ੴ

ਸਿੱਖਬਾਣੀ · SikhBani

Ang 44

Sri Guru Granth Sahib · Siree Raag · 4 shabads, 41 lines
Translations
Shabad Guru Arjan Dev Ji Siree Raag continued from Ang 43

ਸਾਧੂ ਸੰਗੁ ਮਸਕਤੇ; ਤੂਠੈ ਪਾਵਾ ਦੇਵ ॥

saadhoo sang masakate; tootthai paavaa dev |

Sant Singh KhalsaThe opportunity to work hard serving the Saadh Sangat is obtained, when the Divine Lord is pleased.
Manmohan SinghThe association and the arduous service of Saints are obtained, if the Lord be mightily pleased.
Manmohan Singh (Punjabi)ਜੇਕਰ ਪ੍ਰਭੂ ਪਰਮ-ਪ੍ਰਸੰਨ ਹੋਵੇ ਤਾਂ ਸੰਤਾ ਦੀ ਸੰਗਤ, ਅਤੇ ਉਨ੍ਹਾਂ ਦੀ ਕਰੜੀ ਚਾਕਰੀ ਪ੍ਰਾਪਤ ਹੁੰਦੀ ਹਨ।
Fareedkot Teekaਪ੍ਰਕਾਸ ਸਰੂਪ (ਦੇਵ) ਹੇ ਭਗਵਨ! ਸਾਧੂਓਂ ਕਾ ਸੰਗੁ ਔਰ ਜਪ ਤਪ ਕੀ ਜੋ (ਮਸਕਤੇ) ਮੇਹਨਤ ਹੈ, ਸੋ ਸਭ ਆਪ ਕੇ (ਤੂਠੇ) ਪ੍ਰਸਿੰਨ ਹੋਨੇ ਕਰ ਹੀ ਮੈਂ ਪਾਵਾਂਗਾ॥
Prof. Sahib Singhਹੇ ਪ੍ਰਭੂ! ਜੇ ਤੂੰ ਹੀ ਮਿਹਰ ਕਰੇਂ ਤਾਂ ਮੈਨੂੰ ਸਾਧ ਸੰਗਤਿ ਦੀ ਪ੍ਰਾਪਤੀ ਹੋਵੇ ਤੇ ਸੇਵਾ ਦੀ ਦਾਤ ਮਿਲੇ।

ਪਦ ਅਰਥ ਮਸਕਤੇ = ਮਸੱਕਤੇ, ਮਸ਼ਕੱਤਿ, ਸੇਵ-ਘਾਲ। ਤੂਠੈ = ਜੇ ਤੂੰ ਪ੍ਰਸੰਨ ਹੋਵੇਂ। ਦੇਵ = ਹੇ ਪ੍ਰਭੂ!

SikhNet (Spanish)Cuando el Señor Divino está Complacido, la oportunidad de trabajar duro en la Saad Sangat, la Compañía de los Santos es obtenida, pues todo está en las Manos de nuestro Señor y Maestro,

ਸਭੁ ਕਿਛੁ ਵਸਗਤਿ ਸਾਹਿਬੈ; ਆਪੇ ਕਰਣ ਕਰੇਵ ॥

sabh kichh vasagat saahibai; aape karan karev |

Sant Singh KhalsaEverything is in the Hands of our Lord and Master; He Himself is the Doer of deeds.
Manmohan SinghEverything is in the power of the Master. He Himself is the Doer of deeds.
Manmohan Singh (Punjabi)ਹਰ ਸ਼ੈ ਮਾਲਕ ਦੇ ਅਖਤਿਆਰ ਵਿੱਚ ਹੈ, ਉਹ ਖ਼ੁਦ ਹੀ ਕੰਮਾ ਦੇ ਕਰਨ ਵਾਲਾ ਹੈ।
Fareedkot Teekaਕਰਮ ਤੋ ਜੜ ਸਰੂਪ ਹੈਂ, ਸੋ ਤੋ ਕਾਰਣ ਹੋ ਨਹੀਂ ਸਕਤੇ ਹੈਂ। ਦ੍ਰਿਸ਼੍ਟਾਂਤ- ਜੈਸੇ ਨਿੰਦ੍ਰਾ ਮੇਂ ਸੋਇਆ ਹੂਆ ਪੁਰਸ ਦੂਸਰੇ ਸੋਏ ਹੂਏ ਪੁਰਸ ਕੋ ਜਗਾਇ ਨਹੀਂ ਸਕਤਾ ਹੈ। (ਸਭੁ ਕਿਛੁ) ਕਰਮ ਔਰ ਕਰਮੋਂ ਕੇ ਫਲ ਔਰ ਤਿਨ ਕੇ ਫਲੋਂ ਕੀ ਗਤੀ, ਭਾਵ ਯਹਿ ਕਿ ਪ੍ਰਾਪਤੀ, ਸੋ ਸਬਹੀ (ਸਾਹਿਬੈ) ਹੇ ਸ੍ਵਾਮੀ! ਆਪ ਕੇ ਅਧੀਨ ਹੈ, ਆਪ ਹੀ ਤੁਮ ਫਲੋਂ ਕੇ (ਕਰਣ) ਸਾਧਨ ਰੂਪ ਹੋ ਔਰ ਆਪ ਹੀ ਤਿਨ ਕੇ (ਕਰੇਵ) ਕਰਾਵਨੇ ਵਾਲੇ ਹੋ॥ ਕਦਾਚਿਤ ਐਸੀ ਅਸੰਕਾ ਹੋ ਕਿ ਪਰਮੇਸ੍ਵਰ ਕੋ ਸਰਬ ਕਾ ਕਰਤਾ ਸਮਝਨੇ ਕੀ ਬੁਧੀ ਕਹਾਂ ਸੇ ਪ੍ਰਾਪਤਿ ਹੋਤੀ ਹੈ? ਤਿਸ ਕਾ ਸਮਾਧਾਨ ਐਸੇ ਹੈ:
Prof. Sahib Singh(ਹੇ ਭਾਈ!) ਹਰੇਕ (ਦਾਤਿ) ਮਾਲਕ ਦੇ ਆਪਣੇ ਇਖ਼ਤਿਆਰ ਵਿਚ ਹੈ, ਉਹ ਆਪ ਹੀ ਸਭ ਕੁਝ ਕਰਨ ਕਰਾਣ ਜੋਗਾ ਹੈ।

ਪਦ ਅਰਥ ਵਸਗਤਿ = ਵੱਸ ਵਿਚ। ਕਰਣ ਕਰੇਵ = ਕਰਨ-ਕਰਾਣ ਜੋਗਾ।

SikhNet (Spanish)Él Mismo es Quien lo hace todo.

ਸਤਿਗੁਰ ਕੈ ਬਲਿਹਾਰਣੈ; ਮਨਸਾ ਸਭ ਪੂਰੇਵ ॥੩॥

satigur kai balihaaranai; manasaa sabh poorev |3|

Sant Singh KhalsaI am a sacrifice to the True Guru, who fulfills all hopes and desires. ||3||
Manmohan SinghI am a sacrifice unto my True Guru, who fulfils all my aspirations.
Manmohan Singh (Punjabi)ਮੈਂ ਆਪਣੇ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ, ਜੋ ਮੇਰੀਆਂ ਸਾਰੀਆਂ ਖ਼ਾਹਿਸ਼ਾ ਪੁਰੀਆਂ ਕਰਦੇ ਹਨ।
Fareedkot Teekaਸਤਿਗੁਰੂ ਕੇ ਬਲਿਹਾਰਨੇ ਜਾਈਏ ਜੋ ਸਭ ਮਨਸਾ ਪੂਰਨ ਕਰਨੇ ਵਾਲੇ ਹੈਂ॥੩॥
Prof. Sahib Singhਮੈਂ ਆਪਣੇ ਸਤਿਗੁਰੂ ਤੋਂ ਸਦਕੇ ਜਾਂਦਾ ਹਾਂ। ਸਤਿਗੁਰੂ ਮੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਲਾ ਹੈ ॥੩॥

ਪਦ ਅਰਥ ਮਨਸਾ = {मनीषा} ਲੋੜਾਂ। ਪੂਰੇਵ = ਪੂਰੀਆਂ ਕਰਦਾ ਹੈ॥੩॥

SikhNet (Spanish)Ofrezco mi vida en sacrificio al Señor Verdadero, pues Él es quien cubre todas mis necesidades. (3)

ਇਕੋ ਦਿਸੈ ਸਜਣੋ; ਇਕੋ ਭਾਈ ਮੀਤੁ ॥

eiko disai sajano; iko bhaaee meet |

Sant Singh KhalsaThe One appears to be my Companion; the One is my Brother and Friend.
Manmohan SinghThe unique Lord is seen to be my well-wisher and He alone is my brother and friend.
Manmohan Singh (Punjabi)ਅਦੁੱਤੀ ਸਾਹਿਬ ਦੀ ਮੇਰਾ ਸ਼ੁੱਭ-ਚਿੰਤਕ ਦਿਸਦਾ ਹੈ ਅਤੇ ਕੇਵਲ ਇਕ ਹੀ ਮੇਰਾ ਭਰਾ ਤੇ ਯਾਰ ਹੈ।
Fareedkot Teekaਤਾਂ ਤੇ ਇਕੋ ਪ੍ਰਮੇਸ੍ਵਰੁ ਸੱਜਣੁ ਦ੍ਰਿਸ੍ਟਿਆਉਤਾ ਹੈ, ਔਰ ਏਕ ਹੀ ਭਾਈ ਹੈ, ਔਰ ਏਕ ਹੀ ਮਿਤ੍ਰ ਹੈ॥
Prof. Sahib Singh(ਹੇ ਭਾਈ! ਜਗਤ ਵਿਚ) ਇਕ ਪਰਮਾਤਮਾ ਹੀ (ਅਸਲ) ਸੱਜਣ ਦਿੱਸਦਾ ਹੈ, ਉਹੀ ਇਕ (ਅਸਲੀ) ਭਰਾ ਹੈ ਤੇ ਮਿੱਤਰ ਹੈ।

ਪਦ ਅਰਥ ਇਕੋ = ਇੱਕ ਹੀ।

SikhNet (Spanish)Uno, solamente Uno es nuestro Amigo, nuestro Hermano y Compañero de la vida.

ਇਕਸੈ ਦੀ ਸਾਮਗਰੀ; ਇਕਸੈ ਦੀ ਹੈ ਰੀਤਿ ॥

eikasai dee saamagaree; ikasai dee hai reet |

Sant Singh KhalsaThe elements and the components are all made by the One; they are held in their order by the One.
Manmohan SinghAll the goods are of the One Lord and He alone has bound every-thing in system.
Manmohan Singh (Punjabi)ਸਮੂਹ ਵਸਤ-ਵਲੇਵਾ ਇਕ ਸਾਈਂ ਦਾ ਹੀ ਹੈ ਅਤੇ ਕੇਵਲ ਉਸੇ ਨੇ ਹੀ ਹਰਿ ਸ਼ੈ ਨੂੰ ਨਿਯਮ ਅੰਦਰ ਬੰਨ੍ਹਿਆ ਹੋਇਆ ਹੈ।
Fareedkot Teekaਏਕ ਪਰਮੇਸ੍ਵਰ ਕੀ ਹੀ ਸਭ (ਸਮਗਰੀ) ਬਿਭੂਤੀ ਦੀ ਹੂਈ ਹੈ, ਪੁਨਃ ਤਿਸੀ ਕੀ ਚੰਦ੍ਰਮਾਂ, ਸੂਰਜ, ਜਲ, ਅਗਨੀ ਆਦਿਕੋਂ ਕੀ (ਰੀਤਿ) ਮਰਯਾਦਾ ਬਾਂਧੀ ਹੂਈ ਹੈ॥
Prof. Sahib Singhਦੁਨੀਆ ਦਾ ਸਾਰਾ ਧਨ-ਪਦਾਰਥ ਉਸ ਇਕ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ, ਉਸੇ ਦੀ ਹੀ ਮਰਯਾਦਾ (ਜਗਤ ਵਿਚ) ਚੱਲ ਰਹੀ ਹੈ।

ਪਦ ਅਰਥ ਸਾਮਗਰੀ = ਸਾਰੇ ਪਦਾਰਥ। ਰੀਤਿ = ਮਰਯਾਦਾ।

SikhNet (Spanish)A Él pertenecen todos los elementos y Él es Quien dispensa la Ley.

ਇਕਸ ਸਿਉ ਮਨੁ ਮਾਨਿਆ; ਤਾ ਹੋਆ ਨਿਹਚਲੁ ਚੀਤੁ ॥

eikas siau man maaniaa; taa hoaa nihachal cheet |

Sant Singh KhalsaWhen the mind accepts, and is satisfied with the One, then the consciousness becomes steady and stable.
Manmohan SinghWith One God, my soul is propitiated. It is then my mind is rendered stable.
Manmohan Singh (Punjabi)ਇਕ ਵਾਹਿਗੁਰੂ ਨਾਲ ਮੇਰੀ ਜਿੰਦੜੀ ਦੀ ਨਿਸ਼ਾਂ ਹੋ ਗਈ ਹੈ, ਤਦ ਹੀ ਮੇਰਾ ਮਨ ਸਥਿਰ ਹੋਇਆ ਹੈ।
Fareedkot Teekaਜਬ ਏਕ ਪਰਮੇਸ੍ਵਰ ਕੇ ਸਾਥੁ ਮਨ (ਮਾਨਿਆ) ਪਤਿਆਇਆ ਹੈ, ਤਬ ਚਿਤੁ ਅਚਲੁ ਹੂਆ ਹੈ॥
Prof. Sahib Singhਜਦੋਂ ਮਨੁੱਖ ਦਾ ਮਨ ਇਕ ਪਰਮਾਤਮਾ (ਦੀ ਯਾਦ) ਵਿਚ ਗਿੱਝ ਜਾਂਦਾ ਹੈ, ਤਦੋਂ ਉਸ ਦਾ ਚਿੱਤ (ਮਾਇਆ ਵਾਲੇ ਪਾਸੇ) ਡੋਲਣੋਂ ਹਟ ਜਾਂਦਾ ਹੈ।

ਪਦ ਅਰਥ ਸਿਉ = ਨਾਲ।

SikhNet (Spanish)Cuando tu mente está imbuida sólo en el Uno, obtiene la Paz.

ਸਚੁ ਖਾਣਾ ਸਚੁ ਪੈਨਣਾ; ਟੇਕ ਨਾਨਕ. ਸਚੁ ਕੀਤੁ ॥੪॥੫॥੭੫॥

sach khaanaa sach painanaa; ttek naanak. sach keet |4|5|75|

Sant Singh KhalsaThen, one's food is the True Name, one's garments are the True Name, and one's Support, O Nanak, is the True Name. ||4||5||75||
Manmohan SinghThe True Name is Nanak's viand, True Name his raiment and the True Name he has made his prop.
Manmohan Singh (Punjabi)ਸੱਚਾ ਨਾਮ ਨਾਨਕ ਦਾ ਭੋਜਨ ਹੈ, ਸੱਚਾ ਨਾਮ ਉਸ ਦੀ ਪੋਸ਼ਾਕ ਅਤੇ ਸੱਚੇ ਨਾਮ ਨੂੰ ਹੀ ਉਸ ਨੇ ਆਪਣਾ ਆਸਰਾ ਬਣਾਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਪੁਰਸੋਂ ਨੇ ਸਚੁ ਪਰਮੇਸ੍ਵਰ ਕੀ (ਟੇਕ) ਓਟ ਕਰੀ ਹੈ, ਤਿਨ ਕਾ ਭੋਜਨੁ ਕਰਨਾ ਭੀ ਸਚਾ ਹੈ ਔਰ ਬਸਤ੍ਰਾਦਿਕੋਂ ਕਾ ਪਹਿਰਨਾ ਸੰਪੂਰਨ ਹੀ ਸਚਾ ਹੈ, ਭਾਵ ਸੇ ਸਫਲਾ ਹੈ। ਵਾ ਸਚੁ ਨਾਮੁ ਕਾ ਹੀ ਖਾਣਾ ਭਾਵ ਜਪਣਾ ਔਰ ਸਚੁ ਨਾਮ ਕਾ ਪੈਨਣਾ ਭਾਵ ਸੁਨਣਾ ਕਰਤੇ ਹੈਂ॥੪॥੫॥੭੫॥
Prof. Sahib Singhਹੇ ਨਾਨਕ! ਉਹ ਪਰਮਾਤਮਾ ਦੇ ਸਦਾ-ਥਿਰ ਨਾਮ ਨੂੰ ਆਪਣੇ ਆਤਮਾ ਦੀ ਖ਼ੁਰਾਕ ਬਣਾ ਲੈਂਦਾ ਹੈ, ਨਾਮ ਨੂੰ ਹੀ ਆਪਣੀ (ਆਤਮਕ) ਪੁਸ਼ਾਕ ਬਣਾਂਦਾ ਹੈ ਤੇ ਸਦਾ-ਥਿਰ ਨਾਮ ਨੂੰ ਹੀ ਆਪਣਾ ਆਸਰਾ ਬਣਾਂਦਾ ਹੈ ॥੪॥੫॥੭੫॥{43-44}

ਪਦ ਅਰਥ ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਖਾਣਾ = ਆਤਮਕ ਖ਼ੁਰਾਕ। ਟੇਕ = ਆਸਾਰਾ॥੪॥

SikhNet (Spanish)Lo que comes entonces se vuelve sagrado, oh, dice Nanak, y también tu vestimenta, pues de esta forma cuentas sólo con el Soporte de la Verdad del Señor. (4-5-75)

Open this shabad (19 lines, Angs 43-44) →

Shabad Guru Arjan Dev Ji Siree Raag

ਸਿਰੀਰਾਗੁ ਮਹਲਾ ੫ ॥

sireeraag mahalaa 5 |

Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.

ਸਭੇ ਥੋਕ ਪਰਾਪਤੇ; ਜੇ ਆਵੈ ਇਕੁ ਹਥਿ ॥

sabhe thok paraapate; je aavai ik hath |

Sant Singh KhalsaAll things are received if the One is obtained.
Manmohan SinghI receive all the commodities if Him alone I obtain.
Manmohan Singh (Punjabi)ਮੈਨੂੰ ਸਾਰੀਆਂ ਵਸਤੂਆਂ (ਖੁਸ਼ੀਆਂ) ਮਿਲ ਜਾਂਦੀਆਂ ਹਨ ਜੇਕਰ ਕੇਵਲ ਉਹੀ ਮੈਨੂੰ ਪਰਾਪਤ ਹੋ ਜਾਵੇ।
Fareedkot Teekaਸਰਬ (ਥੋਕ) ਪਦਾਰਥ ਧਰਮ, ਅਰਥ, ਕਾਮ, ਮੋਖ ਪ੍ਰਾਪਤਿ ਹੋਤੇ ਹੈਂ, ਜੇ ਕਰ ਪ੍ਰਮੇਸ੍ਵਰ ਕਾ ਏਕ ਨਾਮੁ ਮਨ ਰੂਪੀ ਹਾਥ ਮੇਂ ਆਵੇ॥ ਕਦਾਚਿਤ ਐਸੀ ਆਸੰਕਾ ਹੋ ਕਿ ਨਾਮ ਕਾ ਕਿਆ ਫਲੁ ਹੈ? ਤਿਸ ਕਾ ਸਮਾਧਾਨ:
Prof. Sahib Singhਜੇ ਇਕ ਪਰਮਾਤਮਾ ਮਿਲ ਪਏ, ਤਾਂ (ਦੁਨੀਆ ਦੇ ਹੋਰ) ਸਾਰੇ ਪਦਾਰਥ ਮਿਲ ਜਾਂਦੇ ਹਨ (ਦੇਣ ਵਾਲਾ ਜੁ ਉਹ ਆਪ ਹੀ ਹੋਇਆ)।

ਪਦ ਅਰਥ ਥੋਕ = ਪਦਾਰਥ, ਚੀਜ਼ਾਂ। ਹਥਿ ਆਵੈ = ਮਿਲ ਜਾਏ, ਹੱਥ ਵਿਚ ਆ ਜਾਏ।

SikhNet (Spanish)Al recibir al Señor, recibiría todas las dichas de la vida.

ਜਨਮੁ ਪਦਾਰਥੁ ਸਫਲੁ ਹੈ; ਜੇ ਸਚਾ ਸਬਦੁ ਕਥਿ ॥

janam padaarath safal hai; je sachaa sabad kath |

Sant Singh KhalsaThe precious gift of this human life becomes fruitful when one chants the True Word of the Shabad.
Manmohan SinghThe invaluable human life become fruitful, if the True Name be repeated.
Manmohan Singh (Punjabi)ਅਮੋਲਕ ਮਨੁੱਖੀ ਜੀਵਨ ਫਲ-ਦਾਇਕ ਹੋ ਜਾਂਦਾ ਹੈ, ਜੇਕਰ ਸੱਚਾ-ਨਾਮ ਕਥਿਆ ਜਾਵੇ।
Fareedkot Teekaਸਚਾ ਜੋ ਹੈ (ਸਬਦੁ) ਬ੍ਰਹਮੁ, ਤਿਸ ਕਾ ਨਾਮੁ ਕਥਨੇ ਸੇ ਜਨਮੁ ਪਦਾਰਥ ਸਫਲ ਹੋਤਾ ਹੈ॥
Prof. Sahib Singhਜੇ ਮੈਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਾਂ, ਤਾਂ ਇਹ ਕੀਮਤੀ ਮਨੁੱਖਾ ਜਨਮ ਕਾਮਯਾਬ ਹੋ ਜਾਏ।

ਪਦ ਅਰਥ ਜਨਮੁ ਪਦਾਰਥੁ = ਕੀਮਤੀ ਮਨੁੱਖਾ ਜਨਮ। ਸਫਲੁ = ਫਲ ਸਹਿਤ, ਕਾਮਯਾਬ। ਸਚਾ = ਸਦਾ-ਥਿਰ ਰਹਿਣ ਵਾਲਾ। ਕਥਿ = ਕਥੀਂ, ਮੈਂ ਉਚਾਰਾਂ।

SikhNet (Spanish)Y mi vida, ese regalo precioso de Él, está bendecida cuando recito la Palabra Verdadera.

ਗੁਰ ਤੇ ਮਹਲੁ ਪਰਾਪਤੇ; ਜਿਸੁ ਲਿਖਿਆ ਹੋਵੈ ਮਥਿ ॥੧॥

gur te mehal paraapate; jis likhiaa hovai math |1|

Sant Singh KhalsaOne who has such destiny written on his forehead enters the Mansion of the Lord's Presence, through the Guru. ||1||
Manmohan SinghHe, whose brow bear such a writ, obtains Lord presence through the Guru.
Manmohan Singh (Punjabi)ਜਿਸ ਦੇ ਮਸਤਕ ਉਤੇ ਐਸੀ ਲਿਖਤਾਕਾਰ ਹੈ, ਉਹ ਗੁਰਾਂ ਦੇ ਰਾਹੀਂ ਸਾਈਂ ਦੀ ਹਜ਼ੂਰੀ ਪਾ ਲੈਂਦਾ ਹੈ।
Fareedkot Teekaਪਰੰਤੂ ਜਿਸ ਕੇ ਮਸਤਕ ਮੇਂ ਸੁਭ ਲੇਖੁ ਲਿਖਾ ਹੋਵੇ, ਤਿਸ ਕੋ ਗੁਰਦੁਆਰੇ (ਮਹਲੁ) ਸਰੂਪ ਕੀ ਪ੍ਰਾਪਤੀ ਹੋਤੀ ਹੈ॥੧॥
Prof. Sahib Singh(ਪਰ ਉਸੇ ਮਨੁੱਖ ਨੂੰ) ਗੁਰੂ ਪਾਸੋਂ (ਪਰਮਾਤਮਾ ਦੇ ਚਰਨਾਂ ਦਾ) ਨਿਵਾਸ ਪ੍ਰਾਪਤ ਹੁੰਦਾ ਹੈ ਜਿਸ ਦੇ ਮੱਥੇ ਉੱਤੇ (ਚੰਗਾ ਭਾਗ) ਲਿਖਿਆ ਹੋਇਆ ਹੋਵੇ ॥੧॥

ਪਦ ਅਰਥ ਮਹਲੁ = (ਪਰਮਾਤਮਾ ਦੇ ਚਰਨਾਂ ਵਿਚ) ਨਿਵਾਸ। ਜਿਸੁ ਮਥਿ = ਜਿਸ (ਮਨੁੱਖ) ਦੇ ਮੱਥੇ ਉੱਤੇ॥੧॥

SikhNet (Spanish)Aquél que lo tiene puesto en su Destino, entra en el Castillo del Señor, a través de la Gracia del Guru. (1)

ਮੇਰੇ ਮਨ; ਏਕਸ ਸਿਉ ਚਿਤੁ ਲਾਇ ॥

mere man; ekas siau chit laae |

Sant Singh KhalsaO my mind, focus your consciousness on the One.
Manmohan SinghO my soul! fix thy attention with the one Lord.
Manmohan Singh (Punjabi)ਹੇ ਮੇਰੀ ਜਿੰਦੜੀਏ! ਇਕ-ਪ੍ਰਭੂ ਨਾਲ ਆਪਣੀ ਬ੍ਰਿਤੀ ਜੋੜ।
Fareedkot Teekaਹੇ ਮੇਰੇ ਮਨ! ਏਕ ਵਾਹਿਗੁਰੂ ਸੇ ਚਿਤ ਲਗਾਉ॥
Prof. Sahib Singhਹੇ ਮੇਰੇ ਮਨ! ਸਿਰਫ਼ ਇਕ ਪਰਮਾਤਮਾ ਨਾਲ ਸੁਰਤ ਜੋੜ।

ਪਦ ਅਰਥ ਏਕਸ ਸਿਉ = ਸਿਰਫ਼ ਇੱਕ ਨਾਲ।

SikhNet (Spanish)Que te interese, oh mi mente, el Uno y sólo el Uno.

ਏਕਸ ਬਿਨੁ. ਸਭ ਧੰਧੁ ਹੈ; ਸਭ ਮਿਥਿਆ ਮੋਹੁ ਮਾਇ ॥੧॥ ਰਹਾਉ ॥

ekas bin. sabh dhandh hai; sabh mithiaa mohu maae |1| rahaau |

Sant Singh KhalsaWithout the One, all entanglements are worthless; emotional attachment to Maya is totally false. ||1||Pause||
Manmohan SinghWithout one all else is but an entanglement. the love of mammon is all false. Pause.
Manmohan Singh (Punjabi)ਇਕ (ਵਾਹਿਗੁਰੂ) ਦੇ ਬਗੇਰ ਹੋਰ ਸਾਰਾ ਕੁਛ ਪੁਆੜਾ ਹੀ ਹੈ। ਧਨ-ਦੌਲਤ ਦੀ ਲਗਨ ਸਭ ਕੂੜੀ ਹੈ। ਠਹਿਰਾਉ।
Fareedkot Teekaਕਿਉਂਕਿ ਤਿਸ ਏਕ ਸੇ ਬਿਨਾ ਔਰ ਜੋ ਸਭ ਮਾਯਾ ਕੇ ਮੋਹ ਸੇ ਧੰਧਾ ਕਰਨਾ ਹੈ, ਸੋ ਸਭ (ਮਿਥਿਆ) ਬ੍ਯਰਥ ਹੈ॥੧॥ ਰਹਾਉ ॥
Prof. Sahib Singhਇਕ ਪਰਮਾਤਮਾ (ਦੇ ਪਿਆਰ) ਤੋਂ ਬਿਨਾ (ਦੁਨੀਆ ਦੀ) ਸਾਰੀ (ਦੌੜ-ਭੱਜ) ਜੰਜਾਲ ਬਣ ਜਾਂਦੀ ਹੈ। (ਤੇ) ਮਾਇਆ ਦਾ ਮੋਹ ਹੈ ਭੀ ਸਾਰਾ ਵਿਅਰਥ ॥੧॥ ਰਹਾਉ ॥

ਪਦ ਅਰਥ ਧੰਧੁ = ਜੰਜਾਲ। ਮੋਹੁ ਮਾਇ = ਮਾਇਆ ਦਾ ਮੋਹ॥੧॥ਰਹਾਉ॥

SikhNet (Spanish)Sin Él todo lo demás es puro desperdicio e ilusión, es Maya y amor falso.(1-Pausa)

ਲਖ ਖੁਸੀਆ ਪਾਤਿਸਾਹੀਆ ਜੇ; ਸਤਿਗੁਰੁ ਨਦਰਿ ਕਰੇਇ ॥

lakh khuseea paatisaaheea je; satigur nadar karee |

Sant Singh KhalsaHundreds of thousands of princely pleasures are enjoyed, if the True Guru bestows His Glance of Grace.
Manmohan SinghIf the True Guru casts His merciful glance, I enjoy the happiness of lakhs of empires.
Manmohan Singh (Punjabi)ਜੇਕਰ ਸੱਚੇ ਗੁਰੂ ਜੀ ਆਪਣੀ ਦਇਆ-ਦ੍ਰਿਸ਼ਟੀ ਧਾਰਨ ਤਾਂ ਮੈਂ ਲੱਖਾਂ ਬਾਦਸ਼ਾਹੀਆਂ ਦੇ ਅਨੰਦ ਮਾਣਦਾ ਹਾਂ।
Fareedkot Teekaਜੌ ਸਤਿਗੁਰੂ ਕ੍ਰਿਪਾ ਦ੍ਰਿਸਟੀ ਕਰੈ, ਤੌ ਲਖਾਂ ਹੀ ਪਾਤਸ਼ਾਹੀਆਂ ਕੀ ਪ੍ਰਾਪਤੀ ਕੇ ਸਮਾਨ ਪ੍ਰਸਿੰਨਤਾਈਆਂ ਪ੍ਰਾਪਤਿ ਹੋਤੀ ਹੈਂ, ਭਾਵ ਅਬਿਨਾਸ਼ੀ ਅਨੰਦ ਕੋ ਦੇਤੇ ਹੈਂ॥
Prof. Sahib Singhਜੇ (ਮੇਰਾ) ਸਤਿਗੁਰੂ (ਮੇਰੇ ਉੱਤੇ) ਮਿਹਰ ਦੀ (ਇੱਕ) ਨਿਗਾਹ ਕਰੇ, ਤਾਂ (ਮੈਂ ਸਮਝਦਾ ਹਾਂ ਕਿ ਮੈਨੂੰ) ਲੱਖਾਂ ਪਾਤਿਸ਼ਾਹੀਆਂ ਦੀਆਂ ਖ਼ੁਸ਼ੀਆਂ ਮਿਲ ਗਈਆਂ ਹਨ।

ਪਦ ਅਰਥ ਨਦਰਿ = ਮਿਹਰ ਦੀ ਨਿਗਾਹ।

SikhNet (Spanish)Uno puede gozar de millones de placeres, pero ninguno será rey, si la Presencia del Señor y Su Gracia no existen en su vida.

ਨਿਮਖ ਏਕ ਹਰਿ ਨਾਮੁ ਦੇਇ; ਮੇਰਾ ਮਨੁ ਤਨੁ ਸੀਤਲੁ ਹੋਇ ॥

nimakh ek har naam dee; meraa man tan seetal hoe |

Sant Singh KhalsaIf He bestows the Name of the Lord, for even a moment, my mind and body are cooled and soothed.
Manmohan SinghWere he to bless me with His Name even for a trance, my soul and body will become cool.
Manmohan Singh (Punjabi)ਜੇਕਰ ਉਹ ਇਕ ਮੁਹਤ ਭਰ ਲਈ ਭੀ ਮੈਨੂੰ ਵਾਹਿਗੁਰੂ ਦੇ ਨਾਮ ਦੀ ਦਾਤ ਦੇ ਦੇਣ, ਮੇਰੀ ਆਤਮਾ ਤੇ ਦੇਹਿ ਠੰਢੇ ਠਾਰ ਹੋ ਜਾਣਗੇ।
Fareedkot Teekaਏਕ (ਨਿਮਖ) ਨੇਤ੍ਰ ਕੇ ਫੁਰਨੇ ਕੇ ਕਾਲ ਮੇਂ ਹਰਿ ਨਾਮੁ ਦੇ ਦੇਵੇ, ਤਬ ਮੇਰਾ ਮਨ ਸੀਤਲ ਔਰ ਤਨ ਸੀਤਲ ਵਾ ਸਫਲ ਹੋਵੇ॥
Prof. Sahib Singh(ਕਿਉਂਕਿ ਜਦੋਂ ਗੁਰੂ ਮੈਨੂੰ) ਅੱਖ ਦੇ ਝਮਕਣ ਜਿਤਨੇ ਸਮੇਂ ਵਾਸਤੇ ਭੀ ਪਰਮਾਤਮਾ ਦਾ ਨਾਮ ਬਖ਼ਸ਼ਦਾ ਹੈ, ਤਾਂ ਮੇਰਾ ਮਨ ਸ਼ਾਂਤ ਹੋ ਜਾਂਦਾ ਹੈ, ਮੇਰਾ ਸਰੀਰ ਸ਼ਾਂਤ ਹੋ ਜਾਂਦਾ ਹੈ (ਮੇਰੇ ਗਿਆਨ-ਇੰਦਰੇ ਵਿਕਾਰਾਂ ਦੀ ਭੜਕਾਹਟ ਵਲੋਂ ਹਟ ਜਾਂਦੇ ਹਨ)।

ਪਦ ਅਰਥ ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਦੇਇ = ਦੇਂਦਾ ਹੈ। ਸੀਤਲੁ = ਠੰਢਾ, ਸ਼ਾਂਤ।

SikhNet (Spanish)Él nos bendijera con Su Nombre aun por un instante, nuestra mente y cuerpo estarían verdaderamente en Paz.

ਜਿਸ ਕਉ ਪੂਰਬਿ ਲਿਖਿਆ; ਤਿਨਿ ਸਤਿਗੁਰ ਚਰਨ ਗਹੇ ॥੨॥

jis kau poorab likhiaa; tin satigur charan gahe |2|

Sant Singh KhalsaThose who have such pre-ordained destiny hold tight to the Feet of the True Guru. ||2||
Manmohan SinghThey, who are so pre-ordained. hold fast the feet of the True Guru.
Manmohan Singh (Punjabi)ਜਿਨ੍ਹਾਂ ਲਈ ਧੁਰ ਦੀ ਐਸੀ ਲਿਖਤਾਕਾਰ ਹੈ, ਉਹ ਸੱਚੇ ਗੁਰਾਂ ਦੇ ਪੈਰ ਘੁਟ ਕੇ ਫੜੀ ਰੱਖਦੇ ਹਨ।
Fareedkot Teekaਪਰੰਤੂ ਜਿਸ ਪੁਰਸ਼ ਕੋ ਪੂਰਬ ਜਨਮ ਕਾ ਸੁਭ ਲੇਖੁ ਲਿਖਿਆ ਹੈ, ਤਿਸ ਨੇ ਸਤਿਗੁਰੋਂ ਕੇ ਚਰਨ (ਗਹੇ) ਗ੍ਰਹਣ ਕੀਏ ਹੈਂ॥੨॥
Prof. Sahib Singhਪਰ ਉਸੇ ਮਨੁੱਖ ਨੇ ਸਤਿਗੁਰੂ ਦੇ ਚਰਨ ਫੜੇ ਹਨ (ਉਹੀ ਮਨੁੱਖ ਸਤਿਗੁਰੂ ਦਾ ਆਸਰਾ ਲੈਂਦਾ ਹੈ), ਜਿਸ ਨੂੰ ਪੂਰਬਲੇ ਜਨਮ ਦਾ ਕੋਈ ਲਿਖਿਆ ਹੋਇਆ (ਚੰਗਾ ਲੇਖ) ਮਿਲਦਾ ਹੈ (ਜਿਸ ਦੇ ਚੰਗੇ ਭਾਗ ਜਾਗਦੇ ਹਨ) ॥੨॥

ਪਦ ਅਰਥ ਪੂਰਬਿ = ਪਹਿਲੇ ਜਨਮ ਵਿਚ (ਕੀਤੇ ਕਰਮਾਂ ਅਨੁਸਾਰ)। ਤਿਨਿ = ਉਸ (ਮਨੁੱਖ) ਨੇ। ਗਹੇ = ਫੜ ਲਏ॥੨॥

SikhNet (Spanish)Los que lo tenían así en su Destino, abrazaron los Pies del Señor. (2)

ਸਫਲ ਮੂਰਤੁ ਸਫਲਾ ਘੜੀ; ਜਿਤੁ ਸਚੇ ਨਾਲਿ ਪਿਆਰੁ ॥

safal moorat safalaa gharree; jit sache naal piaar |

Sant Singh KhalsaFruitful is that moment, and fruitful is that time, when one is in love with the True Lord.
Manmohan SinghFruitful is the moment and fruitful the time when love for the True Lord is embraced.
Manmohan Singh (Punjabi)ਫਲ-ਦਾਇਕ ਹੈ ਉਹ ਮੁਹਤ ਅਤੇ ਫਲ-ਦਾਇਕ ਉਹ ਸਮਾਂ ਜਦ ਸੱਚੇ-ਸਾਈਂ ਨਾਲ ਪ੍ਰੀਤ ਕੀਤੀ ਜਾਂਦੀ ਹੈ।
Fareedkot Teekaਜਿਸ ਕਾਲ ਮੇਂ (ਸਚੇ) ਵਾਹਿਗੁਰੂ ਸਾਥ ਪ੍ਯਾਰ ਕੀਆ, ਸੋ (ਮੂਰਤੁ) ਮਹੂਰਤੁ ਸਫਲ ਹੈ ਘੜੀ ਭੀ ਸਫਲ ਹੈ॥
Prof. Sahib Singhਉਹ ਸਮਾ ਕਾਮਯਾਬ ਸਮਝੋ, ਉਹ ਘੜੀ ਭਾਗਾਂ ਵਾਲੀ ਜਾਣੋ, ਜਿਸ ਵਿਚ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਪਿਆਰ ਬਣੇ।

ਪਦ ਅਰਥ ਮੂਰਤੁ = {मुहुर्त} ਸਮਾ {ਨੋਟ: ਲਫ਼ਜ਼ 'ਮੂਰਤੁ' ਅਤੇ 'ਮੂਰਤਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ। ਮੂਰਤਿ = ਸਰੂਪ}। ਜਿਤੁ = ਜਿਸ ਵਿਚ।

SikhNet (Spanish)Ese momento, ese instante en que uno siente el Amor del Señor, es para siempre bendecido.

ਦੂਖੁ ਸੰਤਾਪੁ. ਨ ਲਗਈ; ਜਿਸੁ ਹਰਿ ਕਾ ਨਾਮੁ ਅਧਾਰੁ ॥

dookh santaap. na lagee; jis har kaa naam adhaar |

Sant Singh KhalsaSuffering and sorrow do not touch those who have the Support of the Name of the Lord.
Manmohan SinghSuffering and sorrow do not touch him, who has the support of God's Name.
Manmohan Singh (Punjabi)ਦਰਦ ਤੇ ਗਮ ਉਸ ਨੂੰ ਨਹੀਂ ਪੋਹਦੇ, ਜਿਸ ਨੂੰ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ।
Fareedkot Teekaਜਿਸ ਨੇ ਹਰੀ ਨਾਮ ਕਾ ਆਸਰਾ ਕੀਆ ਹੈ, ਤਿਸ ਕੋ ਦੁਖੋਂ ਕਰ ਕੇ (ਸੰਤਾਪੁ) ਸੰ ਭਲੀ ਪ੍ਰਕਾਰ ਜੋ ਤਪਤ ਹੈ, ਸੋ ਨਹੀਂ ਲਾਗਤੀ॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ (ਜ਼ਿੰਦਗੀ ਦਾ) ਆਸਰਾ ਮਿਲ ਜਾਂਦਾ ਹੈ, ਉਸ ਨੂੰ ਕੋਈ ਦੁੱਖ, ਕੋਈ ਕਲੇਸ਼ ਪੋਹ ਨਹੀਂ ਸਕਦਾ।

ਪਦ ਅਰਥ ਲਗਈ = ਲਗਏ, ਲੱਗੇ। ਅਧਾਰੁ = ਆਸਰਾ।

SikhNet (Spanish)El que tiene el Soporte del Nombre del Señor, no sufre ni dolor ni aflicción.

ਬਾਹ ਪਕੜਿ ਗੁਰਿ ਕਾਢਿਆ; ਸੋਈ ਉਤਰਿਆ ਪਾਰਿ ॥੩॥

baah pakarr gur kaadtiaa; soee utariaa paar |3|

Sant Singh KhalsaGrasping him by the arm, the Guru lifts them up and out, and carries them across to the other side. ||3||
Manmohan SinghWhom the Guru takes out, seizing by the arm he crosses the (Sea of Life).
Manmohan Singh (Punjabi)ਭੂਜਾ ਤੋਂ ਫੜ ਕੇ, ਜਿਸ ਨੂੰ ਗੁਰੂ ਜੀ ਬਾਹਰ ਧੂਹ ਲੈਂਦੇ ਹਨ, ਉਹ (ਸੰਸਾਰ-ਸਮੁੰਦਰ ਤੋਂ) ਪਾਰ ਹੋ ਜਾਂਦਾ ਹੈ!
Fareedkot Teekaਗੁਰੋਂ ਨੇ ਜਿਸ ਕੋ ਬੁਧੀ ਰੂਪੀ ਭੁਜਾ ਪਕੜ ਕੇ ਨਿਕਾਲਿਆ ਹੈ, ਸੋਈ ਸੰਸਾਰ ਸਮੁੰਦ੍ਰ ਤੇ ਪਾਰ ਉਤਰਿਆ ਹੈ॥੩॥
Prof. Sahib Singhਜਿਸ ਮਨੁੱਖ ਨੂੰ ਗੁਰੂ ਨੇ ਬਾਂਹ ਫੜ ਕੇ (ਵਿਕਾਰਾਂ ਵਿਚੋਂ ਬਾਹਰ) ਕੱਢ ਲਿਆ, ਉਹ (ਸੰਸਾਰ-ਸਮੁੰਦਰ ਵਿਚੋਂ ਸਹੀ-ਸਲਾਮਤਿ) ਪਾਰ ਲੰਘ ਗਿਆ ॥੩॥

ਪਦ ਅਰਥ ਗੁਰਿ = ਗੁਰੂ ਨੇ॥੩॥

SikhNet (Spanish)A ese ser el Señor lo salva y así puede cruzar el terrible océano de las existencias materiales (3)

ਥਾਨੁ ਸੁਹਾਵਾ ਪਵਿਤੁ ਹੈ; ਜਿਥੈ ਸੰਤ ਸਭਾ ॥

thaan suhaavaa pavit hai; jithai sant sabhaa |

Sant Singh KhalsaEmbellished and immaculate is that place where the Saints gather together.
Manmohan SinghEmbellished and immaculate is the place where the Saints' congregation is held.
Manmohan Singh (Punjabi)ਸੁਭਾਇਮਾਨ ਤੇ ਪਾਵਨ ਹੈ ਉਹ ਜਗ੍ਹਾ, ਜਿਥੇ ਸਤਿ-ਸੰਗਤ ਹੁੰਦੀ ਹੈ।
Fareedkot Teekaਜਹਾ ਸੰਤ ਜਨੋਂ ਕੀ ਸਭਾ ਹੈ, ਸੋਈ ਅਸਥਾਨ ਪਵਿਤ੍ਰ ਔਰ (ਸੁਹਾਵਾ) ਸੋਭਨੀਕ ਹੈ॥
Prof. Sahib Singh(ਇਹ ਸਾਰੀ ਬਰਕਤਿ ਹੈ ਗੁਰੂ ਦੀ, ਸਾਧ ਸੰਗਤਿ ਦੀ) ਜਿੱਥੇ ਸਾਧ ਸੰਗਤਿ (ਜੁੜਦੀ) ਹੈ ਉਹ ਥਾਂ ਸੋਹਣਾ ਹੈ ਪਵਿਤ੍ਰ ਹੈ।

ਪਦ ਅਰਥ ਸੰਤ ਸਭਾ = ਸਾਧ ਸੰਗਤਿ।

SikhNet (Spanish)Ese lugar donde los Santos se reúnen, es sagrado.

ਢੋਈ ਤਿਸ ਹੀ ਨੋ ਮਿਲੈ; ਜਿਨਿ ਪੂਰਾ ਗੁਰੂ ਲਭਾ ॥

dtoee tis hee no milai; jin pooraa guroo labhaa |

Sant Singh KhalsaHe alone finds shelter, who has met the Perfect Guru.
Manmohan SinghHe alone who has found the Perfect Guru, obtains the place of protection.
Manmohan Singh (Punjabi)ਪਨਾਹ ਦੀ ਥਾਂ ਉਸੇ ਨੂੰ ਹੀ ਪਰਾਪਤ ਹੁੰਦੀ ਹੈ, ਜਿਸ ਨੂੰ ਪੂਰਨ ਗੁਰਦੇਵ ਮਿਲ ਗਏ ਹਨ।
Fareedkot Teekaਪਰੰਤੂ (ਢੋਈ) ਮਾਨਤਾ ਵਾ ਸਮੀਪਤਾ ਤਿਸੀ ਕੋ ਮਿਲਤੀ ਹੈ, ਜਿਸ ਨੇ ਪੂਰੇ ਸਤਿਗੁਰੂ ਕੋ ਪਾਇਆ ਹੈ॥
Prof. Sahib Singh(ਸਾਧ ਸੰਗਤਿ ਵਿਚ ਆ ਕੇ) ਜਿਸ ਮਨੁੱਖ ਨੇ ਪੂਰਾ ਗੁਰੂ ਲੱਭ ਲਿਆ ਹੈ, ਉਸੇ ਨੂੰ ਹੀ (ਪਰਮਾਤਮਾ ਦੀ ਹਜ਼ੂਰੀ ਵਿਚ) ਆਸਰਾ ਮਿਲਦਾ ਹੈ।

ਪਦ ਅਰਥ ਢੋਈ = ਆਸਰਾ। ਨੋ = ਨੂੰ। ਜਿਨਿ = ਜਿਸ ਨੇ।

SikhNet (Spanish)Aquél a quien el Guru Verdadero encuentra, ese ser logra un ancla en su vida.

ਨਾਨਕ. ਬਧਾ ਘਰੁ ਤਹਾਂ; ਜਿਥੈ. ਮਿਰਤੁ ਨ ਜਨਮੁ ਜਰਾ ॥੪॥੬॥੭੬॥

naanak. badhaa ghar tahaan; jithai. mirat na janam jaraa |4|6|76|

Sant Singh KhalsaNanak builds his house upon that site where there is no death, no birth, and no old age. ||4||6||76||
Manmohan SinghNanak has founded his house on that (ground) where there is no death, birth and old age.
Manmohan Singh (Punjabi)ਨਾਨਕ ਨੇ ਆਪਣੇ ਮਕਾਨ ਦੀ ਉਸ ਥਾਂ ਤੇ ਨੀਹਂ ਰੱਖੀ ਹੈ, ਜਿਥੇ ਮਰਨਾ, ਜੰਮਣਾ ਅਤੇ ਬੁਢੇਪਾ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਗੁਰੂ ਪ੍ਰਾਪਤਿ ਭਏ ਹੈਂ ਤਿਨੋਂ ਨੇ ਤਹਾਂ ਘਰੁ ਬਾਧਿਆ ਹੈ, ਭਾਵ ਇਸਥਿਤ ਭਏ ਹੈਂ, ਜਿਸ ਅਸਥਾਨ ਮੇਂ ਜਨਮ ਮਰਣ (ਜਰਾ) ਬੁਢੇਪਾਦਿ ਖਟ ਵਿਕਾਰੋਂ ਕਾ ਅਭਾਵ ਹੈ, ਭਾਵ ਬ੍ਰਹਮ ਸਰੂਪ ਮੇਂ॥੪॥੬॥੭੬॥
Prof. Sahib Singhਹੇ ਨਾਨਕ! ਉਸ ਮਨੁੱਖ ਨੇ ਆਪਣਾ ਪੱਕਾ ਟਿਕਾਣਾ ਉਸ ਥਾਂ ਬਣਾ ਲਿਆ, ਜਿਥੇ ਆਤਮਕ ਮੌਤ ਨਹੀਂ; ਜਿੱਥੇ ਜਨਮ ਮਰਨ ਦਾ ਗੇੜ ਨਹੀਂ; ਜਿਥੇ ਆਤਮਕ ਜੀਵਨ ਕਦੇ ਕਮਜ਼ੋਰ ਨਹੀਂ ਹੁੰਦਾ ॥੪॥੬॥੭੬॥

ਪਦ ਅਰਥ ਬਧਾ ਘਰੁ = ਪੱਕਾ ਟਿਕਾਣਾ ਬਣਾ ਲਿਆ। ਮਿਰਤੁ = ਆਤਮਕ ਮੌਤ। ਜਨਮੁ = ਜਨਮ-ਮਰਨ ਦਾ ਗੇੜ। ਜਰਾ = ਬੁਢੇਪਾ, ਆਤਮਕ ਜੀਵਨ ਨੂੰ ਬੁਢੇਪਾ॥੪॥

SikhNet (Spanish)Y así, dice Nanak, él construye su hogar sobre bases firmes, ahí ya no hay envejecimiento, ni nacimiento ni muerte. (4-6-76)

Open this shabad →

Shabad Guru Arjan Dev Ji Siree Raag

ਸ੍ਰੀਰਾਗੁ ਮਹਲਾ ੫ ॥

sreeraag mahalaa 5 |

Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.

ਸੋਈ ਧਿਆਈਐ ਜੀਅੜੇ; ਸਿਰਿ ਸਾਹਾਂ ਪਾਤਿਸਾਹੁ ॥

soee dhiaaeeai jeearre; sir saahaan paatisaahu |

Sant Singh KhalsaMeditate on Him, O my soul; He is the Supreme Lord over kings and emperors.
Manmohan SinghO my Soul! meditate on Him who is the over Lord of Kings and emperors.
Manmohan Singh (Punjabi)ਹੇ ਮੇਰੀ ਜਿੰਦੜੀਏ! ਉਸ ਸਦਾ ਸਿਮਰਨ ਕਰ, ਜੋ ਰਾਜਿਆਂ ਅਤੇ ਮਹਾਰਾਜਿਆਂ ਦਾ ਸ਼ਰੋਮਣੀ ਸਾਹਿਬ ਹੈ।
Fareedkot Teekaਹੇ ਜੀਵ! ਜੋ ਪਾਤਸਾਹੋਂ ਕਾ ਸਿਰੋਮਣੀ (ਪਾਤਿਸਾਹੁ) ਪਰਮੇਸ੍ਵਰ ਹੈ, ਉਸੀ ਕਾ ਧ੍ਯਾਵਨਾ ਕਰ॥
Prof. Sahib Singhਹੇ ਮੇਰੀ ਜਿੰਦੇ! ਉਸੇ ਪ੍ਰਭੂ (ਦੇ ਚਰਨਾਂ) ਦਾ ਧਿਆਨ ਧਰਨਾ ਚਾਹੀਦਾ ਹੈ, ਜੋ ਸਭ ਸ਼ਾਹਾਂ ਦੇ ਸਿਰ ਉੱਤੇ ਪਾਤਿਸ਼ਾਹ ਹੈ।

ਪਦ ਅਰਥ ਸੋਈ = ਉਹੀ। ਜੀਅੜੇ = ਹੇ ਜਿੰਦੇ! ਸਿਰਿ = ਸਿਰ ਉੱਤੇ।

SikhNet (Spanish)Habita sólo en Él, oh mi mente, Él es el Rey de Reyes.

ਤਿਸ ਹੀ ਕੀ ਕਰਿ ਆਸ ਮਨ; ਜਿਸ ਕਾ ਸਭਸੁ ਵੇਸਾਹੁ ॥

tis hee kee kar aas man; jis kaa sabhas vesaahu |

Sant Singh KhalsaPlace the hopes of your mind in the One, in whom all have faith.
Manmohan SinghMy mind! repose hope, in Him alone, in whom all have confidence.
Manmohan Singh (Punjabi)ਮੇਰੇ ਮਨੂਏ! ਉਸ ਉਪਰ ਹੀ ਉਮੇਦ ਰੱਖ ਜਿਸ ਵਿੱਚ ਸਾਰਿਆਂ ਨੂੰ ਭਰੋਸਾ ਹੈ।
Fareedkot Teekaਹੇ ਮਨ! ਤਿਸ ਹੀ ਕੀ ਆਸ ਕਰ, ਜਿਸ ਪਰਮੇਸ੍ਵਰ ਕਾ ਸਭ ਕੋ ਭਰੋਸਾ ਹੈ॥
Prof. Sahib Singhਹੇ (ਮੇਰੇ) ਮਨ! ਸਿਰਫ਼ ਉਸ ਪਰਮਾਤਮਾ ਦੀ (ਸਹੈਤਾ ਦੀ) ਆਸ ਬਣਾ, ਜਿਸ ਦਾ ਸਭ ਜੀਵਾਂ ਨੂੰ ਭਰੋਸਾ ਹੈ।

ਪਦ ਅਰਥ ਮਨ = ਹੇ ਮਨ! ਸਭਸੁ = ਸਭ ਜੀਵਾਂ ਨੂੰ। ਵੇਸਾਹੁ = ਭਰੋਸਾ।

SikhNet (Spanish)Pon tus esperanzas sólo en Él, Quien es la Esperanza de todo,

ਸਭਿ ਸਿਆਣਪਾ ਛਡਿ ਕੈ; ਗੁਰ ਕੀ ਚਰਣੀ ਪਾਹੁ ॥੧॥

sabh siaanapaa chhadd kai; gur kee charanee paahu |1|

Sant Singh KhalsaGive up all your clever tricks, and grasp the Feet of the Guru. ||1||
Manmohan SinghShed all thy clevernesses and take to the feet of the Guru.
Manmohan Singh (Punjabi)ਆਪਣੀਆਂ ਸਾਰੀਆਂ ਚਲਾਕੀਆਂ ਤਿਆਗ ਕੇ ਗੁਰਾਂ ਦੇ ਪੈਰੀ ਜਾ ਪਓ।
Fareedkot Teekaਅਪਣੀ ਸਰਬ ਚਤਾਰਈਓਂ ਕੋ ਛੋਡ ਕਰ, ਗੁਰੋਂ ਕੇ ਚਰਨੋਂ ਮੇਂ ਪ੍ਰਾਪਤਿ ਹੋਹੁ॥੧॥
Prof. Sahib Singh(ਹੇ ਮਨ!) ਸਾਰੀਆਂ ਚਤੁਰਾਈਆਂ ਛੱਡ ਕੇ ਗੁਰੂ ਦੇ ਚਰਨੀਂ ਪਉ (ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦਾ ਮਿਲਾਪ ਹੁੰਦਾ ਹੈ) ॥੧॥

ਪਦ ਅਰਥ ਸਭਿ = ਸਾਰੀਆਂ। ਪਾਹੁ = ਪਉ॥੧॥

SikhNet (Spanish)abandona tus astucias, y póstrate a los Pies del Guru. (1)

ਮਨ ਮੇਰੇ; ਸੁਖ ਸਹਜ ਸੇਤੀ ਜਪਿ ਨਾਉ ॥

man mere; sukh sehaj setee jap naau |

Sant Singh KhalsaO my mind, chant the Name with intuitive peace and poise.
Manmohan SinghMy Soul! with ease and calmness dwell upon God's Name.
Manmohan Singh (Punjabi)ਮੇਰੀ ਜਿੰਦੜੀਏ! ਆਰਾਮ ਅਤੇ ਸ਼ਾਤੀ ਨਾਲ ਵਾਹਿਗੁਰੂ ਦੇ ਨਾਮ ਦਾ ਅਰਾਧਨ ਕਰ।
Fareedkot Teekaਹੇ ਮੇਰੇ ਮਨ! ਨਾਮ ਜਪ, ਨਾਮ ਕੇ ਜਪਣੇ ਸੇ ਸਰੂਪ ਅਨੰਦ ਕੋ ਸੰਜੁਗਤ ਹੋਵੇਗਾ॥
Prof. Sahib Singhਹੇ ਮੇਰੇ ਮਨ! ਆਨੰਦ ਨਾਲ ਤੇ ਆਤਮਕ ਅਡੋਲਤਾ ਨਾਲ ਪਰਮਾਤਮਾ ਦਾ ਨਾਮ ਸਿਮਰ।

ਪਦ ਅਰਥ ਸਹਜ = ਆਤਮਕ ਅਡੋਲਤਾ। ਸੇਤੀ = ਨਾਲ।

SikhNet (Spanish)Medita oh mi mente, en el Nombre del Señor, en Paz y en Felicidad.

ਆਠ ਪਹਰ ਪ੍ਰਭੁ ਧਿਆਇ ਤੂੰ; ਗੁਣ ਗੋਇੰਦ ਨਿਤ ਗਾਉ ॥੧॥ ਰਹਾਉ ॥

aatth pehar prabh dhiaae toon; gun goeind nit gaau |1| rahaau |

Sant Singh KhalsaTwenty-four hours a day, meditate on God. Constantly sing the Glories of the Lord of the Universe. ||1||Pause||
Manmohan SinghThrough the eight watches (of the day), do thou think of the Lord and ever sing the praises of the World illuminator. Pause.
Manmohan Singh (Punjabi)ਅੱਠੇ ਪਹਿਰ ਤੂੰ ਸਾਹਿਬ ਦਾ ਸਿਮਰਨ ਕਰ ਅਤੇ ਜਗਤ ਦੇ ਪ੍ਰਕਾਸ਼ਕ ਦਾ ਸਦਾ ਜੱਸ ਗਾਇਨ ਕਰ। ਠਹਿਰਾਉ।
Fareedkot Teekaਕਿਸ ਪ੍ਰਕਾਰ ਜਪ ਕਿ ਤੂੰ ਆਠ ਪਹਿਰ ਪ੍ਰਭੂ ਕਾ ਧ੍ਯਾਨ ਕਰ, ਜਬ ਦੇਖੇ ਧ੍ਯਾਨ ਸੇ ਬ੍ਰਿਤੀ ਉਥਾਨ ਹੋਤੀ ਹੈ, ਤਬ ਨਿਤਾਪ੍ਰਤਿ ਗੋਬਿੰਦ ਕੇ ਗੁਣੋਂ ਕੋ ਗਾਵਣਾ ਕਰ॥੧॥ ਰਹਾਉ ॥
Prof. Sahib Singhਅੱਠੇ ਪਹਰ ਪ੍ਰਭੂ ਨੂੰ ਸਿਮਰਦਾ ਰਹੁ, ਸਦਾ ਗੋਬਿੰਦ ਦੇ ਗੁਣ ਗਾਂਦਾ ਰਹੁ ॥੧॥ ਰਹਾਉ ॥
SikhNet (Spanish)Noche y día llama a tu Dios, y canta Su Alabanza siempre. (1-Pausa)

ਤਿਸ ਕੀ ਸਰਨੀ ਪਰੁ ਮਨਾ; ਜਿਸੁ ਜੇਵਡੁ. ਅਵਰੁ ਨ ਕੋਇ ॥

tis kee saranee par manaa; jis jevadd. avar na koe |

Sant Singh KhalsaSeek His Shelter, O my mind; there is no other as Great as He.
Manmohan SinghSeek His shelter, O Soul! whom none equals in greatness.
Manmohan Singh (Punjabi)ਹੈ ਮੇਰੀ ਜਿੰਦੇ! ਉਸ ਦੀ ਸ਼ਰਣ ਪੈ, ਜਿਸ ਜਿੱਡਾ ਵੱਡਾ ਹੋਰ ਕੋਈ ਨਹੀਂ।
Fareedkot Teekaਹੇ ਮਨ! ਜਿਸ ਪਰਮੇਸ੍ਵਰ ਜੈਸਾ ਵਡਾ ਔਰ ਕੋਈ ਨਹੀਂ ਹੈ, ਤਿਸ ਕੀ ਸਰਣ ਕੋ ਗ੍ਰਹਣ ਕਰ॥
Prof. Sahib Singhਹੇ (ਮੇਰੇ) ਮਨ! ਉਸ ਪਰਮਾਤਮਾ ਦੀ ਸਰਨ ਪਉ, ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ,

ਪਦ ਅਰਥ ਪਰੁ = ਪਉ। ਜਿਸੁ = {ਨੋਟ: ਲਫ਼ਜ਼ 'ਜਿਸੁ' ਅਤੇ 'ਜਿਸ ਕਾ' ਦੇ 'ਜਿਸ' ਦਾ ਫ਼ਰਕ ਚੇਤੇ ਰੱਖਣਾ। ਲਫ਼ਜ਼ 'ਜਿਸੁ ਤਿਸੁ ਕਿਸੁ ਇਸੁ, ਉਸੁ' ਦਾ (ੁ) ਖ਼ਾਸ ਖ਼ਾਸ ਸੰਬੰਧਕਾਂ ਤੇ ਕ੍ਰਿਆ ਵਿਸ਼ੇਸ਼ਣ 'ਹੀ' ਨਾਲ ਉੱਡ ਜਾਂਦਾ ਹੈ। ਵੇਖੋ 'ਗੁਰਬਾਣੀ ਵਿਆਕਰਨ'}।

SikhNet (Spanish)Busca Su Santuario, oh mi mente, en Aquél que nadie puede igualar.

ਜਿਸੁ ਸਿਮਰਤ ਸੁਖੁ ਹੋਇ ਘਣਾ; ਦੁਖੁ ਦਰਦੁ. ਨ ਮੂਲੇ ਹੋਇ ॥

jis simarat sukh hoe ghanaa; dukh darad. na moole hoe |

Sant Singh KhalsaRemembering Him in meditation, a profound peace is obtained. Pain and suffering will not touch you at all.
Manmohan SinghBy remembering whom great peace is obtained and pain and distress absolutely touch (man) not.
Manmohan Singh (Punjabi)ਜਿਸ ਦਾ ਅਰਾਧਨ ਕਰਨ ਦੁਆਰਾ ਬਹੁਤ ਆਰਾਮ ਮਿਲਦਾ ਹੈ ਅਤੇ ਪੀੜ ਤੇ ਤਕਲੀਫ (ਆਦਮੀ ਨੂੰ) ਮੂਲੋ ਹੀ ਨਹੀਂ ਪੋਹਦੀਆਂ।
Fareedkot Teekaਜਿਸ ਕੇ ਸਿਮਰਨੇ ਸੇ ਦੁਖ ਜਨਮ ਮਰਨ ਕਾ (ਦਰਦੁ) ਈਰਖਾ ਰੂਪੀ ਸੂਲੁ (ਮੂਲੇ) ਕਦਾਚਿਤ ਭੀ ਨ ਹੋਵੇਗਾ, ਸੁਖੁ (ਘਣਾ) ਬਹੁਤ ਹੋਵੇਗਾ॥
Prof. Sahib Singhਜਿਸ ਦਾ ਨਾਮ ਸਿਮਰਿਆਂ ਬਹੁਤ ਆਤਮਕ ਆਨੰਦ ਮਿਲਦਾ ਹੈ, ਤੇ ਕੋਈ ਭੀ ਦੁੱਖ ਕਲੇਸ਼ ਉੱਕਾ ਹੀ ਪੋਹ ਨਹੀਂ ਸਕਦਾ।

ਪਦ ਅਰਥ ਘਣਾ = ਬਹੁਤ। ਮੂਲੇ = ਉੱਕਾ ਹੀ, ਬਿਲਕੁਲ।

SikhNet (Spanish)Meditando, en Quien otorga la Paz, en El que la aflicción y el dolor no tienen cabida,

ਸਦਾ ਸਦਾ ਕਰਿ ਚਾਕਰੀ; ਪ੍ਰਭੁ ਸਾਹਿਬੁ ਸਚਾ ਸੋਇ ॥੨॥

sadaa sadaa kar chaakaree; prabh saahib sachaa soe |2|

Sant Singh KhalsaForever and ever, work for God; He is our True Lord and Master. ||2||
Manmohan SinghEver and for ever more perform the service of that True Lord Master.
Manmohan Singh (Punjabi)ਸਦੀਵ ਤੇ ਹਮੇਸ਼ਾਂ ਉਸੇ ਸੱਚੇ, ਸੁਆਮੀ, ਮਾਲਕ ਦੀ ਟਹਿਲ ਸੇਵਾ ਕਮਾ।
Fareedkot Teekaਸੋ ਜੋ ਪ੍ਰਭੂ ਸਦਾ ਸਚਾ ਸਾਹਿਬ ਹੈ, ਤਿਸ ਕੀ (ਚਾਕਰੀ) ਸੇਵਾ ਹਮੇਸ ਕਰੁ॥੨॥
Prof. Sahib Singh(ਹੇ ਮਨ!) ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ, ਸਦਾ ਉਸੇ ਦੀ ਹੀ ਸੇਵਾ ਭਗਤੀ ਕਰਦਾ ਰਹੁ ॥੨॥

ਪਦ ਅਰਥ ਚਾਕਰੀ = ਸੇਵਾ, ਭਗਤੀ। ਸਾਹਿਬੁ = ਮਾਲਕ। ਸਚਾ = ਸਦਾ ਕਾਇਮ ਰਹਿਣ ਵਾਲਾ॥੨॥

SikhNet (Spanish)ve y Sírvelo, a tu Maestro Verdadero por siempre y para siempre. (2)

ਸਾਧਸੰਗਤਿ ਹੋਇ ਨਿਰਮਲਾ; ਕਟੀਐ ਜਮ ਕੀ ਫਾਸ ॥

saadhasangat hoe niramalaa; katteeai jam kee faas |

Sant Singh KhalsaIn the Saadh Sangat, the Company of the Holy, you shall become absolutely pure, and the noose of death shall be cut away.
Manmohan SinghIn the society of Saints, the mortal becomes pure and the noose of death is cut.
Manmohan Singh (Punjabi)ਸਤਿਸੰਗਤ ਅੰਦਰ ਜੀਵ ਪਵਿੱਤਰ ਹੋ ਜਾਂਦਾ ਹੈ ਅਤੇ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
Fareedkot Teekaਜਬ ਸੰਤੋਂ ਕੇ ਸੰਗ ਕਰ ਕੇ ਪਾਪ ਮਲ ਸੇ ਰਹਿਤ ਹੋਵੇਗਾ, ਤਬ ਜਮ ਕੀ ਫਾਸੀ ਕਾਟੀ ਜਾਵੇਗੀ॥
Prof. Sahib Singhਸਾਧ ਸੰਗਤਿ ਵਿਚ ਰਿਹਾਂ (ਆਚਰਨ) ਪਵਿਤ੍ਰ ਹੋ ਜਾਂਦਾ ਹੈ, ਤੇ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ।

ਪਦ ਅਰਥ ਨਿਰਮਲਾ = ਪਵਿਤ੍ਰ ਜੀਵਨ ਵਾਲਾ। ਫਾਸ = ਫਾਸੀ।

SikhNet (Spanish)Si participamos en la Saad Sangat, la Sociedad de los Santos, nos purificamos y el mensajero de la muerte se mantiene alejado.

ਸੁਖਦਾਤਾ ਭੈ ਭੰਜਨੋ; ਤਿਸੁ ਆਗੈ ਕਰਿ ਅਰਦਾਸਿ ॥

sukhadaataa bhai bhanjano; tis aagai kar aradaas |

Sant Singh KhalsaSo offer your prayers to Him, the Giver of Peace, the Destroyer of fear.
Manmohan SinghMake supplication before Him who is the bestower of bliss and the destroyer of dread.
Manmohan Singh (Punjabi)ਉਸ ਮੂਹਰੇ ਪ੍ਰਾਰਥਨਾ ਕਰ, ਜੋ ਖੁਸ਼ੀ ਬਖਸ਼ਣਹਾਰ ਅਤੇ ਡਰ ਦੂਰ ਕਰਨ ਵਾਲਾ ਹੈ।
Fareedkot Teekaਜੋ ਸਰਬ ਸੁਖੋਂ ਕੇ ਦੇਣੇ ਵਾਲਾ ਹੈ ਅਰੁ ਜਨਮਾਦਿ ਭੈ ਕਾ ਨਾਸ ਕਰਤਾ ਹੈ, ਤਿਸ ਪਰਮੇਸ੍ਵਰ ਆਗੇ ਬੇਨਤੀ ਕਰੁ॥
Prof. Sahib Singh(ਹੇ ਮਨ! ਸਾਧ ਸੰਗਤਿ ਦਾ ਆਸਰਾ ਲੈ ਕੇ) ਉਸ ਪਰਮਾਤਮਾ ਅੱਗੇ ਅਰਦਾਸ ਕਰਦਾ ਰਹੁ, ਜੋ ਸਾਰੇ ਸੁਖ ਦੇਣ ਵਾਲਾ ਹੈ ਤੇ ਸਾਰੇ ਡਰ-ਸਹਮ ਨਾਸ ਕਰਨ ਵਾਲਾ ਹੈ।

ਪਦ ਅਰਥ ਭੈ ਭੰਜਨੋ = ਸਾਰੇ ਡਰ ਨਾਸ ਕਰਨ ਵਾਲਾ।

SikhNet (Spanish)Rézale a tu Señor, el Dador de la Dicha y el Destructor del miedo.

ਮਿਹਰ ਕਰੇ ਜਿਸੁ ਮਿਹਰਵਾਨੁ; ਤਾਂ ਕਾਰਜੁ ਆਵੈ ਰਾਸਿ ॥੩॥

mihar kare jis miharavaan; taan kaaraj aavai raas |3|

Sant Singh KhalsaShowing His Mercy, the Merciful Master shall resolve your affairs. ||3||
Manmohan SinghHe, to whom the Merciful Master shows His mercy, has his affairs adjusted forth with.
Manmohan Singh (Punjabi)ਜਿਸ ਉਤੇ ਮਾਇਆਵਾਨ ਮਾਲਕ ਆਪਣੀ ਮਾਇਆ ਧਾਰਦਾ ਹੈ, ਉਸ ਦੇ ਕੰਮ, ਤੱਤਕਾਲ ਠੀਕ ਹੋ ਜਾਂਦੇ ਹਨ।
Fareedkot Teekaਜਬ ਜਿਸ ਊਪਰ ਕਿਰਪਾਲੂ ਪਰਮੇਸ੍ਵਰ ਕਿਰਪਾ ਕਰਤਾ ਹੈ ਤਬ ਤਿਸ ਕਾ ਕਾਰਜੁ ਰਾਸ ਆਵਤਾ ਹੈ, ਭਾਵ ਯਹਿ ਸਰਬ ਕਾਰਜ ਸਿੱਧ ਹੋਤੇ ਹੈਂ॥ ਕਦਾਚਿਤ ਐਸੀ ਅਸੰਕਾ ਹੋ ਕਿ ਵਹੁ ਪਰਮੇਸ੍ਵਰ ਕੈਸਾ ਹੈ? ਤਿਸ ਕਾ ਸਮਾਧਾਨੁ:
Prof. Sahib Singhਮਿਹਰ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉੱਤੇ ਜਦੋਂ ਮਿਹਰ (ਦੀ ਨਿਗਾਹ) ਕਰਦਾ ਹੈ, ਤਦੋਂ ਉਸ ਦੀ ਮਨੁੱਖਾ ਜੀਵਨ ਦੀ ਭਾਰੀ ਜ਼ਿੰਮੇਵਾਰੀ ਸਿਰੇ ਚੜ੍ਹ ਜਾਂਦੀ ਹੈ ॥੩॥

ਪਦ ਅਰਥ ਆਵੈ ਰਾਸਿ = ਸਿਰੇ ਚੜ੍ਹ ਜਾਂਦਾ ਹੈ॥੩॥

SikhNet (Spanish)A quien el Señor vea con Misericordia, sus acciones serán corregidas. (3)

ਬਹੁਤੋ ਬਹੁਤੁ ਵਖਾਣੀਐ; ਊਚੋ ਊਚਾ ਥਾਉ ॥

bahuto bahut vakhaaneeai; aoocho aoochaa thaau |

Sant Singh KhalsaThe Lord is said to be the Greatest of the Great; His Kingdom is the Highest of the High.
Manmohan Singh(The Lord) is spoken of as the greatest of the great and His seat the highest of the high.
Manmohan Singh (Punjabi)(ਸੁਆਮੀ) ਵਿਸ਼ਾਲਾਂ ਦਾ ਪਰਮ ਵਿਸ਼ਾਲ ਆਖਿਆ ਜਾਂਦਾ ਹੈ ਅਤੇ ਉਸ ਦਾ ਟਿਕਾਣਾ ਉਚਿਓ ਵੀ ਉੱਚਾ ਹੈ।
Fareedkot Teekaਤਿਸ ਕੋ ਬਹੁਤ ਸੇ ਬਹੁਤ (ਵਖਾਣੀਐ) ਕਥਨ ਕਰਤੇ ਹੈਂ (ਊਚੋ ਊਚਾ) ਊਚੇ ਜੋ ਬ੍ਰਹਮਾਦਿ ਲੋਕ ਤਿਨ ਸੇ ਊਚਾ ਅਸਥਾਨੁ ਹੈ, ਵਾ ਊਚਾ ਹੀ ਆਪ ਹੈ ਔਰ ਅਸਥਾਨੁ ਤਿਸ ਕਾ ਬੈਕੁੰਠ ਵਾ ਸਰੂਪ ਊਚਾ ਹੈ॥
Prof. Sahib Singhਹਰ ਕੋਈ ਆਖਦਾ ਹੈ ਕਿ ਪਰਮਾਤਮਾ ਬਹੁਤ ਉੱਚਾ ਹੈ, ਬਹੁਤ ਉੱਚਾ ਹੈ, ਉਸ ਦਾ ਟਿਕਾਣਾ ਬਹੁਤ ਉੱਚਾ ਹੈ।

ਪਦ ਅਰਥ ਵਖਾਣੀਐ = ਆਖਿਆ ਜਾਂਦਾ ਹੈ, ਹਰ ਕੋਈ ਆਖਦਾ ਹੈ।

SikhNet (Spanish)Pues Él es lo más Grande de lo grande, Él es lo más Alto de lo alto.

ਵਰਨਾ ਚਿਹਨਾ ਬਾਹਰਾ; ਕੀਮਤਿ. ਕਹਿ ਨ ਸਕਾਉ ॥

varanaa chihanaa baaharaa; keemat. keh na sakaau |

Sant Singh KhalsaHe has no color or mark; His Value cannot be estimated.
Manmohan SinghGod is without colour and mark. (I) cannot appraise (His) worth.
Manmohan Singh (Punjabi)ਵਾਹਿਗੁਰੂ ਰੰਗ ਤੇ ਨਿਸ਼ਾਨ ਰਹਿਤ ਹੈ। (ਮੈਂ ਉਸ ਦਾ) ਮੁੱਲ ਬਿਆਨ ਨਹੀਂ ਕਰ ਸਕਦਾ।
Fareedkot Teekaਕਿਉਂਕਿ ਵਰਨ ਜੋ ਸਿਆਮ ਗੋਰਾਦਿ ਰੰਗ ਹੈਂ, ਵਾ ਬ੍ਰਹਮਣਾਦਿ ਵਰਣ ਹੈਂ, ਇਨ ਸੇ ਰਹਤ ਹੈ ਔਰ ਨਿਰਾਕਾਰ ਹੋਣੇ ਸੇ ਕੋਈਕ ਜੋਗੀ ਸੰਨ੍ਯਾਸੀ ਆਦਿਕ ਭੇਖ ਵਾ ਨੱਕ, ਮੁਖ, ਦਾੜੀ, ਤਿਲਾਦਿ ਚਿੰਹਨ ਨਹੀਂ। ਸੇਸ ਤਥਾ ਸਾਰਦਾ ਆਦਿ ਕੋਈ ਤਿਸ ਕਾ (ਕੀਮਤਿ) ਮੋਲ ਨਹੀਂ ਕਹ ਸਕਤਾ, ਭਾਵ ਅੰਤ ਨਹੀਂ ਜਾਨ ਸਕਤਾ॥
Prof. Sahib Singhਉਸ ਪ੍ਰਭੂ ਦਾ ਕੋਈ ਖ਼ਾਸ ਰੰਗ ਨਹੀਂ ਹੈ ਕੋਈ ਖ਼ਾਸ ਰੂਪ-ਰੇਖਾ ਨਹੀਂ ਹੈ। ਮੈਂ ਉਸ ਦੀ ਕੋਈ ਕੀਮਤ ਨਹੀਂ ਦੱਸ ਸਕਦਾ (ਭਾਵ, ਦੁਨੀਆ ਦੇ ਕਿਸੇ ਭੀ ਪਦਾਰਥ ਦੇ ਵੱਟੇ ਉਸ ਦੀ ਪ੍ਰਾਪਤੀ ਨਹੀਂ ਹੋ ਸਕਦੀ)।

ਪਦ ਅਰਥ ਕਹਿ ਨ ਸਕਾਉ = ਮੈਂ ਕਹਿ ਨਹੀਂ ਸਕਦਾ।

SikhNet (Spanish)Él está más allá del color, más allá de todo signo, más allá de los valores.

ਨਾਨਕ ਕਉ. ਪ੍ਰਭ ਮਇਆ ਕਰਿ; ਸਚੁ ਦੇਵਹੁ ਅਪੁਣਾ ਨਾਉ ॥੪॥੭॥੭੭॥

naanak kau. prabh meaa kar; sach devahu apunaa naau |4|7|77|

Sant Singh KhalsaPlease show Mercy to Nanak, God, and bless him with Your True Name. ||4||7||77||
Manmohan SinghHave mercy on Nanak, O Lord! and bless his with Thy True Name.
Manmohan Singh (Punjabi)ਹੇ ਸੁਆਮੀ! ਨਾਨਕ ਤੇ ਆਪਣੀ ਰਹਿਮਤ ਧਾਰ, ਅਤੇ ਉਸ ਨੂੰ ਆਪਣੇ ਸੱਚੇ ਨਾਮ ਦੀ ਦਾਤ ਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਯਾਂ ਤੇ ਹੇ ਮਨ! ਐਸੇ ਬੇਨਤੀ ਕਰੀਏ ਕਿ ਹੇ ਵਾਹਿਗੁਰੂ ਮੇਰੇ ਕੋ ਕਿਰਪਾ ਕਰ ਕੇ ਅਪਨਾ ਸਚਾ ਨਾਮ ਦੇਵਹੁ॥੪॥੭॥੭੭॥
Prof. Sahib Singhਹੇ ਪ੍ਰਭੂ! ਮਿਹਰ ਕਰ ਤੇ ਮੈਨੂੰ ਨਾਨਕ ਨੂੰ ਆਪਣਾ ਸਦਾ ਕਾਇਮ ਰਹਿਣ ਵਾਲਾ ਨਾਮ ਬਖ਼ਸ਼ (ਕਿਉਂਕਿ ਜਿਸ ਨੂੰ ਤੇਰਾ ਨਾਮ ਮਿਲ ਜਾਂਦਾ ਹੈ ਉਸ ਨੂੰ ਤੇਰਾ ਮੇਲ ਹੋ ਜਾਂਦਾ ਹੈ) ॥੪॥੭॥੭੭॥

ਪਦ ਅਰਥ ਮਇਆ = ਦਇਆ। ਸਚੁ = ਸਦਾ-ਥਿਰ ਰਹਿਣ ਵਾਲਾ॥੪॥

SikhNet (Spanish)Tenle Misericordia a Nanak, oh Señor, y bendícelo con Tu Nombre Verdadero. (4-7-77)

Open this shabad →

Shabad Guru Arjan Dev Ji Siree Raag continues on Ang 45

ਸ੍ਰੀਰਾਗੁ ਮਹਲਾ ੫ ॥

sreeraag mahalaa 5 |

Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.

ਨਾਮੁ ਧਿਆਏ ਸੋ ਸੁਖੀ; ਤਿਸੁ ਮੁਖੁ ਊਜਲੁ ਹੋਇ ॥

naam dhiaae so sukhee; tis mukh aoojal hoe |

Sant Singh KhalsaOne who meditates on the Naam is at peace; his face is radiant and bright.
Manmohan SinghHe, who meditates on the Name is happy; his face becomes bright.
Manmohan Singh (Punjabi)ਜੋ ਨਾਮ ਦਾ ਸਿਮਰਨ ਕਰਦਾ ਹੈ, ਉਹ ਪ੍ਰਸੰਨ ਹੁੰਦਾ ਹੈ ਤੇ ਉਸ ਦਾ ਚਿਹਰਾ ਰੋਸ਼ਨ ਹੋ ਜਾਂਦਾ ਹੈ।
Fareedkot Teekaਤਾਂ ਤੇ ਜੋ ਪੁਰਸ ਸ੍ਰਗੁਨ ਵਾ ਨਿਰਗੁਣ ਕਾ ਨਾਮੁ (ਧਿਆਏ) ਜਪਤਾ ਹੈ, ਵਾ ਧਿਆਨ ਕਰਤਾ ਹੈ, ਸੋ ਸੁਖੀ ਹੋਤਾ ਹੈ, ਔਰ ਤਿਸ ਕਾ ਮੁਖੁ (ਊਜਲੁ) ਪਾਪਾਂ ਰੂਪੀ ਕਾਲਖ ਤੇ ਰਹਤ ਹੋਤਾ ਹੈ॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਹੀ ਸੁਖੀ ਰਹਿੰਦਾ ਹੈ, ਉਸ ਦਾ ਮੂੰਹ (ਲੋਕ ਪਰਲੋਕ ਵਿਚ) ਉੱਜਲਾ ਰਹਿੰਦਾ ਹੈ।

ਪਦ ਅਰਥ ਸੋ = ਉਹ ਮਨੁੱਖ। ਤਿਸੁ = ਉਸ ਦਾ। ਊਜਲੁ = ਰੌਸ਼ਨ, ਚਮਕ ਵਾਲਾ।

SikhNet (Spanish)Aquél que medita en el Nombre del Señor, está en Paz y su semblante resplandece.

ਪੂਰੇ ਗੁਰ ਤੇ ਪਾਈਐ; ਪਰਗਟੁ ਸਭਨੀ ਲੋਇ ॥

poore gur te paaeeai; paragatt sabhanee loe |

Sant Singh KhalsaObtaining it from the Perfect Guru, he is honored all over the world.
Manmohan SinghHe, who obtains the Name from the Perfect Guru, becomes renowned all the Words over.
Manmohan Singh (Punjabi)ਜੋ ਪੁਰਨ ਗੁਰਾਂ ਪਾਸੋਂ ਨਾਮ ਪਰਾਪਤ ਕਰਦਾ ਹੈ, ਉਹ ਸਾਰਿਆਂ ਜਹਾਨਾਂ ਅੰਦਰ ਪਰਸਿੱਧ ਹੋ ਜਾਂਦਾ ਹੈ।
Fareedkot Teekaਪਰੰਤੂ ਪੂਰਨ ਗੁਰੋਂ ਤੇ ਨਾਮ ਕੀ ਪ੍ਰਾਪਤੀ ਹੋਤੀ ਹੈ, ਜਿਸ ਨੇ ਨਾਮੁ ਪਾਇਆ ਹੈ, ਸੋ ਪੁਰਸੁ ਚੌਦਾਂ ਭਵਨੋਂ ਵਿਖੇ ਬਾਲਮੀਕਾਦਿਕੋਂ ਵਤ ਪਰਗਟੁ ਹੈ॥
Prof. Sahib Singh(ਇਹ ਨਾਮ) ਪੂਰੇ ਗੁਰੂ ਤੋਂ ਹੀ ਮਿਲਦਾ ਹੈ (ਭਾਵੇਂ ਨਾਮ ਦਾ ਮਾਲਕ ਪ੍ਰਭੂ) ਸਾਰੇ ਹੀ ਭਵਨਾਂ ਵਿਚ ਪ੍ਰਤੱਖ ਵੱਸਦਾ ਹੈ।

ਪਦ ਅਰਥ ਤੇ = ਤੋਂ। ਸਭਨੀ ਲੋਇ = ਸਾਰੇ ਭਵਨਾਂ ਵਿਚ।

SikhNet (Spanish)Cuando uno recibe el Nombre del Señor por medio del Guru Perfecto, uno es aclamado por todo el orbe.

ਸਾਧਸੰਗਤਿ ਕੈ ਘਰਿ ਵਸੈ; ਏਕੋ ਸਚਾ ਸੋਇ ॥੧॥

saadhasangat kai ghar vasai; eko sachaa soe |1|

Sant Singh KhalsaIn the Company of the Holy, the One True Lord comes to abide within the home of the self. ||1||
Manmohan SinghThat Unique True (Everlasting Lord) abides in the house (society) of the saints.5
Manmohan Singh (Punjabi)ਉਹ ਸੱਚਾ, (ਸਦਾ ਕਾਇਮ ਰਹਿਣ ਵਾਲਾ) ਅਦੁਤੀ (ਪ੍ਰਭੂ) ਸਾਧ ਸੰਗਤਿ ਦੇ ਘਰ ਵਿੱਚ ਵਸਦਾ ਹੈ।
Fareedkot Teekaਸੋ ਜੋ ਏਕੁ ਸਚਾ ਵਾਹਿਗੁਰੂ ਹੈ ਸਾਧ ਸੰਗਤਿ ਕੇ (ਘਰਿ) ਅਸਥਾਨ, ਭਾਵ ਯਹਿ ਕਿ ਸੰਤ ਸਮਾਗਮ ਮੇਂ ਬਸਤਾ ਹੈ॥੧॥
Prof. Sahib Singhਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਾਧ ਸੰਗਤਿ ਦੇ ਘਰ ਵਿਚ ਵੱਸਦਾ ਹੈ ॥੧॥

ਪਦ ਅਰਥ ਘਰਿ = ਘਰ ਵਿਚ। ਸਚਾ = ਸਦਾ-ਥਿਰ ਰਹਿਣ ਵਾਲਾ ਪ੍ਰਭੂ॥੧॥

SikhNet (Spanish)El Señor reside en la Saad Sangat, la Sociedad de los Santos, sí, Él, el Uno, el Verdadero. (1)

Open this shabad (15 lines, Angs 44-45) →

Ang 44 of 1430