ਧਨਾਸਰੀ ਮਹਲਾ ੫ ॥
dhanaasaree mahalaa 5 |
Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.
ਬੰਧਨ ਤੇ ਛੁਟਕਾਵੈ. ਪ੍ਰਭੂ ਮਿਲਾਵੈ; ਹਰਿ ਹਰਿ ਨਾਮੁ ਸੁਨਾਵੈ ॥
bandhan te chhuttakaavai. prabhoo milaavai; har har naam sunaavai |
Sant Singh KhalsaIs there anyone who can release me from my bondage, unite me with God, recite the Name of the Lord, Har, Har,
Manmohan SinghIs there any one, who may deliver me of my bonds, unite me with my Lord, read out to me the Lord God's Name,
Manmohan Singh (Punjabi)ਕੀ ਕੋਈ ਐਸਾ ਜਣਾ ਹੈ ਜੋ ਮੈਨੂੰ ਮੇਰੀਆਂ ਫ਼ਾਹੀਆਂ ਤੋਂ ਛੁਡਾ ਦੇਵੇ, ਮੈਨੂੰ ਮੇਰੇ ਸਾਹਿਬ ਨਾਲ ਮਿਲਾ ਦੇਵੇ, ਮੈਨੂੰ ਸੁਆਮੀ ਵਾਹਿਗੁਰੂ ਦਾ ਨਾਮ ਸ੍ਰਵਣ ਕਰਾਵੇ,
Fareedkot Teekaਜੋ ਸੰਸਾਰੀ ਬੰਧਨੋਂ ਸੇ ਛੁਡਾਵੈ ਔ ਹੇ ਪ੍ਰਭੂ! ਤੇਰੇ ਸਾਥ ਮੇਰੇ ਕੌ ਮਿਲਾਵੈ, ਪੁਨਾ ਤੇਰੇ ਹਰਿ ਹਰਿ ਨਾਮ ਕੋ ਸੁਨਾਵੈ॥
Prof. Sahib Singhਜੇਹੜਾ ਮਿੱਤਰ ਮੈਨੂੰ ਮਾਇਆ ਦੇ ਬੰਧਨਾਂ ਤੋਂ ਛੁਡਾ ਲਏ, ਮੈਨੂੰ ਪਰਮਾਤਮਾ ਮਿਲਾ ਦੇਵੇ, ਮੈਨੂੰ ਪਰਮਾਤਮਾ ਦਾ ਨਾਮ ਸਦਾ ਸੁਣਾਇਆ ਕਰੇ,ਪਦ ਅਰਥ ਤੇ = ਤੋਂ। ਛੁਟਕਾਵੈ = ਛੁਡਾ ਦੇਵੇ।
SikhNet (Spanish)¿Hay alguien que pueda quitar mis amarras, me guíe hasta mi Dios y me recite el Nombre del Señor,
ਅਸਥਿਰੁ ਕਰੇ ਨਿਹਚਲੁ ਇਹੁ ਮਨੂਆ; ਬਹੁਰਿ. ਨ ਕਤਹੂ ਧਾਵੈ ॥੧॥
asathir kare nihachal ihu manooaa; bahur. na katahoo dhaavai |1|
Sant Singh Khalsaand make this mind steady and stable, so that it no longer wanders around? ||1||
Manmohan Singhand render this mind stable and stationary, so that is wanders not any where again?
Manmohan Singh (Punjabi)ਅਤੇ ਇਸ ਮਨ ਨੂੰ ਅਚੱਲ ਤੇ ਅਹਿੱਲ ਕਰ ਦੇਵੇ, ਤਾਂ ਜੋ ਇਹ ਮੁੜ ਕੇ ਕਿਧਰੇ ਨਾਂ ਭਟਕੇ?
Fareedkot Teekaਤਿਸੀ ਤੇਰੇ ਅਚਲ ਸਰੂਪ ਮੇਂ ਮੇਰੇ ਇਸ ਮਨ ਕੋ ਇਸਥਿਤ ਕਰੇ, ਜਿਸ ਤੇ ਪੁਨਾ ਮੇਰਾ ਮਨ ਸੰਕਲਪ ਵਿਕਲਪ ਮੇਂ ਕਬੀ ਧਾਵੈ ਨਹੀਂ॥੧॥
Prof. Sahib Singhਮੇਰੇ ਇਸ ਮਨ ਨੂੰ ਡੋਲਣ ਤੋਂ ਚੰਚਲਤਾ ਤੋਂ ਹਟਾ ਲਏ, ਤਾ ਕਿ ਇਹ ਫਿਰ ਕਿਸੇ ਭੀ ਪਾਸੇ ਭਟਕਿਆ ਨਾਹ ਕਰੇ (ਮੈਂ ਆਪਣੇ ਸਭ ਕੁਝ ਉਸ ਦੇ ਹਵਾਲੇ ਕਰ ਦਿਆਂ) ॥੧॥ਪਦ ਅਰਥ ਅਸਥਿਰੁ = ਅਡੋਲ। ਨਿਹਚਲੁ = ਚੰਚਲਤਾ-ਹੀਨ। ਬਹੁਰਿ = ਮੁੜ। ਕਤ ਹੂ = ਕਿਤੇ ਭੀ। ਧਾਵੈ = ਦੌੜੇ ॥੧॥
SikhNet (Spanish)parando así las divagaciones de mi mente, de una vez por todas? (1)
ਹੈ ਕੋਊ ਐਸੋ; ਹਮਰਾ ਮੀਤੁ ॥
hai koaoo aiso; hamaraa meet |
Sant Singh KhalsaDo I have any such friend?
Manmohan SinghIs there any such friend of mine?
Manmohan Singh (Punjabi)ਕੀ ਕੋਈ ਐਹੋ ਜਿਹਾ ਮੇਰਾ ਸਜਣ ਹੈ?
Fareedkot Teekaਹੇ ਵਾਹਿਗੁਰੂ! ਤੁਮਾਰੇ ਉਪਦੇਸ਼ ਕਰਨੇ ਵਾਲੇ ਸਤਗੁਰੋਂ ਬਿਨਾ ਐਸਾ ਮਿਤ੍ਰ ਕੋਈ ਹੈ ਅਰਥਾਤ ਗੁਰੋਂ ਬਿਨਾਂ ਔਰ ਕੋਈ ਨਹੀਂ ਹੈ॥
Prof. Sahib Singhਜੇ ਕੋਈ ਮੈਨੂੰ ਇਹੋ ਜਿਹਾ ਮੇਰਾ ਮਿੱਤਰ ਮਿਲ ਜਾਏ (ਜੇਹੜਾ ਮੈਨੂੰ ਮਾਇਆ ਦੇ ਬੰਧਨਾਂ ਤੋਂ ਛੁਡਾ ਲਏ)
SikhNet (Spanish)Díganme, ¿existe un Amigo tal a quien le pueda entregar todo,
ਸਗਲ ਸਮਗ੍ਰੀ. ਜੀਉ ਹੀਉ ਦੇਉ; ਅਰਪਉ ਅਪਨੋ ਚੀਤੁ ॥੧॥ ਰਹਾਉ ॥
sagal samagree. jeeo heeo deo; arpau apano cheet |1| rahaau |
Sant Singh KhalsaI would give him all my property, my soul and my heart; I would devote my consciousness to him. ||1||Pause||
Manmohan SinghI shall give him all my chattel, life and heart and dedicate unto him, my soul as well. Pause.
Manmohan Singh (Punjabi)ਮੈਂ ਉਸ ਨੂੰ ਆਪਣਾ ਸਾਰਾ ਮਾਲਮੱਤਾ, ਜਿੰਦ ਜਾਨ ਅਤੇ ਦਿਲ ਦੇ ਦੇਵਾਂਗਾ ਅਤੇ ਆਪਣੀ ਜਿੰਦੜੀ ਭੀ ਉਸ ਨੂੰ ਸਮਰਪਨ ਕਰ ਦਿਆਂਗਾ। ਠਹਿਰਾਉ।
Fareedkot Teekaਤਿਸ ਮਿਤ੍ਰ ਕੋ ਸੰਪੂਰਣ ਸਮਗ੍ਰੀ ਔ ਅਪਨਾ ਜੀਵ ਔ ਰਿਦਾ ਦੇਵਉ ਔਰ ਅਪਨਾ ਚਿਤ ਭੀ ਅਰਪਨ ਕਰੋ, ਭਾਵ ਸੇ ਮਨ ਤਨ ਧਨ ਆਦੀ ਸਰਬੰਸ ਦੇ ਦੇਵੋ॥੧॥ ਰਹਾਉ ॥
Prof. Sahib Singhਮੈਂ ਉਸ ਨੂੰ ਆਪਣਾ ਸਾਰਾ ਧਨ-ਪਦਾਰਥ, ਆਪਣੀ ਜਿੰਦ, ਆਪਣਾ ਹਿਰਦਾ ਦੇ ਦਿਆਂ। ਮੈਂ ਆਪਣਾ ਚਿੱਤ ਉਸ ਦੇ ਹਵਾਲੇ ਕਰ ਦਿਆਂ ॥੧॥ ਰਹਾਉ ॥ਪਦ ਅਰਥ ਸਮਗ੍ਰੀ = ਮਾਲ-ਅਸਬਾਬ। ਜੀਉ = ਨਿੰਦ। ਹੀਉ = ਹਿਰਦਾ। ਦੇਉ = ਦੇਉਂ, ਮੈਂ ਦੇ ਦਿਆਂ। ਅਰਪਉ = ਅਰਪਉਂ ॥੧॥ ਰਹਾਉ ॥
SikhNet (Spanish)incluyendo mi corazón y mi Alma? (1-Pausa)
ਪਰ ਧਨ ਪਰ ਤਨ. ਪਰ ਕੀ ਨਿੰਦਾ; ਇਨ ਸਿਉ ਪ੍ਰੀਤਿ. ਨ ਲਾਗੈ ॥
par dhan par tan. par kee nindaa; in siau preet. na laagai |
Sant Singh KhalsaOthers' wealth, others' bodies, and the slander of others - do not attach your love to them.
Manmohan SinghOther's wealth, other, body and other's slander, profess not love for them.
Manmohan Singh (Punjabi)ਹੋਰਨਾਂ ਦੀ ਦੌਲਤ, ਹੋਰਨਾਂ ਦੀ ਦੇਹ ਅਤੇ ਹੋਰਨਾਂ ਦੀ ਬਦਖੋਈ, ਇਨ੍ਹਾਂ ਨਾਲ ਪਿਆਰ ਨਾਂ ਪਾ।
Fareedkot Teekaਬਿਗਾਨਾ ਧਨ ਔ ਪਰ ਤਨ, ਭਾਵ ਸੇ ਪਰ ਇਸਤ੍ਰੀ ਔਰ ਪਰਾਈ ਨਿੰਦਾ, ਇਨ ਵਿਕਾਰੋਂ ਸਾਥ ਪੁਨਾ ਮੇਰੇ ਮਨ ਕੀ ਪ੍ਰੀਤੀ ਨਾ ਲਾਗੇ॥
Prof. Sahib Singh(ਕੋਈ ਐਸਾ ਮਿੱਤਰ ਮਿਲ ਪਏ ਜਿਸ ਦੀ ਕਿਰਪਾ ਨਾਲ) ਪਰਾਇਆ ਧਨ, ਪਰਾਈ ਇਸਤ੍ਰੀ, ਪਰਾਈ ਨਿੰਦਾ-ਇਹਨਾਂ ਨਾਲ ਮੇਰਾ ਪਿਆਰ ਨਾਹ ਬਣੇ।ਪਦ ਅਰਥ ਪਰ ਤਨ = ਪਰਾਇਆ ਸਰੀਰ, ਪਰਾਈ ਇਸਤ੍ਰੀ।
SikhNet (Spanish)¿Existe?, para que ya no ambicione las riquezas de otro, o su cuerpo,
ਸੰਤਹ ਸੰਗੁ. ਸੰਤ ਸੰਭਾਖਨੁ; ਹਰਿ ਕੀਰਤਨਿ ਮਨੁ ਜਾਗੈ ॥੨॥
santah sang. sant sanbhaakhan; har keeratan man jaagai |2|
Sant Singh KhalsaAssociate with the Saints, speak with the Saints, and keep your mind awake to the Kirtan of the Lord's Praises. ||2||
Manmohan SinghMix thou with saints, converse with the saints and keep thy mind awake in God's praise.
Manmohan Singh (Punjabi)ਤੂੰ ਸਾਧੂਆਂ ਦੀ ਸੰਗਤ ਕਰ, ਸਾਧੂਆਂ ਨਾਲ ਬਚਨ-ਬਿਲਾਸ ਕਰ, ਅਤੇ ਹਰੀ ਦੀ ਉਸਤਤੀ ਅੰਦਰ ਆਪਣੇ ਚਿੱਤ ਨੂੰ ਸੁਚੇਤ ਰੱਖ।
Fareedkot Teekaਸੰਤੋਂ ਕਾ ਹੀ ਸੰਗ ਔਰ ਸੰਤੋਂ ਸਾਥ ਹੀ ਬੋਲਣਾ ਕਰਕੇ, ਹੇ ਹਰੀ! ਤੇਰੇ ਕੀਰਤਨ ਮੇਂ ਮੇਰਾ ਮਨ ਜਾਗਣਾ ਕਰੇ॥੨॥
Prof. Sahib Singhਮੈਂ ਸੰਤਾਂ ਦਾ ਸੰਗ ਕਰਿਆ ਕਰਾਂ, ਮੇਰਾ ਸੰਤਾਂ ਨਾਲ ਹੀ ਬਚਨ-ਬਿਲਾਸ ਰਹੇ, ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਮੇਰਾ ਮਨ ਹਰ ਵੇਲੇ ਸੁਚੇਤ ਰਿਹਾ ਕਰੇ ॥੨॥ਪਦ ਅਰਥ ਸੰਭਾਖਨੁ = ਬਚਨ-ਬਿਲਾਸ, ਗੋਸ਼ਟਿ। ਕੀਰਤਨਿ = ਕੀਰਤਨ ਵਿਚ ॥੨॥
SikhNet (Spanish)ni tampoco calumnie a otros y que siempre converse con los Santos y que mi mente permanezca despierta a las Alabanzas del Señor. (2)
ਗੁਣ ਨਿਧਾਨ ਦਇਆਲ ਪੁਰਖ ਪ੍ਰਭ; ਸਰਬ ਸੂਖ ਦਇਆਲਾ ॥
gun nidhaan deaal purakh prabh; sarab sookh deaalaa |
Sant Singh KhalsaGod is the treasure of virtue, kind and compassionate, the source of all comfort.
Manmohan SinghThe kind and compassionate Lord Master is the Treasure of virtue and all the comforts.
Manmohan Singh (Punjabi)ਮਇਆਵਾਨ ਤੇ ਮਿਹਰਬਾਨ ਮਾਲਕ ਸੁਆਮੀ ਨੇਕੀ ਅਤੇ ਸਾਰੇ ਆਰਾਮਾਂ ਦਾ ਖਜਾਨਾ ਹੈ।
Fareedkot Teekaਤਾਂ ਤੇ ਹੇ ਗੁਣ ਨਿਧਾਨ ਦਿਆਲ ਪੁਰਖ ਪ੍ਰਭੂ! ਹੇ ਦਿਆਲ ਸਰਬ ਸੁਖੋਂ ਕੇ ਦੇਣੇ ਵਾਲੇ! ॥
Prof. Sahib Singhਹੇ ਗੁਣਾਂ ਦੇ ਖ਼ਜ਼ਾਨੇ! ਹੇ ਦਇਆ ਦੇ ਘਰ! ਹੇ ਸਰਬ-ਵਿਆਪਕ! ਹੇ ਪ੍ਰਭੂ! ਹੇ ਸਾਰੇ ਸੁਖਾਂ ਦੀ ਬਖਸ਼ਸ਼ ਕਰਨ ਵਾਲੇ!ਪਦ ਅਰਥ ਗੁਣ ਨਿਧਾਨ = ਹੇ ਗੁਣਾਂ ਦੇ ਖ਼ਜ਼ਾਨੇ! ਪੁਰਖ = ਹੇ ਸਰਬ-ਵਿਆਪਕ!
SikhNet (Spanish)Oh mi Señor Bondadoso, eres el Verdadero Tesoro de Virtud, el Dador de Éxtasis,
ਮਾਗੈ ਦਾਨੁ ਨਾਮੁ ਤੇਰੋ. ਨਾਨਕੁ; ਜਿਉ ਮਾਤਾ ਬਾਲ ਗੁਪਾਲਾ ॥੩॥੧੪॥
maagai daan naam tero. naanak; jiau maataa baal gupaalaa |3|14|
Sant Singh KhalsaNanak begs for the gift of Your Name; O Lord of the world, love him, like the mother loves her child. ||3||14||
Manmohan SinghO Lord, the World Cherisher Nanak prays for the bounty of Thy name Love Thou, him, as the mother does her child.
Manmohan Singh (Punjabi)ਹੇ ਸੰਸਾਰ ਦੇ ਪਾਲਣ-ਪੋਸਣਹਾਰ ਸੁਆਮੀ! ਨਾਨਕ ਤੇਰੇ ਨਾਮ ਦੀ ਦਾਤ ਦੀ ਯਾਚਨਾ ਕਰਦਾ ਹੈ। ਤੂੰ ਉਸ ਨੂੰ ਐਕੁਰ ਪਿਆਰ ਕਰ, ਜਿਸ ਤਰ੍ਹਾਂ ਮਾਂ ਆਪਦਣ ਬੱਚੇ ਨੂੰ ਕਰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਤੇਰੇ ਨਾਮ ਕਾ ਹੀ ਦਾਨ ਤੁਝ ਸੇ ਮਾਂਗਤਾ ਹੂੰ। ਹੇ ਗੁਪਾਲ! ਜੈਸੇ ਮਾਤਾ ਬਾਲਕ ਕੌ ਦੂਧ ਦੇਤੀ ਵਾ ਜੈਸੇ ਮਾਤਾ ਸੇ ਬਾਲਕ ਦੂਧ ਮਾਂਗਤਾ ਹੈ, ਤੈਸੇ ਮੈਂ ਮਾਂਗਤਾ ਹੂੰ, ਭਾਵ ਸੇ ਮੇਰੇ ਕੋ ਨਾਮ ਦਾਨ ਦੇਵੋ॥੩॥੧੪॥☬ਭਾਈ ਪ੍ਰਿਥੀਏ ਨੇ ਈਰਖਾ ਕਰ ਕੇ ਅਨੇਕ ਉਪਦ੍ਰਵ ਉਠਾਏ ਨਿੰਦਾ ਕਰਤਾ ਰਹਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੋ ਜਹਰ ਦੇਨਾ ਆਦਿ ਬਿਘਨ ਕੀਏ ਔ ਨਿੰਦਾ ਕਰੀ। ਤਿਨ ਕੇ ਪ੍ਰਥਾਇ ਇਹੁ ਸ਼ਬਦ ਉਚਾਰਣ ਕਰਤੇ ਭਏ ਹੈਂ:
Prof. Sahib Singhਹੇ ਗੋਪਾਲ! ਜਿਵੇਂ ਬੱਚੇ ਆਪਣੀ ਮਾਂ ਪਾਸੋਂ (ਖਾਣ ਪੀਣ ਲਈ ਮੰਗਦੇ ਹਨ) ਮੈਂ ਤੇਰਾ ਦਾਸ ਨਾਨਕ ਤੇਰੇ ਪਾਸੋਂ ਤੇਰੇ ਨਾਮ ਦਾ ਦਾਨ ਮੰਗਦਾ ਹਾਂ ॥੩॥੧੪॥ਪਦ ਅਰਥ ਨਾਨਕੁ ਮਾਗੈ = ਨਾਨਕ ਮੰਗਦਾ ਹੈ {ਲਫ਼ਜ਼ 'ਨਾਨਕ' ਅਤੇ 'ਨਾਨਕੁ' ਦਾ ਫ਼ਰਕ ਚੇਤੇ ਰੱਖਣਾ}। ਗੁਪਾਲਾ = ਹੇ ਗੋਪਾਲ! ॥੩॥੧੪॥
SikhNet (Spanish)yo busco la Maravilla de Tu Nombre, oh Dios, muéstrame Tu Amor, así como lo hace la madre con su niño. (3-14)