ਧਨਾਸਰੀ ਮਹਲਾ ੫ ॥
dhanaasaree mahalaa 5 |
Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal divino.
ਪੂਜਾ ਵਰਤ ਤਿਲਕ ਇਸਨਾਨਾ; ਪੁੰਨ ਦਾਨ ਬਹੁ ਦੈਨ ॥
poojaa varat tilak isanaanaa; pun daan bahu dain |
Sant Singh KhalsaWorship, fasting, ceremonial marks on one's forehead, cleansing baths, generous donations to charities and self-mortification
Manmohan SinghWorship, fasting, frontal mark, ablution, the bestowal of copious alms and charity,
Manmohan Singh (Punjabi)(ਕਰਮ-ਕਾਂਡ ਤੇ ਵਿਖਾਵੇ ਦੀ ਬਿਰਤੀ ਅਧੀਨ ਕੀਤੀ) ਉਪਾਸ਼ਨਾਂ, ਉਪਹਾਸ, ਟਿੱਕਾ, ਇਸ਼ਨਾਨ, ਬਹੁਤੀ ਖੈਰਾਤ ਤੇ ਸਖਾਵਤ ਦਾ ਦੇਣਾ,
Fareedkot Teekaਪੂਜਾ ਔ ਬ੍ਰਤ ਤਿਲਕ ਇਸਨਾਨ ਆਦੀ ਕਰਕੇ, ਪੁੰਨ ਦਾਨ ਕਾ ਬਹੁਤ ਦੇਣਾ ਭੀ ਕਰੈ॥
Prof. Sahib Singhਹੇ ਭਾਈ! ਲੋਕ ਦੇਵ-ਪੂਜਾ ਕਰਦੇ ਹਨ, ਵਰਤ ਰੱਖਦੇ ਹਨ, ਮੱਥੇ ਉਤੇ ਤਿਲਕ ਲਾਂਦੇ ਹਨ, ਤੀਰਥਾਂ ਉਤੇ ਇਸ਼ਨਾਨ ਕਰਦੇ ਹਨ, (ਗਰੀਬਾਂ ਨੂੰ) ਬੜੇ ਦਾਨ-ਪੁੰਨ ਕਰਦੇ ਹਨ,ਪਦ ਅਰਥ ਦੈਨ = ਦੇਣੇ।
SikhNet (Spanish)Ni la alabanza a los dioses, ni el ayuno, ni las marcas de azafrán, ni las abluciones,
ਕਹੂੰ. ਨ ਭੀਜੈ ਸੰਜਮ, ਸੁਆਮੀ; ਬੋਲਹਿ ਮੀਠੇ ਬੈਨ ॥੧॥
kahoon. na bheejai sanjam, suaamee; boleh meetthe bain |1|
Sant Singh Khalsa- the Lord Master is not pleased with any of these rituals, no matter how sweetly one may speak. ||1||
Manmohan Singhself-mortification and the utterance of sweet words, with none of these the Lord is pleased.
Manmohan Singh (Punjabi)ਸਵੈ-ਰਿਆਜ਼ਤ ਅਤੇ ਮਿੱਠੇ ਬਚਨਾਂ ਦਾ ਉਚਾਰਨ, ਇਨ੍ਹਾਂ ਵਿਚੋਂ ਕਿਸੇ ਨਾਲ ਭੀ ਪ੍ਰਭੂ ਪ੍ਰਸੰਨ ਨਹੀਂ ਹੁੰਦਾ।
Fareedkot Teekaਪਰੰਤੂ ਵਹੁ ਸ੍ਵਾਮੀ ਇਨ ਸੰਜਮੋਂ ਮੇਂ ਕਬੀ ਨਹੀਂ ਭੀਜਤਾ ਅਰਥਾਤ ਪ੍ਰਸੰਨ ਨਹੀਂ ਹੋਤਾ ਹੈ, ਯਦਪਿ ਅਨੇਕ ਭਾਂਤ ਮੀਠੇ ਬਚਨੋਂ ਕਾ ਭੀ ਬੋਲਨਾ ਕਰੇ॥੧॥
Prof. Sahib Singhਮਿੱਠੇ ਬੋਲ ਬੋਲਦੇ ਹਨ, ਪਰ ਅਜੇਹੀ ਕਿਸੇ ਭੀ ਜੁਗਤਿ ਨਾਲ ਮਾਲਕ-ਪ੍ਰਭੂ ਖ਼ੁਸ਼ ਨਹੀਂ ਹੁੰਦਾ ॥੧॥ਪਦ ਅਰਥ ਕਹੂੰ = ਕਿਸੇ ਨਾਲ ਭੀ। ਭੀਜੈ = ਭਿੱਜਦਾ, ਖ਼ੁਸ਼ ਹੁੰਦਾ। ਕਹੂੰ ਸੰਜਮ = ਕਿਸੇ ਭੀ ਜੁਗਤਿ ਨਾਲ। ਬੋਲਹਿ = ਬੋਲਦੇ ਹਨ। ਬੈਨ = ਬਚਨ ॥੧॥
SikhNet (Spanish)ni las caridades compulsivas, tampoco algunas otras disciplinas complacen al Señor, por más dulce que uno pueda hablar. (1)
ਪ੍ਰਭ ਜੀ ਕੋ ਨਾਮੁ ਜਪਤ; ਮਨ ਚੈਨ ॥
prabh jee ko naam japat; man chain |
Sant Singh KhalsaChanting the Name of God, the mind is soothed and pacified.
Manmohan SinghRepeating the revered Lord's Name, the soul obtains peace.
Manmohan Singh (Punjabi)ਮਾਣਨੀਯ ਮਾਲਕ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਆਤਮਾ ਨੂੰ ਠੰਢ-ਚੈਨ ਪ੍ਰਾਪਤ ਹੋ ਜਾਂਦੀ ਹੈ।
Fareedkot Teekaਹੇ ਭਾਈ! ਪ੍ਰਭ ਜੀ ਕਾ ਨਾਮੁ ਜਪਣੇ ਤੇ ਹੀ ਮਨ ਮੇਂ (ਚੈਨ) ਅਨੰਦ ਹੋਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਜਪਿਆਂ (ਹੀ) ਮਨ ਨੂੰ ਸ਼ਾਂਤੀ (ਪ੍ਰਾਪਤ ਹੁੰਦੀ ਹੈ)!ਪਦ ਅਰਥ ਕੋ = ਦਾ। ਮਨ ਚੈਨ = ਮਨ ਦੀ ਸ਼ਾਂਤੀ।
SikhNet (Spanish)Contemplando el Nombre del Señor, la mente de uno está en Paz,
ਬਹੁ ਪ੍ਰਕਾਰ ਖੋਜਹਿ ਸਭਿ ਤਾ ਕਉ; ਬਿਖਮੁ. ਨ ਜਾਈ ਲੈਨ ॥੧॥ ਰਹਾਉ ॥
bahu prakaar khojeh sabh taa kau; bikham. na jaaee lain |1| rahaau |
Sant Singh KhalsaEveryone searches for Him in different ways, but the search is so difficult, and He cannot be found. ||1||Pause||
Manmohan SinghAll search for Him in various ways, but the search is difficult and He is found not. Pause.
Manmohan Singh (Punjabi)ਅਨੇਕਾਂ ਤਰੀਕਿਆਂ ਨਾਲ ਸਾਰੇ ਉਸ ਨੂੰ ਭਾਲਦੇ ਹਨ, ਪ੍ਰੰਤੂ ਖੋਜ ਭਾਲ ਔਖੀ ਹੈ ਅਤੇ ਉਹ ਲੱਭਦਾ ਨਹੀਂ। ਠਹਿਰਾਓ।
Fareedkot Teekaਬਹੁਤ ਪ੍ਰਕਾਰੋਂ ਕਰ ਕੇ ਤਿਸ ਕੋ ਸਭੀ ਖੋਜਤੇ ਹੈਂ, ਪਰੰਤੂ ਤਿਸ ਕੀ ਪ੍ਰਾਪਤੀ ਕਠਨ ਹੈ ਔਰ ਸਾਧਨੋਂ ਕਰ ਕੇ ਲਯਾ ਨਹੀਂ ਜਾਤਾ ਹੈ॥੧॥ ਰਹਾਉ ॥☬ਪ੍ਰਸ਼ਨ: ਵਹੁ ਸਾਧਨ ਕੌਨ ਹੈ?☬ਉਤਰ:
Prof. Sahib Singhਸਾਰੇ ਲੋਕ ਕਈ ਤਰੀਕਿਆਂ ਨਾਲ ਉਸ ਪਰਮਾਤਮਾ ਨੂੰ ਲੱਭਦੇ ਹਨ, (ਪਰ ਸਿਮਰਨ ਤੋਂ ਬਿਨਾ ਉਸ ਨੂੰ ਲੱਭਣਾ) ਔਖਾ ਹੈ, ਨਹੀਂ ਲੱਭ ਸਕੀਦਾ ॥੧॥ ਰਹਾਉ ॥ਪਦ ਅਰਥ ਬਹੁ ਪ੍ਰਕਾਰ = ਕਈ ਤਰੀਕਿਆਂ ਨਾਲ। ਸਭਿ = ਸਾਰੇ ਜੀਵ। ਤਾ ਕਉ = ਉਸ (ਪਰਮਾਤਮਾ) ਨੂੰ। ਬਿਖਮੁ = ਮੁਸ਼ਕਿਲ। ਲੈਨ ਨ ਜਾਈ = ਲੱਭਦਾ ਨਹੀਂ ॥੧॥ ਰਹਾਉ ॥
SikhNet (Spanish)pero si uno Lo busca afuera, de cualquier otra forma, uno no Lo alcanza. (1-Pausa)
ਜਾਪ ਤਾਪ. ਭ੍ਰਮਨ ਬਸੁਧਾ ਕਰਿ; ਉਰਧ ਤਾਪ ਲੈ ਗੈਨ ॥
jaap taap. bhraman basudhaa kar; uradh taap lai gain |
Sant Singh KhalsaChanting, deep meditation and penance, wandering over the face of the earth, the performance of austerities with the arms stretched up to the sky
Manmohan SinghRecitation, penance, wandering over the earth, attachment to austerities with body reversed,
Manmohan Singh (Punjabi)ਦਿਖਾਵੇਦਾ ਪਾਠ, ਕਰੜੀ ਘਾਲ, ਧਰਤੀ ਉਤੇ ਰਟਨ ਕਰਨਾਂ, ਮੂਧੇ ਮੂੰਹ ਤਪੱਸਿਆ ਦੀ ਲਗਨ,
Fareedkot Teekaਜਾਪ ਔਰ ਤਾਪ ਸੇ ਬਾਹੋਂ ਕੋ (ਉਰਧ) ਊਚੇ ਕਰ ਖੜੇ ਰਹਣਾ, ਪੰਚਾਗਨ ਕਾ ਤਪਨਾ ਔਰ (ਬਸੁਧਾ) ਧਰਤੀ ਮੇਂ ਭ੍ਰਮਣਾ ਇਤ੍ਯਾਦਿ ਸਾਧਨੋਂ ਮੇਂ ਜੋ (ਲੈ ਗੈਨ) ਲਾਗੇ ਹੂਏ ਹੈਂ। ਵਾ (ਲੈ) ਕਰ ਹਠੁ ਭਾਵ ਹਠੁ ਧਾਰ ਕਰ (ਗੈਨ) ਅਕਾਸ਼ ਕੋ ਚਰਨ ਖੜੇ ਕਰਨੇ, ਭਾਵ ਕਪਾਲੀ ਆਸਨੁ ਕਰਨਾ॥
Prof. Sahib Singhਹੇ ਭਾਈ! ਜਪ ਤਪ ਕਰ ਕੇ, ਸਾਰੀ ਧਰਤੀ ਉਤੇ ਚੱਕਰ ਲਾ ਕੇ, ਸਿਰ-ਭਾਰ ਤਪ ਕਰ ਕੇ, ਪ੍ਰਾਣ ਦਸਮ ਦੁਆਰ ਵਿਚ ਚਾੜ੍ਹ ਕੇ,ਪਦ ਅਰਥ ਬਸੁਧਾ = ਧਰਤੀ। ਭ੍ਰਮਨ ਬਸੁਧਾ ਕਰਿ = ਸਾਰੀ ਧਰਤੀ ਉਤੇ ਚੱਕਰ ਲਾ ਕੇ। ਉਰਧ ਤਾਪ = ਉਲਟੇ ਹੋ ਕੇ ਤਪ ਕਰਨੇ। ਗੈਨ = ਆਕਾਸ਼, ਗਗਨ, ਦਸਮ ਦੁਆਰ। ਲੈ ਗੈਨ = ਦਸਮ ਦੁਆਰ ਵਿਚ ਪ੍ਰਾਣ ਚਾੜ੍ਹ ਕੇ।
SikhNet (Spanish)Ni meditación, ni austeridades, ni con las manos estiradas al cielo,
ਇਹ ਬਿਧਿ. ਨਹ ਪਤੀਆਨੋ ਠਾਕੁਰ; ਜੋਗ ਜੁਗਤਿ ਕਰਿ ਜੈਨ ॥੨॥
eih bidh. neh pateeaano tthaakur; jog jugat kar jain |2|
Sant Singh Khalsa- the Lord is not pleased by any of these means, though one may follow the path of Yogis and Jains. ||2||
Manmohan Singhand following the path of Jogis and Jains: by such means the Lord is pleased not.
Manmohan Singh (Punjabi)ਅਤੇ ਜੋਗੀਆਂ ਤੇ ਜੈਨੀਆਂ ਦੇ ਮਾਰਗ ਦੀ ਪੈਰਵੀ, ਇਨ੍ਹਾਂ ਤਰੀਕਿਆਂ ਨਾਲ ਪ੍ਰਭੂ ਪ੍ਰਸੰਨ ਨਹੀਂ ਹੁੰਦਾ।
Fareedkot Teekaਪੁਨਾ ਜੋਗ ਕੀ ਜੁਗਤ ਕਰਨੀ ਔ ਜੈਨ ਮਾਰਗ ਮੇਂ ਪ੍ਰਵਿਰਤਣੇ ਕਰ ਅਰਥਾਤ ਨਾਮ ਜਾਪ ਸੇ ਬਿਨਾ ਪਖੰਡ ਸਹਤ ਇਨ ਵਿਧੀਓਂ ਕੇ ਕਰਨੇ ਸੇ ਠਾਕਰ ਪਤੀਆਵਤਾ ਨਹੀਂ, ਭਾਵ ਸੇ ਪ੍ਰਸਿੰਨ ਨਹੀਂ ਹੋਤਾ ਹੈ॥੨॥
Prof. Sahib Singhਜੋਗ-ਮਤ ਦੀਆਂ ਜੁਗਤੀਆਂ ਕਰ ਕੇ, ਜੈਨ-ਮਤ ਦੀਆਂ ਜੁਗਤੀਆਂ ਕਰ ਕੇ-ਇਹਨਾਂ ਤਰੀਕਿਆਂ ਨਾਲ ਭੀ ਮਾਲਕ-ਪ੍ਰਭੂ ਨਹੀਂ ਪਤੀਜਦਾ ॥੨॥ਪਦ ਅਰਥ ਪਤੀਆਨੋ = ਪਤੀਜਦਾ। ਜੈਨ ਜੁਗਿਤ ਕਰਿ = ਜੈਨੀਆਂ ਵਾਲੀ ਜੁਗਤੀ ਕਰ ਕੇ ॥੨॥
SikhNet (Spanish)ni cantando, se complace al Señor, ni siquiera si uno se comporta como un Yogui o como un Yain. (2)
ਅੰਮ੍ਰਿਤ ਨਾਮੁ ਨਿਰਮੋਲਕੁ ਹਰਿ ਜਸੁ; ਤਿਨਿ ਪਾਇਓ ਜਿਸੁ ਕਿਰਪੈਨ ॥
amrit naam niramolak har jas; tin paaeo jis kirapain |
Sant Singh KhalsaThe Ambrosial Naam, the Name of the Lord, and the Praises of the Lord are priceless; he alone obtains them, whom the Lord blesses with His Mercy.
Manmohan SinghThe ambrosial Name an the Lord's praise are invaluable and he alone obtains them, to whom the Lord shows mercy.
Manmohan Singh (Punjabi)ਅੰਮ੍ਰਿਤ ਨਾਮ ਅਤੇ ਪ੍ਰਭੂ ਦੀ ਕੀਰਤੀ ਅਮੋਲਕ ਹਨ। ਕੇਵਲ ਓਹੀ ਇਨ੍ਹਾਂ ਨੂੰ ਪ੍ਰਾਪਤ ਕਰਦਾ ਹੈ, ਜਿਸ ਉਤੇ ਸੁਆਮੀ ਰਹਿਮਤ ਧਾਰਦਾ ਹੈ।
Fareedkot Teekaਨਾਮ ਅੰਮ੍ਰਿਤ ਅਰ ਅਮੋਲਕ ਹਰੀ ਕਾ ਜਸ ਸੋ ਤਿਸੀ ਨੇ ਪਾਇਆ ਹੈ, ਜਿਸ ਪਰ ਸਤਿਗੁਰੋਂ ਕੀ (ਕਿਰਪੈਨ) ਐਨ ਕ੍ਰਿਪਾ, ਭਾਵ ਅਤੀ ਕਿਰਪਾ ਭਈ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਇਕ ਐਸਾ ਪਦਾਰਥ ਹੈ ਜਿਸ ਦਾ ਕੋਈ ਮੁੱਲ ਨਹੀਂ ਪੈ ਸਕਦਾ-ਇਹ ਦਾਤਿ ਉਸ ਮਨੁੱਖ ਨੇ ਹਾਸਲ ਕੀਤੀ ਹੈ ਜਿਸ ਉੱਤੇ ਪਰਮਾਤਮਾ ਦੀ ਕਿਰਪਾ ਹੋਈ ਹੈ।ਪਦ ਅਰਥ ਨਿਰਮੋਲਕੁ = ਜਿਸ ਦਾ ਕੋਈ ਮੁੱਲ ਨਾਹ ਪਾਇਆ ਜਾ ਸਕੇ। ਤਿਨਿ = ਉਸ (ਮਨੁੱਖ) ਨੇ। ਜਿਸੁ ਕਿਰਪੈਨ = ਜਿਸ ਜਿਸ ਉਤੇ ਕਿਰਪਾ ਹੁੰਦੀ ਹੈ।
SikhNet (Spanish)El Ambrosial Naam, el Nombre del Señor, y la Alabanza del Señor son Inapreciables, pero sólo lo obtiene, quien recibe la Misericordia del Señor.
ਸਾਧਸੰਗਿ ਰੰਗਿ ਪ੍ਰਭ ਭੇਟੇ; ਨਾਨਕ ਸੁਖਿ ਜਨ ਰੈਨ ॥੩॥੧੩॥
saadhasang rang prabh bhette; naanak sukh jan rain |3|13|
Sant Singh KhalsaJoining the Saadh Sangat, the Company of the Holy, Nanak lives in the Love of God; his life-night passes in peace. ||3||13||
Manmohan SinghMeeting the society of saints, slave Nanak is blessed with the Lord's love and his life night, passes in peace.
Manmohan Singh (Punjabi)ਸਾਧ ਸੰਗਤ ਨਾਲ ਜੁੜਨ ਦੁਆਰਾ, ਗੋਲੇ ਨਾਨਕ ਨੂੰ ਪ੍ਰਭੂ ਦੇ ਪ੍ਰੇਮ ਦੀ ਦਾਤ ਪ੍ਰਾਪਤ ਹੋਈ ਹੈ ਅਤੇ ਊਸ ਦੀ ਜੀਵਨ-ਰਾਤ ਆਰਾਮ ਅੰਦਰ ਬੀਤਦੀ ਹੈ।
Fareedkot Teekaਜਿਨੋਂ ਕੋ ਸੰਤੋਂ ਕੀ ਸੰਗਤ ਮੇਂ (ਰੰਗਿ) ਪ੍ਰੇਮ ਕਰਨੇ ਸੇ ਪ੍ਰਭੂ (ਭੇਟੇ) ਮਿਲੇ ਹੈਂ, ਤਿਨੋਂ ਜਨੋਂ ਕੀ ਆਯੂ ਰੂਪੀ ਰਾਤ੍ਰੀ ਸੁਖ ਸਾਥ ਬੀਤਤੀ ਹੈ॥੩॥੧੩॥☬ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਭਾਈ!) ਗੁਰੂ ਦੀ ਸੰਗਤਿ ਦੀ ਰਾਹੀਂ ਪ੍ਰੇਮ-ਰੰਗ ਵਿਚ ਜੁੜ ਕੇ ਜਿਸ ਮਨੁੱਖ ਨੂੰ ਪ੍ਰਭੂ ਜੀ ਮਿਲੇ ਹਨ, ਉਸ ਮਨੁੱਖ ਦੀ ਜੀਵਨ-ਰਾਤ ਸੁਖ-ਆਨੰਦ ਵਿਚ ਬੀਤਦੀ ਹੈ ॥੩॥੧੩॥ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਰੰਗਿ = ਪ੍ਰੇਮ-ਰੰਗ ਵਿਚ। ਭੇਟੇ = ਮਿਲਦੇ ਹਨ। ਸੁਖਿ = ਸੁਖ-ਆਨੰਦ ਵਿਚ। ਜਨ ਰੈਨ = ਉਸ ਮਨੁੱਖ ਦੀ (ਉਮਰ ਦੀ) ਰਾਤ (ਗੁਜ਼ਰਦੀ ਹੈ) ॥੩॥੧੩॥
* ਨੋਟ: ਇਥੋਂ ਤਕ ਧਨਾਸਰੀ ਰਾਗ ਵਿਚ 'ਮਹਲਾ ੫' ਦੇ ੧੩ ਸ਼ਬਦ ਆ ਚੁਕੇ ਹਨ। ਇਸ ਤੋਂ ਅਗਲੇ ਸ਼ਬਦ ਦਾ ਜੋੜ-ਅੰਕ ੧੪ ਹੈ। ਇਸ ਦਾ ਭਾਵ ਇਹ ਹੈ ਕਿ ਅੰਕ ੧੩ ਤੋਂ ਅਗਾਂਹ ਨਵਾਂ ਸ਼ਬਦ ਸ਼ੁਰੂ ਹੋਇਆ ਹੈ। ਸਿਰਲੇਖ 'ਧਨਾਸਰੀ ਮਹਲਾ ੫' ਨਾ ਲਿਖਣ ਨਾਲ ਭੀ ਕੋਈ ਭਲੇਖੇ ਵਾਲੀ ਗੱਲ ਨਹੀਂ ਹੈ।
SikhNet (Spanish)Uniéndose a la Saad Sangat, la Compañía de los Santos, Nanak vive en el Amor de Dios y la noche de su vida la pasa en Paz. (3-13)