ਮਾਝ ਮਹਲਾ ੫ ॥
maajh mahalaa 5 |
Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan Quinto Canal Divino.
ਸੋ ਸਚੁ ਮੰਦਰੁ; ਜਿਤੁ ਸਚੁ ਧਿਆਈਐ ॥
so sach mandar; jit sach dhiaaeeai |
Sant Singh KhalsaTrue is that temple, within which one meditates on the True Lord.
Manmohan SinghTrue is the palace, where-in the True Lord is remembered.
Manmohan Singh (Punjabi)ਸੰਚਾ ਹੈ ਉਹ ਮਹਿਲ ਜਿਸ ਵਿੱਚ ਸੱਚਾ ਸਾਈਂ ਯਾਦ ਕੀਤਾ ਜਾਂਦਾ ਹੈ।
Fareedkot Teekaਹੇ ਸਤ੍ਯ ਸਰੂਪ ਪਰਮਾਤਮਾ! ਸੋ ਮੰਦਰੁ (ਸਚੁ) ਸਫਲੁ ਹੈ ਜਿਸ ਮੇਂ, ਹੇ ਸਚ ਰੂਪ ਵਾਹਿਗੁਰ! ਤੇਰੇ ਕੋ ਧਿਆਈਤਾ ਹੈ॥
Prof. Sahib Singh(ਹੇ ਭਾਈ!) ਜਿਸ ਥਾਂ ਵਿਚ ਸਦਾ-ਥਿਰ ਪਰਮਾਤਮਾ ਦਾ ਸਿਮਰਨ ਕੀਤਾ ਜਾਂਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਮੰਦਰ ਹੈ।ਪਦ ਅਰਥ ਸਚੁ = ਸਦਾ-ਥਿਰ, ਅਟੱਲ। ਮੰਦਰੁ = ਦੇਵ ਅਸਥਾਨ। ਜਿਤੁ = ਜਿਸ ਵਿਚ।
SikhNet (Spanish)Es Verdadero ese Templo en donde uno habita en la Verdad del Señor.
ਸੋ ਰਿਦਾ ਸੁਹੇਲਾ; ਜਿਤੁ. ਹਰਿ ਗੁਣ ਗਾਈਐ ॥
so ridaa suhelaa; jit. har gun gaaeeai |
Sant Singh KhalsaBlessed is that heart, within which the Lord's Glorious Praises are sung.
Manmohan SinghIllustrious is the soul which chants the God's glories.
Manmohan Singh (Punjabi)ਸੁਭਾਇਮਾਨ ਹੈ ਉਹ ਜਿੰਦੜੀ, ਜਿਹੜੀ ਵਾਹਿਗੁਰੂ ਦੇ ਗੁਣਾਵਾਦ ਗਾਇਨ ਕਰਦੀ ਹੈ।
Fareedkot Teekaਸੋ ਰਿਦਾ (ਸੁਹੇਲਾ) ਸਖੀ ਹੂਆ ਹੈ ਜਿਸ ਰਿਦੇ ਮੇਂ, ਹੇ ਹਰੀ! ਤੇਰੇ ਗੁਨ ਗਾਇਨ ਕਰੀਤੇ ਹੈਂ। ਯਦਪਿ ਗਾਵਣਾ ਬਾਣੀ ਕਾ ਧਰਮੁ ਹੈ ਰਿਦੇ ਕਾ ਨਹੀਂ ਤਦਯਪਿ ਈਹਾਂ ਗਾਨ ਸੇ ਰਿਦੇ ਮੇਂ ਧਾਰਨ ਕਰਨੇ ਕਾ ਭਾਵ ਹੈ॥
Prof. Sahib Singhਉਹ ਹਿਰਦਾ (ਸਦਾ) ਸੁਖੀ ਹੈ ਜਿਸ ਦੀ ਰਾਹੀਂ ਪਰਮਾਤਮਾ ਦੇ ਗੁਣ ਗਾਏ ਜਾਣ।ਪਦ ਅਰਥ ਰਿਦਾ = ਹਿਰਦਾ। ਸੁਹੇਲਾ = ਸੁਖੀ। ਗਾਈਐ = ਗਾਵੀਏ।
SikhNet (Spanish)Sólo el corazón de aquél que ama la Alabanza del Señor es sagrado.
ਸਾ ਧਰਤਿ ਸੁਹਾਵੀ. ਜਿਤੁ ਵਸਹਿ ਹਰਿ ਜਨ; ਸਚੇ ਨਾਮ ਵਿਟਹੁ. ਕੁਰਬਾਣੋ ਜੀਉ ॥੧॥
saa dharat suhaavee. jit vaseh har jan; sache naam vittahu. kurabaano jeeo |1|
Sant Singh KhalsaBeautiful is that land, where the Lord's humble servants dwell. I am a sacrifice to the True Name. ||1||
Manmohan SinghBeautiful is the land where God's slaves abide. I am a sacrifice unto the True Name.
Manmohan Singh (Punjabi)ਸੁੰਦਰ ਹੈ ਉਹ ਜ਼ਿਮੀ ਜਿਥੇ ਰੱਬ ਦੇ ਗੋਲੇ ਰਹਿੰਦੇ ਹਨ। ਮੈਂ ਸਤਿਨਾਮ ਉਤੋਂ ਬਲਿਹਾਰਨੇ ਜਾਂਦਾ ਹਾਂ।
Fareedkot Teekaਹੇ ਹਰੀ ਸੋ ਧਰਤੀ ਸੋਭਾ ਵਾਲੀ ਹੈ ਜਹਾਂ ਤੇਰੇ ਸੰਤ ਵਸਤੇ ਹੈਂ, ਹੇ ਸਚੇ! ਤੇਰੇ ਨਾਮ ਉਪਰੋਂ ਕੁਰਬਾਣੁ ਹੈਂ॥੧॥
Prof. Sahib Singhਉਹ ਧਰਤੀ ਸੁੰਦਰ ਬਣ ਜਾਂਦੀ ਹੈ ਜਿਸ ਵਿਚ ਪਰਮਾਤਮਾ ਦੇ ਭਗਤ ਵੱਸਦੇ ਹਨ ਤੇ ਪਰਮਾਤਮਾ ਦੇ ਨਾਮ ਤੋਂ ਸਦਕੇ ਜਾਂਦੇ ਹਨ ॥੧॥ਪਦ ਅਰਥ ਸਾ = {'ਸਾ' ਇਸਤ੍ਰੀ ਲਿੰਗ ਹੈ, ਤੇ 'ਸੋ' ਪੁਲਿੰਗ ਹੈ} ਉਹ। ਸੁਹਾਵੀ = ਸੁਖ ਦੇਣ ਵਾਲੀ, ਸੋਹਣੀ। ਵਿਟਹੁ = ਤੋਂ। ਕੁਰਬਾਣੋ = ਕੁਰਬਾਣੁ ॥੧॥
SikhNet (Spanish)Y solamente el lugar en donde los hombres de Dios habitan, es sagrado. Oh, yo ofrezco mi ser en sacrificio al Verdadero Nombre. (1)
ਸਚੁ ਵਡਾਈ; ਕੀਮ ਨ ਪਾਈ ॥
sach vaddaaee; keem na paaee |
Sant Singh KhalsaThe extent of the True Lord's Greatness cannot be known.
Manmohan SinghThe worth of the greatness of the True Lord cannot be known,
Manmohan Singh (Punjabi)ਸੱਚੇ ਸਾਈਂ ਦੀ ਵਿਸ਼ਾਲਤਾ ਦਾ ਮੁਲ ਜਾਣਿਆ ਨਹੀਂ ਜਾ ਸਕਦਾ।
Fareedkot Teekaਹੇ (ਸਚੁ) ਤ੍ਰੈਕਾਲਅਬਾਧ ਵਾਹਿਗੁਰੂ! ਤੇਰੀ ਮਹਿਮਾ ਕੀ ਕੀਮਤਿ ਪਾਈ ਨਹੀਂ ਜਾਤੀ॥
Prof. Sahib Singh(ਹੇ ਭਾਈ!) ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੇਰੀ ਬਜ਼ੁਰਗੀ ਦਾ ਕੋਈ ਜੀਵ ਮੁੱਲ ਨਹੀਂ ਪਾ ਸਕਦਾ (ਭਾਵ, ਤੇਰੇ ਜੇਡਾ ਵੱਡਾ ਹੋਰ ਕੋਈ ਨਹੀਂ ਹੈ)।ਪਦ ਅਰਥ ਕੀਮ = ਕੀਮਤ।
SikhNet (Spanish)El Señor es de Auténtico Valor; nadie puede encontrar el límite de Su Grandeza.
ਕੁਦਰਤਿ ਕਰਮੁ; ਨ ਕਹਣਾ ਜਾਈ ॥
kudarat karam; na kahanaa jaaee |
Sant Singh KhalsaHis Creative Power and His Bounties cannot be described.
Manmohan SinghThe Lord's power and bounty can not be described.
Manmohan Singh (Punjabi)ਸਾਈਂ ਦੀ ਸ਼ਕਤੀ ਤੇ ਬਖਸ਼ਸ਼ ਬਿਆਨ ਨਹੀਂ ਕੀਤੇ ਜਾ ਸਕਦੇ।
Fareedkot Teekaਹੇ ਕੁਦਰਤੀ ਅਰਥਾਤ ਅਨੇਕ ਸਕਤੀਆਂ ਵਾਲੇ ਹਰੀ! ਤੇਰਾ (ਕਰਮੁ) ਕਰਤੱਬੁ ਕਹਾ ਨਹੀਂ ਜਾਤਾ ॥
Prof. Sahib Singhਤੇਰੀ ਕੁਦਰਤਿ ਬਿਆਨ ਨਹੀਂ ਕੀਤੀ ਜਾ ਸਕਦੀ, ਤੇਰੀ ਬਖ਼ਸ਼ਸ਼ ਬਿਆਨ ਨਹੀਂ ਕੀਤੀ ਜਾ ਸਕਦੀ।ਪਦ ਅਰਥ ਕਰਮੁ = ਬਖ਼ਸ਼ਸ਼।
SikhNet (Spanish)Nadie puede acabar de decir de Sus Abundancias, ni de Su Poder.
ਧਿਆਇ ਧਿਆਇ ਜੀਵਹਿ ਜਨ ਤੇਰੇ; ਸਚੁ ਸਬਦੁ ਮਨਿ ਮਾਣੋ ਜੀਉ ॥੨॥
dhiaae dhiaae jeeveh jan tere; sach sabad man maano jeeo |2|
Sant Singh KhalsaYour humble servants live by meditating, meditating on You. Their minds treasure the True Word of the Shabad. ||2||
Manmohan SinghThine slaves, O Master! live by ever thinking of Thee. The True Gurbani their souls enjoy.
Manmohan Singh (Punjabi)ਤੇਰੇ ਗੋਲੇ, ਹੇ ਮਾਲਕ! ਤੈਨੂੰ ਸਦਾ ਸਿਮਰਦੇ ਜੀਊਦੇ ਹਨ। ਸੱਚੀ ਗੁਰਬਾਣੀ ਦਾ ਉਨ੍ਹਾਂ ਦੀ ਆਤਮਾ ਅਨੰਦ ਲੈਂਦੀ ਹੈ।
Fareedkot Teekaਬਾਰੰਬਾਰ ਆਪ ਕੋ ਧਿਆਇਕਰ ਤੇਰੇ ਜਨ ਜੀਵਤੇ ਹੈਂ ਔਰੁ ਸਚੇ ਉਪਦੇਸ ਕਾ ਅਨੰਦੁ ਮਨ ਮੇਂ ਭੋਗਤੇ ਹੈਂ॥੨॥
Prof. Sahib Singhਤੇਰੇ ਭਗਤ ਤੇਰਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਪ੍ਰਾਪਤ ਕਰਦੇ ਹਨ, ਉਹਨਾਂ ਦੇ ਮਨ ਵਿਚ ਤੇਰਾ ਸਦਾ-ਥਿਰ (ਸਿਫ਼ਤ-ਸਾਲਾਹ ਦਾ) ਸ਼ਬਦ ਹੀ ਆਸਰਾ ਹੈ ॥੨॥ਪਦ ਅਰਥ ਜੀਵਹਿ = ਜੀਊਂਦੇ ਹਨ, ਆਤਮਕ ਜੀਵਨ ਹਾਸਲ ਕਰਦੇ ਹਨ। ਮਨਿ = ਮਨ ਵਿਚ। ਮਾਣੋ = ਮਾਣੁ, ਆਸਰਾ ॥੨॥
SikhNet (Spanish)Tus Sirvientes, oh Señor, viven para meditar en Ti, y para gozar en su mente de Tu Palabra Verdadera. (2)
ਸਚੁ ਸਾਲਾਹਣੁ; ਵਡਭਾਗੀ ਪਾਈਐ ॥
sach saalaahan; vaddabhaagee paaeeai |
Sant Singh KhalsaThe Praises of the True One are obtained by great good fortune.
Manmohan SinghThe praising of the True One is obtained by the greatest good fortune.
Manmohan Singh (Punjabi)ਸਤਿਪੁਰਖ ਦੀ ਸਿਫ਼ਤ ਸ਼ਲਾਘਾ ਕਰਨੀ ਪਰਮ ਚੰਗੇ ਨਸੀਬਾਂ ਦੁਆਰਾ ਪਰਾਪਤ ਹੁੰਦੀ ਹੈ।
Fareedkot Teekaਹੇ ਸਚੇ! ਤੇਰਾ ਸਲਾਹੁਣਾ ਵੱਡੇ ਪੁਨੋਂ ਕਰ ਪ੍ਰਾਪਤਿ ਹੋਤਾ ਹੈ॥
Prof. Sahib Singh(ਹੇ ਪ੍ਰਭੂ!) ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੇਰੀ ਸਿਫ਼ਤ-ਸਾਲਾਹ ਵੱਡੇ ਭਾਗਾਂ ਨਾਲ ਮਿਲਦੀ ਹੈ।
SikhNet (Spanish)Muy afortunados somos si nos volvemos Devotos del Verdadero Señor
ਗੁਰ ਪਰਸਾਦੀ; ਹਰਿ ਗੁਣ ਗਾਈਐ ॥
gur parasaadee; har gun gaaeeai |
Sant Singh KhalsaBy Guru's Grace, the Glorious Praises of the Lord are sung.
Manmohan SinghThrough the Guru's grace God's eulogies are sung.
Manmohan Singh (Punjabi)ਗੁਰਾਂ ਦੀ ਦਇਆਲਤਾ ਰਾਹੀਂ ਵਾਹਿਗੁਰੂ ਦੀਆਂ ਉਸਤਤੀਆਂ ਗਾਇਨ ਕੀਤੀਆਂ ਜਾਂਦੀਆਂ ਹਨ।
Fareedkot Teekaਹੇ ਹਰੀ! ਤੇਰੇ ਗੁਣ ਗੁਰੋਂ ਕੀ ਕ੍ਰਿਪਾ ਸੇ ਗਾਵੀਤੇ ਹੈਂ॥
Prof. Sahib Singhਹੇ ਹਰੀ! ਤੇਰੇ ਗੁਣ ਗੁਰੂ ਦੀ ਕਿਰਪਾ ਨਾਲ ਗਾਏ ਜਾ ਸਕਦੇ ਹਨ।
SikhNet (Spanish)y por la Gracia del Guru cantamos Sus Alabanzas.
ਰੰਗਿ ਰਤੇ ਤੇਰੈ. ਤੁਧੁ ਭਾਵਹਿ; ਸਚੁ ਨਾਮੁ ਨੀਸਾਣੋ ਜੀਉ ॥੩॥
rang rate terai. tudh bhaaveh; sach naam neesaano jeeo |3|
Sant Singh KhalsaThose who are imbued with Your Love are pleasing to You. The True Name is their Banner and Insignia. ||3||
Manmohan SinghThey who are imbued with Thy love are pleasing to Thee O Lord! The True Name is their distinguishing mark.
Manmohan Singh (Punjabi)ਜੋ ਤੇਰੀ ਪ੍ਰੀਤ ਨਾਲ ਰੰਗੀਜੇ ਹਨ, ਉਹ ਤੈਨੂੰ ਚੰਗੇ ਲਗਦੇ ਹਨ, ਹੇ ਸੁਆਮੀ! ਸਤਿਨਾਮ ਉਨ੍ਹਾਂ ਦਾ ਪਛਾਣੂ ਚਿੰਨ੍ਹ ਹੈ।
Fareedkot Teekaਜੋ ਤੇਰੇ ਪ੍ਰੇਮ ਮੇਂ ਰਤੇ ਹੈਂ, ਸੋ ਤੇਰੇ ਕੋ ਭਾਵਤੇ ਹੈਂ। ਕੈਸੇ ਵਹੁ ਪ੍ਰੇਮੀ ਹੈਂ? ਤਿਸ ਪਰ ਕਹਤੇ ਹੈਂ: ਜਿਨ ਕੇ ਪਾਸ ਸਚੇ ਨਾਮ ਕਾ (ਨੀਸਾਣੋ) ਪਰਵਾਨਾਂ ਹੈ॥੩॥
Prof. Sahib Singhਹੇ ਪ੍ਰਭੂ! ਤੈਨੂੰ ਉਹ ਸੇਵਕ ਪਿਆਰੇ ਲੱਗਦੇ ਹਨ ਜੇਹੜੇ ਤੇਰੇ ਪ੍ਰੇਮ ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੇ ਪਾਸ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ (ਜੀਵਨ-ਸਫ਼ਰ ਵਿਚ) ਰਾਹਦਾਰੀ ਹੈ ॥੩॥ਪਦ ਅਰਥ ਰੰਗਿ = ਪ੍ਰੇਮ ਵਿਚ। ਤੇਰੈ ਰੰਗਿ = ਤੇਰੇ ਪ੍ਰੇਮ ਵਿਚ। ਤੁਧੁ = ਮੈਨੂੰ। ਨੀਸਾਣੋ = ਨੀਸਾਣੁ, ਪਰਵਾਨਾ ॥੩॥
SikhNet (Spanish)Tú amas a aquéllos que están enamorados de Ti, oh Señor. Para ellos el signo de Tu Placer es Tu Nombre. (3)
ਸਚੇ; ਅੰਤੁ ਨ ਜਾਣੈ ਕੋਈ ॥
sache; ant na jaanai koee |
Sant Singh KhalsaNo one knows the limits of the True Lord.
Manmohan SinghNo one knows the limits of the True Lord.
Manmohan Singh (Punjabi)ਸੱਚੇ ਸਾਹਿਬ ਦਾ ਓੜਕ ਕੋਈ ਜਣਾ ਨਹੀਂ ਜਾਣਦਾ।
Fareedkot Teekaਹੇ ਸਚੇ! ਤੇਰਾ ਅੰਤ ਕੋਈ ਨਹੀਂ ਜਾਨਤਾ ਹੈ॥
Prof. Sahib Singh(ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਗੁਣਾਂ ਦਾ ਕੋਈ ਮਨੁੱਖ ਅੰਤ ਨਹੀਂ ਜਾਣ ਸਕਦਾ।ਪਦ ਅਰਥ ਸਚੇ ਅੰਤੁ = ਸਦਾ-ਥਿਰ ਪ੍ਰਭੂ ਦਾ ਅੰਤ।
SikhNet (Spanish)Nadie puede encontrar los límites del Uno Verdadero,
ਥਾਨਿ ਥਨੰਤਰਿ; ਸਚਾ ਸੋਈ ॥
thaan thanantar; sachaa soee |
Sant Singh KhalsaIn all places and interspaces, the True One is pervading.
Manmohan SinghIn all the places and interspaces that True One is contained.
Manmohan Singh (Punjabi)ਸਾਰੀਆਂ ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਵਿੱਚ ਉਹ ਸਤਿਪੁਰਖ ਰਮਿਆ ਹੋਇਆ ਹੈ।
Fareedkot Teekaਸੋ ਸਚਾ ਤੂੰ ਥਾਨਿ ਥਨੰਤ੍ਰੋਂ ਮੇਂ ਪੂਰਨ ਹੈਂ॥
Prof. Sahib Singhਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਹਰੇਕ ਥਾਂ ਵਿਚ ਵੱਸ ਰਿਹਾ ਹੈ।ਪਦ ਅਰਥ ਥਾਨਿ ਥਨੰਤਰਿ = ਥਾਨਿ ਥਾਨ ਅੰਤਰਿ, ਹਰੇਕ ਥਾਂ ਵਿਚ।
SikhNet (Spanish)porque por donde sea, Él, y nada más Él, está.
ਨਾਨਕ. ਸਚੁ ਧਿਆਈਐ ਸਦ ਹੀ; ਅੰਤਰਜਾਮੀ ਜਾਣੋ ਜੀਉ ॥੪॥੩੭॥੪੪॥
naanak. sach dhiaaeeai sad hee; antarajaamee jaano jeeo |4|37|44|
Sant Singh KhalsaO Nanak, meditate forever on the True One, the Searcher of hearts, the Knower of all. ||4||37||44||
Manmohan SinghNanak ever reflect on the True Being who is the searcher of hearts and the knower of everything.
Manmohan Singh (Punjabi)ਨਾਨਕ ਸਦੀਵ ਹੀ ਸਤਿਪੁਰਖ ਦਾ ਚਿੰਤਨ ਕਰ ਜੋ ਦਿਲਾਂ ਦਾ ਜਾਣੂ ਤੇ ਸਭ ਕਿਛ ਜਾਨਣਹਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਅੰਤਰਜਾਮੀ ਸਚੇ! ਤੂੰ (ਜਾਣੋ) ਜਾਨਤਾ ਹੈਂ ਮੇਰੀ ਏਹ ਭਾਵਨਾਂ ਹੈ ਸਦੀਵਕਾਲ ਤੇਰਾ ਹੀ ਧਿਆਨੁ ਕਰੂੰ ॥੪॥੩੭॥੪੪॥
Prof. Sahib Singhਹੇ ਨਾਨਕ! ਉਸ ਸਦਾ-ਥਿਰ ਪ੍ਰਭੂ ਨੂੰ ਸਦਾ ਹੀ ਸਿਮਰਨਾ ਚਾਹੀਦਾ ਹੈ, ਉਹ ਸੁਜਾਨ ਹੈ ਤੇ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ॥੪॥੩੭॥੪੪॥ਪਦ ਅਰਥ ਜਾਣੋ = ਜਾਣੁ, ਸੁਜਾਨ ॥੪॥
SikhNet (Spanish)Oh dice Nanak, medita siempre en Él, el Conocedor de lo íntimo de tu ser, Quien es siempre Verdadero. (4-37-44)