ਮਾਝ ਮਹਲਾ ੫ ॥
maajh mahalaa 5 |
Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.
ਕੀਨੀ ਦਇਆ; ਗੋਪਾਲ ਗੁਸਾਈ ॥
keenee deaa; gopaal gusaaee |
Sant Singh KhalsaThe Life of the World, the Sustainer of the Earth, has showered His Mercy;
Manmohan SinghThe world-nurser and the Lord of the universe has shown mercy,
Manmohan Singh (Punjabi)ਜਹਾਨ ਦੇ ਪਾਲਣਹਾਰ ਤੇ ਆਲਮ ਦੇ ਸੁਆਮੀ ਨੇ ਮਿਹਰ ਧਾਰੀ ਹੈ,
Fareedkot Teekaਜਿਨ ਪਰ ਗੁਪਾਲ ਗੁਸਾਈ ਨੇ ਦਇਆ ਕਰੀ॥
Prof. Sahib Singhਸ੍ਰਿਸ਼ਟੀ ਦੇ ਪਾਲਣਹਾਰ, ਸ੍ਰਿਸ਼ਟੀ ਦੇ ਖਸਮ-ਪ੍ਰਭੂ ਨੇ (ਜਿਸ ਮਨੁੱਖ ਉਤੇ) ਮਿਹਰ ਕੀਤੀ,
SikhNet (Spanish)Por la Infinita Compasión del Señor, Maestro y Soporte de la Tierra,
ਗੁਰ ਕੇ ਚਰਣ; ਵਸੇ ਮਨ ਮਾਹੀ ॥
gur ke charan; vase man maahee |
Sant Singh Khalsathe Guru's Feet have come to dwell within my mind.
Manmohan Singhand the Guru's feet I have places within my mind.
Manmohan Singh (Punjabi)ਅਤੇ ਮੈਂ ਗੁਰਾਂ ਦੇ ਪੈਰ ਆਪਣੇ ਚਿੱਤ ਵਿੱਚ ਟਿਕਾ ਲਏ ਹਨ।
Fareedkot Teekaਤਿਨ ਕੇ ਰਿਦੇ ਮੇਂ ਗੁਰੂ ਕੇ ਚਰਨ ਵਸੇ ਹੈਂ॥
Prof. Sahib Singhਉਸ ਦੇ ਮਨ ਵਿਚ ਗੁਰੂ ਦੇ ਚਰਣ ਵੱਸ ਪਏ।ਪਦ ਅਰਥ ਮਾਹੀ = ਵਿਚ।
SikhNet (Spanish)yo fijo mi mente en los Pies del Guru.
ਅੰਗੀਕਾਰੁ ਕੀਆ ਤਿਨਿ ਕਰਤੈ; ਦੁਖ ਕਾ ਡੇਰਾ ਢਾਹਿਆ ਜੀਉ ॥੧॥
angeekaar keea tin karatai; dukh kaa dderaa dtaahiaa jeeo |1|
Sant Singh KhalsaThe Creator has made me His Own. He has destroyed the city of sorrow. ||1||
Manmohan SinghThat Creator has taken my side and has demolished the abode of adversity.
Manmohan Singh (Punjabi)ਉਸ ਸਿਰਜਣਹਾਰ ਨੇ ਮੇਰਾ ਪੱਖ ਲਿਆ ਹੈ ਅਤੇ ਮੁਸੀਬਤ ਦਾ ਅੱਡਾ ਪੁਟ ਸੁਟਿਆ ਹੈ।
Fareedkot Teeka(ਕਰਤੈ) ਵਾਹਿਗੁਰੂ ਨੇ ਤਿਨ ਭਗਤੋਂ ਕਾ (ਅੰਗੀਕਾਰੁ) ਪਖੁ ਕੀਆ ਹੈ ਵਾ ਤਿਨ ਕਾ ਕਰਮੁ ਗ੍ਰਹਣ ਕੀਆ ਹੈ, ਭਾਵ ਯਹਿ ਕਿ ਪਰਮਾਣੁ ਕੀਆ ਹੈ। ਔਰ ਜਨਮਾਦਿ ਕਲੇਸੋਂ ਕਾ (ਡੇਰਾ) ਅਸਥਾਨੁ ਜੋ ਅਗ੍ਯਾਨੁ ਥਾ, ਸੋ ਢਾਹਿਆ ਅਰਥਾਤ ਅਭਾਵ ਕੀਆ ਹੈ॥੧॥
Prof. Sahib Singh(ਉਸ ਨੂੰ) ਉਸ ਕਰਤਾਰ ਨੇ ਪਰਵਾਨ ਕਰ ਲਿਆ (ਆਪਣਾ ਬਣਾ ਲਿਆ, ਤੇ ਉਸ ਦੇ ਅੰਦਰੋਂ ਕਰਤਾਰ ਨੇ) ਦੁੱਖ ਦਾ ਅੱਡਾ ਹੀ ਚੁਕਾ ਦਿੱਤਾ ॥੧॥ਪਦ ਅਰਥ ਅੰਗੀਕਾਰੁ ਕੀਆ = {अंगी कृ to accept} ਪਰਵਾਨ ਕਰ ਲਿਆ ਹੈ। ਤਿਨਿ = ਉਸ ਨੇ। ਤਿਨਿ ਕਰਤੈ = ਉਸ ਕਰਤਾਰ ਨੇ। ਢਾਹਿਆ = ਢਾਹ ਦਿੱਤਾ ॥੧॥
SikhNet (Spanish)El Creador se ha adueñado de mí y la fortaleza de tristeza dentro de mí se ha derrumbado. (1)
ਮਨਿ ਤਨਿ ਵਸਿਆ ਸਚਾ ਸੋਈ ॥
man tan vasiaa sachaa soee |
Sant Singh KhalsaThe True One abides within my mind and body;
Manmohan SinghWithin my mind and body the True Lord abides,
Manmohan Singh (Punjabi)ਮੇਰੇ ਚਿੱਤ ਤੇ ਦੇਹਿ ਅੰਦਰ ਉਹ ਸੱਚਾ ਸਾਈਂ ਵਸਦਾ ਹੈ,
Fareedkot Teekaਜਿਨੋਂ ਨੇ ਸੋ ਸਚਾ ਵਾਹਿਗੁਰੂ ਮਨ ਤਨ ਮੇਂ ਵਸਿਆ ਜਾਣਿਆ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਸਰੀਰ ਵਿਚ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਵੱਸ ਪਏ,ਪਦ ਅਰਥ ਮਨਿ = ਮਨ ਵਿਚ। ਸਚਾ = ਸਦਾ-ਥਿਰ ਰਹਿਣ ਵਾਲਾ।
SikhNet (Spanish)En mi cuerpo y en mi mente habita el Uno Verdadero;
ਬਿਖੜਾ ਥਾਨੁ; ਨ ਦਿਸੈ ਕੋਈ ॥
bikharraa thaan; na disai koee |
Sant Singh Khalsano place seems difficult to me now.
Manmohan Singhand no place appears to be agonising for me.
Manmohan Singh (Punjabi)ਮੇਰੇ ਚਿੱਤ ਤੇ ਦੇਹਿ ਅੰਦਰ ਉਹ ਸੱਚਾ ਸਾਈਂ ਵਸਦਾ ਹੈ ਅਤੇ ਮੇਰੇ ਲਈ ਕੋਈ ਜਗ੍ਹਾ ਦੁਖਦਾਈ ਨਹੀਂ ਭਾਸਦੀ।
Fareedkot Teekaਤਿਨ ਕੋ ਕਠਨ ਅਸਥਾਨ ਕੋਈ ਨਹੀਂ ਦੀਖਤਾ, ਭਾਵ ਯਹਿ ਕਿ ਸਰਬ ਅਸਥਾਨ ਮੇਂ ਵਾਹਿਗੁਰੂ ਕੋ ਦੇਖਤੇ ਹੈਂ॥
Prof. Sahib Singhਉਸ ਨੂੰ (ਜੀਵਨ-ਸਫ਼ਰ ਵਿਚ) ਕੋਈ ਥਾਂ ਔਖਾ ਨਹੀਂ ਦਿੱਸਦਾ।ਪਦ ਅਰਥ ਬਿਖੜਾ = ਔਖਾ।
SikhNet (Spanish)ningún lugar para mí es impenetrable,
ਦੂਤ ਦੁਸਮਣ ਸਭਿ ਸਜਣ ਹੋਏ; ਏਕੋ ਸੁਆਮੀ ਆਹਿਆ ਜੀਉ ॥੨॥
doot dusaman sabh sajan hoe; eko suaamee aahiaa jeeo |2|
Sant Singh KhalsaAll the evil-doers and enemies have now become my friends. I long only for my Lord and Master. ||2||
Manmohan SinghAll the evil-doers and enemies have become friends as I long for but One Lord.
Manmohan Singh (Punjabi)ਸਾਰੇ ਕੁਕਰਮੀ ਤੇ ਵੈਰੀ ਮਿਤ੍ਰ ਹੋ ਗਹੇ ਹਨ, ਕਿਉਂ ਜੋ ਮੈਨੂੰ ਕੇਵਲ ਇਕੋ ਸਾਹਿਬ ਦੀ ਹੀ ਸੱਧਰ ਹੈ।
Fareedkot Teekaਜਬ ਏਕੋ ਸੁਆਮੀ (ਆਹਿਆ) ਚਾਹਿਆ ਤਬ ਜੋ ਜਮਦੂਤ ਦੁਸਮਨ ਥੇ, ਸੋ ਸਭ ਮਿਤ੍ਰ ਹੋ ਗਏ ॥੨॥
Prof. Sahib Singhਜਿਸ ਦਾ ਪਿਆਰ ਮਾਲਕ ਪ੍ਰਭੂ ਨਾਲ ਹੀ ਬਣ ਜਾਏ, ਸਾਰੇ ਦੋਖੀ ਦੁਸ਼ਮਨ ਉਸ ਦੇ ਸੱਜਣ ਮਿੱਤ੍ਰ ਬਣ ਜਾਂਦੇ ਹਨ (ਕਾਮਾਦਿਕ ਵੈਰੀ ਉਸ ਦੇ ਅਧੀਨ ਹੋ ਜਾਂਦੇ ਹਨ) ॥੨॥ਪਦ ਅਰਥ ਦੂਤ = ਦੋਖੀ। ਸਭਿ = ਸਾਰੇ। ਆਹਿਆ = ਪਿਆਰਾ ਲੱਗਾ ॥੨॥
SikhNet (Spanish)todos mis enemigos ahora son mis amigos, porque he amado sólo a Aquél que es mi Señor y Maestro.(2)
ਜੋ ਕਿਛੁ ਕਰੇ; ਸੁ ਆਪੇ ਆਪੈ ॥
jo kichh kare; su aape aapai |
Sant Singh KhalsaWhatever He does, He does all by Himself.
Manmohan SinghWhatever He does, He does that all by Himself.
Manmohan Singh (Punjabi)ਜਿਹੜਾ ਕੁਝ ਉਹ ਕਰਦਾ ਹੈ, ਉਹਨੂੰ ਉਹ ਖੁਦ-ਬ-ਖੁਦ ਹੀ ਕਰਦਾ ਹੈ।
Fareedkot Teekaਜੋ ਕਿਛੁ ਕਰਤਾ ਹੈ, ਸੋ ਆਪ ਹੀ ਕਰਤਾ ਹੈ॥
Prof. Sahib Singh(ਉਸ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ) ਜੋ ਕੁਝ ਪ੍ਰਭੂ ਕਰਦਾ ਹੈ ਆਪ ਹੀ ਆਪਣੇ ਆਪ ਤੋਂ ਕਰਦਾ ਹੈ।ਪਦ ਅਰਥ ਆਪੇ = ਆਪ ਹੀ। ਆਪੇ = ਆਪੇ ਤੋਂ।
SikhNet (Spanish)Él hace Su Voluntad;
ਬੁਧਿ ਸਿਆਣਪ; ਕਿਛੂ ਨ ਜਾਪੈ ॥
budh siaanap; kichhoo na jaapai |
Sant Singh KhalsaNo one can know His Ways.
Manmohan SinghBy intellect and wisdom one cannot gauge His doings.
Manmohan Singh (Punjabi)ਅਕਲ ਤੇ ਦਾਨਾਈ ਦੁਆਰਾ ਇਨਸਾਨ ਉਸ ਦੇ ਕਰਤਬਾਂ ਨੂੰ ਜਾਂਚ ਨਹੀਂ ਸਕਦਾ।
Fareedkot Teekaਔਰ ਬੁਧੀ ਕੀ ਚਤੁਰਾਈ ਕਛੁ ਨਹੀਂ ਜਾਣੀਤੀ॥
Prof. Sahib Singh(ਉਸ ਦੇ ਕੰਮਾਂ ਵਿਚ ਕਿਸੇ ਹੋਰ ਦੀ) ਅਕਲ ਜਾਂ ਚਤੁਰਾਈ (ਕੰਮ ਕਰਦੀ) ਨਹੀਂ ਦਿੱਸਦੀ।ਪਦ ਅਰਥ ਜਾਪੈ = ਦਿੱਸਦੀ।
SikhNet (Spanish)ni por el intelecto ni por la agilidad uno puede penetrar en Sus Misterios.
ਆਪਣਿਆ ਸੰਤਾ ਨੋ ਆਪਿ ਸਹਾਈ; ਪ੍ਰਭਿ. ਭਰਮ ਭੁਲਾਵਾ ਲਾਹਿਆ ਜੀਉ ॥੩॥
aapaniaa santaa no aap sahaaee; prabh. bharam bhulaavaa laahiaa jeeo |3|
Sant Singh KhalsaHe Himself is the Helper and Support of His Saints. God has cast out my doubts and delusions. ||3||
Manmohan SinghOf His saints the Lord Himself is the succourer. He has cast away my doubt and misgiving.
Manmohan Singh (Punjabi)ਆਪਣੇ ਸਾਧੂਆਂ ਦਾ ਠਾਕੁਰ ਆਪੇ ਹੀ ਮਦਦਗਾਰ ਹੈ ਉਸਨੇ ਮੇਰਾ ਵਹਿਮ ਤੇ ਭੁਲੇਖਾ ਦੁਰ ਕਰ ਦਿਤਾ ਹੈ।
Fareedkot Teekaਜੋ (ਭਰਮ ਭੁਲਾਵਾ) ਭਰਮ ਰੂਪ ਪੜਦਾ ਭੁਲਾਵਣੇ ਵਾਲਾ ਥਾ, ਸੋ ਲਾਹਿਆ ਹੈ, ਪੁਨਾ ਤਿਨ ਅਪਣੇ ਸੰਤੋਂ ਕੋ ਪ੍ਰਭੂ ਆਪ ਸਹਾਇਤਾ ਕਰਨੇ ਵਾਲਾ ਹੂਆ ਹੈ॥੩॥
Prof. Sahib Singhਆਪਣੇ ਸੰਤਾਂ ਵਾਸਤੇ ਪ੍ਰਭੂ ਆਪ ਸਹਾਈ ਬਣਦਾ ਹੈ ਤੇ ਉਸ ਮਨੁੱਖ ਦੇ ਮਨ ਵਿਚੋਂ ਪ੍ਰਭੂ ਨੇ ਭਟਕਣਾ ਤੇ ਭੁਲੇਖਾ ਦੂਰ ਕਰ ਦਿੱਤਾ ॥੩॥ਪਦ ਅਰਥ ਨੋ = ਨੂੰ। ਪ੍ਰਭਿ = ਪ੍ਰਭੂ ਨੇ। ਭੁਲਾਵਾ = ਭੁਲੇਖਾ ॥੩॥
SikhNet (Spanish)Él es el Sostenedor de Sus Santos y, a través de Él, oh amigo, toda nuestra duda es disipada. (3)
ਚਰਣ ਕਮਲ; ਜਨ ਕਾ ਆਧਾਰੋ ॥
charan kamal; jan kaa aadhaaro |
Sant Singh KhalsaHis Lotus Feet are the Support of His humble servants.
Manmohan SinghThe Lord's lotus feet are the support of His serf.
Manmohan Singh (Punjabi)ਸਾਈਂ ਦੇ ਕੰਵਲ ਪੈਰ ਉਸ ਦੇ ਨਫਰ ਦਾ ਆਸਰਾ ਹਨ।
Fareedkot Teekaਭਗਤ ਜਨੋਂ ਕੋ ਚਰਨ ਕਮਲੋਂ ਕਾ ਆਸਰਾ ਹੈ॥
Prof. Sahib Singhਪ੍ਰਭੂ ਦੇ ਸੋਹਣੇ ਚਰਨ ਪ੍ਰਭੂ ਦੇ ਸੇਵਕਾਂ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦੇ ਹਨ।ਪਦ ਅਰਥ ਆਧਾਰੋ = ਆਧਾਰੁ, ਆਸਰਾ।
SikhNet (Spanish)Sus Esclavos se apoyan en el Loto de Sus Pies,
ਆਠ ਪਹਰ; ਰਾਮ ਨਾਮੁ ਵਾਪਾਰੋ ॥
aatth pehar; raam naam vaapaaro |
Sant Singh KhalsaTwenty-four hours a day, they deal in the Name of the Lord.
Manmohan SinghDay and night he deals in the Name of the pervading God.
Manmohan Singh (Punjabi)ਦਿਹੂੰ ਰੈਣ ਉਹ ਵਿਆਪਕ ਵਾਹਿਗੁਰੂ ਦੇ ਨਾਮ ਦਾ ਵਣਜ ਕਰਦਾ ਹੈ।
Fareedkot Teekaਔਰ ਆਠ ਪਹਰ ਰਾਮ ਨਾਮ ਕਾ ਬਨਜੁ ਕਰਤੇ ਹੈਂ, ਭਾਵ ਨਾਮ ਕੋ ਜਪਤੇ ਜਪਾਵਤੇ ਹੈਂ॥
Prof. Sahib Singhਸੇਵਕ ਅੱਠੇ ਪਹਰ ਪਰਮਾਤਮਾ ਦਾ ਨਾਮ ਵਣਜਦੇ ਹਨ।ਪਦ ਅਰਥ ਵਾਪਾਰੋ = ਵਾਪਾਰੁ, ਵਣਜ।
SikhNet (Spanish)y hacen tratos solamente con Su Nombre.
ਸਹਜ ਅਨੰਦ. ਗਾਵਹਿ ਗੁਣ ਗੋਵਿੰਦ; ਪ੍ਰਭ ਨਾਨਕ. ਸਰਬ ਸਮਾਹਿਆ ਜੀਉ ॥੪॥੩੬॥੪੩॥
sehaj anand. gaaveh gun govind; prabh naanak. sarab samaahiaa jeeo |4|36|43|
Sant Singh KhalsaIn peace and pleasure, they sing the Glorious Praises of the Lord of the Universe. O Nanak, God is permeating everywhere. ||4||36||43||
Manmohan SinghIn peace and pleasure he sings the praises of the World-Lord. Among all the Master is contained O Nanak.
Manmohan Singh (Punjabi)ਆਰਾਮ ਤੇ ਖੁਸ਼ੀ ਵਿੱਚ ਉਹ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਗਾਹਿਨ ਕਰਦਾ ਹੈ। ਸਾਰਿਆਂ ਅੰਦਰ ਮਾਲਕ ਰਮਿਆ ਹੋਇਆ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗ੍ਯਾਨੀ ਜਨ ਅਨੰਦ ਮੇਂ ਮਗਨ ਹੋ ਕਰ ਕੇ ਉਸ ਗੋਬਿੰਦ ਕੇ ਗੁਨ ਗਾਉਤੇ ਹੈਂ, ਜੋ ਸਰਬ ਮੇਂ (ਸਮਾਹਿਆ) ਸਮਾਇਆ ਹੈ॥੪॥੩੬॥੪੩॥
Prof. Sahib Singhਸੇਵਕ ਆਤਮਕ ਅਡੋਲਤਾ ਦੇ ਆਨੰਦ (ਮਾਣਦੇ ਹੋਏ ਸਦਾ) ਹੇ ਨਾਨਕ! ਉਸ ਗੋਬਿੰਦ ਪ੍ਰਭੂ ਦੇ ਗੁਣ ਗਾਂਦੇ ਹਨ ਜੋ ਸਭ ਜੀਵਾਂ ਵਿਚ ਵਿਆਪਕ ਹੈ ॥੪॥੩੬॥੪੩॥ਪਦ ਅਰਥ ਗਾਵਹਿ = ਗਾਂਦੇ ਹਨ। ਸਮਾਹਿਆ = ਵਿਆਪਕ ਹੈ ॥੪॥
SikhNet (Spanish)En Dicha y Paz, Nanak canta las Alabanzas del Señor, Quien prevalece en todas partes.(4-36-43)