਦਾ ਮੋਹ ਹੈ ਭੀ ਸਾਰਾ ਵਿਅਰਥ ॥੧॥ ਰਹਾਉ ॥

ਪਦ ਅਰਥ ਧੰਧੁ = ਜੰਜਾਲ। ਮੋਹੁ ਮਾਇ = ਮਾਇਆ ਦਾ ਮੋਹ॥੧॥ਰਹਾਉ॥

SikhNet (Spanish)Sin Él todo lo demás es puro desperdicio e ilusión, es Maya y amor falso.(1-Pausa)

ਲਖ ਖੁਸੀਆ ਪਾਤਿਸਾਹੀਆ ਜੇ; ਸਤਿਗੁਰੁ ਨਦਰਿ ਕਰੇਇ ॥

lakh khuseea paatisaaheea je; satigur nadar karee |

Sant Singh KhalsaHundreds of thousands of princely pleasures are enjoyed, if the True Guru bestows His Glance of Grace.
Manmohan SinghIf the True Guru casts His merciful glance, I enjoy the happiness of lakhs of empires.
Manmohan Singh (Punjabi)ਜੇਕਰ ਸੱਚੇ ਗੁਰੂ ਜੀ ਆਪਣੀ ਦਇਆ-ਦ੍ਰਿਸ਼ਟੀ ਧਾਰਨ ਤਾਂ ਮੈਂ ਲੱਖਾਂ ਬਾਦਸ਼ਾਹੀਆਂ ਦੇ ਅਨੰਦ ਮਾਣਦਾ ਹਾਂ।
Fareedkot Teekaਜੌ ਸਤਿਗੁਰੂ ਕ੍ਰਿਪਾ ਦ੍ਰਿਸਟੀ ਕਰੈ, ਤੌ ਲਖਾਂ ਹੀ ਪਾਤਸ਼ਾਹੀਆਂ ਕੀ ਪ੍ਰਾਪਤੀ ਕੇ ਸਮਾਨ ਪ੍ਰਸਿੰਨਤਾਈਆਂ ਪ੍ਰਾਪਤਿ ਹੋਤੀ ਹੈਂ, ਭਾਵ ਅਬਿਨਾਸ਼ੀ ਅਨੰਦ ਕੋ ਦੇਤੇ ਹੈਂ॥
Prof. Sahib Singhਜੇ (ਮੇਰਾ) ਸਤਿਗੁਰੂ (ਮੇਰੇ ਉੱਤੇ) ਮਿਹਰ ਦੀ (ਇੱਕ) ਨਿਗਾਹ ਕਰੇ, ਤਾਂ (ਮੈਂ ਸਮਝਦਾ ਹਾਂ ਕਿ ਮੈਨੂੰ) ਲੱਖਾਂ ਪਾਤਿਸ਼ਾਹੀਆਂ ਦੀਆਂ ਖ਼ੁਸ਼ੀਆਂ ਮਿਲ ਗਈਆਂ ਹਨ।

ਪਦ ਅਰਥ ਨਦਰਿ = ਮਿਹਰ ਦੀ ਨਿਗਾਹ।

SikhNet (Spanish)Uno puede gozar de millones de placeres, pero ninguno será rey, si la Presencia del Señor y Su Gracia no existen en su vida.

ਨਿਮਖ ਏਕ ਹਰਿ ਨਾਮੁ ਦੇਇ; ਮੇਰਾ ਮਨੁ ਤਨੁ ਸੀਤਲੁ ਹੋਇ ॥

nimakh ek har naam dee; meraa man tan seetal hoe |

Sant Singh KhalsaIf He bestows the Name of the Lord, for even a moment, my mind and body are cooled and soothed.
Manmohan SinghWere he to bless me with His Name even for a trance, my soul and body will become cool.
Manmohan Singh (Punjabi)ਜੇਕਰ ਉਹ ਇਕ ਮੁਹਤ ਭਰ ਲਈ ਭੀ ਮੈਨੂੰ ਵਾਹਿਗੁਰੂ ਦੇ ਨਾਮ ਦੀ ਦਾਤ ਦੇ ਦੇਣ, ਮੇਰੀ ਆਤਮਾ ਤੇ ਦੇਹਿ ਠੰਢੇ ਠਾਰ ਹੋ ਜਾਣਗੇ।
Fareedkot Teekaਏਕ (ਨਿਮਖ) ਨੇਤ੍ਰ ਕੇ ਫੁਰਨੇ ਕੇ ਕਾਲ ਮੇਂ ਹਰਿ ਨਾਮੁ ਦੇ ਦੇਵੇ, ਤਬ ਮੇਰਾ ਮਨ ਸੀਤਲ ਔਰ ਤਨ ਸੀਤਲ ਵਾ ਸਫਲ ਹੋਵੇ॥
Prof. Sahib Singh(ਕਿਉਂਕਿ ਜਦੋਂ ਗੁਰੂ ਮੈਨੂੰ) ਅੱਖ ਦੇ ਝਮਕਣ ਜਿਤਨੇ ਸਮੇਂ ਵਾਸਤੇ ਭੀ ਪਰਮਾਤਮਾ ਦਾ ਨਾਮ ਬਖ਼ਸ਼ਦਾ ਹੈ, ਤਾਂ ਮੇਰਾ ਮਨ ਸ਼ਾਂਤ ਹੋ ਜਾਂਦਾ ਹੈ, ਮੇਰਾ ਸਰੀਰ ਸ਼ਾਂਤ ਹੋ ਜਾਂਦਾ ਹੈ (ਮੇਰੇ ਗਿਆਨ-ਇੰਦਰੇ ਵਿਕਾਰਾਂ ਦੀ ਭੜਕਾਹਟ ਵਲੋਂ ਹਟ ਜਾਂਦੇ ਹਨ)।

ਪਦ ਅਰਥ ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਦੇਇ = ਦੇਂਦਾ ਹੈ। ਸੀਤਲੁ = ਠੰਢਾ, ਸ਼ਾਂਤ।

SikhNet (Spanish)Él nos bendijera con Su Nombre aun por un instante, nuestra mente y cuerpo estarían verdaderamente en Paz.

ਜਿਸ ਕਉ ਪੂਰਬਿ ਲਿਖਿਆ; ਤਿਨਿ ਸਤਿਗੁਰ ਚਰਨ ਗਹੇ ॥੨॥

jis kau poorab likhiaa; tin satigur charan gahe |2|

Sant Singh KhalsaThose who have such pre-ordained destiny hold tight to the Feet of the True Guru. ||2||
Manmohan SinghThey, who are so pre-ordained. hold fast the feet of the True Guru.
Manmohan Singh (Punjabi)ਜਿਨ੍ਹਾਂ ਲਈ ਧੁਰ ਦੀ ਐਸੀ ਲਿਖਤਾਕਾਰ ਹੈ, ਉਹ ਸੱਚੇ ਗੁਰਾਂ ਦੇ ਪੈਰ ਘੁਟ ਕੇ ਫੜੀ ਰੱਖਦੇ ਹਨ।
Fareedkot Teekaਪਰੰਤੂ ਜਿਸ ਪੁਰਸ਼ ਕੋ ਪੂਰਬ ਜਨਮ ਕਾ ਸੁਭ ਲੇਖੁ ਲਿਖਿਆ ਹੈ, ਤਿਸ ਨੇ ਸਤਿਗੁਰੋਂ ਕੇ ਚਰਨ (ਗਹੇ) ਗ੍ਰਹਣ ਕੀਏ ਹੈਂ॥੨॥
Prof. Sahib Singhਪਰ ਉਸੇ ਮਨੁੱਖ ਨੇ ਸਤਿਗੁਰੂ ਦੇ ਚਰਨ ਫੜੇ ਹਨ (ਉਹੀ ਮਨੁੱਖ ਸਤਿਗੁਰੂ ਦਾ ਆਸਰਾ ਲੈਂਦਾ ਹੈ), ਜਿਸ ਨੂੰ ਪੂਰਬਲੇ ਜਨਮ ਦਾ ਕੋਈ ਲਿਖਿਆ ਹੋਇਆ (ਚੰਗਾ ਲੇਖ) ਮਿਲਦਾ ਹੈ (ਜਿਸ ਦੇ ਚੰਗੇ ਭਾਗ ਜਾਗਦੇ ਹਨ) ॥੨॥

ਪਦ ਅਰਥ ਪੂਰਬਿ = ਪਹਿਲੇ ਜਨਮ ਵਿਚ (ਕੀਤੇ ਕਰਮਾਂ ਅਨੁਸਾਰ)। ਤਿਨਿ = ਉਸ (ਮਨੁੱਖ) ਨੇ। ਗਹੇ = ਫੜ ਲਏ॥੨॥

SikhNet (Spanish)Los que lo tenían así en su Destino, abrazaron los Pies del Señor. (2)

ਸਫਲ ਮੂਰਤੁ ਸਫਲਾ ਘੜੀ; ਜਿਤੁ ਸਚੇ ਨਾਲਿ ਪਿਆਰੁ ॥

safal moorat safalaa gharree; jit sache naal piaar |

Sant Singh KhalsaFruitful is that moment, and fruitful is that time, when one is in love with the True Lord.
Manmohan SinghFruitful is the moment and fruitful the time when love for the True Lord is embraced.
Manmohan Singh (Punjabi)ਫਲ-ਦਾਇਕ ਹੈ ਉਹ ਮੁਹਤ ਅਤੇ ਫਲ-ਦਾਇਕ ਉਹ ਸਮਾਂ ਜਦ ਸੱਚੇ-ਸਾਈਂ ਨਾਲ ਪ੍ਰੀਤ ਕੀਤੀ ਜਾਂਦੀ ਹੈ।
Fareedkot Teekaਜਿਸ ਕਾਲ ਮੇਂ (ਸਚੇ) ਵਾਹਿਗੁਰੂ ਸਾਥ ਪ੍ਯਾਰ ਕੀਆ, ਸੋ (ਮੂਰਤੁ) ਮਹੂਰਤੁ ਸਫਲ ਹੈ ਘੜੀ ਭੀ ਸਫਲ ਹੈ॥
Prof. Sahib Singhਉਹ ਸਮਾ ਕਾਮਯਾਬ ਸਮਝੋ, ਉਹ ਘੜੀ ਭਾਗਾਂ ਵਾਲੀ ਜਾਣੋ, ਜਿਸ ਵਿਚ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਪਿਆਰ ਬਣੇ।

ਪਦ ਅਰਥ ਮੂਰਤੁ = {मुहुर्त} ਸਮਾ {ਨੋਟ: ਲਫ਼ਜ਼ 'ਮੂਰਤੁ' ਅਤੇ 'ਮੂਰਤਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ। ਮੂਰਤਿ = ਸਰੂਪ}। ਜਿਤੁ = ਜਿਸ ਵਿਚ।

SikhNet (Spanish)Ese momento, ese instante en que uno siente el Amor del Señor, es para siempre bendecido.

ਦੂਖੁ ਸੰਤਾਪੁ. ਨ ਲਗਈ; ਜਿਸੁ ਹਰਿ ਕਾ ਨਾਮੁ ਅਧਾਰੁ ॥

dookh santaap. na lagee; jis har kaa naam adhaar |

Sant Singh KhalsaSuffering and sorrow do not touch those who have the Support of the Name of the Lord.
Manmohan SinghSuffering and sorrow do not touch him, who has the support of God's Name.
Manmohan Singh (Punjabi)ਦਰਦ ਤੇ ਗਮ ਉਸ ਨੂੰ ਨਹੀਂ ਪੋਹਦੇ, ਜਿਸ ਨੂੰ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ।
Fareedkot Teekaਜਿਸ ਨੇ ਹਰੀ ਨਾਮ ਕਾ ਆਸਰਾ ਕੀਆ ਹੈ, ਤਿਸ ਕੋ ਦੁਖੋਂ ਕਰ ਕੇ (ਸੰਤਾਪੁ) ਸੰ ਭਲੀ ਪ੍ਰਕਾਰ ਜੋ ਤਪਤ ਹੈ, ਸੋ ਨਹੀਂ ਲਾਗਤੀ॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ (ਜ਼ਿੰਦਗੀ ਦਾ) ਆਸਰਾ ਮਿਲ ਜਾਂਦਾ ਹੈ, ਉਸ ਨੂੰ ਕੋਈ ਦੁੱਖ, ਕੋਈ ਕਲੇਸ਼ ਪੋਹ ਨਹੀਂ ਸਕਦਾ।

ਪਦ ਅਰਥ ਲਗਈ = ਲਗਏ, ਲੱਗੇ। ਅਧਾਰੁ = ਆਸਰਾ।

SikhNet (Spanish)El que tiene el Soporte del Nombre del Señor, no sufre ni dolor ni aflicción.

ਬਾਹ ਪਕੜਿ ਗੁਰਿ ਕਾਢਿਆ; ਸੋਈ ਉਤਰਿਆ ਪਾਰਿ ॥੩॥

baah pakarr gur kaadtiaa; soee utariaa paar |3|

Sant Singh KhalsaGrasping him by the arm, the Guru lifts them up and out, and carries them across to the other side. ||3||
Manmohan SinghWhom the Guru takes out, seizing by the arm he crosses the (Sea of Life).
Manmohan Singh (Punjabi)ਭੂਜਾ ਤੋਂ ਫੜ ਕੇ, ਜਿਸ ਨੂੰ ਗੁਰੂ ਜੀ ਬਾਹਰ ਧੂਹ ਲੈਂਦੇ ਹਨ, ਉਹ (ਸੰਸਾਰ-ਸਮੁੰਦਰ ਤੋਂ) ਪਾਰ ਹੋ ਜਾਂਦਾ ਹੈ!
Fareedkot Teekaਗੁਰੋਂ ਨੇ ਜਿਸ ਕੋ ਬੁਧੀ ਰੂਪੀ ਭੁਜਾ ਪਕੜ ਕੇ ਨਿਕਾਲਿਆ ਹੈ, ਸੋਈ ਸੰਸਾਰ ਸਮੁੰਦ੍ਰ ਤੇ ਪਾਰ ਉਤਰਿਆ ਹੈ॥੩॥
Prof. Sahib Singhਜਿਸ ਮਨੁੱਖ ਨੂੰ ਗੁਰੂ ਨੇ ਬਾਂਹ ਫੜ ਕੇ (ਵਿਕਾਰਾਂ ਵਿਚੋਂ ਬਾਹਰ) ਕੱਢ ਲਿਆ, ਉਹ (ਸੰਸਾਰ-ਸਮੁੰਦਰ ਵਿਚੋਂ ਸਹੀ-ਸਲਾਮਤਿ) ਪਾਰ ਲੰਘ ਗਿਆ ॥੩॥

ਪਦ ਅਰਥ ਗੁਰਿ = ਗੁਰੂ ਨੇ॥੩॥

SikhNet (Spanish)A ese ser el Señor lo salva y así puede cruzar el terrible océano de las existencias materiales (3)

ਥਾਨੁ ਸੁਹਾਵਾ ਪਵਿਤੁ ਹੈ; ਜਿਥੈ ਸੰਤ ਸਭਾ ॥

thaan suhaavaa pavit hai; jithai sant sabhaa |

Sant Singh KhalsaEmbellished and immaculate is that place where the Saints gather together.
Manmohan SinghEmbellished and immaculate is the place where the Saints' congregation is held.
Manmohan Singh (Punjabi)ਸੁਭਾਇਮਾਨ ਤੇ ਪਾਵਨ ਹੈ ਉਹ ਜਗ੍ਹਾ, ਜਿਥੇ ਸਤਿ-ਸੰਗਤ ਹੁੰਦੀ ਹੈ।
Fareedkot Teekaਜਹਾ ਸੰਤ ਜਨੋਂ ਕੀ ਸਭਾ ਹੈ, ਸੋਈ ਅਸਥਾਨ ਪਵਿਤ੍ਰ ਔਰ (ਸੁਹਾਵਾ) ਸੋਭਨੀਕ ਹੈ॥
Prof. Sahib Singh(ਇਹ ਸਾਰੀ ਬਰਕਤਿ ਹੈ ਗੁਰੂ ਦੀ, ਸਾਧ ਸੰਗਤਿ ਦੀ) ਜਿੱਥੇ ਸਾਧ ਸੰਗਤਿ (ਜੁੜਦੀ) ਹੈ ਉਹ ਥਾਂ ਸੋਹਣਾ ਹੈ ਪਵਿਤ੍ਰ ਹੈ।

ਪਦ ਅਰਥ ਸੰਤ ਸਭਾ = ਸਾਧ ਸੰਗਤਿ।

SikhNet (Spanish)Ese lugar donde los Santos se reúnen, es sagrado.

ਢੋਈ ਤਿਸ ਹੀ ਨੋ ਮਿਲੈ; ਜਿਨਿ ਪੂਰਾ ਗੁਰੂ ਲਭਾ ॥

dtoee tis hee no milai; jin pooraa guroo labhaa |

Sant Singh KhalsaHe alone finds shelter, who has met the Perfect Guru.
Manmohan SinghHe alone who has found the Perfect Guru, obtains the place of protection.
Manmohan Singh (Punjabi)ਪਨਾਹ ਦੀ ਥਾਂ ਉਸੇ ਨੂੰ ਹੀ ਪਰਾਪਤ ਹੁੰਦੀ ਹੈ, ਜਿਸ ਨੂੰ ਪੂਰਨ ਗੁਰਦੇਵ ਮਿਲ ਗਏ ਹਨ।
Fareedkot Teekaਪਰੰਤੂ (ਢੋਈ) ਮਾਨਤਾ ਵਾ ਸਮੀਪਤਾ ਤਿਸੀ ਕੋ ਮਿਲਤੀ ਹੈ, ਜਿਸ ਨੇ ਪੂਰੇ ਸਤਿਗੁਰੂ ਕੋ ਪਾਇਆ ਹੈ॥
Prof. Sahib Singh(ਸਾਧ ਸੰਗਤਿ ਵਿਚ ਆ ਕੇ) ਜਿਸ ਮਨੁੱਖ ਨੇ ਪੂਰਾ ਗੁਰੂ ਲੱਭ ਲਿਆ ਹੈ, ਉਸੇ ਨੂੰ ਹੀ (ਪਰਮਾਤਮਾ ਦੀ ਹਜ਼ੂਰੀ ਵਿਚ) ਆਸਰਾ ਮਿਲਦਾ ਹੈ।

ਪਦ ਅਰਥ ਢੋਈ = ਆਸਰਾ। ਨੋ = ਨੂੰ। ਜਿਨਿ = ਜਿਸ ਨੇ।

SikhNet (Spanish)Aquél a quien el Guru Verdadero encuentra, ese ser logra un ancla en su vida.

ਨਾਨਕ. ਬਧਾ ਘਰੁ ਤਹਾਂ; ਜਿਥੈ. ਮਿਰਤੁ ਨ ਜਨਮੁ ਜਰਾ ॥੪॥੬॥੭੬॥

naanak. badhaa ghar tahaan; jithai. mirat na janam jaraa |4|6|76|

Sant Singh KhalsaNanak builds his house upon that site where there is no death, no birth, and no old age. ||4||6||76||
Manmohan SinghNanak has founded his house on that (ground) where there is no death, birth and old age.
Manmohan Singh (Punjabi)ਨਾਨਕ ਨੇ ਆਪਣੇ ਮਕਾਨ ਦੀ ਉਸ ਥਾਂ ਤੇ ਨੀਹਂ ਰੱਖੀ ਹੈ, ਜਿਥੇ ਮਰਨਾ, ਜੰਮਣਾ ਅਤੇ ਬੁਢੇਪਾ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਗੁਰੂ ਪ੍ਰਾਪਤਿ ਭਏ ਹੈਂ ਤਿਨੋਂ ਨੇ ਤਹਾਂ ਘਰੁ ਬਾਧਿਆ ਹੈ, ਭਾਵ ਇਸਥਿਤ ਭਏ ਹੈਂ, ਜਿਸ ਅਸਥਾਨ ਮੇਂ ਜਨਮ ਮਰਣ (ਜਰਾ) ਬੁਢੇਪਾਦਿ ਖਟ ਵਿਕਾਰੋਂ ਕਾ ਅਭਾਵ ਹੈ, ਭਾਵ ਬ੍ਰਹਮ ਸਰੂਪ ਮੇਂ॥੪॥੬॥੭੬॥
Prof. Sahib Singhਹੇ ਨਾਨਕ! ਉਸ ਮਨੁੱਖ ਨੇ ਆਪਣਾ ਪੱਕਾ ਟਿਕਾਣਾ ਉਸ ਥਾਂ ਬਣਾ ਲਿਆ, ਜਿਥੇ ਆਤਮਕ ਮੌਤ ਨਹੀਂ; ਜਿੱਥੇ ਜਨਮ ਮਰਨ ਦਾ ਗੇੜ ਨਹੀਂ; ਜਿਥੇ ਆਤਮਕ ਜੀਵਨ ਕਦੇ ਕਮਜ਼ੋਰ ਨਹੀਂ ਹੁੰਦਾ ॥੪॥੬॥੭੬॥

ਪਦ ਅਰਥ ਬਧਾ ਘਰੁ = ਪੱਕਾ ਟਿਕਾਣਾ ਬਣਾ ਲਿਆ। ਮਿਰਤੁ = ਆਤਮਕ ਮੌਤ। ਜਨਮੁ = ਜਨਮ-ਮਰਨ ਦਾ ਗੇੜ। ਜਰਾ = ਬੁਢੇਪਾ, ਆਤਮਕ ਜੀਵਨ ਨੂੰ ਬੁਢੇਪਾ॥੪॥

SikhNet (Spanish)Y así, dice Nanak, él construye su hogar sobre bases firmes, ahí ya no hay envejecimiento, ni nacimiento ni muerte. (4-6-76)
Answers quote the Granth verbatim with Ang citations. AI commentary is not Gurbani and not a religious ruling.