ੴ

ਸਿੱਖਬਾਣੀ · SikhBani

Ang 107

Sri Guru Granth Sahib · Raag Maajh · 4 shabads, 47 lines
Translations
Shabad Guru Arjan Dev Ji Raag Maajh

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.

ਕੀਨੀ ਦਇਆ; ਗੋਪਾਲ ਗੁਸਾਈ ॥

keenee deaa; gopaal gusaaee |

Sant Singh KhalsaThe Life of the World, the Sustainer of the Earth, has showered His Mercy;
Manmohan SinghThe world-nurser and the Lord of the universe has shown mercy,
Manmohan Singh (Punjabi)ਜਹਾਨ ਦੇ ਪਾਲਣਹਾਰ ਤੇ ਆਲਮ ਦੇ ਸੁਆਮੀ ਨੇ ਮਿਹਰ ਧਾਰੀ ਹੈ,
Fareedkot Teekaਜਿਨ ਪਰ ਗੁਪਾਲ ਗੁਸਾਈ ਨੇ ਦਇਆ ਕਰੀ॥
Prof. Sahib Singhਸ੍ਰਿਸ਼ਟੀ ਦੇ ਪਾਲਣਹਾਰ, ਸ੍ਰਿਸ਼ਟੀ ਦੇ ਖਸਮ-ਪ੍ਰਭੂ ਨੇ (ਜਿਸ ਮਨੁੱਖ ਉਤੇ) ਮਿਹਰ ਕੀਤੀ,
SikhNet (Spanish)Por la Infinita Compasión del Señor, Maestro y Soporte de la Tierra,

ਗੁਰ ਕੇ ਚਰਣ; ਵਸੇ ਮਨ ਮਾਹੀ ॥

gur ke charan; vase man maahee |

Sant Singh Khalsathe Guru's Feet have come to dwell within my mind.
Manmohan Singhand the Guru's feet I have places within my mind.
Manmohan Singh (Punjabi)ਅਤੇ ਮੈਂ ਗੁਰਾਂ ਦੇ ਪੈਰ ਆਪਣੇ ਚਿੱਤ ਵਿੱਚ ਟਿਕਾ ਲਏ ਹਨ।
Fareedkot Teekaਤਿਨ ਕੇ ਰਿਦੇ ਮੇਂ ਗੁਰੂ ਕੇ ਚਰਨ ਵਸੇ ਹੈਂ॥
Prof. Sahib Singhਉਸ ਦੇ ਮਨ ਵਿਚ ਗੁਰੂ ਦੇ ਚਰਣ ਵੱਸ ਪਏ।

ਪਦ ਅਰਥ ਮਾਹੀ = ਵਿਚ।

SikhNet (Spanish)yo fijo mi mente en los Pies del Guru.

ਅੰਗੀਕਾਰੁ ਕੀਆ ਤਿਨਿ ਕਰਤੈ; ਦੁਖ ਕਾ ਡੇਰਾ ਢਾਹਿਆ ਜੀਉ ॥੧॥

angeekaar keea tin karatai; dukh kaa dderaa dtaahiaa jeeo |1|

Sant Singh KhalsaThe Creator has made me His Own. He has destroyed the city of sorrow. ||1||
Manmohan SinghThat Creator has taken my side and has demolished the abode of adversity.
Manmohan Singh (Punjabi)ਉਸ ਸਿਰਜਣਹਾਰ ਨੇ ਮੇਰਾ ਪੱਖ ਲਿਆ ਹੈ ਅਤੇ ਮੁਸੀਬਤ ਦਾ ਅੱਡਾ ਪੁਟ ਸੁਟਿਆ ਹੈ।
Fareedkot Teeka(ਕਰਤੈ) ਵਾਹਿਗੁਰੂ ਨੇ ਤਿਨ ਭਗਤੋਂ ਕਾ (ਅੰਗੀਕਾਰੁ) ਪਖੁ ਕੀਆ ਹੈ ਵਾ ਤਿਨ ਕਾ ਕਰਮੁ ਗ੍ਰਹਣ ਕੀਆ ਹੈ, ਭਾਵ ਯਹਿ ਕਿ ਪਰਮਾਣੁ ਕੀਆ ਹੈ। ਔਰ ਜਨਮਾਦਿ ਕਲੇਸੋਂ ਕਾ (ਡੇਰਾ) ਅਸਥਾਨੁ ਜੋ ਅਗ੍ਯਾਨੁ ਥਾ, ਸੋ ਢਾਹਿਆ ਅਰਥਾਤ ਅਭਾਵ ਕੀਆ ਹੈ॥੧॥
Prof. Sahib Singh(ਉਸ ਨੂੰ) ਉਸ ਕਰਤਾਰ ਨੇ ਪਰਵਾਨ ਕਰ ਲਿਆ (ਆਪਣਾ ਬਣਾ ਲਿਆ, ਤੇ ਉਸ ਦੇ ਅੰਦਰੋਂ ਕਰਤਾਰ ਨੇ) ਦੁੱਖ ਦਾ ਅੱਡਾ ਹੀ ਚੁਕਾ ਦਿੱਤਾ ॥੧॥

ਪਦ ਅਰਥ ਅੰਗੀਕਾਰੁ ਕੀਆ = {अंगी कृ to accept} ਪਰਵਾਨ ਕਰ ਲਿਆ ਹੈ। ਤਿਨਿ = ਉਸ ਨੇ। ਤਿਨਿ ਕਰਤੈ = ਉਸ ਕਰਤਾਰ ਨੇ। ਢਾਹਿਆ = ਢਾਹ ਦਿੱਤਾ ॥੧॥

SikhNet (Spanish)El Creador se ha adueñado de mí y la fortaleza de tristeza dentro de mí se ha derrumbado. (1)

ਮਨਿ ਤਨਿ ਵਸਿਆ ਸਚਾ ਸੋਈ ॥

man tan vasiaa sachaa soee |

Sant Singh KhalsaThe True One abides within my mind and body;
Manmohan SinghWithin my mind and body the True Lord abides,
Manmohan Singh (Punjabi)ਮੇਰੇ ਚਿੱਤ ਤੇ ਦੇਹਿ ਅੰਦਰ ਉਹ ਸੱਚਾ ਸਾਈਂ ਵਸਦਾ ਹੈ,
Fareedkot Teekaਜਿਨੋਂ ਨੇ ਸੋ ਸਚਾ ਵਾਹਿਗੁਰੂ ਮਨ ਤਨ ਮੇਂ ਵਸਿਆ ਜਾਣਿਆ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਸਰੀਰ ਵਿਚ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਵੱਸ ਪਏ,

ਪਦ ਅਰਥ ਮਨਿ = ਮਨ ਵਿਚ। ਸਚਾ = ਸਦਾ-ਥਿਰ ਰਹਿਣ ਵਾਲਾ।

SikhNet (Spanish)En mi cuerpo y en mi mente habita el Uno Verdadero;

ਬਿਖੜਾ ਥਾਨੁ; ਨ ਦਿਸੈ ਕੋਈ ॥

bikharraa thaan; na disai koee |

Sant Singh Khalsano place seems difficult to me now.
Manmohan Singhand no place appears to be agonising for me.
Manmohan Singh (Punjabi)ਮੇਰੇ ਚਿੱਤ ਤੇ ਦੇਹਿ ਅੰਦਰ ਉਹ ਸੱਚਾ ਸਾਈਂ ਵਸਦਾ ਹੈ ਅਤੇ ਮੇਰੇ ਲਈ ਕੋਈ ਜਗ੍ਹਾ ਦੁਖਦਾਈ ਨਹੀਂ ਭਾਸਦੀ।
Fareedkot Teekaਤਿਨ ਕੋ ਕਠਨ ਅਸਥਾਨ ਕੋਈ ਨਹੀਂ ਦੀਖਤਾ, ਭਾਵ ਯਹਿ ਕਿ ਸਰਬ ਅਸਥਾਨ ਮੇਂ ਵਾਹਿਗੁਰੂ ਕੋ ਦੇਖਤੇ ਹੈਂ॥
Prof. Sahib Singhਉਸ ਨੂੰ (ਜੀਵਨ-ਸਫ਼ਰ ਵਿਚ) ਕੋਈ ਥਾਂ ਔਖਾ ਨਹੀਂ ਦਿੱਸਦਾ।

ਪਦ ਅਰਥ ਬਿਖੜਾ = ਔਖਾ।

SikhNet (Spanish)ningún lugar para mí es impenetrable,

ਦੂਤ ਦੁਸਮਣ ਸਭਿ ਸਜਣ ਹੋਏ; ਏਕੋ ਸੁਆਮੀ ਆਹਿਆ ਜੀਉ ॥੨॥

doot dusaman sabh sajan hoe; eko suaamee aahiaa jeeo |2|

Sant Singh KhalsaAll the evil-doers and enemies have now become my friends. I long only for my Lord and Master. ||2||
Manmohan SinghAll the evil-doers and enemies have become friends as I long for but One Lord.
Manmohan Singh (Punjabi)ਸਾਰੇ ਕੁਕਰਮੀ ਤੇ ਵੈਰੀ ਮਿਤ੍ਰ ਹੋ ਗਹੇ ਹਨ, ਕਿਉਂ ਜੋ ਮੈਨੂੰ ਕੇਵਲ ਇਕੋ ਸਾਹਿਬ ਦੀ ਹੀ ਸੱਧਰ ਹੈ।
Fareedkot Teekaਜਬ ਏਕੋ ਸੁਆਮੀ (ਆਹਿਆ) ਚਾਹਿਆ ਤਬ ਜੋ ਜਮਦੂਤ ਦੁਸਮਨ ਥੇ, ਸੋ ਸਭ ਮਿਤ੍ਰ ਹੋ ਗਏ ॥੨॥
Prof. Sahib Singhਜਿਸ ਦਾ ਪਿਆਰ ਮਾਲਕ ਪ੍ਰਭੂ ਨਾਲ ਹੀ ਬਣ ਜਾਏ, ਸਾਰੇ ਦੋਖੀ ਦੁਸ਼ਮਨ ਉਸ ਦੇ ਸੱਜਣ ਮਿੱਤ੍ਰ ਬਣ ਜਾਂਦੇ ਹਨ (ਕਾਮਾਦਿਕ ਵੈਰੀ ਉਸ ਦੇ ਅਧੀਨ ਹੋ ਜਾਂਦੇ ਹਨ) ॥੨॥

ਪਦ ਅਰਥ ਦੂਤ = ਦੋਖੀ। ਸਭਿ = ਸਾਰੇ। ਆਹਿਆ = ਪਿਆਰਾ ਲੱਗਾ ॥੨॥

SikhNet (Spanish)todos mis enemigos ahora son mis amigos, porque he amado sólo a Aquél que es mi Señor y Maestro.(2)

ਜੋ ਕਿਛੁ ਕਰੇ; ਸੁ ਆਪੇ ਆਪੈ ॥

jo kichh kare; su aape aapai |

Sant Singh KhalsaWhatever He does, He does all by Himself.
Manmohan SinghWhatever He does, He does that all by Himself.
Manmohan Singh (Punjabi)ਜਿਹੜਾ ਕੁਝ ਉਹ ਕਰਦਾ ਹੈ, ਉਹਨੂੰ ਉਹ ਖੁਦ-ਬ-ਖੁਦ ਹੀ ਕਰਦਾ ਹੈ।
Fareedkot Teekaਜੋ ਕਿਛੁ ਕਰਤਾ ਹੈ, ਸੋ ਆਪ ਹੀ ਕਰਤਾ ਹੈ॥
Prof. Sahib Singh(ਉਸ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ) ਜੋ ਕੁਝ ਪ੍ਰਭੂ ਕਰਦਾ ਹੈ ਆਪ ਹੀ ਆਪਣੇ ਆਪ ਤੋਂ ਕਰਦਾ ਹੈ।

ਪਦ ਅਰਥ ਆਪੇ = ਆਪ ਹੀ। ਆਪੇ = ਆਪੇ ਤੋਂ।

SikhNet (Spanish)Él hace Su Voluntad;

ਬੁਧਿ ਸਿਆਣਪ; ਕਿਛੂ ਨ ਜਾਪੈ ॥

budh siaanap; kichhoo na jaapai |

Sant Singh KhalsaNo one can know His Ways.
Manmohan SinghBy intellect and wisdom one cannot gauge His doings.
Manmohan Singh (Punjabi)ਅਕਲ ਤੇ ਦਾਨਾਈ ਦੁਆਰਾ ਇਨਸਾਨ ਉਸ ਦੇ ਕਰਤਬਾਂ ਨੂੰ ਜਾਂਚ ਨਹੀਂ ਸਕਦਾ।
Fareedkot Teekaਔਰ ਬੁਧੀ ਕੀ ਚਤੁਰਾਈ ਕਛੁ ਨਹੀਂ ਜਾਣੀਤੀ॥
Prof. Sahib Singh(ਉਸ ਦੇ ਕੰਮਾਂ ਵਿਚ ਕਿਸੇ ਹੋਰ ਦੀ) ਅਕਲ ਜਾਂ ਚਤੁਰਾਈ (ਕੰਮ ਕਰਦੀ) ਨਹੀਂ ਦਿੱਸਦੀ।

ਪਦ ਅਰਥ ਜਾਪੈ = ਦਿੱਸਦੀ।

SikhNet (Spanish)ni por el intelecto ni por la agilidad uno puede penetrar en Sus Misterios.

ਆਪਣਿਆ ਸੰਤਾ ਨੋ ਆਪਿ ਸਹਾਈ; ਪ੍ਰਭਿ. ਭਰਮ ਭੁਲਾਵਾ ਲਾਹਿਆ ਜੀਉ ॥੩॥

aapaniaa santaa no aap sahaaee; prabh. bharam bhulaavaa laahiaa jeeo |3|

Sant Singh KhalsaHe Himself is the Helper and Support of His Saints. God has cast out my doubts and delusions. ||3||
Manmohan SinghOf His saints the Lord Himself is the succourer. He has cast away my doubt and misgiving.
Manmohan Singh (Punjabi)ਆਪਣੇ ਸਾਧੂਆਂ ਦਾ ਠਾਕੁਰ ਆਪੇ ਹੀ ਮਦਦਗਾਰ ਹੈ ਉਸਨੇ ਮੇਰਾ ਵਹਿਮ ਤੇ ਭੁਲੇਖਾ ਦੁਰ ਕਰ ਦਿਤਾ ਹੈ।
Fareedkot Teekaਜੋ (ਭਰਮ ਭੁਲਾਵਾ) ਭਰਮ ਰੂਪ ਪੜਦਾ ਭੁਲਾਵਣੇ ਵਾਲਾ ਥਾ, ਸੋ ਲਾਹਿਆ ਹੈ, ਪੁਨਾ ਤਿਨ ਅਪਣੇ ਸੰਤੋਂ ਕੋ ਪ੍ਰਭੂ ਆਪ ਸਹਾਇਤਾ ਕਰਨੇ ਵਾਲਾ ਹੂਆ ਹੈ॥੩॥
Prof. Sahib Singhਆਪਣੇ ਸੰਤਾਂ ਵਾਸਤੇ ਪ੍ਰਭੂ ਆਪ ਸਹਾਈ ਬਣਦਾ ਹੈ ਤੇ ਉਸ ਮਨੁੱਖ ਦੇ ਮਨ ਵਿਚੋਂ ਪ੍ਰਭੂ ਨੇ ਭਟਕਣਾ ਤੇ ਭੁਲੇਖਾ ਦੂਰ ਕਰ ਦਿੱਤਾ ॥੩॥

ਪਦ ਅਰਥ ਨੋ = ਨੂੰ। ਪ੍ਰਭਿ = ਪ੍ਰਭੂ ਨੇ। ਭੁਲਾਵਾ = ਭੁਲੇਖਾ ॥੩॥

SikhNet (Spanish)Él es el Sostenedor de Sus Santos y, a través de Él, oh amigo, toda nuestra duda es disipada. (3)

ਚਰਣ ਕਮਲ; ਜਨ ਕਾ ਆਧਾਰੋ ॥

charan kamal; jan kaa aadhaaro |

Sant Singh KhalsaHis Lotus Feet are the Support of His humble servants.
Manmohan SinghThe Lord's lotus feet are the support of His serf.
Manmohan Singh (Punjabi)ਸਾਈਂ ਦੇ ਕੰਵਲ ਪੈਰ ਉਸ ਦੇ ਨਫਰ ਦਾ ਆਸਰਾ ਹਨ।
Fareedkot Teekaਭਗਤ ਜਨੋਂ ਕੋ ਚਰਨ ਕਮਲੋਂ ਕਾ ਆਸਰਾ ਹੈ॥
Prof. Sahib Singhਪ੍ਰਭੂ ਦੇ ਸੋਹਣੇ ਚਰਨ ਪ੍ਰਭੂ ਦੇ ਸੇਵਕਾਂ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦੇ ਹਨ।

ਪਦ ਅਰਥ ਆਧਾਰੋ = ਆਧਾਰੁ, ਆਸਰਾ।

SikhNet (Spanish)Sus Esclavos se apoyan en el Loto de Sus Pies,

ਆਠ ਪਹਰ; ਰਾਮ ਨਾਮੁ ਵਾਪਾਰੋ ॥

aatth pehar; raam naam vaapaaro |

Sant Singh KhalsaTwenty-four hours a day, they deal in the Name of the Lord.
Manmohan SinghDay and night he deals in the Name of the pervading God.
Manmohan Singh (Punjabi)ਦਿਹੂੰ ਰੈਣ ਉਹ ਵਿਆਪਕ ਵਾਹਿਗੁਰੂ ਦੇ ਨਾਮ ਦਾ ਵਣਜ ਕਰਦਾ ਹੈ।
Fareedkot Teekaਔਰ ਆਠ ਪਹਰ ਰਾਮ ਨਾਮ ਕਾ ਬਨਜੁ ਕਰਤੇ ਹੈਂ, ਭਾਵ ਨਾਮ ਕੋ ਜਪਤੇ ਜਪਾਵਤੇ ਹੈਂ॥
Prof. Sahib Singhਸੇਵਕ ਅੱਠੇ ਪਹਰ ਪਰਮਾਤਮਾ ਦਾ ਨਾਮ ਵਣਜਦੇ ਹਨ।

ਪਦ ਅਰਥ ਵਾਪਾਰੋ = ਵਾਪਾਰੁ, ਵਣਜ।

SikhNet (Spanish)y hacen tratos solamente con Su Nombre.

ਸਹਜ ਅਨੰਦ. ਗਾਵਹਿ ਗੁਣ ਗੋਵਿੰਦ; ਪ੍ਰਭ ਨਾਨਕ. ਸਰਬ ਸਮਾਹਿਆ ਜੀਉ ॥੪॥੩੬॥੪੩॥

sehaj anand. gaaveh gun govind; prabh naanak. sarab samaahiaa jeeo |4|36|43|

Sant Singh KhalsaIn peace and pleasure, they sing the Glorious Praises of the Lord of the Universe. O Nanak, God is permeating everywhere. ||4||36||43||
Manmohan SinghIn peace and pleasure he sings the praises of the World-Lord. Among all the Master is contained O Nanak.
Manmohan Singh (Punjabi)ਆਰਾਮ ਤੇ ਖੁਸ਼ੀ ਵਿੱਚ ਉਹ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਗਾਹਿਨ ਕਰਦਾ ਹੈ। ਸਾਰਿਆਂ ਅੰਦਰ ਮਾਲਕ ਰਮਿਆ ਹੋਇਆ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗ੍ਯਾਨੀ ਜਨ ਅਨੰਦ ਮੇਂ ਮਗਨ ਹੋ ਕਰ ਕੇ ਉਸ ਗੋਬਿੰਦ ਕੇ ਗੁਨ ਗਾਉਤੇ ਹੈਂ, ਜੋ ਸਰਬ ਮੇਂ (ਸਮਾਹਿਆ) ਸਮਾਇਆ ਹੈ॥੪॥੩੬॥੪੩॥
Prof. Sahib Singhਸੇਵਕ ਆਤਮਕ ਅਡੋਲਤਾ ਦੇ ਆਨੰਦ (ਮਾਣਦੇ ਹੋਏ ਸਦਾ) ਹੇ ਨਾਨਕ! ਉਸ ਗੋਬਿੰਦ ਪ੍ਰਭੂ ਦੇ ਗੁਣ ਗਾਂਦੇ ਹਨ ਜੋ ਸਭ ਜੀਵਾਂ ਵਿਚ ਵਿਆਪਕ ਹੈ ॥੪॥੩੬॥੪੩॥

ਪਦ ਅਰਥ ਗਾਵਹਿ = ਗਾਂਦੇ ਹਨ। ਸਮਾਹਿਆ = ਵਿਆਪਕ ਹੈ ॥੪॥

SikhNet (Spanish)En Dicha y Paz, Nanak canta las Alabanzas del Señor, Quien prevalece en todas partes.(4-36-43)

Open this shabad →

Shabad Guru Arjan Dev Ji Raag Maajh

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan Quinto Canal Divino.

ਸੋ ਸਚੁ ਮੰਦਰੁ; ਜਿਤੁ ਸਚੁ ਧਿਆਈਐ ॥

so sach mandar; jit sach dhiaaeeai |

Sant Singh KhalsaTrue is that temple, within which one meditates on the True Lord.
Manmohan SinghTrue is the palace, where-in the True Lord is remembered.
Manmohan Singh (Punjabi)ਸੰਚਾ ਹੈ ਉਹ ਮਹਿਲ ਜਿਸ ਵਿੱਚ ਸੱਚਾ ਸਾਈਂ ਯਾਦ ਕੀਤਾ ਜਾਂਦਾ ਹੈ।
Fareedkot Teekaਹੇ ਸਤ੍ਯ ਸਰੂਪ ਪਰਮਾਤਮਾ! ਸੋ ਮੰਦਰੁ (ਸਚੁ) ਸਫਲੁ ਹੈ ਜਿਸ ਮੇਂ, ਹੇ ਸਚ ਰੂਪ ਵਾਹਿਗੁਰ! ਤੇਰੇ ਕੋ ਧਿਆਈਤਾ ਹੈ॥
Prof. Sahib Singh(ਹੇ ਭਾਈ!) ਜਿਸ ਥਾਂ ਵਿਚ ਸਦਾ-ਥਿਰ ਪਰਮਾਤਮਾ ਦਾ ਸਿਮਰਨ ਕੀਤਾ ਜਾਂਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਮੰਦਰ ਹੈ।

ਪਦ ਅਰਥ ਸਚੁ = ਸਦਾ-ਥਿਰ, ਅਟੱਲ। ਮੰਦਰੁ = ਦੇਵ ਅਸਥਾਨ। ਜਿਤੁ = ਜਿਸ ਵਿਚ।

SikhNet (Spanish)Es Verdadero ese Templo en donde uno habita en la Verdad del Señor.

ਸੋ ਰਿਦਾ ਸੁਹੇਲਾ; ਜਿਤੁ. ਹਰਿ ਗੁਣ ਗਾਈਐ ॥

so ridaa suhelaa; jit. har gun gaaeeai |

Sant Singh KhalsaBlessed is that heart, within which the Lord's Glorious Praises are sung.
Manmohan SinghIllustrious is the soul which chants the God's glories.
Manmohan Singh (Punjabi)ਸੁਭਾਇਮਾਨ ਹੈ ਉਹ ਜਿੰਦੜੀ, ਜਿਹੜੀ ਵਾਹਿਗੁਰੂ ਦੇ ਗੁਣਾਵਾਦ ਗਾਇਨ ਕਰਦੀ ਹੈ।
Fareedkot Teekaਸੋ ਰਿਦਾ (ਸੁਹੇਲਾ) ਸਖੀ ਹੂਆ ਹੈ ਜਿਸ ਰਿਦੇ ਮੇਂ, ਹੇ ਹਰੀ! ਤੇਰੇ ਗੁਨ ਗਾਇਨ ਕਰੀਤੇ ਹੈਂ। ਯਦਪਿ ਗਾਵਣਾ ਬਾਣੀ ਕਾ ਧਰਮੁ ਹੈ ਰਿਦੇ ਕਾ ਨਹੀਂ ਤਦਯਪਿ ਈਹਾਂ ਗਾਨ ਸੇ ਰਿਦੇ ਮੇਂ ਧਾਰਨ ਕਰਨੇ ਕਾ ਭਾਵ ਹੈ॥
Prof. Sahib Singhਉਹ ਹਿਰਦਾ (ਸਦਾ) ਸੁਖੀ ਹੈ ਜਿਸ ਦੀ ਰਾਹੀਂ ਪਰਮਾਤਮਾ ਦੇ ਗੁਣ ਗਾਏ ਜਾਣ।

ਪਦ ਅਰਥ ਰਿਦਾ = ਹਿਰਦਾ। ਸੁਹੇਲਾ = ਸੁਖੀ। ਗਾਈਐ = ਗਾਵੀਏ।

SikhNet (Spanish)Sólo el corazón de aquél que ama la Alabanza del Señor es sagrado.

ਸਾ ਧਰਤਿ ਸੁਹਾਵੀ. ਜਿਤੁ ਵਸਹਿ ਹਰਿ ਜਨ; ਸਚੇ ਨਾਮ ਵਿਟਹੁ. ਕੁਰਬਾਣੋ ਜੀਉ ॥੧॥

saa dharat suhaavee. jit vaseh har jan; sache naam vittahu. kurabaano jeeo |1|

Sant Singh KhalsaBeautiful is that land, where the Lord's humble servants dwell. I am a sacrifice to the True Name. ||1||
Manmohan SinghBeautiful is the land where God's slaves abide. I am a sacrifice unto the True Name.
Manmohan Singh (Punjabi)ਸੁੰਦਰ ਹੈ ਉਹ ਜ਼ਿਮੀ ਜਿਥੇ ਰੱਬ ਦੇ ਗੋਲੇ ਰਹਿੰਦੇ ਹਨ। ਮੈਂ ਸਤਿਨਾਮ ਉਤੋਂ ਬਲਿਹਾਰਨੇ ਜਾਂਦਾ ਹਾਂ।
Fareedkot Teekaਹੇ ਹਰੀ ਸੋ ਧਰਤੀ ਸੋਭਾ ਵਾਲੀ ਹੈ ਜਹਾਂ ਤੇਰੇ ਸੰਤ ਵਸਤੇ ਹੈਂ, ਹੇ ਸਚੇ! ਤੇਰੇ ਨਾਮ ਉਪਰੋਂ ਕੁਰਬਾਣੁ ਹੈਂ॥੧॥
Prof. Sahib Singhਉਹ ਧਰਤੀ ਸੁੰਦਰ ਬਣ ਜਾਂਦੀ ਹੈ ਜਿਸ ਵਿਚ ਪਰਮਾਤਮਾ ਦੇ ਭਗਤ ਵੱਸਦੇ ਹਨ ਤੇ ਪਰਮਾਤਮਾ ਦੇ ਨਾਮ ਤੋਂ ਸਦਕੇ ਜਾਂਦੇ ਹਨ ॥੧॥

ਪਦ ਅਰਥ ਸਾ = {'ਸਾ' ਇਸਤ੍ਰੀ ਲਿੰਗ ਹੈ, ਤੇ 'ਸੋ' ਪੁਲਿੰਗ ਹੈ} ਉਹ। ਸੁਹਾਵੀ = ਸੁਖ ਦੇਣ ਵਾਲੀ, ਸੋਹਣੀ। ਵਿਟਹੁ = ਤੋਂ। ਕੁਰਬਾਣੋ = ਕੁਰਬਾਣੁ ॥੧॥

SikhNet (Spanish)Y solamente el lugar en donde los hombres de Dios habitan, es sagrado. Oh, yo ofrezco mi ser en sacrificio al Verdadero Nombre. (1)

ਸਚੁ ਵਡਾਈ; ਕੀਮ ਨ ਪਾਈ ॥

sach vaddaaee; keem na paaee |

Sant Singh KhalsaThe extent of the True Lord's Greatness cannot be known.
Manmohan SinghThe worth of the greatness of the True Lord cannot be known,
Manmohan Singh (Punjabi)ਸੱਚੇ ਸਾਈਂ ਦੀ ਵਿਸ਼ਾਲਤਾ ਦਾ ਮੁਲ ਜਾਣਿਆ ਨਹੀਂ ਜਾ ਸਕਦਾ।
Fareedkot Teekaਹੇ (ਸਚੁ) ਤ੍ਰੈਕਾਲਅਬਾਧ ਵਾਹਿਗੁਰੂ! ਤੇਰੀ ਮਹਿਮਾ ਕੀ ਕੀਮਤਿ ਪਾਈ ਨਹੀਂ ਜਾਤੀ॥
Prof. Sahib Singh(ਹੇ ਭਾਈ!) ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੇਰੀ ਬਜ਼ੁਰਗੀ ਦਾ ਕੋਈ ਜੀਵ ਮੁੱਲ ਨਹੀਂ ਪਾ ਸਕਦਾ (ਭਾਵ, ਤੇਰੇ ਜੇਡਾ ਵੱਡਾ ਹੋਰ ਕੋਈ ਨਹੀਂ ਹੈ)।

ਪਦ ਅਰਥ ਕੀਮ = ਕੀਮਤ।

SikhNet (Spanish)El Señor es de Auténtico Valor; nadie puede encontrar el límite de Su Grandeza.

ਕੁਦਰਤਿ ਕਰਮੁ; ਨ ਕਹਣਾ ਜਾਈ ॥

kudarat karam; na kahanaa jaaee |

Sant Singh KhalsaHis Creative Power and His Bounties cannot be described.
Manmohan SinghThe Lord's power and bounty can not be described.
Manmohan Singh (Punjabi)ਸਾਈਂ ਦੀ ਸ਼ਕਤੀ ਤੇ ਬਖਸ਼ਸ਼ ਬਿਆਨ ਨਹੀਂ ਕੀਤੇ ਜਾ ਸਕਦੇ।
Fareedkot Teekaਹੇ ਕੁਦਰਤੀ ਅਰਥਾਤ ਅਨੇਕ ਸਕਤੀਆਂ ਵਾਲੇ ਹਰੀ! ਤੇਰਾ (ਕਰਮੁ) ਕਰਤੱਬੁ ਕਹਾ ਨਹੀਂ ਜਾਤਾ ॥
Prof. Sahib Singhਤੇਰੀ ਕੁਦਰਤਿ ਬਿਆਨ ਨਹੀਂ ਕੀਤੀ ਜਾ ਸਕਦੀ, ਤੇਰੀ ਬਖ਼ਸ਼ਸ਼ ਬਿਆਨ ਨਹੀਂ ਕੀਤੀ ਜਾ ਸਕਦੀ।

ਪਦ ਅਰਥ ਕਰਮੁ = ਬਖ਼ਸ਼ਸ਼।

SikhNet (Spanish)Nadie puede acabar de decir de Sus Abundancias, ni de Su Poder.

ਧਿਆਇ ਧਿਆਇ ਜੀਵਹਿ ਜਨ ਤੇਰੇ; ਸਚੁ ਸਬਦੁ ਮਨਿ ਮਾਣੋ ਜੀਉ ॥੨॥

dhiaae dhiaae jeeveh jan tere; sach sabad man maano jeeo |2|

Sant Singh KhalsaYour humble servants live by meditating, meditating on You. Their minds treasure the True Word of the Shabad. ||2||
Manmohan SinghThine slaves, O Master! live by ever thinking of Thee. The True Gurbani their souls enjoy.
Manmohan Singh (Punjabi)ਤੇਰੇ ਗੋਲੇ, ਹੇ ਮਾਲਕ! ਤੈਨੂੰ ਸਦਾ ਸਿਮਰਦੇ ਜੀਊਦੇ ਹਨ। ਸੱਚੀ ਗੁਰਬਾਣੀ ਦਾ ਉਨ੍ਹਾਂ ਦੀ ਆਤਮਾ ਅਨੰਦ ਲੈਂਦੀ ਹੈ।
Fareedkot Teekaਬਾਰੰਬਾਰ ਆਪ ਕੋ ਧਿਆਇਕਰ ਤੇਰੇ ਜਨ ਜੀਵਤੇ ਹੈਂ ਔਰੁ ਸਚੇ ਉਪਦੇਸ ਕਾ ਅਨੰਦੁ ਮਨ ਮੇਂ ਭੋਗਤੇ ਹੈਂ॥੨॥
Prof. Sahib Singhਤੇਰੇ ਭਗਤ ਤੇਰਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਪ੍ਰਾਪਤ ਕਰਦੇ ਹਨ, ਉਹਨਾਂ ਦੇ ਮਨ ਵਿਚ ਤੇਰਾ ਸਦਾ-ਥਿਰ (ਸਿਫ਼ਤ-ਸਾਲਾਹ ਦਾ) ਸ਼ਬਦ ਹੀ ਆਸਰਾ ਹੈ ॥੨॥

ਪਦ ਅਰਥ ਜੀਵਹਿ = ਜੀਊਂਦੇ ਹਨ, ਆਤਮਕ ਜੀਵਨ ਹਾਸਲ ਕਰਦੇ ਹਨ। ਮਨਿ = ਮਨ ਵਿਚ। ਮਾਣੋ = ਮਾਣੁ, ਆਸਰਾ ॥੨॥

SikhNet (Spanish)Tus Sirvientes, oh Señor, viven para meditar en Ti, y para gozar en su mente de Tu Palabra Verdadera. (2)

ਸਚੁ ਸਾਲਾਹਣੁ; ਵਡਭਾਗੀ ਪਾਈਐ ॥

sach saalaahan; vaddabhaagee paaeeai |

Sant Singh KhalsaThe Praises of the True One are obtained by great good fortune.
Manmohan SinghThe praising of the True One is obtained by the greatest good fortune.
Manmohan Singh (Punjabi)ਸਤਿਪੁਰਖ ਦੀ ਸਿਫ਼ਤ ਸ਼ਲਾਘਾ ਕਰਨੀ ਪਰਮ ਚੰਗੇ ਨਸੀਬਾਂ ਦੁਆਰਾ ਪਰਾਪਤ ਹੁੰਦੀ ਹੈ।
Fareedkot Teekaਹੇ ਸਚੇ! ਤੇਰਾ ਸਲਾਹੁਣਾ ਵੱਡੇ ਪੁਨੋਂ ਕਰ ਪ੍ਰਾਪਤਿ ਹੋਤਾ ਹੈ॥
Prof. Sahib Singh(ਹੇ ਪ੍ਰਭੂ!) ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੇਰੀ ਸਿਫ਼ਤ-ਸਾਲਾਹ ਵੱਡੇ ਭਾਗਾਂ ਨਾਲ ਮਿਲਦੀ ਹੈ।
SikhNet (Spanish)Muy afortunados somos si nos volvemos Devotos del Verdadero Señor

ਗੁਰ ਪਰਸਾਦੀ; ਹਰਿ ਗੁਣ ਗਾਈਐ ॥

gur parasaadee; har gun gaaeeai |

Sant Singh KhalsaBy Guru's Grace, the Glorious Praises of the Lord are sung.
Manmohan SinghThrough the Guru's grace God's eulogies are sung.
Manmohan Singh (Punjabi)ਗੁਰਾਂ ਦੀ ਦਇਆਲਤਾ ਰਾਹੀਂ ਵਾਹਿਗੁਰੂ ਦੀਆਂ ਉਸਤਤੀਆਂ ਗਾਇਨ ਕੀਤੀਆਂ ਜਾਂਦੀਆਂ ਹਨ।
Fareedkot Teekaਹੇ ਹਰੀ! ਤੇਰੇ ਗੁਣ ਗੁਰੋਂ ਕੀ ਕ੍ਰਿਪਾ ਸੇ ਗਾਵੀਤੇ ਹੈਂ॥
Prof. Sahib Singhਹੇ ਹਰੀ! ਤੇਰੇ ਗੁਣ ਗੁਰੂ ਦੀ ਕਿਰਪਾ ਨਾਲ ਗਾਏ ਜਾ ਸਕਦੇ ਹਨ।
SikhNet (Spanish)y por la Gracia del Guru cantamos Sus Alabanzas.

ਰੰਗਿ ਰਤੇ ਤੇਰੈ. ਤੁਧੁ ਭਾਵਹਿ; ਸਚੁ ਨਾਮੁ ਨੀਸਾਣੋ ਜੀਉ ॥੩॥

rang rate terai. tudh bhaaveh; sach naam neesaano jeeo |3|

Sant Singh KhalsaThose who are imbued with Your Love are pleasing to You. The True Name is their Banner and Insignia. ||3||
Manmohan SinghThey who are imbued with Thy love are pleasing to Thee O Lord! The True Name is their distinguishing mark.
Manmohan Singh (Punjabi)ਜੋ ਤੇਰੀ ਪ੍ਰੀਤ ਨਾਲ ਰੰਗੀਜੇ ਹਨ, ਉਹ ਤੈਨੂੰ ਚੰਗੇ ਲਗਦੇ ਹਨ, ਹੇ ਸੁਆਮੀ! ਸਤਿਨਾਮ ਉਨ੍ਹਾਂ ਦਾ ਪਛਾਣੂ ਚਿੰਨ੍ਹ ਹੈ।
Fareedkot Teekaਜੋ ਤੇਰੇ ਪ੍ਰੇਮ ਮੇਂ ਰਤੇ ਹੈਂ, ਸੋ ਤੇਰੇ ਕੋ ਭਾਵਤੇ ਹੈਂ। ਕੈਸੇ ਵਹੁ ਪ੍ਰੇਮੀ ਹੈਂ? ਤਿਸ ਪਰ ਕਹਤੇ ਹੈਂ: ਜਿਨ ਕੇ ਪਾਸ ਸਚੇ ਨਾਮ ਕਾ (ਨੀਸਾਣੋ) ਪਰਵਾਨਾਂ ਹੈ॥੩॥
Prof. Sahib Singhਹੇ ਪ੍ਰਭੂ! ਤੈਨੂੰ ਉਹ ਸੇਵਕ ਪਿਆਰੇ ਲੱਗਦੇ ਹਨ ਜੇਹੜੇ ਤੇਰੇ ਪ੍ਰੇਮ ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੇ ਪਾਸ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ (ਜੀਵਨ-ਸਫ਼ਰ ਵਿਚ) ਰਾਹਦਾਰੀ ਹੈ ॥੩॥

ਪਦ ਅਰਥ ਰੰਗਿ = ਪ੍ਰੇਮ ਵਿਚ। ਤੇਰੈ ਰੰਗਿ = ਤੇਰੇ ਪ੍ਰੇਮ ਵਿਚ। ਤੁਧੁ = ਮੈਨੂੰ। ਨੀਸਾਣੋ = ਨੀਸਾਣੁ, ਪਰਵਾਨਾ ॥੩॥

SikhNet (Spanish)Tú amas a aquéllos que están enamorados de Ti, oh Señor. Para ellos el signo de Tu Placer es Tu Nombre. (3)

ਸਚੇ; ਅੰਤੁ ਨ ਜਾਣੈ ਕੋਈ ॥

sache; ant na jaanai koee |

Sant Singh KhalsaNo one knows the limits of the True Lord.
Manmohan SinghNo one knows the limits of the True Lord.
Manmohan Singh (Punjabi)ਸੱਚੇ ਸਾਹਿਬ ਦਾ ਓੜਕ ਕੋਈ ਜਣਾ ਨਹੀਂ ਜਾਣਦਾ।
Fareedkot Teekaਹੇ ਸਚੇ! ਤੇਰਾ ਅੰਤ ਕੋਈ ਨਹੀਂ ਜਾਨਤਾ ਹੈ॥
Prof. Sahib Singh(ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਗੁਣਾਂ ਦਾ ਕੋਈ ਮਨੁੱਖ ਅੰਤ ਨਹੀਂ ਜਾਣ ਸਕਦਾ।

ਪਦ ਅਰਥ ਸਚੇ ਅੰਤੁ = ਸਦਾ-ਥਿਰ ਪ੍ਰਭੂ ਦਾ ਅੰਤ।

SikhNet (Spanish)Nadie puede encontrar los límites del Uno Verdadero,

ਥਾਨਿ ਥਨੰਤਰਿ; ਸਚਾ ਸੋਈ ॥

thaan thanantar; sachaa soee |

Sant Singh KhalsaIn all places and interspaces, the True One is pervading.
Manmohan SinghIn all the places and interspaces that True One is contained.
Manmohan Singh (Punjabi)ਸਾਰੀਆਂ ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਵਿੱਚ ਉਹ ਸਤਿਪੁਰਖ ਰਮਿਆ ਹੋਇਆ ਹੈ।
Fareedkot Teekaਸੋ ਸਚਾ ਤੂੰ ਥਾਨਿ ਥਨੰਤ੍ਰੋਂ ਮੇਂ ਪੂਰਨ ਹੈਂ॥
Prof. Sahib Singhਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਹਰੇਕ ਥਾਂ ਵਿਚ ਵੱਸ ਰਿਹਾ ਹੈ।

ਪਦ ਅਰਥ ਥਾਨਿ ਥਨੰਤਰਿ = ਥਾਨਿ ਥਾਨ ਅੰਤਰਿ, ਹਰੇਕ ਥਾਂ ਵਿਚ।

SikhNet (Spanish)porque por donde sea, Él, y nada más Él, está.

ਨਾਨਕ. ਸਚੁ ਧਿਆਈਐ ਸਦ ਹੀ; ਅੰਤਰਜਾਮੀ ਜਾਣੋ ਜੀਉ ॥੪॥੩੭॥੪੪॥

naanak. sach dhiaaeeai sad hee; antarajaamee jaano jeeo |4|37|44|

Sant Singh KhalsaO Nanak, meditate forever on the True One, the Searcher of hearts, the Knower of all. ||4||37||44||
Manmohan SinghNanak ever reflect on the True Being who is the searcher of hearts and the knower of everything.
Manmohan Singh (Punjabi)ਨਾਨਕ ਸਦੀਵ ਹੀ ਸਤਿਪੁਰਖ ਦਾ ਚਿੰਤਨ ਕਰ ਜੋ ਦਿਲਾਂ ਦਾ ਜਾਣੂ ਤੇ ਸਭ ਕਿਛ ਜਾਨਣਹਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਅੰਤਰਜਾਮੀ ਸਚੇ! ਤੂੰ (ਜਾਣੋ) ਜਾਨਤਾ ਹੈਂ ਮੇਰੀ ਏਹ ਭਾਵਨਾਂ ਹੈ ਸਦੀਵਕਾਲ ਤੇਰਾ ਹੀ ਧਿਆਨੁ ਕਰੂੰ ॥੪॥੩੭॥੪੪॥
Prof. Sahib Singhਹੇ ਨਾਨਕ! ਉਸ ਸਦਾ-ਥਿਰ ਪ੍ਰਭੂ ਨੂੰ ਸਦਾ ਹੀ ਸਿਮਰਨਾ ਚਾਹੀਦਾ ਹੈ, ਉਹ ਸੁਜਾਨ ਹੈ ਤੇ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ॥੪॥੩੭॥੪੪॥

ਪਦ ਅਰਥ ਜਾਣੋ = ਜਾਣੁ, ਸੁਜਾਨ ॥੪॥

SikhNet (Spanish)Oh dice Nanak, medita siempre en Él, el Conocedor de lo íntimo de tu ser, Quien es siempre Verdadero. (4-37-44)

Open this shabad →

Shabad Guru Arjan Dev Ji Raag Maajh

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.

ਰੈਣਿ ਸੁਹਾਵੜੀ; ਦਿਨਸੁ ਸੁਹੇਲਾ ॥

rain suhaavarree; dinas suhelaa |

Sant Singh KhalsaBeautiful is the night, and beautiful is the day,
Manmohan SinghBeautiful is the night and illustrious the day,
Manmohan Singh (Punjabi)ਉਹ ਰਾਤ੍ਰੀ ਅਤੇ ਸੁਭਾਇਮਾਨ ਦਿਹਾੜਾ ਸੁੰਦਰ ਹੈ,
Fareedkot Teekaਸੋ ਰਾਤ੍ਰੀ ਸੋਭਨੀਕ ਹੈ ਔਰੁ ਦਿਨ ਭੀ (ਸੁਹੇਲਾ) ਸੁਖੁ ਰੂਪ ਹੈ॥
Prof. Sahib Singhਰਾਤ ਸੁਹਾਵਣੀ ਬੀਤਦੀ ਹੈ, ਦਿਨ ਭੀ ਸੌਖਾ ਗੁਜ਼ਾਰਦਾ ਹੈ,

ਪਦ ਅਰਥ ਸੁਹਾਵੜੀ = ਸੁਖ ਦੇਣ ਵਾਲੀ, ਸੋਹਣੀ। ਸੁਹੇਲਾ = ਸੱਖਾ।

SikhNet (Spanish)Bendita sea la noche, bendito sea el día en que uno piensa,

ਜਪਿ ਅੰਮ੍ਰਿਤ ਨਾਮੁ; ਸੰਤਸੰਗਿ ਮੇਲਾ ॥

jap amrit naam; santasang melaa |

Sant Singh Khalsawhen one joins the Society of the Saints and chants the Ambrosial Naam.
Manmohan Singhwhen man repeats the Nectarean Name and associates with the saints' congregation.
Manmohan Singh (Punjabi)ਜਦ ਬੰਦਾ ਅੰਮ੍ਰਿਤ ਨਾਮ ਦਾ ਉਚਾਰਨ ਕਰਦਾ ਤੇ ਸਤਿਸੰਗਤ ਨਾਲ ਮਿਲਦਾ ਹੈ।
Fareedkot Teekaਜਿਸ ਮੇਂ ਸੰਤੋਂ ਕੇ ਸੰਗ ਮੇਲਾ ਕਰ ਕੇ ਅੰਮ੍ਰਿਤ ਨਾਮੁ ਜਪਾ ਹੈ॥
Prof. Sahib Singh(ਜੇ) ਸੰਤਾਂ ਦੀ ਸੰਗਤਿ ਵਿਚ ਮੇਲ (ਹੋ ਜਾਏ। ਉਥੇ) ਆਤਮਕ ਮੌਤ ਤੋਂ ਬਚਾਣ ਵਾਲਾ ਹਰਿ-ਨਾਮ ਜਪ ਕੇ -

ਪਦ ਅਰਥ ਜਪਿ = ਜਪ ਕੇ। ਅੰਮ੍ਰਿਤ = ਆਤਮਕ ਮੌਤ ਤੋਂ ਬਚਾਣ ਵਾਲਾ। ਸੰਗਿ = ਸੰਗ ਵਿਚ।

SikhNet (Spanish)en la Compañía de los Santos, en el Nombre Ambrosial del Señor.

ਘੜੀ ਮੂਰਤ ਸਿਮਰਤ ਪਲ ਵੰਞਹਿ ਜੀਵਣੁ; ਸਫਲੁ ਤਿਥਾਈ ਜੀਉ ॥੧॥

gharree moorat simarat pal vanyeh jeevan; safal tithaaee jeeo |1|

Sant Singh KhalsaIf you remember the Lord in meditation for a moment, even for an instant, then your life will become fruitful and prosperous. ||1||
Manmohan SinghFruitful is the mortal's life there where a moment a trice and an instant of his passes in the Lord's meditation.
Manmohan Singh (Punjabi)ਫਲਦਾਇਕ ਹੈ ਪ੍ਰਾਣੀ ਦੀ ਜਿੰਦਗੀ ਉਥੇ ਜਿਥੇ ਉਸ ਦਾ ਹਿਕ ਛਿਨ, ਲੰਮ੍ਹਾ ਤੇ ਮੁਹਤ ਸਾਹਿਬ ਦੀ ਬੰਦਗੀ ਵਿੱਚ ਗੁਜਾਰਦਾ ਹੈ।
Fareedkot Teekaਜਿਸ ਸੰਤਸੰਗ ਮੇਂ ਘੜੀ ਮਹੂਰਤ ਅਰਥਾਤ ਦੋ ਘੜੀ ਔਰੁ ਪਲੁ ਸਿਮਰਨ ਕਰਤਿਆਂ ਬੀਤੈ, ਤਿਸੀ ਅਸਥਾਂਨ ਮੇਂ ਜੀਵਣ ਸਫਲੁ ਹੈ॥੧॥☬ਪ੍ਰਸ਼ਨ: ਜਿਨੋਂ ਨੇ ਸਿਮਰਿਆ ਹੈ, ਤਿਨ ਕੋ ਕਿਆ ਲਾਭੁ ਹੂਆ ਹੈ? ਤਿਸ ਪਰ ਕਹਤੇ ਹੈਂ:
Prof. Sahib Singhਉਮਰ ਦੀਆਂ ਘੜੀਆਂ ਦੋ ਘੜੀਆਂ ਪਲ ਪਰਮਾਤਮਾ ਦਾ ਨਾਮ ਸਿਮਰਦਿਆਂ ਬੀਤਣ, ਉਥੇ ਹੀ ਜੀਵਨ (ਦਾ ਸਮਾਂ) ਸਫਲ ਹੁੰਦਾ ਹੈ ॥੧॥

ਪਦ ਅਰਥ ਮੂਰਤ = ਮੁਹੂਰਤ , ਦੋ ਘੜੀਆਂ। ਵੰਞਹਿ = ਬੀਤਣ। ਤਿਥਾਈ = ਉਥੇ ਹੀ ॥੧॥

SikhNet (Spanish)En cuanto uno medita, aunque sea por un instante, la vida propia se vuelve fructífera, oh Amado. (1)

ਸਿਮਰਤ ਨਾਮੁ; ਦੋਖ ਸਭਿ ਲਾਥੇ ॥

simarat naam; dokh sabh laathe |

Sant Singh KhalsaRemembering the Naam, the Name of the Lord, all sinful mistakes are erased.
Manmohan SinghBy remembering the Name all the sins are effaces,
Manmohan Singh (Punjabi)ਨਾਮ ਦਾ ਅਰਾਧਨ ਕਰਨ ਨਾਲ ਸਾਰੇ ਪਾਪ ਮਿਟ ਜਾਂਦੇ ਹਨ,
Fareedkot Teekaਜਿਨੋਂ ਨੇ ਨਾਮੁ ਸਿਮਰਿਆ ਹੈ, ਤਿਨ ਕੇ ਸਭ ਦੋਖ ਲਾਥੇ ਹੈਂ॥
Prof. Sahib Singhਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਪਾਪ ਲਹਿ ਜਾਂਦੇ ਹਨ।

ਪਦ ਅਰਥ ਦੋਖ = ਪਾਪ। ਸਭਿ = ਸਾਰੇ।

SikhNet (Spanish)Meditando en el Nombre, todas las faltas son absueltas,

ਅੰਤਰਿ ਬਾਹਰਿ; ਹਰਿ ਪ੍ਰਭੁ ਸਾਥੇ ॥

antar baahar; har prabh saathe |

Sant Singh KhalsaInwardly and outwardly, the Lord God is always with us.
Manmohan Singhand within and without the Lord God keeps man's company.
Manmohan Singh (Punjabi)ਅਤੇ ਅੰਦਰ ਬਾਹਰ ਵਾਹਿਗੁਰੂ ਸੁਆਮੀ ਬੰਦੇ ਦੇ ਨਾਲ ਰਹਿੰਦਾ ਹੈ।
Fareedkot Teekaਜੋ ਬ੍ਰਹਮੰਡ ਪਿੰਡ ਮੇਂ ਹਰੀ ਹੈ, ਸੋ ਪ੍ਰਭੁ ਸਾਥ ਹੀ ਤਿਨੋਂ ਨੇ ਜਾਨਿਆ ਹੈ, ਭਾਵ ਏਹਿ ਕਿ ਆਪ ਕੋ ਬ੍ਰਹਮ ਰੂਪੁ ਨਿਸਚੇ ਕੀਆ ਹੈ॥
Prof. Sahib Singhਜੀਵ ਦੇ ਹਿਰਦੇ ਵਿਚ ਤੇ ਬਾਹਰ ਜਗਤ ਵਿਚ ਪਰਮਾਤਮਾ (ਹਰ ਵੇਲੇ) ਨਾਲ (ਵੱਸਦਾ ਪ੍ਰਤੀਤ) ਹੁੰਦਾ ਹੈ।
SikhNet (Spanish)y uno goza de la Compañía del Señor dentro y fuera de su ser.

ਭੈ ਭਉ ਭਰਮੁ ਖੋਇਆ. ਗੁਰਿ ਪੂਰੈ; ਦੇਖਾ ਸਭਨੀ ਜਾਈ ਜੀਉ ॥੨॥

bhai bhau bharam khoeaa. gur poorai; dekhaa sabhanee jaaee jeeo |2|

Sant Singh KhalsaFear, dread and doubt have been dispelled by the Perfect Guru; now, I see God everywhere. ||2||
Manmohan SinghFear, dread and doubt the Perfect Guru has dispelled from within me and I now see God in all the places.
Manmohan Singh (Punjabi)ਡਰ, ਤ੍ਰਾਹ ਤੇ ਵਹਿਮ ਪੂਰਨ ਗੁਰਾਂ ਨੇ ਮੇਰੇ ਅੰਦਰੋ ਦੁਰ ਕਰ ਦਿਤੇ ਹਨ ਅਤੇ ਮੈਂ ਹੁਣ ਵਾਹਿਗੁਰੂ ਨੂੰ ਸਾਰੀਆਂ ਥਾਵਾਂ ਵਿੱਚ ਵੇਖਦਾ ਹਾਂ।
Fareedkot Teekaਜਨਮ ਮਰਣ ਕਾ ਜੋ (ਭਉ) ਡਰੁ (ਭੈ) ਭਯਾ ਥਾ ਔਰ ਜੋ ਭ੍ਰਮੁ ਥਾ, ਸੋ ਪੂਰਨ ਗੁਰੋਂ ਨੇ ਮਿਟਾਇ ਦੀਆ ਹੈ, ਤਬ ਸਰਬ ਅਸਥਾਨੋਂ ਮੇਂ ਵਾਹਿਗੁਰੂ ਪਰੀਪੂਰਨ ਦੇਖਾ ਹੈ॥੨॥
Prof. Sahib Singhਪਰਮਾਤਮਾ ਦਾ ਡਰ ਅਦਬ ਹਿਰਦੇ ਵਿਚ ਰੱਖਣ ਦੇ ਕਾਰਨ ਪੂਰੇ ਗੁਰੂ ਨੇ ਮੇਰਾ ਦੁਨੀਆ ਵਾਲਾ ਡਰ ਮੁਕਾ ਦਿੱਤਾ ਹੈ, ਹੁਣ ਮੈਂ ਪਰਮਾਤਮਾ ਨੂੰ ਸਭ ਥਾਵਾਂ ਵਿਚ ਵੇਖਦਾ ਹਾਂ ॥੨॥

ਪਦ ਅਰਥ ਭੈ = ਪ੍ਰਭੂ ਦਾ ਡਰ ਦਿਲ ਵਿਚ ਰੱਖਣ ਨਾਲ, ਭਉ ਦੇ ਕਾਰਨ। ਭਰਮੁ = ਭਟਕਣਾ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਜਾਈ = ਜਾਈਂ ॥੨॥

SikhNet (Spanish)El Perfecto Guru disipa todo miedo y toda duda de la mente, y uno ve al Señor en todas partes. (2)

ਪ੍ਰਭੁ ਸਮਰਥੁ; ਵਡ ਊਚ ਅਪਾਰਾ ॥

prabh samarath; vadd aooch apaaraa |

Sant Singh KhalsaGod is All-powerful, Vast, Lofty and Infinite.
Manmohan SinghThe Lord is omnipotent, great lofty and infinite.
Manmohan Singh (Punjabi)ਸੁਆਮੀ ਸਰਬ-ਸ਼ਕਤੀਵਾਨ, ਵਿਸ਼ਾਲ ਬੁਲੰਦ ਅਤੇ ਅਨੰਤ ਹੈ।
Fareedkot Teekaਸੋ ਪ੍ਰਭੁ ਸਮਰਥੁ ਹੈ ਔਰੁ ਸਰਬ ਮੇਂ ਵੱਡਾ ਊਚਾ ਔਰੁ ਅਪਾਰੁ ਹੈ॥
Prof. Sahib Singhਪ੍ਰਭੂ ਸਭ ਤਾਕਤਾਂ ਵਾਲਾ ਹੈ, ਸਭ ਤੋਂ ਵੱਡਾ ਉੱਚਾ ਹੈ ਤੇ ਬੇਅੰਤ ਹੈ।
SikhNet (Spanish)El Señor es Todopoderoso, Infinito y lo más Alto de lo alto;

ਨਉ ਨਿਧਿ ਨਾਮੁ; ਭਰੇ ਭੰਡਾਰਾ ॥

nau nidh naam; bhare bhanddaaraa |

Sant Singh KhalsaThe Naam is overflowing with the nine treasures.
Manmohan SinghThe nine treasures and stores of His Name are brimful.
Manmohan Singh (Punjabi)ਨੌ ਖ਼ਜ਼ਾਨੇ ਤੇ ਕੋਸ਼ ਉਸ ਦੇ ਨਾਮ ਨਾਲ ਲਬਾਲਬ ਹਨ।
Fareedkot Teekaਪੁਨਾ ਉਸ ਕਾ ਨਾਮੁ ਨਉਂ ਨਿਧਿ ਕੇ ਦੇਣੇ ਵਾਲਾ ਹੈ ਔਰੁ ਭੰਡਾਰਿ ਕੋ ਭਰਪੂਰੁ ਕਰਨੇ ਵਾਲਾ ਹੈ॥
Prof. Sahib Singhਉਸ ਦਾ ਨਾਮ (ਮਾਨੋ, ਜਗਤ ਦੇ) ਨੌ ਹੀ ਖ਼ਜ਼ਾਨੇ ਹੈ, (ਨਾਮ ਧਨ ਨਾਲ ਉਸ ਪ੍ਰਭੂ ਦੇ) ਖ਼ਜ਼ਾਨੇ ਭਰੇ ਪਏ ਹਨ।

ਪਦ ਅਰਥ ਨਉ ਨਿਧਿ = ਨੌ ਖ਼ਜ਼ਾਨੇ।

SikhNet (Spanish)los Nueve Tesoros de Su Nombre están llenos hasta desbordarse.

ਆਦਿ ਅੰਤਿ ਮਧਿ ਪ੍ਰਭੁ ਸੋਈ; ਦੂਜਾ. ਲਵੈ ਨ ਲਾਈ ਜੀਉ ॥੩॥

aad ant madh prabh soee; doojaa. lavai na laaee jeeo |3|

Sant Singh KhalsaIn the beginning, in the middle, and in the end, there is God. Nothing else even comes close to Him. ||3||
Manmohan SinghIn the Beginning in the end and in the middle is that Lord. Another I draw not near me.
Manmohan Singh (Punjabi)ਆਰੰਭ, ਅਖੀਰ ਅਤੇ ਵਿਚਕਾਰ, ਉਹ ਸੁਆਮੀ ਹੈ। ਕਿਸੇ ਹੋਰਸ ਨੂੰ ਮੈਂ ਆਪਣੇ ਲਾਗੇ ਨਹੀਂ ਲਾਉਂਦਾ।
Fareedkot Teekaਔਰ ਆਦਿ ਤਥਾ ਮਧ ਪੁਨਾਂ ਅੰਤ ਮੇਂ ਸੋਈ ਏਕ ਪ੍ਰਭ ਪੂਰਣ ਹੈ ਔਰੁ ਦੂਜਾ (ਲਵੈ) ਪਾਸ ਨਹੀਂ ਲਾਈਤਾ ਹੈ, ਭਾਵ ਯਹਿ ਕਿ ਬ੍ਰਹਮ ਜੈਸਾ ਔਰੁ ਨਹੀਂ ਹੈ, ਅਰਥਾਤ ਸਜਾਤੀਯ, ਵਜਾਤੀਯ, ਸ੍ਵਗਤ ਤੀਨ ਭੇਦ ਸੇ ਰਹਿਤ ਹੈਂ⁽¹⁾॥੩॥
Prof. Sahib Singh(ਸੰਸਾਰ ਰਚਨਾ ਦੇ) ਸ਼ੁਰੂ ਵਿਚ ਪ੍ਰਭੂ ਆਪ ਹੀ ਆਪ ਸੀ (ਦੁਨੀਆ ਦੇ) ਅੰਤ ਵਿਚ ਪ੍ਰਭੂ ਆਪ ਹੀ ਆਪ ਹੋਵੇਗਾ (ਹੁਣ ਸੰਸਾਰ ਰਚਨਾ ਦੇ) ਮੱਧ ਵਿਚ ਪ੍ਰਭੂ ਆਪ ਹੀ ਆਪ ਹੈ। ਮੈਂ ਕਿਸੇ ਹੋਰ ਨੂੰ ਬਰਾਬਰ ਦਾ ਨਹੀਂ ਸਮਝ ਸਕਦਾ ॥੩॥

ਪਦ ਅਰਥ ਆਦਿ = ਸ਼ੁਰੂ ਵਿਚ। ਅੰਤਿ = ਅਖ਼ੀਰ ਵਿਚ। ਮਧਿ = ਵਿਚਕਾਰ। ਨ ਲਾਈ = ਨ ਲਾਈਂ, ਮੈਂ ਨਹੀਂ ਲਾਂਦਾ। ਲਵੈ = ਬਰਾਬਰ। ਲਵੈ ਨ ਲਾਈ = ਮੈਂ ਬਰਾਬਰ ਦਾ ਨਹੀਂ ਸਮਝਦਾ ॥੩॥

SikhNet (Spanish)Él es el Principio, el Medio y el Fin; no hay nadie más a quien yo pueda ver. (3)

ਕਰਿ ਕਿਰਪਾ; ਮੇਰੇ ਦੀਨ ਦਇਆਲਾ ॥

kar kirapaa; mere deen deaalaa |

Sant Singh KhalsaTake pity on me, O my Lord, Merciful to the meek.
Manmohan SinghTake pity on me, O Beneficent to the poor!
Manmohan Singh (Punjabi)ਮੇਰੇ ਤੇ ਤਰਸ ਕਰ, ਹੇ ਗਰੀਬਾਂ ਤੇ ਮਿਹਰਬਾਨ!
Fareedkot Teekaਹੇ ਦੀਨ ਦਇਆਲ! ਮੇਰੇ ਪਰ ਕ੍ਰਿਪਾ ਕਰੋ॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! (ਮੇਰੇ ਉਤੇ) ਕਿਰਪਾ ਕਰ।
SikhNet (Spanish)Ten Misericordia, oh Señor Magnánimo, siempre con los pobres,

ਜਾਚਿਕੁ ਜਾਚੈ; ਸਾਧ ਰਵਾਲਾ ॥

jaachik jaachai; saadh ravaalaa |

Sant Singh KhalsaI am a beggar, begging for the dust of the feet of the Holy.
Manmohan SinghThe beggar asks for the dust of the feet of the saints.
Manmohan Singh (Punjabi)ਮੰਗਤਾ ਸੰਤਾਂ ਦੇ ਪੈਰਾਂ ਦੀ ਧੂੜ ਮੰਗਦਾ ਹੈ।
Fareedkot Teekaਮੈਂ ਜਾਚਿਕੁ ਸੰਤੋਂ ਕੀ ਚਰਨ ਧੂਰ ਚਾਹਿਤਾ ਹੂੰ॥
Prof. Sahib Singh(ਤੇਰਾ ਇਹ) ਮੰਗਤਾ (ਤੇਰੇ ਪਾਸੋਂ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ।

ਪਦ ਅਰਥ ਜਾਚਿਕੁ = ਮੰਗਤਾ। ਜਾਚੈ = ਮੰਗਦਾ ਹੈ। ਰਵਾਲਾ = ਚਰਨ ਧੂੜ। ਸਾਧ = ਗੁਰੂ।

SikhNet (Spanish)Tu Devoto busca sólo el Polvo de los Pies de los Santos.

ਦੇਹਿ ਦਾਨੁ. ਨਾਨਕੁ ਜਨੁ ਮਾਗੈ; ਸਦਾ ਸਦਾ ਹਰਿ ਧਿਆਈ ਜੀਉ ॥੪॥੩੮॥੪੫॥

dehi daan. naanak jan maagai; sadaa sadaa har dhiaaee jeeo |4|38|45|

Sant Singh KhalsaServant Nanak begs for this gift: let me meditate on the Lord, forever and ever. ||4||38||45||
Manmohan SinghSerf Nanak, prays Thee, O Lord! for the grant of this gift, for ever and aye he may continue meditating on Thee.
Manmohan Singh (Punjabi)ਨਫਰ ਨਾਨਕ, ਹੇ ਸਾਈਂ! ਤੈਨੂੰ ਇਹ ਦਾਤ ਦੇਣ ਲਈ ਬੇਨਤੀ ਕਰਦਾ ਹੈ, ਸਦੀਵ ਤੇ ਹਮੇਸ਼ਾਂ ਲਈ ਉਹ ਤੇਰਾ ਸਿਮਰਨ ਕਰਦਾ ਰਹੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸੁ ਆਪ ਸੇ ਮਾਂਗਤਾ ਹਾਂ, ਮੈਨੂੰ ਯਹਿ ਦਾਨੁ ਦੇਹੋ ਜੋ ਕਿ ਸਦਾ ਸਦਾ ਤੇਰਾ ਧਿਆਨ ਕਰੂੰ॥੪॥੩੮॥੪੫॥
Prof. Sahib Singh(ਤੇਰਾ) ਦਾਸ ਨਾਨਕ (ਤੈਥੋਂ) ਮੰਗਦਾ ਹੈ (ਇਹ) ਦਾਨ ਦੇਹਿ ਕਿ ਮੈਂ, ਹੇ ਹਰੀ! ਸਦਾ ਹੀ ਸਦਾ ਹੀ (ਤੈਨੂੰ) ਸਿਮਰਦਾ ਰਹਾਂ ॥੪॥੩੮॥੪੫॥

ਪਦ ਅਰਥ ਜਨੁ = ਦਾਸ। ਨਾਨਕੁ ਮਾਗੈ = ਨਾਨਕ ਮੰਗਦਾ ਹੈ। ਧਿਆਈ = ਧਿਆਈਂ, ਮੈਂ ਧਿਆਵਾਂ ॥੪॥

SikhNet (Spanish)Dice Nanak, Tu Esclavo Te pide por el regalo de poder meditar en Ti por siempre y para siempre, oh Amado. (4-38-45)

Open this shabad →

Shabad Guru Arjan Dev Ji Raag Maajh continues on Ang 108

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.

ਐਥੈ ਤੂੰਹੈ; ਆਗੈ ਆਪੇ ॥

aithai toonhai; aagai aape |

Sant Singh KhalsaYou are here, and You are hereafter.
Manmohan SinghHere Thou art and here-after Thou Thyself shalt be.
Manmohan Singh (Punjabi)ੲੈਥੇ ਤੂੰ ਹੈ ਅਤੇ ਏਦੂੰ ਮਗਰੋਂ ਤੂੰ ਆਪ ਹੀ ਹੋਵੇਗਾ।
Fareedkot Teekaਇਸ ਲੋਕੁ ਮੇਂ ਤੂੰਹੀ ਪੂਰਨ ਹੈਂ ਆਗੈ ਪ੍ਰਲੋਕੁ ਮੇਂ ਭੀ ਆਪ ਹੀ ਹੈਂ॥
Prof. Sahib Singhਹੇ ਕਰਤਾਰ! ਇਸ ਲੋਕ ਵਿਚ ਮੇਰਾ ਤੂੰ ਹੀ ਸਹਾਰਾ ਹੈਂ, ਤੇ ਪਰਲੋਕ ਵਿਚ ਭੀ ਮੇਰਾ ਤੂੰ ਆਪ ਹੀ ਆਸਰਾ ਹੈਂ।

ਪਦ ਅਰਥ ਐਥੈ = ਇਸ ਲੋਕ ਵਿਚ। ਆਗੈ = ਪਰਲੋਕ ਵਿਚ। ਆਪੇ = (ਤੂੰ) ਆਪ ਹੀ।

SikhNet (Spanish)Tú estás aquí y aquí después;

ਜੀਅ ਜੰਤ੍ਰ; ਸਭਿ ਤੇਰੇ ਥਾਪੇ ॥

jeea jantr; sabh tere thaape |

Sant Singh KhalsaAll beings and creatures were created by You.
Manmohan SinghAll the human beings and other creatures are established by Thee.
Manmohan Singh (Punjabi)ਸਾਰੇ ਇਨਸਾਨ ਅਤੇ ਹੋਰ ਪਸ਼ੂ ਪੰਛੀ ਤੇਰੇ ਅਸਥਾਪਨ ਕੀਤੇ ਹੋਏ ਹਨ।
Fareedkot Teekaਸੂਖਮ ਅਸਥੂਲ ਜੀਵ ਸਭਿ ਤੇਰੇ ਅਸਥਾਪਨ ਕੀਏ ਹੂਏ ਹੈਂ॥
Prof. Sahib Singhਸਾਰੇ ਜੀਅ ਜੰਤ ਤੇਰੇ ਹੀ ਸਹਾਰੇ ਹਨ।

ਪਦ ਅਰਥ ਸਭਿ = ਸਾਰੇ। ਥਾਪੇ = ਪੈਦਾ ਕੀਤੇ ਹੋਏ।

SikhNet (Spanish)todas Tus criaturas son Tu Propia Creación.

ਤੁਧੁ ਬਿਨੁ. ਅਵਰੁ ਨ ਕੋਈ ਕਰਤੇ; ਮੈ ਧਰ ਓਟ ਤੁਮਾਰੀ ਜੀਉ ॥੧॥

tudh bin. avar na koee karate; mai dhar ott tumaaree jeeo |1|

Sant Singh KhalsaWithout You, there is no other, O Creator. You are my Support and my Protection. ||1||
Manmohan SinghWithout Thee there is no other, O Creator! Thou art my support and protection.
Manmohan Singh (Punjabi)ਤੇਰੇ ਬਾਝੋਂ, ਹੋਰ ਕੋਈ ਨਹੀਂ, ਹੇ ਸਿਰਜਣਹਾਰ ਤੂੰ ਹੀ ਮੇਰਾ ਆਸਰਾ ਅਤੇ ਪਨਾਹ ਹੈਂ।
Fareedkot Teekaਹੇ ਕਰਤੇ ਵਾਹਿਗੁਰ!ੂ ਤੇਰੇ ਸੇ ਭਿੰਨ ਔਰ ਕੋਈ ਨਹੀਂ ਹੈ, ਮਨ ਕਰ ਮੁਝੇ (ਧਰ) ਅਧਾਰੁ ਤਨ ਕਰ ਕੇ (ਓਂਟ) ਸਰਣ ਤੁਮਾਰੀ ਹੀ ਹੈ॥੧॥
Prof. Sahib Singhਹੇ ਕਰਤਾਰ! ਤੈਥੋਂ ਬਿਨਾ ਮੈਨੂੰ ਕੋਈ ਹੋਰ (ਸਹਾਈ) ਨਹੀਂ (ਦਿੱਸਦਾ), ਮੈਨੂੰ ਤੇਰੀ ਹੀ ਓਟ ਹੈ ਤੇਰਾ ਹੀ ਆਸਰਾ ਹੈ ॥੧॥

ਪਦ ਅਰਥ ਕਰਤੇ = ਹੇ ਕਰਤਾਰ! ਧਰ = ਆਸਰਾ। ਓਟ = ਸਹਾਰਾ ॥੧॥

SikhNet (Spanish)Sin Ti, oh Creador, no tengo cobijo; sí Tú eres el Santuario que yo busco, oh Amado. (1)

ਰਸਨਾ ਜਪਿ ਜਪਿ ਜੀਵੈ ਸੁਆਮੀ ॥

rasanaa jap jap jeevai suaamee |

Sant Singh KhalsaThe tongue lives by chanting and meditating on the Lord's Name.
Manmohan SinghThe tongue is alive by ever uttering the Lord's Name.
Manmohan Singh (Punjabi)ਸਾਈਂ ਦੇ ਨਾਮ ਦਾ ਸਦਾ ਉਚਾਰਣ ਕਰਕੇ ਜੀਭਾ ਜੀਊਦੀ ਹੈ।
Fareedkot Teekaਹੇ ਸੁਆਮੀ! ਜਿਹਵਾ ਤੇਰਾ ਨਾਮੁ ਜਪ ਜਪ ਕੇ ਜੀਵੇ ਹੈ॥
Prof. Sahib Singh(ਤੇਰਾ ਸੇਵਕ ਤੇਰਾ ਨਾਮ ਆਪਣੀ) ਜੀਭ ਨਾਲ ਜਪ ਜਪ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।

ਪਦ ਅਰਥ ਰਸਨਾ = ਜੀਭ (ਨਾਲ)। ਜਪਿ ਜਪਿ = ਮੁੜ ਮੁੜ ਜਪ ਕੇ। ਜੀਵੈ = (ਮਨੁੱਖ) ਆਤਮਕ ਜੀਵਨ ਹਾਸਲ ਕਰਦਾ ਹੈ।

SikhNet (Spanish)Los labios se avivan pronunciando el Nombre del Maestro.

ਪਾਰਬ੍ਰਹਮ ਪ੍ਰਭ ਅੰਤਰਜਾਮੀ ॥

paarabraham prabh antarajaamee |

Sant Singh KhalsaThe Supreme Lord God is the Inner-knower, the Searcher of hearts.
Manmohan SinghThe Supreme Lord Master is the searcher of hearts.
Manmohan Singh (Punjabi)ਸ਼੍ਰੋਮਣੀ ਸਾਹਿਬ ਮਾਲਕ ਦਿਲਾਂ ਦੀਆਂ ਜਾਨਣਹਾਰ ਹੈ।
Fareedkot Teekaਹੇ ਪਾਰਬ੍ਰਹਮ ਪ੍ਰਭੂ! ਤੂੰ ਅੰਤਰਿਜਾਮੀ ਹੈਂ॥
Prof. Sahib Singhਹੇ ਸੁਆਮੀ! ਹੇ ਪਾਰਬ੍ਰਹਮ! ਹੇ ਅੰਤਰਜਾਮੀ ਪ੍ਰਭੂ!

ਪਦ ਅਰਥ ਪ੍ਰਭੁ = ਹੇ ਪ੍ਰਭੂ! ਅੰਤਰਜਾਮੀ = ਹੇ ਸਭ ਦੇ ਦਿਲ ਦੀ ਜਾਣਨ ਵਾਲੇ!

SikhNet (Spanish)Sí, alabando al Señor Trascendente, Conocedor, el Ser Íntimo de mi corazón, la vivacidad llega a mi labios.

ਜਿਨਿ ਸੇਵਿਆ. ਤਿਨ ਹੀ ਸੁਖੁ ਪਾਇਆ; ਸੋ ਜਨਮੁ. ਨ ਜੂਐ ਹਾਰੀ ਜੀਉ ॥੨॥

jin seviaa. tin hee sukh paaeaa; so janam. na jooai haaree jeeo |2|

Sant Singh KhalsaThose who serve the Lord find peace; they do not lose their lives in the gamble. ||2||
Manmohan SinghHe, who serves the Lord, obtains peace. He loses not his human life in the game of chance.
Manmohan Singh (Punjabi)ਜੋ ਸਾਹਿਬ ਦੀ ਸੇਵਾ ਟਹਿਲ ਕਮਾਉਂਦਾ ਹੈ, ਉਹ ਆਰਾਮ ਪਾ ਲੈਂਦਾ ਹੈ। ਉਹ ਆਪਣਾ ਮਨੁੱਖੀ ਜੀਵਨ ਜੂਏ ਦੀ ਖੇਡ ਅੰਦਰ ਨਹੀਂ ਹਾਰਦਾ।
Fareedkot Teekaਪ੍ਰਭੁ ਜਿਨੋਂ ਨੇ ਤੂੰ ਸੇਵਿਆ ਹੈਂ ਤਿਨੋਂ ਨੇ ਹੀ ਸੁਖ ਪਾਯਾ ਹੈ, ਔਰ ਸੋ ਪੁਰਸ ਮਨੁਖ ਜਨਮ ਕੋ ਜੂਏ ਮੇਂ ਨਹੀਂ ਹਾਰਤੇ ਹੈਂ, ਭਾਵ ਏਹਿ ਕਿ ਵਿਸਯੋਂ ਮੇਂ ਨਹੀਂ ਖੋਵਤੇ॥੨॥
Prof. Sahib Singhਜਿਸ ਮਨੁੱਖ ਨੇ ਤੇਰੀ ਸੇਵਾ-ਭਗਤੀ ਕੀਤੀ ਉੇਸੇ ਨੇ ਹੀ ਆਤਮਕ ਆਨੰਦ ਮਾਣਿਆ, ਉਹ ਮਨੁੱਖ ਆਪਣਾ ਮਨੁੱਖਾ ਜਨਮ ਅਜਾਈਂ ਨਹੀਂ ਗਵਾਂਦਾ (ਜਿਵੇਂ ਕਿ ਜੁਆਰੀਆ ਜੂਏ ਵਿਚ ਸਭ ਕੁਝ ਹਾਰ ਜਾਂਦਾ ਹੈ) ॥੨॥

ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਤਿਨ ਹੀ = ਤਿਨਿ ਹੀ, ਉਸ ਨੇ ਹੀ। {ਨੋਟ: ਲਫ਼ਜ਼ 'ਤਿਨ' ਦੀ 'ਿ ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਜੂਐ = ਜੂਏ ਦੀ ਖੇਡ ਵਿਚ। ਹਾਰੀ = ਹਾਰੈ, ਹਾਰਦਾ ॥੨॥

SikhNet (Spanish)Aquéllos que Lo han servido, encontraron Paz y Equilibrio, y no perdieron sus vidas en un juego de azar. (2)

ਨਾਮੁ ਅਵਖਧੁ; ਜਿਨਿ ਜਨ ਤੇਰੈ ਪਾਇਆ ॥

naam avakhadh; jin jan terai paaeaa |

Sant Singh KhalsaYour humble servant, who obtains the Medicine of the Naam,
Manmohan SinghThine worshipper, who obtains the panacea of Thy Name,
Manmohan Singh (Punjabi)ਤੇਰੇ ਉਪਾਸ਼ਕ ਜਿਸ ਨੂੰ ਤੇਰੇ ਨਾਮ ਦੀ ਦਵਾਈ ਪਰਾਪਤ ਹੋਈ ਹੈ,
Fareedkot Teekaਜਿਸ ਤੇਰੇ ਭਗਤ ਨੇ ਆਪ ਕਾ ਨਾਮੁ ਅਵਖਧੁ ਪਾਇਆ ਹੈ॥
Prof. Sahib Singh(ਹੇ ਪ੍ਰਭੂ!) ਤੇਰੇ ਜਿਸ ਸੇਵਕ ਨੇ ਤੇਰਾ ਨਾਮ (-ਰੂਪ) ਦਵਾਈ ਲੱਭ ਲਈ,

ਪਦ ਅਰਥ ਅਵਖਧੁ = ਦਵਾਈ। ਜਿਨਿ = ਜਿਸ ਨੇ। ਜਨਿ = ਜਨ ਨੇ। ਜਿਨਿ ਜਨਿ ਤੇਰੈ = ਤੇਰੇ ਜਿਸ ਦਾਸ ਨੇ।

SikhNet (Spanish)A Tus fieles, oh Señor, quienes encontraron la Panacea del Naam,

Open this shabad (13 lines, Angs 107-108) →

Ang 107 of 1430