ੴ

ਸਿੱਖਬਾਣੀ · SikhBani

Ang 674

Sri Guru Granth Sahib · Raag Dhanaasree · 5 shabads, 37 lines
Translations
Shabad Guru Arjan Dev Ji Raag Dhanaasree continued from Ang 673

ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ; ਹਮ ਬਾਰਿਕ ਤੁਮਰੇ ਧਾਰੇ ॥੧॥

nimakh nimakh tum hee pratipaalahu; ham baarik tumare dhaare |1|

Sant Singh KhalsaEach and every moment, You cherish and nurture me; I am Your child, and I rely upon You alone. ||1||
Manmohan SinghEvery moment, Thou nursest me, I, Thine child, have Thy support alone.
Manmohan Singh (Punjabi)ਹਰ ਮੁਹਤ ਤੂੰ ਮੇਰੀ ਪਰਵਰਸ਼ ਕਰਦਾ ਹੈਂ। ਮੈਂ ਤੇਰਾ ਬੱਚਾ, ਤੇਰੇ ਹੀ ਆਸਰੇ ਹਾਂ।
Fareedkot Teekaਖਿਨ ਖਿਨ ਮੇਂ ਤੁਮਹੀ ਮੁਝ ਕੋ ਪ੍ਰਤਿਪਾਲਤੇ ਹੋ, ਹਮ ਬਾਰਕ ਤੁਮਾਰੇ ਧਾਰੇ ਹੂਏ ਹੈਂ, ਭਾਵ ਆਪ ਕੇ ਆਸਰੇ ਹੈਂ॥੧॥
Prof. Sahib Singhਹੇ ਪ੍ਰਭੂ! ਤੂੰ ਹੀ ਇਕ ਇਕ ਛਿਨ ਸਾਡੀ ਪਾਲਣਾ ਕਰਦਾ ਹੈਂ, ਅਸੀਂ (ਤੇਰੇ) ਬੱਚੇ ਤੇਰੇ ਆਸਰੇ (ਜੀਊਂਦੇ) ਹਾਂ ॥੧॥

ਪਦ ਅਰਥ ਨਿਮਖ = ਅੱਖ ਝਮਕਣ ਜਿਤਨਾ ਸਮਾ। ਤੁਮਰੇ ਧਾਰੇ = ਤੇਰੇ ਆਸਰੇ ॥੧॥

SikhNet (Spanish)A cada momento me elevas y me nutres, yo soy Tu niño y me apoyo sólo en Ti. (1)

ਜਿਹਵਾ ਏਕ; ਕਵਨ ਗੁਨ ਕਹੀਐ ॥

jihavaa ek; kavan gun kaheeai |

Sant Singh KhalsaI have only one tongue - which of Your Glorious Virtues can I describe?
Manmohan SinghWith one tongue, Thou nursest me. I, Thine child, Thy support alone.
Manmohan Singh (Punjabi)ਆਪਣੀ ਇੱਕ ਜੀਭ ਨਾਲ ਮੈਂ ਤੇਰੀਆਂ ਕਿਹੜੀਆਂ ਕਿਹੜੀਆਂ ਸਿਫ਼ਤਾਂ ਉਚਾਰਨ ਕਰ ਸਕਦਾ ਹਾਂ?
Fareedkot Teekaਹੇ ਵਾਹਿਗੁਰੂ! ਹਮਾਰੀ ਜਿਹਵਾ ਏਕ ਹੈ ਇਸ ਤੇ ਤੇਰਾ ਕੌਨ ਕੌਨ ਗੁਨ ਉਚਾਰਨ ਕਰੀਏ, ਭਾਵ ਸੇ ਸਭ ਗੁਨ ਕਹੇ ਨਹੀਂ ਜਾਤੇ ਹੈਂ॥
Prof. Sahib Singh(ਮਨੁੱਖ ਦੀ) ਇਕ ਜੀਭ ਨਾਲ ਤੇਰਾ ਕੇਹੜਾ ਕੇਹੜਾ ਗੁਣ ਦੱਸਿਆ ਜਾਏ?

ਪਦ ਅਰਥ ਜਿਹਵਾ = ਜੀਭ। ਕਹੀਐ = ਬਿਆਨ ਕੀਤਾ ਜਾ ਸਕਦਾ ਹੈ।

SikhNet (Spanish)Tengo sólo una lengua. ¿Cuál de Tus Virtudes podría cantar en Alabanza?

ਬੇਸੁਮਾਰ ਬੇਅੰਤ ਸੁਆਮੀ; ਤੇਰੋ ਅੰਤੁ. ਨ ਕਿਨ ਹੀ ਲਹੀਐ ॥੧॥ ਰਹਾਉ ॥

besumaar beant suaamee; tero ant. na kin hee laheeai |1| rahaau |

Sant Singh KhalsaUnlimited, infinite Lord and Master - no one knows Your limits. ||1||Pause||
Manmohan SinghWith one tongue of mine, what excellences of Thine can I narrate?
Manmohan Singh (Punjabi)ਅਨੰਤ ਅਤੇ ਹੱਦਬੰਨਾ-ਰਹਿਤ ਹੈਂ, ਤੂੰ ਹੇ ਪ੍ਰਭੂ! ਤੇਰੇ ਓੜਕ ਨੂੰ ਕੋਈ ਨਹੀਂ ਜਾਣਦਾ। ਠਹਿਰਾਓ।
Fareedkot Teekaਬੇਸ਼ੁਮਾਰ ਬੇਅੰਤ ਮੇਰੇ ਸ੍ਵਾਮੀ! ਤੇਰਾ ਅੰਤੁ ਕਿਸੀ ਨੇ ਨਹੀਂ (ਲਹੀਐ) ਲਖਿਆ ਹੈ॥੧॥ ਰਹਾਉ ॥
Prof. Sahib Singhਹੇ ਅਣਗਿਣਤ ਗੁਣਾਂ ਦੇ ਮਾਲਕ! ਹੇ ਬੇਅੰਤ ਮਾਲਕ-ਪ੍ਰਭੂ! ਕਿਸੇ ਭੀ ਪਾਸੋਂ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਿਆ ਜਾ ਸਕਿਆ ॥੧॥ ਰਹਾਉ ॥

ਪਦ ਅਰਥ ਤੇਰੋ = ਤੇਰਾ। ਕਿਨ ਹੀ = ਕਿਨਿ ਹੀ, ਕਿਸੇ ਪਾਸੋਂ ਭੀ {ਲਫ਼ਜ਼ 'ਕਿਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਲਹੀਐ = ਲੱਭਿਆ ਜਾ ਸਕਦਾ ॥੧॥ ਰਹਾਉ ॥

SikhNet (Spanish)Infinito eres Tú, oh Señor, nadie podría encontrar Tus límites. (1-Pausa)

ਕੋਟਿ ਪਰਾਧ ਹਮਾਰੇ ਖੰਡਹੁ; ਅਨਿਕ ਬਿਧੀ ਸਮਝਾਵਹੁ ॥

kott paraadh hamaare khanddahu; anik bidhee samajhaavahu |

Sant Singh KhalsaYou destroy millions of my sins, and teach me in so many ways.
Manmohan SinghInfinite and Limitless art Thou, O Lord; Thine end, no one knows. Pause.
Manmohan Singh (Punjabi)ਤੂੰ ਮੇਰੇ ਕ੍ਰੋੜਾਂ ਹੀ ਪਾਪਾਂ ਨੂੰ ਨਸ਼ਟ ਕਰਦਾ ਹੈਂ ਅਤੇ ਮੈਨੂੰ ਬਹੁਤਿਆਂ ਤਰੀਕਿਆਂ ਨਾਲ ਸਿਖਮਤ ਦਿੰਦਾ ਹੈਂ।
Fareedkot Teekaਹਮਾਰੇ ਕ੍ਰੋੜਾਂ ਅਪਰਾਧ ਖੰਡਨ ਕਰਤੇ ਹੋ, ਭਾਵ ਬਖਸ਼ਤੇ ਹੋ ਔਰ ਅਨੇਕ ਪ੍ਰਕਾਰੋਂ ਸੇ ਸਮਝਾਵਤੇ ਹੋ॥
Prof. Sahib Singhਹੇ ਪ੍ਰਭੂ! ਤੂੰ ਸਾਡੇ ਕ੍ਰੋੜਾਂ ਅਪਰਾਧ ਨਾਸ ਕਰਦਾ ਹੈਂ, ਤੂੰ ਸਾਨੂੰ ਅਨੇਕਾਂ ਤਰੀਕਿਆਂ ਨਾਲ (ਜੀਵਨ-ਜੁਗਤਿ) ਸਮਝਾਂਦਾ ਹੈਂ।

ਪਦ ਅਰਥ ਕੋਟਿ = ਕ੍ਰੋੜਾਂ। ਪਰਾਧ = ਅਪਰਾਧ। ਖੰਡਹੁ = ਨਾਸ ਕਰਦੇ ਹੋ। ਬਿਧਿ = ਤਰੀਕਾ।

SikhNet (Spanish)Tú destruyes miles de nuestros errores y nos vuelves sabios en Ti de muchas formas.

ਹਮ ਅਗਿਆਨ ਅਲਪ ਮਤਿ ਥੋਰੀ; ਤੁਮ ਆਪਨ ਬਿਰਦੁ ਰਖਾਵਹੁ ॥੨॥

ham agiaan alap mat thoree; tum aapan birad rakhaavahu |2|

Sant Singh KhalsaI am so ignorant - I understand nothing at all. Please honor Your innate nature, and save me! ||2||
Manmohan SinghThou destroyer millions of my sins and instructest me in many ways.
Manmohan Singh (Punjabi)ਮੈਂ ਬੇਸਮਝ ਹਾਂ ਅਤੇ ਮੇਰੀ ਸਮਝ ਹੋਛੀ ਅਤੇ ਤੁੱਛ ਹੈ। ਆਪਣੇ ਕੁਦਰਤੀ ਸੁਭਾਵ ਦੁਆਰਾ ਤੂੰ ਮੇਰੀ ਰੱਖਿਆ ਕਰ।
Fareedkot Teekaਹਮ ਅਗਿਆਨੀਓਂ ਕੀ (ਮਤਿ) ਬੁਧੀ ਅਲਪ ਸੇ ਅਲਪ ਹੈ, ਭਾਵ ਅਤੀ ਤੁਛ ਹੈ, ਤਾਂ ਤੇ ਤੁਮ ਅਪਨਾ ਬਿਰਦ ਹੀ ਗੁਰਾਂ ਪਾਸੋਂ ਰਖਵਾਓ॥੨॥
Prof. Sahib Singhਅਸੀਂ ਜੀਵ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਡੀ ਅਕਲ ਥੋੜੀ ਹੈ ਹੋਛੀ ਹੈ। (ਫਿਰ ਭੀ) ਤੂੰ ਆਪਣਾ ਮੁੱਢ-ਕਦੀਮਾਂ ਦਾ ਪਿਆਰ ਵਾਲਾ ਸੁਭਾਉ ਕਾਇਮ ਰੱਖਦਾ ਹੈਂ ॥੨॥

ਪਦ ਅਰਥ ਅਗਿਆਨ = ਗਿਆਨ-ਹੀਣ, ਆਤਮਕ ਜੀਵਨ ਦੀ ਸੂਝ ਤੋਂ ਸੱਖਣੇ। ਅਲਪ = ਥੋੜੀ, ਹੋਛੀ। ਬਿਰਦੁ = ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ॥੨॥

SikhNet (Spanish)Me encuentro sin ninguna Sabiduría, pero sálvame Tú, oh Dios, así como es Tu Naturaleza. (2)

ਤੁਮਰੀ ਸਰਣਿ ਤੁਮਾਰੀ ਆਸਾ; ਤੁਮ ਹੀ ਸਜਨ ਸੁਹੇਲੇ ॥

tumaree saran tumaaree aasaa; tum hee sajan suhele |

Sant Singh KhalsaI seek Your Sanctuary - You are my only hope. You are my companion, and my best friend.
Manmohan SinghI am ignorant, with little and trifling understanding. Save me Thou, by Thy holy innate nature.
Manmohan Singh (Punjabi)ਮੈਂ ਤੇਰੀ ਪਨਾਹ ਲੋੜਦਾ ਹਾਂ। ਕੇਵਲ ਤੂੰ ਹੀ ਮੇਰੀ ਆਸ ਉਮੈਦ ਅਤੇ ਸੁਖਦਾਈ ਮਿੱਤਰ ਹੈਂ।
Fareedkot Teekaਤਾਂ ਤੇ ਮੈਂ ਤੁਮਾਰੀ ਸਰਨ ਹੂੰ ਔਰ ਮੇਰੋ ਕੌ ਤੁਮਾਰੀ ਆਸਾ ਅਰਥਾਤ ਭਰੋਸਾ ਹੈ, ਵਾ ਤੁਮਾਰੇ ਮਿਲਨੇ ਕੀ ਇਛਾ ਲਾਗ ਰਹੀ ਹੈ, ਤੁਮ ਹੀ ਮੇਰੇ (ਸੁਹੇਲੇ) ਸੁਖਦਾਈ ਸਾਜਨ ਹੋ॥
Prof. Sahib Singhਹੇ ਪ੍ਰਭੂ! ਅਸੀਂ ਤੇਰੇ ਹੀ ਆਸਰੇ-ਪਰਨੇ ਹਾਂ, ਸਾਨੂੰ ਤੇਰੀ ਹੀ (ਸਹਾਇਤਾ ਦੀ) ਆਸ ਹੈ, ਤੂੰ ਹੀ ਸਾਡਾ ਸੱਜਣ ਹੈਂ, ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈਂ।

ਪਦ ਅਰਥ ਤੁਮਾਰੀ = ਤੇਰੀ ਹੀ। ਸੁਹੇਲੇ = ਸੁਖ ਦੇਣ ਵਾਲੇ।

SikhNet (Spanish)Busco sólo Tu Refugio, me apoyo sólo en Tu Esperanza, pues Tú eres mi Único Amigo,

ਰਾਖਹੁ ਰਾਖਨਹਾਰ ਦਇਆਲਾ; ਨਾਨਕ ਘਰ ਕੇ ਗੋਲੇ ॥੩॥੧੨॥

raakhahu raakhanahaar deaalaa; naanak ghar ke gole |3|12|

Sant Singh KhalsaSave me, O Merciful Saviour Lord; Nanak is the slave of Your home. ||3||12||
Manmohan SinghI seek Thy protection as Thou alone art my hope and sympathetic friend. O merciful Master and Saviour, save, Thou Nanak, the slave of Thy house.
Manmohan Singh (Punjabi)ਹੇ ਮਿਹਰਬਾਨ ਮਾਲਕ! ਮੇਰੇ ਰੱਖਿਅਕ, ਤੂੰ ਆਪਣੇ ਗ੍ਰਹਿ ਦੇ ਗੁਲਾਮ ਨਾਨਕ ਦੀ ਰੱਖਿਆ ਕਰ।
Fareedkot Teekaਹੇ ਰਾਖਨਹਾਰ ਦਿਆਲੂ! ਮੁਝ ਕੋ ਸਰਬ ਦੁਖੋਂ ਸੇ ਰਾਖ ਲੇਵੋ। ਸ੍ਰੀ ਗੁਰੂ ਜੀ ਕਹਤੇ ਹੈਂ: ਹਮ ਆਪ ਕੇ ਘਰ ਕੇ (ਗੋਲੇ) ਸੇਵਕ ਗੁਲਾਮ ਹੈਂ॥੩॥੧੨॥☬ਨਾਮੁ ਜਾਪ ਸੇ ਬਿਨਾ ਔਰੁ ਸਾਧਨੋਂ ਕੀ ਵਿਅਰਥਤਾ ਉਚਾਰਨ ਕਰਤੇ ਹੈਂ:
Prof. Sahib Singhਹੇ ਦਇਆਵਾਨ! ਹੇ ਸਭ ਦੀ ਰੱਖਿਆ ਕਰਨ-ਜੋਗੇ! ਸਾਡੀ ਰੱਖਿਆ ਕਰ। ਹੇ ਨਾਨਕ! (ਆਖ-) ਅਸੀਂ ਤੇਰੇ ਘਰ ਦੇ ਗ਼ੁਲਾਮ ਹਾਂ ॥੩॥੧੨॥

ਪਦ ਅਰਥ ਰਾਖਨਹਾਰ = ਰੱਖਿਆ ਕਰਨ ਦੀ ਸਮਰਥਾ ਵਾਲੇ! ਗੋਲੇ = ਗ਼ੁਲਾਮ ॥੩॥੧੨॥

SikhNet (Spanish)Dador de Éxtasis. Oh, Dios Bondadoso, mi Salvador, sálvame Tú, pues yo soy Tu Esclavo, me encuentro en Ti cautivo y por eso liberado. (3-12)

Open this shabad (9 lines, Angs 673-674) →

Shabad Guru Arjan Dev Ji Raag Dhanaasree

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal divino.

ਪੂਜਾ ਵਰਤ ਤਿਲਕ ਇਸਨਾਨਾ; ਪੁੰਨ ਦਾਨ ਬਹੁ ਦੈਨ ॥

poojaa varat tilak isanaanaa; pun daan bahu dain |

Sant Singh KhalsaWorship, fasting, ceremonial marks on one's forehead, cleansing baths, generous donations to charities and self-mortification
Manmohan SinghWorship, fasting, frontal mark, ablution, the bestowal of copious alms and charity,
Manmohan Singh (Punjabi)(ਕਰਮ-ਕਾਂਡ ਤੇ ਵਿਖਾਵੇ ਦੀ ਬਿਰਤੀ ਅਧੀਨ ਕੀਤੀ) ਉਪਾਸ਼ਨਾਂ, ਉਪਹਾਸ, ਟਿੱਕਾ, ਇਸ਼ਨਾਨ, ਬਹੁਤੀ ਖੈਰਾਤ ਤੇ ਸਖਾਵਤ ਦਾ ਦੇਣਾ,
Fareedkot Teekaਪੂਜਾ ਔ ਬ੍ਰਤ ਤਿਲਕ ਇਸਨਾਨ ਆਦੀ ਕਰਕੇ, ਪੁੰਨ ਦਾਨ ਕਾ ਬਹੁਤ ਦੇਣਾ ਭੀ ਕਰੈ॥
Prof. Sahib Singhਹੇ ਭਾਈ! ਲੋਕ ਦੇਵ-ਪੂਜਾ ਕਰਦੇ ਹਨ, ਵਰਤ ਰੱਖਦੇ ਹਨ, ਮੱਥੇ ਉਤੇ ਤਿਲਕ ਲਾਂਦੇ ਹਨ, ਤੀਰਥਾਂ ਉਤੇ ਇਸ਼ਨਾਨ ਕਰਦੇ ਹਨ, (ਗਰੀਬਾਂ ਨੂੰ) ਬੜੇ ਦਾਨ-ਪੁੰਨ ਕਰਦੇ ਹਨ,

ਪਦ ਅਰਥ ਦੈਨ = ਦੇਣੇ।

SikhNet (Spanish)Ni la alabanza a los dioses, ni el ayuno, ni las marcas de azafrán, ni las abluciones,

ਕਹੂੰ. ਨ ਭੀਜੈ ਸੰਜਮ, ਸੁਆਮੀ; ਬੋਲਹਿ ਮੀਠੇ ਬੈਨ ॥੧॥

kahoon. na bheejai sanjam, suaamee; boleh meetthe bain |1|

Sant Singh Khalsa- the Lord Master is not pleased with any of these rituals, no matter how sweetly one may speak. ||1||
Manmohan Singhself-mortification and the utterance of sweet words, with none of these the Lord is pleased.
Manmohan Singh (Punjabi)ਸਵੈ-ਰਿਆਜ਼ਤ ਅਤੇ ਮਿੱਠੇ ਬਚਨਾਂ ਦਾ ਉਚਾਰਨ, ਇਨ੍ਹਾਂ ਵਿਚੋਂ ਕਿਸੇ ਨਾਲ ਭੀ ਪ੍ਰਭੂ ਪ੍ਰਸੰਨ ਨਹੀਂ ਹੁੰਦਾ।
Fareedkot Teekaਪਰੰਤੂ ਵਹੁ ਸ੍ਵਾਮੀ ਇਨ ਸੰਜਮੋਂ ਮੇਂ ਕਬੀ ਨਹੀਂ ਭੀਜਤਾ ਅਰਥਾਤ ਪ੍ਰਸੰਨ ਨਹੀਂ ਹੋਤਾ ਹੈ, ਯਦਪਿ ਅਨੇਕ ਭਾਂਤ ਮੀਠੇ ਬਚਨੋਂ ਕਾ ਭੀ ਬੋਲਨਾ ਕਰੇ॥੧॥
Prof. Sahib Singhਮਿੱਠੇ ਬੋਲ ਬੋਲਦੇ ਹਨ, ਪਰ ਅਜੇਹੀ ਕਿਸੇ ਭੀ ਜੁਗਤਿ ਨਾਲ ਮਾਲਕ-ਪ੍ਰਭੂ ਖ਼ੁਸ਼ ਨਹੀਂ ਹੁੰਦਾ ॥੧॥

ਪਦ ਅਰਥ ਕਹੂੰ = ਕਿਸੇ ਨਾਲ ਭੀ। ਭੀਜੈ = ਭਿੱਜਦਾ, ਖ਼ੁਸ਼ ਹੁੰਦਾ। ਕਹੂੰ ਸੰਜਮ = ਕਿਸੇ ਭੀ ਜੁਗਤਿ ਨਾਲ। ਬੋਲਹਿ = ਬੋਲਦੇ ਹਨ। ਬੈਨ = ਬਚਨ ॥੧॥

SikhNet (Spanish)ni las caridades compulsivas, tampoco algunas otras disciplinas complacen al Señor, por más dulce que uno pueda hablar. (1)

ਪ੍ਰਭ ਜੀ ਕੋ ਨਾਮੁ ਜਪਤ; ਮਨ ਚੈਨ ॥

prabh jee ko naam japat; man chain |

Sant Singh KhalsaChanting the Name of God, the mind is soothed and pacified.
Manmohan SinghRepeating the revered Lord's Name, the soul obtains peace.
Manmohan Singh (Punjabi)ਮਾਣਨੀਯ ਮਾਲਕ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਆਤਮਾ ਨੂੰ ਠੰਢ-ਚੈਨ ਪ੍ਰਾਪਤ ਹੋ ਜਾਂਦੀ ਹੈ।
Fareedkot Teekaਹੇ ਭਾਈ! ਪ੍ਰਭ ਜੀ ਕਾ ਨਾਮੁ ਜਪਣੇ ਤੇ ਹੀ ਮਨ ਮੇਂ (ਚੈਨ) ਅਨੰਦ ਹੋਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਜਪਿਆਂ (ਹੀ) ਮਨ ਨੂੰ ਸ਼ਾਂਤੀ (ਪ੍ਰਾਪਤ ਹੁੰਦੀ ਹੈ)!

ਪਦ ਅਰਥ ਕੋ = ਦਾ। ਮਨ ਚੈਨ = ਮਨ ਦੀ ਸ਼ਾਂਤੀ।

SikhNet (Spanish)Contemplando el Nombre del Señor, la mente de uno está en Paz,

ਬਹੁ ਪ੍ਰਕਾਰ ਖੋਜਹਿ ਸਭਿ ਤਾ ਕਉ; ਬਿਖਮੁ. ਨ ਜਾਈ ਲੈਨ ॥੧॥ ਰਹਾਉ ॥

bahu prakaar khojeh sabh taa kau; bikham. na jaaee lain |1| rahaau |

Sant Singh KhalsaEveryone searches for Him in different ways, but the search is so difficult, and He cannot be found. ||1||Pause||
Manmohan SinghAll search for Him in various ways, but the search is difficult and He is found not. Pause.
Manmohan Singh (Punjabi)ਅਨੇਕਾਂ ਤਰੀਕਿਆਂ ਨਾਲ ਸਾਰੇ ਉਸ ਨੂੰ ਭਾਲਦੇ ਹਨ, ਪ੍ਰੰਤੂ ਖੋਜ ਭਾਲ ਔਖੀ ਹੈ ਅਤੇ ਉਹ ਲੱਭਦਾ ਨਹੀਂ। ਠਹਿਰਾਓ।
Fareedkot Teekaਬਹੁਤ ਪ੍ਰਕਾਰੋਂ ਕਰ ਕੇ ਤਿਸ ਕੋ ਸਭੀ ਖੋਜਤੇ ਹੈਂ, ਪਰੰਤੂ ਤਿਸ ਕੀ ਪ੍ਰਾਪਤੀ ਕਠਨ ਹੈ ਔਰ ਸਾਧਨੋਂ ਕਰ ਕੇ ਲਯਾ ਨਹੀਂ ਜਾਤਾ ਹੈ॥੧॥ ਰਹਾਉ ॥☬ਪ੍ਰਸ਼ਨ: ਵਹੁ ਸਾਧਨ ਕੌਨ ਹੈ?☬ਉਤਰ:
Prof. Sahib Singhਸਾਰੇ ਲੋਕ ਕਈ ਤਰੀਕਿਆਂ ਨਾਲ ਉਸ ਪਰਮਾਤਮਾ ਨੂੰ ਲੱਭਦੇ ਹਨ, (ਪਰ ਸਿਮਰਨ ਤੋਂ ਬਿਨਾ ਉਸ ਨੂੰ ਲੱਭਣਾ) ਔਖਾ ਹੈ, ਨਹੀਂ ਲੱਭ ਸਕੀਦਾ ॥੧॥ ਰਹਾਉ ॥

ਪਦ ਅਰਥ ਬਹੁ ਪ੍ਰਕਾਰ = ਕਈ ਤਰੀਕਿਆਂ ਨਾਲ। ਸਭਿ = ਸਾਰੇ ਜੀਵ। ਤਾ ਕਉ = ਉਸ (ਪਰਮਾਤਮਾ) ਨੂੰ। ਬਿਖਮੁ = ਮੁਸ਼ਕਿਲ। ਲੈਨ ਨ ਜਾਈ = ਲੱਭਦਾ ਨਹੀਂ ॥੧॥ ਰਹਾਉ ॥

SikhNet (Spanish)pero si uno Lo busca afuera, de cualquier otra forma, uno no Lo alcanza. (1-Pausa)

ਜਾਪ ਤਾਪ. ਭ੍ਰਮਨ ਬਸੁਧਾ ਕਰਿ; ਉਰਧ ਤਾਪ ਲੈ ਗੈਨ ॥

jaap taap. bhraman basudhaa kar; uradh taap lai gain |

Sant Singh KhalsaChanting, deep meditation and penance, wandering over the face of the earth, the performance of austerities with the arms stretched up to the sky
Manmohan SinghRecitation, penance, wandering over the earth, attachment to austerities with body reversed,
Manmohan Singh (Punjabi)ਦਿਖਾਵੇਦਾ ਪਾਠ, ਕਰੜੀ ਘਾਲ, ਧਰਤੀ ਉਤੇ ਰਟਨ ਕਰਨਾਂ, ਮੂਧੇ ਮੂੰਹ ਤਪੱਸਿਆ ਦੀ ਲਗਨ,
Fareedkot Teekaਜਾਪ ਔਰ ਤਾਪ ਸੇ ਬਾਹੋਂ ਕੋ (ਉਰਧ) ਊਚੇ ਕਰ ਖੜੇ ਰਹਣਾ, ਪੰਚਾਗਨ ਕਾ ਤਪਨਾ ਔਰ (ਬਸੁਧਾ) ਧਰਤੀ ਮੇਂ ਭ੍ਰਮਣਾ ਇਤ੍ਯਾਦਿ ਸਾਧਨੋਂ ਮੇਂ ਜੋ (ਲੈ ਗੈਨ) ਲਾਗੇ ਹੂਏ ਹੈਂ। ਵਾ (ਲੈ) ਕਰ ਹਠੁ ਭਾਵ ਹਠੁ ਧਾਰ ਕਰ (ਗੈਨ) ਅਕਾਸ਼ ਕੋ ਚਰਨ ਖੜੇ ਕਰਨੇ, ਭਾਵ ਕਪਾਲੀ ਆਸਨੁ ਕਰਨਾ॥
Prof. Sahib Singhਹੇ ਭਾਈ! ਜਪ ਤਪ ਕਰ ਕੇ, ਸਾਰੀ ਧਰਤੀ ਉਤੇ ਚੱਕਰ ਲਾ ਕੇ, ਸਿਰ-ਭਾਰ ਤਪ ਕਰ ਕੇ, ਪ੍ਰਾਣ ਦਸਮ ਦੁਆਰ ਵਿਚ ਚਾੜ੍ਹ ਕੇ,

ਪਦ ਅਰਥ ਬਸੁਧਾ = ਧਰਤੀ। ਭ੍ਰਮਨ ਬਸੁਧਾ ਕਰਿ = ਸਾਰੀ ਧਰਤੀ ਉਤੇ ਚੱਕਰ ਲਾ ਕੇ। ਉਰਧ ਤਾਪ = ਉਲਟੇ ਹੋ ਕੇ ਤਪ ਕਰਨੇ। ਗੈਨ = ਆਕਾਸ਼, ਗਗਨ, ਦਸਮ ਦੁਆਰ। ਲੈ ਗੈਨ = ਦਸਮ ਦੁਆਰ ਵਿਚ ਪ੍ਰਾਣ ਚਾੜ੍ਹ ਕੇ।

SikhNet (Spanish)Ni meditación, ni austeridades, ni con las manos estiradas al cielo,

ਇਹ ਬਿਧਿ. ਨਹ ਪਤੀਆਨੋ ਠਾਕੁਰ; ਜੋਗ ਜੁਗਤਿ ਕਰਿ ਜੈਨ ॥੨॥

eih bidh. neh pateeaano tthaakur; jog jugat kar jain |2|

Sant Singh Khalsa- the Lord is not pleased by any of these means, though one may follow the path of Yogis and Jains. ||2||
Manmohan Singhand following the path of Jogis and Jains: by such means the Lord is pleased not.
Manmohan Singh (Punjabi)ਅਤੇ ਜੋਗੀਆਂ ਤੇ ਜੈਨੀਆਂ ਦੇ ਮਾਰਗ ਦੀ ਪੈਰਵੀ, ਇਨ੍ਹਾਂ ਤਰੀਕਿਆਂ ਨਾਲ ਪ੍ਰਭੂ ਪ੍ਰਸੰਨ ਨਹੀਂ ਹੁੰਦਾ।
Fareedkot Teekaਪੁਨਾ ਜੋਗ ਕੀ ਜੁਗਤ ਕਰਨੀ ਔ ਜੈਨ ਮਾਰਗ ਮੇਂ ਪ੍ਰਵਿਰਤਣੇ ਕਰ ਅਰਥਾਤ ਨਾਮ ਜਾਪ ਸੇ ਬਿਨਾ ਪਖੰਡ ਸਹਤ ਇਨ ਵਿਧੀਓਂ ਕੇ ਕਰਨੇ ਸੇ ਠਾਕਰ ਪਤੀਆਵਤਾ ਨਹੀਂ, ਭਾਵ ਸੇ ਪ੍ਰਸਿੰਨ ਨਹੀਂ ਹੋਤਾ ਹੈ॥੨॥
Prof. Sahib Singhਜੋਗ-ਮਤ ਦੀਆਂ ਜੁਗਤੀਆਂ ਕਰ ਕੇ, ਜੈਨ-ਮਤ ਦੀਆਂ ਜੁਗਤੀਆਂ ਕਰ ਕੇ-ਇਹਨਾਂ ਤਰੀਕਿਆਂ ਨਾਲ ਭੀ ਮਾਲਕ-ਪ੍ਰਭੂ ਨਹੀਂ ਪਤੀਜਦਾ ॥੨॥

ਪਦ ਅਰਥ ਪਤੀਆਨੋ = ਪਤੀਜਦਾ। ਜੈਨ ਜੁਗਿਤ ਕਰਿ = ਜੈਨੀਆਂ ਵਾਲੀ ਜੁਗਤੀ ਕਰ ਕੇ ॥੨॥

SikhNet (Spanish)ni cantando, se complace al Señor, ni siquiera si uno se comporta como un Yogui o como un Yain. (2)

ਅੰਮ੍ਰਿਤ ਨਾਮੁ ਨਿਰਮੋਲਕੁ ਹਰਿ ਜਸੁ; ਤਿਨਿ ਪਾਇਓ ਜਿਸੁ ਕਿਰਪੈਨ ॥

amrit naam niramolak har jas; tin paaeo jis kirapain |

Sant Singh KhalsaThe Ambrosial Naam, the Name of the Lord, and the Praises of the Lord are priceless; he alone obtains them, whom the Lord blesses with His Mercy.
Manmohan SinghThe ambrosial Name an the Lord's praise are invaluable and he alone obtains them, to whom the Lord shows mercy.
Manmohan Singh (Punjabi)ਅੰਮ੍ਰਿਤ ਨਾਮ ਅਤੇ ਪ੍ਰਭੂ ਦੀ ਕੀਰਤੀ ਅਮੋਲਕ ਹਨ। ਕੇਵਲ ਓਹੀ ਇਨ੍ਹਾਂ ਨੂੰ ਪ੍ਰਾਪਤ ਕਰਦਾ ਹੈ, ਜਿਸ ਉਤੇ ਸੁਆਮੀ ਰਹਿਮਤ ਧਾਰਦਾ ਹੈ।
Fareedkot Teekaਨਾਮ ਅੰਮ੍ਰਿਤ ਅਰ ਅਮੋਲਕ ਹਰੀ ਕਾ ਜਸ ਸੋ ਤਿਸੀ ਨੇ ਪਾਇਆ ਹੈ, ਜਿਸ ਪਰ ਸਤਿਗੁਰੋਂ ਕੀ (ਕਿਰਪੈਨ) ਐਨ ਕ੍ਰਿਪਾ, ਭਾਵ ਅਤੀ ਕਿਰਪਾ ਭਈ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਇਕ ਐਸਾ ਪਦਾਰਥ ਹੈ ਜਿਸ ਦਾ ਕੋਈ ਮੁੱਲ ਨਹੀਂ ਪੈ ਸਕਦਾ-ਇਹ ਦਾਤਿ ਉਸ ਮਨੁੱਖ ਨੇ ਹਾਸਲ ਕੀਤੀ ਹੈ ਜਿਸ ਉੱਤੇ ਪਰਮਾਤਮਾ ਦੀ ਕਿਰਪਾ ਹੋਈ ਹੈ।

ਪਦ ਅਰਥ ਨਿਰਮੋਲਕੁ = ਜਿਸ ਦਾ ਕੋਈ ਮੁੱਲ ਨਾਹ ਪਾਇਆ ਜਾ ਸਕੇ। ਤਿਨਿ = ਉਸ (ਮਨੁੱਖ) ਨੇ। ਜਿਸੁ ਕਿਰਪੈਨ = ਜਿਸ ਜਿਸ ਉਤੇ ਕਿਰਪਾ ਹੁੰਦੀ ਹੈ।

SikhNet (Spanish)El Ambrosial Naam, el Nombre del Señor, y la Alabanza del Señor son Inapreciables, pero sólo lo obtiene, quien recibe la Misericordia del Señor.

ਸਾਧਸੰਗਿ ਰੰਗਿ ਪ੍ਰਭ ਭੇਟੇ; ਨਾਨਕ ਸੁਖਿ ਜਨ ਰੈਨ ॥੩॥੧੩॥

saadhasang rang prabh bhette; naanak sukh jan rain |3|13|

Sant Singh KhalsaJoining the Saadh Sangat, the Company of the Holy, Nanak lives in the Love of God; his life-night passes in peace. ||3||13||
Manmohan SinghMeeting the society of saints, slave Nanak is blessed with the Lord's love and his life night, passes in peace.
Manmohan Singh (Punjabi)ਸਾਧ ਸੰਗਤ ਨਾਲ ਜੁੜਨ ਦੁਆਰਾ, ਗੋਲੇ ਨਾਨਕ ਨੂੰ ਪ੍ਰਭੂ ਦੇ ਪ੍ਰੇਮ ਦੀ ਦਾਤ ਪ੍ਰਾਪਤ ਹੋਈ ਹੈ ਅਤੇ ਊਸ ਦੀ ਜੀਵਨ-ਰਾਤ ਆਰਾਮ ਅੰਦਰ ਬੀਤਦੀ ਹੈ।
Fareedkot Teekaਜਿਨੋਂ ਕੋ ਸੰਤੋਂ ਕੀ ਸੰਗਤ ਮੇਂ (ਰੰਗਿ) ਪ੍ਰੇਮ ਕਰਨੇ ਸੇ ਪ੍ਰਭੂ (ਭੇਟੇ) ਮਿਲੇ ਹੈਂ, ਤਿਨੋਂ ਜਨੋਂ ਕੀ ਆਯੂ ਰੂਪੀ ਰਾਤ੍ਰੀ ਸੁਖ ਸਾਥ ਬੀਤਤੀ ਹੈ॥੩॥੧੩॥☬ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਭਾਈ!) ਗੁਰੂ ਦੀ ਸੰਗਤਿ ਦੀ ਰਾਹੀਂ ਪ੍ਰੇਮ-ਰੰਗ ਵਿਚ ਜੁੜ ਕੇ ਜਿਸ ਮਨੁੱਖ ਨੂੰ ਪ੍ਰਭੂ ਜੀ ਮਿਲੇ ਹਨ, ਉਸ ਮਨੁੱਖ ਦੀ ਜੀਵਨ-ਰਾਤ ਸੁਖ-ਆਨੰਦ ਵਿਚ ਬੀਤਦੀ ਹੈ ॥੩॥੧੩॥

ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਰੰਗਿ = ਪ੍ਰੇਮ-ਰੰਗ ਵਿਚ। ਭੇਟੇ = ਮਿਲਦੇ ਹਨ। ਸੁਖਿ = ਸੁਖ-ਆਨੰਦ ਵਿਚ। ਜਨ ਰੈਨ = ਉਸ ਮਨੁੱਖ ਦੀ (ਉਮਰ ਦੀ) ਰਾਤ (ਗੁਜ਼ਰਦੀ ਹੈ) ॥੩॥੧੩॥

* ਨੋਟ: ਇਥੋਂ ਤਕ ਧਨਾਸਰੀ ਰਾਗ ਵਿਚ 'ਮਹਲਾ ੫' ਦੇ ੧੩ ਸ਼ਬਦ ਆ ਚੁਕੇ ਹਨ। ਇਸ ਤੋਂ ਅਗਲੇ ਸ਼ਬਦ ਦਾ ਜੋੜ-ਅੰਕ ੧੪ ਹੈ। ਇਸ ਦਾ ਭਾਵ ਇਹ ਹੈ ਕਿ ਅੰਕ ੧੩ ਤੋਂ ਅਗਾਂਹ ਨਵਾਂ ਸ਼ਬਦ ਸ਼ੁਰੂ ਹੋਇਆ ਹੈ। ਸਿਰਲੇਖ 'ਧਨਾਸਰੀ ਮਹਲਾ ੫' ਨਾ ਲਿਖਣ ਨਾਲ ਭੀ ਕੋਈ ਭਲੇਖੇ ਵਾਲੀ ਗੱਲ ਨਹੀਂ ਹੈ।

SikhNet (Spanish)Uniéndose a la Saad Sangat, la Compañía de los Santos, Nanak vive en el Amor de Dios y la noche de su vida la pasa en Paz. (3-13)

Open this shabad →

Shabad Guru Arjan Dev Ji Raag Dhanaasree

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਬੰਧਨ ਤੇ ਛੁਟਕਾਵੈ. ਪ੍ਰਭੂ ਮਿਲਾਵੈ; ਹਰਿ ਹਰਿ ਨਾਮੁ ਸੁਨਾਵੈ ॥

bandhan te chhuttakaavai. prabhoo milaavai; har har naam sunaavai |

Sant Singh KhalsaIs there anyone who can release me from my bondage, unite me with God, recite the Name of the Lord, Har, Har,
Manmohan SinghIs there any one, who may deliver me of my bonds, unite me with my Lord, read out to me the Lord God's Name,
Manmohan Singh (Punjabi)ਕੀ ਕੋਈ ਐਸਾ ਜਣਾ ਹੈ ਜੋ ਮੈਨੂੰ ਮੇਰੀਆਂ ਫ਼ਾਹੀਆਂ ਤੋਂ ਛੁਡਾ ਦੇਵੇ, ਮੈਨੂੰ ਮੇਰੇ ਸਾਹਿਬ ਨਾਲ ਮਿਲਾ ਦੇਵੇ, ਮੈਨੂੰ ਸੁਆਮੀ ਵਾਹਿਗੁਰੂ ਦਾ ਨਾਮ ਸ੍ਰਵਣ ਕਰਾਵੇ,
Fareedkot Teekaਜੋ ਸੰਸਾਰੀ ਬੰਧਨੋਂ ਸੇ ਛੁਡਾਵੈ ਔ ਹੇ ਪ੍ਰਭੂ! ਤੇਰੇ ਸਾਥ ਮੇਰੇ ਕੌ ਮਿਲਾਵੈ, ਪੁਨਾ ਤੇਰੇ ਹਰਿ ਹਰਿ ਨਾਮ ਕੋ ਸੁਨਾਵੈ॥
Prof. Sahib Singhਜੇਹੜਾ ਮਿੱਤਰ ਮੈਨੂੰ ਮਾਇਆ ਦੇ ਬੰਧਨਾਂ ਤੋਂ ਛੁਡਾ ਲਏ, ਮੈਨੂੰ ਪਰਮਾਤਮਾ ਮਿਲਾ ਦੇਵੇ, ਮੈਨੂੰ ਪਰਮਾਤਮਾ ਦਾ ਨਾਮ ਸਦਾ ਸੁਣਾਇਆ ਕਰੇ,

ਪਦ ਅਰਥ ਤੇ = ਤੋਂ। ਛੁਟਕਾਵੈ = ਛੁਡਾ ਦੇਵੇ।

SikhNet (Spanish)¿Hay alguien que pueda quitar mis amarras, me guíe hasta mi Dios y me recite el Nombre del Señor,

ਅਸਥਿਰੁ ਕਰੇ ਨਿਹਚਲੁ ਇਹੁ ਮਨੂਆ; ਬਹੁਰਿ. ਨ ਕਤਹੂ ਧਾਵੈ ॥੧॥

asathir kare nihachal ihu manooaa; bahur. na katahoo dhaavai |1|

Sant Singh Khalsaand make this mind steady and stable, so that it no longer wanders around? ||1||
Manmohan Singhand render this mind stable and stationary, so that is wanders not any where again?
Manmohan Singh (Punjabi)ਅਤੇ ਇਸ ਮਨ ਨੂੰ ਅਚੱਲ ਤੇ ਅਹਿੱਲ ਕਰ ਦੇਵੇ, ਤਾਂ ਜੋ ਇਹ ਮੁੜ ਕੇ ਕਿਧਰੇ ਨਾਂ ਭਟਕੇ?
Fareedkot Teekaਤਿਸੀ ਤੇਰੇ ਅਚਲ ਸਰੂਪ ਮੇਂ ਮੇਰੇ ਇਸ ਮਨ ਕੋ ਇਸਥਿਤ ਕਰੇ, ਜਿਸ ਤੇ ਪੁਨਾ ਮੇਰਾ ਮਨ ਸੰਕਲਪ ਵਿਕਲਪ ਮੇਂ ਕਬੀ ਧਾਵੈ ਨਹੀਂ॥੧॥
Prof. Sahib Singhਮੇਰੇ ਇਸ ਮਨ ਨੂੰ ਡੋਲਣ ਤੋਂ ਚੰਚਲਤਾ ਤੋਂ ਹਟਾ ਲਏ, ਤਾ ਕਿ ਇਹ ਫਿਰ ਕਿਸੇ ਭੀ ਪਾਸੇ ਭਟਕਿਆ ਨਾਹ ਕਰੇ (ਮੈਂ ਆਪਣੇ ਸਭ ਕੁਝ ਉਸ ਦੇ ਹਵਾਲੇ ਕਰ ਦਿਆਂ) ॥੧॥

ਪਦ ਅਰਥ ਅਸਥਿਰੁ = ਅਡੋਲ। ਨਿਹਚਲੁ = ਚੰਚਲਤਾ-ਹੀਨ। ਬਹੁਰਿ = ਮੁੜ। ਕਤ ਹੂ = ਕਿਤੇ ਭੀ। ਧਾਵੈ = ਦੌੜੇ ॥੧॥

SikhNet (Spanish)parando así las divagaciones de mi mente, de una vez por todas? (1)

ਹੈ ਕੋਊ ਐਸੋ; ਹਮਰਾ ਮੀਤੁ ॥

hai koaoo aiso; hamaraa meet |

Sant Singh KhalsaDo I have any such friend?
Manmohan SinghIs there any such friend of mine?
Manmohan Singh (Punjabi)ਕੀ ਕੋਈ ਐਹੋ ਜਿਹਾ ਮੇਰਾ ਸਜਣ ਹੈ?
Fareedkot Teekaਹੇ ਵਾਹਿਗੁਰੂ! ਤੁਮਾਰੇ ਉਪਦੇਸ਼ ਕਰਨੇ ਵਾਲੇ ਸਤਗੁਰੋਂ ਬਿਨਾ ਐਸਾ ਮਿਤ੍ਰ ਕੋਈ ਹੈ ਅਰਥਾਤ ਗੁਰੋਂ ਬਿਨਾਂ ਔਰ ਕੋਈ ਨਹੀਂ ਹੈ॥
Prof. Sahib Singhਜੇ ਕੋਈ ਮੈਨੂੰ ਇਹੋ ਜਿਹਾ ਮੇਰਾ ਮਿੱਤਰ ਮਿਲ ਜਾਏ (ਜੇਹੜਾ ਮੈਨੂੰ ਮਾਇਆ ਦੇ ਬੰਧਨਾਂ ਤੋਂ ਛੁਡਾ ਲਏ)
SikhNet (Spanish)Díganme, ¿existe un Amigo tal a quien le pueda entregar todo,

ਸਗਲ ਸਮਗ੍ਰੀ. ਜੀਉ ਹੀਉ ਦੇਉ; ਅਰਪਉ ਅਪਨੋ ਚੀਤੁ ॥੧॥ ਰਹਾਉ ॥

sagal samagree. jeeo heeo deo; arpau apano cheet |1| rahaau |

Sant Singh KhalsaI would give him all my property, my soul and my heart; I would devote my consciousness to him. ||1||Pause||
Manmohan SinghI shall give him all my chattel, life and heart and dedicate unto him, my soul as well. Pause.
Manmohan Singh (Punjabi)ਮੈਂ ਉਸ ਨੂੰ ਆਪਣਾ ਸਾਰਾ ਮਾਲਮੱਤਾ, ਜਿੰਦ ਜਾਨ ਅਤੇ ਦਿਲ ਦੇ ਦੇਵਾਂਗਾ ਅਤੇ ਆਪਣੀ ਜਿੰਦੜੀ ਭੀ ਉਸ ਨੂੰ ਸਮਰਪਨ ਕਰ ਦਿਆਂਗਾ। ਠਹਿਰਾਉ।
Fareedkot Teekaਤਿਸ ਮਿਤ੍ਰ ਕੋ ਸੰਪੂਰਣ ਸਮਗ੍ਰੀ ਔ ਅਪਨਾ ਜੀਵ ਔ ਰਿਦਾ ਦੇਵਉ ਔਰ ਅਪਨਾ ਚਿਤ ਭੀ ਅਰਪਨ ਕਰੋ, ਭਾਵ ਸੇ ਮਨ ਤਨ ਧਨ ਆਦੀ ਸਰਬੰਸ ਦੇ ਦੇਵੋ॥੧॥ ਰਹਾਉ ॥
Prof. Sahib Singhਮੈਂ ਉਸ ਨੂੰ ਆਪਣਾ ਸਾਰਾ ਧਨ-ਪਦਾਰਥ, ਆਪਣੀ ਜਿੰਦ, ਆਪਣਾ ਹਿਰਦਾ ਦੇ ਦਿਆਂ। ਮੈਂ ਆਪਣਾ ਚਿੱਤ ਉਸ ਦੇ ਹਵਾਲੇ ਕਰ ਦਿਆਂ ॥੧॥ ਰਹਾਉ ॥

ਪਦ ਅਰਥ ਸਮਗ੍ਰੀ = ਮਾਲ-ਅਸਬਾਬ। ਜੀਉ = ਨਿੰਦ। ਹੀਉ = ਹਿਰਦਾ। ਦੇਉ = ਦੇਉਂ, ਮੈਂ ਦੇ ਦਿਆਂ। ਅਰਪਉ = ਅਰਪਉਂ ॥੧॥ ਰਹਾਉ ॥

SikhNet (Spanish)incluyendo mi corazón y mi Alma? (1-Pausa)

ਪਰ ਧਨ ਪਰ ਤਨ. ਪਰ ਕੀ ਨਿੰਦਾ; ਇਨ ਸਿਉ ਪ੍ਰੀਤਿ. ਨ ਲਾਗੈ ॥

par dhan par tan. par kee nindaa; in siau preet. na laagai |

Sant Singh KhalsaOthers' wealth, others' bodies, and the slander of others - do not attach your love to them.
Manmohan SinghOther's wealth, other, body and other's slander, profess not love for them.
Manmohan Singh (Punjabi)ਹੋਰਨਾਂ ਦੀ ਦੌਲਤ, ਹੋਰਨਾਂ ਦੀ ਦੇਹ ਅਤੇ ਹੋਰਨਾਂ ਦੀ ਬਦਖੋਈ, ਇਨ੍ਹਾਂ ਨਾਲ ਪਿਆਰ ਨਾਂ ਪਾ।
Fareedkot Teekaਬਿਗਾਨਾ ਧਨ ਔ ਪਰ ਤਨ, ਭਾਵ ਸੇ ਪਰ ਇਸਤ੍ਰੀ ਔਰ ਪਰਾਈ ਨਿੰਦਾ, ਇਨ ਵਿਕਾਰੋਂ ਸਾਥ ਪੁਨਾ ਮੇਰੇ ਮਨ ਕੀ ਪ੍ਰੀਤੀ ਨਾ ਲਾਗੇ॥
Prof. Sahib Singh(ਕੋਈ ਐਸਾ ਮਿੱਤਰ ਮਿਲ ਪਏ ਜਿਸ ਦੀ ਕਿਰਪਾ ਨਾਲ) ਪਰਾਇਆ ਧਨ, ਪਰਾਈ ਇਸਤ੍ਰੀ, ਪਰਾਈ ਨਿੰਦਾ-ਇਹਨਾਂ ਨਾਲ ਮੇਰਾ ਪਿਆਰ ਨਾਹ ਬਣੇ।

ਪਦ ਅਰਥ ਪਰ ਤਨ = ਪਰਾਇਆ ਸਰੀਰ, ਪਰਾਈ ਇਸਤ੍ਰੀ।

SikhNet (Spanish)¿Existe?, para que ya no ambicione las riquezas de otro, o su cuerpo,

ਸੰਤਹ ਸੰਗੁ. ਸੰਤ ਸੰਭਾਖਨੁ; ਹਰਿ ਕੀਰਤਨਿ ਮਨੁ ਜਾਗੈ ॥੨॥

santah sang. sant sanbhaakhan; har keeratan man jaagai |2|

Sant Singh KhalsaAssociate with the Saints, speak with the Saints, and keep your mind awake to the Kirtan of the Lord's Praises. ||2||
Manmohan SinghMix thou with saints, converse with the saints and keep thy mind awake in God's praise.
Manmohan Singh (Punjabi)ਤੂੰ ਸਾਧੂਆਂ ਦੀ ਸੰਗਤ ਕਰ, ਸਾਧੂਆਂ ਨਾਲ ਬਚਨ-ਬਿਲਾਸ ਕਰ, ਅਤੇ ਹਰੀ ਦੀ ਉਸਤਤੀ ਅੰਦਰ ਆਪਣੇ ਚਿੱਤ ਨੂੰ ਸੁਚੇਤ ਰੱਖ।
Fareedkot Teekaਸੰਤੋਂ ਕਾ ਹੀ ਸੰਗ ਔਰ ਸੰਤੋਂ ਸਾਥ ਹੀ ਬੋਲਣਾ ਕਰਕੇ, ਹੇ ਹਰੀ! ਤੇਰੇ ਕੀਰਤਨ ਮੇਂ ਮੇਰਾ ਮਨ ਜਾਗਣਾ ਕਰੇ॥੨॥
Prof. Sahib Singhਮੈਂ ਸੰਤਾਂ ਦਾ ਸੰਗ ਕਰਿਆ ਕਰਾਂ, ਮੇਰਾ ਸੰਤਾਂ ਨਾਲ ਹੀ ਬਚਨ-ਬਿਲਾਸ ਰਹੇ, ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਮੇਰਾ ਮਨ ਹਰ ਵੇਲੇ ਸੁਚੇਤ ਰਿਹਾ ਕਰੇ ॥੨॥

ਪਦ ਅਰਥ ਸੰਭਾਖਨੁ = ਬਚਨ-ਬਿਲਾਸ, ਗੋਸ਼ਟਿ। ਕੀਰਤਨਿ = ਕੀਰਤਨ ਵਿਚ ॥੨॥

SikhNet (Spanish)ni tampoco calumnie a otros y que siempre converse con los Santos y que mi mente permanezca despierta a las Alabanzas del Señor. (2)

ਗੁਣ ਨਿਧਾਨ ਦਇਆਲ ਪੁਰਖ ਪ੍ਰਭ; ਸਰਬ ਸੂਖ ਦਇਆਲਾ ॥

gun nidhaan deaal purakh prabh; sarab sookh deaalaa |

Sant Singh KhalsaGod is the treasure of virtue, kind and compassionate, the source of all comfort.
Manmohan SinghThe kind and compassionate Lord Master is the Treasure of virtue and all the comforts.
Manmohan Singh (Punjabi)ਮਇਆਵਾਨ ਤੇ ਮਿਹਰਬਾਨ ਮਾਲਕ ਸੁਆਮੀ ਨੇਕੀ ਅਤੇ ਸਾਰੇ ਆਰਾਮਾਂ ਦਾ ਖਜਾਨਾ ਹੈ।
Fareedkot Teekaਤਾਂ ਤੇ ਹੇ ਗੁਣ ਨਿਧਾਨ ਦਿਆਲ ਪੁਰਖ ਪ੍ਰਭੂ! ਹੇ ਦਿਆਲ ਸਰਬ ਸੁਖੋਂ ਕੇ ਦੇਣੇ ਵਾਲੇ! ॥
Prof. Sahib Singhਹੇ ਗੁਣਾਂ ਦੇ ਖ਼ਜ਼ਾਨੇ! ਹੇ ਦਇਆ ਦੇ ਘਰ! ਹੇ ਸਰਬ-ਵਿਆਪਕ! ਹੇ ਪ੍ਰਭੂ! ਹੇ ਸਾਰੇ ਸੁਖਾਂ ਦੀ ਬਖਸ਼ਸ਼ ਕਰਨ ਵਾਲੇ!

ਪਦ ਅਰਥ ਗੁਣ ਨਿਧਾਨ = ਹੇ ਗੁਣਾਂ ਦੇ ਖ਼ਜ਼ਾਨੇ! ਪੁਰਖ = ਹੇ ਸਰਬ-ਵਿਆਪਕ!

SikhNet (Spanish)Oh mi Señor Bondadoso, eres el Verdadero Tesoro de Virtud, el Dador de Éxtasis,

ਮਾਗੈ ਦਾਨੁ ਨਾਮੁ ਤੇਰੋ. ਨਾਨਕੁ; ਜਿਉ ਮਾਤਾ ਬਾਲ ਗੁਪਾਲਾ ॥੩॥੧੪॥

maagai daan naam tero. naanak; jiau maataa baal gupaalaa |3|14|

Sant Singh KhalsaNanak begs for the gift of Your Name; O Lord of the world, love him, like the mother loves her child. ||3||14||
Manmohan SinghO Lord, the World Cherisher Nanak prays for the bounty of Thy name Love Thou, him, as the mother does her child.
Manmohan Singh (Punjabi)ਹੇ ਸੰਸਾਰ ਦੇ ਪਾਲਣ-ਪੋਸਣਹਾਰ ਸੁਆਮੀ! ਨਾਨਕ ਤੇਰੇ ਨਾਮ ਦੀ ਦਾਤ ਦੀ ਯਾਚਨਾ ਕਰਦਾ ਹੈ। ਤੂੰ ਉਸ ਨੂੰ ਐਕੁਰ ਪਿਆਰ ਕਰ, ਜਿਸ ਤਰ੍ਹਾਂ ਮਾਂ ਆਪਦਣ ਬੱਚੇ ਨੂੰ ਕਰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਤੇਰੇ ਨਾਮ ਕਾ ਹੀ ਦਾਨ ਤੁਝ ਸੇ ਮਾਂਗਤਾ ਹੂੰ। ਹੇ ਗੁਪਾਲ! ਜੈਸੇ ਮਾਤਾ ਬਾਲਕ ਕੌ ਦੂਧ ਦੇਤੀ ਵਾ ਜੈਸੇ ਮਾਤਾ ਸੇ ਬਾਲਕ ਦੂਧ ਮਾਂਗਤਾ ਹੈ, ਤੈਸੇ ਮੈਂ ਮਾਂਗਤਾ ਹੂੰ, ਭਾਵ ਸੇ ਮੇਰੇ ਕੋ ਨਾਮ ਦਾਨ ਦੇਵੋ॥੩॥੧੪॥☬ਭਾਈ ਪ੍ਰਿਥੀਏ ਨੇ ਈਰਖਾ ਕਰ ਕੇ ਅਨੇਕ ਉਪਦ੍ਰਵ ਉਠਾਏ ਨਿੰਦਾ ਕਰਤਾ ਰਹਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੋ ਜਹਰ ਦੇਨਾ ਆਦਿ ਬਿਘਨ ਕੀਏ ਔ ਨਿੰਦਾ ਕਰੀ। ਤਿਨ ਕੇ ਪ੍ਰਥਾਇ ਇਹੁ ਸ਼ਬਦ ਉਚਾਰਣ ਕਰਤੇ ਭਏ ਹੈਂ:
Prof. Sahib Singhਹੇ ਗੋਪਾਲ! ਜਿਵੇਂ ਬੱਚੇ ਆਪਣੀ ਮਾਂ ਪਾਸੋਂ (ਖਾਣ ਪੀਣ ਲਈ ਮੰਗਦੇ ਹਨ) ਮੈਂ ਤੇਰਾ ਦਾਸ ਨਾਨਕ ਤੇਰੇ ਪਾਸੋਂ ਤੇਰੇ ਨਾਮ ਦਾ ਦਾਨ ਮੰਗਦਾ ਹਾਂ ॥੩॥੧੪॥

ਪਦ ਅਰਥ ਨਾਨਕੁ ਮਾਗੈ = ਨਾਨਕ ਮੰਗਦਾ ਹੈ {ਲਫ਼ਜ਼ 'ਨਾਨਕ' ਅਤੇ 'ਨਾਨਕੁ' ਦਾ ਫ਼ਰਕ ਚੇਤੇ ਰੱਖਣਾ}। ਗੁਪਾਲਾ = ਹੇ ਗੋਪਾਲ! ॥੩॥੧੪॥

SikhNet (Spanish)yo busco la Maravilla de Tu Nombre, oh Dios, muéstrame Tu Amor, así como lo hace la madre con su niño. (3-14)

Open this shabad →

Shabad Guru Arjan Dev Ji Raag Dhanaasree

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਹਰਿ ਹਰਿ, ਲੀਨੇ ਸੰਤ ਉਬਾਰਿ ॥

har har, leene sant ubaar |

Sant Singh KhalsaThe Lord saves His Saints.
Manmohan SinghThe Lord Master saves His saints.
Manmohan Singh (Punjabi)ਸੁਆਮੀ ਮਾਲਕ ਆਪਣੇ ਸੰਤਾ ਦੀ ਰੱਖਿਆ ਕਰਦਾ ਹੈ।
Fareedkot Teekaਹੇ ਭਾਈ! ਹਰੀ ਨੇ ਹਰ ਪ੍ਰਕਾਰ ਕਰ ਅਪਨੇ ਸੰਤ ਉਬਾਰ ਲੀਏ ਅਰਥਾਤ ਰਖ ਲੀਏ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਆਪਣੇ ਸੰਤਾਂ ਨੂੰ ਸਦਾ ਹੀ ਬਚਾਂਦਾ ਆ ਰਿਹਾ ਹੈ।

ਪਦ ਅਰਥ ਲੀਨੇ ਉਬਾਰਿ = (ਸਦਾ ਹੀ) ਬਚਾ ਲਏ ਹਨ, ਬਚਾਂਦਾ ਆ ਰਿਹਾ ਹੈ।

SikhNet (Spanish)El Señor salva a Sus Santos,

ਹਰਿ ਕੇ ਦਾਸ ਕੀ ਚਿਤਵੈ ਬੁਰਿਆਈ; ਤਿਸ ਹੀ ਕਉ ਫਿਰਿ ਮਾਰਿ ॥੧॥ ਰਹਾਉ ॥

har ke daas kee chitavai buriaaee; tis hee kau fir maar |1| rahaau |

Sant Singh KhalsaOne who wishes misfortune upon the Lord's slaves, shall be destroyed by the Lord eventually. ||1||Pause||
Manmohan SinghHe, who thinks ill of the God's attendant, him, the Lord destroys at last. Pause.
Manmohan Singh (Punjabi)ਜੋ ਵਾਹਿਗੁਰੂ ਦੇ ਸੇਵਕ ਦਾ ਮੰਦਾ ਸੋਚਦਾ ਹੈ, ਉਸ ਨੂੰ ਪ੍ਰਭੂ, ਆਖਰਕਾਰ, ਤਬਾਹ ਕਰ ਦਿੰਦਾ ਹੈ। ਠਹਿਰਾਉ।
Fareedkot Teekaਜੋ ਪੁਰਸ ਹਰੀ ਕੇ ਦਾਸੋਂ ਕੀ ਬੁਰਿਆਈ ਚਿਤਵਤਾ ਹੈ, ਤਿਸੀ ਕੋ (ਫਿਰਿ) ਉਲਟ ਕਰ ਹਰੀ ਮਾਰਤਾ ਹੈ, ਭਾਵ ਸੇ ਤਿਸੀ ਕਾ ਨਾਸ ਹੋਤਾ ਹੈ॥੧॥ ਰਹਾਉ ॥
Prof. Sahib Singhਜੇ ਕੋਈ ਮਨੁੱਖ ਪਰਮਾਤਮਾ ਦੇ ਸੇਵਕ ਦੀ ਕੋਈ ਹਾਨੀ ਕਰਨ ਦੀਆਂ ਸੋਚਾਂ ਸੋਚਦਾ ਹੈ, ਤਾਂ ਪਰਮਾਤਮਾ ਉਸੇ ਨੂੰ ਹੀ ਆਤਮਕ ਮੌਤੇ ਮਾਰ ਦੇਂਦਾ ਹੈ ॥੧॥ ਰਹਾਉ ॥

ਪਦ ਅਰਥ ਚਿਤਵੈ = ਸੋਚਦਾ ਹੈ। ਬੁਰਿਆਈ = ਹਾਨੀ, ਨੁਕਸਾਨ। ਤਿਸ ਹੀ ਕਉ = ਉਸੇ ਨੂੰ ਹੀ। ਮਾਰਿ = ਮਾਰੇ, ਮਾਰ ਦੇਂਦਾ ਹੈ। ਆਤਮਕ ਮੌਤੇ ਮਾਰ ਦੇਂਦਾ ਹੈ ॥੧॥ ਰਹਾਉ ॥

SikhNet (Spanish)y aquél que les tiene mala voluntad, es destruido por el Mismo Señor. (1)

ਜਨ ਕਾ ਆਪਿ ਸਹਾਈ ਹੋਆ; ਨਿੰਦਕ ਭਾਗੇ ਹਾਰਿ ॥

jan kaa aap sahaaee hoaa; nindak bhaage haar |

Sant Singh KhalsaHe Himself is the help and support of His humble servants; He defeats the slanderers, and chases them away.
Manmohan SinghOf His slave, the Lord Himself becomes the Helper, and suffering defeat, his slanderers run away.
Manmohan Singh (Punjabi)ਸਾਹਿਬ, ਆਪਣੇ ਗੋਲੇ ਦਾ ਆਪੇ ਹੀ ਮਦਦਗਾਰ ਹੁੰਦਾ ਹੈ ਅਤੇ ਸ਼ਿਕਸਤ ਖਾ ਕੇ, ਉਸ ਨੂੰ ਨਿੰਦਰ ਵਾਲੇ ਦੋੜ ਜਾਂਦੇ ਹਨ।
Fareedkot Teekaਅਪਨੇ ਦਾਸੋਂ ਕਾ ਆਪ ਹੀ ਕਰਤਾਰ ਸਹਾਈ ਹੋਆ ਹੈ, ਨਿੰਦਕ ਹਾਰ ਕਰ ਅੰਮ੍ਰਿਤਸਰ ਜੀ ਸੇ ਭਾਗ ਗਏ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਆਪਣੇ ਸੇਵਕ ਦਾ ਆਪ ਮਦਦਗਾਰ ਬਣਦਾ ਹੈ, ਉਸ ਦੇ ਨਿੰਦਕ (ਨਿੰਦਾ ਦੇ ਕੰਮ ਵਿਚ) ਹਾਰ ਖਾ ਕੇ ਭੱਜ ਜਾਂਦੇ ਹਨ।

ਪਦ ਅਰਥ ਸਹਾਈ = ਮਦਦਗਾਰ। ਹਾਰਿ = ਹਾਰ ਖਾ ਕੇ, ਅਸਫਲ ਹੋ ਕੇ।

SikhNet (Spanish)El Señor protege siempre a Su Sirviente, sus calumniadores son humillados y echados fuera,

ਭ੍ਰਮਤ ਭ੍ਰਮਤ ਊਹਾਂ ਹੀ ਮੂਏ; ਬਾਹੁੜਿ ਗ੍ਰਿਹਿ. ਨ ਮੰਝਾਰਿ ॥੧॥

bhramat bhramat aoohaan hee mooe; baahurr grihi. na manjhaar |1|

Sant Singh KhalsaWandering around aimlessly, they die out there; they never return to their homes again. ||1||
Manmohan SinghRoaming and rambling they perish there and abide not, in their home, again.
Manmohan Singh (Punjabi)ਭਟਕਦੇ ਅਤੇ ਭਾਉਂਦੇ, ਉਹ ਉਥੇ ਹੀ ਮਰ ਮੁੱਕ ਜਾਂਦੇ ਹਨ ਅਤੇ ਮੁੜ ਆਪਣੇ ਘਰ ਵਿੱਚ ਵਾਸਾ ਨਹੀਂ ਪਾਉਂਦੇ।
Fareedkot Teekaਨਿੰਦਕ ਭ੍ਰਮਤੇ (ਊਹਾ) ਹੇਹਰ ਨਾਮ ਗ੍ਰਾਮ ਮੇਂ ਪ੍ਰਿਥੀਆ ਅਰੁ ਮਿਹਰਵਾਨ ਆਦਿਕ ਮਰ ਗਏ। ਪੁਨਾ ਘਰਿ ਅੰਮ੍ਰਿਤਸਰ ਜੀ ਮੇਂ ਅਪਨੇ ਨਿਜ ਅਸਥਾਨ ਮੇਂ ਨਾ ਪ੍ਰਾਪਤਿ ਭਏ, ਵਾ ਜੋਨੋ ਮੇਂ ਭ੍ਰਮਤੇ ਮੂਏ ਪੁਨਾ ਸਰੂਪ ਘਰ ਮੇਂ ਨਾ ਪ੍ਰਾਪਤਿ ਹੂਏ॥੧॥
Prof. Sahib Singhਨਿੰਦਕ ਮਨੁੱਖ ਨਿੰਦਾ ਦੇ ਕੰਮ ਵਿਚ ਭਟਕ ਕੇ ਨਿੰਦਾ ਦੇ ਗੇੜ ਵਿਚ ਹੀ ਆਤਮਕ ਮੌਤ ਸਹੇੜ ਲੈਂਦੇ ਹਨ, ਤੇ ਫਿਰ ਅਨੇਕਾਂ ਜੂਨਾਂ ਵਿਚ ਜਾ ਪੈਂਦੇ ਹਨ ॥੧॥

ਪਦ ਅਰਥ ਭ੍ਰਮਤ ਭ੍ਰਮਤ = (ਨਿੰਦਿਆ ਦੇ ਕੰਮ ਵਿਚ) ਭਟਕਦੇ ਭਟਕਦੇ। ਊਹਾਂ ਹੀ = ਉਸ ਨਿੰਦਿਆ ਦੇ ਗੇੜ ਵਿਚ ਹੀ। ਮੂਏ = ਆਤਮਕ ਮੌਤੇ ਮਰ ਗਏ। ਬਾਹੁੜਿ = ਮੁੜ। ਗ੍ਰਿਹਿਨ ਮੰਝਾਰਿ = ਘਰਾਂ ਵਿਚ ਹੀ, ਅਨੇਕਾਂ ਜੂਨਾਂ ਵਿਚ। {❀ ਨੋਟ: ਪਾਠ "ਗ੍ਰਿਹਿ ਨ ਮੰਝਾਰਿ" ਗ਼ਲਤ ਹੈ। ਜੇ ਸੰਬੰਧਕ "ਮੰਝਾਰਿ" ਦਾ ਸੰਬੰਧ ਲਫ਼ਜ਼ 'ਗ੍ਰਿਹਿ' ਨਾਲ ਹੁੰਦਾ, ਤਾਂ ਇਹ ਲਫ਼ਜ਼ 'ਗ੍ਰਿਹ' ਹੁੰਦਾ। ਲਫ਼ਜ਼ 'ਗ੍ਰਿਹਿ' ਦਾ ਆਪਣਾ ਹੀ ਅਰਥ ਹੈ 'ਘਰ ਵਿਚ'। ਇਸ ਨੂੰ ਹੋਰ ਸੰਬੰਧਕ ਦੀ ਲੋੜ ਨਹੀਂ ਰਹੀ। ਸੋ, ਅਸਲ ਪਾਠ ਹੈ "ਗ੍ਰਿਹਿਨ ਮੰਝਾਰਿ।" ਲਫ਼ਜ਼ 'ਗ੍ਰਿਹਿਨ' ਲਫ਼ਜ਼ 'ਗ੍ਰਿਹ' ਤੋਂ ਬਹੁ-ਵਚਨ ਬਣਾਇਆ ਗਿਆ ਹੈ} ॥੧॥

SikhNet (Spanish)sus mentes son destruidas y la muerte los alcanza, sin poder regresar a su verdadero Hogar. (1-Pausa)

ਨਾਨਕ. ਸਰਣਿ ਪਰਿਓ ਦੁਖ ਭੰਜਨ; ਗੁਨ ਗਾਵੈ ਸਦਾ ਅਪਾਰਿ ॥

naanak. saran pario dukh bhanjan; gun gaavai sadaa apaar |

Sant Singh KhalsaNanak seeks the Sanctuary of the Destroyer of pain; he sings the Glorious Praises of the infinite Lord forever.
Manmohan SinghNanak has sought the protection of God, the Destroyer of anguish and ever sings His infinite praise.
Manmohan Singh (Punjabi)ਨਾਨਕ ਨੇ ਦੁਖੜਾ ਦੂਰ ਕਰਨ ਵਾਲੇ ਵਾਹਿਗੁਰੂ ਦੀ ਪਨਾਹ ਲਈ ਹੈ ਅਤੇ ਉਹ ਹਮੇਸ਼ਾਂ ਉਸ ਦੀ ਅਨੰਦ ਉਪਮਾ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਦੁਖਭੰਜਨ! ਮੈਂ ਦਾਸ ਤੇਰੀ ਸਰਨ ਪੜਾ ਹੂੰ ਔ ਮੇਰਾ ਮੁਖ ਤੇਰੇ ਅਪਾਰ ਗੁਣੋਂ ਕੋ ਸਦਾ ਗਾਵਤਾ ਹੈ॥
Prof. Sahib Singhਹੇ ਨਾਨਕ! (ਆਖ-ਹੇ ਭਾਈ! ਜੇਹੜਾ ਮਨੁੱਖ) ਦੁੱਖਾਂ ਦੇ ਨਾਸ ਕਰਨ ਵਾਲੇ ਪਰਮਾਤਮਾ ਦੀ ਸਰਨ ਆ ਪੈਂਦਾ ਹੈ, ਉਹ ਉਸ ਬੇਅੰਤ ਪ੍ਰਭੂ ਵਿਚ ਲੀਨ ਹੋ ਕੇ ਸਦਾ ਉਸ ਦੇ ਗੁਣ ਗਾਂਦਾ ਰਹਿੰਦਾ ਹੈ।

ਪਦ ਅਰਥ ਦੁਖ ਭੰਜਨ ਸਰਣਿ = ਦੁੱਖਾਂ ਦੇ ਨਾਸ ਕਰਨ ਵਾਲੇ ਦੀ ਸਰਨ ਵਿਚ। ਅਪਾਰਿ = ਅਪਾਰ ਪ੍ਰਭੂ ਵਿਚ ਲੀਨ ਹੋ ਕੇ।

SikhNet (Spanish)Nanak ha buscado el Refugio de Dios, el Destructor del dolor y él así canta siempre Su Alabanza Infinita;

ਨਿੰਦਕ ਕਾ ਮੁਖੁ ਕਾਲਾ ਹੋਆ; ਦੀਨ ਦੁਨੀਆ ਕੈ ਦਰਬਾਰਿ ॥੨॥੧੫॥

nindak kaa mukh kaalaa hoaa; deen duneea kai darabaar |2|15|

Sant Singh KhalsaThe faces of the slanderers are blackened in the courts of this world, and the world beyond. ||2||15||
Manmohan SinghIn the court of this world and the world-beyond, the calumniator's countenance is blackened.
Manmohan Singh (Punjabi)ਲੋਕ ਤੇ ਪ੍ਰਲੋਕ ਦੀ ਕਚਹਿਰੀ ਅੰਦਰ ਦੂਸ਼ਨ ਲਾਉਣ ਵਾਲੇ ਦਾ ਮੂੰਹ ਕਾਲਾ ਕੀਤਾ ਜਾਂਦਾ ਹੈ।
Fareedkot Teekaਤਿਸੀ ਤੇ ਦੀਨ ਦੁਨੀਆ, ਭਾਵ ਲੋਕ ਪ੍ਰਲੋਕ ਕੇ ਦਰਬਾਰ ਮੇਂ ਨਿੰਦਕ ਕਾ ਮੁਖ ਕਾਲਾ ਹੂਆ ਹੈ, ਭਾਵ ਸੇ ਅਪਨੇ ਦਾਸੋਂ ਕੀ ਆਪ ਨੇ ਪੈਜ ਰਾਖੀ ਹੈ॥੨॥੧੫॥
Prof. Sahib Singhਪਰ ਉਸ ਦੀ ਨਿੰਦਾ ਕਰਨ ਵਾਲੇ ਮਨੁੱਖ ਦਾ ਮੂੰਹ ਦੁਨੀਆ ਦੇ ਦਰਬਾਰ ਵਿਚ ਅਤੇ ਦੀਨ ਦੇ ਦਰਬਾਰ ਵਿਚ (ਲੋਕ ਪਰਲੋਕ ਵਿਚ) ਕਾਲਾ ਹੁੰਦਾ ਹੈ (ਨਿੰਦਕ ਲੋਕ ਪਰਲੋਕ ਵਿਚ ਬਦਨਾਮੀ ਖੱਟਦਾ ਹੈ) ॥੨॥੧੫॥

ਪਦ ਅਰਥ ਕੈ ਦਰਬਾਰਿ = ਦੇ ਦਰਬਾਰ ਵਿਚ ॥੨॥੧੫॥

SikhNet (Spanish)pero el semblante de aquél ser que calumnie es obscurecido ante Dios y los seres humanos. (2-15)

Open this shabad →

Shabad Guru Arjan Dev Ji Raag Dhanaasree continues on Ang 675

ਧਨਾਸਿਰੀ ਮਹਲਾ ੫ ॥

dhanaasiree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਅਬ. ਹਰਿ ਰਾਖਨਹਾਰੁ ਚਿਤਾਰਿਆ ॥

ab. har raakhanahaar chitaariaa |

Sant Singh KhalsaNow, I contemplate and meditate on the Lord, the Saviour Lord.
Manmohan SinghNow, I meditate over God, my saviour.
Manmohan Singh (Punjabi)ਹੁਣ, ਮੈਂ, ਆਪਣੇ ਰੱਖਿਅਕ, ਵਾਹਿਗੁਰੂ ਦਾ ਸਿਮਰਨ ਕਰਦਾ ਹਾਂ।
Fareedkot Teekaਹੇ ਹਰੀ! ਅਬ ਮੈਨੇ ਤੁਝ ਰਾਖਨਹਾਰੇ ਕੋ ਚਿਤਾਰਿਆ ਅਰਥਾਤ ਤੇਰਾ ਸਿਮਰਨ ਕੀਆ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਇਸ ਮਨੁੱਖਾ ਜਨਮ ਵਿਚ (ਵਿਕਾਰਾਂ ਤੋਂ) ਬਚਾ ਸਕਣ ਵਾਲੇ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ,

ਪਦ ਅਰਥ ਅਬ = ਹੁਣ, ਇਸ ਮਨੁੱਖਾ ਜਨਮ ਵਿਚ। ਚਿਤਾਰਿਆ = ਚੇਤੇ ਕਰਨਾ ਸ਼ੁਰੂ ਕੀਤਾ।

SikhNet (Spanish)Ahora alabo y medito en mi Señor, el Señor Salvador,

ਪਤਿਤ. ਪੁਨੀਤ ਕੀਏ ਖਿਨ ਭੀਤਰਿ; ਸਗਲਾ ਰੋਗੁ ਬਿਦਾਰਿਆ ॥੧॥ ਰਹਾਉ ॥

patit. puneet kee khin bheetar; sagalaa rog bidaariaa |1| rahaau |

Sant Singh KhalsaHe purifies sinners in an instant, and cures all diseases. ||1||Pause||
Manmohan SinghThe Lord has purified me, the delinquent, in a instant and rid me of all the ailments. Pause.
Manmohan Singh (Punjabi)ਪ੍ਰਭੂ ਨੇ ਇਕ ਛਿਨ ਵਿੱਚ ਮੈਂ ਪਾਪੀ ਨੂੰ ਪਵਿੱਤਰ ਕਰ ਦਿੱਤਾ ਹੈ ਅਤੇ ਮੇਰੀਆਂ ਸਾਰੀਆਂ ਬੀਮਾਰੀਆਂ ਦੂਰ ਕਰ ਦਿੱਤੀਆਂ। ਠਹਿਰਾਉ।
Fareedkot Teekaਜਿਸ ਆਪ ਨੇ ਹਮ ਦਾਸ ਪਾਪੀਓਂ ਸੇ ਏਕ ਨਿਮਖ ਮੇਂ ਪਵਿਤ੍ਰ ਕਰ ਲੀਏ ਹੈਂ ਔਰ ਸੰਪੂਰਨ ਅਹੰ ਰੋਗ ਹਮਾਰਾ ਦੂਰ ਕੀਆ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਨੇ ਇਕ ਛਿਨ ਵਿਚ ਉਹਨਾਂ ਨੂੰ ਵਿਕਾਰੀਆਂ ਤੋਂ ਪਵਿਤ੍ਰ ਜੀਵਨ ਵਾਲੇ ਬਣਾ ਦਿੱਤਾ, ਉਹਨਾਂ ਦਾ ਸਾਰਾ ਰੋਗ ਕੱਟ ਦਿੱਤਾ ॥੧॥ ਰਹਾਉ ॥

ਪਦ ਅਰਥ ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪੁਨੀਤ = ਪਵਿਤ੍ਰ। ਖਿਨ ਭੀਤਰਿ = ਇਕ ਛਿਨ ਵਿਚ। ਬਿਦਾਰਿਆ = ਨਾਸ ਕਰ ਦਿੱਤਾ ॥੧॥ ਰਹਾਉ ॥

SikhNet (Spanish)Él purifica a quienes viven en el error en un solo instante, y alivia las enfermedades. (1-Pausa)

ਗੋਸਟਿ ਭਈ ਸਾਧ ਕੈ ਸੰਗਮਿ; ਕਾਮ ਕ੍ਰੋਧੁ ਲੋਭੁ ਮਾਰਿਆ ॥

gosatt bhee saadh kai sangam; kaam krodh lobh maariaa |

Sant Singh KhalsaTalking with the Holy Saints, my sexual desire, anger and greed have been eradicated.
Manmohan SinghConversing with the saints my lust, wrath, and avarice are annihilated.
Manmohan Singh (Punjabi)ਸੰਤਾਂ ਨਾਲ ਬਚਨ-ਬਿਲਾਸ ਕਰਨ ਦੁਆਰਾ, ਮੇਰੀ ਵਾਸਨਾ, ਗੁੱਸਾ ਤੇ ਲਾਲਚ ਨਸ਼ਟ ਹੋ ਗਏ ਹਨ।
Fareedkot Teekaਆਪ ਕੇ ਸੰਤੋਂ ਕੇ ਸੰਗ ਮੇਂ ਮਿਲਕਰ ਹਮਾਰੀ (ਗੋਸਟਿ) ਚਰਚਾ ਭਈ ਹੈ, ਤਿਸੀ ਕਰ ਕੇ ਕਾਮ, ਕ੍ਰੋਧ, ਲੋਭ ਆਦੀ ਵਿਕਾਰੋਂ ਕੇ ਸਮਦਾਯ ਕੌ ਹਮਨੇ ਮਾਰਿਆ ਹੈ॥
Prof. Sahib Singhਹੇ ਭਾਈ! ਗੁਰੂ ਦੀ ਸੰਗਤਿ ਵਿਚ ਜਿਨ੍ਹਾਂ ਮਨੁੱਖਾਂ ਦਾ ਮੇਲ ਹੋ ਗਿਆ, (ਪਰਮਾਤਮਾ ਨੇ ਉਹਨਾਂ ਦੇ ਅੰਦਰੋਂ) ਕਾਮ ਕ੍ਰੋਧ ਲੋਭ ਮਾਰ ਮੁਕਾਇਆ।

ਪਦ ਅਰਥ ਗੋਸਟਿ = ਮਿਲਾਪ। ਸਾਧ = ਗੁਰੂ। ਸੰਗਮਿ = ਸੰਗਤਿ ਵਿਚ।

SikhNet (Spanish)Conversando con los Santos, mi lujuria, mi enojo y mi avaricia han desaparecido,

ਸਿਮਰਿ ਸਿਮਰਿ ਪੂਰਨ ਨਾਰਾਇਨ; ਸੰਗੀ ਸਗਲੇ ਤਾਰਿਆ ॥੧॥

simar simar pooran naaraaein; sangee sagale taariaa |1|

Sant Singh KhalsaRemembering, remembering the Perfect Lord in meditation, I have saved all my companions. ||1||
Manmohan SinghRemembering and remembering the Prefect Lord, I have saved all my associates.
Manmohan Singh (Punjabi)ਪੂਰੇ ਪ੍ਰਭੂ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਮੈਂ ਆਪਣੇ ਸਾਰੇ ਸਾਥੀਆਂ ਨੂੰ ਭੀ ਬਚਾ ਲਿਆ ਹੈ।
Fareedkot Teekaਹੇ ਪੂਰਨ ਨਾਰਾਇਣ! ਤੁਝ ਕੋ ਮਨ ਤਨ ਸੇ ਸਿਮਰਨ ਕਰ ਕੇ ਸੰਪੂਰਨ ਅਪਨੇ ਸੰਗੀਓਂ ਕੌ ਭੀ ਤਾਰਿਆ ਹੈ॥੧॥
Prof. Sahib Singhਸਰਬ-ਵਿਆਪਕ ਪਰਮਾਤਮਾ ਦਾ ਨਾਮ ਮੁੜ ਮੁੜ ਸਿਮਰ ਕੇ ਉਹਨਾਂ ਨੇ ਆਪਣੇ ਸਾਰੇ ਸਾਥੀ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਏ ॥੧॥

ਪਦ ਅਰਥ ਸਿਮਰਿ = ਸਿਮਰ ਕੇ। ਸੰਗੀ = ਸਾਥੀ ॥੧॥

SikhNet (Spanish)recordando, recordando al Señor Perfecto en la Meditación he salvado a todos mis compañeros. (1)

Open this shabad (7 lines, Angs 674-675) →

Ang 674 of 1430