ਸਿਰੀਰਾਗੁ ਮਹਲਾ ੫ ॥
sireeraag mahalaa 5 | Ang 43
Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.
ਸਭੇ ਗਲਾ ਵਿਸਰਨੁ; ਇਕੋ. ਵਿਸਰਿ ਨ ਜਾਉ ॥
sabhe galaa visaran; iko. visar na jaau | Ang 43
Sant Singh KhalsaLet me forget everything, but let me not forget the One Lord.
Manmohan SinghLet me forget everything, but forget not the One Lord.
Manmohan Singh (Punjabi)ਮੈਂ ਹਰ ਗੱਲ ਭੁਲ ਜਾਵਾਂ, ਪ੍ਰੰਤੂ ਇਕ ਸਾਹਿਬ ਨੂੰ ਨਾਂ ਭੁੱਲਾਂ।
Fareedkot Teekaਔਰ ਜੋ ਸੰਸਾਰੀ ਬਾਤਾਂ ਹੈਂ, ਸੋ ਤੋ ਸਭ ਭੁਲ ਜਾਵੈਂ, ਪਰੰਤੂ ਏਕੁ ਜੋ ਵਾਹਿਗੁਰੂ ਹੈ, ਸੋ ਨਾ ਭੂਲ ਜਾਵੈ॥
Prof. Sahib Singh(ਮੇਰੀ ਤਾਂ ਸਦਾ ਇਹੀ ਅਰਦਾਸ ਹੈ ਕਿ) ਹੋਰ ਸਾਰੀਆਂ ਗੱਲਾਂ ਬੇ-ਸ਼ੱਕ ਭੁੱਲ ਜਾਣ, ਪਰ ਇਕ ਪਰਮਾਤਮਾ ਦਾ ਨਾਮ ਮੈਨੂੰ (ਕਦੇ) ਨਾਹ ਭੁੱਲੇ।ਪਦ ਅਰਥ ਵਿਸਰਨੁ = {ਲਫ਼ਜ਼ 'ਵਿਸਰਨਿ' ਅਤੇ 'ਵਿਸਰਨੁ' ਦਾ ਫ਼ਰਕ ਸਮਝਣ-ਯੋਗ ਹੈ। ਲਫ਼ਜ਼ 'ਵਿਸਰਨੁ' ਹੁਕਮੀ ਭਵਿੱਖਤ ਅੱਨ ਪੁਰਖ ਬਹੁ-ਵਚਨ ਹੈ} ਬੇ-ਸ਼ੱਕ ਵਿਸਰ ਜਾਣ।
SikhNet (Spanish)Que deje todo excepto a mi Señor.
ਧੰਧਾ ਸਭੁ ਜਲਾਇ ਕੈ; ਗੁਰਿ. ਨਾਮੁ ਦੀਆ ਸਚੁ ਸੁਆਉ ॥
dhandhaa sabh jalaae kai; gur. naam deea sach suaau | Ang 43
Sant Singh KhalsaAll my evil pursuits have been burnt away; the Guru has blessed me with the Naam, the true object of life.
Manmohan SinghHaving burnt (left) all the profane pursuits, the Guru has given God's Name, the true aim of life.
Manmohan Singh (Punjabi)ਸਮੂਹ ਸੰਸਾਰੀ ਕਾਰ ਵਿਹਾਰ ਸਾੜ (ਛਡ) ਕੇ, ਗੁਰਾਂ ਨੇ ਜਿੰਦਗੀ ਦਾ ਸੱਚਾ-ਮਨੋਰਥ, ਵਾਹਿਗੁਰੂ ਦਾ ਨਾਮ ਦਿੱਤਾ ਹੈ।
Fareedkot Teekaਸੰਪੂਰਨ ਬਿਓਹਾਰੋਂ ਕੋ ਜਲਾਇ ਕਰ ਭਾਵ ਤ੍ਯਾਗ ਕੇ ਜੋ ਅਲਗ ਹੂਏ ਹੈਂ, ਤਿਨ ਕੋ ਗੁਰੋਂ ਨੇ ਐਸਾ ਹਰੀ ਨਾਮੁ ਦੀਆ ਹੈ ਜਿਸ ਕਾ ਸਚਾ (ਸੁਆਉ) ਲਾਭੁ ਹੈ॥
Prof. Sahib Singhਗੁਰੂ ਨੇ (ਦੁਨੀਆ ਦੇ) ਧੰਧਿਆਂ ਦਾ ਮੇਰਾ ਸਾਰਾ ਮੋਹ ਸਾੜ ਕੇ ਮੈਨੂੰ ਪ੍ਰਭੂ ਦਾ ਨਾਮ ਦਿੱਤਾ ਹੈ। ਇਹ ਸਦਾ-ਥਿਰ ਨਾਮ ਹੀ ਹੁਣ ਮੇਰਾ (ਜੀਵਨ-) ਮਨੋਰਥ ਹੈ।ਪਦ ਅਰਥ ਗੁਰਿ = ਗੁਰੂ ਨੇ। ਸਚੁ = ਸਦਾ-ਥਿਰ ਰਹਿਣ ਵਾਲਾ। ਸੁਆਉ = ਮਨੋਰਥ।
SikhNet (Spanish)El Guru me ha liberado de todos mis embrollos y me ha hecho saborear el Nombre del Verdadero Señor.
ਆਸਾ ਸਭੇ ਲਾਹਿ ਕੈ; ਇਕਾ ਆਸ ਕਮਾਉ ॥
aasaa sabhe laeh kai; ikaa aas kamaau | Ang 43
Sant Singh KhalsaGive up all other hopes, and rely on the One Hope.
Manmohan SinghGiving up all other hopes repose only in One Hope of God.
Manmohan Singh (Punjabi)ਸਾਰੀਆਂ ਉਮੀਦਾਂ ਛੱਡਕੇ, ਕੇਵਲ ਇਕੋ (ਹਰੀ ਦੀ) ਉਮੀਦ ਉਤੇ ਭਰੋਸਾ ਰੱਖ।
Fareedkot Teekaਤਾਂ ਤੇ ਤੂੰ ਸਰਬ ਪਰਕਾਰ ਕੀ ਆਸਾ ਕੋ ਨਿਬ੍ਰਿਤਿ ਕਰ ਕੇ ਏਕ ਪਰਮੇਸਰ ਕੀ ਆਸਾ ਰਖ ਕੇ ਭਗਤੀ ਕੋ ਕਮਾਵਨਾ ਕਰੁ। ਇਸ ਅਰਥ ਮੇਂ ਕੁਮਾਉ ਪਦ ਸੇ ਭਗਤੀ ਕਾ ਅਧ੍ਯਾਰੁ ਹੈ॥
Prof. Sahib Singhਮੈਂ (ਦੁਨੀਆ ਦੀਆਂ) ਸਾਰੀਆਂ ਆਸਾਂ ਮਨ ਵਿਚੋਂ ਦੂਰ ਕਰ ਕੇ ਇਕ ਪਰਮਾਤਮਾ ਦੀ ਆਸ (ਆਪਣੇ ਅੰਦਰ) ਪੱਕੀ ਕਰਦਾ ਹਾਂ।ਪਦ ਅਰਥ ਲਾਹਿ ਕੈ = ਦੂਰ ਕਰ ਕੇ। ਕਮਾਉ = ਮੈਂ ਕਮਾਂਦਾ ਹਾਂ।
SikhNet (Spanish)Oh hombre, deja ya tus ilusiones y apóyate en la Verdadera Esperanza de tu Señor.
ਜਿਨੀ ਸਤਿਗੁਰੁ ਸੇਵਿਆ; ਤਿਨ ਅਗੈ ਮਿਲਿਆ ਥਾਉ ॥੧॥
jinee satigur seviaa; tin agai miliaa thaau |1| Ang 43
Sant Singh KhalsaThose who serve the True Guru receive a place in the world hereafter. ||1||
Manmohan SinghThey who serve the True Guru, secure a place in the younder world.
Manmohan Singh (Punjabi)ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਉਨ੍ਹਾਂ ਨੂੰ ਅਗਲੇ ਜਹਾਨ ਵਿੱਚ ਜਗ੍ਹਾ ਪਰਾਪਤ ਹੋ ਜਾਂਦੀ ਹੈ।
Fareedkot Teekaਜਿਨਿ ਭਗਤੀਵਾਨ ਪੁਰਸੋਂ ਨੇ ਸਤਿਗੁਰੋਂ ਕਾ ਸੇਵਨ ਕੀਆ ਹੈ, ਤਿਨ ਕੋ (ਅਗੈ) ਪਰਲੋਕ ਮੇਂ ਉੱਤਮ ਅਸਥਾਨ ਮਿਲਾ ਹੈ। ਭਾਵ ਏਹਿ ਕਿ ਜਿਨ ਕੋ ਯਦਿ ਕਿੰਚਤ ਹੀ ਭਗਤੀ ਪ੍ਰਾਪਤਿ ਹੈ, ਸੋ ਪੁਰਸ ਅਧੋਗਤ ਕੋ ਪ੍ਰਾਪਤਿ ਨਹੀਂ ਹੋਤੇ, ਕਿੰਤੂ ਉੱਤਮ ਲੋਗੋਂ ਮੇਂ ਪ੍ਰਾਪਤਿ ਹੋਤੇ ਹੈਂ॥੧॥
Prof. Sahib Singhਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦਾ ਆਸਰਾ ਲਿਆ ਹੈ ਉਹਨਾਂ ਨੂੰ ਪਰਲੋਕ ਵਿਚ (ਪ੍ਰਭੂ ਦੀ ਦਰਗਾਹ ਵਿਚ) ਆਦਰ ਮਿਲਦਾ ਹੈ ॥੧॥ਪਦ ਅਰਥ ਜਿਨੀ = ਜਿਨ੍ਹਾਂ ਮਨੁੱਖਾਂ ਨੇ। ਤਿਨ = ਉਹਨਾਂ ਨੂੰ। ਅਗੈ = ਪ੍ਰਭੂ ਦੀ ਦਰਗਾਹ ਵਿਚ। ਥਾਉ = ਥਾਂ, ਆਦਰ॥੧॥
SikhNet (Spanish)Los que sirvieron al Guru aseguraron un lugar en el más allá. (1)
ਮਨ ਮੇਰੇ; ਕਰਤੇ ਨੋ ਸਾਲਾਹਿ ॥
man mere; karate no saalaeh | Ang 43
Sant Singh KhalsaO my mind, praise the Creator.
Manmohan SinghO Mind! do thou praise the Creator.
Manmohan Singh (Punjabi)ਹੈ ਮੇਰੇ ਮਨ! ਤੂੰ ਸਿਰਜਣਹਾਰ ਦੀ ਸ਼ਲਾਘਾ ਕਰ।
Fareedkot Teekaਹੇ ਮੇਰੇ ਮਨ! ਉਤਪਤਿ, ਪਾਲਨਾ, ਸੰਹਾਰ ਕਰਨੇ ਵਾਲਾ ਜੋ ਪਰਮੇਸ੍ਵਰ ਹੈ ਤਿਸ ਕੋ ਸਾਲਾਹਿ॥
Prof. Sahib Singhਹੇ ਮੇਰੇ ਮਨ! ਕਰਤਾਰ ਦੀ ਸਿਫ਼ਤ-ਸਾਲਾਹ ਕਰ।ਪਦ ਅਰਥ ਨੋ = ਨੂੰ।
SikhNet (Spanish)Alaba, oh mi mente, al Creador,
ਸਭੇ ਛਡਿ ਸਿਆਣਪਾ; ਗੁਰ ਕੀ ਪੈਰੀ ਪਾਹਿ ॥੧॥ ਰਹਾਉ ॥
sabhe chhadd siaanapaa; gur kee pairee paeh |1| rahaau | Ang 43
Sant Singh KhalsaGive up all your clever tricks, and fall at the Feet of the Guru. ||1||Pause||
Manmohan SinghEschew all thy cleverness and fall at the feet of the Guru. Pause.
Manmohan Singh (Punjabi)ਆਪਣੀਆਂ ਸਾਰੀਆਂ ਚਤਰਾਈਆਂ ਤਿਆਗ ਦੇ ਅਤੇ ਗੁਰਾਂ ਦੀ ਚਰਨੀ ਢਹਿ ਪਉ। ਠਹਿਰਾਉ।
Fareedkot Teekaਪਰੰਤੂ ਤੁਝ ਕੋ ਸਲਾਹੁਨੇ ਕੀ ਸਾਮਰਥ ਤਬ ਪ੍ਰਾਪਤਿ ਹੋਵੇਗੀ, ਜਬ ਤੂੰ ਸਰਬ ਚਤੁਰਾਈਓਂ ਕੋ ਛੋਡ ਕਰ ਕੇ ਗੁਰੋਂ ਕੇ ਚਰਨੋਂ ਮੇਂ ਪ੍ਰਾਪਤਿ ਹੋਵੇਂਗਾ॥੧॥ ਰਹਾਉ ॥
Prof. Sahib Singh(ਪਰ ਇਹ ਸਿਫ਼ਤ-ਸਾਲਾਹ ਦੀ ਦਾਤ ਗੁਰੂ ਪਾਸੋਂ ਮਿਲਦੀ ਹੈ, ਸੋ ਤੂੰ) ਸਾਰੀਆਂ ਚਤੁਰਾਈਆਂ ਛੱਡ ਕੇ ਗੁਰੂ ਦੇ ਚਰਨਾਂ ਤੇ ਢਹਿ ਪਉ ॥੧॥ ਰਹਾਉ ॥ਪਦ ਅਰਥ ਪਾਹਿ = ਪਾਉ॥੧॥ਰਹਾਉ॥
SikhNet (Spanish)dejando a un lado todas tus astucias y póstrate a los Pies del Guru. (1-Pausa)
ਦੁਖ ਭੁਖ. ਨਹ ਵਿਆਪਈ; ਜੇ ਸੁਖਦਾਤਾ ਮਨਿ ਹੋਇ ॥
dukh bhukh. neh viaapee; je sukhadaataa man hoe | Ang 43
Sant Singh KhalsaPain and hunger shall not oppress you, if the Giver of Peace comes into your mind.
Manmohan SinghPain and hunger shall oppress thee not if God, the Giver of peace be in thy mind.
Manmohan Singh (Punjabi)ਦਰਦ ਤੇ ਭੁੱਖ ਤੈਨੂੰ ਦੁਖਾਂਤ੍ਰ ਨਹੀਂ ਕਰਨਗੇ, ਜੇਕਰ ਆਰਾਮ ਦੇਣਹਾਰ ਵਾਹਿਗੁਰੂ ਤੇਰੇ ਚਿੱਤ ਵਿੱਚ ਹੋਵੇ।
Fareedkot Teekaਸਰਬ ਸੁਖੋਂ ਕੇ ਦੇਨੇ ਵਾਲਾ ਵਾਹਿਗੁਰੂ ਜੇ ਮਨ ਮੇਂ ਹੋਵੇ, ਭਾਵ ਏਹਿ ਕਿ ਜਿਨ ਕੋ ਸਚਾ ਪਰਮੇਸ੍ਵਰ ਚਿੱਤ ਆਉਤਾ ਹੈ, ਤਿਨ ਕੋ ਜਨਮ ਮਰਣਾਦਿ ਦੁਖ ਔਰ ਤ੍ਰਿਸਨਾਦਿ ਭੂਖ ਕਬੀ ਨਹੀਂ ਬਯਾਪਤੀ॥
Prof. Sahib Singhਜੇ ਸੁਖਾਂ ਦਾ ਦੇਣ ਵਾਲਾ ਪਰਮਾਤਮਾ ਮਨ ਵਿਚ ਵੱਸ ਪਏ, ਤਾਂ ਨਾਹ ਦੁਨੀਆ ਦੇ ਦੁੱਖ ਜ਼ੋਰ ਪਾ ਸਕਦੇ ਹਨ, ਨਾਹ ਮਾਇਆ ਦੀ ਤ੍ਰਿਸ਼ਨਾ ਜ਼ੋਰ ਪਾ ਸਕਦੀ ਹੈ।ਪਦ ਅਰਥ ਵਿਆਪਈ = ਜ਼ੋਰ ਪਾ ਸਕਦਾ। ਮਨਿ = ਮਨ ਵਿਚ।
SikhNet (Spanish)Uno no sufre ni dolor ni hambre, si el Dador de Paz viene a posarse en su mente.
ਕਿਤ ਹੀ ਕੰਮਿ. ਨ ਛਿਜੀਐ; ਜਾ ਹਿਰਦੈ ਸਚਾ ਸੋਇ ॥
kit hee kam. na chhijeeai; jaa hiradai sachaa soe | Ang 43
Sant Singh KhalsaNo undertaking shall fail, when the True Lord is always in your heart.
Manmohan SinghIf that True Lord abides within man's mind, he fails in no under-taking of his.
Manmohan Singh (Punjabi)ਜੇਕਰ ਉਹ ਸੱਚਾ ਸੁਆਮੀ ਇਨਸਾਨ ਦੇ ਅੰਤਰ-ਆਤਮੇ ਵੱਸ ਜਾਵੇ ਤਾਂ ਉਹ ਆਪਣੇ ਕਿਸੇ ਕਾਰਜ ਵਿੱਚ ਭੀ ਨਾਂ-ਕਾਮਯਾਬ ਨਹੀਂ ਹੁੰਦਾ।
Fareedkot Teekaਸੋ ਪੁਰਸ ਅਪਨੇ ਪ੍ਰਾਰਬਧ ਕਰਮ ਕੇ ਅਨੁਸਾਰ ਕਿਸੀ ਭੀ ਕਾਮ ਕੇ ਬੀਚ ਲਗਾ ਰਹੇ, ਜੋ ਸਚਾ ਵਾਹਿਗੁਰੂ ਹਿਰਦੇ ਮੇਂ ਹੋਵੈ, ਤਿਸ ਕਾ ਕੋਈ ਕੰਮੁ ਨਹੀਂ ਛਿਜਦਾ ਵਾ ਚਿੰਤਾ ਨਹੀਂ ਕਰਦਾ, ਵਾ ਏਕ ਸ੍ਵਾਸ ਭੀ ਨਹੀਂ ਛੀਜਤਾ ਹੈ। ਭਾਵ ਏਹਿ ਕਿ ਨਿਸਫਲ ਨਹੀਂ ਹੋਤਾ ਹੈ॥
Prof. Sahib Singhਜਦੋਂ ਹਿਰਦੇ ਵਿਚ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਵੱਸਦਾ ਹੋਵੇ, ਤਾਂ ਕਿਸੇ ਵੀ ਕੰਮ ਵਿਚ ਲੱਗੀਏ, ਆਤਮਕ ਜੀਵਨ ਕਮਜ਼ੋਰ ਨਹੀਂ ਹੁੰਦਾ।ਪਦ ਅਰਥ ਕਿਤੁ = ਕਿਸੇ ਵਿਚ। ਕੰਮਿ = ਕੰਮ ਵਿਚ। ਕਿਤ ਹੀ ਕੰਮਿ = ਕਿਸੇ ਭੀ ਕੰਮ ਵਿਚ {ਲ਼ਫ਼ਜ਼ 'ਕਿਤੁ' ਦਾ (ੁ) ਲਫ਼ਜ਼ 'ਹੀ' ਦੇ ਕਾਰਨ ਲੋਪ ਹੋ ਗਿਆ ਹੈ}। ਛਿਜੀਐ = (ਆਤਮਕ ਜੀਵਨ ਵਿਚ) ਕਮਜ਼ੋਰ ਹੋਈਦਾ।
SikhNet (Spanish)Uno no pierde nada cuando el Uno Verdadero llega a habitar en su corazón.
ਜਿਸੁ ਤੂੰ ਰਖਹਿ ਹਥ ਦੇ; ਤਿਸੁ. ਮਾਰਿ ਨ ਸਕੈ ਕੋਇ ॥
jis toon rakheh hath de; tis. maar na sakai koe | Ang 43
Sant Singh KhalsaNo one can kill that one unto whom You, Lord, give Your Hand and protect.
Manmohan SinghHe, whom Thou, O Lord, protects by giving Thine Hand, him none can slay.
Manmohan Singh (Punjabi)ਜਿਸ ਨੂੰ ਹੈ ਸਾਹਿਬ! ਤੂੰ ਆਪਣਾ ਹੱਥ ਦੇ ਕੇ ਬਚਾਉਂਦਾ ਹੈ, ਉਸ ਨੂੰ ਕੋਈ ਭੀ ਮਾਰ ਨਹੀਂ ਸਕਦਾ।
Fareedkot Teekaਹੇ ਭਾਈ! ਤੂੰ ਇਸ ਬਾਤ ਕੋ ਸਮਝ ਲੈ ਕਿ ਜਿਸ ਕੋ ਵਾਹਿਗੁਰੂ ਅਪਨੀ ਕਿਰਪਾ ਰੂਪੁ ਹਾਥ ਦੇ ਰਖਤਾ ਹੈ, ਤਿਸ ਕੋ ਕੋਈ ਭੀ ਮਾਰ ਨਹੀਂ ਸਕਤਾ ਹੈ ਪ੍ਰਹਿਲਾਦ ਵਤ॥ ਕਦਾਚਿਤ ਐਸੀ ਅਸੰਕਾ ਹੋ ਕਿ ਅੰਤਸਕਰਣ ਮੇਂ ਜਨਮਾਂਤ੍ਰੋ ਕੀ ਜੋ ਮਲ ਲਗ ਰਹੀ ਹੈ, ਤਿਸ ਕੀ ਨਬਿਰਤੀ ਬਿਨ ਪਰਮੇਸ੍ਵਰ ਕੀ ਪ੍ਰਾਪਤੀ ਕੈਸੇ ਹੋਵੇ? ਤਿਸ ਕਾ ਸਮਾਧਾਨ:
Prof. Sahib Singhਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪਣੇ ਹੱਥ ਦੇ ਕੇ (ਵਿਕਾਰਾਂ ਵਲੋਂ) ਬਚਾਂਦਾ ਹੈਂ, ਕੋਈ (ਵਿਕਾਰ) ਉਸ ਨੂੰ ਆਤਮਕ (ਮੌਤੇ) ਮਾਰ ਨਹੀਂ ਸਕਦਾ।ਪਦ ਅਰਥ ਦੇ = ਦੇ ਕੇ।
SikhNet (Spanish)Aquél, oh Señor, a quien Tú le das Tu Mano, nadie lo puede destruir.
ਸੁਖਦਾਤਾ ਗੁਰੁ ਸੇਵੀਐ; ਸਭਿ ਅਵਗਣ ਕਢੈ ਧੋਇ ॥੨॥
sukhadaataa gur seveeai; sabh avagan kadtai dhoe |2| Ang 43
Sant Singh KhalsaServe the Guru, the Giver of Peace; He shall remove and wash off all your faults. ||2||
Manmohan SinghWait upon Guru, the giver of peace, and he shall wash off all thy sins.
Manmohan Singh (Punjabi)ਆਰਾਮ ਬਖ਼ਸ਼ਣਹਾਰ ਗੁਰਾਂ ਦੀ ਟਹਿਲ ਕਮਾ ਅਤੇ ਉਹ ਤੇਰੇ ਸਮੂਹ ਪਾਪ ਧੋ ਕੇ ਬਾਹਰ ਕੱਢ ਦੇਣਗੇ!
Fareedkot Teekaਜਬ ਸੁਖੋਂ ਕੇ ਦੇਨੇ ਵਾਲੇ ਗੁਰੂ ਕੀ ਸੇਵਾ ਕਰੀਏ, ਤਬ ਸੰਪੂਰਣ ਅਵਗੁਣੋਂ ਕੀ ਮੈਲ ਕੋ ਨਾਮ ਰੂਪੀ ਜਲ ਸੇ ਧੋਇ ਕਰ ਨਿਕਾਲ ਦੇਤੇ ਹੈਂ॥੨॥
Prof. Sahib Singh(ਹੇ ਭਾਈ!) ਆਤਮਕ ਆਨੰਦ ਦੇਣ ਵਾਲੇ ਸਤਿਗੁਰੂ ਦੀ ਸਰਨ ਲੈਣੀ ਚਾਹੀਦੀ ਹੈ, ਸਤਿਗੁਰੂ (ਮਨ ਵਿਚੋਂ) ਸਾਰੇ ਔਗੁਣ ਧੋ ਕੇ ਕੱਢ ਦੇਂਦਾ ਹੈ ॥੨॥ਪਦ ਅਰਥ ਸਭਿ = ਸਾਰੇ। ਧੋਇ = ਧੋ ਕੇ॥੨॥
SikhNet (Spanish)Alabado, Alabado sea el Señor, el Dador de Paz, Quien borra todos nuestros errores. (2)
ਸੇਵਾ ਮੰਗੈ ਸੇਵਕੋ; ਲਾਈਆਂ ਅਪੁਨੀ ਸੇਵ ॥
sevaa mangai sevako; laaeean apunee sev | Ang 43
Sant Singh KhalsaYour servant begs to serve those who are enjoined to Your service.
Manmohan SinghThy servant asks for the service of those, whom, Thou, O Lord! hast put to Thine service.4
Manmohan Singh (Punjabi)ਤੇਰਾ ਟਹਿਲੂਆਂ ਉਨ੍ਹਾਂ ਦੀ ਖਿਦਮਤ ਦੀ ਯਾਚਨਾ ਕਰਦਾ ਹੈ, ਜਿਨ੍ਹਾ ਨੂੰ ਤੂੰ ਹੇ ਸੁਆਮੀ! ਆਪਣੀ ਟਹਿਲ ਅੰਦਰ ਜੋੜਿਆ ਹੈ।
Fareedkot Teekaਐਸਾ ਜੋ ਗੁਰ ਭਗਤ ਹੈ ਤਿਸ ਪਰ ਜਬ ਗੁਰੂ ਵਾ ਪਰਮੇਸ੍ਵਰ ਪ੍ਰਸਿੰਨ ਹੋਵੇਂ ਤਬ ਤਿਨ੍ਹੋਂ ਸੇ ਸੇਵਾ ਹੀ ਕਾ ਦਾਨ ਮਾਂਗੇ। ਕਦਾਚਿਤ ਐਸੀ ਅਸੰਕਾ ਹੋ ਕਿ ਕਿਸ ਕੀ ਸੇਵਾ ਮਾਂਗੈ? ਸੋ ਐਸੇ ਕਹੈਂ ਕਿ ਹੇ ਭਗਵਨ! ਮੇਰੇ ਕੋ ਸਰਬ ਓਰ ਤੇ ਅਪਨੀ ਸੇਵਾ ਮੇਂ ਹੀ ਲਗਾਇ ਰਖੀਏ॥ ਕਦਾਚਿਤ ਗੁਰੂ ਵਾ ਵਾਹਿਗੁਰੂ ਐਸੇ ਕਹੈਂ ਕਿ ਹਮਾਰੀ ਸੇਵਾ ਸੇ ਕਿਆ ਪ੍ਰਾਪਤ ਹੋਤਾ ਹੈ? ਸੋ ਐਸੇ ਹੈਂ:
Prof. Sahib Singhਹੇ ਪ੍ਰਕਾਸ਼ ਸਰੂਪ-ਪ੍ਰਭੂ! ਮੈਂ ਸੇਵਕ (ਤੇਰੇ ਪਾਸੋਂ) ਉਹਨਾਂ (ਜੀਵ-ਇਸਤ੍ਰੀਆਂ) ਦੀ ਸੇਵਾ (ਦਾ ਦਾਨ) ਮੰਗਦਾ ਹਾਂ, ਜਿਨ੍ਹਾਂ ਨੂੰ ਤੂੰ ਆਪਣੀ ਸੇਵਾ ਵਿਚ ਲਾਇਆ ਹੋਇਆ ਹੈ।
SikhNet (Spanish)Tu Sirviente, oh Señor, busca servir a los que han sido bendecidos con Tu Servicio.
ਸਾਧੂ ਸੰਗੁ ਮਸਕਤੇ; ਤੂਠੈ ਪਾਵਾ ਦੇਵ ॥
saadhoo sang masakate; tootthai paavaa dev | Ang 44
Sant Singh KhalsaThe opportunity to work hard serving the Saadh Sangat is obtained, when the Divine Lord is pleased.
Manmohan SinghThe association and the arduous service of Saints are obtained, if the Lord be mightily pleased.
Manmohan Singh (Punjabi)ਜੇਕਰ ਪ੍ਰਭੂ ਪਰਮ-ਪ੍ਰਸੰਨ ਹੋਵੇ ਤਾਂ ਸੰਤਾ ਦੀ ਸੰਗਤ, ਅਤੇ ਉਨ੍ਹਾਂ ਦੀ ਕਰੜੀ ਚਾਕਰੀ ਪ੍ਰਾਪਤ ਹੁੰਦੀ ਹਨ।
Fareedkot Teekaਪ੍ਰਕਾਸ ਸਰੂਪ (ਦੇਵ) ਹੇ ਭਗਵਨ! ਸਾਧੂਓਂ ਕਾ ਸੰਗੁ ਔਰ ਜਪ ਤਪ ਕੀ ਜੋ (ਮਸਕਤੇ) ਮੇਹਨਤ ਹੈ, ਸੋ ਸਭ ਆਪ ਕੇ (ਤੂਠੇ) ਪ੍ਰਸਿੰਨ ਹੋਨੇ ਕਰ ਹੀ ਮੈਂ ਪਾਵਾਂਗਾ॥
Prof. Sahib Singhਹੇ ਪ੍ਰਭੂ! ਜੇ ਤੂੰ ਹੀ ਮਿਹਰ ਕਰੇਂ ਤਾਂ ਮੈਨੂੰ ਸਾਧ ਸੰਗਤਿ ਦੀ ਪ੍ਰਾਪਤੀ ਹੋਵੇ ਤੇ ਸੇਵਾ ਦੀ ਦਾਤ ਮਿਲੇ।ਪਦ ਅਰਥ ਮਸਕਤੇ = ਮਸੱਕਤੇ, ਮਸ਼ਕੱਤਿ, ਸੇਵ-ਘਾਲ। ਤੂਠੈ = ਜੇ ਤੂੰ ਪ੍ਰਸੰਨ ਹੋਵੇਂ। ਦੇਵ = ਹੇ ਪ੍ਰਭੂ!
SikhNet (Spanish)Cuando el Señor Divino está Complacido, la oportunidad de trabajar duro en la Saad Sangat, la Compañía de los Santos es obtenida, pues todo está en las Manos de nuestro Señor y Maestro,
ਸਭੁ ਕਿਛੁ ਵਸਗਤਿ ਸਾਹਿਬੈ; ਆਪੇ ਕਰਣ ਕਰੇਵ ॥
sabh kichh vasagat saahibai; aape karan karev | Ang 44
Sant Singh KhalsaEverything is in the Hands of our Lord and Master; He Himself is the Doer of deeds.
Manmohan SinghEverything is in the power of the Master. He Himself is the Doer of deeds.
Manmohan Singh (Punjabi)ਹਰ ਸ਼ੈ ਮਾਲਕ ਦੇ ਅਖਤਿਆਰ ਵਿੱਚ ਹੈ, ਉਹ ਖ਼ੁਦ ਹੀ ਕੰਮਾ ਦੇ ਕਰਨ ਵਾਲਾ ਹੈ।
Fareedkot Teekaਕਰਮ ਤੋ ਜੜ ਸਰੂਪ ਹੈਂ, ਸੋ ਤੋ ਕਾਰਣ ਹੋ ਨਹੀਂ ਸਕਤੇ ਹੈਂ। ਦ੍ਰਿਸ਼੍ਟਾਂਤ- ਜੈਸੇ ਨਿੰਦ੍ਰਾ ਮੇਂ ਸੋਇਆ ਹੂਆ ਪੁਰਸ ਦੂਸਰੇ ਸੋਏ ਹੂਏ ਪੁਰਸ ਕੋ ਜਗਾਇ ਨਹੀਂ ਸਕਤਾ ਹੈ। (ਸਭੁ ਕਿਛੁ) ਕਰਮ ਔਰ ਕਰਮੋਂ ਕੇ ਫਲ ਔਰ ਤਿਨ ਕੇ ਫਲੋਂ ਕੀ ਗਤੀ, ਭਾਵ ਯਹਿ ਕਿ ਪ੍ਰਾਪਤੀ, ਸੋ ਸਬਹੀ (ਸਾਹਿਬੈ) ਹੇ ਸ੍ਵਾਮੀ! ਆਪ ਕੇ ਅਧੀਨ ਹੈ, ਆਪ ਹੀ ਤੁਮ ਫਲੋਂ ਕੇ (ਕਰਣ) ਸਾਧਨ ਰੂਪ ਹੋ ਔਰ ਆਪ ਹੀ ਤਿਨ ਕੇ (ਕਰੇਵ) ਕਰਾਵਨੇ ਵਾਲੇ ਹੋ॥ ਕਦਾਚਿਤ ਐਸੀ ਅਸੰਕਾ ਹੋ ਕਿ ਪਰਮੇਸ੍ਵਰ ਕੋ ਸਰਬ ਕਾ ਕਰਤਾ ਸਮਝਨੇ ਕੀ ਬੁਧੀ ਕਹਾਂ ਸੇ ਪ੍ਰਾਪਤਿ ਹੋਤੀ ਹੈ? ਤਿਸ ਕਾ ਸਮਾਧਾਨ ਐਸੇ ਹੈ:
Prof. Sahib Singh(ਹੇ ਭਾਈ!) ਹਰੇਕ (ਦਾਤਿ) ਮਾਲਕ ਦੇ ਆਪਣੇ ਇਖ਼ਤਿਆਰ ਵਿਚ ਹੈ, ਉਹ ਆਪ ਹੀ ਸਭ ਕੁਝ ਕਰਨ ਕਰਾਣ ਜੋਗਾ ਹੈ।ਪਦ ਅਰਥ ਵਸਗਤਿ = ਵੱਸ ਵਿਚ। ਕਰਣ ਕਰੇਵ = ਕਰਨ-ਕਰਾਣ ਜੋਗਾ।
SikhNet (Spanish)Él Mismo es Quien lo hace todo.
ਸਤਿਗੁਰ ਕੈ ਬਲਿਹਾਰਣੈ; ਮਨਸਾ ਸਭ ਪੂਰੇਵ ॥੩॥
satigur kai balihaaranai; manasaa sabh poorev |3| Ang 44
Sant Singh KhalsaI am a sacrifice to the True Guru, who fulfills all hopes and desires. ||3||
Manmohan SinghI am a sacrifice unto my True Guru, who fulfils all my aspirations.
Manmohan Singh (Punjabi)ਮੈਂ ਆਪਣੇ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ, ਜੋ ਮੇਰੀਆਂ ਸਾਰੀਆਂ ਖ਼ਾਹਿਸ਼ਾ ਪੁਰੀਆਂ ਕਰਦੇ ਹਨ।
Fareedkot Teekaਸਤਿਗੁਰੂ ਕੇ ਬਲਿਹਾਰਨੇ ਜਾਈਏ ਜੋ ਸਭ ਮਨਸਾ ਪੂਰਨ ਕਰਨੇ ਵਾਲੇ ਹੈਂ॥੩॥
Prof. Sahib Singhਮੈਂ ਆਪਣੇ ਸਤਿਗੁਰੂ ਤੋਂ ਸਦਕੇ ਜਾਂਦਾ ਹਾਂ। ਸਤਿਗੁਰੂ ਮੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਲਾ ਹੈ ॥੩॥ਪਦ ਅਰਥ ਮਨਸਾ = {मनीषा} ਲੋੜਾਂ। ਪੂਰੇਵ = ਪੂਰੀਆਂ ਕਰਦਾ ਹੈ॥੩॥
SikhNet (Spanish)Ofrezco mi vida en sacrificio al Señor Verdadero, pues Él es quien cubre todas mis necesidades. (3)
ਇਕੋ ਦਿਸੈ ਸਜਣੋ; ਇਕੋ ਭਾਈ ਮੀਤੁ ॥
eiko disai sajano; iko bhaaee meet | Ang 44
Sant Singh KhalsaThe One appears to be my Companion; the One is my Brother and Friend.
Manmohan SinghThe unique Lord is seen to be my well-wisher and He alone is my brother and friend.
Manmohan Singh (Punjabi)ਅਦੁੱਤੀ ਸਾਹਿਬ ਦੀ ਮੇਰਾ ਸ਼ੁੱਭ-ਚਿੰਤਕ ਦਿਸਦਾ ਹੈ ਅਤੇ ਕੇਵਲ ਇਕ ਹੀ ਮੇਰਾ ਭਰਾ ਤੇ ਯਾਰ ਹੈ।
Fareedkot Teekaਤਾਂ ਤੇ ਇਕੋ ਪ੍ਰਮੇਸ੍ਵਰੁ ਸੱਜਣੁ ਦ੍ਰਿਸ੍ਟਿਆਉਤਾ ਹੈ, ਔਰ ਏਕ ਹੀ ਭਾਈ ਹੈ, ਔਰ ਏਕ ਹੀ ਮਿਤ੍ਰ ਹੈ॥
Prof. Sahib Singh(ਹੇ ਭਾਈ! ਜਗਤ ਵਿਚ) ਇਕ ਪਰਮਾਤਮਾ ਹੀ (ਅਸਲ) ਸੱਜਣ ਦਿੱਸਦਾ ਹੈ, ਉਹੀ ਇਕ (ਅਸਲੀ) ਭਰਾ ਹੈ ਤੇ ਮਿੱਤਰ ਹੈ।ਪਦ ਅਰਥ ਇਕੋ = ਇੱਕ ਹੀ।
SikhNet (Spanish)Uno, solamente Uno es nuestro Amigo, nuestro Hermano y Compañero de la vida.
ਇਕਸੈ ਦੀ ਸਾਮਗਰੀ; ਇਕਸੈ ਦੀ ਹੈ ਰੀਤਿ ॥
eikasai dee saamagaree; ikasai dee hai reet | Ang 44
Sant Singh KhalsaThe elements and the components are all made by the One; they are held in their order by the One.
Manmohan SinghAll the goods are of the One Lord and He alone has bound every-thing in system.
Manmohan Singh (Punjabi)ਸਮੂਹ ਵਸਤ-ਵਲੇਵਾ ਇਕ ਸਾਈਂ ਦਾ ਹੀ ਹੈ ਅਤੇ ਕੇਵਲ ਉਸੇ ਨੇ ਹੀ ਹਰਿ ਸ਼ੈ ਨੂੰ ਨਿਯਮ ਅੰਦਰ ਬੰਨ੍ਹਿਆ ਹੋਇਆ ਹੈ।
Fareedkot Teekaਏਕ ਪਰਮੇਸ੍ਵਰ ਕੀ ਹੀ ਸਭ (ਸਮਗਰੀ) ਬਿਭੂਤੀ ਦੀ ਹੂਈ ਹੈ, ਪੁਨਃ ਤਿਸੀ ਕੀ ਚੰਦ੍ਰਮਾਂ, ਸੂਰਜ, ਜਲ, ਅਗਨੀ ਆਦਿਕੋਂ ਕੀ (ਰੀਤਿ) ਮਰਯਾਦਾ ਬਾਂਧੀ ਹੂਈ ਹੈ॥
Prof. Sahib Singhਦੁਨੀਆ ਦਾ ਸਾਰਾ ਧਨ-ਪਦਾਰਥ ਉਸ ਇਕ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ, ਉਸੇ ਦੀ ਹੀ ਮਰਯਾਦਾ (ਜਗਤ ਵਿਚ) ਚੱਲ ਰਹੀ ਹੈ।ਪਦ ਅਰਥ ਸਾਮਗਰੀ = ਸਾਰੇ ਪਦਾਰਥ। ਰੀਤਿ = ਮਰਯਾਦਾ।
SikhNet (Spanish)A Él pertenecen todos los elementos y Él es Quien dispensa la Ley.
ਇਕਸ ਸਿਉ ਮਨੁ ਮਾਨਿਆ; ਤਾ ਹੋਆ ਨਿਹਚਲੁ ਚੀਤੁ ॥
eikas siau man maaniaa; taa hoaa nihachal cheet | Ang 44
Sant Singh KhalsaWhen the mind accepts, and is satisfied with the One, then the consciousness becomes steady and stable.
Manmohan SinghWith One God, my soul is propitiated. It is then my mind is rendered stable.
Manmohan Singh (Punjabi)ਇਕ ਵਾਹਿਗੁਰੂ ਨਾਲ ਮੇਰੀ ਜਿੰਦੜੀ ਦੀ ਨਿਸ਼ਾਂ ਹੋ ਗਈ ਹੈ, ਤਦ ਹੀ ਮੇਰਾ ਮਨ ਸਥਿਰ ਹੋਇਆ ਹੈ।
Fareedkot Teekaਜਬ ਏਕ ਪਰਮੇਸ੍ਵਰ ਕੇ ਸਾਥੁ ਮਨ (ਮਾਨਿਆ) ਪਤਿਆਇਆ ਹੈ, ਤਬ ਚਿਤੁ ਅਚਲੁ ਹੂਆ ਹੈ॥
Prof. Sahib Singhਜਦੋਂ ਮਨੁੱਖ ਦਾ ਮਨ ਇਕ ਪਰਮਾਤਮਾ (ਦੀ ਯਾਦ) ਵਿਚ ਗਿੱਝ ਜਾਂਦਾ ਹੈ, ਤਦੋਂ ਉਸ ਦਾ ਚਿੱਤ (ਮਾਇਆ ਵਾਲੇ ਪਾਸੇ) ਡੋਲਣੋਂ ਹਟ ਜਾਂਦਾ ਹੈ।ਪਦ ਅਰਥ ਸਿਉ = ਨਾਲ।
SikhNet (Spanish)Cuando tu mente está imbuida sólo en el Uno, obtiene la Paz.
ਸਚੁ ਖਾਣਾ ਸਚੁ ਪੈਨਣਾ; ਟੇਕ ਨਾਨਕ. ਸਚੁ ਕੀਤੁ ॥੪॥੫॥੭੫॥
sach khaanaa sach painanaa; ttek naanak. sach keet |4|5|75| Ang 44
Sant Singh KhalsaThen, one's food is the True Name, one's garments are the True Name, and one's Support, O Nanak, is the True Name. ||4||5||75||
Manmohan SinghThe True Name is Nanak's viand, True Name his raiment and the True Name he has made his prop.
Manmohan Singh (Punjabi)ਸੱਚਾ ਨਾਮ ਨਾਨਕ ਦਾ ਭੋਜਨ ਹੈ, ਸੱਚਾ ਨਾਮ ਉਸ ਦੀ ਪੋਸ਼ਾਕ ਅਤੇ ਸੱਚੇ ਨਾਮ ਨੂੰ ਹੀ ਉਸ ਨੇ ਆਪਣਾ ਆਸਰਾ ਬਣਾਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਪੁਰਸੋਂ ਨੇ ਸਚੁ ਪਰਮੇਸ੍ਵਰ ਕੀ (ਟੇਕ) ਓਟ ਕਰੀ ਹੈ, ਤਿਨ ਕਾ ਭੋਜਨੁ ਕਰਨਾ ਭੀ ਸਚਾ ਹੈ ਔਰ ਬਸਤ੍ਰਾਦਿਕੋਂ ਕਾ ਪਹਿਰਨਾ ਸੰਪੂਰਨ ਹੀ ਸਚਾ ਹੈ, ਭਾਵ ਸੇ ਸਫਲਾ ਹੈ। ਵਾ ਸਚੁ ਨਾਮੁ ਕਾ ਹੀ ਖਾਣਾ ਭਾਵ ਜਪਣਾ ਔਰ ਸਚੁ ਨਾਮ ਕਾ ਪੈਨਣਾ ਭਾਵ ਸੁਨਣਾ ਕਰਤੇ ਹੈਂ॥੪॥੫॥੭੫॥
Prof. Sahib Singhਹੇ ਨਾਨਕ! ਉਹ ਪਰਮਾਤਮਾ ਦੇ ਸਦਾ-ਥਿਰ ਨਾਮ ਨੂੰ ਆਪਣੇ ਆਤਮਾ ਦੀ ਖ਼ੁਰਾਕ ਬਣਾ ਲੈਂਦਾ ਹੈ, ਨਾਮ ਨੂੰ ਹੀ ਆਪਣੀ (ਆਤਮਕ) ਪੁਸ਼ਾਕ ਬਣਾਂਦਾ ਹੈ ਤੇ ਸਦਾ-ਥਿਰ ਨਾਮ ਨੂੰ ਹੀ ਆਪਣਾ ਆਸਰਾ ਬਣਾਂਦਾ ਹੈ ॥੪॥੫॥੭੫॥{43-44}ਪਦ ਅਰਥ ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਖਾਣਾ = ਆਤਮਕ ਖ਼ੁਰਾਕ। ਟੇਕ = ਆਸਾਰਾ॥੪॥
SikhNet (Spanish)Lo que comes entonces se vuelve sagrado, oh, dice Nanak, y también tu vestimenta, pues de esta forma cuentas sólo con el Soporte de la Verdad del Señor. (4-5-75)